ਕੋਰੋਨਾਵਾਇਰਸ: ਪੰਜਾਬ ਦੇ 4 ਜ਼ਿਲ੍ਹੇ ਤੇ ਚੰਡੀਗੜ੍ਹ ਹੌਟਸਪੋਟ ਐਲਾਨ, ਬੀਤੇ 13 ਦਿਨਾਂ ’ਚ ਦੁਨੀਆਂ ’ਚ ਮਰੀਜ਼ਾਂ ਦੀ ਗਿਣਤੀ 10 ਲੱਖ ਵਧੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਹ ਇਲਜ਼ਾਮ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ

ਲਾਈਵ ਕਵਰੇਜ

  1. ਕੋਰੋਨਾ ਵਿਰੋਧੀ ਰਣਨੀਤੀ: 3 ਕੈਟੇਗਰੀਆਂ ਵਿਚ ਵੰਡੇ ਜਾਣਗੇ ਜ਼ਿਲ੍ਹੇ

    ਕੇਂਦਰੀ ਸਿਹਤ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਟਾਕਰੇ ਲਈ ਦੇਸ ਨੂੰ ਤਿੰਨ ਕੈਟੇਗਰੀਆਂ ਵਿਚ ਵੰਡਿਆ ਜਾਵੇਗਾ

    ਹੌਟਸਪੌਟ ਜ਼ਿਲ੍ਹੇ, ਨਾਨ ਹੌਟਸਪੌਟ ਜ਼ਿਲ੍ਹੇ , ਗਰੀਨ ਜ਼ਿਲ੍ਹੇ

    ਹੌਟਸਪੌਟ ਨਾਲ ਨਿਪਟਣ ਲਈ ਸੂਬਿਆਂ ਨੂੰ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਘਰੋਂ ਬਾਹਰ ਨਾ ਨਿਕਲੋ। ਇੱਕ-ਦੂਜੇ ਤੋਂ ਦੂਰੀ ਜਾਂ ਸੋਸ਼ਲ ਡਿਸਟੈਂਸਿੰਗ ਰਾਹੀਂ ਤੁਸੀਂ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਘਟਾ ਸਕਦੇ ਹੋ।

    ਹੋਰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਫਿਲਹਾਲ 3 ਮਈ ਤੱਕ ਸਾਰੀਆਂ ਪੈਸੰਜਰ ਟਰੇਨਾਂ ਅਤੇ ਉਡਾਣਾਂ ਸਸਪੈਂਡ ਕੀਤੀਆਂ ਗਈਆਂ ਹਨ
  3. ਭਾਰਤ ਦੇ ਲੰਘੇ 24 ਘੰਟੇ : 1074 ਨਵੇਂ ਕੇਸ, 38 ਮੌਤਾਂ

    ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1074 ਨਵੇਂ ਮਾਮਲੇ ਸਾਹਮਣੇ ਆਏ ਹਨ , ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 11,647 ਹੋ ਗਈ ਹੈ।

    ਬੁੱਧਵਾਰ ਸ਼ਾਮ ਤੱਕ ਹੋਈਆਂ ਨਵੀਆਂ 38 ਮੌਤਾਂ ਨਾਲ ਮਰਨ ਵਾਲਿਆਂ ਦਾ ਅੰਕੜਾਂ 377 ਹੋ ਗਿਆ ਹੈ।

    ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 1305 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 9756 ਦਾ ਅਜੇ ਵੀ ਇਲਾਜ ਜਾਰੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, LUV aggerwal

    ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਸੰਯੁਕਤ ਸਕੱਤਰ ਲਵ ਅਗਰਵਾਲ
  4. ਕੋਰੋਨਾਵਾਇਰਸ: ਜਾਣੋ ਤੁਹਾਡੇ ਸੂਬੇ ਅਤੇ ਦੇਸ ’ਚ ਕਿੰਨੇ ਮਰੀਜ਼

    ਚੀਨ ਦੇ ਵੂਹਾਨ ਤੋਂ ਕੋਰੋਨਾਵਾਇਰਸ ਦੀ ਹੋਂਦ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਪੂਰੀ ਦੁਨੀਆਂ ਵਿੱਚ ਫ਼ੈਲ ਗਈ।

    ਵੂਹਾਨ ਵਿੱਚ ਤਿੰਨ ਮਹੀਨੇ ਤੱਕ ਲੌਕਡਾਊਨ ਕੀਤਾ ਗਿਆ ਜਿਸ ਵਿੱਚ ਸਖ਼ਤੀ ਨਾਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਕਿਹਾ ਗਿਆ।

    ਚੀਨ ਵਿੱਚ ਮਾਮਲੇ ਫਿਰ ਕਾਫੀ ਘੱਟ ਹੋ ਗਏ। ਯੂਰਪ ਤੇ ਅਮਰੀਕਾ ਇਸ ਮਹਾਂਮਾਰੀ ਨਾਲ ਕਾਫੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਹੈ।ਚਿੱਤਰਾਂ ਰਾਹੀਂ ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 19 ਲੱਖ ਲੋਕ ਪੂਰੀ ਦੁਨੀਆਂ ਵਿੱਚ ਇਸ ਗਲੋਬਲ ਮਹਾਂਮਾਰੀ ਦੀ ਲਪੇਟ ਵਿੱਚ ਆਏ ਹੋਏ ਹਨ।
  5. ਪੰਜਾਬ 'ਚ ਲੌਕਡਾਊਨ ਖ਼ਤਮ ਕਰਨ ਦੇ ਸੁਝਾਅ ਦੇਣ ਲਈ ਟਾਸਕ ਫੋਰਸ ਦਾ ਗਠਨ

    ਪੰਜਾਬ ਸਰਕਾਰ ਨੇ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ।

    ਇਹ ਟਾਸਕ ਫੋਰਸ ਪਬਲਿਕ ਨਿਯਮਾਂ ਦੀਆਂ ਚੁਣੌਤੀਆਂ ਸਬੰਧੀ ਛੋਟੇ ਅਤੇ ਮੱਧ ਵਰਗੀ ਸੁਝਾਅ ਦੇਵੇਗੀ।

    ਇਸ ਦੇ ਨਾਲ ਹੀ ਲੌਕਡਾਊਨ ਤਹਿਤ ਲੱਗੀਆਂ ਪਾਬੰਦੀਆਂ ਹੌਲੀ-ਹੌਲੀ ਹਟਾਉਣ ਦੇ ਸੁਝਾਅ ਵੀ ਦੇਵੇਗੀ।

    ਇਹ ਟਾਸਕ ਫੋਰਸ 24 ਅਪ੍ਰੈਲ ਤੱਕ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਰਾਜਸਥਾਨ ਵਿੱਚ 1000 ਤੋਂ ਵੱਧ ਹੋਏ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਰਾਜਸਥਾਨ ਵਿੱਚ ਕੋਰੋਨਾਵਾਇਰਸ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸੂਬੇ ਵਿੱਚ ਕੁੱਲ 1,034 ਕੋਰੋਨਾਵਾਇਰਸ ਪੌਜਿਟਿਵ ਮਾਮਲੇ ਹੋ ਗਏ ਹਨ।

    ਵਧੀਕ ਸਕੱਤਰ ਰੋਹਿਤ ਕੁਮਾਰ ਸਿੰਘ ਮੁਤਾਬਕ, “ਜੈਪੁਰ ਵਿੱਚ 15, ਜੋਧਪੁਰ ਵਿੱਚ 7 ਅਤੇ ਕੋਟਾ ਵਿੱਚ 7 ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।”

    ਰਾਜਸਥਾਨ ਵਿੱਚ ਕੁੱਲ ਮਾਮਲਿਆਂ ’ਚੋਂ 2 ਇਟਲੀ ਦੇ ਨਾਗਰਿਕ ਹਨ, 54 ਭਾਰਤੀ ਜੋ ਈਰਾਨ ਤੋਂ ਲਿਆਂਦੇ ਗਏ ਅਤੇ ਜੋਧਪੁਰ ਤੇ ਜੈਸਲਮੇਰ ਸਥਿਤ ਆਰਮੀ ਹੈਲਥ ਸੈਂਟਰਾਂ ਵਿੱਚ ਰੱਖੇ ਗਏ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਾਜਸਥਾਨ ਵਿੱਚ ਕੋਰੋਨਾਵਾਇਰਸ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ (ਸੰਕੇਤਕ ਤਸਵੀਰ)
  7. ਕੋਰੋਨਾਵਾਇਰਸ: ਕੀ ਜਰਾਸੀਮ ਦਾ ਅਸਰ ਉਮਰ ਮੁਤਾਬਕ ਵੀ ਵੱਧ-ਘੱਟ ਹੁੰਦਾ ਹੈ

    ਇਹ ਸਵਾਲ ਪੁੱਛਿਆ ਜਾਂਦ ਹੈ ਕੀ ਕੋਰੋਨਾਵਾਇਰਸ ਦੀ ਲਾਗ ਦਾ ਸਬੰਧ ਕੋਈ ਉਮਰ ਨਾਲ ਵੀ ਹੈ, ਆਮ ਤੌਰ ਉੱਤੇ ਇਹ ਦੇਖਿਆ ਗਿਆ ਹੈ ਕਿ ਇਹ ਵਡੇਰੀ ਉਮਰ ਦੇ ਲੋਕਾਂ ਨੂੰ ਵਧੇਰੇ ਮਾਰ ਕਰਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਸ ਨੂੰ ਕਿੰਨਾ ਖ਼ਤਰਾ, ਜਾਣੋ ਇਸ ਦਾ ਹਿਸਾਬ
  8. ਲੌਕਡਾਊਨ ਦੌਰਾਨ ਕਿਵੇਂ ਦਿਨ ਕੱਟ ਰਹੇ ਨੇ ਪਰਵਾਸੀ

    ਕੋਰੋਨਾਵਾਇਰਸ: ਪਰਦੇਸ ਬੈਠੇ ਪੰਜਾਬੀ ਲੌਕਡਾਊਨ'ਚ ਕਿਵੇਂ ਬਿਤਾ ਰਹੇ ਹਨ ਜ਼ਿੰਦਗੀ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਪਾਕਿਸਤਾਨ ’ਚ ਘਰ ਵਿੱਚ ਕੈਦ ਲੋਕ ਕਿਵੇਂ ਜ਼ਿੰਦਗੀ ਬਿਤਾ ਰਹੇ
  9. WHO ਦਾ ਫੰਡ ਰੋਕਣ ’ਤੇ ਟਰੰਪ ਦੀ ਚੁਫੇਰਿਓ ਨਿੰਦਾ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦਾ ਫੰਡ ਰੋਕ ਦਿੱਤਾ ਹੈ।

    ਮੰਗਲਵਾਰ ਨੂੰ ਵਾਇਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਟਰੰਪ ਨੇ ਕਿਹਾ, ‘‘ਮੈਂ ਆਪਣੇ ਪ੍ਰਸਾਸ਼ਨ ਨੂੰ ਫੰਡ ਰੋਕਣ ਲਈ ਕਹਿ ਰਿਹਾ ਹਾਂ ਤੇ ਨਾ ਹੀ ਕੋਰੋਨਾ ਦੇ ਫੈਲਾਅ ਦੌਰ WHO ਦੇ ਰੋਲ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ।’’

    ਟਰੰਪ ਵਿਸ਼ਵ ਸਿਹਤ ਸੰਗਠਨ ਉੱਤੇ ਕੋਰੋਨਾ ਮਹਾਂਮਾਰੀ ਦੌਰਾਨ ਕੁਪ੍ਰਸਾਸ਼ਨ ਦਾ ਇਲਜ਼ਾਮ ਲਾ ਰਹੇ ਹਨ।

    ਮਾਈਕ੍ਰੋਸਾਫਟ ਦੇ ਬਾਨੀ ਬਿਲ ਗੇਟਸ ਨੇ WHO ਦਾ ਫੰਡ ਰੋਕਣ ਲਈ ਟਰੰਪ ਦੀ ਆਲੋਚਨਾ ਕੀਤੀ ਹੈ।

    ਕੁਝ ਲੋਕਾਂ ਦਾ ਮੰਨਣਾ ਹੈ ਕਿ ਚੀਨ ਦੇ ਵਧਦੇ ਗਲੋਬਲ ਪ੍ਰਭਾਵ ਨੂੰ ਰੋਕਣ ਲਈ ਟਰੰਪ ਪ੍ਰਸਾਸ਼ਨ ਅਜਿਹਾ ਕਰ ਰਿਹਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬਿਲ ਗੇਟਸ ਨੇ ਟਰੰਪ ਨੂੰ ਲੰਬੇ ਹੱਥੀਂ ਲਿਆ
  10. ਪਾਕਿਸਤਾਨ : ਕੁੱਲ ਪੌਜ਼ਿਟਿਵ ਮਰੀਜ਼ਾਂ ਦੇ ਅੱਧੇ ਪੰਜਾਬ ’ਚ

    • ਪਾਕਿਸਤਾਨ ਵਿਚ ਕੁੱਲ 6,209 ਕੋਰੋਨਾ ਪੌਜ਼ਿਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।
    • 3,016 ਮਰੀਜ਼ ਪੰਜਾਬ ਨਾਲ ਸਬੰਧਤ ਹਨ । ਇਨ੍ਹਾਂ ਵਿਚੋਂ 71 ਮਾਮਲੇ ਨਵੇਂ ਆਏ ਹਨ।
    • ਮੌਤਾਂ ਦੀ ਗਿਣਤੀ 114 ਹੈ, ਜਿੰਨ੍ਹਾਂ ਵਿਚੋਂ 41 ਸਿੰਧ, 38 ਖ਼ੈਬਰ ਪਖਤੂਨਖਵਾ, 28 ਪੰਜਾਬ ’ਚ ਹੋਇਆਂ ਹਨ।
    • ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਸੂਬੇ ਵਿਚ 41 ਮੌਤਾਂ ਦੀ ਅਧਿਕਾਰਤ ਪੁਸ਼ਟੀ ਹੈ।
    • ਨਿੱਜੀ ਹਸਪਤਾਲਾਂ ਵਿਚ ਵੀ 15 ਮੌਤਾਂ ਦਾ ਦਾਅਵਾ ਹੈ, ਜੇ ਇਹ ਸੱਚ ਹੈ ਤਾਂ ਮੌਤਾਂ 56 ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Radio Pakistan

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਕੁੱਲ ਮਰੀਜ਼ਾਂ ਦਾ ਅੱਧ ਪੰਜਾਬ ਵਿਚ ਪਰ ਮੌਤਾਂ ਸਿੰਧ ਵਿਚ
  11. ਪਾਕਿਸਤਾਨੀ ਮੌਲਵੀਆਂ ਨੇ ਮਸਜਿਦਾਂ 'ਚ ਵੱਡੇ ਇਕੱਠਾਂ 'ਤੇ ਪਾਬੰਦੀ ਤੋਂ ਇਨਕਾਰ ਕੀਤਾ

    ਪਾਕਿਸਤਾਨ ਦੇ ਉੱਘੇ ਮੌਲਵੀਆਂ ਦੇ ਸਮੂਹ ਨੇ ਕਿਹਾ ਹੈ ਕਿ ਦੇਸ ਦੀਆਂ ਮਸਜਿਦਾਂ ਵਿੱਚ ਸਮੂਹਿਕ ਨਮਾਜ਼ ਅਤੇ ਜੁੰਮੇ ਦੀ ਨਮਾਜ਼ ਜਾਰੀ ਰਹਿਣਗੇ।

    ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਰਕਾਰ ਦੁਆਰਾ ਦੱਸੇ ਗਏ ਸਾਵਧਾਨੀ ਦੇ ਨਿਰਦੇਸ਼ਾਂ ਤਹਿਤ ਹੀ ਹੋਣਗੇ।

    ਅਧਿਕਾਰੀਆਂ ਨੇ ਮਸਜਿਦਾਂ ਵਿੱਚ ਇਕੱਠਾਂ ਨੂੰ ਪੰਜ ਲੋਕਾਂ ਜਾਂ ਇਸ ਤੋਂ ਘੱਟ ਲੋਕਾਂ ਤੱਕ ਸੀਮਤ ਕੀਤਾ ਹੈ। ਪਰ ਇਸ ਫੈਸਲੇ ਦਾ ਕੁੱਝ ਧਾਰਮਿਕ ਆਗੂਆਂ ਨੇ ਵਿਰੋਧ ਕੀਤਾ ਹੈ।

    ਨਿਯਮਾਂ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਵਿੱਚ ਪੁਲਿਸ ਨਾਲ ਝੜਪ ਦੀਆਂ ਕਈ ਵਾਰਦਾਤਾਂ ਵੀ ਹੋਈਆਂਹਨ।

    ਧਾਰਮਿਕ ਵਿਦਵਾਨ ਮੁਫ਼ਤੀ ਤਾਕੀ ਉਸਮਾਨੀ ਮੁਤਾਬਕ, “ਮੌਜੂਦਾ ਹਾਲਤਾਂ ਵਿੱਚ ਪੰਜ ਵਾਰ ਰੋਜ਼ਾਨਾ ਨਮਾਜ਼ ਜ਼ਰੂਰੀ ਹੈ।”

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਕੁੱਲ 5,837 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 96 ਮੌਤਾਂ ਹੋਈਆਂ ਹਨ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਮੌਲਵੀਆਂ ਨੇ ਕਿਹਾ ਜੁੰਮੇ ਦੀ ਨਮਾਜ਼ ਜਾਰੀ ਰਹੇਗੀ
  12. ਕੋਰਨਾਵਾਇਰਸ ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

    ਚੀਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ 'ਫਰਵਰੀ ਦੇ ਦੂਜੇ ਹਫ਼ਤੇ ਵਿੱਚ ਹੀ, ਜਦੋਂ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1500 ਨਾਲੋਂ ਜ਼ਿਆਦਾ ਹੋ ਗਈ ਸੀ, ਉਸੇ ਵੇਲੇ ਚੀਨ ਦੇ ਬੈਂਕਾਂ ਨੂੰ ਇੱਕ ਨਿਰਦੇਸ਼ ਦੇ ਦਿੱਤਾ ਗਿਆ ਸੀ।

    ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਸੰਭਾਵਿਤ ਰੂਪ ਨਾਲ ਕੋਰੋਨਾਵਾਇਰਸ ਨਾਲ ਸੰਕਲਿਤ ਕਰੰਸੀ ਨੋਟ ਵਾਪਸ ਲੈ ਲੈਣ ਤੇ ਉਨ੍ਹਾਂ ਨੂੰ ਜੀਵਾਣੂਆਂ ਤੋਂ ਮੁਕਤ ਕਰਨ ਲਈ ਕੰਮ ਜਾਰੀ ਰੱਖਣ।'

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    money

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ
  13. ਵਧਾਏ ਗਏ ਲੌਕਡਾਊਨ ਲਈ ਭਾਰਤ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼

    ਭਾਰਤ ਵਿੱਚ ਲੌਕਡਾਊਨ 3 ਮਈ ਤੱਕ ਵਧਾਉਣ ਤੋਂ ਅਗਲੇ ਦਿਨ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

    • ਖੇਤੀਬਾੜੀ ਸਬੰਧੀ ਸਾਰੇ ਕੰਮ 20 ਅਪ੍ਰੈਲ ਤੋਂ ਬਾਅਦ ਸ਼ੁਰੂ ਕੀਤੇ ਜਾ ਸਕਣਗੇ।
    • ਸਾਰੇ ਪਬਲਿਕ ਟਰਾਂਸਪੋਰਟ, ਉਡਾਣਾਂ, ਟਰੇਨ, ਮੈਟਰੋ ਬੰਦ ਰਹਿਣਗੇ। ਸਿਰਫ਼ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੋਟ ਮਿਲੇਗੀ।
    • ਸਾਰੇ ਸਕੂਲ ਅਤੇ ਯੂਨੀਵਰਸਿਟੀ ਬੰਦ ਰਹਿਣਗੇ।
    • ਸਾਰੇ ਧਾਰਮਿਕ ਅਦਾਰੇ ਅਤੇ ਖੇਡ ਸੰਥਾਵਾਂ ਬੰਦ ਰਹਿਣਗੀਆ।
    • ਹਸਪਤਾਲ ਅਤੇ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ।
    • ਫਾਰਮਾਸਿਊਟੀਕਲ ਕੰਪਨੀਆਂ ਦੀਆਂ ਮੈਨਿਊਫੈਕਚਰਿੰਗ ਯੂਨਿਟਾਂ, ਮੈਡੀਕਲ ਉਪਕਰਣ, ਮੈਡੀਕਲ ਬੁਨਿਆਦੀ ਢਾਂਚੇ ਦਾ ਨਿਰਮਾਣ 20 ਅਪ੍ਰੈਲ ਤੋਂ ਖੁੱਲ੍ਹੇਗਾ।
    • ਸਵੈ-ਰੁਜ਼ਗਾਰ ਵਾਲੇ ਇਲੈਕਟਰੀਸ਼ੀਅਨ, ਆਈ ਟੀ ਰਿਪੇਅਰ, ਨਲ ਠੀਕ ਕਰਨ ਵਾਲੇ, ਮੋਟਰ ਮਕੈਨਿਕ, ਤਰਖਾਣ ਦੀਆਂ ਸੇਵਾਵਾਂ ਨੂੰ 20 ਅਪ੍ਰੈਲ ਤੋਂ ਇਜਾਜ਼ਤ ਹੋਵੇਗੀ।
    • ਲੌਕਡਾਊਨ ਦੌਰਾਨ ਫਲ-ਸਬਜੀਆਂ, ਦੁੱਧ, ਮੱਛੀ, ਮੀਟ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
    • ਹਾਈਵੇਅ ਤੇ ਢਾਬੇ, ਟਰੱਕ ਠੀਕ ਕਰਨ ਵਾਲੀਆਂ ਦੁਕਾਨਾਂ, ਸਰਕਾਰੀ ਸੇਵਾਵਾਂ ਦੇ ਕਾਲ ਸੈਂਟਰ 20 ਅਪ੍ਰੈਲ ਤੋਂ ਖੁੱਲ੍ਹ ਜਾਣਗੇ।
    • ਪੇਂਡੂ ਖੇਤਰਾਂ ਵਿੱਚ ਉਦਯੋਗ 30 ਅਪ੍ਰੈਲ ਤੋਂ ਖੋਲ੍ਹਣ ਦੀ ਇਜਾਜ਼ਤ ਪਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ
    ਲੌਕਡਾਊਨ

    ਤਸਵੀਰ ਸਰੋਤ, coronavirus

    ਤਸਵੀਰ ਕੈਪਸ਼ਨ, ਭਾਰਤ ਵਿੱਚ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ
  14. ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    ਜੋ ਲੋਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਹੁਣ ਤੱਕ ਦੀ ਜਾਣਕਾਰੀ ਇਹ ਹੈ-

    • ਕੋਰੋਨਾਵਾਇਰਸ ਫੈਲਣ ਦੇ ਬਾਵਜੂਦ ਦੱਖਣੀ ਕੋਰੀਆ ਵਿੱਚ ਰਾਸ਼ਟਰੀ ਅਸੈਂਬਲੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
    • ਤਾਈਵਾਨ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਕੋਈ ਨਵਾਂ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਸੰਕੇਤ ਹੈ ਕਿ ਰੋਕਥਾਮ ਦੀਆਂ ਸ਼ੁਰੂਆਤ ਵਿੱਚ ਕੀਤੀਆਂ ਕੋਸ਼ਿਸ਼ਾਂ ਕੰਮ ਕਰ ਰਹੀਆਂ ਹਨ।
    • ਸਿੰਗਾਪੁਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ।ਮੰਗਲਵਾਰ ਨੂੰ 334 ਕੇਸ ਸਾਹਮਣੇ ਆਏ ਜਿਸ ਨਾਲ ਦੇਸ ਵਿੱਚ ਕੁੱਲ ਗਿਣਤੀ 3,252 ਹੋ ਗਈ।
    • ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਦਾ ਫੰਡ ਬੰਦ ਕਰ ਦਿੱਤਾ ਹੈ।
    • ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ ਅਗਲੇ ਛੇ ਮਹੀਨਿਆਂ ਤੱਕ 20 ਫੀਸਦ ਘੱਟ ਤਨਖਾਹ ’ਤੇ ਕੰਮ ਕਰਨਗੇ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 11,439 ਹੋ ਗਈ ਹੈ
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 186 ਮਾਮਲੇ ਸਾਹਮਣੇ ਆਏ ਹਨ ਤੇ 12 ਲੋਕਾਂ ਦੀ ਮੌਤ ਚੁੱਕੀ ਹੈ।
    ਸਿੰਗਾਪੁਰ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ ਕੋਰੋਨਾਵਾਇਰਸ ਦੇ 3,252 ਪੋਜ਼ਿਟਿਵ ਮਾਮਲੇ ਹੋਏ
  15. ਸ਼ਵੇਤ ਲੋਕਾਂ 'ਤੇ ਪਾਬੰਦੀ ਲਾਉਣ ਤੋਂ ਬਾਅਦ ਮੈਕਡੌਨਲਡਜ਼ ਨੇ ਮਾਫ਼ੀ ਮੰਗੀ

    ਚੀਨ ਦੇ ਉਦਯੋਗਿਕ ਸ਼ਹਿਰ ਗੁਆਂਗਜ਼ੂ ਵਿੱਚ ਮੈਕਡੋਨਲਡਜ਼ ਦੀ ਇੱਕ ਸ਼ਾਖਾ ਨੇ ਸ਼ਵੇਤ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ਤੋਂ ਬਾਅਦ ਮੁਆਫੀ ਮੰਗ ਲਈ ਹੈ।

    ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਇੱਕ ਨੋਟਿਸ ਦਿਖ ਰਿਹਾ ਹੈ ਜਿਸ ਵਿੱਚ ਲਿਖਿਆ ਹੈ: "ਸਾਨੂੰ ਦੱਸਿਆ ਗਿਆ ਹੈ ਕਿ ਹੁਣ ਤੋਂ ਸ਼ਵੇਤ ਲੋਕਾਂ ਨੂੰ ਰੈਸਟੋਰੈਂਟ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।"

    ਮੈਕਡੋਨਲਡਜ਼ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨੋਟਿਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਸਥਾਈ ਤੌਰ 'ਤੇ ਰੈਸਟੋਰੈਂਟ ਬੰਦ ਕਰ ਦਿੱਤਾ।

    ਸ਼ਹਿਰ ਵਿੱਚ ਅਫਰੀਕੀ ਨਾਗਰਿਕਾਂ ਅਤੇ ਸਥਾਨਕ ਲੋਕਾਂ ਦਰਮਿਆਨ ਤਣਾਅ ਵੱਧਦਾ ਜਾ ਰਿਹਾ ਹੈ।

    CORONA
    ਤਸਵੀਰ ਕੈਪਸ਼ਨ, ਮੈਕਡੌਨਲਡਜ਼ ਦੇ ਬਾਹਰ ਲੱਗਿਆ ਨੋਟਿਸ-ਸ਼ਵੇਤ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ
  16. ਵੇਖੋ ਕੋਰੋਨਾਵਾਇਰਸ ਦੇ ਡਿਜ਼ਾਈਨ ਵਾਲੀ ਕਾਰ

  17. ਕੋਰੋਨਵਾਇਰਸ ਦੇ ਮਾਮਲੇ ਕਿਹੜੇ ਦੇਸਾਂ ਵਿੱਚ ਵੱਧ

    ਜੌਹਨ ਹੌਪਕਿਨਸ ਯੂਨਿਵਰਸਿਟੀ ਮੁਤਾਬਕ ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ 19 ਲੱਖ ਤੋਂ ਵੱਧ ਮਾਮਲੇ ਹਨ। ਜਦੋਂਕਿ 126,539 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਹਨ। ਇੱਥੇ ਕੋਰੋਨਾਵਾਇਰਸ ਪੌਜਿਟਿਵ ਲੋਕਾਂ ਦੀ ਗਿਣਤੀ25 ਤੋਂ ਪਾਰ ਪਹੁੰਚ ਚੁੱਕੀ ਹੈ।

    ਇੱਕ ਨਜ਼ਰ ਦੁਨੀਆਂ ਦੇ ਹੋਰਨਾਂ ਦੇਸਾਂ ਵਿੱਚ ਫੈਲੇ ਇਨਫੈਕਸ਼ਨ ਅਤੇ ਮਰਨ ਵਾਲਿਆਂ ਦੀ ਗਿਣਤੀ ’ਤੇ-

    ਅਮਰੀਕਾ-

    ਪੌਜ਼ਿਟਿਵ ਮਾਮਲੇ- 608,377

    ਮੌਤ-25,981

    ਸਪੇਨ-

    ਪੌਜ਼ਿਟਿਵ ਮਾਮਲੇ- 174,060

    ਮੌਤ -18,255

    ਇਟਲੀ-

    ਪੌਜ਼ਿਟਿਵ ਮਾਮਲੇ- 162,488

    ਮੌਤ -21,067

    ਜਰਮਨੀ -

    ਪੌਜ਼ਿਟਿਵ ਮਾਮਲੇ- 132,210

    ਮੌਤ -3,495

    ਫਰਾਂਸ -

    ਪੌਜ਼ਿਟਿਵ ਮਾਮਲੇ- 131,361

    ਮੌਤ -15,748

    ਯੂਕੇ -

    ਪੌਜ਼ਿਟਿਵ ਮਾਮਲੇ- 94,845

    ਮੌਤ -12,129

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 19 ਲੱਖ ਤੋਂ ਵੱਧ
  18. ਨਿਊਜੀਲੈਂਡ ਦੇ ਪ੍ਰਧਾਨ ਮੰਤਰੀ 20 ਫੀਸਦ ਘੱਟ ਤਨਖਾਹ ਲੈਣਗੇ

    ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ ਅਗਲੇ ਛੇ ਮਹੀਨਿਆਂ ਤੱਕ 20 ਫੀਸਦ ਘੱਟ ਤਨਖਾਹ ’ਤੇ ਕੰਮ ਕਰਨਗੇ।

    ਆਰਡਨ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਲੋਕਾਂ ਨਾਲ ਸਮਰਥਨ ਜਤਾਉਣ ਲਈ ਕੀਤਾ ਗਿਆ ਹੈ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ ਜਾਂ ਜਿਨ੍ਹਾਂ ਦੀ ਤਨਖਾਹ 'ਚ ਕਟੌਤੀ ਹੋਈ ਹੈ।

    ਜੈਸਿੰਡਾ ਆਰਡਨ ਦੀ ਸਾਲਾਨਾ ਬੇਸਿਕ ਤਨਖਾਹ 2 ਲੱਖ 85 ਹਜ਼ਾਰ ਅਮਰੀਕੀ ਡਾਲਰ ਹੈ।

    ਉਨ੍ਹਾਂ ਨੇ ਕਿਹਾ ਕਿ ਪਬਲਿਕ ਸੈਕਟਰ ਦੇ ਵੱਡੇ ਅਧਿਕਾਰੀਆਂ ਅਤੇ ਦੂਜੇ ਆਗੂਆਂ ਦੀ ਵੀ ਸੈਲਰੀ ਘੱਟ ਕੀਤੀ ਜਾਵੇਗੀ।

    ਨਿਊਜੀਲੈਂਡ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀ ਸ਼ੁਰੂਆਤ ਵਿੱਚ ਹੀ ਲੌਕਡਾਊਨ ਕਰਨ ਅਤੇ ਉਸ ’ਤੇ ਕਾਬੂ ਪਾਉਣ ਲਈ ਦੁਨੀਆਂ ਭਰ ਵਿੱਚ ਉਨ੍ਹਾਂ ਦੀ ਅਗਵਾਈ ਦੀ ਸ਼ਲਾਘਾ ਕੀਤੀ ਗਈ ਸੀ।

    ਜੈਸਿੰਡਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੈਸਿੰਡਾ ਆਰਡਨ ਦੀ ਸਲਾਨਾ ਬੇਸਿਕ ਤਨਖਾਹ 2 ਲੱਖ 85 ਹਜਾਰ ਅਮਰੀਕੀ ਡਾਲਰ ਹੈ
  19. ਟਰੰਪ ਵੱਲੋਂ WHO ਦੀ ਗਰਾਂਟ ਰੋਕਣ ’ਤੇ ਪ੍ਰਤੀਕਰਮ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੀ ਗਰਾਂਟ ਰੋਕਣ ਦੇ ਐਲਾਨ ਤੋਂ ਬਾਅਦ ਵਿਸ਼ਵ ਦੇ ਸਿਆਸਤਦਾਨਾਂ ਨੇ ਨਿੰਦਾ ਕੀਤੀ ਹੈ।

    ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੈਸ: "ਇੱਕ ਸਮਾਂ ਆਵੇਗਾ ਜਦੋਂ ਇਹ ਸਮਝਿਆ ਜਾਏਗਾ ਕਿ ਇਹ ਬੀਮਾਰੀ ਕਿਵੇਂ ਆਈ ਅਤੇ ਇੰਨੀ ਜਲਦੀ ਸਾਰੀ ਦੁਨੀਆਂ ਵਿੱਚ ਕਿਵੇਂ ਫੈਲੀ ... ਹੁਣ ਉਹ ਸਮਾਂ ਨਹੀਂ ਹੈ ... ਇਹ ਉਹ ਸਮਾਂ ਵੀ ਨਹੀਂ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਦੇ ਕੰਮਕਾਜ ਲਈ ਸਰੋਤਾਂ ਨੂੰ ਘਟਾਇਆ ਜਾਵੇ। ”

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ: "ਇਸ ਤਰ੍ਹਾਂ ਦੇ ਸਮੇਂ ਵਿੱਚ ਜਦੋਂ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ ਅਤੇ ਸਾਨੂੰ ਸਲਾਹ ਲੈਣ ਦੀ ਜ਼ਰੂਰਤ ਹੈ ਜਿਸ 'ਤੇ ਅਸੀਂ ਭਰੋਸਾ ਕਰ ਸਕਦੇ ਹਾਂ, WHO ਨੇ ਉਹ ਕੀਤਾ ਹੈ। ਅਸੀਂ ਇਸ ਦਾ ਸਮਰਥਨ ਜਾਰੀ ਰੱਖਾਂਗੇ।"

    ਯੂਐਸ ਹਾਊਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ, ਐਲੀਅਟ ਐਂਜਲ (ਡੈਮੋਕਰੇਟਿਕ ਪਾਰਟੀ ਦੇ ਮੈਂਬਰ): “ਹਰੇਕ ਦਿਨ ਵਿਗੜਦੇ ਹਾਲਾਤਾਂ ਵਿਚਾਲੇ ਰਾਸ਼ਟਰਪਤੀ ਸਾਨੂੰ ਆਪਣਾ ਸਿਆਸੀ ਖੇਡ ਦਿਖਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਦੋਸ਼ੀ ਠਹਿਰਾ ਰਹੇ ਹਨ, ਚੀਨ ਨੂੰ ਦੋਸ਼ੀ ਠਹਿਰਾ ਰਹੇ ਹਨ, ਸਿਆਸੀ ਵਿਰੋਧੀਆਂ, ਆਪਣੇ ਤੋਂ ਪਹਿਲਾਂ ਵਾਲੇ ਆਗੂਆਂ ਨੂੰ ਨੂੰ ਦੋਸ਼ੀ ਠਹਿਰਾ ਰਹੇ ਹਨ"

  20. 'ਕੋਵਿਡ-19 ਕਮਿਊਨਿਟੀ ਵਿੱਚ ਡੇਂਗੂ ਤੇ ਚਿਕਨਗੁਨੀਆ ਵਾਂਗ ਰਹੇਗਾ'

    ਯੂਕੇ ਦੇ ਨੈਸ਼ਨਲ ਹੈਲਥ ਸਰਵਿਸ ਦੇ ਸੀਨੀਅਰ ਮੈਂਬਰ ਅਤੇ ਮਦਰਾਸ ਮੈਡੀਕਲ ਕਾਲਜ ਦੇ ਪਾਲਾ ਬੀ ਰਾਜੇਸ਼ ਨੇ ਦਿ ਹਿੰਦੂ ਅਖ਼ਬਾਰ ਨਾਲ ਕੋਰੋਨਾਵਾਇਰਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੇ ਲੌਕਡਾਊਨ ਸਬੰਧੀ ਵਧੀਆ ਫੈਸਲਾ ਲਿਆ ਹੈ।

    ਇੱਥੇ ਬੁਨਿਆਦੀ ਢਾਂਚਾ ਹੈ - ਕੇਂਦਰ ਅਤੇ ਸੂਬਾ ਸਰਕਾਰਾਂ ਦੋਹਾਂ ਕੋਲ ਸਿਹਤ ਪ੍ਰਬੰਧ ਹਨ। ਸ਼ਾਇਦ ਸਰਕਾਰ ਗ਼ੈਰ-ਕੋਵਿਡ -19 ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਭੇਜਣ ਬਾਰੇ ਸੋਚ ਸਕਦੀ ਹੈ।ਜਿਵੇਂ ਕਿ ਅਸਾਮ ਵਿੱਚ ਕੀਤਾ ਗਿਆ ਹੈ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕੋਵਿਡ -19 ਕਮਿਊਨਿਟੀ ਵਿੱਚ ਰਹੇਗਾ, ਜਿਵੇਂ ਕਿ ਡੇਂਗੂ ਜਾਂ ਚਿਕਨਗੁਨੀਆ। ਇਹ ਇਸ ਦੇਸ਼ ਵਿੱਚ ਸਰਦੀਆਂ ਦੇ ਸਮੇਂ ਵਧੇਗਾ। ਟੀਕਾ ਤਿਆਰ ਹੋ ਜਾਣ 'ਤੇ ਬਜ਼ੁਰਗਾਂ ਸਣੇ ਕਮਜ਼ੋਰ ਲੋਕਾਂ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਦੀਆਂ ਹਨ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ