ਕੋਰੋਨਾਵਾਇਰਸ: ਪੰਜਾਬ ’ਚ ਨਾਂਦੇੜ ਤੋਂ ਆਏ ਲੋਕਾਂ ’ਚ 33 ਪੌਜ਼ਿਟਿਵ, ਦੁਨੀਆਂ ’ਚ 1.5 ਅਰਬ ਲੋਕਾਂ ਨੂੰ ਗੁਆਉਣਾ ਪੈ ਸਕਦਾ ਰੁਜ਼ਗਾਰ

ਅਮਰੀਕਾ ਵਿੱਚ ਲਾਗ ਦੇ ਮਾਮਲੇ 10 ਲੱਖ ਤੋਂ ਪਾਰ, 58355 ਲੋਕਾਂ ਦੀ ਮੌਤ ਹੋ ਚੁੱਕੀ ਹੈ

ਲਾਈਵ ਕਵਰੇਜ

  1. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਦੀ ਅਪਡੇਟ

    • ਅਮਰੀਕਾ ਵਿੱਚ ਵੀਅਤਨਾਮ ਜੰਗ ਤੋਂ ਵੱਧ ਕੋਰੋਨਾਵਾਇਰਸ ਨਾਲ ਮਰੇ ਲੋਕ, 10 ਲੱਖ ਤੋਂ ਪਾਰ ਹੋਏ ਪੌਜ਼ਿਟਿਵ ਮਾਮਲੇ
    • ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਜ਼ੀਰੋ ਹੋ ਜਾਣਗੇ- ਡੌਨਲਡ ਟਰੰਪ
    • ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮੰਨਿਆ ਪੀਪੀਈ ਦੀ ਕਮੀ, ਲੌਕਡਾਊਨ 11 ਮਈ ਤੱਕ ਵਧਾਇਆ
    • ਸਪੇਨ ਵਿੱਚ 4 ਫੇਜ਼ ਵਿੱਚ ਹਟੇਗਾ ਲੌਕਡਾਊਨ
    • ਫਰਾਂਸ ਵਿੱਚ ਜਨਤਕ ਵਾਹਨਾਂ ਅਤੇ ਸਕੂਲਾਂ ਵਿੱਚ ਮਾਸਕ ਲਾਜ਼ਮੀ, 11 ਮਈ ਤੋਂ ਲੌਕਡਾਊਨ ਵਿੱਚ ਢਿੱਲ ਮਿਲਣੀ ਸ਼ੁਰੂ ਹੋਵੇਗੀ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 31, 332 ਹੋਈ, ਹੁਣ ਤੱਕ 1007 ਮੌਤਾਂ ਹੋ ਚੁੱਕੀਆਂ ਹਨ।
    • ਦਿੱਲੀ ਮਹਿਲਾ ਕਮਿਸ਼ਨ ਨੇ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਬਾਰੇ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ
    • ਪੰਜਾਬ ਵਿੱਚ ਮੰਗਲਵਾਰ ਸ਼ਾਮ ਤੱਕ ਕੋਰੋਨਾਵਾਇਰਸ ਦੇ ਕੁੱਲ ਮਾਮਲੇ 342 ਹਨ ਤੇ ਹੁਣ ਤੱਕ 19 ਮੌਤਾਂ ਹੋਈਆਂ ਹਨ
    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਵੀਅਤਨਾਮ ਜੰਗ ਤੋਂ ਵੱਧ ਕੋਰੋਨਾਵਾਇਰਸ ਨਾਲ ਮਰੇ ਲੋਕ
  2. ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਵੀ ਮੌਤ ਨਹੀਂ

    ਚੀਨ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਨ੍ਹਾਂ ਵਿੱਚੋਂ ਇੱਕ ਮਾਮਲਾ ਵਿਦੇਸ਼ ਤੋਂ ਆਏ ਵਿਅਕਤੀ ਦੇ ਇਨਫੈਕਸ਼ਨ ਦਾ ਹੈ।

    ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਚੀਨ ਵਿੱਚ ਇੱਕ ਵੀ ਮੌਤ ਨਹੀਂ ਹੋਈ ਹੈ। ਚੀਨ ਵਿੱਚ ਹੁਣ ਤੱਕ 4633 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਚੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 22 ਨਵੇਂ ਮਾਮਲੇ
  3. ਪਹਿਲਾਂ ਵੀ ਫੈਲ ਚੁੱਕੇ ਕੋਰੋਨਾ ਲਈ ਵੈਕਸੀਨ ਕਿਉਂ ਨਾ ਬਣ ਸਕੀ

    ਕੋਰੋਨਾਵਾਇਰਸ ਦੇ ਹਮਲੇ ਦੀਆਂ ਪਿਛਲੀਆਂ ਘਟਨਾਵਾਂ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਿਆ। ਜਦਕਿ ਚੰਗੀ ਤਰ੍ਹਾਂ ਪਤਾ ਸੀ ਕਿ ਕੋਵਿਡ-19 ਵਰਗੀ ਜਾਨਲੇਵਾ ਬਿਮਾਰੀ ਹੋ ਸਕਦੀ ਹੈ।

    ਸਾਲ 2002 ਵਿੱਚ ਇੱਕ ਵਾਇਰਸ ਦੁਨੀਆਂ ਦੇ 29 ਮੁਲਕਾਂ ਵਿੱਚ ਫ਼ੈਲ ਗਿਆ ਅਤੇ 8000 ਤੋਂ ਵਧੇਰੇ ਲੋਕਾਂ ਨੂੰ ਬਿਮਾਰ ਕਰ ਗਿਆ।

    ਉਸ ਸਮੇਂ ਸਾਇੰਸਦਾਨਾਂ ਦਾ ਕਹਿਣਾ ਸੀ ਕਿ ਵਾਇਰਸ ਸ਼ਾਇਦ ਚਮਗਿੱਦੜਾਂ ਤੋਂ ਇਨਸਾਨਾਂ ਵਿੱਚ ਆਇਆ ਹੈ। ਮਹਾਂਮਾਰੀ ਉੱਪਰ ਕਾਬੂ ਪਾ ਲਿਆ ਗਿਆ ਸੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਾਹਰਾਂ ਦੀ ਰਾਇ ਹੈ ਕਿ ਜੇ ਸਾਰਸ ਅਤੇ ਮਰਸ ਬੀਮਾਰੀਆਂ ਉੱਪਰ ਖੋਜ ਜਾਰੀ ਰਹਿੰਦੀ ਤਾਂ ਅੱਜ ਅਸੀਂ ਕੋਵਿਡ-19 ਲਈ ਬਿਹਤਰ ਤਿਆਰ ਹੁੰਦੇ
  4. ਅਮਰੀਕਾ ਵਿੱਚ ਵੀਅਤਨਾਮ ਜੰਗ ਤੋਂ ਵੱਧ ਮਰੇ ਲੋਕ

    ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ 58,355 ਵਿਅਕਤੀਆਂ ਦੀ ਮੌਤ ਹੋ ਗਈ ਹੈ।

    ਅਮਰੀਕਾ ਵਿੱਚ ਕੋਰੋਨਾ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੋ ਦਹਾਕਿਆਂ ਤੱਕ ਚੱਲੀ ਵਿਅਤਨਾਮ ਜੰਗ ਦੌਰਾਨ ਮਾਰੇ ਗਏ ਲੋਕਾਂ ਤੋਂ ਵੀ ਵੱਧ ਹੋ ਗਈ ਹੈ।

    ਵੀਅਤਨਾਮ ਜੰਗ ਦੌਰਾਨ 58,220 ਲੋਕਾਂ ਦੀ ਮੌਤ ਹੋਈ ਸੀ।

    ਅਮਰੀਕੀ ਰਾਸ਼ਟਰਪਤੀ ਦੇ ਮੈਡੀਕਲ ਸਲਾਹਕਾਰਾਂ ਵਿੱਚ ਡਾ. ਐਂਥਨੀ ਫੁਕੀ ਨੇ ਚੇਤਾਵਨੀ ਦਿੱਤੀ ਹੈ ਕਿ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ ਹੈ।

    ਉਨ੍ਹਾਂ ਨੇ ਕਿਹਾ ਕਿ ਅਸਰਦਾਰ ਇਲਾਜ ਕੀਤੇ ਬਿਨਾਂ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਲੋਕ ਮਾਰੇ ਜਾ ਸਕਦੇ ਹਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੀਅਤਨਾਮ ਜੰਗ ਦੌਰਾਨ 58,220 ਲੋਕਾਂ ਦੀ ਮੌਤ ਹੋਈ ਸੀ
  5. ਭਾਰਤੀ ਰੇਲਵੇ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

    ਭਾਰਤੀ ਰੇਲਵੇ ਵੱਲੋਂ ਕੋਰੋਨਾਵਾਇਰਸ ਤੋਂ ਬਚਣ ਲਈ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਕੋਰੋਨਾਵਾਇਰਸ: ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ

    ਕੋਰੋਨਾਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਮੋਬਾਈਲ ਵੀ ਸਾਫ਼ ਰੱਖੋ।

    ਇਸ ਵੀਡੀਓ ਵਿੱਚ ਮੋਬਾਈਲ ਸਾਫ਼ ਕਰਨ ਦਾ ਤਰੀਕਾ ਸਿੱਖੋ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋੋ ਮੋਬਾਈਲ ਦੀ ਸਫ਼ਾਈ
  7. ਅਰਜੁਨ ਕਪੂਰ ਆਵਾਰਾ ਪਸ਼ੂਆਂ ਲਈ ਫੰਡ ਇਕੱਠਾ ਕਰਨਗੇ

    ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਲੌਕਡਾਊਨ ਦੌਰਾਨ ਆਵਾਰਾ ਪਸ਼ੂਆਂ ਨੂੰ ਖਾਣਾ ਦੇਣ ਲਈ ਇੱਕ ਐੱਨਜੀਓ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਪਸ਼ੂਆਂ ਦੀ ਦੇਖਭਾਲ ਕਰਦੀ ਹੈ।

    ਅਰਜੁਨ ਕਪੂਰ ਨੇ ਟਵੀਟ ਕਰਕੇ ਕਿਹਾ, “ਆਵਾਰਾ ਪਸੂਆਂ ਨੂੰ ਸਾਡੀ ਲੋੜ ਹੈ। ਉਨ੍ਹਾਂ ਨੂੰ ਭੋਜਨ ਅਤੇ ਖਾਣਾ ਦੇਣਾ ਸਾਡਾ ਫਰਜ਼ ਹੈ। ਮੈਂ ਆਪਣੇ ਕੁੱਝ ਕੱਪੜੇ ਵੇਚਾਂਗਾ ਅਤੇ ਉਸ ਪੈਸੇ ਨਾਲ ਜਾਨਵਰਾਂ ਦੇ ਭੋਜਨ ਲਈ ਦਾਨ ਦੇਵਾਂਗਾ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਹਜ਼ਾਰ ਤੋਂ ਵੱਧ ਮੌਤਾਂ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 31, 332 ਹੋਈ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 1007 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ 7695 ਲੋਕ ਠੀਕ ਹੋ ਚੁੱਕੇ ਹਨ।

    ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 9318 ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਹਨ।

    3744 ਪੌਜ਼ਿਟਿਵ ਮਾਮਲਿਆਂ ਦੇ ਨਾਲ ਗੁਜਰਾਤ ਦੂਜੇ ਨੰਬਰ 'ਤੇ ਹੈ ਜਦੋਂਕਿ ਤੀਜੇ ਨੰਬਰ 'ਤੇ ਦਿੱਲੀ ਹੈ। ਇੱਥੇ ਕੋਰੋਨਾਵਾਇਰਸ ਦੇ 3314 ਮਾਮਲੇ ਹਨ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 31, 332 ਹੋਈ
  9. ਪੁਤਿਨ ਨੇ ਮੰਨਿਆ ਪੀਪੀਈ ਦੀ ਕਮੀ, ਲੌਕਡਾਊਨ ਵਧਾਇਆ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਨਿਆ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਤੋਂ ਬਚਾਅ ਲਈ ਪੀਪੀਈ ਦੀ ਘਾਟ ਹੈ। ਉਹ ਕਹਿੰਦੇ ਹਨ ਕਿ ਵੱਡੇ ਪੱਧਰ 'ਤੇ ਉਤਪਾਦਨ ਅਤੇ ਆਯਾਤ ਦੇ ਬਾਵਜੂਦ ਉਹ ਘਾਟ ਪੂਰੀ ਨਹੀਂ ਕੀਤੀ ਗਈ।

    ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ, "ਅਸੀਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕਰ ਰਹੇ ਹਾਂ ਪਰ ਅਜੇ ਵੀ ਜ਼ਰੂਰਤਾਂ ਦੇ ਹਿਸਾਬ ਨਾਲ ਇਹ ਕਾਫੀ ਨਹੀਂ ਹੈ।"

    ਉਨ੍ਹਾਂ ਨੇ ਅੱਗੇ ਕਿਹਾ, "ਵੱਧ ਰਹੇ ਉਤਪਾਦਨ ਅਤੇ ਦਰਾਮਦ ਦੇ ਬਾਵਜੂਦ ਅਜੇ ਵੀ ਚੀਜ਼ਾਂ ਦੀ ਘਾਟ ਹੈ।"

    ਰੂਸ ਵਿੱਚ ਲੌਕਡਾਊਨ 11 ਮਈ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਪੁਤਿਨ ਨੇ 5 ਮਈ ਤੱਕ ਹੌਲੀ-ਹੌਲੀ ਲੌਕਡਾਊਨ ਵਿੱਚ ਢਿੱਲ ਦੇਣ ਦੀ ਯੋਜਨਾ 'ਤੇ ਕੰਮ ਕਰਨ ਲਈ ਕਿਹਾ ਹੈ, ਜਿਸ ਨੂੰ 12 ਮਈ ਤੋਂ ਲਾਗੂ ਕੀਤਾ ਜਾਵੇਗਾ।

    ਉਨ੍ਹਾਂ ਨੇ ਕਿਹਾ ਹੈ ਕਿ ਵਾਇਰਸ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।

    ਰੂਸ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੇ 93,000 ਤੋਂ ਵੱਧ ਮਰੀਜ਼ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 867 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਰੂਸ ਅੱਠਵਾਂ ਸਭ ਤੋਂ ਪ੍ਰਭਾਵਤ ਦੇਸ ਹੈ।

    ਰੂਸ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਨਿਆ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਤੋਂ ਬਚਾਅ ਲਈ ਪੀਪੀਈ ਦੀ ਘਾਟ ਹੈ
  10. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ

    ਕਈ ਲੋਕ ਕੋਰੋਨਾਵਾਇਰਸ ਕਾਰਨ ਮਾਰੇ ਗਏ ਆਪਣੇ ਰਿਸ਼ਤੇਦਾਰਾਂ ਜਾਂ ਗੁਆਂਢੀਆਂ ਦਾ ਸਸਕਾਰ ਆਪਣੇ ਖੇਤਰ ਵਿੱਚ ਕਰਨ ਤੋਂ ਪ੍ਰਸ਼ਾਸਨ ਨੂੰ ਰੋਕਦੇ ਹਨ।

    ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ
  11. ਬਿਨਾਂ ਕਿਸੇ ਲੱਛਣ ਵਾਲਾ ਕੋਰੋਨਾ ਕਿੰਨ੍ਹਾਂ ਖਤਰਨਾਕ ਸਿੱਧ ਹੋ ਸਕਦਾ ਹੈ

    ਦਿੱਲੀ 'ਚ ਕਈ ਥਾਵਾਂ 'ਤੇ ਕੋਵਿਡ-19 ਦੇ ਸੰਕ੍ਰਮਿਤ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਵੇਖਣ 'ਚ ਤਾਂ ਖੰਘ, ਬੁਖ਼ਾਰ ਜਾਂ ਕੋਈ ਹੋਰ ਰੁਗਾਣੂ ਲੱਛਣ ਨਹੀਂ ਸੀ।

    ਪਰ ਜਦੋਂ ਉਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਉਹ ਪੌਜ਼ਿਟਿਵ ਨਿਕਲੇ।

    19 ਅਪ੍ਰੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹੇ ਮਾਮਲੇ ਸਥਿਤੀ ਨੂੰ ਹੋਰ ਗੰਭੀਰ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਲੱਛਣ
  12. ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਜ਼ੀਰੋ ਹੋ ਜਾਣਗੇ- ਟਰੰਪ

    ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 10 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ 'ਇੱਕ ਦਿਨ ਇਹ ਗਿਣਤੀ ਜ਼ੀਰੋ' ਹੋਵੇਗੀ।

    ਟਰੰਪ ਨੇ ਇਸ ਤੋਂ ਪਹਿਲਾਂ ਫਰਵਰੀ ਵਿੱਚ ਵੀ ਕਿਹਾ ਸੀ ਕਿ ਅਮਰੀਕਾ ਵਿੱਚ ਇਨਫੈਕਸ਼ਨ ਦੇ ਮਾਮਲੇ ਜ਼ੀਰੋ ਹੋ ਜਾਣਗੇ।

    ਉਸ ਵੇਲੇ ਅਮਰੀਕਾ ਵਿੱਚ ਕੋਵਿਡ-19 ਦੇ ਸਿਰਫ਼ 15 ਮਾਮਲੇ ਸਨ।

    ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ,“ਹੌਲੀ ਹੌਲੀ ਇਹ ਗਿਣਤੀ ਅਖੀਰ ਜ਼ੀਰੋ ਹੋ ਜਾਵੇਗੀ। ਅਸੀਂ ਦੁਨੀਆਂ ਦੇ ਕਿਸੇ ਵੀ ਹੋਰ ਦੇਸ ਨਾਲੋਂ ਵਧੇਰੇ ਟੈਸਟ ਕਰ ਰਹੇ ਹਾਂ ਅਤੇ ਇਸ ਲਈ ਲਾਗ ਦੇ ਕੇਸਾਂ ਦੀ ਗਿਣਤੀ ਵੀ ਜ਼ਿਆਦਾ ਨਜ਼ਰ ਆਉਂਦੀ ਹੈ। ਸਹੀ ਸਮੇਂ ਆਉਣ 'ਤੇ, ਲਾਗ ਦੇ ਮਾਮਲਿਆਂ ਦੀ ਗਿਣਤੀ ਜ਼ੀਰੋ ਹੋ ਜਾਵੇਗੀ।"

    TRUMP

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ 'ਇੱਕ ਦਿਨ ਕੋਰੋਨਾਵਾਇਰਸ ਦੇ ਮਾਮਲਿਆਂ ਗਿਣਤੀ ਜ਼ੀਰੋ' ਹੋਵੇਗੀ।
  13. ਸਪੇਨ ਵਿੱਚ 4 ਫੇਜ਼ ਵਿੱਚ ਹਟੇਗਾ ਲੌਕਡਾਊਨ

    ਸਪੇਨ ਦਾ ਕਹਿਣਾ ਹੈ ਕਿ ਸਖ਼ਤ ਲੌਕਡਾਊਨ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ।

    ਇਸ ਦੇ ਲਈ ਚਾਰ ਪੜਾਅ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਪੇਨ ਵਿੱਚ ਜੂਨ ਦੇ ਅਖੀਰ ਤੱਕ ਲੌਕਡਾਊਨ ਹਟਾਇਆ ਜਾ ਸਕਦਾ ਹੈ।

    ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਹੈ ਕਿ ਲਾਗ ਦੀ ਗੰਭੀਰਤਾ ਨੂੰ ਵੇਖਦਿਆਂ ਹਰੇਕ ਖੇਤਰ ਵੱਖ-ਵੱਖ ਗਤੀ ਅਤੇ ਵੱਖ-ਵੱਖ ਤਰੀਕਿਆਂ ਨਾਲ ਲੌਕਡਾਊਨ ਨੂੰ ਹਟਾਏਗਾ।

    ਸਪੇਨ ਦੇ ਚਾਰ ਟਾਪੂ ਪਹਿਲਾਂ 4 ਮਈ ਨੂੰ ਲੌਕਡਾਊਨ ਹਟਾਉਣਗੇ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਹੋਰ ਖੇਤਰ ਅਜਿਹਾ ਕਰਨਗੇ।

    ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 24 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 232,128 ਪੌਜ਼ਿਟਿਵ ਮਾਮਲੇ ਹੋ ਚੁੱਕੇ ਹਨ।

    spain

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਮੁਤਾਬਕ ਵੱਖ-ਵੱਖ ਖੇਤਰਾਂ ਵਿੱਚ ਲੌਕਡਾਊਨ ਹਟਾਉਣ ਦਾ ਵੱਖਰਾ ਤਰੀਕਾ ਹੋਵੇਗਾ
  14. ਫਰਾਂਸ ਵਿੱਚ ਜਨਤਕ ਵਾਹਨਾਂ ਅਤੇ ਸਕੂਲਾਂ ਵਿੱਚ ਮਾਸਕ ਲਾਜ਼ਮੀ

    ਫਰਾਂਸ ਵਿੱਚ 11 ਮਈ ਤੋਂ ਲੌਕਡਾਊਨ ਵਿੱਚ ਢਿੱਲ ਮਿਲਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸ ਦੌਰਾਨ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਅਤੇ ਸਾਵਧਾਨੀ ਵਰਤਣਾ ਜ਼ਰੂਰੀ ਹੋਵੇਗਾ।

    ਲੌਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਜਨਤਕ ਵਾਹਨਾਂ ਅਤੇ ਸਕੂਲਾਂ ਵਿੱਚ ਮਾਸਕ ਲਾਜ਼ਮੀ ਹੋ ਜਾਵੇਗਾ। ਇਸ ਤੋਂ ਇਲਾਵਾ 10 ਤੋਂ ਵੱਧ ਲੋਕ ਜਨਤਕ ਥਾਵਾਂ 'ਤੇ ਇਕੱਠੇ ਨਹੀਂ ਹੋ ਸਕਣਗੇ।

    ਫਰਾਂਸ ਵਿੱਚ ਹੁਣ ਤੱਕ ਕੁਲ 23,660 ਲੋਕਾਂ ਦੀ ਮੌਤ ਕੋਰੋਨਾਵਾਇਰਸ ਦੀ ਲਾਗ ਕਾਰਨ ਹੋਈ ਹੈ ਅਤੇ ਲਗਭਗ 1,29,859 ਲੋਕ ਸੰਕਰਮਿਤ ਹਨ।

    France

    ਤਸਵੀਰ ਸਰੋਤ, AFP/Getty Images

    ਤਸਵੀਰ ਕੈਪਸ਼ਨ, ਫਰਾਂਸ ਵਿੱਚ 11 ਮਈ ਤੋਂ ਲੌਕਡਾਊਨ ਵਿੱਚ ਢਿੱਲ ਮਿਲਣੀ ਸ਼ੁਰੂ ਹੋ ਜਾਵੇਗੀ
  15. ਸਵਾਗਤ ਹੈ ਤੁਹਾਡਾ, ਸਭ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਕੀ-ਕੀ ਹੋਇਆ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣ ਦੇ ਹਾਂ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 3 1,14,659 ਹੋ ਗਈ ਹੈ ਜਦੋਂਕਿ ਕੁੱਲ ਮੌਤਾਂ 2,16,988 ਹੋ ਗਈਆਂ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 29,974 ਹੋ ਚੁੱਕੇ ਹਨ ਜਦੋਂਕਿ ਮੌਤਾਂ ਦੀ ਗਿਣਤੀ 937 ਹੈ।
    • ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਵਿਡ-19 ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਹੋ ਚੁੱਕੀ ਹੈ।
    • ਯੂਕੇ ਵਿੱਚ ਕੇਅਰਹੋਮਜ਼ ਵਿੱਚ ਦਾਖਲ ਸਾਰੇ ਲੋਕਾਂ ਅਤੇ ਸਟਾਫ਼ ਦਾ ਬੁੱਧਵਾਰ ਨੂੰ ਟੈਸਟ ਹੋਵੇਗਾ, ਚਾਹੇ ਉਨ੍ਹਾਂ ਵਿੱਚ ਕੋਰੋਨਾ ਦੀ ਲਾਗ ਦੇ ਲੱਛਣ ਹੋਣ ਜਾਂ ਨਾ।
    • ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੰਨਿਆ ਹੈ ਕਿ ਰੂਸ ਵਿੱਚ ਸੁਰੱਖਿਆ ਕਿੱਟ ਅਤੇ ਉਪਕਰਣਾਂ ਦੀ ਕਮੀ ਹੈ।
    • ਪੰਜਾਬ ਵਿੱਚ ਮੰਗਲਵਾਰ ਸ਼ਾਮ ਤੱਕ ਕੋਰੋਨਾਵਾਇਰਸ ਦੇ ਕੁੱਲ ਮਾਮਲੇ 342 ਹਨ ਤੇ ਹੁਣ ਤੱਕ 19 ਮੌਤਾਂ ਹੋਈਆਂ ਹਨ
    • ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਅੰਦਾਜ਼ੇ ਮੁਤਾਬਕ ਕੋਰੋਨਾ ਦਾ ਸੰਕਟ ਜੁਲਾਈ ਤੱਕ ਚੱਲ ਸਕਦਾ ਹੈ।
    • ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ 3 ਮਈ ਨੂੰ ਕੇਂਦਰ ਵਲੋਂ ਲੌਕਡਾਊਨ ਵਧਾਇਆ ਜਾਵੇਗਾ ਪਰ ਸਨਅਤਾਂ ਲਈ ਛੋਟਾਂ ਵੀ ਦਿੱਤੀਆਂ ਜਾਣਗੀਆਂ।
    • ਸੜਕ ਹਾਦਸੇ ਦੌਰਾਨ ਮਾਰੇ ਗਏ ਮਾਂ –ਪੁੱਤ ਦੇ ਸਸਕਾਰ ਲਈ ਧੂਰੀ ਪਹੁੰਚੇ 80 ਜਣਿਆਂ ਖ਼ਿਲਾਫ਼ ਕੇਸ ਦਰਜ, ਕਲ੍ਹ ਹੀ ਮਿਲੀ ਜ਼ਮਾਨਤ।

    ਮੰਗਲਵਾਰ ਦੀ ਹਰ ਅਪਡੇਟ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਫਰਾਂਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਫਰਾਂਸ ਵਿੱਚ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ 11 ਮਈ ਤੋਂ ਕੁਝ ਹੱਦ ਤੱਕ ਛੋਟ ਦਿੱਤੀ ਜਾਵੇਗੀ ਪਰ ਮਾਸਕ ਲਾਜ਼ਮੀ