ਇਮਰਾਨ ਖ਼ਾਨ ਦਾ ਸੰਬੋਧਨ: 'ਅਸੀਂ ਟਿਸ਼ੂ ਪੇਪਰ ਨਹੀਂ ਕਿ ਵਰਤ ਕੇ ਸੁੱਟ ਦਿਓ, ਆਵਾਮ ਸੜਕਾਂ 'ਤੇ ਉਤਰੇ'

ਇਸ ਲਾਈਵ ਪੇਜ ਰਾਹੀਂ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਤੇ ਦੇਸ-ਦੁਨੀਆਂ ਦੀ ਹਰ ਵੱਡੀ ਅਪਡੇਟ

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ!

    ਯੂਕਰੇਨ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਲਾਈਵ ਪੇਜ ਰਾਹੀਂ ਤੁਹਾਡੇ ਨਾਲ ਜੰਗ, ਸ਼੍ਰੀ ਲੰਕਾ ਤੇ ਪਾਕਿਸਤਾਨ ਦੀ ਸਥਿਤੀ ਅਤੇ ਪੰਜਾਬ ਦੀਆਂ ਸਿਆਸੀ ਸਰਗਮੀਆਂ ਬਾਰੇ ਅੱਜ ਦੇ ਅਹਿਮ ਅਪਡੇਟ ਸਾਂਝੇ ਕੀਤੇ ਗਏ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਹੋਰ ਤਾਜ਼ਾ ਖ਼ਬਰਾਂ ਅਤੇ ਫੀਚਰ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਵੀ ਆ ਸਕਦੇ ਹੋ।

    ਭਲਕੇ ਇੱਕ ਨਵੇਂ ਲਾਈਵ ਪੇਜ ਨਾਲ ਤੁਹਾਡੇ ਮੁਖਾਤਿਬ ਹੋਵਾਂਗੇ।

    ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ!

  2. ਦਿਨ ਭਰ ਦੇ ਅਹਿਮ ਘਟਨਾਕ੍ਰਮ 'ਤੇ ਇੱਕ ਨਜ਼ਰ

    ਯੂਕਰੇਨ

    ਤਸਵੀਰ ਸਰੋਤ, Getty Images

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਰੂਸ-ਯੂਕਰੇਨ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਸਮੇਤ ਦੇਸ਼-ਦੁਨੀਆ ਦੀਆਂ ਅਹਿਮ ਘਟਨਾਵਾਂ ਬਾਰੇ ਅਪਡੇਟ ਦੇ ਰਹੇ ਹਾਂ।

    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੋਕਾਂ ਨੂੰ ਸੰਬੋਧਨ ਵਿੱਚ ਕਿਹਾ ਆਵਾਮ ਐਤਵਾਰ ਨੂੰ ਸੜਕਾਂ 'ਤੇ ਉਤਰੇ
    • ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਮੁਤਾਬਕ ਜੰਗ ਦੇ ਨਤੀਜੇ ਵਜੋਂ ਮਾਰਚ ਵਿੱਚ ਖੁਰਾਕੀ ਵਸਤਾਂ ਨੇ ਮਹਿੰਗਾਈ ਦੇ ਰਿਕਾਰਡ ਤੋੜ ਦਿੱਤੇ ਹਨ।
    • ਯੂਕਰੇਨ ਦੀ ਸਰਕਾਰੀ ਰੇਲ ਕੰਪਨੀ ਨੇ ਕਿਹਾ ਹੈ ਕਿ ਰੂਸ ਵੱਲੋਂ ਇੱਕ ਰੇਲਵੇ ਸਟੇਸ਼ਨ ਉੱਪਰ ਕੀਤੇ ਗਏ ਰਾਕਟ ਹਮਲਾ ਹੋਇਆ ਹੈ। ਗਵਰਨਰ ਨੇ ਹਮਲੇ ਵਿੱਚ 50 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
    • ਰੂਸ ਨੇ ਯੂਕਰੇਨ ਵੱਲੋਂ ਰਾਕਟ ਹਮਲੇ ਪਿੱਛੇ ਰੂਸ ਦਾ ਹੱਥ ਹੋਣ ਦੇ ਇਲਜ਼ਾਮਾਂ ਨੂੰ ਭੜਕਾਊ ਕਹਿੰਦਿਆ ਆਪਣੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
    • ਆਸਟਰੇਲੀਆ ਨੇ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
    • ਇਜ਼ਰਾਈਲ ਦੇ ਤੇਲ ਅਵੀਵ 'ਚ ਗੋਲੀਬਾਰੀ ਦੀ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਇਜ਼ਰਾਈਲ ਵਿੱਚ ਇਹ ਚੌਥਾ ਅਜਿਹਾ ਹਮਲਾ ਹੈ।
    • ਭਾਰਤ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਆਗਿਆ ਦੇ ਦਿੱਤੀ ਹੈ।
    • ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਇਲਜ਼ਾਮ ਲਗਾਇਆ ਹੈ ਕਿ ਪੰਜਾਬ 'ਚ ਅਜੇ ਵੀ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ।
  3. ਇਮਰਾਨ ਖ਼ਾਨ ਦਾ ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਨ

    ਪਾਕਿਸਤਾਨ ਵਿੱਚ 9 ਅਪਰੈਲ ਨੂੰ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਾਵੇਗਾ। ਮਤੇ ਤੋਂ ਪਹਿਲਾਂ ਇਮਰਾਨ ਖ਼ਾਨ ਦਾ ਮੁਲਕ ਦੇ ਲੋਕਾਂ ਨੂੰ ਸੰਬੋਧਨ, ਕੁਝ ਅਹਿਮ ਗੱਲਾਂ-

    • ਮੈਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਮਾਯੂਸ ਹਾਂ
    • ਮੈਂ ਕੌਮ ਦੇ ਵਿਚਾਲੇ ਜਾਵਾਂਗਾ, ਹੁਣ ਜਨਤਾ ਨੂੰ ਫੈਸਲਾ ਕਰਨਾ ਹੋਵੇਗਾ
    • ਕੌਮ ਨੂੰ ਖੁਦ ਲੋਕਤੰਤਰ ਨੂੰ ਬਚਾਉਣਾ ਹੋਵੇਗਾ
    • ਕਿਸੇ ਵਿੱਚ ਹਿੰਮਤ ਨਹੀਂ ਕਿ ਹਿੰਦੂਸਤਾਨ ਨੂੰ ਕੋਈ ਹੁਕਮ ਦੇ ਸਕੇ, ਭਾਰਤ ਇੱਕ ਖੁੱਦਾਰ ਮੁਲਕ ਹੈ
    • ਅਸੀਂ ਟਿਸ਼ੂ ਪੇਪਰ ਨਹੀਂ ਕਿ ਵਰਤ ਕੇ ਸੁੱਟ ਦਿਓ
    • ਪਾਕਿਸਤਾਨ ਵਿੱਚ ਇੰਪੋਰਟਡ ਹਕੂਮਤ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ
    • ਜਮਹੂਰੀਅਤ ਦੀ ਫਿਕਰ ਹੈ ਤਾਂ ਚੋਣਾਂ ਹੋਣ ਦਿਓ
    • ਮੇਰੇ ਖਿਲਾਫ਼ ਮੇਰੇ ਵਿਰੋਧੀ ਇੱਕਜੁੱਟ ਹੋਏ
    • ਇੱਕ ਜਿੰਦਾ ਕੌਮ ਹੋਣ ਦਾ ਸਬੂਤ ਦਿਓ
    • ਐਤਵਾਰ ਰਾਤ ਤੋਂ ਸ਼ਾਂਤ ਮਈ ਪ੍ਰਦਰਸ਼ਨ ਲਈ ਸੜਕਾਂ ਉੱਤੇ ਉਤਰੋ
    ਇਮਰਾਨ ਖ਼ਾਨ

    ਤਸਵੀਰ ਸਰੋਤ, ANI

  4. ਪਾਕਿਸਤਾਨ ਦੇ PM ਇਮਰਾਨ ਖ਼ਾਨ LIVE

    ਪਾਕਿਸਤਾਨ ਵਿੱਚ 9 ਅਪਰੈਲ ਨੂੰ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਾਵੇਗਾ। ਮਤੇ ਤੋਂ ਪਹਿਲਾਂ ਇਮਰਾਨ ਖ਼ਾਨ ਦਾ ਮੁਲਕ ਦੇ ਲੋਕਾਂ ਨੂੰ ਸੰਬੋਧਨ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  5. ਹਾਫ਼ਿਜ਼ ਸਈਦ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਲੰਬੀ ਸਜ਼ਾ ਤੇ ਜੁਰਮਾਨਾ

    ਹਾਫ਼ਿਜ਼ ਸਈਦ

    ਤਸਵੀਰ ਸਰੋਤ, Getty Images

    ਲਾਹੌਰ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲਿਆਂ ਦੇ ਮੁਲਜ਼ਮ ਹਾਫ਼ਿਜ਼ ਸਈਦ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅੱਤਵਾਦੀ ਕਾਰਵਾਈਆਂ ਲਈ ਪੈਸੇ ਇਕੱਠੇ ਕਰਨ ਦੇ ਮਾਮਲੇ ਵਿੱਚ ਸੁਣਾਈ ਗਈ ਹੈ।

    ਹਾਫ਼ਿਜ਼ ਸਈਦ ਨੂੰ ਇੱਕ ਮਾਮਲੇ ਵਿੱਚ ਸਾਢੇ 15 ਸਾਲ ਅਤੇ ਦੂਜੇ ਵਿੱਚ 16 ਸਾਲ ਦੀ ਕੈਦ ਸੁਣਾਈ ਗਈ ਹੈ। ਉਨ੍ਹਾਂ ਉੱਪਰ 3.4 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

    ਪਾਕਿਸਤਾਨੀ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਹਾਫ਼ਿਜ਼ ਸਈਦ ਖਿਲਾਫ਼ ਇਹ ਮਾਮਲੇ ਦਰਜ ਕਰਵਾਏ ਸਨ।

    ਦੱਸ ਦੇਈਏ ਕਿ ਹਾਫ਼ਿਜ਼ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹਨ ਅਤੇ ਹੋਰ ਕਈ ਮਾਮਲਿਆਂ ਵਿੱਚ ਕੈਦ ਭੁਗਤ ਰਹੇ ਹਨ।

  6. ਸੀਰਮ ਇੰਸਟੀਚਿਊਟ ਨੇ ਦੱਸੀ ਬੂਸਟਰ ਖੁਰਾਕ ਦੀ ਕੀਮਤ

    ਕੋਵੀਸ਼ੀਲਡ

    ਤਸਵੀਰ ਸਰੋਤ, Getty Images

    ਭਾਰਤ ਸਰਕਾਰ ਨੇ ਅੱਜ 18 ਸਾਲ ਤੋਂ ਵੱਡੇ ਲੋਕਾਂ ਲਈ ਕੋਰੋਨਾ ਖਿਲਾਫ਼ ਟੀਕੇ ਦੀ ਤੀਜੀ ਬੂਸਟਰ ਖੁਰਾਕ ਨੂੰ ਪਰਵਾਨਗੀ ਦੇ ਦਿੱਤੀ।

    ਇਸ ਦੇ ਨਾਲ ਹੀ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਿਹਾ ਹੈ ਕਿ ਲੋਕਾਂ ਨੂੰ ਬੂਸਟਰ ਖੁਰਾਕ ਲਈ ਕੋਵੀਸ਼ੀਲਡ ਦਾ ਇਹ ਟੀਕਾ 600 ਰੁਪਏ ਵਿੱਚ ਮਿਲ ਸਕੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਇਸ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਕਿ-

    • 18 ਜਾਂ ਉਸ ਤੋਂ ਵੱਡੀ ਉਮਰ ਦੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬੂਸਟਰ ਡੋਜ਼ ਲੱਗ ਸਕੇਗੀ, ਜਿਨ੍ਹਾਂ ਨੂੰ ਦੂਜੀ ਖੁਰਾਕ ਲਗਵਾਇਆਂ ਨੌਂ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ।
    • ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਲੋਕਾਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਪਹਿਲਾਂ ਵਾਂਗ ਮਿਲਦੀ ਰਹੇਗੀ।
    • 60 ਜਾਂ ਉਸ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ, ਹੈਲਥ ਵਰਕਰਾਂ, ਫਰੰਟ ਲਾਈਨ ਵਰਕਰਾਂ ਨੂੰ ਸਰਕਾਰੀ ਕੇਂਦਰਾਂ ਤੋਂ ਟੀਕੇ ਲੱਗਦੇ ਰਹਿਣਗੇ।
  7. ਰੇਲਵੇ ਸਟੇਸ਼ਨ ਹਮਲੇ ਵਿੱਚ ਮੌਤਾਂ ਦੀ ਗਿਣਤੀ 50 ਹੋਈ- ਗਵਰਨਰ

    ਯੂਕਰੇਨ

    ਤਸਵੀਰ ਸਰੋਤ, Getty Images

    ਇਹ ਜਾਣਕਾਰੀ ਖੇਤਰੀ ਗਵਰਨਰ ਮੁਤਾਬਕ ਕਰਾਮਤਰੋਸਕ ਰੇਲਵੇ ਸਟੇਸ਼ਨ ਉੱਪਰ ਹੋਏ ਰਾਕਟ ਹਮਲੇ ਬਾਰੇ ਸਮਝਿਆ ਜਾ ਰਿਹਾ ਹੈ ਕਿ ਇਸ ਵਿੱਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਟੈਲੀਗ੍ਰਾਮ ਉੱਪਰ ਲਿਖਦਿਆਂ ਗਵਰਨਰ ਪਾਵਲੋ ਕਰਿਲੈਂਸਕੋ ਨੇ ਕਿਹਾ ਕਿ 38 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ 12 ਹੋਰ ਨੇ ਬਾਅਦ ਵਿੱਚ ਦਮ ਤੋੜ ਦਿੱਤਾ।

    ਉਨ੍ਹਾਂ ਨੇ ਕਿਹਾ ਕਿ ਕੁੱਲ 98 ਜਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। 98 ਵਿੱਚੋਂ 16 ਬੱਚੇ ਸਨ ਅਤੇ 46 ਔਰਤਾਂ ਤੇ 36 ਪੁਰਸ਼ ਸਨ।

    ਉਨ੍ਹਾਂ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਵੀ ਡਾਕਟਰੀ ਮਦਦ ਦੀ ਮੰਗ ਕਰਨ।

    ਰੂਸ ਨੇ ਹਾਲਾਂਕਿ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

  8. ਖੁਰਾਕੀ ਵਸਤਾਂ ਨਵੇਂ ਸਿਖਰਾਂ 'ਤੇ ਪਹੁੰਚੀਆਂ- ਯੂਐਨ

    ਅਨਾਜ

    ਤਸਵੀਰ ਸਰੋਤ, Photoattractive

    ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਦੀਆਂ ਇਸ ਸਮੇਂ ਰਿਕਾਰਡ ਉਚਾਈ ਉੱਪਰ ਪਹੁੰਚ ਗਈਆਂ ਹਨ।

    ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਸੰਗਠਨ ਮੁਤਾਬਕ ਯੂਕਰੇਨ ਜੰਗ ਦੇ ਸਿੱਟੇ ਵਜੋਂ ਅਨਾਜ ਅਤੇ ਤੇਲ ਦੀਆਂ ਵਿਸ਼ਵੀ ਬਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਤਾਜੇ ਵਜੋਂ ਮਾਰਚ ਵਿੱਚ ਖੁਰਾਕੀ ਵਸਤਾਂ ਨੇ ਮਹਿੰਗਾਈ ਦੇ ਰਿਕਾਰਡ ਤੋੜ ਦਿੱਤੇ ਹਨ।

    ਰੂਸ ਅਤੇ ਯੂਕਰੇਨ ਦੁਨੀਆਂ ਦੇ ਦੋ ਵੱਡੇ ਅਨਾਜ ਉਤਪਾਦਕ ਦੇਸ਼ ਹਨ। ਜਾਰੀ ਜੰਗ ਕਾਰਨ ਦੋਵਾਂ ਦੇਸ਼ਾਂ ਵਿੱਚੋਂ ਹੀ ਖੁਰਾਕੀ ਵਸਤਾਂ ਦੀ ਬਰਾਮਦ ਨਹੀਂ ਰੁਕੀ ਹੋਈ ਹੈ।

    ਯੂਕਰੇਨ-ਰੂਸ ਸੰਕਟ ਕਾਰਨ ਦੁਨੀਆਂ ਦੇ ਦਰਪੇਸ਼ ਖੜ੍ਹੇ ਖੁਰਾਕ ਸੰਕਟ ਨੂੰ ਸਮਝਣ ਲਈ ਯੂਟਿਊਬ ਉੱਪਰ ਤੁਸੀਂ ਬੀਬੀਸੀ ਪੰਜਾਬੀ ਦੀ ਇਹ ਖਾਸ ਵੀਡੀਓ ਦੇਖ ਸਕਦੇ ਹੋ।

  9. ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਧੀਆਂ ਨੂੰ ਜਾਣੋ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਪਰਿਵਾਰ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਹਮੇਸ਼ਾ ਟਾਲ ਜਾਂਦੇ ਹਨ।

    ਸਾਲ 2015 ਵਿੱਚ ਆਪਣੀ ਇੱਕ ਸੰਖੇਪ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਆਪਣੀਆਂ ਬੇਟੀਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਘੁਮਾ ਦਿੱਤੇ ਸਨ।

    "ਮੇਰੀਆਂ ਬੇਟੀਆਂ ਰੂਸ ਵਿੱਚ ਰਹਿੰਦੀਆਂ ਹਨ ਅਤੇ ਰੂਸ ਵਿੱਚ ਹੀ ਪੜ੍ਹੀਆਂ ਹਨ। ਮੈਨੂੰ ਉਨ੍ਹਾਂ ਉੱਪਰ ਫ਼ਖਰ ਹੈ। ਉਹ ਤਿੰਨ ਵਿਦੇਸ਼ੀ ਭਾਸ਼ਾਵਾਂ ਫਰਾਟੇਦਾਰ ਬੋਲ ਲੈਂਦੀਆਂ ਹਨ। ਮੈਂ ਕਦੇ ਕਿਸੇ ਨਾਲ ਆਪਣੇ ਪਰਿਵਾਰ ਬਾਰੇ ਚਰਚਾ ਨਹੀਂ ਕਰਦਾ।"

    ਪੁਤਿਨ ਭਾਵੇਂ ਆਪਣੀਆਂ ਬੇਟੀਆਂ ਦੇ ਨਾਮ ਨਾ ਦੱਸਣਾ ਚਾਹੁੰਦੇ ਹੋਣ ਪਰ ਦੂਸਰੇ ਲੋਕ ਚਾਹੁੰਦੇ ਹਨ।

    ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ ਜਿਨ੍ਹਾਂ ਰੂਸੀ ਨਾਗਰਿਕਾਂ ਉੱਪਰ ਪਾਬੰਦੀਆਂ ਲਗਾਈਆਂ ਹਨ ਉਨ੍ਹਾਂ ਵਿੱਚ ਪੁਤਿਨ ਦੀਆਂ ਦੋ ਬੇਟੀਆਂ 36 ਸਾਲਾ ਮਾਰੀਆ ਵੋਰੇਂਤਸੋਵਾ ਅਤੇ 35 ਸਾਲਾ ਕੈਟਰੀਨਾ ਤਿਖ਼ੋਨੋਵਾ ਵੀ ਸ਼ਾਮਲ ਹਨ।

    ਪੁਤਿਨ ਦੇ ਪਰਿਵਾਰ ਅਤੇ ਬੇਟੀਆਂ ਬਾਰੇ ਇਹ ਜਾਣਕਾਰੀ ਭਰਭੂਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ।

  10. 18 ਸਾਲ ਤੋਂ ਵੱਡੀ ਉਮਰ ਦੇ ਇਹ ਲੋਕ ਲਗਵਾ ਸਕਣਗੇ ਕੋਰੋਨਾ ਨੇ ਟੀਕੇ ਦੀ ਤੀਜੀ ਬੂਸਟਰ ਡੋਜ਼

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਕੋਰੋਨਾ ਦੇ ਖਿਲਾਫ਼ ਜੰਗ ਵਿੱਚ ਇੱਕ ਕਦਮ ਅੱਗੇ ਵਧਦਿਆਂ ਭਾਰਤ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਆਗਿਆ ਦੇ ਦਿੱਤੀ ਹੈ।

    ਸਿਹਤ ਮੰਤਰਾਲੇ ਦੇ ਮੁਤਾਬਕ ਇਸ ਉਮਰ ਵਰਗ ਦੇ ਲੋਕ 10 ਅਪ੍ਰੈਲ ਤੋਂ ਕਿਸੇ ਵੀ ਨਿੱਜੀ ਟੀਕਾਕਰਨ ਕੇਂਦਰ ਤੋਂ ਬੂਸਟਰ ਡੋਜ਼ ਲਗਵਾ ਸਕਦੇ ਹਨ।

    ਸਿਹਤ ਮੰਤਰਾਲੇ ਦੇ ਮੁਤਾਬਕ 18 ਜਾਂ ਉਸ ਤੋਂ ਵੱਡੀ ਉਮਰ ਦੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬੂਸਟਰ ਡੋਜ਼ ਲੱਗ ਸਕੇਗੀ, ਜਿਨ੍ਹਾਂ ਨੂੰ ਦੂਜੀ ਖੁਰਾਕ ਲਗਵਾਇਆਂ ਨੌਂ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ।

    ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਲੋਕਾਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਪਹਿਲਾਂ ਵਾਂਗ ਮਿਲਦੀ ਰਹੇਗੀ।

    ਇਸ ਦੇ ਨਾਲ ਹੀ 60 ਜਾਂ ਉਸ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ, ਹੈਲਥ ਵਰਕਰਾਂ, ਫਰੰਟ ਲਾਈਨ ਵਰਕਰਾਂ ਨੂੰ ਸਰਕਾਰੀ ਕੇਂਦਰਾਂ ਤੋਂ ਟੀਕੇ ਲੱਗਦੇ ਰਹਿਣਗੇ।

  11. ਯੂਕਰੇਨ ਦੇ ਰੇਲਵੇ ਸਟੇਸ਼ਨ 'ਤੇ ਰਾਕਟ ਹਮਲੇ ਵਿੱਚ 39 ਮੌਤਾਂ, ਰੂਸ ਨੇ ਕੀਤਾ ਇਨਕਾਰ

    ਯੂਕਰੇਨ

    ਤਸਵੀਰ ਸਰੋਤ, Pavlo Kyrylenko

    ਯੂਕਰੇਨ ਦੀ ਸਰਕਾਰੀ ਰੇਲ ਕੰਪਨੀ ਨੇ ਕਿਹਾ ਹੈ ਕਿ ਰੂਸ ਵੱਲੋਂ ਇੱਕ ਰੇਲਵੇ ਸਟੇਸ਼ਨ ਉੱਪਰ ਕੀਤੇ ਗਏ ਰਾਕਟ ਹਮਲਾ ਹੋਇਆ ਹੈ।

    ਯੂਕਰੇਨ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 100 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ।

    ਰੂਸ ਨੇ ਇਸ ਹਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

    ਦੇਸ਼ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਹੈ ਰੂਸ ਉੱਪਰ ਹਮਲੇ ਦੇ ਇਲਜ਼ਾਮ ''ਭੜਕਾਊ ਅਤੇ ਝੂਠੇ'' ਸਨ।

    ਯੂਕਰੇਨ ਦੇ ਧੁਰ ਪੂਰਬ ਵਿੱਚ ਸਥਿਤ ਇਹ ਰੇਲਵੇ ਸਟੇਸ਼ਨ ਕਰਾਮਤਰੋਸਕ ਅਜੇ ਵੀ ਚਾਲੂ ਸੀ। ਦੋਨੇਤਸਕ ਦੇ ਗਵਰਨਰ ਨੇ ਕਿਹਾ ਹੈ ਕਿ ਹਮਲੇ ਸਮੇਂ ਇੱਥੇ ਹਜ਼ਾਰਾਂ ਲੋਕ ਮੌਜੂਦ ਸਨ।

    ਹਾਲ ਹੀ ਦੇ ਦਿਨਾਂ ਦੌਰਾਨ ਯੂਕਰੇਨ ਦੀਆਂ ਹੋਰ ਨਾਗਰਿਕ ਥਾਵਾਂ ਉੱਪਰ ਹੋਏ ਹਮਲਿਆਂ ਬਾਰੇ ਵੀ ਰੂਸ ਨੇ ਅਜਿਹੇ ਹੀ ਇਨਕਾਰ ਕੀਤੇ ਸਨ।

    ਹਮਲੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ।

    ਯੂਕਰੇਨ
    ਯੂਕਰੇਨ
    ਯੂਕਰੇਨ
    ਯੂਕਰੇਨ
  12. ਪੰਜਾਬ 'ਚ ਰੇਤ ਮਾਫੀਆ 'ਤੇ ਸਿੱਧੂ ਨੇ ਮਾਨ ਸਰਕਾਰ ਨੂੰ ਘੇਰਿਆ, ਕੇਜਰੀਵਾਲ ਨੂੰ ਯਾਦ ਕਰਵਾਇਆ ਵਾਅਦਾ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Getty Images

    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਇਲਜ਼ਾਮ ਲਗਾਇਆ ਹੈ ਕਿ ਪੰਜਾਬ 'ਚ ਅਜੇ ਵੀ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ।

    ਉਨ੍ਹਾਂ ਨੇ ਤਿੰਨ ਮਿੰਟ ਤੋਂ ਵੀ ਵੱਧ ਲੰਮਾ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਕੱਲ੍ਹ ਧਰਨੇ ਦੌਰਾਨ ਕਿਹਾ ਸੀ, ਜੋ ਰੇਤ ਦਾ ਟਰੱਕ ਇੱਕ ਮਹੀਨਾ ਪਹਿਲਾਂ 4000 ਰੁਪਏ 'ਚ ਮਿਲਦਾ ਸੀ, ਉਹ ਹੁਣ 9000 ਰੁਪਏ ਦਾ ਹੋ ਗਿਆ ਹੈ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ"।

    "ਇਸ ਨਾਲ ਨਿਰਮਾਣ ਕਾਰਜ ਰੁਕ ਗਏ ਹਨ। ਗੈਰ-ਕਾਨੂੰਨੀ ਮਾਈਨਿੰਗ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ। ਸਰਕਾਰ ਕੀ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਜੀ, ਰੇਤੇ ਨਾਲ ਮਿਲਣ ਵਾਲੇ 20 ਹਜ਼ਾਰ ਕਰੋੜ ਰੁਪਏ ਕਿੱਥੇ ਹਨ?"

    ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਈ ਵਾਰ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਰੇਤ ਮਾਫੀਆ 20 ਹਜ਼ਾਰ ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਰੂਸ-ਯੂਕਰੇਨ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਸਮੇਤ ਦੇਸ਼-ਦੁਨੀਆ ਦੀਆਂ ਅਹਿਮ ਘਟਨਾਵਾਂ ਬਾਰੇ ਅਪਡੇਟ ਦੇ ਰਹੇ ਹਾਂ।

    • ਰੂਸ ਅਤੇ ਯੂਕਰੇਨ ਵਿਚਕਾਰ ਜੰਗ 44ਵੇਂ ਦਿਨ ਵੀ ਜਾਰੀ ਹੈ ਅਤੇ ਇਸ ਵਿਚਕਾਰ ਰੂਸ ਨੇ ਸਵੀਕਾਰ ਕੀਤਾ ਹੈ ਕਿ ਯੂਕਰੇਨ ਵਿੱਚ ਉਨ੍ਹਾਂ ਦੀਆਂ "ਫੌਜਾਂ ਦਾ ਕਾਫੀ ਨੁਕਸਾਨ" ਹੋਇਆ ਹੈ।
    • ਓਡੇਸਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਹਿਰ 'ਤੇ ਰੂਸੀ ਫੌਜਾਂ ਦੁਆਰਾ ਮਿਜ਼ਾਈਲ ਹਮਲੇ ਕੀਤੇ ਗਏ ਹਨ, ਜਿਨ੍ਹਾਂ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ।
    • ਨਵਜੋਤ ਸਿੰਘ ਸਿੱਧੂ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ 'ਚ ਅਜੇ ਵੀ ਅਵੈਧ ਮਾਈਨਿੰਗ ਜਾਰੀ ਹੈ ਤੇ ਸਰਕਾਰ ਕੁਝ ਨਹੀਂ ਕਰ ਰਹੀ।
    • ਬ੍ਰਿਟੇਨ ਦੇ ਰੱਖਿਆ ਮੰਤਰਾਲੇ ਅਨੁਸਾਰ ਰੂਸੀ ਫੌਜਾਂ ਹੁਣ ਉੱਤਰੀ ਯੂਕਰੇਨ ਤੋਂ "ਪੂਰੀ ਤਰ੍ਹਾਂ ਪਿੱਛੇ ਹਟ ਗਈਆਂ" ਹਨ ਅਤੇ ਉੱਤਰ ਵੱਲ ਵਾਪਸ ਬੇਲਾਰੂਸ ਤੇ ਰੂਸ ਵੱਲ ਜਾ ਰਹੀਆਂ ਹਨ।
    • ਆਸਟਰੇਲਿਆ ਨੇ ਯੂਕਰੇਨ ਨੂੰ 142 ਮਿਲੀਅਨ ਡਾਲਰ ਅਤੇ 20 ਬਖਤਰਬੰਦ ਟਰੱਕ ਦੀ ਸਹਾਇਤਾ ਦਾ ਵਾਅਦਾ ਕੀਤਾ, 3 ਬਖਤਰਬੰਦ ਵਾਹਨ ਭੇਜੇ ਵੀ ਗਏ।
    • ਯੂਕਰੇਨੀ ਰਾਸ਼ਟਰਪਤੀ ਵੋਲੋਦਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਬੋਰੋਡਯੰਕਾ ਕਸਬੇ 'ਚ ਹੋਈ ਤਬਾਹੀ, ਬੂਚਾ ਨਾਲੋਂ "ਬਹੁਤ ਜ਼ਿਆਦਾ ਭਿਆਨਕ" ਹੈ।
    • ਇਜ਼ਰਾਈਲ ਦੇ ਤੇਲ ਅਵੀਵ 'ਚ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ। ਲੰਘੇ ਦੋ ਹਫ਼ਤਿਆਂ 'ਚ ਦੇਸ਼ ਵਿੱਚ ਇਹ ਚੌਥਾ ਅਜਿਹਾ ਹਮਲਾ ਹੈ।
    • ਸੁਪਰੀਮ ਕੋਰਟ ਨੇ ਸਪੀਕਰ ਨੂੰ 9 ਅਪ੍ਰੈਲ ਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣ ਦੇ ਹੁਕਮ ਵੀ ਦਿੱਤੇ ਹਨ। ਇਮਰਾਨ ਬੋਲੇ - 'ਆਖਰੀ ਗੇਂਦ ਤੱਕ ਲੜਾਂਗਾ'।
  14. ਆਸਟਰੇਲੀਆ ਨੇ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ ਦਾ ਵਾਅਦਾ ਕੀਤਾ, ਬਖਤਰਬੰਦ ਵਾਹਨ ਭੇਜੇ

    ਬਖਤਰਬੰਦ ਟਰੱਕ

    ਤਸਵੀਰ ਸਰੋਤ, AUSTRALIAN DEFENCE FORCE

    ਫਰਾਂਸਿਸ ਮਾਓ

    ਬੀਬੀਸੀ ਪੱਤਰਕਾਰ

    ਲੰਘੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਬੇਨਤੀ 'ਤੇ ਆਸਟਰੇਲੀਆ ਨੇ ਯੂਕਰੇਨ ਨੂੰ 20 ਬਖਤਰਬੰਦ ਟਰੱਕ ਦੇਣ ਦਾ ਵਾਅਦਾ ਕੀਤਾ ਹੈ। ਇਸਦੇ ਤਹਿਤ, ਹੁਣ ਆਸਟਰੇਲੀਆ ਵੱਲੋਂ ਯੂਕਰੇਨ ਲਈ ਤਿੰਨ ਬਖਤਰਬੰਦ ਫੌਜੀ ਟਰੱਕ ਭੇਜੇ ਗਏ ਹਨ।

    ਆਸਟਰੇਲੀਆ ਤੋਂ ਮਿਲੇ ਇਨ੍ਹਾਂ ਵਾਹਨਾਂ ਦੀ ਵਰਤੋਂ ਜੰਗੀ ਖੇਤਰ ਵਿੱਚ ਫੌਜੀਆਂ ਅਤੇ ਨਾਗਰਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਲਈ ਕੀਤੀ ਜਾਵੇਗੀ। ਹਾਲਾਂਕਿ, ਇਨ੍ਹਾਂ ਵਾਹਨਾਂ ਦੀ ਵਰਤੋਂ ਹਮਲੇ ਲਈ ਨਹੀਂ ਕੀਤੀ ਜਾ ਸਕਦੀ।

    ਰਾਸ਼ਟਰਪਤੀ ਜ਼ੇਲੇਂਸਕੀ ਨੇ ਪਿਛਲੇ ਹਫ਼ਤੇ ਵੀਡੀਓ ਕਾਨਫਰੰਸਿੰਗ ਰਾਹੀਂ ਆਸਟਰੇਲੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਸਹਿਯੋਗ ਲਈ ਧੰਨਵਾਦ ਕੀਤਾ ਸੀ। ਆਸਟਰੇਲੀਆ 20ਵਾਂ ਦੇਸ਼ ਹੈ ਜਿਸ ਨਾਲ ਜ਼ੇਲੇਂਸਕੀ ਨੇ ਗੱਲ ਕੀਤੀ ਹੈ।

    ਆਸਟਰੇਲੀਆ ਨੇ ਵਾਅਦਾ ਕੀਤਾ ਹੈ ਕਿ ਉਹ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਆਸਟਰੇਲੀਆ ਨੇ ਰੂਸ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਤੇਲ ਦੇ ਆਯਾਤ 'ਤੇ ਵੀ ਪਾਬੰਦੀਆਂ ਲਗਾਈਆਂ ਹਨ।

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੰਘੇ ਹਫਤੇ ਜ਼ੇਲੇਂਸਕੀ ਦੇ ਬਿਆਨ ਤੋਂ ਬਾਅਦ ਕਿਹਾ ਸੀ, "ਰਾਸ਼ਟਰਪਤੀ ਜ਼ੇਲੇਂਸਕੀ, ਆਸਟਰੇਲੀਆ ਦੇ ਲੋਕ ਜ਼ਿੰਦਗੀ ਦੀ ਜੰਗ 'ਚ ਯੂਕਰੇਨ ਦੇ ਨਾਲ ਖੜ੍ਹੇ ਹਨ''।

    ਬਖਤਰਬੰਦ ਟਰੱਕ

    ਤਸਵੀਰ ਸਰੋਤ, AUSTRALIAN DEFENCE FORCE

  15. ਯੂਕਰੇਨ ਦੇ ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਜਿਸ ਵੇਲੇ ਵਧੇਰੇ ਲੋਕ ਆਪਣੇ ਘਰਾਂ ਵਿੱਚ, ਉਸ ਦੌਰਾਨ ਰਿਹਾਇਸ਼ੀ ਇਮਾਰਤਾਂ 'ਤੇ ਬੰਬਾਰੀ ਕੀਤੀ ਗਈ।

    ਯੂਕਰੇਨ ਦੀਆਂ ਫੌਜਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਉਹ ਰੂਸੀ ਫੌਜਾਂ ਦੇ ਕਬਜ਼ੇ ਵਿੱਚ ਲਈਆਂ ਥਾਵਾਂ ਨੂੰ ਵਾਪਸ ਆਪਣੇ ਕਬਜ਼ੇ 'ਚ ਲੈ ਰਹੇ ਹਨ, ਉਨ੍ਹਾਂ ਨੂੰ ਸਥਾਨਕ ਲੋਕਾਂ 'ਤੇ ਹੋਏ ਅੱਤਿਆਚਾਰਾਂ ਬਾਰੇ ਵੱਧ ਤੋਂ ਵੱਧ ਪਤਾ ਲੱਗ ਰਿਹਾ ਹੈ।

    ਪਿਛਲੇ ਹਫ਼ਤੇ ਬੂਚਾ ਸ਼ਹਿਰ ਦੀਆਂ ਗਲੀਆਂ ਵਿੱਚ ਮਿਲੀਆਂ ਲਾਸ਼ਾਂ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਦੇ ਲੋਕਾਂ ਨੇ ਰੋਸ ਜਤਾਇਆ ਸੀ।

    ਲੰਘੀ ਰਾਤ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਬੋਰੋਡਯੰਕਾ 'ਚ ਹੋਈ ਤਬਾਹੀ ਬੂਚਾ ਨਾਲੋਂ 'ਬਹੁਤ ਜ਼ਿਆਦਾ ਭਿਆਨਕ' ਹੈ।

    ਦੇਖੋ ਤਬਾਹੀ ਦੀਆਂ ਕੁਝ ਤਸਵੀਰਾਂ:

    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਇੱਕ ਤਬਾਹ ਹੋਈ ਇਮਾਰਤ ਦੇ ਸਾਹਮਣੇ ਸੇਰਹੀ ਪ੍ਰਦਿਊਸ ਅਤੇ ਉਨ੍ਹਾਂ ਦੀ ਪਤਨੀ ਯੂਲੀਆ। ਜਦੋਂ ਇਮਾਰਤ 'ਤੇ ਹਮਲਾ ਹੋਇਆ, ਯੂਲੀਆ ਦੀ ਮਾਂ, ਭੈਣ ਅਤੇ ਭਰਾ ਉਸ ਸਮੇਂ ਬਲਾਕ ਵਿੱਚ ਹੀ ਸਨ।
    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕਰੇਨ ਦੀ ਪ੍ਰੌਸੀਕਿਊਟਰ ਜਨਰਲ ਇਰੀਨਾ ਵੇਨੇਦਿਕਤੋਵਾ ਬੋਰੋਡਯੰਕਾ ਵਿੱਚ ਨੁਕਸਾਨ ਦੇ ਸਬੂਤਾਂ ਦੀ ਗਿਣਤੀ ਕਰ ਰਹੇ ਹਨ।
    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰਾਸ਼ਟਰਪਤੀ ਜ਼ੇਲੇਂਸਕੀ ਨੂੰ ਡਰ ਹੈ ਰੂਸ ਦੁਆਰਾ ਪਹਿਲਾਂ ਕਬਜ਼ਾਏ ਗਏ ਕਸਬਿਆਂ ਦੇ ਮੁਕਾਬਲੇ ਬੋਰੋਡਯੰਕਾ ਵਿੱਚ ਪੀੜਤਾਂ ਦੀ ਸੰਖਿਆ ਜ਼ਿਆਦਾ ਹੈ।
    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬਚੇ ਹੋਏ ਲੋਕਾਂ ਨੂੰ ਮਲਬੇ ਵਿੱਚੋਂ ਲੱਭਣ ਲਈ, ਬਚਾਅ ਦਲ ਭਾਰੀ ਸਾਜ਼ੋ-ਸਾਮਾਨ ਦੀ ਵਰਤੋਂ ਕਰ ਰਹੇ ਹਨ।
    ਬੋਰੋਡਯੰਕਾ ਵਿੱਚ ਤਬਾਹੀ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰਾਜਧਾਨੀ ਕੀਵ ਦੇ ਉੱਤਰ-ਪੱਛਮ 'ਚ ਸਥਿਤ ਇਸ ਕਸਬੇ 'ਚ ਇਮਾਰਤਾਂ ਹੁਣ ਖੰਡਰ ਹੋ ਗਈਆਂ ਹਨ।
  16. ਬੋਰੋਡਯੰਕਾ 'ਚ ਹੋਈ ਤਬਾਹੀ ਬੂਚਾ ਨਾਲੋਂ 'ਬਹੁਤ ਜ਼ਿਆਦਾ ਭਿਆਨਕ' - ਜ਼ੇਲੇਂਸਕੀ

    ਬੋਰੋਡਯੰਕਾ ਵਿੱਚ ਖੰਡਰ ਹੋਈਆਂ ਇਮਾਰਤਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੋਰੋਡਯੰਕਾ ਵਿੱਚ ਖੰਡਰ ਹੋਈਆਂ ਇਮਾਰਤਾਂ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦਮੀਰ ਜ਼ੇਲੇਂਸਕੀ ਨੇ ਵੀਰਵਾਰ ਦੇਰ ਰਾਤ ਰਾਸ਼ਟਰ ਨੂੰ ਆਪਣੇ ਫੇਸਬੁੱਕ ਸੰਬੋਧਨ ਵਿੱਚ ਕਿਹਾ ਕਿ ਬੋਰੋਡਯੰਕਾ ਕਸਬੇ 'ਚ ਹੋਈ ਤਬਾਹੀ, ਬੂਚਾ ਨਾਲੋਂ "ਬਹੁਤ ਜ਼ਿਆਦਾ ਭਿਆਨਕ" ਹੈ।

    ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਬੋਰੋਡਯੰਕਾ ਵਿੱਚ ਖੰਡਰ ਹੋਈਆਂ ਇਮਾਰਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

    ਉਨ੍ਹਾਂ ਕਿਹਾ, "ਇਹ (ਤਬਾਹੀ) ਉੱਥੇ ਹੋਰ ਜ਼ਿਆਦਾ ਭਿਆਨਕ ਹੈ। ਉੱਥੇ ਰੂਸੀ ਕਬਜ਼ਾਧਾਰੀਆਂ ਦੇ ਹੋਰ ਵੀ ਜ਼ਿਆਦਾ ਸ਼ਿਕਾਰ ਹਨ''।

  17. ਇਮਰਾਨ ਖਾਨ ਦਾ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੀ ਪਿੱਚ ਤੱਕ ਦਾ ਸਫ਼ਰ

    Imran Khan

    ਤਸਵੀਰ ਸਰੋਤ, Getty Images

    ਸਾਲ 1992 ਵਿੱਚ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਦਵਾਉਣ ਤੋਂ ਲੈ ਕੇ ਸਾਲ 2022 ਵਿੱਚ ਆਪਣੀ ਜੇਬ ਵਿੱਚੋਂ ਚਿੱਠੀ ਕੱਢ ਕੇ ਲਹਿਰਾਉਣ ਤੱਕ। ਇਮਰਾਨ ਖ਼ਾਨ ਕੋਲ ਹਮੇਸ਼ਾ ਅਜਿਹੇ ਫੈਨ ਰਹੇ ਹਨ ਜੋ ਸਮਝਦੇ ਹਨ ਕਿ ਕਪਤਾਨ ਉਨ੍ਹਾਂ ਤੋਂ ਕੀ ਚਾਹੁੰਦਾ ਹੈ।

    ਇਮਰਾਨ ਖ਼ਾਨ ਆਪਣੇ ਹਮਾਇਤੀਆਂ ਨੂੰ ਕ੍ਰਿਕਟ ਦੀ ਭਾਸ਼ਾ ਵਿੱਚ ਦੱਸਦੇ ਹਨ ਕਿ ਉਹ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਆਖਰੀ ਗੇਂਦ ਤੱਕ ਖੇਡਣਗੇ ਕਿਉਂਕਿ ਆਖਰੀ ਗੇਂਦ ਵਿੱਚ 172 ਦੌੜਾਂ (ਵਿਰੋਧੀਆਂ ਵੱਲੋਂ) ਨਹੀਂ ਬਣਾਈਆਂ ਜਾ ਸਕਦੀਆਂ।

    ਇਮਰਾਨ ਖਾਨ ਦੇ ਸਿਆਸੀ ਸਫਰ ਬਾਰੇ ਖਾਸ ਗੱਲਾਂ ਇੱਥੇ ਪੜ੍ਹੋ

  18. ਇਜ਼ਰਾਈਲ: ਤੇਲ ਅਵੀਵ 'ਚ ਗੋਲੀਬਾਰੀ ਵਿੱਚ 2 ਦੀ ਮੌਤ, ਦੋ ਹਫ਼ਤਿਆਂ ਵਿੱਚ ਚੌਥਾ ਹਮਲਾ

    ਤੇਲ ਅਵੀਵ 'ਚ ਗੋਲੀਬਾਰੀ

    ਤਸਵੀਰ ਸਰੋਤ, Reuters

    ਇਜ਼ਰਾਈਲ ਦੇ ਤੇਲ ਅਵੀਵ 'ਚ ਗੋਲੀਬਾਰੀ ਦੀ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਇਜ਼ਰਾਈਲ ਵਿੱਚ ਇਹ ਚੌਥਾ ਅਜਿਹਾ ਹਮਲਾ ਹੈ।

    ਘਟਨਾ ਦੇ ਕੁਝ ਘੰਟਿਆਂ ਦੇ ਅੰਦਰ ਹੀ ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਮਾਰਿਆ ਗਿਆ ਹੈ।

    ਖ਼ਬਰ ਏਜੰਸੀ ਏਐੱਫ਼ਪੀ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, "ਕੱਲ੍ਹ ਦੇ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਨੂੰ ਲੱਭ ਕੇ ਮਾਰ ਦਿੱਤਾ ਗਿਆ ਹੈ''।

    ਗੋਲੀਬਾਰੀ ਦੀ ਇਹ ਘਟਨਾ ਤੇਲ ਅਵੀਵ ਦੀ ਡਾਇਜ਼ਨਗੌਫ ਸਟਰੀਟ 'ਤੇ ਹੋਈ, ਜਿਸ ਨੂੰ ਸਭ ਤੋਂ ਵਿਅਸਤ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਇਲਾਕੇ ਵਿੱਚ ਬਾਰ ਅਤੇ ਰੈਸਟੋਰੈਂਟ ਹੋਣ ਕਾਰਨ ਇੱਥੇ ਹਮੇਸ਼ਾ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।

    ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਇਹ ਹਮਲਾ ਉਦੋਂ ਹੋਇਆ ਜਦੋਂ ਡਾਇਜ਼ਨਗੌਫ ਦੇ ਇੱਕ ਬਾਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕੀਤੀ।

    ਇਜ਼ਰਾਈਲ ਦੀ ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਘੱਟੋ-ਘੱਟ ਨੌਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਚਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

    ਤੇਲ ਅਵੀਵ 'ਚ ਗੋਲੀਬਾਰੀ

    ਤਸਵੀਰ ਸਰੋਤ, EPA

    ਵੀਰਵਾਰ ਰਾਤ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ "ਇਸਰਾਈਲੀ ਸੁਰੱਖਿਆ ਸੇਵਾ ਉਸ ਅੱਤਵਾਦੀ ਦੀ ਭਾਲ ਵਿੱਚ ਹੈ ਜਿਸਨੇ ਤੇਲ ਅਵੀਵ ਵਿੱਚ ਇਹ ਖੂਨ ਖਰਾਬਾ ਕੀਤਾ ਹੈ''।

    ਉਨ੍ਹਾਂ ਕਿਹਾ, "ਅੱਤਵਾਦੀ ਜਿੱਥੇ ਵੀ ਹੋਵੇ, ਅਸੀਂ ਉਸ ਤੱਕ ਪਹੁੰਚ ਜਾਵਾਂਗੇ ਅਤੇ ਜਿਨ੍ਹਾਂ ਲੋਕਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸਦੀ ਮਦਦ ਕੀਤੀ, ਉਨ੍ਹਾਂ ਨੂੰ ਵੀ ਇਸਦੀ ਕੀਮਤ ਚੁਕਾਉਣੀ ਪਵੇਗੀ''।

  19. 'ਬੋਰੋਡਯੰਕਾ 'ਚ ਮਲਬੇ 'ਚੋਂ ਕੱਢੀਆਂ 26 ਲਾਸ਼ਾਂ'

    ਬੋਰੋਡਯੰਕਾ 'ਚ ਤਬਾਹ ਹੋਈ ਇਮਾਰਤ

    ਤਸਵੀਰ ਸਰੋਤ, Getty Images

    ਯੂਕਰੇਨ ਦੀ ਪ੍ਰੌਸੀਕਿਊਟਰ ਜਨਰਲ ਦੇ ਅਨੁਸਾਰ, ਕੀਵ ਦੇ ਉੱਤਰ-ਪੱਛਮ ਵਿੱਚ ਬੋਰੋਡਯੰਕਾ 'ਚ ਤਬਾਹ ਹੋਈਆਂ ਦੋ ਅਪਾਰਟਮੈਂਟ ਬਿਲਡਿੰਗਾਂ ਦੇ ਮਲਬੇ ਹੇਠੋਂ 26 ਲਾਸ਼ਾਂ ਕੱਢੀਆਂ ਗਈਆਂ ਹਨ।

    ਇਰੀਨਾ ਵੇਨੇਦਿਕਤੋਵਾ ਨੇ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਮਾਸਕੋ 'ਤੇ ਇਲਜ਼ਾਮ ਲਗਾਇਆ ਕਿ ਉਹ ਜਾਣਬੁੱਝ ਕੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

    ਉਨ੍ਹਾਂ ਕਿਹਾ, "ਇੱਥੇ ਕੋਈ ਫੌਜੀ ਸਾਈਟ ਨਹੀਂ ਹੈ'', ਰੂਸੀ ਬਲਾਂ ਨੇ "ਸ਼ਾਮ ਨੂੰ ਉਸ ਵੇਲੇ ਰਿਹਾਇਸ਼ੀ ਇਮਾਰਤਾਂ 'ਤੇ ਗੋਲਾਬਾਰੀ ਕੀਤੀ, ਜਦੋਂ ਵੱਧ ਤੋਂ ਵੱਧ ਲੋਕ ਘਰਾਂ ਵਿੱਚ ਮੌਜੂਦ ਸਨ"।

    ਵੇਨੇਦਿਕਤੋਵਾ ਨੇ ਦਾਅਵਾ ਕੀਤਾ ਕਿ "ਹਰ ਮੋੜ 'ਤੇ ਰੂਸੀ ਫੌਜਾਂ ਦੇ ਜੰਗੀ ਅਪਰਾਧਾਂ ਦੇ ਸਬੂਤ" ਹਨ।

  20. ਇਮਰਾਨ ਖਾਨ ਨੇ ਕਿਹਾ ਆਖਰੀ ਗੇਂਦ ਤੱਕ ਖੇਡਣਗੇ

    Ukraine Russia Crisis

    ਤਸਵੀਰ ਸਰੋਤ, Reuters

    ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਾਏ ਆਪਣੇ ਫੈਸਲੇ ਚ ਨੈਸ਼ਨਲ ਅਸੈਂਬਲੀ ਨੂੰ ਬਹਾਲ ਕਰ ਦਿੱਤਾ ਤੇ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਕ ਦੱਸਿਆ।

    ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਨ ਕਰਨਗੇ।

    ਇਮਰਾਨ ਖਾਨ ਨੇ ਲਿਖਿਆ, "ਮੈਂ ਕਲ੍ਹ ਕੈਬਨਿਟ ਦੇ ਬੈਠਕ ਬੁਲਾਈ ਹੈ। ਮੈਂ ਕਲ੍ਹ ਦੇਸ਼ ਨੂੰ ਸੰਬੋਧਨ ਕਰਾਂਗਾ। ਦੇਸ਼ ਦੇ ਲਈ ਮੇਰਾ ਸੰਦੇਸ਼ ਇਹ ਹੈ ਕਿ ਮੈਂ ਹਮੇਸ਼ਾ ਪਾਕਿਸਤਾਨ ਦੇ ਲਈ ਸੰਘਰਸ਼ ਕਰਦਾ ਰਿਹਾ ਹਾਂ ਤੇ ਆਖਰੀ ਗੇਂਦ ਤੱਕ ਸੰਘਰਸ਼ ਕਰਾਂਗਾ।"

    3 ਅਪ੍ਰੈਲ ਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖਾਨ ਖਿਲਾਫ ਆਏ ਬੇਭਰੋਸਗੀ ਮਤੇ ਨੂੰ ਡਿਪਟੀ ਸਪੀਕਰ ਨੇ ਖਾਰਜ ਕਰ ਦਿੱਤਾ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post