ਕੋਰੋਨਾਵਾਇਰਸ: ਪਹਿਲਾਂ ਵੀ ਫੈਲ ਚੁੱਕੇ ਕੋਰੋਨਾ ਲਈ ਵੈਕਸੀਨ ਕਿਉਂ ਨਾ ਬਣ ਸਕੀ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਹਮਲੇ ਦੀਆਂ ਪਿਛਲੀਆਂ ਘਟਨਾਵਾਂ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਿਆ। ਜਦਕਿ ਚੰਗੀ ਤਰ੍ਹਾਂ ਪਤਾ ਸੀ ਕਿ ਕੋਵਿਡ-19 ਵਰਗੀ ਜਾਨਲੇਵਾ ਬਿਮਾਰੀ ਹੋ ਸਕਦੀ ਹੈ।
ਸਾਲ 2002 ਵਿੱਚ ਇੱਕ ਵਾਇਰਸ ਦੁਨੀਆਂ ਦੇ 29 ਮੁਲਕਾਂ ਵਿੱਚ ਫ਼ੈਲ ਗਿਆ ਅਤੇ 8000 ਤੋਂ ਵਧੇਰੇ ਲੋਕਾਂ ਨੂੰ ਬਿਮਾਰ ਕਰ ਗਿਆ।
ਉਸ ਸਮੇਂ ਸਾਇੰਸਦਾਨਾਂ ਦਾ ਕਹਿਣਾ ਸੀ ਕਿ ਵਾਇਰਸ ਸ਼ਾਇਦ ਚਮਗਿੱਦੜਾਂ ਤੋਂ ਇਨਸਾਨਾਂ ਵਿੱਚ ਆਇਆ ਹੈ। ਮਹਾਂਮਾਰੀ ਉੱਪਰ ਕਾਬੂ ਪਾ ਲਿਆ ਗਿਆ ਸੀ।
ਕੁਝ ਸਾਲਾਂ ਬਾਅਦ ਇਸੇ ਕੋਰੋਨਾਵਾਇਰਸ ਪਰਿਵਾਰ ਦੇ ਇੱਕ ਹੋਰ ਵਾਇਰਸ ਨੇ ਮਾਰਸ-ਕੋਵ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਦਾ ਕਹਿਰ ਢਾਹਿਆ। ਇਹ ਵਾਇਰਸ ਉੱਠਾਂ ਤੋਂ ਮਨੁੱਖਾਂ ਵਿੱਚ ਆਇਆ ਸੀ।
ਅਜਿਹੇ ਵਿੱਚ ਖੋਜ-ਕਾਰਜ ਨੂੰ ਅੱਗੇ ਕਿਉਂ ਨਹੀਂ ਵਧਾਇਆ ਗਿਆ? ਇਸ ਸਵਾਲ ਦਾ ਜਵਾਬ ਜਾਣਨ ਲਈ ਇਹ ਪੜ੍ਹੋ।
ਭਾਰਤ ਨੇ ਚੀਨੀ ਕਿੱਟਾਂ ਦਾ ਆਰਡਰ ਕਿਉਂ ਕੀਤਾ ਰੱਦ
ਭਾਰਤ ਨੇ ਕੋਰੋਨਾਵਾਇਰਸ ਦੀ ਜਾਂਚ ਲਈ ਚੀਨ ਤੋਂ ਮੰਗਵਾਈਆਂ ਲਗਭਗ 5 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੇ "ਖ਼ਰਾਬ" ਪਾਏ ਜਾਣ ਤੋਂ ਬਾਅਦ ਆਰਡਰ ਰੱਦ ਕਰ ਦਿੱਤੇ ਹਨ।
ਇਨ੍ਹਾਂ ਕਿੱਟਾਂ ਨਾਲ ਲਗਭਗ 30 ਮਿੰਟਾਂ ਵਿੱਚ ਨਤੀਜਾ ਆਉਂਦਾ ਹੈ।


ਕੇਂਦਰ ਸਰਕਾਰ ਨੇ ਉਹ ਕਿੱਟਾਂ ਵੀ ਵਾਪਸ ਲੈ ਲਈਆਂ ਹਨ ਜੋ ਪਹਿਲਾਂ ਹੀ ਕਈ ਸੂਬਿਆਂ ਵਿੱਚ ਵਰਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਸਨ।
ਇਹ ਕਿੱਟਾਂ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ ਖੂਨ ਵਿੱਚ ਐਂਟੀਬਾਡੀਜ਼ ਦਾ ਪਤਾ ਲਗਾਉਣ ਲਈ ਵਰਤੀਆਂ ਜਾਂਦੀਆਂ ਹਨ। ਪੜ੍ਹੋ ਕੀ ਹੈ ਇਸ ਦੀ ਵਜ੍ਹਾ।
ਕੋਰੋਨਾਵਾਇਰਸ ਵੈਕਸੀਨ ਲਈ ਦੁਨੀਆਂ ਭਾਰਤ ਵੱਲ ਕਿਉਂ ਦੇਖ ਰਹੀ ਹੈ?
ਤਕਰੀਬਨ ਅੱਧਾ ਦਰਜਨ ਭਾਰਤੀ ਕੰਪਨੀਆਂ ਕੋਵਿਡ-19 ਦੇ ਵਾਇਰਸ ਲਈ ਵੈਕਸੀਨ ਵਿਕਸਿਤ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਤਸਵੀਰ ਸਰੋਤ, Getty Images
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਰੋਨਾਵਾਇਰਸ ਲਈ ਵੈਕਸੀਨ ਬਣਾ ਰਹੇ ਹਨ।
ਪੋਂਪੀਓ ਦੇ ਬਿਆਨ 'ਤੇ ਕਿਸੇ ਨੂੰ ਜ਼ਿਆਦਾ ਹੈਰਾਨੀ ਨਹੀਂ ਹੋਣੀ ਚਾਹੀਦੀ।
ਭਾਰਤ ਦੀ ਗਿਣਤੀ ਜੈਨੇਰਿਕ ਦਵਾਈਆਂ ਅਤੇ ਵੈਕਸੀਨ ਦੀ ਦੁਨੀਆਂ ਵਿੱਚ ਸਭ ਤੋਂ ਵੱਡੇ ਉਤਪਾਦਕਾਂ ਵਿੱਚ ਹੁੰਦੀ ਹੈ।
ਪੜ੍ਹੋ ਪੂਰੀ ਖ਼ਬਰ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਕੋਵਿਡ-19 ਦਾ ਇਲਾਜ: ਪਲਾਜ਼ਮਾ ਡੋਨੇਟ ਕਰਨ ਵਾਲੀ ਕੁੜੀ ਦਾ ਤਜਰਬਾ
ਪਲਾਜ਼ਮਾ ਥੈਰੇਪੀ ਨਾਲ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੇ ਵੀ ਠੀਕ ਹੋਣ ਦੀ ਉਮੀਦ ਜਾਗੀ ਹੈ। ਇਸ ਥੈਰੇਪੀ ਦੇ ਹੁਣ ਤੱਕ ਦੇ ਟਰਾਇਲ ਦੇ ਕੁਝ ਨਤੀਜੇ ਵੀ ਚੰਗੇ ਨਿਕਲੇ ਹਨ।

ਤਸਵੀਰ ਸਰੋਤ, sumiti singh
ਸਰਕਾਰ ਸਾਰੇ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕਰ ਰਹੀ ਹੈ। ਪਰ ਕਈ ਕਾਰਨਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ।
ਅਜਿਹੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਸੁਮਿਤੀ ਸਿੰਘ ਨੇ ਕੋਰੋਨਾਵਾਇਰਸ ਨੂੰ ਹਰਾਉਣ ਤੋਂ ਬਾਅਦ ਹੁਣ ਦੂਜੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ। ਪੜ੍ਹੋ ਕੀ ਰਿਹਾ ਸੁਮਿਤੀ ਦਾ ਤਜ਼ਰਬਾ।
ਅੰਬਾਲਾ 'ਚ ਸ਼ੱਕੀ ਮਰੀਜ਼ ਦੇ ਸਸਕਾਰ ਵੇਲੇ ਹੋਏ ਟਕਰਾਅ ਦਾ ਕੀ ਹੈ ਮਾਮਲਾ
ਕੋਰੋਨਾਵਾਇਰਸ ਨਾਲ ਮੌਤ ਹੋਣ ਕਰਕੇ ਅੰਤਿਮ ਸੰਸਕਾਰ ਵੇਲੇ ਵਿਵਾਦ ਰੁੱਕ ਨਹੀਂ ਰਹੇ ਹਨ। ਭਾਰਤ ਦੇ ਕਈ ਹਿੱਸਿਆਂ ਵਿਚੋਂ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ।


ਅਜਿਹੇ ਮਾਮਲੇ ਪੰਜਾਬ ਵਿੱਚ ਵੀ ਸਾਹਮਣੇ ਆਏ ਹਨ। ਸੋਮਵਾਰ ਨੂੰ ਅਜਿਹਾ ਮਾਮਲਾ ਹਰਿਆਣਾ ਸੂਬੇ ਦੇ ਅੰਬਾਲਾ ਵਿਚ ਵੀ ਸਾਹਮਣੇ ਆਇਆ ਹੈ।
ਇੱਥੋਂ ਦੇ ਇੱਕ ਪਿੰਡ ਵਿਚ ਪੁਲਿਸ ਨੂੰ ਹਵਾਈ ਫਾਇਰ ਕਰਨਾ ਪਿਆ ਤੇ ਲਾਠੀਚਾਰਜ ਵੀ ਕੀਤਾ ਗਿਆ, ਵਸਨੀਕਾਂ ਤੇ ਪੁਲਿਸ ਵਿਚਕਾਰ ਸੋਮਵਾਰ ਦੀ ਸ਼ਾਮ ਝੜਪ ਵੀ ਹੋਈ। ਪੜ੍ਹੋ ਕੀ ਸੀ ਪੂਰਾ ਮਾਮਲਾ।

ਤਸਵੀਰ ਸਰੋਤ, MoHFW_INDIA

ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












