You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ: ਰੂਸ ਤੇ ਯੂਕਰੇਨ ਵਿਚਾਲੇ ਤੀਜੇ ਗੇੜ ਦੀ ਗੱਲਬਾਤ, ਮੋਦੀ ਨੇ ਪੁਤਿਨ ਨੂੰ ਕਿਹਾ ਜ਼ੇਲੇਸਕੀ ਨਾਲ ਸਿੱਧੀ ਗੱਲ ਕਰੋ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਇਸ ਵਿਚਾਲੇ ਬਹੁਤ ਸਾਰੇ ਲੋਕਾਂ ਦੇ ਘਰ ਉੱਜੜ ਗਏ। ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸੀ ਕਰਵਾਏ ਜਾਣ ਦਾ ਕੰਮ ਲਗਾਤਾਰ ਜਾਰੀ ਹੈ।

ਲਾਈਵ ਕਵਰੇਜ

  1. ਹਰਜੋਤ ਸਿੰਘ ਦੀ ਅੱਜ ਹੋਵੇਗੀ ਭਾਰਤ ਵਾਪਸੀ, ਯੂਕਰੇਨ ਵਿੱਚ ਗੋਲੀ ਲੱਗਣ ਤੋਂ ਬਾਅਦ ਸਨ ਜ਼ੇਰੇ ਇਲਾਜ

    ਦਿੱਲੀ ਦੇ ਹਰਜੋਤ ਸਿੰਘ ਨੂੰ ਅੱਜ ਭਾਰਤ ਵਾਪਿਸ ਲਿਆਇਆ ਜਾ ਰਿਹਾ ਹੈ। ਹਰਜੋਤ ਸਿੰਘ ਨੂੰ 27 ਫਰਵਰੀ ਨੂੰ ਯੂਕਰੇਨ ਵਿੱਚ ਗੋਲੀ ਲੱਗੀ ਸੀ, ਇਸ ਦੌਰਾਨ ਉਹ ਯੂਕਰੇਨ ਵਿੱਚ ਜੇਰੇ ਇਲਾਜ ਸਨ।

    ਭਾਰਤ ਦੇ ਕੇਂਦਰੀ ਰਾਜ ਸਿਵਲ ਏਵੀਏਸ਼ਨ ਮੰਤਰੀ ਵੀਕੇ ਸਿੰਘ ਉਨ੍ਹਾਂ ਨੂੰ ਕਈ ਹੋਰ ਭਾਰਤੀਆਂ ਸਮੇਤ ਵਾਪਿਸ ਲੈ ਕੇ ਆ ਰਹੇ ਹਨ। ਪੋਲੈਂਡ ਤੋਂ ਭਾਰਤ ਸਰਕਾਰ ਦਾ ਇਹ ਵਿਸ਼ੇਸ਼ ਜਹਾਜ਼ ਉੱਡ ਚੁੱਕਿਆ ਹੈ ਜੋ ਸ਼ਾਮ 6 ਵਜੇ ਤੋਂ ਬਾਅਦ ਭਾਰਤ ਪਹੁੰਚੇਗਾ।

    ਜਹਾਜ਼ ਵਿੱਚ ਚੜ੍ਹਨ ਮੌਕੇ ਵੀਕੇ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਇਹ ਪੋਲੈਂਡ ਤੋਂ ਭਾਰਤ ਲਈ ਚੱਲਣ ਵਾਲੀ ਆਖਰੀ ਫਲਾਈਟ ਹੈ।

  2. ਰੂਸ - ਯੂਕਰੇਨ ਜੰਗ : ਦੁਨੀਆਂ ਦੇ ਹਥਿਆਰਾਂ ਦੇ ਬਜ਼ਾਰ ਨੂੰ ਸਮਝੋ, ਸਭ ਤੋਂ ਵੱਡਾ ਖਿਡਾਰੀ ਕੌਣ?

    ਜਿਸ ਮੁਲਕ ਕੋਲ ਹਥਿਆਰਾਂ ਦਾ ਜਿੰਨਾ ਵੱਡਾ ਜ਼ਖ਼ੀਰਾ ਹੈ, ਦੁਸ਼ਮਣ ਨਾਲ ਲੜਾਈ ਵਿੱਚ ਉਹ ਦੇਸ਼ ਖ਼ੁਦ ਨੂੰ ਓਨਾ ਹੀ ਸਮਰੱਥ ਮੰਨਦਾ ਹੈ। ਇਸ ਲਈ ਦੁਨੀਆਂ ਦੇ 'ਡਰ ਦੇ ਇਸ ਬਜ਼ਾਰ' ਯਾਨੀ 'ਹਥਿਆਰਾਂ ਦੇ ਬਜ਼ਾਰ' ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

    (ਰਿਪੋਰਟ - ਸਰੋਜ ਸਿੰਘ, ਆਵਾਜ਼ - ਦਲੀਪ ਸਿੰਘ, ਐਡਿਟ - ਦੇਵੇਸ਼)

  3. ਬੰਕਰ ਵਿੱਚੋਂ ਦੱਸੇ ਭਾਰਤੀ ਵਿਦਿਆਰਥੀਆਂ ਨੇ ਯੂਕਰੇਨ ਦੇ ਹਾਲਾਤ

    ਕੈਨੇਡਾ ਦੀ ਸੀਬੀਸੀ ਨਿਊਜ਼ ਨੇ ਯੂਕਰੇਨ ਦੇ ਬੰਕਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਗੱਲ ਕੀਤੀ ਹੈ ।

    ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਬਿਨਾਂ ਖਾਣ ਪੀਣ ਦੇ ਪ੍ਰਬੰਧ ਤੋਂ ਧਰਤੀ ਹੇਠਾਂ ਬੰਕਰ ਚ ਲੁਕੇ ਹੋਏ ਹਨ।

    ਇਨ੍ਹਾਂ ਵਿਦਿਆਰਥੀਆਂ ਵਿੱਚੋਂ ਇੱਕ ਰਜ਼ਾ ਨੇ ਸੀਬੀਸੀ ਨੂੰ ਦੱਸਿਆ,"ਅਸੀਂ ਦਸ ਦਿਨ ਤੋਂ ਬੰਕਰ ਵਿੱਚ ਹਾਂ ਅਤੇ ਹਰ ਰੋਜ਼ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਯੂਕਰੇਨ ਅਤੇ ਭਾਰਤ ਸਰਕਾਰ ਤੋਂ ਅਸੀਂ ਸੂਚਨਾ ਦੀ ਉਡੀਕ ਕਰ ਰਹੇ ਹਾਂ।"

    ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਯੂਕਰੇਨ ਦੇ ਸੁਮੀ ਸ਼ਹਿਰ ਵਿਚ ਹਨ ਅਤੇ ਉੱਥੇ ਤਕਰੀਬਨ 800-900 ਵਿਦਿਆਰਥੀ ਫਸੇ ਹੋਏ ਹਨ।ਰੇਲਵੇ ਟਰੈਕ ਟੁੱਟਣ ਕਾਰਨ ਕੋਈ ਰਸਤਾ ਨਹੀਂ ਹੈ ਅਤੇ ਨਾ ਹੀ ਕੋਈ ਡਰਾਈਵਰ ਜਾਣ ਨੂੰ ਤਿਆਰ ਹੈ।

    ਭਾਰਤੀ ਵਿਦਿਆਰਥੀਆਂ ਮੁਤਾਬਕ ਨਾ ਉਥੇ ਬਿਜਲੀ ਹੈ ਨਾ ਹੀ ਪਾਣੀ ਦੋ ਦਿਨ ਪਹਿਲਾਂ ਵੱਡੇ ਧਮਾਕੇ ਤੋਂ ਬਾਅਦ ਉਨ੍ਹਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ।

    ਇੱਕ ਵਿਦਿਆਰਥੀ ਮਹਿਤਾਬ ਨੇ ਦੱਸਿਆ ਕਿ ਵਿਦਿਆਰਥੀ ਵਿੱਚੋਂ ਸਮਾਂ ਕੱਢ ਕੇ ਕਿਸੇ ਤਰੀਕੇ ਆਪਣੇ ਪਰਿਵਾਰ ਨਾਲ ਗੱਲ ਕਰ ਰਹੇ ਹਨ।

  4. ਭਾਰਤ ਅਤੇ ਚੀਨ ਰੂਸ ਉੱਤੇ ਪਾਉਣ ਕੂਟਨੀਤਿਕ ਦਬਾਅ - ਬ੍ਰਿਟਿਸ਼ ਉਪ ਪ੍ਰਧਾਨ ਮੰਤਰੀ

    ਬ੍ਰਿਟੇਨ ਦੇ ਉੱਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਐਤਵਾਰ ਨੂੰ ਆਖਿਆ ਕਿ ਯੂਕਰੇਨ ਉੱਤੇ ਹਮਲੇ ਰੋਕਣ ਲਈ ਭਾਰਤ ਅਤੇ ਚੀਨ ਦੋਹਾਂ ਨੂੰ ਰੂਸ ਉੱਤੇ ਕੂਟਨੀਤਕ ਦਬਾਅ ਪਾਉਣਾ ਚਾਹੀਦਾ ਹੈ।

    ਰਾਬ ਨੇ ਆਖਿਆ ਕਿ ਚੀਨ ਅਤੇ ਭਾਰਤ ਦੋਹਾਂ ਦੇ ਰੂਸ ਨਾਲ ਚੰਗੇ ਰਿਸ਼ਤੇ ਹਨ।

    ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾਫ਼ ਮਤੇ ਉਤੇ ਵੋਟਿੰਗ ਨਹੀਂ ਕੀਤੀ ਅਤੇ ਨਾ ਹੀ ਹਮਲਿਆਂ ਦੀ ਨਿਖੇਧੀ ਕੀਤੀ ਹੈ।

    ਰੂਸ ਦੇ ਪਰਮਾਣੂ ਹਥਿਆਰਾਂ ਦੀ ਵਰਤੋਂ ਉਤੇ ਉਨ੍ਹਾਂ ਆਖਿਆ ਕਿ ਇਹ ਸਿਰਫ਼ ਬਿਆਨਬਾਜ਼ੀ ਹੈ।

  5. ਯੂਕਰੇਨ-ਰੂਸ ਜੰਗ: ਕੀ ਪੁਤਿਨ ਸੱਤਾ ਤੋਂ ਬਾਹਰ ਹੋ ਸਕਦੇ ਹਨ, ਇਹ ਹਨ ਯੂਕਰੇਨ-ਰੂਸ ਜੰਗ ਦੇ 5 ਸੰਭਾਵੀ ਨਤੀਜੇ

    ਯੁੱਧ ਦੀ ਧੁੰਧ ਵਿੱਚ ਰਸਤਾ ਦੇਖਣਾ ਮੁਸ਼ਕਲ ਹੋ ਸਕਦਾ ਹੈ। ਜੰਗ ਦੇ ਮੈਦਾਨ ਤੋਂ ਆ ਰਹੀਆਂ ਖ਼ਬਰਾਂ ਅਤੇ ਬਿਆਨਬਾਜ਼ੀਆਂ, ਉੱਜੜੇ ਲੋਕਾਂ ਦੀਆਂ ਤਕਲੀਫ਼ਾਂ ਦਾ ਰੌਲਾ ਤੁਹਾਨੂੰ ਉਲਝਾਈ ਰੱਖਦਾ ਹੈ।

    ਅਜਿਹੇ ਵਿੱਚ ਕੁਝ ਸਮਾਂ ਰੁਕ ਕੇ ਇਹ ਦੇਖਦੇ ਹਾਂ ਕਿ ਇਸ ਪੂਰੇ ਸੰਕਟ ਦੇ ਕੀ ਹੱਲ ਹੋ ਸਕਦੇ ਹਨ, ਜਿਨ੍ਹਾਂ ਉੱਪਰ ਕਿ ਸਿਆਸਤਦਾਨ ਤੇ ਫ਼ੌਜੀ ਵਿਸ਼ਲੇਸ਼ਕ ਵਿਚਾਰ ਕਰ ਰਹੇ ਹਨ? ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ।

  6. ਰੂਸ-ਯੂਕਰੇਨ ਜੰਗ: ਸੀਰੀਆਈ ਲੜਾਕੇ ਭਰਤੀ ਕਰ ਰਿਹਾ ਹੈ ਰੂਸ -ਰਿਪੋਰਟ

    ਅਮਰੀਕੀ ਅਖ਼ਬਾਰ ' ਦਿ ਵਾਲ ਸਟਰੀਟ ਜਨਰਲ' ਵਿੱਚ ਛਪੀ ਖ਼ਬਰ ਮੁਤਾਬਕ ਰੂਸ ਯੂਕਰੇਨ ਨਾਲ ਲੜਨ ਲਈ ਸੀਰੀਆ ਤੋਂ ਕਿਰਾਏ ਉੱਪਰ ਲੜਨ ਬਾਰੇ ਲੋਕਾਂ ਨੂੰ ਭਰਤੀ ਕਰ ਰਿਹਾ ਹੈ। ਇਨ੍ਹਾਂ ਲੜਾਕਿਆਂ ਨੂੰ ਲੜਾਈ ਲਈ ਤਿਆਰ ਕੀਤਾ ਗਿਆ।

    ਖ਼ਬਰ ਵਿੱਚ ਇਹ ਖੁਲਾਸਾ ਨਹੀਂ ਹੋਇਆ ਕਿ ਕਿੰਨੇ ਸੀਰਿਆਈ ਲੜਾਕੇ ਜੰਗ ਵਿੱਚ ਸ਼ਾਮਲ ਹੋਣਗੇ। ਖਬਰ ਮੁਤਾਬਕ ਕਈ ਲੜਾਕੇ ਰੂਸ ਪਹੁੰਚ ਗਏ ਹਨ ਅਤੇ ਤਾਇਨਾਤੀ ਦੀ ਤਿਆਰੀ ਕਰ ਰਹੇ ਹਨ।

    ਰੂਸੀ ਅਧਿਕਾਰੀਆਂ ਮੁਤਾਬਕ ਸੀਰੀਆ ਵਿੱਚ ਲਗਭਗ ਇੱਕ ਦਹਾਕੇ ਤੱਕ ਚੱਲੇ ਗ੍ਰਹਿ ਯੁੱਧ ਕਾਰਨ ਲੋਕਾਂ ਨੂੰ ਲੜਨ ਦਾ ਤਜਰਬਾ ਹੈ ਅਤੇ ਉਸ ਵਿੱਚ ਰੂਸ ਦੀ ਸਹਾਇਤਾ ਕਰ ਸਕਦੇ ਹਨ।

  7. 'ਸਾਨੂੰ ਜਹਾਜ਼ ਨਾ ਦੇਣ ਦਾ ਮਤਲਬ ਹੈ ਕਿ ਤੁਸੀਂ ਚਾਹੁੰਦੇ ਹੋ ਅਸੀਂ ਮਰ ਜਾਈਏ'

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਵਾਰ ਫਿਰ ਯੂਕਰੇਨ ਵਿੱਚ 'ਨੋ ਫਲਾਈ ਜ਼ੋਨ' ਐਲਾਨਣ ਦੀ ਮੰਗ ਦੁਹਰਾਈ ਹੈ।

    ਇੱਕ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਨੇ ਆਖਿਆ,"ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਅਤੇ ਸਾਡੀ ਰੱਖਿਆ ਕਰਨ ਲਈ ਸਾਨੂੰ ਹੋਰ ਲੜਾਕੂ ਜਹਾਜ਼ ਨਹੀਂ ਦਿੰਦੇ ਤਾਂ ਇਸ ਦਾ ਇੱਕ ਹੀ ਮਤਲਬ ਕੱਢਿਆ ਜਾ ਸਕਦਾ ਹੈ ਅਤੇ ਉਹ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਹੌਲੀ ਹੌਲੀ ਮਾਰ ਦਿੱਤਾ ਜਾਵੇ।"

    ਨਾਟੋ ਦੇਸ਼ ਹੁਣ ਤੱਕ ਯੂਕਰੇਨ ਉੱਪਰ 'ਨੋ ਫਲਾਈ ਜ਼ੋਨ' ਬਣਾਉਣ ਦੀ ਗੱਲ ਨੂੰ ਖਾਰਜ ਕਰਦੇ ਹਨ।

    ਜੇਕਰ ਅਜਿਹਾ ਹੋਇਆ ਤਾਂ ਯੂਕਰੇਨ ਦੇ ਅਸਮਾਨ ਵਿੱਚ ਉੱਡਣ ਵਾਲੇ ਕਿਸੇ ਵੀ ਰੂਸੀ ਜਹਾਜ਼ ਨੂੰ ਨਾਟੋ ਨੂੰ ਰੋਕਣਾ ਪਵੇਗਾ।

    ਲੋੜ ਪੈਣ 'ਤੇ ਰੂਸੀ ਜਹਾਜ਼ਾਂ ਨੂੰ ਤਬਾਹ ਵੀ ਕਰਨਾ ਪੈ ਸਕਦਾ ਹੈ। ਨਾਟੋ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਨਾਲ ਸਿੱਧਾ ਸੰਘਰਸ਼ ਸ਼ੁਰੂ ਹੋਵੇਗਾ ਜੋ ਕਿ ਸਹੀ ਨਹੀਂ ਹੈ।

  8. ਰੂਸ-ਯੂਕਰੇਨ ਜੰਗ: ਜ਼ਖ਼ਮੀ ਭਾਰਤੀ ਵਿਦਿਆਰਥੀ ਹਰਜੋਤ ਪੁੱਜੇ ਪੋਲੈਂਡ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਜ਼ਖਮੀ ਹੋਏ ਭਾਰਤ ਦੇ ਹਰਜੋਤ ਸਿੰਘ ਯੂਕਰੇਨ ਦੀ ਸਰਹੱਦ ਪਾਰ ਕਰਕੇ ਪੋਲੈਂਡ ਪਹੁੰਚੇ ਹਨ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਹਰਜੋਤ ਅੱਜ ਭਾਰਤ ਪਹੁੰਚ ਸਕਦੇ ਹਨ।

    ਕੀਵ ਵਿਖੇ ਯੂਕਰੇਨ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਹਰਜੋਤ ਨੇ ਗੋਲੀਆਂ ਵੱਜੀਆਂ ਸਨ ਅਤੇ ਪਾਸਪੋਰਟ ਵੀ ਗੁਆਚ ਗਿਆ ਸੀ।

    ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਟਵੀਟ ਰਾਹੀਂ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ।

  9. ਪਾਕਿਸਤਾਨ ਦਾ ਇਹ ਬੰਦਾ ਯੂਕਰੇਨ ਜਾ ਕੇ ਕਿਵੇਂ ਬਣ ਗਿਆ ਅਰਬਪਤੀ

    ਇਹ ਪਾਕਿਸਤਾਨ ਦੇ ਮੁਹੰਮਦ ਜ਼ਹੂਰ ਹਨ, ਜਿਨ੍ਹਾਂ ਨੂੰ ‘ਕੀਵ ਦੇ ਪ੍ਰਿੰਸ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

    ਦੁਨੀਆਂ ਇਨ੍ਹਾਂ ਨੂੰ ‘ਸਟੀਲ ਕਿੰਗ’ ਦੇ ਨਾਮ ਨਾਲ ਜਾਣਦੀ ਹੈ ਤੇ ਯੂਕਰੇਨ ਦੇ ਮਨੋਰੰਜਨ ਜਗਤ ਵਿੱਚ ਇਹ ਇੱਕ ਵੱਡੀ ਹਸਤੀ ਹਨ। ਮੁਹੰਮਦ ਜ਼ਹੂਰ ਪਹਿਲੀ ਵਾਰ 1974 ਵਿੱਚ ਸਕੋਲਰਸ਼ਿਪ ’ਤੇ ਡੋਨੇਤਸਕ ਗਏ ਸਨ।

    ਸਟੀਲ ਇੰਡਸਟਰੀ ਵਿੱਚ ਆਪਣੇ ਤਜਰਬੇ ਕਾਰਨ ਕੁਝ ਹੀ ਸਾਲਾਂ ਵਿੱਚ ਉਨ੍ਹਾਂ ਨੇ ਸਟੀਲ ਮਿੱਲ ਖਰੀਦ ਲਈ ਤੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਲੈ ਗਏ। ਉਨ੍ਹਾਂ ਦੀ ਪਤਨੀ ਕਮਾਲੀਆ ਨੇ 2008 ਵਿੱਚ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਸੀ।

    ਉਹ ਯੂਕਰੇਨ ਦੀ ਮਸ਼ਹੂਰ ਗਾਇਕਾ ਵੀ ਹੈ। ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਦੇ 2 ਦਿਨ ਪਹਿਲਾਂ ਉਹ ਆਪਣੀਆਂ 8 ਸਾਲਾਂ ਜੋੜੀਆਂ ਧੀਆਂ ਨੂੰ ਲੈ ਕੇ ਲੰਡਨ ਆ ਗਏ, ਪਰ ਕਮਾਲੀਆ ਆਪਣਾ ਮੁਲਕ ਨਹੀਂ ਛੱਡਣਾ ਚਾਹੁੰਦੀ ਸੀ।

    ਹੁਣ ਉਨ੍ਹਾਂ ਦੀ ਪਤਨੀ ਵੀ ਯੂਕਰੇਨ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ।

    ਵੀਡੀਓ- ਸਮਰਾ ਫਾਤਿਮਾ

  10. ਡੈਨਮਾਰਕ ਵੱਲੋਂ ਰੱਖਿਆ ਬਜਟ ਵਿੱਚ ਵਾਧੇ ਦਾ ਐਲਾਨ

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਡੈੱਨਮਾਰਕ ਨੇ ਆਪਣੇ ਰੱਖਿਆ ਬਜਟ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

    ਪ੍ਰਧਾਨ ਮੰਤਰੀ ਮੈਟ ਫੈਡਰਰਕਿਸਨ ਨੇ ਆਖਿਆ ਸਾਰੀਆਂ ਪਾਰਟੀਆਂ ਇਸ ਗੱਲ 'ਤੇ ਸਹਿਮਤ ਹੋ ਗਈਆਂ ਹਨ ਕਿ ਸਾਲ 2033 ਤੱਕ ਰੱਖਿਆ ਮਾਮਲਿਆਂ ਉੱਤੇ ਜੀਡੀਪੀ ਦਾ 2% ਹਿੱਸਾ ਖਰਚਿਆ ਜਾਵੇਗਾ।

    ਪ੍ਰਧਾਨ ਮੰਤਰੀ ਮੁਤਾਬਕ ਸਮੇਂ ਦੇ ਨਾਲ ਉਨ੍ਹਾਂ ਦਾ ਦੇਸ਼ ਰੂਸ ਉਪਰ ਕੁਦਰਤੀ ਗੈਸ ਲਈ ਆਪਣੀ ਨਿਰਭਰਤਾ ਨੂੰ ਵੀ ਘੱਟ ਕਰੇਗਾ।

  11. 160 ਨਾਗਰਿਕਾਂ ਨੂੰ ਲੈ ਕੇ ਇੱਕ ਹੋਰ ਉਡਾਣ ਪਹੁੰਚੀ ਭਾਰਤ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਕਾਰਨ ਭਾਰਤੀ ਨਾਗਰਿਕਾਂ ਦਾ ਯੂਕਰੇਨ ਛੱਡਣਾ ਲਗਾਤਾਰ ਜਾਰੀ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਸੋਮਵਾਰ ਸਵੇਰੇ ਏਅਰ ਏਸ਼ੀਆ ਦੀ ਹੰਗਰੀ ਤੋਂ ਇੱਕ ਉਡਾਣ ਰਾਹੀਂ 160 ਭਾਰਤੀ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਹਨ।

    ਪਿਛਲੇ ਇੱਕ ਹਫ਼ਤੇ ਦੌਰਾਨ 10 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ 'ਆਪ੍ਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ ਭਾਰਤ ਆਏ ਹਨ।

    ਖਾਰਕੀਵ ਅਤੇ ਸੂਮੀ ਦੇ ਕੁਝ ਇਲਾਕਿਆਂ ਤੋਂ ਭਾਰਤੀ ਹੁਣ ਵੀ ਸਰਹੱਦਾਂ ਵੱਲ ਪਹੁੰਚ ਰਹੇ ਹਨ।

  12. ਰੂਸ-ਯੂਕਰੇਨ ਜੰਗ: ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਦੌਰਾਨ ਕੀਵ ਨੇੜੇ ਕੁਝ ਨਾਗਰਿਕਾਂ ਦੀ ਮੌਤ

    ਯੂਕਰੇਨ ਦੀ ਰਾਜਧਾਨੀ ਕੀਵ ਦੇ ਨਜ਼ਦੀਕ ਇਰਬਿਨ ਸ਼ਹਿਰ ਤੋਂ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਕੁਝ ਨਾਗਰਿਕਾਂ ਦੀ ਗੋਲੀਬਾਰੀ ਦੌਰਾਨ ਮੌਤ ਹੋਈ ਹੈ।

    ਜਾਣਕਾਰੀ ਮੁਤਾਬਕ ਤਿੰਨ ਲੋਕ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਉਸਦੇ ਦੋ ਬੱਚੇ ਸ਼ਾਮਲ ਹਨ,ਵੀ ਮਾਰੇ ਗਏ ਹਨ।

    ਨਾਗਰਿਕ ਉਸ ਟੁੱਟੇ ਹੋਏ ਪੁਲ ਰਾਹੀਂ ਵੀ ਸ਼ਹਿਰ ਵਿੱਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਰੂਸੀ ਫ਼ੌਜਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਯੂਕਰੇਨ ਦੀ ਫੌਜ ਨੇ ਤਬਾਹ ਕੀਤਾ ਸੀ।

    24 ਫਰਵਰੀ ਨੂੰ ਰੂਸ ਅਤੇ ਯੂਕਰੇਨ ਦਰਮਿਆਨ ਸ਼ੁਰੂ ਹੋਈ ਜੰਗ ਤੋਂ ਬਾਅਦ 15 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਗੁਆਂਢੀ ਮੁਲਕਾਂ ਦੀ ਸ਼ਰਨ ਵਿੱਚ ਗਏ ਹਨ।

  13. ਯੂਕਰੇਨ-ਰੂਸ ਜੰਗ ਦਾ 12ਵਾਂ ਦਿਨ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਭਾਰਤ ਸਰਕਾਰ ਦੀ ਇੱਕ ਵਿਸ਼ੇਸ਼ ਫਲਾਈਟ 160 ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਦਿੱਲੀ ਲੈ ਕੇ ਪਹੁੰਚੀ।
    • ਜੰਗ ਵਿਰੋਧੀ ਮੁਜ਼ਾਹਰਿਆਂ ਤੋਂ ਬਾਅਦ ਰੂਸ ਵਿਚ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤੀ ਅਤੇ ਪੱਛਮੀ ਮੁਲਕਾਂ ਨੂੰ ਮਦਦ ਦੀ ਅਪੀਲ ਦੁਹਰਾਈ ਹੈ।
    • ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਨੇ ਯੂਕਰੇਨ ਵਿੱਚ ਰੂਸੀ ਹਮਲੇ ਦੌਰਾਨ ਘੱਟੋ-ਘੱਟ 364 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
    • ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਹਮਲੇ ਤੋਂ ਬਾਅਦ ਦੂਜੀ ਵਾਰ ਫ਼ੋਨ ਉੱਪਰ ਗੱਲਬਾਤ ਹੋਈ ਹੈ।
    • ਯੂਕਰੇਨ ਨਾਲ ਲਗਦੇ ਦੇਸ ਮਾਲਡੋਵਾ ਵਿੱਚ ਆਗੂਆਂ ਨੂੰ ਡਰ ਹੈ ਕਿ ਪੁਤਿਨ ਦਾ ਅਗਲਾ ਨਿਸ਼ਾਨਾ ਮਾਲਡੋਵਾ ਹੋ ਸਕਦਾ ਹੈ।
    • ਯੂਐੱਨਓ ਦੀ ਸ਼ਰਨਾਰਥੀ ਨਾਲ ਸਬੰਧਤ ਏਜੰਸੀ ਮੁਤਾਬਕ 10 ਦਿਨਾਂ ਦੀ ਜੰਗ ਦੌਰਾਨ ਕਰੀਬ 15 ਲੱਖ ਲੋਕਾਂ ਨੂੰ ਯੂਕਰੇਨ ਛੱਡਣਾ ਪਿਆ ਹੈ ਅਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡਾ ਰਫਿਊਜੀ ਸੰਕਟ ਪੈਦਾ ਹੋ ਰਿਹਾ ਹੈ।
    • ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੀ ਵਰਤੋਂ ਭਾਰਤ ਰੂਸ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਕਰ ਸਕਦਾ ਹੈ।
  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਜੰਗ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ।

    ਅੱਜ ਦਾ ਲਾਈਵ ਪੇਜ ਪ੍ਰਿਅੰਕਾ ਧੀਮਾਨ ਅਤੇ ਅਰਸ਼ਦੀਪ ਕੌਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ।

    6 ਮਾਰਚ ਦੇ ਅਪਡੇਟਸ ਜਾਨਣ ਲਈ ਇੱਥੇਕਲਿੱਕਕਰੋ

    ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂਸਾਡੀ ਵੈਬਸਾਈਟਉੱਪਰ ਵੀ ਆ ਸਕਦੇ ਹੋ।

    ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟਵੀ ਦੇਖ ਸਕਦੇ ਹੋ।