ਯੂਕਰੇਨ-ਰੂਸ ਜੰਗ : ਪਰਮਾਣੂ ਪਲਾਂਟ ਉੱਤੇ ਹਮਲੇ ਦੌਰਾਨ ਕਈ ਮੌਤਾਂ ਤੇ ਅਨੇਕਾਂ ਫੱਟੜ- ਯੂਕਰੇਨ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ। ਇਸੇ ਵਿਚਾਲੇ ਭਾਰਤੀਆਂ ਵਿਦਿਆਰਥੀਆਂ ਦੀ ਵਤਨ ਵਾਪਸੀ ਵੀ ਜਾਰੀ ਹੈ।

ਲਾਈਵ ਕਵਰੇਜ

  1. ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ 130 ਬੱਸਾਂ ਤਿਆਰ: ਰੂਸ

    ਭਾਰਤੀ ਨਾਗਰਿਕ

    ਤਸਵੀਰ ਸਰੋਤ, Getty Images

    ਰੂਸੀ ਸਮਾਚਾਰ ਏਜੰਸੀ ਤਾਸ ਮੁਤਾਬਕ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਤੋਂ ਭਾਰਤੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਲਿਜਾਣ ਲਈ ਰੂਸ ਦੀਆਂ 130 ਬੱਸਾਂ ਤਿਆਰ ਹਨ। ਇੱਥੋਂ ਲੋਕਾਂ ਨੂੰ ਰੂਸ ਦੇ ਬੇਲਗ੍ਰਾਦ ਇਲਾਕੇ ਵਿੱਚ ਲਿਜਾਇਆ ਜਾਵੇਗਾ।

    ਰੂਸ ਦੇ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਿਨਸੇਵ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਕਿਹਾ, "ਭਾਰਤੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਬਚਾਉਣ ਲਈ ਰੂਸ ਦੀਆਂ 130 ਚੰਗੀਆਂ ਬੱਸਾਂਖਾਰਕੀਵ ਅਤੇ ਸੁਮੀ ਜਾਣ ਲਈ ਬੇਲਗ੍ਰਾਦ ਵਿੱਚ ਦੋ ਚੌਕੀਆਂ 'ਤੇ ਖੜੀਆਂ ਹਨ।''

    ਮਿਖਾਇਲ ਮਿਜ਼ਿਂਤਸੇਵ ਮੁਤਾਬਕ ਚੌਕੀਆਂ 'ਤੇ ਠਹਿਰਣ ਅਤੇ ਆਰਾਮ ਕਰਨ ਲਈ ਅਸਥਾਈ ਪ੍ਰਬੰਧ ਕੀਤੇ ਗਏ ਹਨ। ਸ਼ਰਨਾਰਥੀਆਂ ਨੂੰ ਗਰਮ ਭੋਜਨ ਦਿੱਤਾ ਜਾਵੇਗਾ। ਉੱਥੇ ਲੋੜੀਂਦੀਆਂ ਦਵਾਈਆਂ ਦੇ ਨਾਲ ਮੋਬਾਈਲ ਕਲੀਨਿਕ ਵੀ ਮੁਹੱਈਆ ਕਰਵਾਏ ਜਾਣਗੇ।

    ਉਨ੍ਹਾਂ ਦੱਸਿਆ, ''ਇਸ ਤੋਂ ਬਾਅਦ ਲੋਕਾਂ ਨੂੰ ਬੇਲਗ੍ਰਾਦ ਸ਼ਹਿਰ ਭੇਜਿਆ ਜਾਵੇਗਾ ਤਾਂ ਜੋ ਉਥੋਂ ਉਹ ਆਪਣੇ ਦੇਸ਼ ਪਰਤ ਸਕਣ। ਰੂਸ ਦੇ ਫੌਜੀ ਜਹਾਜ਼ ਵੀ ਇਸ 'ਚ ਮਦਦ ਕਰਨਗੇ।

    ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋ ਵਾਰ ਫ਼ੋਨ 'ਤੇ ਗੱਲਬਾਤ ਕੀਤੀ ਸੀ। ਇਸ ਵਿੱਚ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਹੋਈ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਪਰਮਾਣੂ ਪਲਾਂਟ ਦੀ ਸਥਿਤੀ ਜੰਗ ਦੀ ਲਾਪ੍ਰਵਾਹੀ ਨੂੰ ਦਰਸਾਉਂਦੀ ਹੈ - ਨਾਟੋ ਮੁਖੀ

    Ukraine

    ਤਸਵੀਰ ਸਰੋਤ, Getty Images

    ਪੱਤਰਕਾਰ ਜੇਮਜ਼ ਲੈਂਡੇਲ ਨੇ ਦੱਸਿਆ ਸੀ ਕਿ ਮੁਤਾਬਤ ਪੱਛਮੀ ਵਿਦੇਸ਼ ਮੰਤਰੀ ਯੂਕਰੇਨ ਵਿੱਚ ਜੰਗ ਪ੍ਰਤੀ ਆਪਣੀ ਪ੍ਰਤੀਕਿਰਿਆ ਦਾ ਮੁਲਾਂਕਣ ਕਰਨ ਲਈ ਬ੍ਰਸੇਲਜ਼ ਵਿੱਚ ਇਕੱਠੇ ਹੋ ਰਹੇ ਹਨ।

    ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਦਾ ਸਵਾਗਤ ਕਰਦੇ ਹੋਏ, ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀਹੈ।

    ਜ਼ੇਪੋਰਜ਼ੀਆ-ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ, ਜੋ ਹੁਣ ਰੂਸ ਦੇ ਕਬਜ਼ੇ ਵਿੱਚ ਹੈ।

  3. ਯੂਕਰੇਨ-ਰੂਸ ਜੰਗ: ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ - ਯੂਕਰੇਨ ਸੰਕਟ (ਸੰਕੇਤਕ ਤਸਵੀਰ)
    • ਰਾਜ ਮੰਤਰੀ ਸਿਵਲ ਏਵੀਏਸ਼ਨ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੀਵ ਵਿੱਚ ਇੱਕ ਬੱਚੇ ਨੂੰ ਗੋਲ਼ੀ ਲੱਗਣ ਦੀ ਸੂਚਨਾ ਮਿਲੀ ਹੈ।
    • ਦਿੱਲੀ ਦੇ ਛੱਤਰਪੁਰ ਦੇ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗੀ ਸੀ, ਜਿਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ।
    • ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਰੂਸੀ ਹਮਲੇ ਨਾਲ ਲੱਗੀ ਅੱਗ 'ਤੇ ਕਾਬੂ ਜਾ ਲਿਆ ਗਿਆ ਹੈ।
    • ਪਰਮਾਣੂ ਪਲਾਂਟ 'ਚ ਅੱਗ ਸਬੰਧੀ ਯੂਕਰੇਨ ਦੇ ਰਾਸ਼ਟਰਪਤੀ ਨੇ ਫੌਰੀ ਮਦਦ ਦੀ ਅਪੀਲ ਕੀਤੀ ਤੇ ਬੇਨਤੀ ਕਰਦਿਆਂ ਕਿਹਾ, "ਯੂਰਪੀ, ਕਿਰਪਾ ਕਰਕੇ ਜਾਗ ਜਾਓ!"
    • ਯੂਕਰੇਨ ਦੇ ਤੱਟ 'ਤੇ ਹੋਏ ਧਮਾਕੇ ਤੋਂ ਬਾਅਦ ਇੱਕ ਮਾਲਵਾਹਕ ਜਹਾਜ਼ ਡੁੱਬ ਗਿਆ ਹੈ। ਯੂਕਰੇਨ ਦੀ ਸਥਾਨਕ ਰਾਹਤ ਸੇਵਾ ਨੇ ਚਾਲਕ ਦਲ ਦੇ ਦੋ ਮੈਂਬਰਾਂ ਤੇ ਚਾਰ ਹੋਰ ਲੋਕਾਂ ਨੂੰ ਬਚਾ ਲਿਆ ਹੈ।
    • ਯੂਕਰੇਨੀ ਅਧਿਕਾਰੀਆਂ ਅਨੁਸਾਰ, ਰੂਸੀ ਫੌਜੀਆਂ ਨੇ ਜ਼ੇਪੋਰਜ਼ੀਆ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ ਅਤੇ ਸੰਚਾਲਨ ਕਰਮਚਾਰੀ ਪਾਵਰ ਯੂਨਿਟਾਂ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
    • ਪਰਮਾਣੂ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਅਮਰੀਕਾ ਨੇ ਆਪਣੀ ਪਰਮਾਣੂ ਇੰਸੀਡੈਂਟ ਰਿਸਪੌਂਸ ਟੀਮ ਨੂੰ ਚੌਕਸ ਕਰਨ ਦਾ ਫੈਸਲਾ ਲਿਆ ਹੈ।
    • ਕੈਨੇਡਾ ਨੇ ਪ੍ਰਮਾਣੂ ਪਲਾਂਟ 'ਤੇ ਹੋਏ 'ਭਿਆਨਕ' ਹਮਲੇ ਦੀ ਕੀਤੀ ਨਿੰਦਾ ਅਤੇ ਇਸਨੂੰ ''ਤੁਰੰਤ'' ਬੰਦ ਕਰਨ ਲਈ ਕਿਹਾ।
    • ਰੂਸ ਦੀ ਨਿਊਜ਼ ਏਜੰਸੀ ਆਰਆਈਏ ਦੀ ਰਿਪੋਰਟ ਮੁਤਾਬਕ, ਰੂਸ ਵਿੱਚ ਬੀਬੀਸੀ ਦੀ ਰੂਸੀ ਸੇਵਾ ਦੀ ਕਵਰੇਜ ਸੀਮਤ ਕੀਤੀ ਗਈ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਖਾਰਕਿਵ ਦੇ ਇੱਕ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ "ਬੰਧਕ" ਬਣੇ ਹੋਏ ਹਨ।
    • ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਪਰਤੇ 3 ਜਹਾਜ਼
    • ਕਰਨਾਟਕ ਦੇ ਇੱਕ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮ੍ਰਿਤ ਦੇਹ ਭਾਰਤ ਵਾਪਸ ਲਿਆਉਣ ਬਾਰੇ ਭਾਜਪਾ ਨੇਤਾ ਦੇ ਬਿਆਨ 'ਤੇ ਹੋਇਆ ਹੰਗਾਮਾ।
    ਨਿਊਕਲੀਅਰ ਊਰਜਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਿਊਕਲੀਅਰ ਊਰਜਾ (ਸੰਕੇਤਕ ਤਸਵੀਰ)
    ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ
    ਤਸਵੀਰ ਕੈਪਸ਼ਨ, ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਲੱਗੀ ਅੱਗ
    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, EPA

  4. ਗੋਲੀ ਲੱਗਣ ਕਰਕੇ ਕੀਵ ਦੇ ਹਸਪਤਾਲ 'ਚ ਜ਼ੇਰੇ ਇਲਾਜ ਹਰਜੋਤ ਸਿੰਘ, 'ਮੇਰੀ ਮਾਂ ਦੀਆਂ ਅਰਦਾਸਾਂ ਨੇ ਮੈਨੂੰ ਬਚਾ ਲਿਆ'

    ਦਿੱਲੀ ਦੇ ਛੱਤਰਪੁਰ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗੀ ਸੀ, ਜਿਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ।

    ਹਰਜੋਤ ਸਿੰਘ ਬਾਰੇ ਰਾਜ ਮੰਤਰੀ ਸਿਵਲ ਏਵੀਏਸ਼ਨ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇੱਕ ਭਾਰਤੀ ਵਿਦਿਆਰਥੀ ਦੇ ਗੋਲੀ ਲੱਗੀ ਹੈ ਤੇ ਉਹ ਵਾਪਿਸ ਨਹੀਂ ਆ ਸਕਿਆ।

    ਹਰਜੋਤ ਸਿੰਘ ਨੇ ਏਬੀਪੀ ਨਿਊਜ਼ ਨਾਲ ਹਸਪਤਾਲ ਦੇ ਅੰਦਰੋ ਕਾਫੀ ਡਿਟੇਲ ਵਿੱਚ ਗੱਲਬਾਤ ਕੀਤੀ।

    ਉਨ੍ਹਾਂ ਨੇ ਦੱਸਿਆ ਕਿ 27 ਫਰਵਰੀ ਨੂੰ ਉਨ੍ਹਾਂ ਨੂੰ ਗੋਲੀ ਲੱਗੀ ਸੀ...ਇਸ ਦੌਰਾਨ ਉਨ੍ਹਾਂ ਦੀ ਲੱਤ ਵਿੱਚ ਫਰੈਕਚਰ ਹੋ ਗਿਆ।

    ਜਿਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋਏ, ਉਨ੍ਹਾਂ ਨੂੰ ਹਰ ਪਾਸੇ ਗੋਲੀਆਂ ਦੀਆਂ ਆਵਾਜਾਂ ਹੀ ਸੁਣਾਈ ਦੇ ਰਹੀਆਂ ਸਨ।

    ‘’ਉਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੀ ਮਾਂ ਦੀਆਂ ਅਰਦਾਸਾਂ ਨੇ ਮੈਨੂੰ ਬਚਾ ਲਿਆ।‘’

    ਹਸਪਤਾਲ ਦੇ ਵਿੱਚ ਉਨ੍ਹਾਂ ਨੂੰ 2 ਮਾਰਚ ਦੀ ਸ਼ਾਮ ਹੋਸ਼ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਗੱਲਬਾਤ ਕੀਤੀ।

    ‘’ਮੇਰੀ ਮਾਂ ਨੇ ਸਿਰਫ਼ ਹੈਲੋ ਕਿਹਾ ਤੇ ਫਿਰ ਰੋਂਦੀ ਨਹੀਂ ਹਟੀ।‘’

    ਜਦੋਂ ਹਰਜੋਤ ਤੋਂ ਇਹ ਪੁੱਛਿਆ ਗਿਆ ਕਿ ਘਰ ਪਹੁੰਚਣ ’ਤੇ ਸਭ ਤੋਂ ਪਹਿਲਾਂ ਕੀ ਖਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੱਸਿਆ ਕਿ,’’ਜਦੋਂ ਮੈਂ ਬੇਹੋਸ਼ ਹੋਇਆ ਸੀ ਤਾਂ ਸਾਰੀ ਰਾਤ ਮੇਰੇ ਦਿਮਾਗ ਵਿੱਚ ਇਹੀ ਆਉਂਦਾ ਰਿਹਾ ਸੀ ਮੇਰੀ ਮਾਂ ਖਾਣਾ ਬਣਾ ਰਹੀ ਹੈ ਤੇ ਮੈਂ ਖਾ ਰਿਹਾ ਹਾਂ।‘’ ਘਰ ਪਹੁੰਚਣ ’ਤੇ ਸਭ ਤੋਂ ਪਹਿਲਾਂ ਮੈਂ ਆਲੂ ਦੇ ਪਰਾਂਠੇ ਖਾਵਾਂਗਾ।‘’

    ਉੱਥੋਂ ਦੇ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ,’’ਇੱਥੋਂ ਦਾ ਮਾਹੌਲ ਬਹੁਤ ਖਰਾਬ ਹੈ, ਹਰ ਵੇਲੇ ਗੋਲੀਆਂ ਤੇ ਮਿਜਾਇਲਾਂ ਦੀਆਂ ਆਵਾਜਾਂ ਆਉਂਦੀਆਂ ਹਨ। ਬਹੁਤ ਸਾਰੇ ਭਾਰਤੀ ਵਿਦਿਆਰਥੀ ਅਜੇ ਵੀ ਇੱਥੇ ਫਸੇ ਹੋਏ ਹਨ।‘’

    ‘’ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਇੱਥੋਂ ਕੱਢਿਆ ਜਾ ਸਕੇ, ਤਾਂ ਜੋ ਮੈਂ ਆਪਣੇ ਪਰਿਵਾਰ ਕੋਲ ਪਹੁੰਚ ਸਕਾਂ।‘’

  5. ਯੂਕਰੇਨ 'ਚ ਮਾਰੇ ਗਏ ਨਵੀਨ ਬਾਰੇ ਭਾਜਪਾ ਵਿਧਾਇਕ ਦੀ ਟਿੱਪਣੀ 'ਤੇ ਮਚਿਆ ਹੰਗਾਮਾ

    ਨਵੀਨ ਸ਼ੇਖਰੱਪਾ

    ਤਸਵੀਰ ਸਰੋਤ, Getty Images

    ਕਰਨਾਟਕ ਦੇ ਹੁਬਲੀ ਤੋਂ ਭਾਜਪਾ ਵਿਧਾਇਕ ਅਰਵਿੰਦ ਬੇਲਾਡ ਦੇ ਇੱਕ ਬਿਆਨ ਨੂੰ ਲੈ ਕੇ ਬਹੁਤ ਵਿਵਾਦ ਖੜ੍ਹਾ ਹੋ ਗਿਆ ਹੈ।

    ਹਾਲ ਹੀ ਵਿੱਚ ਕਰਨਾਟਕ ਦੇ ਇੱਕ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਯੂਕਰੇਨ ਦੇ ਖਾਰਕਿਵ ਵਿੱਚ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪੀਐਮ ਨਰਿੰਦਰ ਮੋਦੀ ਅਤੇ ਸੀਐੱਮ ਬਸਵਰਾਜ ਬੋਮਈ ਤੋਂ ਨਵੀਨ ਦੀ ਲਾਸ਼ ਵਤਨ ਲਿਆਉਣ ਦੀ ਮੰਗ ਕੀਤੀ ਹੈ।

    ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਭਾਜਪਾ ਵਿਧਾਇਕ ਅਰਵਿੰਦ ਬੇਲਾਡ ਨੇ ਕਹਿ ਦਿੱਤਾ ਕਿ ਇੱਕ ਮ੍ਰਿਤਕ ਦੇਹ ਲਿਆਉਣ ਲਈ ਜ਼ਿਆਦਾ ਜਗ੍ਹਾ ਦੀ ਲੋੜ ਹੁੰਦੀ ਹੈ, ਇੰਨੀ ਜਗ੍ਹਾ 'ਚ ਅੱਠ ਲੋਕਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ - ਸਰਕਾਰ ਆਪਣੇ ਵੱਲੋਂ ਨਵੀਨ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਕਿਉਂਕਿ ਉੱਥੇ ਜੰਗ ਜਾਰੀ ਹੈ, ਇਸ ਲਈ ਇਸ 'ਚ ਮੁਸ਼ਕਿਲਾਂ ਆ ਰਹੀਆਂ ਹਨ।

    ਉਨ੍ਹਾਂ ਕਿਹਾ, ਜਿਹੜੇ ਲੋਕ ਜ਼ਿੰਦਾ ਹਨ, ਉਨ੍ਹਾਂ ਨੂੰ ਹੀ ਲਿਆਉਣ 'ਚ ਮੁਸ਼ਕਿਲ ਆ ਰਹੀ ਹੈ, ਜਦਕਿ ਮ੍ਰਿਤਕ ਦੇਹ ਲਿਆਉਣਾ ਤਾਂ ਹੋਰ ਵੀ ਔਖਾ ਹੈ। ਜੇਕਰ ਸੰਭਵ ਹੋਇਆ ਤਾਂ ਦੇਹ ਨੂੰ ਇ$ਥੇ ਲਿਆਂਦਾ ਜਾਵੇਗਾ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਅਰਵਿੰਦ ਬੇਲਾਡ ਦੇ ਬਿਆਨ 'ਤੇ ਨਵੀਨ ਦੇ ਮਾਮਾ ਸਦਾਨੰਦ ਨੇ ਹਿੰਦੂਸਤਾਨ ਟਾਈਮਜ਼ ਨੂੰ ਦੱਸਿਆ ਕਿ ਜੇਕਰ ਸਰਕਾਰ ਚਾਹੇ ਤਾਂ ਜੋ ਜ਼ਿੰਦਾ ਹਨ, ਉਨ੍ਹਾਂ ਨੂੰ ਵੀ ਵਾਪਸ ਲਿਆਂਦਾ ਜਾ ਸਕਦਾ ਹੈ ਅਤੇ ਮ੍ਰਿਤਕ ਦੇਹ ਨੂੰ ਵੀ।

    ਉਨ੍ਹਾਂ ਕਿਹਾ - ਜੋ ਜ਼ਿੰਦਾ ਹਨ ਉਨ੍ਹਾਂ ਨੂੰ ਲਿਆਉਣਾ ਜ਼ਰੂਰੀ ਹੈ। ਪਰ ਇੱਕ ਮਾਤਾ-ਪਿਤਾ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ। ਉਹ ਉਸ ਨੂੰ ਜ਼ਿੰਦਾ ਨਹੀਂ ਦੇਖ ਸਕਦੇ, ਘੱਟੋ-ਘੱਟ ਉਹ ਉਸ ਦੀ ਲਾਸ਼ ਨੂੰ ਤਾਂ ਦੇਖ ਸਕਦੇ ਹਨ।

    ਭਾਜਪਾ ਵਿਧਾਇਕ ਦੇ ਇਸ ਬਿਆਨ ਨੂੰ ਲੋਕ ਅਸੰਵੇਦਨਸ਼ੀਲ ਦੱਸ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵਿਰੋਧੀ ਪਾਰਟੀਆਂ ਨੇ ਵੀ ਭਾਜਪਾ ਵਿਧਾਇਕ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ।

    ਐੱਨਸੀਪੀ ਦੇ ਕੌਮੀ ਬੁਲਾਰੇ ਡਾਕਟਰ ਸ਼ਮਾ ਮੁਹੰਮਦ ਨੇ ਕਿਹਾ ਕਿ ਕੀ ਭਾਜਪਾ ਇਸ ਬੇਸ਼ਰਮੀ ਭਰੇ ਬਿਆਨ ਲਈ ਇਸ ਵਿਅਕਤੀ ਨੂੰ ਪਾਰਟੀ ਵਿੱਚੋਂ ਕੱਢੇਗੀ? ਹਿੰਦੂਸਤਾਨ ਟਾਈਮਜ਼ ਦੇ ਅਨੂਸਾਰ, ਭਾਜਪਾ ਦੇ ਬੁਲਾਰੇ ਗਣੇਸ਼ ਕਾਰਨਿਕ ਨੇ ਕਿਹਾ ਹੈ ਕਿ ਵਿਧਾਇਕ ਦਾ ਬਿਆਨ ਨਿੱਜੀ ਹੈ ਅਤੇ ਇਹ ਪਾਰਟੀ ਦਾ ਸਟੈਂਡ ਨਹੀਂ ਹੈ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  6. ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

    ਰੂਸ ਨੇ ਆਪਣੀਆਂ ਹਮਲਾਵਰ ਫੌਜਾਂ ਪ੍ਰਤੀ ਯੂਕਰੇਨ ਦੇ ਵਿਰੋਧ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

    ਨਾਗਰਿਕ ਖੇਤਰਾਂ ਵਿੱਚ ਹੋਰ ਗੋਲੇ ਅਤੇ ਰਾਕੇਟ ਦਾਗੇ ਜਾ ਰਹੇ ਹਨ ਅਤੇ ਸ਼ਹਿਰੀ ਕੇਂਦਰਾਂ ਵਿੱਚ ਆਪਣੇ ਤਰੀਕੇ ਨਾਲ ਲੜਨ ਲਈ ਪੈਰਾਟ੍ਰੋਪਰਾਂ ਸਣੇ ਵਾਧੂ ਸੈਨਿਕਾਂ ਦੀ ਤਾਇਨਾਤੀ ਕੀਤੀ ਹੈ।

    ਸੁੰਨੀਆਂ ਗਲੀਆਂ ਵਿੱਚ ਸਾਇਰਨਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਲੀਲਿਆ ਰੋਮਾਨੋਵਾ ਆਪਣੀਆਂ ਦੋ ਧੀਆਂ ਨਾਲ ਅੰਡਰਗਰਾਊਂਡ ਜਾ ਰਹੇ ਹਨ। ਵਿਕਟੋਰੀਆ ਅਤੇ ਐਲੇਨਾ ਨੇ ਵੀ ਅਜਿਹੇ ਵਿੱਚ ਛੇਤੀ-ਛੇਤੀ ਕੱਪੜੇ ਪਹਿਨਨੇ ਅਤੇ ਵਾਰ ਗੇਮ ਖੇਡਣੀਆਂ ਸਿੱਖ ਲਈਆਂ ਹਨ।

    ਰਿਪੋਰਟ-ਓਰਲਾ ਗੈਰਿਨ

    ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'
  7. ਰੂਸੀ ਫੌਜਾਂ ਨੇ ਜ਼ੇਪੋਰਜ਼ੀਆ ਪਰਮਾਣੂ ਪਲਾਂਟ 'ਤੇ ਕੀਤਾ ਕਬਜ਼ਾ- ਯੂਕਰੇਨ

    ਜ਼ੇਪੋਰਜ਼ੀਆ ਪਰਮਾਣੂ ਪਾਵਰ ਪਲਾਂਟ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫੌਜੀਆਂ ਨੇ ਜ਼ੇਪੋਰਜ਼ੀਆ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ।

    ਇੱਕ ਸਥਾਨਕ ਅਥਾਰਟੀ ਨੇ ਖ਼ਬਰ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਸੋਸ਼ਲ ਮੀਡੀਆ 'ਤੇ ਦੱਸਿਆ, "ਸੰਚਾਲਨ ਕਰਮਚਾਰੀ ਪਾਵਰ ਯੂਨਿਟਾਂ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।"

    ਦੱਸਿਆ ਗਿਆ ਹੈ ਕਿ ਪਾਵਰ ਸਟੇਸ਼ਨ ਦੇ ਕਰਮਚਾਰੀ ਕੰਮ ਜਾਰੀ ਰੱਖ ਰਹੇ ਹਨ ਅਤੇ ਪਾਵਰ ਯੂਨਿਟਾਂ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

    ਇਸ ਤੋਂ ਪਹਿਲਾਂ, ਇੱਕ ਰੂਸੀ ਗੋਲਾਬਾਰੀ ਦੌਰਾਨ ਇਸ ਪਲਾਂਟ ਵਿੱਚ ਅੱਗ ਲੱਗ ਗਈ ਸੀ।

  8. ਯੂਕਰੇਨ ਦੇ ਤੱਟ 'ਤੇ ਧਮਾਕੇ ਤੋਂ ਬਾਅਦ ਇੱਕ ਮਾਲਵਾਹਕ ਜਹਾਜ਼ ਡੁੱਬਿਆ

    ਮਾਲਵਾਹਕ ਜਹਾਜ਼

    ਤਸਵੀਰ ਸਰੋਤ, Henk Jungerius

    ਯੂਕਰੇਨ ਦੇ ਤੱਟ 'ਤੇ ਹੋਏ ਧਮਾਕੇ ਤੋਂ ਬਾਅਦ ਇੱਕ ਮਾਲਵਾਹਕ (ਕਾਰਗੋ) ਜਹਾਜ਼ ਡੁੱਬ ਗਿਆ ਹੈ। ਇਸ ਜਹਾਜ਼ ਦੇ ਮਾਲਕ ਐਸਟੋਨੀਆ ਦੇ ਹਨ ਅਤੇ ਉਨ੍ਹਾਂ ਨੇ ਆਪ ਇਹ ਜਾਣਕਾਰੀ ਦਿੱਤੀ ਹੈ।

    ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ। ਜਹਾਜ਼ ਦੇ ਮਾਲਕ ਨੇ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੀ ਸਥਾਨਕ ਰਾਹਤ ਸੇਵਾ ਦੁਆਰਾ ਚਾਲਕ ਦਲ ਦੇ ਦੋ ਮੈਂਬਰਾਂ ਅਤੇ ਚਾਰ ਹੋਰ ਲੋਕਾਂ ਨੂੰ ਬਚਾ ਲਿਆ ਗਿਆ ਹੈ।

    ਇਹ ਜਹਾਜ਼ ਐਸਟੋਨੀਆ ਸਥਿਤ ਕੰਪਨੀ ਵਿਸਟਾ ਸ਼ਿਪਿੰਗ ਏਜੰਸੀ ਦੀ ਮਲਕੀਅਤ ਹੈ। ਐਸਟੋਨੀਆ ਇੱਕ ਬਾਲਟਿਕ ਦੇਸ਼ ਹੈ ਅਤੇ ਨਾਟੋ ਦਾ ਮੈਂਬਰ ਵੀ ਹੈ। ਇਹ ਰੂਸ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ।

    ਇਹ ਜਹਾਜ਼ ਕਈ ਦਿਨ ਪਹਿਲਾਂ ਚੋਰਨੋਮੋਰਸਕ ਦੀ ਦੱਖਣੀ ਬੰਦਰਗਾਹ ਤੋਂ ਨਿਕਲਣ ਤੋਂ ਬਾਅਦ ਓਡੇਸਾ ਨੇੜੇ ਯੂਕਰੇਨ ਦੇ ਤੱਟ 'ਤੇ ਖੜ੍ਹਾ ਸੀ। ਯੂਕਰੇਨ ਦੀ ਫੌਜ ਦਾ ਕਹਿਣਾ ਹੈ ਕਿ ਰੂਸ ਓਡੇਸਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਉਹ ਉੱਥੇ ਕਈ ਵਿਸ਼ੇਸ਼ ਲੈਂਡਿੰਗ ਜਹਾਜ਼ ਭੇਜ ਰਿਹਾ ਹੈ।

    ਓਡੇਸਾ ਲਗਭਗ 10 ਲੱਖ ਦੀ ਆਬਾਦੀ ਵਾਲਾ ਇੱਕ ਸ਼ਹਿਰ ਹੈ ਜਿੱਥੇ ਪ੍ਰਮੁੱਖ ਸਮੁੰਦਰੀ ਬੰਦਰਗਾਹ ਹੈ।

  9. ਰੂਸ ਵਿੱਚ ਬੀਬੀਸੀ ਦੀ ਰੂਸੀ ਸੇਵਾ ਦੀ ਕਵਰੇਜ ਸੀਮਤ ਕੀਤੀ ਗਈ- ਆਰਆਈਏ

    ਰੂਸ ਦੀ ਨਿਊਜ਼ ਏਜੰਸੀ ਆਰਆਈਏ ਦੀ ਰਿਪੋਰਟ ਹੈ ਕਿ ਰੂਸ ਦੇ ਸੰਚਾਰ ਅਧਿਕਾਰੀਆਂ ਨੇ ਦੇਸ਼ ਵਿੱਚ ਬੀਬੀਸੀ ਦੀ ਰੂਸੀ ਸੇਵਾ 'ਤੇ ਪਹੁੰਚ ਸੀਮਿਤ ਕਰ ਦਿੱਤੀ ਹੈ।

    ਏਜੰਸੀ ਮੁਤਾਬਕ, ਇਸਦੇ ਨਾਲ ਹੀ ਦੋ ਹੋਰ ਨਿਊਜ਼ ਆਉਟਲੈਟਸ - ਮੇਡੂਜ਼ਾ ਅਤੇ ਰੇਡੀਓ ਲਿਬਰਟੀ - ਨੂੰ ਵੀ ਬਲੌਕ ਕਰ ਦਿੱਤਾ ਗਿਆ ਹੈ।

  10. ਯੂਕਰੇਨ-ਰੂਸ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ ਹਨ, ਪਾਕਿਸਤਾਨ, ਭਾਰਤ ਤੋਂ ਅੱਗੇ

    ਯੂਕਰੇਨ ਅਤੇ ਰੂਸ ਵਿਚਾਲੇ ਜੰਗ ਪੂਰੀ ਦੁਨੀਆਂ ਦੇਖ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ "ਸਪੈਸ਼ਲ ਅਲਰਟ" 'ਤੇ ਰਹਿਣ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਲ ਹਨ।

    ਪੁਤਿਨ ਨੇ ਆਪਣੇ ਅਫਸਰਾਂ ਨੂੰ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਤਿੱਖੇ ਬਿਆਨਾਂ ਕਾਰਨ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ। ਉਂਝ, ਉਨ੍ਹਾਂ ਦੇ ਇਸ ਐਲਾਨ ਦਾ ਮਤਲਬ ਇਹ ਨਹੀਂ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ।

    ਪਰ ਉਨ੍ਹਾਂ ਦੇ ਇਸ ਐਲਾਨ ਨੇ ਦੁਨੀਆ 'ਚ ਪ੍ਰਮਾਣੂ ਹਥਿਆਰਾਂ ਬਾਰੇ ਚਰਚਾ ਛੇੜ ਦਿੱਤੀ ਹੈ।

    ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕੀ ਹੁੰਦੇ ਨੇ ਪਰਮਾਣੂ ਹਥਿਆਰ? ਇਨ੍ਹਾਂ ਹਥਿਆਰਾਂ ਦੀ ਵਰਤੋਂ ਕਦੋਂ ਕਦੋਂ ਹੋਈ, ਕਿਹੜੇ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ। ਇੱਕ ਗੱਲ ਹੋਰ ਭਾਰਤ ਨਾਲੋਂ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਜਿਆਦਾ ਹਨ।

    (ਸ਼ੂਟ- ਸਦਫ਼ ਖ਼ਾਨ, ਐਡਿਟ- ਰਾਜਨ ਪਪਨੇਜਾ, ਵੀਡੀਓ- ਦਲੀਪ ਸਿੰਘ)

    ਵੀਡੀਓ ਕੈਪਸ਼ਨ, ਕਿਸ ਮੁਲਕ ਕੋਲ ਕਿੰਨੇ ਪ੍ਰਮਾਣੂ ਹਥਿਆਰ, ਪਾਕ, ਭਾਰਤ ਤੋਂ ਅੱਗੇ
  11. ਵੋਲੋਦੀਮੀਰ ਜ਼ੇਲੇਂਸਕੀ: ਕਾਮੇਡੀਅਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣਨ ਵਾਲੇ ਵੋਲੋਦੀਮੀਰ ਜ਼ੇਲੇਂਸਕੀ ਨੂੰ ਜਾਣੋ ਜੋ ਰੂਸ ਨਾਲ ਟੱਕਰ ਲੈ ਰਹੇ ਹਨ

    ਵੋਲਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Reuters

    ਇੱਕ ਸਮਾਂ ਸੀ ਜਦੋਂ ਵੋਲਦੀਮੀਰ ਜ਼ੇਲੇਂਸਕੀ ਯੂਕਰੇਨ ਦੀ ਇੱਕ ਮਸ਼ਹੂਰ ਕਾਮੇਡੀ ਸੀਰੀਜ਼ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਵਿੱਚ ਦੇਸ ਦੇ ਲੋਕਾਂ ਦੇ ਸਾਹਮਣੇ ਆਏ ਸਨ।

    ਫਿਰ ਅਪ੍ਰੈਲ 2019 ਵਿੱਚ ਉਹ ਸਮਾਂ ਆਇਆ ਜਦੋਂ ਉਹ ਸੱਚ ਵਿੱਚ ਹੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ। ਹੁਣ ਉਹ 4.4 ਕਰੋੜ ਲੋਕਾਂ ਦੀ ਰੂਸੀ ਹਮਲੇ ਦੇ ਸਾਹਮਣੇ ਅਗਵਾਈ ਕਰ ਰਹੇ ਹਨ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬਾਰੇ ਜਾਣੋ ਖਾਸ ਗੱਲਾਂ, ਪੜ੍ਹੋ ਇਹ ਵਿਸ਼ੇਸ਼ ਰਿਪੋਰਟ

  12. ਯੂਕਰੇਨ 'ਚ ਮਾਰੇ ਗਏ ਵਿਦਿਆਰਥੀ ਦੇ ਪਿਤਾ ਦਾ ਦੁੱਖ, 'ਉਹ ਫੁੱਟਪਾਥ 'ਤੇ ਮਰ ਗਿਆ, ਮੈਨੂੰ ਨਹੀਂ ਪਤਾ ਉਸ ਦੀ ਲਾਸ਼ ਕਿੱਥੇ ਹੈ'

    ਸ਼ੇਖ਼ਰੱਪਾ ਗਿਆਨਗੋਦਰ ਟੁੱਟ ਚੁੱਕੇ ਹਨ ਪਰ ਮੌਤ ਦੇ ਦੋ ਦਿਨਾਂ ਬਾਅਦ ਵੀ ਉਨ੍ਹਾਂ ਦੇ ਬੇਟੇ ਲਾਸ਼ ਕਿੱਥੇ ਹੈ ਨਾ ਪਤਾ ਹੋਣ ‘ਤੇ ਜ਼ਿਆਦਾ ਪ੍ਰੇਸ਼ਾਨ ਹਨ।

    ਉਨ੍ਹਾਂ ਦਾ ਬੇਟਾ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਆਪਣੇ ਬੰਕਰ ਵਿੱਚੋਂ ਨਿਕਲ ਕੇ ਸਮਾਨ ਲੈਣ ਗਿਆ ਸੀ, ਜਦੋਂ ਉਸ ਨੂੰ ਗੋਲੀ ਵੱਜੀ।

    ਵੀਡੀਓ ਕੈਪਸ਼ਨ, ‘ਕਰਜ਼ਾ ਚੁੱਕ ਯੂਕਰੇਨ ਪੜ੍ਹਨ ਭੇਜਿਆ ਸੀ ਕਹਿੰਦੀ ਸੀ ਡਾਕਟਰ ਬਣ ਕੇ ਘਰ ਬਣਵਾਂਗਾ’
  13. ਕੈਨੇਡਾ ਨੇ ਪ੍ਰਮਾਣੂ ਪਲਾਂਟ 'ਤੇ ਹੋਏ 'ਭਿਆਨਕ' ਹਮਲੇ ਦੀ ਕੀਤੀ ਨਿੰਦਾ

    ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੇਪੋਰਜ਼ੀਆ ਪਰਮਾਣੂ ਪਲਾਂਟ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ।

    ਟਰੂਡੋ ਨੇ ਹਮਲੇ ਦੀ ਨਿੰਦਾ ਕੀਤੀ, ਇਨ੍ਹਾਂ ਨੂੰ "ਤੁਰੰਤ ਬੰਦ" ਕਰਨ ਲਈ ਕਿਹਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਪਰਮਾਣੂ ਪਲਾਂਟ ਵਿੱਚ ਲੱਗੀ ਅੱਗ ਬੁਝਾਈ ਗਈ: ਯੂਕਰੇਨੀ ਐਮਰਜੈਂਸੀ ਸੇਵਾਵਾਂ

    ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਉਹ ਪਰਮਾਣੂ ਊਰਜਾ ਪਲਾਂਟ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਕਾਮਯਾਬ ਰਹੇ ਹਨ।

    ਸਟੇਟ ਐਮਰਜੈਂਸੀ ਸੇਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "06:20 ਵਜੇ (04:20 ਗ੍ਰੀਨਵਿਚ ਮੀਨ ਟਾਈਮ) 'ਤੇ ਐਨਰਗੋਡਰ ਵਿੱਚ ਜ਼ੇਪੋਰਜ਼ੀਆ ਐੱਨਪੀਪੀ ਦੀ ਸਿਖਲਾਈ ਵਾਲੀ ਇਮਾਰਤ ਵਿੱਚ ਲੱਗੀ ਅੱਗ ਬੁਝ ਗਈ। ਕੋਈ ਵੀ ਪੀੜਤ ਨਹੀਂ ਹੈ"।

    ਇਸਦੇ ਨਾਲ ਹੀ ਬੀਬੀਸੀ ਯੂਕਰੇਨੀ ਦਾ ਕਹਿਣਾ ਹੈ ਕਿ ਐਨਰਗੋਡਰ ਦੇ ਮੇਅਰ ਦਮਿਤਰੋ ਓਰਲੋਵ ਨੇ ਹੁਣ ਇੱਕ ਪ੍ਰਸਾਰਕ ਨੂੰ ਦੱਸਿਆ ਹੈ ਕਿ ਪਰਮਾਣੂ ਪਲਾਂਟ 'ਤੇ ਲੜਾਈ ਹੁਣ ਬੰਦ ਹੋ ਗਈ ਹੈ।

  15. ਯੂਕਰੇਨ-ਰੂਸ ਦੀ ਦੁਸ਼ਮਣੀ ਦੀ ਵਜ੍ਹਾ ਅਤੇ ਪਿਛੋਕੜ ਬਾਰੇ ਜਾਣੋ

    ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲੱਗੀ ਹੋਈ ਹੈ। ਪੱਛਮੀ ਮੁਲਕਾਂ ਅਤੇ ਰੂਸ ਦੇ ਵਿਚਾਲੇ ਯੂਕਰੇਨ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ।

    ਆਓ, ਇਸ ਵੀਡੀਓ ਰਾਹੀਂ ਸਮਝੀਏ ਰੂਸ ਅਤੇ ਯੂਕਰੇਨ ਦੇ ਝਗੜੇ ਦੀ ਵਜ੍ਹਾ ਅਤੇ ਪਿਛੋਕੜ।

    ਵੀਡੀਓ ਕੈਪਸ਼ਨ, ਯੂਕਰੇਨ-ਰੂਸ ਦੀ ਜੰਗ ਦੀ ਵਜ੍ਹਾ ਅਤੇ ਪਿਛੋਕੜ ਬਾਰੇ ਜਾਣੋ
  16. ਯੂਕਰੇਨ ਦੇ ਪਰਮਾਣੂ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਅਮਰੀਕਾ ਨੇ ਲਿਆ ਅਹਿਮ ਫ਼ੈਸਲਾ

    ਅਮਰੀਕਾ ਦੀ ਊਰਜਾ ਮੰਤਰੀ ਜੇਨਿਫਰ ਗ੍ਰਾਨਹੋਲਮ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਅੱਗ ਲੱਗਣ ਨੂੰ ਲੈ ਕੇ ਯੂਕਰੇਨ ਦੇ ਊਰਜਾ ਮੰਤਰੀ ਨਾਲ ਗੱਲਬਾਤ ਕੀਤੀ।

    ਜੇਨਿਫਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਮਰੀਕੀ ਪਰਮਾਣੂ ਇੰਸੀਡੈਂਟ ਰਿਸਪੌਂਸ ਟੀਮ ਨੂੰ ਚੌਕਸ ਕਰਨ ਦਾ ਫੈਸਲਾ ਲਿਆ ਹੈ।

    ਗ੍ਰਾਨਹੋਲਮ ਨੇ ਕਿਹਾ ਕਿ ਪਰਮਾਣੂ ਪਲਾਂਟ ਦੇ ਕੋਲ ਰੂਸੀ ਫੌਜੀ ਮੁਹਿੰਮ ਬੇਹੱਦ ਲਾਪਰਵਾਹ ਕਦਮ ਹੈ ਅਤੇ ਇਹ ਖ਼ਤਮ ਹੋਣਾ ਚਾਹੀਦਾ ਹੈ।

    ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰਾਲਾ, ਅਮਰੀਕੀ ਨਿਊਕਲੀਅਰ, ਰੈਗੂਲੇਟਰੀ ਕਮਿਸ਼ਨ ਅਤੇ ਵ੍ਹਾਈਟ ਹਾਈਸ ਦੇ ਨਾਲ ਪੂਰੇ ਘਟਨਾਕ੍ਰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਮਰੀਕੀ ਊਰਜਾ ਮੰਤਰੀ ਨੇ ਕਿਹਾ ਕਿ ਅਜੇ ਰੇਡੀਏਸ਼ਨ ਦੇ ਪੱਧਰ ’ਤੇ ਕੋਈ ਵਾਧਾ ਨਹੀਂ ਹੋਇਆ ਹੈ।

    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

  17. 'ਸਭ ਤੋਂ ਵੱਡੇ ਪਰਮਾਣੂ ਪਲਾਂਟ ਨੂੰ ਅੱਗ ਲੱਗੀ ਹੋਈ ਹੈ'- ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਹਮਲਾ ਕੀਤਾ ਹੈ।

    ਉਨ੍ਹਾਂ ਨੇ ਦੁਨੀਆ ਨੂੰ ਮਦਦ ਦੀ ਅਪੀਲ ਕੀਤੀ ਹੈ। ਟਵਿੱਟਰ 'ਤੇ ਪੋਸਟ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਖਤਰੇ ਵਿੱਚ ਹੈ।

    ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਜਾਣਬੁੱਝ ਕੇ ਪਰਮਾਣੂ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ 1986 ਵਿੱਚ ਚਰਨੋਬਿਲ ਪਰਮਾਣੂ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇ ਜ਼ੇਪੋਰਜ਼ੀਆ ਦੇ ਛੇ ਰਿਐਕਟਰਾਂ ਵਿੱਚ ਕੁਝ ਗਲਤ ਹੋ ਗਿਆ ਤਾਂ ਨਤੀਜੇ ਹੋਰ ਵੀ ਮਾੜੇ ਹੋਣਗੇ।

    ਜ਼ੇਲੇਂਸਕੀ ਨੇ ਕਿਹਾ, “ਯੂਰਪੀ, ਕਿਰਪਾ ਕਰਕੇ ਜਾਗ ਜਾਓ। ਤੁਸੀਂ ਆਪਣੇ ਆਗੂਆਂ ਨੂੰ ਕਹੋ ਕਿ ਰੂਸੀ ਫੌਜਾਂ ਯੂਕਰੇਨ ਦੇ ਪਰਮਾਣੂ ਪਲਾਂਟ 'ਤੇ ਹਮਲਾ ਕਰ ਰਹੀਆਂ ਹਨ।''

    ਉਨ੍ਹਾਂ ਕਿਹਾ ਕਿ ਉਹ ਅਮਰੀਕਾ, ਬ੍ਰਿਟੇਨ ਅਤੇ ਈਯੂ ਦੇ ਆਗੂਆਂ ਦੇ ਸੰਪਰਕ 'ਚ ਹਨ ਅਤੇ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰਪ ਦੇ ਲੋਕਾਂ ਨੂੰ ਆਪਣੇ ਆਗੂਆਂ ਨੂੰ ਜਗਾਉਣ।

    ਜ਼ੇਲੇਂਸਕੀ ਨੇ ਕਿਹਾ ਕਿ ਅਤੀਤ ਵਿੱਚ ਰੂਸੀ ਪ੍ਰਾਪੇਗੈਂਡਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਦੁਨੀਆ ਨੂੰ ਪਰਮਾਣੂ ਦੀ ਸੁਆਹ ਨਾਲ ਢੱਕ ਦੇਵੇਗਾ, ਹੁਣ ਇਹ ਸਿਰਫ ਇੱਕ ਚੇਤਾਵਨੀ ਨਹੀਂ ਹੈ, ਇਹ ਅਸਲ ਹੈ।''

  18. 'ਕੀਵ ਤੋਂ ਆ ਰਹੇ ਵਿਦਿਆਰਥੀ ਨੂੰ ਗੋਲ਼ੀ ਲੱਗੀ ਹੈ ਤੇ ਉਸ ਨੂੰ ਅੱਧ ਵਿਚਕਾਰ ਹੀ ਵਾਪਸ ਲਿਜਾਇਆ ਗਿਆ ਹੈ'

    ਰਾਜ ਮੰਤਰੀ ਸਿਵਲ ਏਵੀਏਸ਼ਨ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੀਵ ਵਿੱਚ ਇੱਕ ਬੱਚੇ ਨੂੰ ਗੋਲ਼ੀ ਲੱਗਣ ਦੀ ਸੂਚਨਾ ਮਿਲੀ ਹੈ।

    ਖ਼ਬਰ ਏਜੰਸੀ ਐਐੱਨਆਈ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, ''ਮੈਨੂੰ ਅੱਜ ਸੂਚਨਾ ਮਿਲੀ ਕਿ ਕੀਵ ਤੋਂ ਆ ਰਹੇ ਇੱਕ ਵਿਦਿਆਰਥੀ ਨੂੰ ਗੋਲ਼ੀ ਲੱਗੀ ਹੈ ਅਤੇ ਉਸ ਨੂੰ ਅੱਧ ਵਿਚਕਾਰ ਹੀ ਵਾਪਸ ਲਿਜਾਇਆ ਗਿਆ ਹੈ। ਅਸੀਂ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਨਿਕਾਸੀ ਦੀ ਕੋਸ਼ਿਸ਼ ਕਰ ਰਹੇ ਹਾਂ।''

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਵੀਕੇ ਸਿੰਘ ਇਸ ਵੇਲੇ ਪੋਲੈਂਡ 'ਚ ਮੌਜੂਦ ਹਨ ਅਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੇ ਕੋਲ ਕੱਲ੍ਹ ਇੱਥੋਂ ਜ਼ੇਸ਼ੋਫ (Rzeszow) ਤੋਂ 4 ਉਡਾਣਾਂ ਹਨ ਅਤੇ 1 ਵਾਰਸਾ ਤੋਂ ਹੈ। ਅਸੀਂ 800-900 ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਕੋਲ ਇੱਥੇ ਰਹਿਣ ਲਈ ਥਾਂ ਨਹੀਂ ਹੈ, ਉਨ੍ਹਾਂ ਨੂੰ ਕਿੱਥੇ ਰੱਖਿਆ ਜਾਵੇਗਾ? ਇੱਕ ਅਸਥਾਈ ਪ੍ਰਬੰਧ ਕੀਤਾ ਗਿਆ ਹੈ।''

    ਇਸਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਅਸੀਂ ਪਿਛਲੇ 3 ਦਿਨਾਂ ਵਿੱਚ 7 ਉਡਾਣਾਂ (ਭਾਰਤ) ਵਾਪਸ ਭੇਜੀਆਂ ਹਨ, ਹਰ ਇੱਕ ਉਡਾਣ ਵਿੱਚ ਲਗਭਗ 200 ਭਾਰਤੀ ਨਾਗਰਿਕ ਸਨ। ਕੁਝ ਵਿਦਿਆਰਥੀ ਜੋ ਵਾਰਸਾ ਪਹੁੰਚੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਹੈ, ਉਹ ਪੋਲੈਂਡ ਵਿੱਚ ਸੁਰੱਖਿਅਤ ਹਨ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  19. ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਪਰਤੇ 3 ਜਹਾਜ਼

    ਭਾਰਤੀ ਨਾਗਰਿਕ

    ਤਸਵੀਰ ਸਰੋਤ, ANI

    ਯੂਕਰੇਨ 'ਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਚਲਾਏ ਗਏ ਆਪ੍ਰੇਸ਼ਨ ਗੰਗਾ ਦੇ ਤਹਿਤ ਅੱਜ ਭਾਰਤੀ ਹਵਾਈ ਸੈਨਾ ਦੇ ਦੋ C-17 ਜਹਾਜ਼ ਕੁੱਲ 420 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਦੇ ਨੇੜੇ ਅੱਜ ਹਿੰਡਨ ਏਅਰ ਬੇਸ ਪਹੁੰਚੇ।

    ਇਨ੍ਹਾਂ ਜਹਾਜ਼ਾਂ ਨੇ ਬੁਖਾਰੈਸਟ (ਰੋਮਾਨੀਆ) ਅਤੇ ਬੁਡਾਪੇਸਟ (ਹੰਗਰੀ) ਤੋਂ ਉਡਾਣ ਭਰੀ ਸੀ। ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।

    ਇਸਦੇ ਨਾਲ ਹੀ ਆਪ੍ਰੇਸ਼ਨ ਗੰਗਾ ਦੇ ਹੀ ਤਹਿਤ ਹੰਗਰੀ ਦੇ ਬੁਡਾਪੇਸਟ ਤੋਂ ਦਿੱਲੀ ਲਈ ਇੰਡੀਗੋ ਦੀ ਇੱਕ ਵਿਸ਼ੇਸ਼ ਉਡਾਣ ਰਾਹੀਂ ਯੂਕਰੇਨ ਤੋਂ 219 ਭਾਰਤੀ ਵਾਪਸ ਪਰਤੇ।

    ਗ੍ਰਹਿ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੇ ਕਿਹਾ, ਅਸੀਂ ਯੂਕਰੇਨ ਵਿੱਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਸਫਲ ਹੋ ਰਹੇ ਹਾਂ। ਪੀਐਮ ਮੋਦੀ ਦੇ ਮਾਰਗਦਰਸ਼ਨ ਵਿੱਚ ਤੈਨਾਤ 4 ਮੰਤਰੀ ਬਹੁਤ ਮਿਹਨਤ ਕਰ ਰਹੇ ਹਨ। ਬਾਹਰ ਕੱਢੇ ਗਏ ਸਾਰੇ ਵਿਦਿਆਰਥੀਆਂ ਵਿੱਚ ਭਾਰਤ ਲਈ ਜੋਸ਼ ਅਤੇ ਸਤਿਕਾਰ ਹੈ; ਉਨ੍ਹਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਖੁਸ਼ ਸਨ।''

    ਭਾਰਤੀ ਨਾਗਰਿਕ

    ਤਸਵੀਰ ਸਰੋਤ, ANI

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਜ਼ੇਪੋਰਜ਼ੀਆ ਪਰਮਾਣੂ ਪਲਾਂਟ ਵਿਖੇ ਖ਼ਤਰਾ ਕਿੰਨਾ ਗੰਭੀਰ ਹੈ?

    ਪਰਮਾਣੂ ਪਾਵਰ ਪਲਾਂਟ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਰਮਾਣੂ ਪਾਵਰ ਪਲਾਂਟ - ਸੰਕੇਤਕ ਤਸਵੀਰ

    ਦੱਖਣ-ਪੂਰਬੀ ਯੂਕਰੇਨ ਵਿੱਚ ਜ਼ੇਪੋਰਜ਼ੀਆ ਪਾਵਰ ਪਲਾਂਟ ਵਿੱਚ ਛੇ ਪਰਮਾਣੂ ਰਿਐਕਟਰਾਂ ਵਿੱਚੋਂ ਇੱਕ ਦੇ ਨੇੜੇ ਅੱਗ ਲੱਗ ਗਈ ਹੈ।

    ਪਲਾਂਟ ਦੇ ਬੁਲਾਰੇ ਅਨੁਸਾਰ, ਇੱਥੇ ਅਜੇ ਵੀ ਰੂਸੀ ਗੋਲਾਬਾਰੀ ਜਾਰੀ ਹੈ ਅਤੇ ਫਾਇਰਫਾਈਟਰ ਅਜੇ ਤੱਕ ਅੱਗ ਤੱਕ ਨਹੀਂ ਪਹੁੰਚ ਸਕਦੇ।

    ਹਾਰਵਰਡ ਯੂਨੀਵਰਸਿਟੀ 'ਚ ਪਰਮਾਣੂ ਸੁਰੱਖਿਆ ਦੇ ਮਾਹਰ ਗ੍ਰਾਹਮ ਐਲੀਸਨ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਅੱਗ ਜਾਰੀ ਰਹੀ ਤਾਂ ਰਿਐਕਟਰ ਪਿਘਲ ਸਕਦਾ ਹੈ।

    ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਰੇਡੀਓਐਕਟੀਵਿਟੀ ਪੈਦਾ/ਨਿਕਾਸੀ ਕਰੇਗਾ ਜੋ ਸਾਲਾਂ ਤੱਕ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਭਾਵਿਤ ਕਰਗੀ, ਜਿਵੇਂ ਕਿ 1986 ਦੇ ਚਰਨੋਬਲ ਤਬਾਹੀ ਦੌਰਾਨ ਹੋਇਆ ਸੀ।

    ਪਰ ਐਲੀਸਨ ਕਹਿੰਦੇ ਹਨ ਕਿ ਪਲਾਂਟ ਵਿੱਚ ਕੀ ਹੋ ਰਿਹਾ ਹੈ, ਇਹ ਜਾਣਨਾ ਅਜੇ ਬਹੁਤ ਜਲਦੀ ਵਾਲੀ ਗੱਲ ਹੈ।

    ਉਹ ਕਹਿੰਦੇ ਹਨ ਕਿ ਕਾਮੇ, ਯੂਕਰੇਨੀ ਅਤੇ ਸੰਭਾਵਤ ਤੌਰ 'ਤੇ ਰੂਸੀ ਵੀ, ਸੰਭਾਵਤ ਤੌਰ 'ਤੇ "ਕਿਸੇ ਵਿਨਾਸ਼ਕਾਰੀ ਸਥਿਤੀ ਨੂੰ ਰੋਕਣ ਲਈ ਮਿਲ ਕੇ ਸਖਤ ਮਿਹਨਤ ਕਰ ਰਹੇ ਹਨ"।

    ਉਨ੍ਹਾਂ ਕਿਹਾ ਕਿ ਰਿਐਕਟਰ ਨਵੀਨੀਕਰਨ ਅਧੀਨ ਸੀ ਅਤੇ ਇਸ ਲਈ ਹੋ ਸਕਦਾ ਹੈ ਕਿ ਇਸ ਵਿੱਚ ਘੱਟ ਪਰਮਾਣੂ ਬਾਲਣ ਹੋਵੇ।

    ਐਲੀਸਨ ਦਾ ਮੰਨਣਾ ਹੈ ਕਿ ਸ਼ਾਇਦ ਰੂਸੀ ਬਲ ਪਲਾਂਟ ਨੂੰ ਔਫਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਲੇ-ਦੁਆਲੇ ਦੇ ਖੇਤਰ ਵਿੱਚ ਬਿਜਲੀ ਕੱਟੀ ਜਾ ਸਕੇ।

    ਜ਼ੇਪੋਰਜ਼ੀਆ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ ਅਤੇ ਇਹ ਪੂਰੇ ਯੂਕਰੇਨ ਦੀ ਲਗਭਗ ਇੱਕ ਚੌਥਾਈ ਬਿਜਲੀ ਪੈਦਾ ਕਰਦਾ ਹੈ।