ਕੋਰੋਨਾਵਾਇਰਸ: ਪੰਜਾਬ ਦੇ 4 ਜ਼ਿਲ੍ਹੇ ਤੇ ਚੰਡੀਗੜ੍ਹ ਹੌਟਸਪੋਟ ਐਲਾਨ, ਬੀਤੇ 13 ਦਿਨਾਂ ’ਚ ਦੁਨੀਆਂ ’ਚ ਮਰੀਜ਼ਾਂ ਦੀ ਗਿਣਤੀ 10 ਲੱਖ ਵਧੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਹ ਇਲਜ਼ਾਮ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ

ਲਾਈਵ ਕਵਰੇਜ

  1. ਅਮਰੀਕਾ ਸ਼ਾਇਦ ਇੱਕ ਮਈ ਤੋਂ ਪਹਿਲਾਂ ਖੁੱਲ੍ਹ ਜਾਏਗਾ: ਟਰੰਪ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਮਰੀਕੀ ਸੂਬਿਆਂ ਦੇ ਗਵਰਨਰਾਂ ਵਿਚਾਲੇ ਲੌਕਡਾਊਨ ਖ਼ਤਮ ਕਰਨ ਸਬੰਧੀ ਮਤਭੇਦ ਜਾਰੀ ਹਨ।

    ਮੰਗਲਵਾਰ ਨੂੰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਗਵਰਨਰ ਜ਼ਿੰਮੇਦਾਰ ਹਨ, ਉਨ੍ਹਾਂ ਨੂੰ ਇਸ ਦੀ ਜ਼ਿੰਮੇਦਾਰੀ ਲੈਣੀ ਹੋਵੇਗੀ ਅਤੇ ਬਿਹਤਰ ਕੰਮ ਕਰਨਾ ਹੋਵੇਗਾ''

    ਟਰੰਪ ਦਾ ਕਹਿਣਾ ਹੈ ਕਿ ਦੇਸ ਨੂੰ ਦੁਬਾਰਾ ਖੋਲ੍ਹਣ ਦੀ ਪੂਰੀ ਯੋਜਨਾ ਆਖਿਰੀ ਗੇੜ ਵਿੱਚ ਹੈ ਅਤੇ ਸ਼ਾਇਦ ਇੱਕ ਮਈ ਤੋਂ ਪਹਿਲਾਂ ਹੋ ਜਾਵੇ।

    ਉਨ੍ਹਾਂ ਨੇ ਕਿਹਾ ਕਿ ਹਰ ਸੂਬੇ ਦੇ ਗਵਰਨਰ ਨੂੰ ਇਹ ਅਧਿਕਾਰ ਹੋਵੇਗਾ ਅਤੇ ਜਦੋਂ ਉਹ ਤਿਆਰ ਹੋਣ ਅਜਿਹਾ ਕਰ ਸਕਦੇ ਹਨ। ਹਾਲਾਂਕਿ ਸੰਘ ਦੀ ਸਰਕਾਰ ਉਨ੍ਹਾਂ ਤੇ ਨਿਗਰਾਨੀ ਰੱਖੇਗੀ।

    ਟਰੰਪ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਕਿਸੇ ਸੂਬੇ ਤੋਂ ਖੁਸ਼ ਨਹੀਂ ਹੋਵੇਗੀ ਤਾਂ ਬਾਜਾਬਤਾ ਇਸ ਦੀ ਜਾਣਕਾਰੀ ਸੂਬਾ ਸਰਕਾਰ ਨੂੰ ਦਿੱਤੀ ਜਾਵੇਗੀ।

    Trump

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੁਤਾਬਕ ਦੇਸ ਖੋਲ੍ਹਣ ਦੀ ਤਿਆਰੀ ਆਖਿਰੀ ਗੇੜ ਵਿੱਚ ਹੈ
  2. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    Coronavirus
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤੋ
  3. ਭਾਰਤ ਵਿੱਚ ਕੋਰੋਨਾ ਮਾਰੀਜ਼ਾਂ ਦੀ ਗਿਣਤੀ 11,000 ਤੋਂ ਪਾਰ

    ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ ਭਰ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 11,439 ਹੋ ਗਈ ਹੈ।

    ਸਿਹਤ ਮੰਤਰਾਲੇ ਨੇ 15 ਅਪ੍ਰੈਲ ਦੀ ਸਵੇਰ ਨੂੰ 8 ਵਜੇ ਜੋ ਅੰਕੜੇ ਜਾਰੀ ਕੀਤੇ ਹਨ ਉਨ੍ਹਾਂ ਅਨੁਸਾਰ ਭਾਰਤ ਵਿੱਚ ਇਸ ਵਾਇਰਸ ਦੇ 9756 ਐਕਟਿਵ ਕੇਸ ਹਨ ਅਤੇ 1305 ਲੋਕ ਠੀਕ ਹੋਏ ਹਨ ਅਤੇ ਇੱਕ ਵਿਅਕਤੀ ਵਿਦੇਸ਼ ਚਲਾ ਗਿਆ ਹੈ।

    ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕੋਰੋਨਾਵਾਇਰਸ ਕਾਰਨ 377 ਲੋਕਾਂ ਦੀ ਮੌਤ ਹੋ ਗਈ ਹੈ।

    ਸੂਬਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੋਰੋਨਵਾਇਰਸ ਦੇ ਪੌਜ਼ਿਟਿਵ ਮਾਮਲੇ ਮਹਾਰਾਸ਼ਟਰ ਵਿੱਚ ਹਨ। ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 2687 ਹਨ ਅਤੇ 178 ਲੋਕਾਂ ਦੀ ਮੌਤ ਹੋ ਗਈ ਹੈ।

    ਦਿੱਲੀ ਵਿੱਚ ਹੁਣ ਤੱਕ ਇਨਫੈਕਸ਼ਨ ਦੇ 1561 ਮਾਮਲੇ ਹਨ ਜਦੋਂਕਿ 30 ਵਿਅਕਤੀ ਮਾਰੇ ਜਾ ਚੁੱਕੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  4. ਕੋਰੋਨਾਵਾਇਰਸ: ਆਉਣ ਵਾਲਾ ਸਮਾਂ ਭਾਰਤ ਲਈ ਗੰਭੀਰ ਕਿਉਂ ਹੈ - 5 ਅਹਿਮ ਖ਼ਬਰਾਂ

  5. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ

    ਕਈ ਲੋਕ ਕੋਰੋਨਾਵਾਇਰਸ ਮ੍ਰਿਤਕਾਂ ਦਾ ਸਸਕਾਰ ਕਰਨ ਤੋਂ ਵੀ ਡਰ ਰਹੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਕਿਤੇ ਇਸ ਨਾਲ ਵਾਇਰਸ ਫੈਲ ਨਾ ਜਾਵੇ।

    ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਰਨ ਲਈ ਕੇਂਦਰ ਸਰਕਾਰ ਨੇ ਕੁੱਝ ਗਾਈਡਲਾਈਂਜ਼ ਜਾਰੀ ਕੀਤੀਆਂ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ
  6. ‘1930 ਦੀ ਮਹਾਮੰਦੀ ਤੋਂ ਬਾਅਦ ‘ਇਤਿਹਾਸਕ ਸੰਕਟ’ ਵਿੱਚ ਦੁਨੀਆਂ’

    ਕੌਮਾਂਤਰੀ ਮੁਦਰਾ ਕੋਸ਼ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੇ ਦੇਸ ਦੀਆਂ ਅਰਥ ਵਿਵਸਥਾਵਾਂ ਨੂੰ ਇੰਨਾ ਨੁਕਸਾਨ ਹੋ ਰਿਹਾ ਹੈ ਕਿ ਇਸ ਸਾਲ ਵਿਸ਼ਵਵਿਆਪੀ ਅਰਥ ਵਿਵਸਥਾ ਵਿੱਚ ਤਿੰਨ ਫੀਸਦ ਦੀ ਗਿਰਵਾਟ ਆਏਗੀ।

    ਆਈਐਮਐੱਫ਼ ਨੇ ਇਸ ਨੂੰ 'ਸਾਲ 1930 ਦੀ ਮਹਾਮੰਦੀ' ਤੋਂ ਬਾਅਦ ਦੇ ਦਹਾਕਿਆਂ ਦੀ ਸਭ ਤੋਂ ਮਾੜੀ ਗਲੋਬਲ ਗਿਰਾਵਟ ਕਰਾਰ ਦਿੱਤਾ ਹੈ।’

    ਆਈਐੱਮਐੱਫ਼ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ ਦੁਨੀਆ ਨੂੰ 'ਇਤਿਹਾਸਕ ਸੰਕਟ' ਵਿੱਚ ਪਾ ਦਿੱਤਾ ਹੈ।

    ਆਈਐੱਮਐੱਫ਼ ਦੀ ਮੁਖੀ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ, "ਕੋਰੋਨਾ ਸੰਕਟ ਆਉਣ ਵਾਲੇ ਦੋ ਸਾਲਾਂ ਵਿੱਚ ਵਿਸ਼ਵ ਦੀ ਜੀਡੀਪੀ ਦਾ ਨੌ ਖਰਬ ਡਾਲਰ ਬਰਬਾਦ ਕਰ ਦੇਵੇਗਾ।"

    Geata gopinath

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, IMF ਦੀ ਮੁਖੀ ਗੀਤਾ ਗੋਪੀਨਾਥ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਕੋਰੋਨਾ ਸੰਕਟ ਵਿਸ਼ਵ ਦੀ ਜੀਡੀਪੀ ਦਾ 9 ਖਰਬ ਡਾਲਰ ਬਰਬਾਦ ਕਰੇਗਾ
  7. ਮਾਸਕ ਪਾਉਣਾ ਕਿਉਂ ਜ਼ਰੂਰੀ?

    ਦੇਸ ਦੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਸਿਹਤ ਸੰਗਠਨ ਸਣੇ ਡਾਕਟਰ ਵੀ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ।

    ਕੀ ਮਾਸਕ ਪਾਉਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਸ ਵੀਡੀਓ ਰਾਹੀਂ ਜਾਣੋ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?
  8. ਪੰਜਾਬ ਵਿੱਚ ਕਰਫਿਊ ਦੌਰਾਨ ਨਸ਼ਾ ਛੁਡਾਉ ਪ੍ਰੋਗਰਾਮ ਜਾਰੀ

    ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਕਰਫਿਊ ਦੌਰਾਨ ਚਲਾਏ ਜਾ ਰਹੇ ਨਸਾ ਛੁਡਾਊ ਪ੍ਰੋਗਰਾਮ ਵਿੱਚ 26,000 ਤੋਂ ਵੱਧ ਨਸ਼ੇ ਦੇ ਆਦੀ ਨਵੇਂ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ।

    ਇਸ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਸਾਰੇ ਜ਼ਿਲ੍ਹਿਆਂ ਵਿੱਚ ਲਗਾਤਾਰ ਦਵਾਈ ਦੀ ਸਪਲਾਈ ਕਰ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਟਰੰਪ ਨੇ WHO ਦਾ ਫੰਡ ਰੋਕਿਆ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ ਯਾਨਿ ਕਿ ਡਬਲੂਐਚਓ ਦਾ ਫੰਡ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

    ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਡਬਲੂਐੱਚਓ ਬੁਨਿਆਦੀ ਕੰਮ ਕਰਨ ਵਿੱਚ ਵੀ ਨਾਕਾਮ ਰਿਹਾ ਹੈ।

    ਟਰੰਪ ਨੇ ਇਲਜ਼ਾਮ ਲਾਇਆ ਕਿ ਜਦੋਂ ਚੀਨ ਤੋਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਸ਼ੁਰੂਆਤ ਹੋਈ ਤਾਂ ਸੰਯੁਕਤ ਰਾਸ਼ਟਰ ਦਾ ਇਹ ਸੰਗਠਨ ਇਸ ਨੂੰ ਸਾਂਭਣ ਵਿੱਚ ਨਾਕਾਮਯਾਬ ਰਿਹਾ ਅਤੇ ਅਸਲੀਅਤ ਲੁਕੋਈ।

    ਟਰੰਪ ਨੇ ਕਿਹਾ ਕਿ ਡਬਲੂਐੱਚਓ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

    ਟਰੰਪ ਨੇ ਕਿਹਾ ਕਿ ਅਮਰੀਕਾ WHO ਨੂੰ ਹਰ ਸਾਲ 40-50 ਕਰੋੜ ਡਾਲਰ ਦਿੰਦਾ ਹੈ ਜਦੋਂਕਿ ਚੀਨ ਸਿਰਫ਼ 4 ਕਰੋੜ ਡਾਲਰ ਹੀ ਦਿੰਦਾ ਹੈ।

    ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ WHO ਜੇ ਚੀਨ ਵਿੱਚ ਜਾ ਕੇ ਜ਼ਮੀਨੀ ਹਾਲਾਤ ਦੇਖਦਾ ਅਤੇ ਉੱਥੋਂ ਦੀ ਪਾਰਦਰਸ਼ਿਤਾ ਬਾਰੇ ਦੱਸਿਆ ਹੁੰਦਾ ਤਾਂ ਹੁਣ ਵਰਗੇ ਭਿਆਨਕ ਹਾਲਾਤ ਨਹੀਂ ਹੋਣੇ ਸੀ।

    Trump

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਮਰੀਕਾ WHO ਨੂੰ 40-50 ਕਰੋੜ ਦਾ ਫੰਡ ਦਿੰਦਾ ਹੈ
  10. ਕੋਰੋਨਾਵਾਇਰਸ ਨਾਲ ਜੁੜੀ ਹੁਣ ਤੱਕ ਦੀ ਅਪਡੇਟ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸੁਆਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਕੀ ਹੈ ਹੁਣ ਤੱਕ ਕੀ ਹੋਇਆ:

    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 180 ਮਾਮਲੇ ਸਾਹਮਣੇ ਆਏ ਹਨ ਤੇ 12 ਲੋਕਾਂ ਦੀ ਮੌਤ ਚੁੱਕੀ ਹੈ ਅਤੇ 26 ਮਰੀਜ਼ ਠੀਕ ਹੋ ਗਏ ਹਨ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 10,363 ਕੇਸ ਹਨ ਅਤੇ 339 ਮੌਤਾਂ ਹੋਈਆਂ।
    • ਚੰਡੀਗੜ੍ਹ ਵਿੱਚ 21, ਹਰਿਆਣਾ ਵਿੱਚ 185, ਹਿਮਾਚਲ ਵਿੱਚ 32, ਜੰਮੂ-ਕਸ਼ਮੀਰ ਵਿੱਚ 270 ਤੇ ਦਿੱਲੀ ਵਿੱਚ 1500 ਪੌਜ਼ਿਟਿਵ ਕੇਸ ਹਨ।
    • ਪੂਰੀ ਦੁਨੀਆਂ ਵਿੱਚ 19 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦੀ ਲਪੇਟ ਵਿੱਚ ਹਨ।
    • ਪੰਜਾਬ ਵਿੱਚ 17 ਜ਼ਿਲ੍ਹਿਆਂ ਦੇ 22 ਹੌਟਸਪੌਟਸ ਦੀ ਸਖ਼ਤ ਨਿਗਰਾਨੀ ਹੋ ਰਹੀ ਹੈ।
    • ਭਾਰਤ ਵਿੱਚ ਕਰਫਿਊ ਤਿੰਨ ਮਈ ਤੱਕ ਵਧਾਇਆ ਗਿਆ। 20 ਅਪ੍ਰੈਲ ਨੂੰ ਨਾਨ-ਹੌਟਸਪੌਟਸ ’ਤੇ ਸ਼ਰਤਾਂ ਨਾਲ ਕੁੱਝ ਛੋਟ ਮਿਲ ਸਕਦੀ ਹੈ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ 582,955 ਮਾਮਲੇ ਹਨ ਜਦੋਂਕਿ 24,432 ਮੌਤਾਂ ਹੋ ਚੁੱਕੀਆਂ ਹਨ।

    ਮੰਗਲਵਾਰ ਦੀ ਹਰ ਅਪਡੇਟ ਪੜ੍ਹਣ ਲਈ ਇੱਥੇ ਕਲਿੱਕ ਕਰੋ।