24 ਘੰਟਿਆਂ 'ਚ ਰਿਕਾਰਡ ਮੌਤਾਂ ਮਗਰੋਂ ਨਿਊ ਯਾਰਕ ਦੇ ਗਵਰਨਰ ਨੇ ਕਿਹਾ 'ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਤਾਂ ਹੀ ਜਾਨਾਂ ਬਚਣਗੀਆਂ'

ਅਮਰੀਕਾ ਤੇ ਬ੍ਰਿਟੇਨ ਵਿੱਚ ਮੌਤਾਂ ਦੇ ਅੰਕੜਿਆਂ ਨੇ ਡਰਾਇਆ। ਸਿਰਫ ਨਿਊ ਯਾਰਕ ਵਿੱਚ ਇੱਕ ਦਿਨ 'ਚ 731 ਮੌਤਾਂ। UK ਦੇ ਪੀਐੱਮ ਬੋਰਿਸ ਜੌਨਸਨ ਦੀ ਹਾਲਤ ਸਥਿਰ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਕਈ ਸੂਬਿਆਂ ਦੀਆਂ ਸਰਕਾਰਾਂ ਲੌਕਡਾਊਨ ਵਧਾਉਣ ਦੇ ਹੱਕ 'ਚ

  2. ਭਾਰਤ ਨੇ ਮਲੇਰੀਆ ਦੀਆਂ ਦਵਾਈਆਂ ਤੋਂ ਪਾਬੰਦੀ ਹਟਾਈ

    • ਭਾਰਤੀ ਵਿਦੇਸ਼ ਮੰਤਰਾਲੇ ਨੇ ਪੈਰਾਸਿਟਾਮੋਲ ਅਤੇ ਹਾਈਡ੍ਰੋਕਸਾਈਡਲੋਰੋਕਿਨ ਵਰਗੀਆਂ ਦਵਾਈਆਂ ਨੂੰ ਬਰਾਮਦ ਤੋਂ ਪਾਬੰਦੀ ਹਟਾ ਲਈ ਹੈ।
    • ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਗੁਆਂਢੀ ਦੇਸ਼ ਜੋ ਕੋਰੋਨਾਵਾਇਰਸ ਖ਼ਿਲਾਫ਼ ਜੰਗ ਦੌਰਾਨ ਭਾਰਤ ਦੀ ਸਮਰੱਥਾ ਉੱਤੇ ਨਿਰਭਰ ਹਨ, ਨੂੰ ਇਹ ਦਵਾਈਆ ਦਿੱਤੀਆਂ ਜਾਣਗੀਆਂ।
    • ਸ੍ਰੀਵਾਸਤਵ ਮੁਤਾਬਕ ਜੋ ਕੁਝ ਦੇਸ ਕੋਰੋਨਾਵਾਇਰਸ ਨਾਲ ਬਹੁਤ ਜ਼ਿਆਦਾ ਪੀੜਤ ਹਨ, ਉਨ੍ਹਾਂ ਨੂੰ ਵੀ ਇਹ ਦਿੱਤੀਆਂ ਜਾਣਗੀਆਂ।
    • ਭਾਰਤ ਦਾ ਇਹ ਬਿਆਨ ਡੌਨਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਕਿ ਜੇ ਭਾਰਤ ਨੇ ਮਲੇਰੀਆ ਦੀ ਮੰਗੀ ਗਈ ਦਵਾਈ ਨਾ ਦਿੱਤੀ ਤਾਂ ਅਮਰੀਕਾ ਵੀ ਪਲਟਵਾਰ ਕਰ ਸਕਦਾ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, MEA

    ਤਸਵੀਰ ਕੈਪਸ਼ਨ, ਕੌਮਾਂਤਰੀ ਸਹਿਯੋਗ ਦੀ ਸੋਚ ਤਹਿਤ ਲਿਆ ਫ਼ੈਸਲਾ : ਭਾਰਤ
  3. ਕੋਰੋਨਾਵਾਇਰਸ: ਕਈ ਲੋਕ ਦਰਖਤਾਂ ਉੱਤੇ ਕਿਉਂ ਰਹਿ ਰਹੇ ਹਨ?

  4. ਕੀ ਕੋਵਿਡ-19 ਦੂਜੀ ਵਾਰ ਬਿਮਾਰ ਕਰ ਸਕਦਾ ਹੈ

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ। ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਉੱਤੇ ਦੁਨੀਆਂ ਭਰ ਵਿਚ ਖੋਜ ਕਾਰਜ ਜਾਰੀ ਹਨ
  5. ‘ਮੂਰਖ਼’ ਸਿਹਤ ਮੰਤਰੀ ਵਲੋਂ ਅਸਤੀਫ਼ੇ ਦੀ ਪੇਸ਼ਕਸ਼

    ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਖੁਦ ਨੂੰ ‘ਮੂਰਖ਼’ ਕਿਹਾ ਹੈ।

    ਆਪਣੇ ਪਰਿਵਾਰ ਨਾਲ ਵੈਨ ਵਿੱਚ ਸਮੰਦਰ ਕਿਨਾਰੇ ਡਰਾਇਵ ਕਰਕੇ ਲੌਕਡਾਊਨ ਦੀ ਉਲੰਘਣਾ ਕਰਨ ਕਰਕੇ ਉਹ ਵਿਵਾਦਾਂ ਵਿੱਚ ਘਿਰੇ ਹੋਏ ਹਨ ।

    ਡੇਵਿਡ ਕਲਾਰਕ ਨੇ 20 ਕਿਲੋਮੀਟਰ ਡਰਾਇਵ ਕਰਕੇ ਲੌਕਡਾਊਨ ਦੀ ਉਲੰਘਣਾ ਕੀਤੀ ਹੈ।

    ਕਲਾਰਕ ਨੇ ਪ੍ਰਧਾਨ ਮੰਤਰੀ ਨੂੰ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ, ਪਰ ਨਾਲ ਹੀ ਕਿਹਾ ਹੈ ਕਿ ਉਹ ਸੰਕਟ ਦੀ ਘੜੀ ਵਿੱਚ ਕੰਮ ਕਰਦੇ ਰਹਿਣਗੇ।

    ਪਿਛਲੇ ਹਫ਼ਤੇ ਉਸ ਨੇ ਮਾਊਟੇਨ ਬਾਇਕ ਟਰੇਲ ਉੱਤੇ ਜਾ ਕੇ ਲੌਕਡਾਊਨ ਦੀ ਉਲੰਘਣਾ ਕੀਤੀ ਸੀ

    ਕੋਰੋਨਾਵਾਇਰਸ , ਨਿਊਜ਼ੀਲੈਂਡ

    ਤਸਵੀਰ ਸਰੋਤ, Monique/Stuff

    ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ
  6. ਭਾਰਤ ਨੇ ਨਾ ਦਿੱਤੀ ਮਲੇਰੀਆ ਦੀ ਦਵਾਈ ਤਾਂ ਅਮਰੀਕਾ ਕਰ ਸਕਦੈ ਪਲਟਵਾਰ : ਟਰੰਪ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਭਾਰਤ ਮਲੇਰੀਆ ਦੀਆਂ ਦਵਾਈਆਂ ਦੇ ਬਰਾਮਦ 'ਤੇ ਲੱਗੀ ਰੋਕ ਨੂੰ ਨਹੀਂ ਹਟਾਉਦਾ ਤਾਂ ਉਹ ਬਦਲੇ ਵਿੱਚ ਜਵਾਬੀ ਕਾਰਵਾਈ ਕਰ ਸਕਦੇ ਹਨ।

    ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ, "ਮੈਂ ਭਾਰਤੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ।"

    "ਸਾਡੇ ਦੋਵਾਂ ਵਿਚ ਚੰਗੀ ਗੱਲਬਾਤ ਹੋਈ ਹੈ, ਇਹ ਚੰਗਾ ਰਹੇਗਾ ਜੇ ਉਹ ਸਾਨੂੰ ਮਲੇਰੀਆ ਰੋਕੂ ਦਵਾਈਆਂ ਭੇਜਣ, ਜੇ ਉਹ ਨਹੀਂ ਦਿੰਦੇ, ਤਾਂ ਇਹ ਸਪੱਸ਼ਟ ਹੈ ਕਿ ਅਮਰੀਕਾ ਵਲੋਂ ਵੀ ਜਵਾਬੀ ਕਾਰਵਾਈ ਹੋ ਸਕਦੀ ਹੈ।’’

    ਅਮਰੀਕਾ ਵਿਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਦੇ ਪੀੜਤ ਲੋਕਾਂ ਲਈ ਮਲੇਰੀਆ ਦੀਆਂ ਦਵਾਈਆਂ ਮਦਦਗਾਰ ਸਾਬਤ ਹੁੰਦੀਆਂ ਹਨ।

    ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਅਮਰੀਕਾ ਲਈ ਹਾਈਡਰੋਕਸਾਈਕਲੋਰੋਕਿਨ ਭੇਜਣ ਲਈ ਕਿਹਾ ਹੈ।

    ਇਹ ਭਾਰਤ ਵਿੱਚ ਵੱਡੇ ਪੱਧਰ 'ਤੇ ਪੈਦਾ ਹੁੰਦੀ ਹੈ, ਪਰ ਇੱਥੇ ਖਪਤ ਵੀ ਕਾਫ਼ੀ ਹੈ। ਅਜਿਹੀ ਹਾਲਤ ਵਿੱਚ ਭਾਰਤ ਨੇ ਇਸਦੇ ਬਰਾਮਦ ਉੱਤੇ ਪਾਬੰਦੀ ਲਗਾ ਦਿੱਤੀ ਹੈ।

    ਪੀਐਮ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਜੋ ਵੀ ਕਰ ਸਕਦਾ ਹੈ ਉਹ ਕਰੇਗਾ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਨੇ ਮਲੇਰੀਆ ਦੀ ਦਵਾਈ ਦੀ ਬਰਾਮਦ ਉੱਤੇ ਲਾਈ ਹੋਈ ਹੈ ਪਾਬੰਦੀ
  7. ਕੋਰੋਨਾਵਾਇਰਸ : ਪੰਜਾਬ ਦਾ ਤਾਜ਼ਾ ਹਾਲ

    • ਸੋਮਵਾਰ ਨੂੰ 11 ਨਵੇਂ ਕੋਰੋਨਾਵਾਇਰਸ ਦੇ ਪੌਜ਼ੀਟਿਵ ਕੇਸ ਆਉਣ ਨਾਲ ਸੂਬੇ ਵਿਚ ਕੁੱਲ ਪੌਜ਼ੀਟਿਵ ਕੇਸਾਂ ਦੀ ਗਿਣਤੀ 79 ਹੋ ਗਈ ਹੈ।
    • ਸੂਬੇ ਵਿਚ ਤੱਕ 7 ਵਿਅਕਤੀ ਮਰੇ ਹਨ ਅਤੇ 14 ਜ਼ਿਲ੍ਹੇ ਕੋਰੋਨਾ ਲਾਗ ਦੀ ਮਾਰ ਹੇਠ ਆ ਚੁੱਕੇ ਹਨ
    • ਸਭ ਤੋਂ ਵੱਧ ਪ੍ਰਭਾਵਿਤ ਨਵਾਂ ਸ਼ਹਿਰ ਵਿਚ 8 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਜਲਦ ਘਰ ਭੇਜ ਦਿੱਤਾ ਜਾਵੇਗਾ
    • ਕਪੂਰਥਲਾ ਤੇ ਫਤਹਿਗੜ੍ਹ ਵਿੱਚ ਪਹਿਲੇ ਪੌਜ਼ੀਟਿਵ ਕੇਸ ਸਾਹਮਣੇ ਆ ਗਏ ਹਨ
    ਕੋੋਰੋਨਾਵਾਇੜਸ , ਮਨਪ੍ਰੀਤ ਬਾਦਲ

    ਤਸਵੀਰ ਸਰੋਤ, kulbir Bheera /BBC

    ਤਸਵੀਰ ਕੈਪਸ਼ਨ, ਸਿਹਤ ਕਾਮਿਆ ਦਾ ਸਨਮਾਨ
  8. ਕੋਰੋਨਾਵਾਇਰਸ: ਦੱਖਣੀ ਕੋਰੀਆ ਵਿੱਚ ਘਟ ਰਹੇ ਨੇ ਮਾਮਲੇ

    ਦੱਖਣੀ ਕੋਰੀਆ ਵਿੱਚ ਲਗਾਤਾਰ ਦੂਜੇ ਦਿਨ 50 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ।

    ਨਿਊਜ਼ ਸਾਈਟ ਯੌਨਹਪ ਨਿਊਜ਼ ਮੁਤਾਬਕ ਉੱਥੇ ਸੋਮਵਾਰ ਨੂੰ 47 ਨਵੇਂ ਕੇਸ ਮਿਲੇ, ਜਿਨ੍ਹਾਂ ਵਿੱਚ 17 ਬਾਹਰੋਂ ਆਏ ਸਨ। ਦੇਸ ਵਿੱਚ ਕੁੱਲ 10,331 ਕੇਸ ਹੋ ਗਏ ਹਨ।

    ਦੱਖਣੀ ਕੋਰੀਆ ਵੱਲੋਂ ਵਾਇਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੀ ਕਈਆਂ ਸ਼ਲਾਘਾ ਕੀਤੀ ਹੈ। ਇਹ ਮੂਲ ਤੌਰ ’ਤੇ ਦੋ ਚੀਜ਼ਾਂ ’ਤੇ ਨਿਰਭਰ ਕਰਦੀ ਹੈ, ਟੈਸਟਿੰਗ ਅਤੇ ਟਰੇਸਿੰਗ।

    ਇੱਥੇ ਡਿਜੀਟਲ ਤਕਨੀਕਾਂ ਰਾਹੀਂ ਟਰੇਸਿੰਗ ਕੀਤੀ ਗਈ ਅਤੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਟੈਸਟ ਕੀਤੀ ਜਾ ਰਹੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  9. ਕੋਰੋਨਾਵਾਇਰਸ ਕਰਕੇ ਚੀਨ ’ਚ ਕੋਈ ਮੌਤ ਨਹੀਂ

    ਚੀਨ ਵਿੱਚ ਕੋਰੋਨਾਵਾਇਰਸ ਦੇ 32 ਨਵੇਂ ਮਾਮਲੇ ਆਏ ਹਨ ਪਰ ਪਿਛਲੇ ਦਿਨੀ ਉੱਥੇ ਕੋਈ ਮੌਤ ਦਰਜ ਨਹੀਂ ਕੀਤੀ ਗਈ।

    ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਜਨਵਰੀ ਤੋਂ ਲੈ ਕੇ ਹੁਣ ਤੱਕ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਕੋਈ ਮੌਤ ਦਰਜ ਨਹੀਂ ਕੀਤੀ ਹੈ

    ਚੀਨ ਵਿੱਚ 81,740 ਕੇਸ ਅਤੇ 3300 ਮੌਤਾਂ ਹੋਈਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  10. ਬੋਰਿਸ ਜੌਨਸਨ ਆਈਸੀਯੂ 'ਚ ਦਾਖ਼ਲ

    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲੰਡਨ ਦੇ ਹਸਪਤਾਲ ਵਿੱਚ ਇੰਟੈਨਸਿਵ ਕੇਅਰ ਯੂਨਿਟ 'ਚ ਦਾਖ਼ਲ ਕਰਵਾਇਆ ਗਿਆ ਹੈ।

    ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ।

    10 ਦਿਨ ਪਹਿਲਾਂ ਬੋਰਿਸ ਜੌਨਸਨ ਨੂੰ ਕੋਵਿਡ-19 ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਸੇਂਟ ਥਾਮਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

    ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ।

    ਹੁਣ ਉਨ੍ਹਾਂ ਨੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੂੰ ਇਸ ਲਈ ਡਿਪਿਊਟ ਕੀਤਾ ਹੈ।

    Coronavirus

    ਤਸਵੀਰ ਸਰੋਤ, Getty Images

  11. ਕਿੱਥੇ ਕੀ ਹੈ ਹਾਲ

    ਦੁਨੀਆਂ ਵਿਚ 13 ਲੱਖ ਲੋਕ ਕੋਰੋਨਾ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 73 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।

    ਪੰਜਾਬ ਵਿੱਚ ਇਸ ਸਮੇਂ ਤੱਕ 79 ਪੌਜ਼ਿਟਿਵ ਕੇਸ ਹਨ ਅਤੇ 7 ਮੌਤਾਂ ਹੋਈਆਂ ਹਨ।

    ਸੂਬੇ ਵਿਚ 9695 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

    ਭਾਰਤ ’ਚ ਪਿਛਲੇ 24 ਘੰਟੇ ਦੌਰਾਨ 693 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁੱਲ 4067 ਪੌਜ਼ਿਟਿਵ ਮਰੀਜ਼ ਹੋ ਗਏ ਹਨ।

    ਭਾਰਤ ਵਿਚ ਹੁਣ ਤੱਕ 111 ਮੌਤਾਂ ਹੋ ਚੁੱਕੀਆਂ ਹਨ।

    ਜੇ ਤੁਸੀਂ ਸਾਡੇ ਨਾਲ ਅੱਜ ਜੁੜ ਰਹੇ ਹੋ, ਇੱਥੇ ਜਾਣੋ ਬੀਤੇ ਦਿਨ ਕਿੱਥੇ ਕੀ ਹੋਇਆ