ਇਮਰਾਨ ਖ਼ਾਨ ਦੇ ਖਿਲਾਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ, ਹੁਣ ਇਮਰਾਨ ਖ਼ਾਨ ਨੂੰ ਅਹੁਦਾ ਛੱਡਣਾ ਪਵੇਗਾ

ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੇ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟ ਪਏ

ਲਾਈਵ ਕਵਰੇਜ

  1. ਚੋਣਾਂ ਨਹੀਂ ਕਰਾਉਣਗੇ ਤਾਂ ਝਾੜੂ ਫਿਰ ਜਾਵੇਗਾ- ਸ਼ੇਖ ਰਸ਼ੀਦ

    ਸ਼ੇਖ ਰਸ਼ੀਦ

    ਤਸਵੀਰ ਸਰੋਤ, Twitter

    ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਚੋਣਾਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੈਰਾਨ ਕਰ ਦੇਵਾਂਗੇ। ਸੁਪਰੀਮ ਕੋਰਟ ਦੇ ਫੈਸਲੇ 'ਤੇ ਵੀ ਕੰਮ ਕੀਤਾ ਜਾਵੇਗਾ ਅਤੇ ਲੋਕਤੰਤਰਿਕ ਤੇ ਸਿਆਸੀ ਸੋਚ 'ਤੇ ਵੀ ਕੰਮ ਕੀਤਾ ਜਾਵੇਗਾ'।

    "ਇਹ ਬਹੁਤ ਚਿੰਤਾਜਨਕ, ਡਰਾਉਣੀ ਅਤੇ ਪਰੇਸ਼ਾਨ ਕਰਨ ਵਾਲੀ ਸਥਿਤੀ ਹੈ। ਇਸ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ। ਕੁਝ ਅਕਲ ਦੇ ਅੰਨ੍ਹੇ ਕੰਧ ਦੇ ਪਿੱਛੇ ਨਹੀਂ ਦੇਖ ਪਾਉਂਦੇ''।

    ਉਨ੍ਹਾਂ ਕਿਹਾ ਕਿ ਜਿਨ੍ਹਾਂ 'ਤੇ ਇਲਜ਼ਾਮ ਤੈਅ ਕੀਤੇ ਜਾਣੇ ਹਨ, ਉਹ ਪਿਓ-ਪੁੱਤ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਣਨ ਜਾ ਰਹੇ ਹਨ, ਜੋ ਵੱਖ-ਵੱਖ ਮਾਮਲਿਆਂ 'ਚ ਆਰੋਪੀ ਹਨ। ਗਲੀ-ਮੁਹੱਲੇ ਵਿੱਚ ਲੜਾਈ-ਝਗੜਾ ਵਧਦਾ ਜਾ ਰਿਹਾ ਹੈ।

    "ਇਸਦਾ ਅੰਜਾਮ ਚੰਗਾ ਨਹੀਂ ਹੋਵੇਗਾ। ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ: ਚੋਣਾਂ, ਚੋਣਾਂ ਅਤੇ ਚੋਣਾਂ''।

    ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਨਾ ਹੋਈਆਂ ਤਾਂ ਝਾੜੂ (ਹੂੰਝਾ) ਫਿਰ ਜਾਵੇਗਾ, ਲੜਾਈ ਹੋਵੇਗੀ। ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਦੇਸ਼ 'ਚ ਵੱਡੀ ਗਿਣਤੀ 'ਚ ਅੱਤਵਾਦੀ ਵੀ ਦਾਖਲ ਹੋ ਚੁੱਕੇ ਹਨ।

  2. ਸ਼ਾਹਬਾਜ਼ ਸ਼ਰੀਫ ਦੀ ਸਪੀਕਰ ਨੂੰ ਗੁਜ਼ਾਰਿਸ਼- ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਕਾਰਵਾਈ ਪੂਰੀ ਕਰਾਉਣ

    ਸ਼ਾਹਬਾਜ਼ ਸ਼ਰੀਫ

    ਤਸਵੀਰ ਸਰੋਤ, PTV Parliament

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਮੈਂਬਰ ਸ਼ਾਹਬਾਜ਼ ਸ਼ਰੀਫ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਸਰਾਹਨਾ ਕੀਤੀ ਅਤੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੇ ਚੱਲਦਿਆਂ ਹੀ ਪਾਕਿਸਤਾਨ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਆਇਆ ਹੈ।

    ਉਨ੍ਹਾਂ ਸਪੀਕਰ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਅੱਜ ਦੀ ਕਾਰਵਾਈ ਪੂਰੀ ਕਰਾਉਣ।

    ਅਸੈਂਬਲੀ ਸਪੀਕਰ ਨੇ ਉਨ੍ਹਾਂ ਨੂੰ ਕਿਹਾ ਕਿ ਅੰਤਰਰਾਸ਼ਟੀ ਵਿਵਾਦ ਦੀ ਜੋ ਗੱਲ ਉੱਠੀ ਹੈ, ਉਸ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ। ਇਸ 'ਤੇ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ''ਬਾਤ ਨਿਕਲੇਗੀ ਤੋਂ ਫਿਰ ਦੂਰ ਤਲਕ ਜਾਏਗੀ''।

  3. ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੀ ਹੋ ਰਿਹਾ ਹੈ - ਦੇਖੋ ਲਾਈਵ

  4. 'ਪਾਕਿਸਤਾਨ 'ਚ 'ਵਿਦੇਸ਼ੀ ਸਰਕਾਰ' ਨੂੰ ਬਰਦਾਸ਼ਤ ਨਹੀਂ ਕਰਾਂਗਾ' - ਇਮਰਾਨ ਖ਼ਾਨ

    ਇਮਰਾਨ ਖ਼ਾਨ

    ਤਸਵੀਰ ਸਰੋਤ, Reuters

    ਪਾਕਿਸਤਾਨ ਸੁਪਰੀਮ ਕੋਰਟ ਨੇ ਸੰਸਦ ਨੂੰ ਮੁੜ ਬਹਾਲ ਕਰ ਦਿੱਤਾ ਹੈ ਅਤੇ ਹੁਣ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸੀ ਮਤੇ 'ਤੇ ਦੁਬਾਰਾ ਵੋਟਿੰਗ ਕਰਵਾਈ ਜਾਵੇਗੀ।

    ਇਸ ਬਾਰੇ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਵਿੱਚ 'ਵਿਦੇਸ਼ੀ ਸਰਕਾਰ' ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸਦੇ ਸਮਰਥਨ ਲਈ ਜਨਤਾ ਕੋਲ ਜਾਣਗੇ।

    ਵਿਰੋਧੀ ਧਿਰ 'ਤੇ ਹਮਲਾ ਕਰਦੇ ਹੋਏ ਇਮਰਾਨ ਨੇ ਕਿਹਾ, ''ਉਹ (ਵਿਰੋਧੀ) ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਹਟਾਉਣਾ ਚਾਹੁੰਦੇ ਹਨ''।

    ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਜੇਕਰ ਉਹ ਇੰਨਾ ਹੀ ਆਤਮ-ਵਿਸ਼ਵਾਸ ਰੱਖਦੇ ਹਨ ਤਾਂ ਉਹ ਚੋਣਾਂ ਕਰਵਾਉਣ ਤੋਂ ਕਿਉਂ ਡਰਦੇ ਹਨ?

    ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਸੜਕਾਂ 'ਤੇ ਨਿਕਲ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।

    ਇਮਰਾਨ ਨੇ ਕਿਹਾ ਕਿ ''ਹਰ ਕੋਈ ਆਪਣੇ ਘਰ ਤੋਂ ਬਾਹਰ ਆ ਕੇ ਵਿਦੇਸ਼ੀ ਫੰਡ ਪ੍ਰਾਪਤ ਡਰਾਮੇ ਦਾ ਵਿਰੋਧ ਕਰੇ ਅਤੇ ਮੈਂ ਤੁਹਾਡੇ ਨਾਲ ਰਹਾਂਗਾ। ਮੈਂ ਪਾਕਿਸਤਾਨ ਵਿਰੁੱਧ ਵਿਦੇਸ਼ੀ ਸਾਜ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗਾ''।

  5. ਪਾਕਿਸਤਾਨ: ਵੋਟਿੰਗ ਲਈ ਨੈਸ਼ਨਲ ਅਸੈਂਬਲੀ ਦੇ ਮੈਂਬਰ ਸੰਸਦ ਭਵਨ ਪਹੁੰਚਣੇ ਸ਼ੁਰੂ

    ਪਾਕਿਸਤਾਨ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਪੇਸ਼ ਕੀਤੇ ਗਏ ਬੇਭਰੋਸਗੀ ਮਤੇ 'ਤੇ ਅੱਜ ਨੈਸ਼ਨਲ ਅਸੈਂਬਲੀ 'ਚ ਵੋਟਿੰਗ ਹੋਣੀ ਹੈ।

    ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਵੋਟਿੰਗ ਲਈ ਨੈਸ਼ਨਲ ਅਸੈਂਬਲੀ ਦੇ ਮੈਂਬਰ ਸੰਸਦ ਭਵਨ ਪਹੁੰਚਣੇ ਸ਼ੁਰੂ ਹੋ ਗਏ ਹਨ।

    ਜੇ ਅੱਜ ਦੀ ਵੋਟਿੰਗ ਵਿੱਚ ਇਮਰਾਨ ਖ਼ਾਨ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪੈ ਸਕਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਇਮਰਾਨ ਖ਼ਾਨ ਨੂੰ ਭਾਰਤ ਇੰਨਾ ਪਸੰਦ ਹੈ ਤਾਂ ਫਿਰ ਉੱਥੇ ਹੀ ਸ਼ਿਫਟ ਹੋ ਜਾਣ - ਮਰੀਅਮ ਨਵਾਜ਼

    ਮਰੀਅਮ ਨਵਾਜ਼

    ਤਸਵੀਰ ਸਰੋਤ, Getty Images

    ਪਾਕਿਸਤਾਨ 'ਚ ਪੀਐੱਮਐੱਲ-ਐੱਨ ਦੀ ਆਗੂ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਟਵੀਟ ਕੀਤਾ ਹੈ ਕਿ 'ਜੇਕਰ ਭਾਰਤ ਇੰਨਾ ਹੀ ਪਸੰਦ ਹੈ ਤਾਂ ਉੱਥੇ ਹੀ ਸ਼ਿਫਟ ਹੋ ਜਾਓ ਤੇ ਪਾਕਿਸਤਾਨ ਦੀ ਜਾਨ ਛੱਡੋ'।

    ਮਰੀਅਮ ਦੀ ਇਹ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸ਼ੁੱਕਰਵਾਰ ਨੂੰ ਦੇਸ਼ ਨੂੰ ਕੀਤੇ ਸੰਬੋਧਨ 'ਤੇ ਆਈ ਹੈ, ਜਿਸ 'ਚ ਖ਼ਾਨ ਨੇ ਸੰਸਦ ਨੂੰ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਭਾਰਤ ਦੀ ਪ੍ਰਸ਼ੰਸਾ ਵੀ ਕੀਤੀ ਸੀ।

    ਖ਼ਾਨ ਨੇ ਕਿਹਾ ਸੀ ਕਿ 'ਕਿਸੇ ਵੀ ਵਿਦੇਸ਼ੀ ਤਾਕਤ ਦੀ ਹਿੰਮਤ ਨਹੀਂ ਹੈ ਕਿ ਉਹ ਭਾਰਤ ਦੀ ਵਿਦੇਸ਼ ਨੀਤੀ 'ਚ ਦਖ਼ਲ ਦੇ ਸਕੇ। ਭਾਰਤ ਇੱਕ ਖੁੱਦਾਰ ਦੇਸ਼ ਹੈ'।

    ਉਨ੍ਹਾਂ ਕਿਹਾ, "ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ ਹੈ ਅਤੇ ਹਰ ਦਬਾਅ ਨੂੰ ਦਰਕਿਨਾਰ ਕਰਕੇ ਉਹ ਰੂਸ ਤੋਂ ਤੇਲ ਲੈ ਰਿਹਾ ਹੈ''।

    ਇਮਰਾਨ ਖ਼ਾਨ

    ਤਸਵੀਰ ਸਰੋਤ, Imran Khan/Facebook

    ਇਮਰਾਨ ਖ਼ਾਨ ਦੇ ਇਸ ਸੰਬੋਧਨ ਤੋਂ ਬਾਅਦ ਮਰੀਅਮ ਨਵਾਜ਼ ਨੇ ਟਵੀਟ ਕਰਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 'ਜਿਸ ਭਾਰਤ ਦੀ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ, ਉੱਥੇ ਕਈ ਪ੍ਰਧਾਨ ਮੰਤਰੀਆਂ ਖਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਇਤਿਹਾਸ ਹੈ'।

    'ਕਿਸੇ ਇੱਕ ਨੇ ਵੀ ਸੰਵਿਧਾਨ, ਲੋਕਤੰਤਰ ਅਤੇ ਨੀਤੀ ਨਾਲ ਅਜਿਹਾ ਖਿਲਵਾੜ ਨਹੀਂ ਕੀਤਾ। ਵਾਜਪਾਈ ਇੱਕ ਵੋਟ ਨਾਲ ਹਾਰੇ, ਘਰ ਚਲੇ ਗਏ। ਤੁਹਾਡੇ ਵਾਂਗ ਦੇਸ਼, ਸੰਵਿਧਾਨ ਅਤੇ ਜਨਤਾ ਨੂੰ ਬੰਧਕ ਨਹੀਂ ਬਣਾਇਆ'।

    ਆਪਣੇ ਅਗਲੇ ਟਵੀਟ 'ਚ ਮਰੀਅਮ ਨੇ ਲਿਖਿਆ, 'ਤਾਕਤ ਲਈ ਇਸ ਤਰ੍ਹਾਂ ਕਿਸੇ ਨੂੰ ਰੋਂਦੇ ਹੋਏ ਪਹਿਲੀ ਵਾਰ ਦੇਖਿਆ ਹੈ। ਰੋ ਰਹੇ ਹਨ ਕਿ ਕੋਈ ਮੇਰੇ ਲਈ ਬਾਹਰ ਨਹੀਂ ਆਇਆ। ਓ ਭਾਈ, ਅੱਖਾਂ ਖੋਲ੍ਹ ਕੇ ਦੇਖੋ, ਜਿਸ ਤਰ੍ਹਾਂ ਤੁਸੀਂ ਉਨ੍ਹਾਂ ਸਾਢੇ ਤਿੰਨ ਸਾਲਾਂ ਵਿੱਚ ਗਰੀਬਾਂ ਨੂੰ ਰੁਆਇਆ ਹੈ, ਤਿਲ-ਤਿਲ ਕੇ ਮਾਰਿਆ ਹੈ, ਉਹ ਸ਼ੁਕਰਾਨੇ ਦੀ ਨਫ਼ੀਲ ਪੜ੍ਹ ਰਹੇ ਹਨ ਕਿ ਤੇਰੇ ਵਰਗੇ ਤੋਂ ਜਾਨ ਛੁਟੀ। ਜਾਂਦੇ-ਜਾਂਦੇ ਸੰਵਿਧਾਨ ਵੀ ਤੋੜ ਗਏ'।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    Imran Khan

    ਤਸਵੀਰ ਸਰੋਤ, Getty Images

    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ 'ਤੇ ਵੋਟਿੰਗ ਅੱਜ ਹੋਵੇਗੀ।
    • ਇਮਰਾਨ ਖਾਨ ਨੇ ਲੋਕਾਂ ਨੂੰ ਸੰਬੋਧਨ ਵਿੱਚ ਕਿਹਾ ਆਵਾਮ ਐਤਵਾਰ ਨੂੰ ਸੜਕਾਂ 'ਤੇ ਉਤਰੇ।
    • ਯੂਕਰੇਨ ਦੀ ਸਰਕਾਰੀ ਰੇਲ ਕੰਪਨੀ ਨੇ ਕਿਹਾ ਹੈ ਕਿ ਰੂਸ ਵੱਲੋਂ ਇੱਕ ਰੇਲਵੇ ਸਟੇਸ਼ਨ ਉੱਪਰ ਰਾਕਟ ਹਮਲਾ ਹੋਇਆ ਹੈ।
    • ਰੂਸ ਨੇ ਯੂਕਰੇਨ ਵੱਲੋਂ ਰਾਕਟ ਹਮਲੇ ਪਿੱਛੇ ਉਸ ਦਾ ਹੱਥ ਹੋਣ ਦੇ ਇਲਜ਼ਾਮਾਂ ਨੂੰ ਭੜਕਾਊ ਕਹਿੰਦਿਆ ਆਪਣੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
    • ਭਾਰਤ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਆਗਿਆ ਦੇ ਦਿੱਤੀ ਹੈ।
    • ਆਸਟਰੇਲੀਆ ਨੇ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
  8. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    8 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।