ਲਾਇਵ ਪੰਨੇ ਨੂੰ ਵਿਰਾਮ, ਧੰਨਵਾਦ !
ਯੂਕਰੇਨ ਰੂਸ ਵਿਚਾਲੇ ਚੱਲ ਰਹੀ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਕੱਲ ਨਵੀਆਂ ਅਤੇ ਤਾਜ਼ਾ ਰਿਪੋਰਟਾਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ
ਅੱਜ ਦੇ ਮੁੱਖ ਘਟਨਾਕ੍ਰਮ:
- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਅੱਜ ਨੌਵੇਂ ਦਿਨ ਵੀ ਵੱਡੀ ਗਿਣਤੀ ਵਿੱਚ ਯੂਕਰੇਨ ਦੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ‘ਚ ਰਹੇ
- ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਜੰਗ ਦੇ ਅੱਠਵੇਂ ਦਿਨ ਤੱਕ 6200 ਭਾਰਤੀ ਵਾਪਸ ਆ ਚੁੱਕੇ ਹਨ ਅਤੇ 18000 ਯੂਕਰੇਨ ਛੱਡ ਚੁੱਕੇ ਹਨ
- ਯੂਕਰੇਨ ਨੇ ਨਾਟੋ ਨੂੰ ਕਿਹਾ ਕਿ ਸਾਨੂੰ ਤੁਹਾਡੇ ਹਥਿਆਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ
- ਰੂਸ ਵਿੱਚ ਬੀਬੀਸੀ ਦੀ ਰੂਸੀ ਸੇਵਾ ਦੀ ਕਵਰੇਜ ਸੀਮਤ ਕੀਤੀ ਗਈ
- ਨਾਟੋ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ
- ਦੁਨੀਆਂ ਭਰ ਦੇ ਨੇਤਾਵਾਂ ਨੇ ਪਰਮਾਣੂ ਪਲਾਂਟ 'ਤੇ ਰੂਸੀ ਹਮਲੇ ਦੀ ਨਿੰਦਾ ਕੀਤੀ
- ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਰੂਸੀ ਹਮਲੇ ਨਾਲ ਲੱਗੀ ਅੱਗ 'ਤੇ ਕਾਬੂ ਜਾ ਲਿਆ ਗਿਆ ਹੈ
- ਦਿੱਲੀ ਦੇ ਛੱਤਰਪੁਰ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗੀ ਸੀ, ਜਿਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ



















