You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਨਹੀਂ ਪੜ੍ਹ ਸਕੇ
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਰਵੀਸ਼ ਕੁਮਾਰ ਨੇ 'ਮੋਦੀ ਵਿਰੋਧੀ' ਹੋਣ ਦੇ ਇਲਜ਼ਾਮ ਤੋਂ ਲੈ ਕੇ ਸਿਆਸਤ ਵਿਚ ਆਉਣ ਤੱਕ, ਹਰ ਸਵਾਲ ਦਾ ਦਿੱਤਾ ਜਵਾਬ
ਜਾਣੇ-ਪਛਾਣੇ ਪੱਤਰਕਾਰ ਅਤੇ ਐੱਨਡੀਟੀਵੀ ਦੇ ਸਾਬਕਾ ਐਂਕਰ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਐੱਨਡੀਟੀਵੀ ਤੋਂ ਅਸਤੀਫ਼ੀ ਦੇਣਾ ਸਹੀਂ ਸਮੇਂ ਉੱਤੇ ਲਿਆ ਗਿਆ ਸਹੀ ਫ਼ੈਸਲਾ ਹੈ।
ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ।ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਰਵੀਸ਼ ਕੁਮਾਰ ਨੇ ਅਡਾਨੀ-ਅੰਬਾਨੀ, ਰਾਏ ਜੋੜੇ (ਪ੍ਰਣੋਏ ਰਾਏ ਅਤੇ ਰਾਧਿਕਾ ਰਾਏ) ਅਤੇ ਮੋਦੀ ਸਰਕਾਰ ਤੋਂ ਲੈ ਕੇ ਸਿਆਸਤ ਵਿੱਚ ਆਉਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਰਵੀਸ਼ ਕੁਮਾਰ ਨੇ ਕਿਹਾ ਕਿ ਐੱਨਡੀਟੀਵੀ ਦਾ ਖ਼ਰੀਦਿਆ ਜਾਣਾ ਇੱਕ ਆਮ ਵਪਾਰਕ ਫ਼ੈਸਲਾ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਨੂੰ ਵੀ ਦੁਹਰਾਇਆ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਐੱਨਡੀਟੀਵੀ ਨੂੰ ਖਰੀਦਿਆ ਗਿਆ ਹੈ।
ਹਾਲਾਂਕਿ ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕੁਝ ਗੱਲਾਂ ਗੁੱਸੇ ਵਿੱਚ ਜ਼ਰੂਰ ਕਹਿ ਦਿੱਤੀਆਂ ਸੀ, ਪਰ ਗੱਲ ਉਨ੍ਹਾਂ ਨੇ ਗਲਤ ਨਹੀਂ ਕੀਤੀ ਸੀ।
ਰਵੀਸ਼ ਕੁਮਾਰ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਸਭ ਤੋਂ ਪਹਿਲਾਂ ਪੱਤਰਕਾਰ ਅਜੀਤ ਅੰਜੁਮ ਨੂੰ ਇੰਟਰਵਿਊ ਦਿੱਤਾ ਸੀ ਅਤੇ ਫ਼ਿਰ ਕਰਨ ਥਾਪਰ ਨੂੰ।
ਅਜੀਤ ਅੰਜੁਮ ਤੇ ਕਰਨ ਥਾਪਰ ਨਾਲ ਇੰਟਰਵਿਊ ਤੋਂ ਬਾਅਦ ਕਈ ਲੋਕ ਪੁੱਛ ਰਹੇ ਹਨ ਕਿ ਕੀ ਰਵੀਸ਼ ਕੁਮਾਰ ਆਪਣੇ ਆਪ ਨੂੰ ਐੱਨਡੀਟੀਵੀ ਬਰਾਂਡ ਤੋਂ ਵੱਡਾ ਸਮਝਣ ਲੱਗੇ ਹਨ।
ਬੀਬੀਸੀ ਨੇ ਵੀ ਰਵੀਸ਼ ਤੋਂ ਇਹ ਸਵਾਲ ਪੁੱਛਿਆ। ਪੂਰਾ ਇੰਟਰਵਿਊ ਦੇਖਣ ਅਤੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਮਰੀਕੀ ਅਦਾਲਤ ਨੇ ਮਰੀਨ ਸਿੱਖ ਫੌਜੀਆਂ ਦੀ ਪੱਗ ਤੇ ਦਾਹੜੀ ਰੱਖਣ ਉੱਤੇ ਪਾਬੰਦੀ ਹਟਾਉਣ ਵੇਲੇ ਕੀ ਦਲੀਲ ਦਿੱਤੀ
ਅਮਰੀਕਾ ਦੀ ਇੱਕ ਅਦਾਲਤ ਨੇ ਮਰੀਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਿੱਖ ਰੰਗਰੂਟਾਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਖੁੱਲ ਦੇਣ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਕੋਰਟ ਨੇ ਮਰੀਨ ਦੀ ਦਲੀਲ ਨੂੰ ਰੱਦ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਧਾਰਮਿਕ ਛੋਟਾਂ ਦੇਣ ਨਾਲ ਏਕਤਾ ਘਟੇਗੀ।
ਅਮਰੀਕੀ ਫੌਜ, ਨੇਵੀ, ਏਅਰ ਫੋਰਸ, ਕੋਸਟ ਗਾਰਡ ਅਤੇ ਕਈ ਵਿਦੇਸ਼ੀ ਫੌਜਾਂ ਪਹਿਲਾਂ ਹੀ ਸਿੱਖ ਧਰਮ ਦੀਆਂ ਧਾਰਮਿਕ ਰੀਤਾਂ ਨੂੰ ਥਾਂ ਦਿੰਦੀਆਂ ਹਨ।
ਸਿੱਖ ਧਰਮ ਵਿੱਚ ਮਰਦਾਂ ਨੂੰ ਵਾਲ ਕੱਟਣ ਜਾਂ ਦਾੜ੍ਹੀ ਕੱਟਣ ਦੀ ਮਨਾਹੀ ਹੈ।ਸਿੱਖ ਆਪਣੇ ਧਾਰਮਿਕ ਵਿਸ਼ਵਾਸ਼ ਮੁਤਾਬਕ ਸਿਰ ਉਪਰ ਦਸਤਾਰ ਸਜਾਉਂਦੇ ਹਨ।
ਅਮਰੀਕਾ ਦੀ ਮਰੀਨ ਕੋਰ ਨੇ ਪਿਛਲੇ ਸਾਲ ਭਰਤੀ ਹੋਣ ਲਈ ਟੈਸਟ ਪਾਸ ਕਰ ਚੁੱਕੇ ਤਿੰਨ ਸਿੱਖਾਂ ਨੂੰ 13 ਹਫਤਿਆਂ ਦੀ ਮੁੱਢਲੀ ਸਿਖਲਾਈ ਦੌਰਾਨ ਪਹਿਰਾਵੇ ਦੇ ਨਿਯਮਾਂ ਵਿੱਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹਾਲਾਂਕਿ ਇਹ ਤਿੰਨੇ ਆਪਣੀ ਦਾੜ੍ਹੀ ਅਤੇ ਦਸਤਾਰਾਂ ਨੂੰ ਹੋਰ ਕਿਸੇ ਸਮੇਂ ਯਾਨੀ ਕੈਂਪ ਤੋਂ ਬਾਹਰ ਰੱਖ ਸਕਦੇ ਸਨ।
ਪੂਰਾ ਮਾਮਲਾ ਕਦੋਂ ਸ਼ੁਰੂ ਹੋਇਆ ਅਤੇ ਕਿਹੜੇ ਪੜਾਅ ਆਏ, ਪੜ੍ਹਨ ਲਈ ਕਲਿੱਕ ਕਰੋ।
ਭਾਰਤ ਦਾ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣਨਾ ਇੰਝ ਵਰਦਾਨ ਬਣ ਸਕਦਾ ਹੈ
ਅਨੁਮਾਨ ਹੈ ਕਿ ਮੱਧ ਅਪ੍ਰੈਲ ਵਿੱਚ ਭਾਰਤ ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਿੱਛੇ ਛੱਡ ਦੇਵੇਗਾ।
ਏਸ਼ੀਆ ਦੇ ਇਨ੍ਹਾਂ ਦੋਵੇਂ ਵੱਡੇ ਦੇਸ਼ਾਂ ਦੀ ਆਪੋ-ਆਪਣੀ ਅਬਾਦੀ 140 ਕਰੋੜ ਤੋਂ ਵੱਧ ਹੈ ਅਤੇ ਕਰੀਬ 70 ਸਾਲ ਤੋਂ ਦੁਨੀਆਂ ਦੀ ਅਬਾਦੀ ਦੇ ਇੱਕ ਤਿਹਾਈ ਤੋਂ ਵੱਧ ਹਿੱਸਾ ਹੋਣ ਵਿੱਚ ਯੋਗਦਾਨ ਹੈ।
ਚੀਨ ਦੀ ਅਬਾਦੀ ਅਗਲੇ ਸਾਲ ਤੋਂ ਘਟਣੀ ਸ਼ੁਰੂ ਹੋ ਸਕਦੀ ਹੈ। ਜਣਨ ਦਰ ਘੱਟ ਹੋਣ ਕਰਕੇ ਪਿਛਲੇ ਸਾਲ 160 ਕਰੋੜ ਲੋਕਾਂ ਦਾ ਜਨਮ ਹੋਇਆ ਸੀ ਜੋ ਕਿ ਮੌਤਾਂ ਦੀ ਗਿਣਤੀ ਤੋਂ ਥੋੜ੍ਹਾ ਹੀ ਜ਼ਿਆਦਾ ਸੀ।
ਭਾਰਤ ਦੀ ਜਣਨ ਦਰ ਵੀ ਪਿਛਲੇ ਦਹਾਕਿਆਂ ਵਿੱਚ ਹੇਠਾਂ ਆਈ ਹੈ।ਸਾਲ 1950 ਵਿੱਚ ਪ੍ਰਤੀ ਔਰਤ 5.7 ਬੱਚਿਆਂ ਨੂੰ ਜਨਮ ਦੇਣ ਦਰ ਅੱਜ ਪ੍ਰਤੀ ਔਰਤ ਦੋ ਬੱਚਿਆਂ ਦੇ ਜਨਮ ਤੱਕ ਪਹੁੰਚ ਗਈ ਹੈ।
ਪਰ ਭਾਰਤ ਵਿੱਚ ਜਣਨ ਦਰ ਘਟਣ ਦੀ ਰਫ਼ਤਾਰ ਹੌਲੀ ਹੈ।ਭਾਰਤ ਵੱਲੋਂ ਅਬਾਦੀ ਪੱਖੋਂ ਚੀਨ ਨੂੰ ਪਛਾੜਣ ਦੇ ਮਾਇਨੇ ਕੀ ਹਨ?
ਕੀ ਇਸ ਦਾ ਕੋਈ ਚੰਗਾ ਪ੍ਰਭਾਵ ਵੀ ਹੋਵੇਗਾ ਤਾਂ ਇਸ ਗ਼ਰੀਬੀ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਧਾਉਣ ਵਾਲਾ ਹੋਵੇਗਾ। ਕਲਿੱਕ ਕਰੋ ਅਤੇ ਪੜ੍ਹੋ ਪੂਰਾ ਲੇਖ।
ਹੁਣ ਸੋਹਣਾ-ਸੁਨੱਖਾ ਮਰਦ ਹੋਣ ਦੀ ਪਰਿਭਾਸ਼ਾ ਬਦਲ ਗਈ ਹੈ?
ਪਲੱਸ ਸਾਈਜ਼ ਤੋਂ ਲੈ ਕੇ ਸਿਲਵਰ ਫੌਕਸ (ਸਫ਼ੈਦ ਵਾਲਾਂ ਵਾਲਾ ਸੋਹਣਾ ਸੁਨੱਖਾ ਮਰਦ) ਤੱਕ, ਮਰਦਾਂ ਦੀ ਸੁੰਦਰਤਾ ਦਾ ਸਵੀਕਾਰ ਕੀਤਾ ਆਦਰਸ਼ ਲਗਾਤਾਰ ਬਦਲ ਰਿਹਾ ਹੈ।
ਮਾਇਰਾ ਅਲੀ ਸੱਚਮੁੱਚ, ਅਸਲ ਵਿੱਚ ਚੰਗੀ ਦਿਖਣ ਵਾਲੀ ਦੁਨੀਆ ਦੀ ਪੜਚੋਲ ਕਰਦੀ ਹੈ। ਉਹ ਕਿਹੜੀ ਚੀਜ਼ ਹੈ, ਜੋ ਇੱਕ ਮਰਦ ਨੂੰ ਸੋਹਣਾ ਜਾਂ ਖੂਬਸੂਰਤ ਬਣਾਉਂਦੀ ਹੈ?
ਪਿਛਲੇ ਦਹਾਕਿਆਂ ਵਿੱਚ ਪੱਛਮੀ ਮਰਦਾਂ ਦੀ ਸੁੰਦਰਤਾ ਦੇ ਸਭ ਤੋਂ ਮਸ਼ਹੂਰ ਪ੍ਰਤੀਕ ਸੀਮਤ ਹੀ ਰਹੇ ਹਨ।
ਜਿਵੇਂ ਬ੍ਰੈਡ ਪਿਟ ਜਾਂ ਲਿਓਨਾਰਡੋ ਡੀਕੈਪਰੀਓ ਵਰਗੇ ਸਕਰੀਨ ਦੇ ਨੀਲੀਆਂ ਅੱਖਾਂ ਵਾਲੇ ਸਿਤਾਰੇ ਮਨ ਵਿੱਚ ਆਉਂਦੇ ਹਨ।
ਪਰ "ਸੰਪੂਰਨ" ਮਰਦ ਕਿਵੇਂ ਦਾ ਦਿਖਦਾ ਹੈ, ਇਸ ਦਾ ਵਿਚਾਰ ਵਿਕਸਿਤ ਹੋ ਰਿਹਾ ਹੈ ਕਿਉਂਕਿ ਫਿਲਮ ਅਤੇ ਫੈਸ਼ਨ ਦੀ ਦੁਨੀਆ ਬਹੁਤ ਵਿਭਿੰਨਤਾ ਨੂੰ ਅਪਣਾਉਂਦੀ ਹੈ ਅਤੇ ਗਲੋਬਲ ਬ੍ਰਾਂਡਾਂ ਦੀ ਪ੍ਰਤੀਨਿਧਤਾ ਕਰਨ ਦੇ ਮਹੱਤਵ ਨੂੰ ਸਮਝਿਆ ਜਾਂਦਾ ਹੈ।
ਪੂਰੀ ਦੁਨੀਆ ਵਿੱਚ ਘੜੇ ਗਏ ਮਰਦ ਦੀ ਸ਼ੇਪ ਦੇ ਮਿਆਰ ਨੇ ਔਸਤ ਮਰਦ ਦੇ ਸਰੀਰ ਨੂੰ ਘੱਟ ਹੀ ਪ੍ਰਤੀਬਿੰਬਿਤ ਕੀਤਾ ਹੈ। ਹਾਲਾਂਕਿ, ਟਿਕ ਟੌਕ ਵਰਗੀਆਂ ਸੋਸ਼ਲ-ਮੀਡੀਆ ਐਪਸ ਉਨ੍ਹਾਂ ਮਰਦਾਂ ਨੂੰ ਦਿਖਾ ਕੇ ਮਰਦਾਂ ਦੀ ਸੁੰਦਰਤਾ ਦੇ ਮਿਆਰਾਂ ਨੂੰ ਬਦਲਣ ਵਿੱਚ ਮਦਦ ਕਰ ਰਹੀਆਂ ਹਨ, ਜਿਨ੍ਹਾਂ ਕੋਲ ਪਹਿਲਾਂ ਕੋਈ ਪਲੈਟਫਾਰਮ ਨਹੀਂ ਹੁੰਦਾ ਸੀ।
ਬ੍ਰਿਟਿਸ਼ ਮਾਡਲ, ਬਾਡੀ-ਪੌਜ਼ਿਟਿਵ ਐਕਟੀਵਿਸਟ ਅਤੇ ਟਿਕ ਟੌਕ ਸਟਾਰ ਬੈਨ ਜੇਮਜ਼ ਹੱਟੇ-ਕੱਟੇ ਮਰਦਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਰਹੇ ਹਨ।
ਸੋਹਣਾ-ਸੁਨੱਖਾ ਮਰਦ ਹੋਣ ਦੀ ਪਰਿਭਾਸ਼ਾ ਬਾਰੇ ਹੋਰ ਪੜ੍ਹੋ ਇੱਥੇ।
ਕੁਝ ਲੋਕ ਹਮੇਸ਼ਾ ਲੇਟ ਕਿਉਂ ਹੁੰਦੇ ਹਨ? ਅਜਿਹੇ ਲੋਕਾਂ ਨਾਲ ਨਜਿੱਠਣ ਦਾ ਸਹੀ ਤਰੀਕਾ ਕੀ ਹੈ
ਕਬੂਲਨਾਮਾ: ਮੈਂ ਦੇਰ ਕਰਨ ਵਾਲੀ ਹਾਂ। ਘੱਟੋ-ਘੱਟ, ਖ਼ੁਦ ਵਿੱਚ ਸੁਧਾਰ ਕਰਨ ਵਿੱਚ ਤਾਂ ਜ਼ਰੂਰ। ਅਸਲ ਵਿੱਚ ਮੈਂ ਇਸ ਰਿਪੋਰਟ ਨੂੰ ਲਿਖਣ ਵਿੱਚ ਇਸ ਦੀ ਸਮਾਂ ਸੀਮਾ ਤੋਂ ਵਾਰ-ਵਾਰ ਅਤੇ ਸ਼ਰਮਨਾਕ ਢੰਗ ਨਾਲ ਖੁੰਝੀ ਹਾਂ।
ਮੈਂ ਇਹ ਨਾਟਕ ਕਰ ਸਕਦੀ ਹਾਂ ਕਿ ਅਜਿਹਾ ਪੱਤਰਕਾਰੀ ਵਿੱਚ ਹੁੰਦਾ ਹੀ ਹੈ, ਪਰ ਅਜਿਹਾ ਨਹੀਂ ਹੈ।
ਮੈਨੂੰ ਪਤਾ ਹੈ ਕਿ ਮੈਂ ਇਕੱਲੀ ਨਹੀਂ ਹਾਂ।ਅਸੀਂ ਸਾਰੇ ਉਸ ਵਿਅਕਤੀ ਨੂੰ ਜਾਣਦੇ ਹਾਂ: ਇੱਕ ਬਾਲ ਮਨ ਵਾਲਾ ਵਿਅਕਤੀ ਜੋ ਹਮੇਸ਼ਾ ਲੇਟ ਹੁੰਦਾ ਹੈ, ਸਹਿਕਰਮੀ ਜੋ ਹਰ ਸਮੇਂ ਡੈੱਡਲਾਈਨ ਤੋਂ ਖੁੰਝ ਜਾਂਦਾ ਹੈ, ਭਾਵੇਂ ਅਜਿਹਾ ਕੁਝ ਘੰਟਿਆਂ ਲਈ ਹੀ ਕਿਉਂ ਨਾ ਹੋਵੇ।
ਅਜਿਹਾ ਦੋਸਤ ਜਿਸ ਨੂੰ ਤੁਹਾਨੂੰ ਲੰਚ ਦੇ ਸੱਦੇ ਲਈ 30 ਮਿੰਟ ਪਹਿਲਾਂ ਪਹੁੰਚਣ ਲਈ ਕਹਿਣਾ ਪੈਂਦਾ ਹੋਵੇ।ਕੁਝ ਆਦਤਾਂ ਓਨੀਆਂ ਹੀ ਗੁੱਸਾ ਕਰਾਉਣ ਵਾਲੀਆਂ ਹੁੰਦੀਆਂ ਹਨ ਜਿੰਨਾ ਕੋਈ ਸਾਨੂੰ ਇੰਤਜ਼ਾਰ ਕਰਾਉਂਦਾ ਹੈ।
ਪਰ, ਤੁਹਾਡੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ, ਇਸ ਦੇ ਬਾਵਜੂਦ ਤੁਸੀਂ ਫਿਰ ਤੋਂ ਉਸ ਦਾ ਇੰਤਜ਼ਾਰ ਕਰ ਰਹੇ ਹੋ।ਇੱਥੇ ਇਹ ਸੰਭਾਵਨਾ ਨਹੀਂ ਹੈ ਕਿ ਤੁਹਾਡੇ ਦੋਸਤ ਅਤੇ ਸਹਿਕਰਮੀ ਸਿਰਫ਼ ਸੁਆਰਥੀ ਹੋ ਰਹੇ ਹਨ।
ਦੇਰੀ ਦੇ ਮਨੋਵਿਗਿਆਨ ’ਤੇ ਇੱਕ ਨਜ਼ਰ ਠੀਕ ਕੰਮ ਨਾ ਕਰਨ ਵਾਲੇ ਦਿਮਾਗ਼ ਦੀ ਝਲਕ ਪ੍ਰਦਾਨ ਕਰਦਾ ਹੈ, ਪਰ ਇਸ ਵਿੱਚ ਇੱਕ ਤੋਂ ਵੱਧ ਨੁਕਸ ਹੋ ਸਕਦੇ ਹਨ।