You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ: ਰੂਸ ਤੇ ਯੂਕਰੇਨ ਵਿਚਾਲੇ ਤੀਜੇ ਗੇੜ ਦੀ ਗੱਲਬਾਤ, ਮੋਦੀ ਨੇ ਪੁਤਿਨ ਨੂੰ ਕਿਹਾ ਜ਼ੇਲੇਸਕੀ ਨਾਲ ਸਿੱਧੀ ਗੱਲ ਕਰੋ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਇਸ ਵਿਚਾਲੇ ਬਹੁਤ ਸਾਰੇ ਲੋਕਾਂ ਦੇ ਘਰ ਉੱਜੜ ਗਏ। ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸੀ ਕਰਵਾਏ ਜਾਣ ਦਾ ਕੰਮ ਲਗਾਤਾਰ ਜਾਰੀ ਹੈ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

    ਯੂਕਰੇਨ -ਰੂਸ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਕੱਲ ਨਵੀਆਂ ਅਤੇ ਤਾਜ਼ਾ ਜਾਣਕਾਰੀਆਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ

    ਜੰਗ ਦੇ 12ਵੇਂ ਦੀਆਂ ਘਟਾਨਾਵਾਂ ਤੇ ਹੋਰ ਅਹਿਮ ਵੀਡੀਓ ਦੇ ਰਿਪੋਰਟਾਂ ਦੇਖਣ ਲਈ ਤੁਸੀਂ ਸਾਡੇ ਫੇਸਬੁੱਕ ਅਤੇ ਯੂਟਿਊਬ ਸਣੇ ਦੂਜੇ ਟਵਿੱਟਰ ਅਤੇ ਇੰਸਟਾਗ੍ਰਾਮ ਉੱਤੇ ਵੀ ਆ ਸਕਦੇ ਹੋ।

    ਅੱਜ ਦੇ ਅਹਿਮ ਘਟਨਾਕ੍ਰਮਾਂ ਦਾ ਸਾਰਅੰਸ਼ :

    • ਯੂਕਰੇਨ ਨੇ ਕਿਹਾ, ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਸ਼ਹਿਰਾਂ ਤੋਂ ਨਾਗਰਿਕਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ।
    • ਰੂਸ ਵੱਲੋਂ ਹਾਲਾਂਕਿ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਪ੍ਰਸਤਾਵ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਹਮਲੇ ਜਾਰੀ ਹਨ।
    • ਰੂਸ ਨੇ ਕਿਹਾ ਸੀ ਕਿ ਮਨੁੱਖੀ ਕੋਰੀਡੋਰ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ।
    • ਪਰ ਜਦੋਂ ਰੂਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਉਹ ਜਾਂ ਤਾਂ ਰੂਸ ਜਾ ਸਕਦੇ ਹਨ ਜਾਂ ਬੇਲਾਰੂਸ। ਯੂਕਰੇਨ ਨੇ ਰੂਸ ਦੇ ਇਸ ਫੈਸਲੇ ਨੂੰ ‘ਅਨੈਤਿਕ’ ਕਰਾਰ ਦਿੱਤਾ ਸੀ।
    • ਤੇਲ ਦੀਆਂ ਕੀਮਤਾਂ ’ਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ ਜੋ ਪਿਛਲੇ 13 ਸਾਲਾਂ ਤੋਂ ਵੀ ਵੱਧ ਹੈ।
    • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਗੱਲਬਾਤ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨਾਲ ਸਿੱਧਾ ਰਾਬਤਾ ਕਾਇਬ ਕਰਕੇ ਮੁੜ ਸ਼ਾਂਤੀ ਸਥਾਪਤ ਕਰਨ ਨੂੰ ਕਿਹਾ।
    • ਯੂਕਰੇਨ ਉੱਤੇ ਰੂਸੀ ਹਮਲੇ ਦੇ ਵਿਰੋਧ ਵਿਚ ਕੈਨੇਡਾ ਨੇ 10 ਵਿਅਕਤੀਆਂ ਉੱਤੇ ਨਿੱਜੀ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।
    • ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਲੀਡਰਸ਼ਿਪ ਦੇ ਸਮਰਥਕ , ਧਨਾਢ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ ਉੱਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ।
    • ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਨੂੰ 175 ਮਿਲੀਅਨ ਪੌਂਡ ਹੋਰ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਇਸ ਨਾ ਯੂਕੇ ਵਲੋਂ ਯੂਕਰੇਨ ਨੂੰ ਦਿੱਤੀ ਆਰਥਿਕ ਮਦਦ ਦਾ ਅੰਕੜਾ 400 ਮਿਲੀਅਨਪੌਂਡ ਹੋ ਗਿਆ ਹੈ।
    • ਯੂਕੇ ਦੇ ਵਿਦੇਸ਼ ਮੰਤਰੀ ਲਿਜ ਟਰੂਸ ਮੁਤਾਬਕ ਮੁਲਕ ਦੇ ਰਾਜਦੂਤ ਨੇ ਯੂਕਰੇਨ ਛੱਡ ਦਿੱਤਾ ਹੈ। ਇਹ ਫੈਸਲੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।
  2. ਯੂਕਰੇਨ-ਰੂਸ ਜੰਗ : ਪੋਲੈਂਡ ਰਾਹੀਂ ਕਿਵੇਂ ਨਿਕਲੇ ਭਾਰਤ-ਪਾਕ ਦੇ ਵਿਦਿਆਰਥੀ

  3. ਰੂਸ ਅਤੇ ਯੂਕਰੇਨ ਵਿਚਾਲੇ ਤੀਸਰੇ ਦੌਰ ਦੀ ਗੱਲਬਾਤ ਸ਼ੁਰੂ

    ਬੇਲਾਰੂਸ ਵਿੱਚ ਰੂਸ ਅਤੇ ਯੂਕਰੇਨ ਦੇ ਵਾਰਤਾਕਾਰਾਂ ਦਰਮਿਆਨ ਗੱਲਬਾਤ ਦਾ ਤੀਜਾ ਦਿਨ ਸ਼ੁਰੂ ਹੋ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਦੋ ਦੌਰ ਦੀ ਗੱਲਬਾਤ ਅਸਫਲ ਰਹੀ ਹੈ।

    ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਕੇਂਦਰ ਵਿੱਚ ਇੱਕ ਵਾਰ ਫਿਰ ਮਨੁੱਖੀ ਕੋਰੀਡੋਰ ਦਾ ਮੁੱਦਾ ਹੋਵੇਗਾ। ਇਸ ਲਾਂਘੇ ਰਾਹੀਂ ਲੋਕ ਰੂਸੀ ਬੰਬਾਰੀ ਤੋਂ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਬਾਹਰ ਨਿਕਲ ਸਕਣਗੇ।

    ਗੱਲਬਾਤ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ, ਯੂਕਰੇਨ ਦੇ ਵਾਰਤਾਕਾਰ ਮਿਖਾਈਲੋ ਪੋਡੋਲੇਕ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਾਂ 'ਤੇ ਹਮਲਾ ਕਰਨਾ ਬੰਦ ਕਰੇ।

    ਹੁਣ ਤੱਕ 17 ਲੱਖ ਲੋਕ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਨਿਕਲ ਚੁੱਕੇ ਹਨ। ਸੋਮਵਾਰ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਦਾ 12ਵਾਂ ਦਿਨ ਸੀ।

    ਯੂਕਰੇਨ ਦੇ ਦੱਖਣੀ ਅਤੇ ਪੂਰਬੀ ਖੇਤਰਾਂ ਦੇ ਸ਼ਹਿਰੀ ਕੇਂਦਰਾਂ 'ਤੇ ਰੂਸ ਦੀ ਭਾਰੀ ਬੰਬਾਰੀ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੰਗਬੰਦੀ ਟੁੱਟਣ ਤੋਂ ਬਾਅਦ ਮਨੁੱਖੀ ਕੋਰੀਡੋਰ ਬਣਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ।

  4. ਯੂਕਰੇਨ- ਰੂਸ ਜੰਗ: ਲੂਣ ਦੀਆਂ ਗੁਫ਼ਾਵਾਂ ਜਿੱਥੇ ਅਮਰੀਕਾ ਨੇ 580 ਮਿਲੀਅਨ ਬੈਰਲ ਤੇਲ ਲੁਕੋ ਕੇ ਰੱਖਿਆ ਹੋਇਆ ਹੈ

    ਰੂਸ ਅਤੇ ਯੂਕਰੇਨ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਕਾਰਨ ਦੁਨੀਆਂ ਭਰ ਵਿੱਚ ਤੇਲ ਦਾ ਵਿਆਪਕ ਸੰਕਟ ਖੜ੍ਹਾ ਹੋ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ।

    ਅਜਿਹੇ ਦਿਨਾਂ ਵਿੱਚ ਤੇਲ ਦੇ ਸੰਕਟ ਦਾ ਅਸਰ ਯੂਰਪ ਤੋਂ ਲੈ ਕੇ ਅਮਰੀਕਾ ਸਮੇਤ ਪੂਰੀ ਦੁਨੀਆਂ ਵਿੱਚ ਦੇਖਿਆ ਜਾ ਸਕਦਾ ਹੈ।

    ਹਾਲਾਂਕਿ ਅਜਿਹੇ ਮੁਸ਼ਕਲ ਸਮਿਆਂ ਉੱਤੇ ਹੀ ਅਮਰੀਕਾ ਦੀ ਨਿਗ੍ਹਾ ਆਪਣੇ ਦੱਖਣਿਆਂ ਸੂਬਿਆਂ ਲੁਜ਼ਿਆਨਾ ਅਤੇ ਟੈਕਸਸ ਵਿੱਚ ਸਥਿਤ ਤੇਲ ਭੰਡਾਰ ਵਾਲੀਆਂ ਗੁਫ਼ਾਵਾਂ ਉੱਪਰ ਜਾਂਦੀ ਹੈ।

    ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਸਮੇਤ ਕੌਮਾਂਤਰੀ ਊਰਜਾ ਏਜੰਸੀ ਨਾਲ ਜੁੜੇ ਦੇਸਾਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਸੱਠ ਮਿਲੀਅਨ ਬੈਰਲ ਤੇਲ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  5. ਯੂਕਰੇਨ-ਰੂਸ ਜੰਗ: ਕੈਨੇਡਾ ਅਤੇ ਯੂਕੇ ਨੇ ਚੁੱਕੇ ਅਹਿਮ ਕਦਮ

    ਯੂਕਰੇਨ ਉੱਤੇ ਰੂਸੀ ਹਮਲੇ ਦੇ ਵਿਰੋਧ ਵਿਚ ਕੈਨੇਡਾ ਨੇ 10 ਵਿਅਕਤੀਆਂ ਉੱਤੇ ਨਿੱਜੀ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।

    ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਲੀਡਰਸ਼ਿਪ ਦੇ ਸਮਰਥਕ , ਧਨਾਢ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ ਉੱਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ।

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਨੂੰ 175 ਮਿਲੀਅਨ ਪੌਂਡ ਹੋਰ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਇਸ ਨਾ ਯੂਕੇ ਵਲੋਂ ਯੂਕਰੇਨ ਨੂੰ ਦਿੱਤੀ ਆਰਥਿਕ ਮਦਦ ਦਾ ਅੰਕੜਾ 400 ਮਿਲੀਅਨਪੌਂਡ ਹੋ ਗਿਆ ਹੈ।

    ਯੂਕੇ ਦੇ ਵਿਦੇਸ਼ ਮੰਤਰੀ ਲਿਜ ਟਰੂਸ ਮੁਤਾਬਕ ਮੁਲਕ ਦੇ ਰਾਜਦੂਤ ਨੇ ਯੂਕਰੇਨ ਛੱਡ ਦਿੱਤਾ ਹੈ। ਇਹ ਫੈਸਲੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।

    ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਦਾ ਅੱਜ ਤੀਜਾ ਗੇੜ ਹੋਇਆ , ਜਿਸ ਦੌਰਾਨ ਯੂਕਰੇਨ ਦੇ ਵਾਰਤਾਕਾਰਾਂ ਨੇ ਆਮ ਲੋਕਾਂ ਉੱਤੇ ਹਮਲੇ ਤੁਰੰਤ ਰੋਕਣ ਲਈ ਕਿਹਾ ਹੈ।

  6. ਯੂਕਰੇਨ - ਰੂਸ ਜੰਗ ਦੇ ਖੌਫ਼ਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਮੋਗੇ ਦੀਆਂ ਕੁੜੀਆਂ

  7. ਜ਼ੇਲੇਂਸਕੀ ਨੇ ਰੂਸ ਦੇ ਤੇਲ ਦਾ ਬਾਈਕਾਟ ਕਰਨ ਦੀ ਕਹੀ ਗੱਲ

    ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਰੂਸ ਦੇ ਖ਼ਿਲਾਫ਼ ਹੋਰ ਜ਼ਿਆਦਾ ਸਖ਼ਤੀ ਵਰਤਣ ਦੀ ਗੱਲ ਕਹਿ ਰਹੇ ਹਨ।

    ਪ੍ਰੈਸ ਕਾਨਫਰੰਸ ਦੌਰਾਨ ਜ਼ੇਲੇਂਸਕੀ ਨੇ ਕਿਹਾ, ‘ਜਿਸ ਤਰ੍ਹਾਂ ਰੂਸ ਯੂਕਰੇਨ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਰੂਸ ਯੂਕਰੇਨ ਦੇ ਖਿ਼ਲਾਫ਼ ਇਸ ਜੰਗ ਦੇ ਇਰਾਦੇ ਤੋਂ ਪਿੱਛੇ ਨਹੀਂ ਹੱਟਿਆ ਹੈ।’

    ਜ਼ੇਲੇਂਸਕੀ ਨੇ ਮੰਗ ਕੀਤੀ ਕਿ ਰੂਸ ਵੱਲੋਂ ਸਾਰੇ ਦਰਾਮਦ ਰੋਕ ਦਿੱਤੀਆਂਜਾਣੀਆਂ ਚਾਹੀਦੀਆਂ ਹਨ, ਖ਼ਾਸਕਰ ਤੇਲ ਅਤੇ ਤੇਲ ਪਦਾਰਥ।

  8. ਰੂਸ-ਯੂਕਰੇਨ ਜੰਗ : ਦੁਨੀਆਂ ਦੇ ਹਥਿਆਰਾਂ ਦੇ ਬਜ਼ਾਰ ਨੂੰ ਸਮਝੋ, ਸਭ ਤੋਂ ਵੱਡਾ ਖਿਡਾਰੀ ਕੌਣ

    ਜਿਸ ਮੁਲਕ ਕੋਲ ਹਥਿਆਰਾਂ ਦਾ ਜਿੰਨਾ ਵੱਡਾ ਜ਼ਖ਼ੀਰਾ ਹੈ, ਦੁਸ਼ਮਣ ਨਾਲ ਲੜਾਈ ਵਿੱਚ ਉਹ ਦੇਸ਼ ਖ਼ੁਦ ਨੂੰ ਓਨਾ ਹੀ ਸਮਰੱਥ ਮੰਨਦਾ ਹੈ।

    ਇਸ ਲਈ ਦੁਨੀਆਂ ਦੇ 'ਡਰ ਦੇ ਇਸ ਬਜ਼ਾਰ' ਯਾਨੀ 'ਹਥਿਆਰਾਂ ਦੇ ਬਜ਼ਾਰ' ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

    (ਰਿਪੋਰਟ - ਸਰੋਜ ਸਿੰਘ, ਆਵਾਜ਼ - ਦਲੀਪ ਸਿੰਘ, ਐਡਿਟ - ਦੇਵੇਸ਼)

  9. ਰੂਸ ਯੂਕਰੇਨ ਜੰਗ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ, ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ਦੇ ਲਗਭਗ ਦੋ ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ "ਫੌਜੀ ਕਾਰਵਾਈ" ਦਾ ਐਲਾਨ ਕਰ ਦਿੱਤਾ ਹੈ।

    ਉਨ੍ਹਾਂ ਨੇ ਯੂਕਰੇਨ ਵਿੱਚ ਵਿਦਰੋਹੀਆਂ ਦੇ ਸਮਰਥਨ ਵਾਲੇ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।

    ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ਦੇ ਲਗਭਗ ਦੋ ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ।

    ਰੂਸ ਦੀ ਫੌਜ ਦੀਆਂ ਇਨ੍ਹਾਂ ਟੁਕੜੀਆਂ ਕੋਲ ਟੈਂਕ ਤੇ ਗੋਲਾ ਬਾਰੂਦ ਤਾਂ ਹੈ ਹੀ ਇਸ ਦੇ ਨਾਲ ਹੀ ਉਨ੍ਹਾਂ ਕੋਲ ਹਵਾਈ ਸੈਨਾ ਅਤੇ ਨੌਸੈਨਾ ਦਾ ਸਹਿਯੋਗ ਵੀ ਹੈ।

    ਯੂਕਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਨਾ ਕਿਸੇ ਗੱਲ ਦਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਡਰ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  10. ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਦੇ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ

    24 ਫ਼ਰਵਰੀ 2022 ਦੀ ਸਵੇਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਪੂਰਬੀ ਹਿੱਸੇ ਉੱਪਰ ਹਮਲੇ ਦਾ ਐਲਾਨ ਕੀਤਾ।

    ਇਸ ਤੋਂ ਬਾਅਦ 27 ਫ਼ਰਵਰੀ 2022 ਨੂੰ ਪੁਤਿਨ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ 'ਸਪੈਸ਼ਲ ਅਲਰਟ' 'ਤੇ ਰੱਖਣ ਦੇ ਹੁਕਮ ਵੀ ਜਾਰੀ ਕੀਤੇ।

    ਦੁਨੀਆਂ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਰੂਸ ਕੋਲ ਹੀ ਹਨ। ਪੁਤਿਨ ਦੇ ਇਸ ਐਲਾਨ ਤੋਂ ਬਾਅਦ ਦੁਨੀਆਂ ਵਿੱਚ ਸੰਕਟ ਪੈਦਾ ਹੋ ਗਿਆ ਹੈ। ਹਾਲਾਂਕਿ ਰੂਸ ਸਮੇਤ ਚੀਨ ਅਮਰੀਕਾ ਬ੍ਰਿਟੇਨ ਭਾਰਤ ਪਾਕਿਸਤਾਨ ਵਰਗੇ ਮੁਲਕਾਂ ਕੋਲ ਵੀ ਪਰਮਾਣੂ ਹਥਿਆਰ ਹਨ।

  11. ਯੂਕਰੇਨ ਤੋਂ ਪਰਤੀਆਂ ਦੋ ਸਹੇਲੀਆਂ ਦੱਸ ਰਹੀਆਂ ਹਨ ਕਿ ਕਿਹੜੀਆਂ ਔਂਕੜਾਂ ਪਾਰ ਕਰਕੇ ਉਹ ਭਾਰਤ ਪੁੱਜੀਆਂ...

  12. ਪੀਐੱਮ ਮੋਦੀ ਨੇ ਪੁਤਿਨ ਨੂੰ ਜੇਲੇਂਸਕੀ ਨਾਲ ਸਿੱਧੀ ਗੱਲਬਾਤ ਕਰਨ ਨੂੰ ਕਿਹਾ - ਰਾਇਟਰਜ਼

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਨਾਲ ਸਿੱਧਾ ਗੱਲਬਾਤ ਕਰਨ ਨੂੰ ਕਿਹਾ।

    ਇਹ ਜਾਣਕਾਰੀ ਨਿਉਜ਼ ਏਜੰਸੀ ਰਾਇਟਰਜ਼ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਛਾਪੀ ਗਈ ਹੈ।

    ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ।

    ਯੂਕਰੇਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਜ਼ਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਅਤੇ ਯੂਕਰੇਨ ਰੂਸ ਦਰਮਿਆਨ ਹੋ ਰਹੀ ਗੱਲਬਾਤ ਬਾਰੇ ਵੀ ਜਾਣਕਾਰੀ ਦਿੱਤੀ।

    ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਨਰਿੰਦਰ ਮੋਦੀ ਨੇ ਹਿੰਸਾ ਨੂੰ ਰੋਕੇ ਜਾਣ ਦੀ ਅਪੀਲ ਕੀਤੀ ਅਤੇ ਆਖਿਆ ਕਿ ਭਾਰਤ ਹਮੇਸ਼ਾ ਸ਼ਾਂਤੀਪੂਰਨ ਤਰੀਕੇ ਨਾਲ ਮੁੱਦਿਆਂ ਨੂੰ ਸੁਲਝਾਉਣ 'ਤੇ ਵਿਸ਼ਵਾਸ ਕਰਦਾ ਰਿਹਾ ਹੈ।

  13. ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦਾ 12ਵਾਂ ਦਿਨ

    ਰੂਸ ਵੱਲੋਂ ਯੂਕਰੇਨ ’ਤਕੇ ਹਮਲੇ ਦਾ ਅੱਜ 12ਵਾਂ ਦਿਨ ਹੈ। ਵੱਡੀ ਗਿਣਤੀ ’ਚ ਲੋਕ ਬੇਘਰ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਤਕਲੀਫ਼ਾਂ ਥੰਮਣ ਦਾ ਨਾਮ ਹੀ ਨਹੀਂ ਲੈ ਰਹੀਆਂ...

  14. ਯੂਕਰੇਨ -ਰੂਸ ਜੰਗ: ਹੁਣ ਤੱਕ ਅਹਿਮ ਅਪਡੇਟ

    • ਆਮ ਲੋਕਾਂ ਨੂੰ ਪ੍ਰਮੁੱਖ ਸ਼ਹਿਰਾਂ ਵਿਚੋਂ ਸੁਰੱਖਿਆ ਥਾਵਾਂ ਉੱਤੇ ਜਾਣ ਲਈ ਰੂਸ ਵਲੋਂ ਜੰਗਬੰਦੀ ਦੇ ਦਿੱਤੇ ਪ੍ਰਸਤਾਵ ਨੂੰ ਯੂਕਰੇਨ ਨੇ ਗੈਰ-ਨੈਤਿਕ ਦੱਸਿਆ ਹੈ।
    • ਕੀਵ ਤੋਂ ਲੋਕਾਂ ਨੂੰ ਰੂਸ ਦੇ ਭਾਈਵਾਲ ਬੇਲਾਰੂਸ ਜਾਣ ਲਈ ਅਤੇ ਖਾਰਕੀਵ ਤੋਂ ਰੂਸ ਜਾਣ ਲਈ ਸੁਰੱਖਿਅਤ ਲਾਂਘੇ ਦਿੱਤਾ ਜਾਵੇਗਾ
    • ਬੰਬਾਰੀ ਵਿਚ ਘਿਰੇ ਹੋਏ ਦੋ ਸ਼ਹਿਰਾਂ ਮਾਰੀਓਪੋਲ ਅਤੇ ਸੂਮੀ ਤੋਂ ਯੂਕਰੇਨ ਦੇ ਸ਼ਹਿਰਾਂ ਅਤੇ ਰੂਸ ਦੇ ਸ਼ਹਿਰਾਂ ਨੂੰ ਜਾਣ ਦਾ ਰਸਤਾ ਦਿੱਤਾ ਜਾਵੇਗਾ
    • ਮਾਰੀਓਪੋਲ ਵਿਚ ਜਿੱਥੇ ਲੋਕਾਂ ਕੋਲ ਭੋਜਨ ਸਮੱਗਰੀ ਖ਼ਤਮ ਹੋ ਗਈ ਸੀ, ਵਿਚ ਪਿਛਲੇ ਹਫ਼ਤੇ ਦੋ ਜੰਗਬੰਦੀ ਦੇ ਐਲਾਨ ਅਸਫ਼ਲ ਰਹੇ ਸਨ
    • ਯੂਕਰੇਨ ਮੁਤਾਬਕ ਬਹੁਤ ਸਾਰੇ ਸ਼ਹਿਰਾਂ ਦੇ ਸਿਵਲੀਅਨ ਇਲ਼ਾਕਿਆਂ ਉੱਤੇ ਲਗਾਤਾਰ ਬੰਬਾਰੀ ਅਤੇ ਗੋਲ਼ੀਬਾਰੀ ਕੀਤੀ ਜਾ ਰਹੀ ਹੈ।
  15. ਕੱਚੇ ਤੇਲ ਦੇ ਭਾਅ ਵਧੇ, 2008 ਤੋਂ ਬਾਅਦ ਹੁਣ ਤੱਕ ਸਭ ਤੋਂ ਮਹਿੰਗਾ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜਾਣ ਦਾ ਅਸਰ ਤੇਲ ਦੇ ਭਾਅ ਉੱਪਰ ਵੀ ਪਿਆ ਹੈ।

    ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪ੍ਰਤੀ ਬੈਰਲ ਤੇਲ ਦੀ ਕੀਮਤ 130 ਡਾਲਰ ਤੋਂ ਵੀ ਉਪਰ ਹੋਈ ਹੈ।

    ਊਰਜਾ ਨਾਲ ਸਬੰਧਤ ਬਾਜ਼ਾਰ ਪਿਛਲੇ ਕਈ ਦਿਨਾਂ ਤੋਂ ਵਧੀਆਂ ਕੀਮਤਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਇਸ ਦਾ ਅਸਰ ਬਾਕੀ ਦੇਸ਼ਾਂ ਦੇ ਆਰਥਿਕ ਹਲਾਤਾਂ ਓਪਰੀ ਪੈ ਸਕਦਾ ਹੈ।

  16. ਰੂਸ-ਯੂਕਰੇਨ ਜੰਗ: 12ਵੇਂ ਦਿਨ ਦਾ ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਜੇਕਰ ਤੁਸੀਂ ਸਾਡੇ ਨਾਲ ਹੁਣ ਜੁੜ ਰਹੇ ਹੋ ਤਾਂ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿਚ ਅੱਜ ਦੁਪਹਿਰ ਤੱਕ ਇਹ ਘਟਨਾਕ੍ਰਮ ਹੋਏ ਹਨ:

    • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪ੍ਰਧਾਨਮੰਤਰੀ ਨੂੰ ਹਾਲਾਤਾਂ ਬਾਰੇ ਜਾਣੂ ਕਰਵਾਇਆ।
    • ਪ੍ਰਧਾਨਮੰਤਰੀ ਨੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਸਹਾਇਤਾ ਦੇਣ ਲਈ ਉਪਰਾਲੇ ਲਈ ਯੂਕਰੇਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।
    • ਪ੍ਰਧਾਨ ਮੰਤਰੀ ਨੇ ਗੱਲਬਾਤ ਅਤੇ ਬੈਠਕ ਰਾਹੀਂ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੱਢਣ ਦੀ ਅਪੀਲ ਵੀ ਕੀਤੀ।
    • ਰੂਸ ਵੱਲੋਂ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਤਾਂ ਜੋ ਨਾਗਰਿਕਾਂ ਨੂੰ ਸ਼ਹਿਰੀ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢਿਆ ਜਾ ਸਕੇ।
    • ਯੂਕਰੇਨ ਦੀ ਰਾਜਧਾਨੀ ਕੀਵ ਸ਼ਹਿਰ ਵਿਖੇ ਬੰਬਾਰੀ ਦੌਰਾਨ ਇਕ ਔਰਤ ਅਤੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋਈ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਉੱਪਰ ਯੂਕਰੇਨੀ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ ਲਗਾਏ ਹਨ।
    • ਯੂਕਰੇਨ ਵਿੱਚ ਜ਼ਖ਼ਮੀ ਹੋਏ ਭਾਰਤ ਦੇ ਹਰਜੋਤ ਸਿੰਘ ਅੱਜ ਸ਼ਾਮ ਵਤਨ ਵਾਪਸੀ ਕਰਨਗੇ।
    • ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 13 ਸਾਲਾਂ ਵਿੱਚ ਸਭ ਤੋਂ ਅੱਜ ਜ਼ਿਆਦਾ ਹੋ ਗਈਆਂ ਹਨ।
  17. ਰੂਸ-ਯੂਕਰੇਨ ਜੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ

    ਸੋਮਵਾਰ ਦੁਪਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ।

    ਯੂਕਰੇਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਜ਼ਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਅਤੇ ਯੂਕਰੇਨ ਰੂਸ ਦਰਮਿਆਨ ਹੋ ਰਹੀ ਗੱਲਬਾਤ ਬਾਰੇ ਵੀ ਜਾਣਕਾਰੀ ਦਿੱਤੀ।

    ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਨਰਿੰਦਰ ਮੋਦੀ ਨੇ ਹਿੰਸਾ ਨੂੰ ਰੋਕੇ ਜਾਣ ਦੀ ਅਪੀਲ ਕੀਤੀ ਅਤੇ ਆਖਿਆ ਕਿ ਭਾਰਤ ਹਮੇਸ਼ਾ ਸ਼ਾਂਤੀਪੂਰਨ ਤਰੀਕੇ ਨਾਲ ਮੁੱਦਿਆਂ ਨੂੰ ਸੁਲਝਾਉਣ 'ਤੇ ਵਿਸ਼ਵਾਸ ਕਰਦਾ ਰਿਹਾ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨੀ ਪ੍ਰਸ਼ਾਸਨ ਦਾ ਤਕਰੀਬਨ 20,000 ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਧੰਨਵਾਦ ਵੀ ਕੀਤਾ।

    ਹਾਲੇ ਵੀ ਯੂਕਰੇਨ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਵੀ ਉਨ੍ਹਾਂ ਨੇ ਚਿੰਤਾ ਜਤਾਈ ਅਤੇ ਅਪੀਲ ਕੀਤੀ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਪਹੁੰਚਾਉਣ ਵਿੱਚ ਯੂਕਰੇਨ ਸਰਕਾਰ ਮਦਦ ਕਰੇ।

  18. ਰੂਸ-ਯੂਕਰੇਨ ਜੰਗ: ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਨੇ ਕੀਤਾ ਗੋਲੀਬੰਦੀ ਦਾ ਐਲਾਨ

    ਰੂਸ ਅਤੇ ਯੂਕਰੇਨ ਦਰਮਿਆਨ ਹੋ ਰਹੀ ਜੰਗ ਵਿੱਚ ਰੂਸ ਨੇ ਕੁਝ ਸਮੇਂ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੈ।

    ਰੂਸੀ ਮੀਡੀਆ ਦੀਆਂ ਖਬਰਾਂ ਮੁਤਾਬਕ ਇਹ ਗੋਲੀਬੰਦੀ ਮਾਸਕੋ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਹੋਵੇਗੀ ਅਤੇ ਭਾਰਤੀ ਸਮੇਂ ਮੁਤਾਬਕ ਇਹ ਦੁਪਹਿਰ 12:30 ਵਜੇ ਹੋਵੇਗੀ।

    ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਇਹ ਲਾਂਘੇ ਕੀਵ,ਖਾਰਕੀਵ, ਸੂਮੀ ਅਤੇ ਮਾਰੀਊਪੋਲ ਵਿਖੇ ਹੋਣਗੇ। ਸੂਮੀ ਵਿਖੇ ਭਾਰਤੀ ਵਿਦਿਆਰਥੀ ਵੀ ਮੌਜੂਦ ਹਨ।

    ਯੂਕਰੇਨ ਦੇ ਅਧਿਕਾਰੀਆਂ ਵੱਲੋਂ ਫਿਲਹਾਲ ਇਸ ਗੋਲੀਬੰਦੀ ਦੀ ਪੁਸ਼ਟੀ ਨਹੀਂ ਕੀਤੀ ਗਈ।

    ਰੂਸ ਵੱਲੋਂ ਪਹਿਲਾਂ ਵੀ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਸਿਰੇ ਨਹੀਂ ਚੜ੍ਹ ਸਕਿਆ ਸੀ।

    ਯੂਕਰੇਨੀ ਅਧਿਕਾਰੀਆਂ ਮੁਤਾਬਕ ਰੂਸ ਨੇ ਗੋਲੀਬੰਦੀ ਦੇ ਸਮੇਂ ਦੌਰਾਨ ਵੀ ਬੰਬਾਰੀ ਜਾਰੀ ਰੱਖੀ ਸੀ।

  19. ਜੇਕਰ ਯੂਕਰੇਨ ਦੇ ਰਾਸ਼ਟਰਪਤੀ ਰੂਸੀ ਹਮਲੇ ਵਿੱਚ ਮਾਰੇ ਗਏ ਤਾਂ ਕੀ ਹੋਵੇਗਾ,ਅਮਰੀਕਾ ਨੇ ਦਿੱਤਾ ਜਵਾਬ

    ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸੀਬੀਐਸ ਨਿਊਜ਼ ਨਾਲ ਗੱਲਬਾਤ ਦੌਰਾਨ ਯੂਕਰੇਨੀ ਰਾਸ਼ਟਰਪਤੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ।

    ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਇਸ ਜੰਗ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਕੀ ਹੋਵੇਗਾ।

    ਐਂਟਨੀ ਬਲਿੰਕਨ ਨੇ ਆਖਿਆ ਕਿ ਯੂਕਰੇਨ ਦੀ ਸਰਕਾਰ ਕੋਲ ਇਸ ਸਬੰਧੀ ਯੋਜਨਾ ਹੈ।

    ਕਈ ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸੀ ਹਮਲੇ ਦੇ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ ਨੇ ਆਪ ਵੀ ਇਸ ਬਾਰੇ ਬਿਆਨ ਦਿੱਤੇ ਹਨ।

    ਜ਼ਿਆਦਾਤਰ ਉਹ ਆਪਣੇ ਵੀਡੀਓ ਸੁਨੇਹੇ ਵੀ ਰਿਕਾਰਡ ਕਰ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ।

  20. ਯੁੱਧ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 3500 ਰੂਸੀ ਹਿਰਾਸਤ ਵਿੱਚ-ਵੇਖੋ ਤਸਵੀਰਾਂ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਦੇ ਵਿਰੋਧ ਵਿਚ ਰੂਸੀ ਲੋਕ ਕਈ ਜਗ੍ਹਾ ਪ੍ਰਦਰਸ਼ਨ ਕਰ ਰਹੇ ਹਨ।

    ਰੂਸੀ ਖ਼ਬਰ ਏਜੰਸੀ ਇੰਟਰਫੈਕਸ ਮੁਤਾਬਕ ਦੇਸ਼ ਭਰ ਵਿੱਚ ਐਤਵਾਰ ਨੂੰ 3500 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

    ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਮਾਸਕੋ ਅਤੇ ਸੇਂਟ ਪੀਟਰਸਬਰਗ ਵਿਖੇ ਪ੍ਰਦਰਸ਼ਨ ਕਰ ਰਹੇ ਸਨ।

    ਪਿਛਲੇ 12 ਦਿਨਾਂ ਵਿੱਚ ਪ੍ਰਦਰਸ਼ਨ ਦੌਰਾਨ ਦਸ ਹਜ਼ਾਰ ਤੋਂ ਵੱਧ ਲੋਕ ਹਿਰਾਸਤ ਚ' ਲਏ ਗਏ ਹਨ।