You’re viewing a text-only version of this website that uses less data. View the main version of the website including all images and videos.
ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ਼ ਦੇ ਕਤਲ ਦਾ ਦਾਅਵਾ, ਕੀ ਇਹ ਟਾਰਗੇਟ ਕਿਲਿੰਗ ਹੈ?
- ਲੇਖਕ, ਮੁਹੰਮਦ ਜ਼ੁਬੈਰ ਖ਼ਾਨ
- ਰੋਲ, ਪਾਕਿਸਤਾਨ ਤੋਂ, ਬੀਬੀਸੀ ਲਈ
- ਪ੍ਰਕਾਸ਼ਿਤ
ਪਾਕਿਸਤਾਨ ਦੇ ਸਿਆਲਕੋਟ 'ਚ ਬੁੱਧਵਾਰ ਨੂੰ ਮੌਲਵੀ ਰਾਸ਼ਿਦ ਲਤੀਫ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਉਹੀ ਰਾਸ਼ਿਦ ਲਤੀਫ਼ ਹੈ, ਜਿਸ ਨੂੰ ਭਾਰਤ 2016 ਵਿੱਚ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਮੰਨਦਾ ਹੈ।
ਪਠਾਨਕੋਟ ਵਿੱਚ ਅੱਤਵਾਦੀ ਹਮਲੇ ਵਿੱਚ ਸੱਤ ਭਾਰਤੀ ਜਵਾਨ ਮਾਰੇ ਗਏ ਸਨ। ਹਮਲੇ ਵਿੱਚ ਸ਼ਾਮਲ ਸਾਰੇ ਅੱਤਵਾਦੀ ਵੀ ਮਾਰੇ ਗਏ।
ਸਿਆਲਕੋਟ ਪੁਲਿਸ ਨੇ ਕਤਲ ਦੀ ਪੁਸ਼ਟੀ ਕੀਤੀ ਹੈ ਅਤੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਹੈ।
ਪੁਲਿਸ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਕੀ ਇਹ ਉਹੀ ਰਾਸ਼ਿਦ ਲਤੀਫ਼ ਹੈ, ਜੋ ਪਠਾਨਕੋਟ ਹਮਲੇ ਵਿੱਚ ਭਾਰਤ ਨੂੰ ਲੋੜੀਂਦਾ ਹੈ।
ਪਰ ਸਥਾਨਕ ਪੱਤਰਕਾਰ ਮਾਜਿਦ ਨਿਜ਼ਾਮੀ ਦਾ ਕਹਿਣਾ ਹੈ ਕਿ ਇਹ ਉਹੀ ਰਾਸ਼ਿਦ ਲਤੀਫ਼ ਸੀ, ਜਿਸ ਨੂੰ ਭਾਰਤ ਸਰਕਾਰ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਮੰਨਦੀ ਹੈ।
ਭਾਰਤੀ ਮੀਡੀਆ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਬੁੱਧਵਾਰ ਨੂੰ ਸਿਆਲਕੋਟ ਵਿੱਚ ਜਿਸ ਰਾਸ਼ਿਦ ਲਤੀਫ਼ ਦਾ ਕਤਲ ਹੋਇਆ ਹੈ, ਉਸ ਦਾ ਸਬੰਧ ਪਠਾਨਕੋਟ ਹਮਲੇ ਨਾਲ ਸੀ।
ਸਿਆਲਕੋਟ ਪੁਲਿਸ ਅਨੁਸਾਰ ਇਹ ਘਟਨਾ ਬੁੱਧਵਾਰ ਸਵੇਰ ਦੀ ਨਮਾਜ਼ ਦੌਰਾਨ ਦਸਕਾ ਤਹਿਸੀਲ ਵਿੱਚ ਵਾਪਰੀ।
ਇਲਜ਼ਾਮ ਹੈ ਕਿ ਸ਼ਾਹਿਦ ਲਤੀਫ਼ ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਪਠਾਨਕੋਟ ਹਮਲੇ 'ਚ ਭਾਰਤ ਨੂੰ ਲੋੜੀਂਦਾ ਸੀ।
ਪੁਲਿਸ ਨੇ ਕਤਲ ਅਤੇ ਦਹਿਸ਼ਤਗਰਦੀ ਦੀਆਂ ਧਾਰਾਵਾਂ ਤਹਿਤ ਦਸਕਾ ਸਦਰ ਥਾਣੇ ਵਿੱਚ ਰਿਪੋਰਟ ਦਰਜ ਕਰ ਲਈ ਹੈ।
ਦਰਜ ਐੱਫਆਈਆਰ ਵਿੱਚ ਪੁਲਿਸ ਨੇ ਗੁਰਾਇਆ ਦੀ ਨੂਰ ਮਸਜਿਦ ਵਿੱਚ ਤਾਇਨਾਤ ਗਾਰਡ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 11 ਅਕਤੂਬਰ ਦੀ ਸਵੇਰੇ 20 ਤੋਂ 22 ਸਾਲ ਦੀ ਉਮਰ ਦੇ ਤਿੰਨ ਅਣਪਛਾਤੇ ਨੌਜਵਾਨ ਨਮਾਜ਼ ਅਦਾ ਕਰਨ ਦੇ ਬਹਾਨੇ ਮਸਜਿਦ ਵਿੱਚ ਦਾਖ਼ਲ ਹੋਏ।
ਸ਼ਿਕਾਇਤ ਅਨੁਸਾਰ, "ਜਿਵੇਂ ਹੀ ਲੋਕ ਮਸਜਿਦ ਵਿੱਚ ਨਮਾਜ਼ ਲਈ ਖੜ੍ਹੇ ਹੋਏ, ਤਿੰਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਮੌਲਾਨਾ ਸ਼ਾਹਿਦ ਲਤੀਫ, ਮੌਲਾਨਾ ਅਬਦੁਲ ਅਹਦ ਅਤੇ ਹਾਸ਼ਿਮ ਨਾਮ ਦੇ ਤਿੰਨ ਲੋਕ ਜ਼ਖਮੀ ਹੋ ਗਏ।"
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ "ਮੌਲਾਨਾ ਸ਼ਾਹਿਦ ਲਤੀਫ਼ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬਾਕੀ ਦੋ ਨੂੰ ਹਸਪਤਾਲ ਪਹੁੰਚਾਏ ਗਏ, ਜਿੱਥੇ ਹਾਸ਼ਿਮ ਦੀ ਵੀ ਮੌਤ ਹੋ ਗਈ।"
ਟਾਰੇਗਟ ਕਿਲਿੰਗ- ਪੁਲਿਸ
ਸਿਆਲਕੋਟ ਪੁਲਿਸ ਦੇ ਬੁਲਾਰੇ ਅਨੁਸਾਰ ਹਮਲਾਵਰਾਂ ਦੀ ਭਾਲ ਜਾਰੀ ਹੈ, ਉਨ੍ਹਾਂ ਦੀ ਭਾਲ ਲਈ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਹੈ |
ਇਸ ਦੌਰਾਨ ਸਿਆਲਕੋਟ ਦੇ ਡੀਪੀਓ ਮੁਹੰਮਦ ਹਸਨ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅਣਪਛਾਤੇ ਹਥਿਆਰਬੰਦ ਲੋਕ ਮਸਜਿਦ ਵਿੱਚ ਦਾਖ਼ਲ ਹੋਏ ਸਨ, ਉਨ੍ਹਾਂ ਨੇ ਮਸਜਿਦ ਦੇ ਅੰਦਰ ਗੋਲੀਬਾਰੀ ਕੀਤੀ।"
"ਇਹ ਇੱਕ ਅੱਤਵਾਦੀ ਘਟਨਾ ਹੈ। ਅਸੀਂ ਇਸ ਨੂੰ ਟਾਰਗੇਟ ਕਿਲਿੰਗ ਵੀ ਕਹਿ ਸਕਦੇ ਹਾਂ। ਮੌਲਾਨਾ ਸ਼ਾਹਿਦ ਲਤੀਫ਼ ਅਤੇ ਹਾਸ਼ਮ ਨਹੀਂ ਬਚ ਸਕੇ, ਅਬਦੁਲ ਅਹਦ ਹਮਲੇ ਵਿੱਚ ਜ਼ਖਮੀ ਹੋਏ ਹਨ।"
ਉਨ੍ਹਾਂ ਕਿਹਾ, "ਪੁਲਿਸ ਨੂੰ ਮੌਕੇ ਤੋਂ ਅਹਿਮ ਸਬੂਤ ਮਿਲੇ ਹਨ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਸ਼ਾਹਿਦ ਲਤੀਫ਼ ਨੂੰ ਪਹਿਲਾਂ ਹੀ ਖ਼ਤਰਾ ਸੀ ਅਤੇ ਉਨ੍ਹਾਂ ਨੇ ਇਸ ਸਬੰਧੀ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਸਨ। ਸਾਰੀਆਂ ਏਜੰਸੀਆਂ ਇਸ ਮਾਮਲੇ ਦੀ ਸਾਂਝੇ ਤੌਰ 'ਤੇ ਜਾਂਚ ਕਰ ਰਹੀਆਂ ਹਨ।"
ਹਾਦਸੇ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਨਾਕਾਬੰਦੀ ਬਾਰੇ ਮੀਡੀਆ ਦੇ ਸਵਾਲ 'ਤੇ ਡੀਪੀਓ ਨੇ ਦਾਅਵਾ ਕੀਤਾ ਕਿ "ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ।"
ਮੌਲਾਨਾ ਸ਼ਾਹਿਦ ਲਤੀਫ਼ ਬਾਰੇ ਕੀ ਜਾਣਕਾਰੀ ਹੈ
ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦਾ ਵਸਨੀਕ ਮੌਲਾਨਾ ਸ਼ਾਹਿਦ ਲਤੀਫ਼ ਸਾਲਾਂ ਤੋਂ ਦਸਕਾ ਦੀ ਨੂਰ ਮਦੀਨਾ ਮਸਜਿਦ ਦੇ ਪ੍ਰਬੰਧਕ ਵਜੋਂ ਕੰਮ ਕਰ ਰਿਹਾ ਸੀ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਉਸ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਬੱਚੇ ਹਨ।
ਕਸ਼ਮੀਰ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਮਾਜਿਦ ਨਿਜ਼ਾਮੀ ਦਾ ਕਹਿਣਾ ਹੈ ਕਿ ਮੌਲਾਨਾ ਸ਼ਾਹਿਦ ਲਤੀਫ਼ ਨੇ ਲੰਬਾ ਸਮਾਂ ਭਾਰਤੀ ਜੇਲ੍ਹ ਵਿਚ ਗੁਜ਼ਾਰਿਆ ਹੈ।
ਉਹ ਕਹਿੰਦੇ ਹਨ, "90 ਦੇ ਦਹਾਕੇ ਦੇ ਸ਼ੁਰੂ ਵਿੱਚ, ਉਹ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਤੋਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਚਲੇ ਗਏ ਸਨ। ਉਸ ਵੇਲੇ, ਉਹ ਪਾਬੰਦੀਸ਼ੁਦਾ ਸੰਗਠਨ ਹਰਕਤ ਅਲ-ਮੁਜਾਹਿਦੀਨ ਨਾਲ ਜੁੜੇ ਹੋਏ ਸਨ। ਉਹ ਕੁਝ ਸਮੇਂ ਤੱਕ ਸਰਗਰਮ ਰਹੇ।"
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਮਸ਼ਹੂਰ ਮੁਜਾਹਿਦੀਨ ਨੇਤਾ ਸੱਜਾਦ ਅਫ਼ਗਾਨੀ ਦੀ ਅਗਵਾਈ ਵਿੱਚ ਚੱਲ ਰਿਹਾ ਸੀ। ਸ਼ਾਹਿਦ ਨੂੰ ਭਾਰਤ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਨਾਰਸ ਜੇਲ੍ਹ ਵਿੱਚ ਰੱਖਿਆ ਸੀ।
1999 'ਚ ਕੰਧਾਰ ਜਹਾਜ਼ ਹਾਈਜੈਕਿੰਗ ਦੌਰਾਨ ਗੱਲਬਾਤ ਦੌਰਾਨ ਜਿਹੜੇ 40 ਦੀ ਲੋਕਾਂ ਸੂਚੀ ਰਿਹਾਈ ਲਈ ਭਾਰਤ ਨੂੰ ਦਿੱਤੀ ਗਈ ਸੀ, ਉਨ੍ਹਾਂ ਵਿੱਚ ਸ਼ਾਹਿਦ ਲਤੀਫ਼ ਦਾ ਨਾਮ ਸੀ। ਹਾਲਾਂਕਿ ਉਨ੍ਹਾਂ ਨੂੰ ਸੀਨੀਅਰ ਲੀਡਰਸ਼ਿਪ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਮਾਜਿਦ ਨਿਜ਼ਾਮੀ ਦਾ ਕਹਿਣਾ ਹੈ ਕਿ ਬਾਅਦ ਦੀ ਗੱਲਬਾਤ ਤੋਂ ਬਾਅਦ ਸਿਰਫ਼ ਪੰਜ ਲੋਕਾਂ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚ ਸ਼ਾਹਿਦ ਲਤੀਫ਼ ਸ਼ਾਮਲ ਨਹੀਂ ਸੀ।
ਸ਼ਾਹਿਦ ਨੂੰ 2010 ਵਿੱਚ ਭਾਰਤੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਪਾਕਿਸਤਾਨ ਆ ਗਿਆ ਸੀ। ਮਾਜਿਦ ਨਿਜ਼ਾਮੀ ਦਾ ਕਹਿਣਾ ਹੈ ਕਿ "ਉਨ੍ਹਾਂ ਦੀ ਰਿਹਾਈ ਤੋਂ ਬਾਅਦ, ਉਹ ਸ਼ਾਇਦ ਹੀ ਕਦੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਰਹੇ ਹੋਣ।"
ਮਾਜਿਦ ਨਿਜ਼ਾਮੀ ਮੁਤਾਬਕ ਜੈਸ਼-ਏ-ਮੁਹੰਮਦ ਜਾਂ ਹਰਕਤ ਅਲ-ਮੁਜਾਹਿਦੀਨ ਦੇ ਸਬੰਧ ਵਿੱਚ ਸ਼ਾਹਿਲ ਲਤੀਫ਼ ਦੀਆਂ ਗਤੀਵਿਧੀਆਂ ਲੰਬੇ ਸਮੇਂ ਤੋਂ ਸਾਹਮਣੇ ਨਹੀਂ ਆ ਰਹੀਆਂ ਸਨ।
ਹਾਲਾਂਕਿ ਜਦੋਂ ਜਨਵਰੀ 2016 'ਚ ਭਾਰਤੀ ਹਵਾਈ ਫੌਜ ਦੇ ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਹੋਇਆ ਸੀ ਤਾਂ ਇੰਟਰਪੋਲ ਨੇ ਉਸ ਦੇ ਨਾਂ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
ਭਾਰਤ ਦਾ ਦਾਅਵਾ ਹੈ ਕਿ ਸੁਰੱਖਿਆ ਏਜੰਸੀਆਂ ਨੇ ਫ਼ੋਨ ਕਾਲਾਂ ਰਾਹੀਂ ਹਮਲੇ ਦੀ ਯੋਜਨਾ ਬਣਾਉਣ ਵਾਲੇ ਇੱਕ ਗਰੁੱਪ ਦੀ ਪਛਾਣ ਕੀਤੀ ਸੀ, ਜਿਸ ਵਿੱਚ ਸ਼ਾਹਿਦ ਲਤੀਫ਼ ਵੀ ਸ਼ਾਮਲ ਸੀ। ਇਸ ਤੋਂ ਬਾਅਦ ਭਾਰਤ 'ਚ ਸ਼ਾਹਿਦ ਲਤੀਫ਼ ਖ਼ਿਲਾਫ਼ ਕੁਝ ਮਾਮਲੇ ਦਰਜ ਕੀਤੇ ਗਏ ਸਨ।
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਉਸ ਨੂੰ 12 ਨਵੰਬਰ 1994 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ 16 ਸਾਲ ਤੱਕ ਭਾਰਤ ਦੀ ਜੇਲ੍ਹ ਵਿੱਚ ਰਿਹਾ। ਬਾਅਦ ਵਿੱਚ ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਵਾਹਗਾ ਰਾਹੀਂ ਪਾਕਿਸਤਾਨ ਪਹੁੰਚ ਗਿਆ।
ਮਾਜਿਦ ਨਿਜ਼ਾਮੀ ਅਨੁਸਾਰ, ਸ਼ਾਹਿਦ ਲਤੀਫ਼ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੀ ਭਾਰਤ ਨੂੰ ਭਾਲ ਸੀ। ਉਹ ਕਹਿੰਦਾ ਹੈ, "ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ।"
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਉਸ ਨੂੰ 12 ਨਵੰਬਰ 1994 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ 16 ਸਾਲ ਤੱਕ ਭਾਰਤ ਦੀ ਜੇਲ੍ਹ ਵਿੱਚ ਰਿਹਾ।
ਬਾਅਦ ਵਿੱਚ ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਵਾਹਗਾ ਰਾਹੀਂ ਪਾਕਿਸਤਾਨ ਪਹੁੰਚਿਆ।
ਮਾਜਿਦ ਨਿਜ਼ਾਮੀ ਅਨੁਸਾਰ, ਸ਼ਾਹਿਦ ਲਤੀਫ਼ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੀ ਭਾਰਤ ਨੂੰ ਭਾਲ ਸੀ। ਉਹ ਕਹਿੰਦੇ ਹਨ, "ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ।"
ਪੱਤਰਕਾਰ ਫੈਜ਼ੁੱਲ੍ਹਾ ਖ਼ਾਨ ਦੀ ਵੀ ਇਹੀ ਰਾਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਿਦ ਲਤੀਫ਼ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਅਬੂ ਕਾਸਿਮ (ਜਿਸ ਦਾ ਸਬੰਧ ਜਮਾਤ-ਉਦ-ਦਾਵਾ ਨਾਲ ਦੱਸਿਆ ਜਾਂਦਾ ਹੈ) ਦਾ ਕਤਲ ਕੀਤਾ ਗਿਆ ਸੀ, ਉਹ ਵੀ ਇਸੇ ਤਰ੍ਹਾਂ ਹੋਇਆ ਸੀ।
ਇਸ ਸਾਲ ਸਤੰਬਰ ਵਿੱਚ, ਫਜ਼ਰ ਦੀ ਨਮਾਜ਼ ਵੇਲੇ, ਰਾਵਲਾਕੋਟ ਦੀ ਅਲ-ਕੁਦਸ ਮਸਜਿਦ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਉਸ 'ਤੇ ਗੋਲੀਬਾਰੀ ਕੀਤੀ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸ਼ਾਹਿਦ ਲਤੀਫ਼ ਅੱਜ ਕੱਲ੍ਹ ਸਾਵਧਾਨ ਸੀ
ਸ਼ਾਹਿਦ ਲਤੀਫ਼ ਦੇ ਕਰੀਬੀ ਰਿਸ਼ਤੇਦਾਰ ਮੁਤਾਬਕ, "ਮੌਲਾਨਾ ਅੱਜ ਕੱਲ੍ਹ ਜ਼ਿਆਦਾ ਸਾਵਧਾਨ ਸੀ ਅਤੇ ਲੋਕਾਂ ਨੂੰ ਮਿਲਣਾ ਵੀ ਬੰਦ ਕਰ ਦਿੱਤਾ ਸੀ।"
ਇੱਕ ਰਿਸ਼ਤੇਦਾਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਉਹ ਹਾਲ ਹੀ ਦੇ ਦਿਨਾਂ ਵਿੱਚ ਬਹੁਤ ਸਾਵਧਾਨੀ ਵਰਤ ਰਿਹਾ ਸੀ। ਉਸ ਨੇ ਆਪਣੀਆਂ ਗਤੀਵਿਧੀਆਂ ਨੂੰ ਵੀ ਸੀਮਤ ਕਰ ਦਿੱਤਾ ਸੀ। ਉਸ ਨੇ ਕਈ ਵਾਰ ਜ਼ਿਕਰ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ।"
ਫੈਜ਼ੁੱਲ੍ਹਾ ਖ਼ਾਨ ਮੁਤਾਬਕ, "ਸ਼ਾਹਿਦ ਲਤੀਫ਼ ਦੇ ਕਤਲ ਤੋਂ ਪਹਿਲਾਂ ਜੈਸ਼-ਏ-ਮੁਹੰਮਦ ਦੇ ਇਬਰਾਹਿਮ ਮਿਸਤਰੀ, ਹਿਜ਼ਬੁਲ-ਮੁਜਾਹਿਦੀਨ ਦੇ ਇਮਤਿਆਜ਼ ਆਲਮ ਅਤੇ ਲਸ਼ਕਰ-ਏ-ਤਾਇਬਾ ਦੇ ਅਬੂ ਕਾਸਿਮ ਨੂੰ ਮਸਜਿਦ ਦੇ ਅੰਦਰ ਨਮਾਜ਼ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ।"
ਉਹ ਕਹਿੰਦੇ ਹਨ, "ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਨਮਾਜ਼ ਦਾ ਸਮਾਂ ਇਸ ਲਈ ਚੁਣਿਆ ਹੋ ਸਕਦਾ ਹੈ ਕਿਉਂਕਿ ਉਹ ਇਸ ਸਮੇਂ ਆਪਣੀ ਰੱਖਿਆ ਨਹੀਂ ਕਰ ਸਕਦੇ। ਅਤੇ ਫਿਰ ਸ਼ਾਇਦ ਲੋਕਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਮਸਜਿਦ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ।"