ਵਿਸ਼ਵ ਕੱਪ 2019: ਭਾਰਤ ਜਿੱਤਿਆ ਤਾਂ ਸੈਮੀਫਾਈਨਲ 'ਚ, ਇੰਗਲੈਂਡ ਲਈ ਕਰੋ ਜਾਂ ਮਰੋ

ਤਸਵੀਰ ਸਰੋਤ, EPA
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
12ਵੇਂ ਆਈਸੀਸੀ ਵਿਸ਼ਵ ਕੱਪ ਕ੍ਰਿਕੇਟ ਟੂਰਨਾਮੈਂਟ ਵਿੱਚ ਹਾਲੇ ਤੱਕ ਸਾਰੇ ਮੈਚ ਜਿੱਤਣ ਵਾਲੀ ਇੱਕੋ ਟੀਮ ਭਾਰਤ ਦਾ ਸਾਹਮਣਾ ਐਤਵਾਰ ਨੂੰ ਜਦੋਂ ਇੰਗਲੈਂਡ ਨਾਲ ਹੋਵੇਗਾ ਤਾਂ ਸਾਰਾ ਦਬਾਅ ਮੇਜ਼ਬਾਨ ਇੰਗਲੈਂਡ 'ਤੇ ਹੋਵੇਗਾ।
ਇਸ ਦਾ ਇੱਕੋ-ਇੱਕ ਕਾਰਨ ਇਹ ਹੈ ਕਿ ਇੰਗਲੈਂਡ ਦੇ ਸੱਤ ਮੈਚਾਂ ਵਿੱਚੋਂ ਚਾਰ ਜਿੱਤਣ ਅਤੇ ਤਿੰਨ ਹਾਰਨ ਤੋਂ ਬਾਅਦ ਅੱਠ ਅੰਕ ਹਨ।
ਸ਼ਨੀਰਵਾਰ ਨੂੰ ਅਫ਼ਗਾਨਿਸਤਾਨ ਖਿਲਾਫ਼ ਹਾਰ ਦੇ ਮੂੰਹ ਵਿੱਚੋਂ ਬਚ ਨਿਕਲੇ ਪਾਕਿਸਤਾਨ ਨੇ ਜਿਸ ਤਰ੍ਹਾਂ ਤਿੰਨ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਉਨ੍ਹਾਂ ਨੇ ਇੰਗਲੈਂਡ ਦੀ ਨੀਂਦ ਉਡਾ ਦਿੱਤੀ।
ਅਫਗਾਨਿਸਤਾਨ ਵਿਰੁੱਧ ਜਿੱਤ ਨਾਲ ਪਾਕਿਸਤਾਨ ਛੇਵੇਂ ਨੰਬਰ ਤੋਂ ਚੌਥੇ ਨੰਬਰ 'ਤੇ ਖਿਸਕ ਗਿਆ ਹੈ। ਉਸ ਨੇ ਅੱਠ ਮੈਚਾਂ ਵਿੱਚੋਂ ਚਾਰ ਜਿੱਤਾਂ, ਤਿੰਨ ਹਾਰਾਂ ਅਤੇ ਮੀਂਹ ਕਾਰਨ ਇੱਕ ਮੈਚ ਰੱਦ ਹੋਣ ਤੋਂ ਬਾਅਦ 9 ਅੰਕ ਹਾਸਲ ਕੀਤੇ ਹਨ।
ਪਾਕਿਸਤਾਨ ਦੀ ਜਿੱਤ ਤੋਂ ਬਾਅਦ ਇੰਗਲੈਂਡ ਚੌਥੇ ਨੰਬਰ ਤੋਂ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਹੁਣ ਹਾਲਾਤ ਇਹ ਹੈ ਕਿ ਜੇ ਇੰਗਲੈਂਡ ਭਾਰਤ ਤੋਂ ਹਾਰਿਆ ਤਾਂ ਫਿਰ ਉਹ ਬਹੁਤ ਮੁਸ਼ਕਿਲ ਵਿੱਚ ਫਸ ਸਕਦਾ ਹੈ।
ਉਸ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ਲਈ ਹਰ ਹਾਲ ਵਿੱਚ ਐਤਵਾਰ ਨੂੰ ਪਹਿਲਾਂ ਤਾਂ ਭਾਰਤ ਅਤੇ ਉਸ ਤੋਂ ਬਾਅਦ ਆਪਣੇ ਆਖਿਰੀ ਰਾਊਂਡ ਰੋਬਿਨ ਮੈਚ ਵਿੱਚ ਤਿੰਨ ਜੁਲਾਈ ਨੂੰ ਨਿਊਜ਼ੀਲੈਂਡ ਨੂੰ ਹਰਾਨਾ ਹੀ ਹੋਵੇਗਾ।
ਇਹ ਵੀ ਪੜ੍ਹੋ:
ਅੰਕਾਂ ਦਾ ਗਣਿਤ
ਭਾਰਤ ਤੋਂ ਐਤਵਾਰ ਨੂੰ ਹਾਰਨ ਤੋਂ ਬਾਅਦ ਜੇ ਇੰਗਲੈਂਡ ਨਿਊਜ਼ੀਲੈਂਡ ਤੋਂ ਜਿੱਤਦਾ ਹੈ ਤਾਂ ਵੀ ਉਸ ਦੇ ਕੋਈ ਮਾਇਨੇ ਨਹੀਂ ਹੋਣਗੇ ਕਿਉਂਕਿ ਉਦੋਂ ਉਸ ਦੇ ਖਾਤੇ ਵਿੱਚ 10 ਅੰਕ ਹੀ ਹੋਣਗੇ ਜਦੋਂਕਿ ਸ਼ਨੀਵਾਰ ਤੱਕ ਹੀ ਆਸਟਰੇਲੀਆ 14 ਅੰਕਾਂ ਨਾਲ ਪਹਿਲੇ, ਭਾਰਤ 11 ਅੰਕਾਂ ਅਤੇ ਬਿਹਤਰ ਰਨ ਔਸਤ ਕਾਰਨ ਦੂਜੇ, ਨਿਊਜ਼ੀਲੈਂਡ 11 ਅੰਕਾਂ ਨਾਲ ਤੀਜੇ ਤੇ ਪਾਕਿਸਤਾਨ 9 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ।

ਤਸਵੀਰ ਸਰੋਤ, EPA
ਜੇ ਇੰਗਲੈਂਡ ਭਾਰਤ ਤੋਂ ਹਾਰਿਆ ਅਤੇ ਨਿਊਜ਼ੀਲੈਂਡ ਤੋਂ ਜਿੱਤ ਵੀ ਜਾਵੇ ਤਾਂ ਫਿਰ ਉਸ ਦੀ ਨਜ਼ਰ ਪਾਕਿਸਤਾਨ 'ਤੇ ਟਿਕੇਗੀ ਜੋ ਆਪਣਾ ਆਖਿਰੀ ਰਾਊਂਡ ਰੋਬਿਨ ਮੈਚ ਬੰਗਲਾਦੇਸ਼ ਖਿਲਾਫ਼ ਪੰਜ ਜੁਲਾਈ ਨੂੰ ਖੇਡੇਗਾ।
ਉਸ ਮੈਚ ਵਿੱਚ ਜੇ ਪਾਕਿਸਤਾਨ ਹਾਰ ਜਾਵੇ ਤਾਂ ਫਿਰ ਉਸ ਦੇ 9 ਅੰਕ ਹੀ ਰਹਿ ਜਾਣਗੇ ਅਤੇ ਇੰਗਲੈਂਡ 10 ਅੰਕਾਂ ਨਾਲ ਰਾਹਤ ਦਾ ਸਾਹ ਲੈ ਸਕਦਾ ਹੈ।
ਰਹੀ ਗੱਲ ਬੰਗਲਾਦੇਸ਼ ਦੀ ਤਾਂ ਪਾਕਿਸਤਾਨ ਦੇ ਖਿਲਾਫ਼ ਜਿੱਤਣ ਤੋਂ ਬਾਅਦ ਉਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਉਸ ਦਾ ਅਸਲੀ ਫਾਇਦਾ ਤਾਂ ਹੀ ਹੋਵੇਗਾ ਜੇ ਉਹ ਭਾਰਤ ਨੂੰ ਵੀ ਹਰਾ ਦੇਵੇ। ਅਜਿਹੀ ਹਾਲਤ ਵਿੱਚ ਉਸ ਦੇ 11 ਅੰਕ ਹੋ ਜਾਣਗੇ।
ਭਾਰਤ ਨੂੰ ਅੱਗੇ ਸ਼੍ਰੀਲੰਕਾ ਦੇ ਨਾਲ ਵੀ ਮੈਚ ਖੇਡਣਾ ਹੈ। ਕੁਲ ਮਿਲਾ ਕੇ ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਹੀ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਸ ਨੂੰ ਦੇਖਦੇ ਹੋਏ ਇੰਗਲੈਂਡ ਨੂੰ ਭਾਰਤ ਤੋਂ ਪਾਰ ਪਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪਏਗਾ।
ਇਸ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਨੂੰ ਵਿਸ਼ਵ ਕੱਪ ਜਿੱਤਣ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਪਹਿਲਾਂ ਤਾਂ ਪਾਕਿਸਤਾਨ ਅਤੇ ਉਸ ਤੋਂ ਬਾਅਦ ਸ੍ਰੀਲੰਕਾ ਅਤੇ ਆਸਟਰੇਲੀਆ ਹੱਥੋਂ ਹਾਰ ਨਾਲ ਉਹ ਹੁਣ ਸਮੀਕਰਣਾਂ ਕਾਰਨ ਕਿੰਤੂ-ਪਰੰਤੂ ਵਿੱਚ ਘਿਰ ਗਿਆ ਹੈ।
ਰਾਊਂਡ ਰੋਬਿਨ ਕੀ ਹੈ- ਵੀਡੀਓ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਦਾ ਦਮ
ਭਾਰਤ ਹਰ ਹਾਲ ਵਿੱਚ ਐਤਵਾਰ ਨੂੰ ਮੈਚ ਜਿਤ ਕੇ ਸਿੱਧੇ-ਸਿੱਧੇ ਸੈਮੀਫਾਈਨਲ ਦੀ ਰਾਹ ਫੜ੍ਹਣਾ ਚਾਹੇਗਾ।
ਉਂਝ ਵੀ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਾਰੇ ਗੇਂਦਬਾਜ਼ ਜਿਸ ਫਾਰਮ ਵਿੱਚ ਹਨ ਉਸ ਨੂੰ ਦੇਖਦੇ ਹੋਏ ਵੀ ਟੀਮ ਇੰਡੀਆ ਦਾ ਆਤਮਵਿਸ਼ਵਾਸ 7ਵੇਂ ਅਸਮਾਨ 'ਤੇ ਹੈ।
ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ਵਿੱਚ ਪਿਛਲੇ ਚਾਰ ਮੈਚਾਂ ਵਿੱਚ ਲਗਾਤਾਰ ਅਰਧ ਸੈਂਕੜੇ ਲਗਾਏ ਹਨ।
ਉਨ੍ਹਾਂ ਨੇ ਵੈਸਟ ਇੰਡੀਜ਼ ਖਿਲਾਫ਼ 72, ਅਫ਼ਗਾਨਿਸਤਾਨ ਖਿਲਾਫ਼ 67, ਪਾਕਿਸਤਾਨ ਖਿਲਾਫ਼ 77 ਆਸਟਰੇਲੀਆ ਖਿਲਾਫ਼ 82 ਦੌੜਾਂ ਬਣਾਈਆਂ।

ਤਸਵੀਰ ਸਰੋਤ, PA
ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਾਕਿਸਤਾਨ ਅਤੇ ਦੱਖਣ ਅਫ਼ਰੀਕਾ ਖਿਲਾਫ਼ ਸੈਂਕੜੇ ਬਣਾਏ ਹਨ। ਰੋਹਿਤ ਸ਼ਰਮਾ ਨੇ ਆਸਟਰੇਲੀਆ ਖਿਲਾਫ਼ ਵੀ 57 ਦੌੜਾਂ ਬਣਾਈਆਂ ਹਨ। ਜ਼ਾਹਿਰ ਹੈ ਰੋਹਿਤ ਸ਼ਰਮਾ ਵੀ ਸ਼ਾਨਦਾਰ ਫਾਰਮ ਵਿੱਚ ਹਨ।
ਇਨ੍ਹਾਂ ਤੋਂ ਇਲਾਵਾ ਹਾਰਦਿਕ ਪੰਡਿਆ ਨੇ ਵੀ ਵੈਸਟ ਇੰਡੀਜ਼ ਖਿਲਾਫ਼ ਮੁਸ਼ਕਿਲ ਹਾਲਾਤਾਂ ਵਿੱਚ 46 ਅਤੇ ਆਸਟਰੇਲੀਆ ਖਿਲਾਫ਼ 48 ਦੌੜਾਂ ਬਣਾ ਕੇ ਦਿਖਾਇਆ ਕਿ ਮੁਸ਼ਕਿਲ ਵਿੱਚ ਉਹ ਕੰਮ ਆ ਸਕਦੇ ਹਨ।
ਇਹ ਵੀ ਪੜ੍ਹੋ:
ਰਹੀ ਗੱਲ ਮਹਿੰਦਰ ਸਿੰਘ ਧੋਨੀ ਦੀ ਤਾਂ ਭਾਂਵੇ ਹੀ ਆਮ ਕ੍ਰਿਕੇਟ ਪ੍ਰੇਮੀ ਤੋਂ ਲੈ ਕੇ ਕੁਝ ਕ੍ਰਿਕੇਟਰ ਉਨ੍ਹਾਂ ਦੇ ਹੌਲੀ ਖੇਡਣ ਸਬੰਧੀ ਕੁਝ ਵੀ ਕਹਿਣ ਪਰ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਨੂੰ ਲੈ ਕੇ ਬਿਲਕੁਲ ਫਿਕਰਮੰਦ ਨਹੀਂ ਹਨ।
ਵਿਰਾਟ ਕੋਹਲੀ ਸਾਫ਼ ਕਰ ਚੁੱਕੇ ਹਨ ਕਿ ਧੋਨੀ ਨੂੰ ਇੰਨਾ ਤਜਰਬਾ ਹੈ ਕਿ ਉਨ੍ਹਾਂ ਨੂੰ ਕੋਈ ਸਲਾਹ ਤੱਕ ਦੇਣ ਦੀ ਲੋੜ ਨਹੀਂ ਹੈ।
ਦਰਅਸਲ ਪਿਛਲੇ ਮੈਚ ਵਿੱਚ ਅਫ਼ਗਾਨਿਸਤਾਨ ਖਿਲਾਫ਼ ਜੇ ਧੋਨੀ ਵੀ ਸਸਤੇ ਵਿੱਚ ਨਿਪਟ ਜਾਂਦੇ ਤਾਂ ਫਿਰ ਬੜਾ ਉਲਟਫੇਰ ਹੋ ਸਕਦਾ ਸੀ ਅਤੇ ਉਲਟਫੇਰ ਕੀ ਸਿੱਧੇ-ਸਿੱਧੇ ਭਾਰਤ ਹਾਰ ਵੀ ਸਕਦਾ ਸੀ।

ਤਸਵੀਰ ਸਰੋਤ, Getty Images
ਇੰਗਲੈਂਡ ਦੇ ਵਿਕਟ 'ਤੇ ਅਜਿਹਾ ਨਹੀਂ ਹੈ ਕਿ ਸੈਂਕੜੇ ਨਹੀਂ ਬਣੇ ਹਨ ਪਰ ਹੁਣ ਪਿਛਲੇ ਕੁਝ ਮੈਚਾਂ ਤੋਂ ਘੱਟ ਸਕੋਰ ਵਾਲੇ ਮੈਚ ਵਿੱਚ ਵੀ ਆਖਿਰੀ ਓਵਰ ਤੱਕ ਸੰਘਰਸ਼ ਕਰਨਾ ਪੈ ਰਿਹਾ ਹੈ।
ਬੀਤੇ ਸ਼ਨੀਵਾਰ ਨੂੰ ਹੀ ਪਾਕਿਸਤਾਨ ਨੇ ਜਿਵੇਂ ਤਿਵੇਂ ਅਫ਼ਗਾਨਿਸਤਾਨ ਤੋਂ ਜਾਨ ਬਚਾਈ ਜਦੋਂਕਿ ਜਿੱਤ ਲਈ ਉਸ ਨੂੰ ਸਿਰਫ਼ 228 ਦੌੜਾਂ ਦੀ ਲੋੜ ਸੀ।
ਵਿਜੇ ਸ਼ੰਕਰ ਅਤੇ ਕੇਦਾਰ ਜਾਧਵ ਨੂੰ ਆਪਣੀ ਭੂਮੀਕਾ ਦੇ ਨਾਲ ਨਿਆਂ ਕਰਨਾ ਹੋਵੇਗਾ।

ਤਸਵੀਰ ਸਰੋਤ, PA Media
ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੂੰ ਵੀ ਉਂਝ ਗਲਤੀਆਂ ਕਰਨ ਤੋਂ ਬਚਣਾ ਹੋਵੇਗਾ ਜਿਵੇਂ ਉਨ੍ਹਾਂ ਨੇ ਅਫ਼ਗਾਨਿਸਤਾਨ ਖਿਲਾਫ਼ ਮੈਚ ਵਿੱਚ ਰਿਵਰਸ ਸਵੀਪ ਤੇ ਕੈਚ ਦੇ ਕੇ ਕੀਤੀ।
ਗੇਂਦਬਾਜ਼ੀ ਨੂੰ ਲੈ ਕੇ ਤਾਂ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ।
ਹੁਣ ਇੰਗਲੈਂਡ ਖਿਲਾਫ਼ ਉਹ ਨਾ ਚੱਲੇ ਤਾਂ ਵੱਖਰੀ ਗੱਲ ਹੈ ਵਰਨਾ ਮੁਹੰਮਦ ਸ਼ਮੀ ਅਫ਼ਗਾਨਿਸਾਤਨ ਦੇ ਖਿਲਾਫ਼ ਹੈਟਰਿਕ ਲਾ ਚੁੱਕੇ ਹਨ।
ਜਸਪ੍ਰੀਤ ਬੁਮਰਾਹ ਦੇ ਯਾਰਕਰ ਦਾ ਕੋਈ ਜਵਾਬ ਨਹੀਂ ਹੈ ਤਾਂ ਕੁਲਦੀਪ ਯਾਦਵ , ਯੁਜਵੇਂਦਰ ਚਹਿਲ ਅਤੇ ਹਾਰਦਿਕ ਪੰਡਿਆ ਵੀ ਠੀਕ-ਠਾਕ ਹਨ।
ਇੰਗਲੈਂਡ ਦੀ ਤਾਕਤ
ਇੰਗਲੈਂਡ ਨੂੰ ਆਪਣੇ ਕਪਤਾਨ ਇਯੋਨ ਮੋਰਗਨ, ਜੌਨੀ ਬੇਅਰਸਟੋ, ਜੋ ਰੂਟ ਅਤੇ ਜੇਮਸ ਵਿੰਗ ਤੋਂ ਜ਼ੋਰਦਾਰ ਬੱਲੇਬਾਜ਼ੀ ਦੀ ਉਮੀਦ ਕਰਨੀ ਹੋਵੇਗੀ।
ਜੋਸ ਬਟਲਰ ਨੂੰ ਵੀ ਆਪਣਾ ਦਮ ਦਿਖਾਉਣਾ ਹੋਵੇਗਾ। ਇਕੱਲੇ ਲੜਨ ਵਾਲੇ ਬੇਨ ਸਟੋਕਸ ਨਾਲ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਪਿਛਲੇ ਮੈਚ ਵਿੱਚ ਅਫ਼ਗਾਨਿਸਾਤਨ ਦੇ ਖਿਲਾਫ਼ 89 ਅਤੇ ਸ੍ਰੀਲੰਕਾ ਖਿਲਾਫ਼ ਨਾਬਾਦ 82 ਦੌੜਾਂ ਵਰਗੀ ਵੱਡੀ ਪਾਰੀ ਖੇਡੀ ਪਰ ਨਤੀਜਾ ਉਹੀ ਹਾਰ ਰਹੀ।

ਤਸਵੀਰ ਸਰੋਤ, AFP GETTY
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੇ ਬੇਹੱਦ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਪਰ ਉਨ੍ਹਾਂ ਨੂੰ ਸਾਥੀ ਗੇਂਦਬਾਜ਼ਾਂ ਦਾ ਸਾਥ ਨਹੀਂ ਮਿਲਿਆ।
ਜੋਫ਼ਰਾ ਆਰਚਰ ਨੇ ਸ਼੍ਰੀਲੰਕਾ, ਅਫ਼ਗਾਨਿਸਤਾਨ, ਵੈਸਟ ਇੰਡੀਜ਼ ਅਤੇ ਪਾਕਿਸਤਾਨ ਦੇ ਖਿਲਾਫ਼ ਤਿੰਨ-ਚਾਰ ਵਿਕਟਾਂ ਹਾਸਿਲ ਕੀਤੀਆਂ।

ਤਸਵੀਰ ਸਰੋਤ, Reuters
ਮਾਰਕ ਵੁੱਡ ਨੇ ਵੀ ਸ਼੍ਰੀਲੰਕਾ ਅਤੇ ਵੈਸਟ ਇੰਡੀਜ਼ ਦੇ ਖਿਲਾਫ਼ ਤਿੰਨ-ਤਿੰਨ ਵਿਕਟਾਂ ਹਾਸਿਲ ਕੀਤੀਆਂ ਪਰ ਸਪਿਨਰ ਮੋਈਨ ਅਲੀ ਅਤੇ ਆਦਿਲ ਰਸ਼ੀਦ ਮਹਿੰਗੇ ਸਾਬਿਤ ਹੋਏ ਹਨ। ਅਜਿਹੇ ਵਿੱਚ ਇੰਗਲੈਂਡ ਦੀ ਟੀਮ ਲੈਅ ਵਿੱਚ ਨਜ਼ਰ ਨਹੀਂ ਆ ਰਹੀ ਹੈ।
ਹੁਣ ਦੇਖਣਾ ਹੈ ਕਿ ਇਸ ਵਿਸ਼ਵ ਕੱਪ ਵਿੱਚ ਜਿਸ ਤਰ੍ਹਾਂ ਦੱਖਣ ਅਫ਼ਰੀਕਾ, ਵੈਸਟ ਇੰਡੀਜ਼, ਅਫ਼ਗਾਨਿਸਤਾਨ ਅਤੇ ਸ੍ਰੀਲੰਕਾ ਦਾ ਬੋਰੀਆ-ਬਿਸਤਰ ਰਾਉਂਡ ਰੋਬਿਨ ਮੈਚਾਂ ਵਿੱਚ ਬੰਨ੍ਹਿਆ ਜਾ ਚੁੱਕਿਆ ਹੈ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੈ ਤਾਂ ਕੀ ਇੰਗਲੈਂਡ ਦਾ ਨਾਮ ਵੀ ਉਨ੍ਹਾਂ ਦੇ ਨਾਲ ਜੁੜ ਜਾਵੇਗਾ।
ਜਵਾਬ ਲਈ ਬਸ ਕੁਝ ਘੰਟੇ ਹੀ ਉਡੀਕ ਕਰਨਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












