ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

ਤਸਵੀਰ ਸਰੋਤ, EPA
ਯੂਕਰੇਨ -ਰੂਸ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਕੱਲ ਨਵੀਆਂ ਅਤੇ ਤਾਜ਼ਾ ਜਾਣਕਾਰੀਆਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ
ਜੰਗ ਦੇ 12ਵੇਂ ਦੀਆਂ ਘਟਾਨਾਵਾਂ ਤੇ ਹੋਰ ਅਹਿਮ ਵੀਡੀਓ ਦੇ ਰਿਪੋਰਟਾਂ ਦੇਖਣ ਲਈ ਤੁਸੀਂ ਸਾਡੇ ਫੇਸਬੁੱਕ ਅਤੇ ਯੂਟਿਊਬ ਸਣੇ ਦੂਜੇ ਟਵਿੱਟਰ ਅਤੇ ਇੰਸਟਾਗ੍ਰਾਮ ਉੱਤੇ ਵੀ ਆ ਸਕਦੇ ਹੋ।
ਅੱਜ ਦੇ ਅਹਿਮ ਘਟਨਾਕ੍ਰਮਾਂ ਦਾ ਸਾਰਅੰਸ਼ :
- ਯੂਕਰੇਨ ਨੇ ਕਿਹਾ, ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਸ਼ਹਿਰਾਂ ਤੋਂ ਨਾਗਰਿਕਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ।
- ਰੂਸ ਵੱਲੋਂ ਹਾਲਾਂਕਿ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਪ੍ਰਸਤਾਵ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਹਮਲੇ ਜਾਰੀ ਹਨ।
- ਰੂਸ ਨੇ ਕਿਹਾ ਸੀ ਕਿ ਮਨੁੱਖੀ ਕੋਰੀਡੋਰ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ।
- ਪਰ ਜਦੋਂ ਰੂਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਉਹ ਜਾਂ ਤਾਂ ਰੂਸ ਜਾ ਸਕਦੇ ਹਨ ਜਾਂ ਬੇਲਾਰੂਸ। ਯੂਕਰੇਨ ਨੇ ਰੂਸ ਦੇ ਇਸ ਫੈਸਲੇ ਨੂੰ ‘ਅਨੈਤਿਕ’ ਕਰਾਰ ਦਿੱਤਾ ਸੀ।
- ਤੇਲ ਦੀਆਂ ਕੀਮਤਾਂ ’ਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ ਜੋ ਪਿਛਲੇ 13 ਸਾਲਾਂ ਤੋਂ ਵੀ ਵੱਧ ਹੈ।
- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਗੱਲਬਾਤ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨਾਲ ਸਿੱਧਾ ਰਾਬਤਾ ਕਾਇਬ ਕਰਕੇ ਮੁੜ ਸ਼ਾਂਤੀ ਸਥਾਪਤ ਕਰਨ ਨੂੰ ਕਿਹਾ।
- ਯੂਕਰੇਨ ਉੱਤੇ ਰੂਸੀ ਹਮਲੇ ਦੇ ਵਿਰੋਧ ਵਿਚ ਕੈਨੇਡਾ ਨੇ 10 ਵਿਅਕਤੀਆਂ ਉੱਤੇ ਨਿੱਜੀ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।
- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਲੀਡਰਸ਼ਿਪ ਦੇ ਸਮਰਥਕ , ਧਨਾਢ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ ਉੱਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ।
- ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਨੂੰ 175 ਮਿਲੀਅਨ ਪੌਂਡ ਹੋਰ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਇਸ ਨਾ ਯੂਕੇ ਵਲੋਂ ਯੂਕਰੇਨ ਨੂੰ ਦਿੱਤੀ ਆਰਥਿਕ ਮਦਦ ਦਾ ਅੰਕੜਾ 400 ਮਿਲੀਅਨਪੌਂਡ ਹੋ ਗਿਆ ਹੈ।
- ਯੂਕੇ ਦੇ ਵਿਦੇਸ਼ ਮੰਤਰੀ ਲਿਜ ਟਰੂਸ ਮੁਤਾਬਕ ਮੁਲਕ ਦੇ ਰਾਜਦੂਤ ਨੇ ਯੂਕਰੇਨ ਛੱਡ ਦਿੱਤਾ ਹੈ। ਇਹ ਫੈਸਲੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।

























