24 ਘੰਟਿਆਂ 'ਚ ਰਿਕਾਰਡ ਮੌਤਾਂ ਮਗਰੋਂ ਨਿਊ ਯਾਰਕ ਦੇ ਗਵਰਨਰ ਨੇ ਕਿਹਾ 'ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਤਾਂ ਹੀ ਜਾਨਾਂ ਬਚਣਗੀਆਂ'

ਅਮਰੀਕਾ ਤੇ ਬ੍ਰਿਟੇਨ ਵਿੱਚ ਮੌਤਾਂ ਦੇ ਅੰਕੜਿਆਂ ਨੇ ਡਰਾਇਆ। ਸਿਰਫ ਨਿਊ ਯਾਰਕ ਵਿੱਚ ਇੱਕ ਦਿਨ 'ਚ 731 ਮੌਤਾਂ। UK ਦੇ ਪੀਐੱਮ ਬੋਰਿਸ ਜੌਨਸਨ ਦੀ ਹਾਲਤ ਸਥਿਰ

ਲਾਈਵ ਕਵਰੇਜ

  1. ਪਾਕਿਸਤਾਨ ਵਿੱਚ ਡਾਕਟਰ ਸਰਕਾਰ ਤੋਂ ਨਰਾਜ਼

    ਪਾਕਿਸਤਾਨ ਦੇ ਇੱਕ ਸੂਬੇ ਵਿੱਚ ਡਾਕਟਰ ਸਰਕਾਰ ਤੋਂ ਖਫਾ ਹਨ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਦਾ ਸਾਹਮਣਾ ਕਰਨ ਲਈ ਸਹੀ ਕੱਪੜੇ ਅਤੇ ਉਪਕਰਨ ਨਹੀਂ ਮਿਲ ਰਹੇ।

    ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਪਾਕਿਸਤਾਨ ’ਚ ਇਸ ਕਹਿਰ ਵਿਚਾਲੇ ਡਾਕਟਰ ਹੜਤਾਲ ’ਤੇ ਕਿਉਂ
  2. 'ਪੰਜਾਬ ਵਿੱਚ 10 ਲੱਖ ਰੈਪਿਡ ਟੈਸਟਿੰਗ ਕਿਟ ਖਰੀਦਣ ਦੀ ਯੋਜਨਾ'

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ ਗਿਣਤੀ 91 ਹੋ ਗਈ ਹੈ।

    ਉਨ੍ਹਾਂ ਕਿਹਾ, “ਅਸੀਂ 10 ਲੱਖ ਰੈਪਿਡ ਟੈਸਟਿੰਗ ਕਿਟ ਖਰੀਦਣ ਦੀ ਯੌਜਨਾ ਬਣਾਈ ਹੈ। ਤਬਲੀਗੀ ਜਮਾਤ ਦੇ ਹੁਣ ਤੱਕ 448 ਮੈਂਬਰ ਟਰੇਸ ਹੋ ਗਏ ਹਨ ਜਿਨ੍ਹਾਂ ਵਿੱਚੋਂ 15 ਪੌਜਿਟਿਵ ਪਾਏ ਗਏ ਹਨ ਜਦੋਂਕਿ 119 ਦੇ ਨਤੀਜੇ ਆਉਣੇ ਬਾਕੀ ਹਨ।”

    balbir sidhu
    ਤਸਵੀਰ ਕੈਪਸ਼ਨ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਮੁਤਾਬਕ ਸੂਬਾ ਸਰਕਾਰ ਨੇ 10 ਲੱਖ ਰੈਪਿਡ ਟੈਸਟਿੰਗ ਕਿਟ ਖਰੀਦਣ ਦੀ ਯੌਜਨਾ ਬਣਾਈ ਹੈ
  3. ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਗੂਆਂ ਦੀਆਂ ਤਨਖਾਹਾਂ 'ਚ 30 ਫੀਸਦੀ ਕਟੌਤੀ ਕਰਨ ਦੀ ਮੰਗ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕੋਵਿਡ-19 ਦੀ ਮਹਾਂਮਾਰੀ ਖ਼ਿਲਾਫ ਲੜਾਈ ਵਾਸਤੇ ਫੰਡ ਜੁਟਾਉਣ ਲਈ ਵਿੱਤੀ ਸਾਲ 2020-21 ਦੌਰਾਨ ਸਾਰੇ ਮੰਤਰੀਆਂ, ਵਿਧਾਇਕਾਂ, ਵੱਖ-ਵੱਖ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਂਨਾਂ, ਸਲਾਹਕਾਰਾਂ ਦੀਆਂ ਤਨਖਾਹਾਂ ਵਿੱਚ 30 ਫੀਸਦੀ ਕਟੌਤੀ ਕਰਨ।

    ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸਾਰੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਵਿਦੇਸ਼ ਯਾਤਰਾ ਉੱਤੇ ਪਾਬੰਦੀ ਲਾਈ ਜਾਵੇ ਅਤੇ ਮੁੱਖ ਮੰਤਰੀ ਵੀ ਇਸ ਪਾਬੰਦੀ ਦੇ ਦਾਇਰੇ ਹੇਠ ਆਉਣ।

    ਸੁਖਬੀਰ ਬਾਦਲ

    ਤਸਵੀਰ ਸਰੋਤ, Sukhbir Badal/FB

    ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਨੇ ਮੰਤਰੀਆਂ, ਵਿਧਾਇਕਾਂ ਤੇ ਸਿਆਸੀ ਅਹੁੇਦਾਰਾਂ ਦੀ ਤਨਖਾਹਾਂ ਚ 30 ਫੀਸਦ ਕਟੌਤੀ ਲਈ ਕਿਹਾ
  4. ਪੰਜਾਬ ਸਰਕਾਰ ਨੇ ਤਬਲੀਗੀ ਜਮਾਤ ਦੇ ਲੁਕੇ ਹੋਏ ਮੈਂਬਰਾਂ ਨੂੰ ਦਿੱਤਾ 24 ਘੰਟਿਆਂ ਦਾ ਸਮਾਂ

    ਦਿੱਲੀ ਦੇ ਨਿਜਾਮੁਦੀਨ ਮਰਕਜ਼ ਵਿੱਚ ਸਾਮਿਲ ਹੋਏ ਤਬਲੀਗੀ ਜਮਾਤ ਦੇ ਲੁਕੇ ਹੋਏ ਮੈਂਬਰਾਂ ਨੂ ਪੰਜਾਬ ਸਰਕਾਰ ਨੇ 24 ਘੰਟਿਆਂ ਦੀ ਮੋਹਲਤ ਦਿੱਤੀ ਹੈ।

    ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 24 ਘੰਟਿਆਂ ਅੰਦਰ ਉਹ ਖੁਦ ਸਾਹਮਣੇ ਆ ਕੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ, ਨਹੀਂ ਤਾਂ ਉਨ੍ਹਾਂ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ।

    ਨਿਜਾਮੁਦੀਨ ਤੋਂ ਤਬਲੀਗੀ ਜਮਾਤ ਦੇ ਪੰਜਾਬ ਵਿੱਚ ਹੁਣ ਤੱਕ 445 ਮੈਂਬਰਾਂ ਬਾਰੇ ਜਾਣਕਾਰੀ ਮਿਲ ਗਈ ਹੈ ਜਦੋਂਕਿ 22 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।

    ਇਨ੍ਹਾਂ ਵਿੱਚੋਂ 350 ਲੋਕਾਂ ਦੇ ਸੈਂਪਲ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 12 ਲੋਕ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ ਜਦੋਂਕਿ 111 ਦੇ ਨਤੀਜੇ ਨਕਾਰਾਤਮਕ ਆਏ ਹਨ।

    227 ਤਬਲੀਗੀ ਜਮਾਤ ਦੇ ਮੈਂਬਰਾਂ ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  5. ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ 5 ਹੋਰ ਮਾਮਲੇ ਸਾਹਮਣੇ ਆਏ

    ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਪੰਜਾਬ ਦੇ ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਕੁੱਲ 7 ਮੌਤਾਂ ਹੋ ਚੁੱਕੀਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  6. 'ਕੋਰੋਨਾਵਾਇਰਸ ਦਾ ਮਰੀਜ਼ ਲੌਕਡਾਊਨ ਜਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰੇ ਤਾਂ 406 ਲੋਕਾਂ ਨੂੰ ਇਨਫੈਕਸ਼ਨ ਦੇ ਸਕਦਾ ਹੈ'

    ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਕੋਰੋਨਾਵਾਇਰਸ ਸਬੰਧੀ ਮੌਜੂਦਾ ਜਾਣਕਾਰੀ ਦਿੱਤੀ।

    • ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 4421 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਪਿਛਲੇ 24 ਘੰਟਿਆਂ ਵਿੱਚ 354 ਮਾਮਲੇ ਸ਼ਾਮਿਲ ਹਨ।
    • ਹੁਣ ਤੱਕ 326 ਲੋਕ ਸਿਹਤਯਾਬ ਹੋ ਗਏ ਹਨ ਜਿਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ ਜਦੋਂਕਿ 117 ਮਰੀਜਾਂ ਦੀ ਮੌਤ ਹੋ ਚੁੱਕੀ ਹੈ।
    • ਭਾਰਤੀ ਰੇਲਵੇ ਨੇ 2500 ਕੋਚਾਂ ਵਿੱਚ 40,000 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਹਨ।
    • ਉਹ ਰੋਜਾਨਾ 375 ਆਈਸੋਲੇਸ਼ਨ ਬੈੱਡ ਰੋਜਾਨਾ ਬਣਾ ਰਹੇ ਹਨ। ਇਹ ਦੇਸ ਦੇ 133 ਖੇਤਰਾਂ ਵਿੱਚ ਹੋ ਰਿਹਾ ਹੈ।
    • ICMR ਦੇ ਤਾਜਾ ਅੰਕੜਿਆਂ ਮੁਤਾਬਕ ਜੇ ਕੋਈ ਕੋਰੋਨਾਵਾਇਰਸ ਪੌਜ਼ਿਟਿਵ ਮਰੀਜ਼ ਲੌਕਡਾਊਨ ਦੇ ਨਿਯਮਾਂ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰਦਾ ਤਾਂ ਮਰੀਜ਼ 406 ਲੋਕਾਂ ਨੂੰ 30 ਦਿਨਾਂ ਵਿੱਚ ਇਨਫੈਕਸ਼ਨ ਫੈਲਾ ਸਕਦਾ ਹੈ।
    • ਆਈਸੀਐੱਮਆਰ ਦੇ ਆਰ ਗੰਗਾਖੇਡਕਰ ਮੁਤਾਬਕ ਹੁਣ ਤੱਕ ਭਾਰਤ ਵਿੱਚ 1,07,006 ਟੈਸਟ ਹੋ ਚੁੱਕੇ ਹਨ।
    • ਇਸ ਵੇਲੇ 136 ਸਰਕਾਰੀ ਲੈਬ ਹਨ ਅਤੇ 59 ਨਿੱਜੀ ਲੈਬਰੋਟਰੀਆਂ ਨੂੰ ਕੋਰੋਨਾਵਾਇਰਸ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  7. ਕੋਰੋਨਾਵਾਇਰਸ ਨਾਲ ਜੁੜੀ ਉਮੀਦ ਦੇਣ ਵਾਲੀਆਂ ਖ਼ਬਰਾਂ

  8. ਚੀਨ ਵਿੱਚ ਕੋਰੋਨਾਵਾਇਰਸ ਕਰਕੇ ਇੱਕ ਵੀ ਮੌਤ ਨਹੀਂ

    ਚੀਨ ਵਿੱਚ ਪਹਿਲੀ ਵਾਰੀ ਮੰਗਲਵਾਰ ਨੂੰ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ ਹੈ।

    ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਮੁਤਾਬਕ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ।

    ਚੀਨ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਹੁਣ ਤੱਕ ਕੁੱਲ 81 ਹਜਾਰ 740 ਮਾਮਲੇ ਸਾਹਮਣੇ ਆਏ ਹਨ ਅਤੇ 3,331 ਲੋਕਾਂ ਦੀ ਮੌਤ ਹੋਈ ਹੈ।

    ਕੋੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਹੁਣ ਤੱਕ ਕੁੱਲ 81 ਹਜਾਰ 740 ਮਾਮਲੇ ਸਾਹਮਣੇ ਆਏ ਹਨ
  9. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ

    ਪੰਜਾਬ ਵਿਚ ਕੋਰੋਨਾਵਾਇਰਸ ਦੇ ਕਈ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਤੋਂ ਬਆਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋਏ ਹਨ।

    ਕੋਰੋਨਾਵਾਇਰਸ ਨਾਲ ਹੋਣ ਵਾਲੀ ਮੌਤ ਨਾਲ ਕੀ ਖ਼ਤਰੇ ਜੁੜੇ ਹੁੰਦੇ ਹਨ ਅਤੇ ਕਿਹੋ ਜਿਹੀਆਂ ਸਾਵਧਾਨੀਆਂ ਦੀ ਲੋੜ ਹੁੰਦੀ ਹੈ।

    ਕਈ ਲੋਕਾਂ ਦੇ ਮਨਾਂ ਵਿੱਚ ਡਰ ਹੈ ਕਿ ਮ੍ਰਿਤਕਾਂ ਦੇ ਸਸਕਾਰ ਵੇਲੇ ਕਿਤੇ ਉਨ੍ਹਾਂ ਨੂੰ ਵੀ ਇਨਫੈਕਸ਼ਨ ਨਾ ਹੋ ਜਾਵੇ।

    ਅਜਿਹੇ ਵਿੱਚ ਕਈਆਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਵੇਗਾ ਕਿ ਜਦੋਂ ਕੋਰੋਨਾਵਾਇਰਸ ਨਾਲ ਪੀੜਤ ਸ਼ਖਸ ਦੀ ਮੌਤ ਹੁੰਦੀ ਹੈ ਤਾਂ ਉਸਦਾ ਸਸਕਾਰ ਕਰਨ ਵੇਲੇ ਕਿਹੜੇ ਖ਼ਤਰੇ ਹੋ ਸਕਦੇ ਹਨ ਤੇ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆ ਚਾਹੀਦੀਆਂ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ
  10. ਚੰਡੀਗੜ੍ਹ ਦੀਆਂ ਮੋਬਾਇਲ ਸਬਜ਼ੀ ਮੰਡੀਆਂ

    ਚੰਡੀਗੜ੍ਹ ਵਿਚ ਲੋਕਾਂ ਨੂੰ ਰੋਜ਼ਾਨਾਂ ਵਰਤੋਂ ਦੀਆਂ ਚੀਜ਼ਾਂ ਘਰੋਂ ਘਰੀਂ ਪਹੁੰਚਾਉਣ ਲਈ ਮੋਬਾਇਲ ਦੁਕਾਨਾਂ ਸ਼ੁਰੂ ਕੀਤੀਆਂ ਗਈਆਂ ਹਨ। ਫਿਰ ਭਾਵੇਂ ਉਹ ਹਰੀਆਂ ਸ਼ਬਜ਼ੀਆਂ ਹੋਣ, ਕਰਿਆਨਾ ਜਾਂ ਹੋਰ ਵਸਤਾਂ

    ਚੰਡੀਗੜ , ਕੋਰੋਨਾ ਵਾਇਰਸ

    ਤਸਵੀਰ ਸਰੋਤ, Chandiagrh Admin

    ਚੰਡੀਗੜ੍ਹ ਕੋਰੋਨਾ

    ਤਸਵੀਰ ਸਰੋਤ, Chandiagrh Admin

    ਕੋਰੋਨਾਵਾਇਰਸ

    ਤਸਵੀਰ ਸਰੋਤ, Chandigarh Admin

  11. ਕੋਰੋਨਾਵਾਇਰਸ: ਬੈਂਕਾਂ ਨੇ ਕਿਸ਼ਤਾਂ ਮਾਫ ਕੀਤੀਆਂ ਜਾਂ ਕੋਈ ਹੋਰ ਭੰਬਲਭੂਸਾ ਹੈ, ਆਓ ਜਾਣੀਏ

    ਕੋਰੋਨਾਵਾਇਰਸ ਦੇ ਪਸਾਰ ਬਾਰੇ ਤੇ ਸਾਇੰਸ ਬਾਰੇ ਬਹੁਤ ਗੱਲਾਂ ਹੋਈਆਂ ਹਨ, ਜ਼ਰੂਰੀ ਵੀ ਹਨ।

    ਪਰ ਸਾਡੀਆਂ-ਤੁਹਾਡੀਆਂ ਜੇਬਾਂ ਉੱਤੇ ਵੀ ਤਾਂ ਅਸਰ ਪਿਆ ਹੈ, ਆਓ ਅੱਜ ਕੋਰੋਨਾ ਦਾ ਆਪਣੀਆਂ ਮਹੀਨਾਵਾਰ ਕਿਸ਼ਤਾਂ ਜਾਂ EMIs ਉੱਤੇ ਪੈਂਦਾ ਅਸਰ ਵੇਖਦੇ ਹਾਂ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਬੈਂਕਾਂ ਨੇ ਕਿਸ਼ਤਾਂ ਮਾਫ ਕੀਤੀਆਂ ਜਾਂ ਕੋਈ ਹੋਰ ਭੰਬਲਭੂਸਾ ਹੈ, ਆਓ ਜਾਣੀਏ
  12. ਕੋਰੋਨਾ ਅਫ਼ਵਾਹਾਂ ਨੂੰ ਰੋਕਣ ਲਈ ਵੱਟਸਐਪ ਦਾ ਕਦਮ

    ਕੋਰੋਨਾਵਾਇਰਸ ਦੇ ਸੰਕਟ ਵਿਚ ਜੂਝ ਰਹੀ ਦੁਨੀਆਂ ਲਈ ਸੰਪਰਕ ਦਾ ਸਾਧਨ ਬਣੇ ਵੱਟਸਐਪ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ।

    ਵੱਟਸਐਪ ਦੀ ਵੈੱਬਸਾਇਟ ਉੱਤੇ ਪੋਸਟ ਕੀਤੇ ਗਏ ਇੱਕ ਮੈਸੇਜ ਮੁਤਾਬਕ ਹੁਣ ਯੂਜ਼ਰ ਇੱਕ ਸਮੇਂ ਸਿਰਫ਼ ਇੱਕ ਚੈਟ ਗਰੁੱਪ ਵਿਚ ਕੋਈ ਵੀ ਮੈਸੇਜ ਸੇਅਰ ਕਰ ਸਕੇਗਾ।

    ਵੱਟਸਐਪ ਮੁਤਾਬਕ ਇਹ ਕਦਮ ਲੋਕਾਂ ਦੀ ਨਿੱਜਤਾ ਯਕੀਨੀ ਬਣਾਉਣ ਅਤੇ ਅਫ਼ਵਾਹਾ ਫ਼ੈਲਾਉਣ ਦੇ ਰੁਝਾਨ ਨੂੰ ਰੋਕਣ ਲਈ ਕੀਤਾ ਗਿਆ ਹੈ।

    ਪਿਛਲੇ ਸਾਲ ਵੱਟਸਐਪ ਨੇ ਮੈਸੇਜ ਫਾਰਵਰਡ ਕਰਨ ਦੀ ਗਿਣਤੀ ਵਿਚ ਕਟੌਤੀ ਕੀਤੀ ਸੀ, ਜਿਸ ਨਾਲ ਮੈਸੇਜ ਫਾਰਵਰਡ ਕਰਨ ਦੀ ਮਾਤਰਾ ਵਿਚ ਗਲੋਬਲ ਪੱਧਰ ਉੱਤੇ 25 ਫ਼ੀਸਦ ਦੀ ਕਮੀ ਆਈ ਹੈ।

  13. ਪੰਜਾਬ ਤੇ ਹਰਿਆਣਾ ਸਣੇ ਜਾਣੋ ਤਾਜ਼ਾ ਅਪਡੇਟ

    • ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 88 ਹੋ ਗਈ ਹੈ ਅਤੇ ਹੁਣ ਤੱਕ 7 ਮੌਤਾਂ ਹੋਈਆਂ ਹਨ।
    • ਹਰਿਆਣਾ ਵਿਚ ਪੌਜ਼ਿਟਿਵ ਕੇਸ 96 ਹਨ ਅਤੇ 2 ਮੌਤਾਂ ਵੀ ਹੋ ਚੁੱਕੀਆਂ ਹਨ। ਚੰਡੀਗੜ੍ਹ ਵਿਚ 18 ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ
    • ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 5 ਮੌਤਾਂ ਨਾਲ ਅੰਕੜਾ 114 ਉੱਤੇ ਪਹੁੰਚ ਗਿਆ ਹੈ। 354 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 329 ਜਣੇ ਠੀਕ ਹੋ ਗਏ ਹਨ ।
    • ਦੁਨੀਆਂ ਭਰ ਵਿਚ ਹੁਣ ਤੱਕ 13,38000 ਲੋਕ ਕੋਰੋਨਾ ਪੌਜ਼ਿਟਿਵ ਹਨ ਅਤੇ 74 ਹਜ਼ਾਰ ਮੌਤਾਂ ਹੋਈਆਂ ਹਨ।
    • 2,75,883 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਭਾਵੇਂ ਕਿ ਕੋਰੋਨਾ ਦੀ ਅਜੇ ਤੱਕ ਕੋਈ ਦਵਾਈ ਨਹੀਂ ਬਣੀ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ
  14. ‘ਭੀਲਵਾੜ’ ਮਾਡਲ ਬਣੇਗਾ ਕੋਰੋਨਾ ਖ਼ਿਲਾਫ਼ ਜੰਗ ਦਾ ਹਥਿਆਰ

    • ਰਾਜਸਥਾਨ ਦੀ ਟੈਕਸਟਾਇਲ ਹੱਬ ‘ਭੀਲਵਾੜਾ’ ਵਿਚ ਜੋ ਹਮਲਾਵਰ ਪਲਾਨ ਉੱਤੇ ਕੰਮ ਕੀਤਾ ਗਿਆ, ਉਸ ਨੂੰ ਦੇਸ਼ ਭਰ ਲਈ ਮਾਡਲ ਬਣਾਉਣ ਦੇ ਸੰਕੇਤ ਦਿੱਤੇ ਗਏ ਹਨ।
    • ਭੀਲਵਾੜਾ ਵਿਚ 27 ਪੌਜ਼ਿਟਿਵ ਮਰੀਜ਼ ਸਨ, ਜਿੰਨ੍ਹਾਂ ਵਿਚੋਂ 17 ਠੀਕ ਹੋ ਗਏ ਹਨ, 9 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
    • ਐੱਨਡੀਟੀਵੀ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਮੰਤਰਾਲਾ ਦੇਸ ਵਿਚ ਇਸ ਤਰ੍ਹਾਂ ਦੀ ਰਣਨੀਤੀ ਬਣਾਉਣ ਦੇ ਸੰਕੇਤ ਦੇ ਰਿਹਾ ਹੈ।
    • ਭੀਲਵਾੜਾ ਵਿਚ 19 ਮਾਰਚ ਨੂੰ 2 ਪੌਜਿਟਿਵ ਕੇਸ ਆਏ ਸਨ, ਜੋ 6000 ਵਿਅਕਤੀਆਂ ਨੂੰ ਮਿਲੇ ਸਨ,
    • ਪਰ ਸਿਹਤ ਮੰਤਰਾਲੇ ਨੇ ਇਸ ਤਰ੍ਹਾਂ ਉਪਾਅ ਕੀਤੇ ਕਿ 30 ਮਾਰਚ ਤੋਂ ਹੁਣ ਤੱਕ ਸਿਰਫ਼ ਇੱਕ ਪੌਜ਼ਿਟਿਵ ਕੇਸ ਸਾਹਮਣੇ ਆਇਆ।
    • ਸੂਬਾ ਸਰਕਾਰ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਤੇ ਲੌਕਡਾਊਨ ਜਾਰੀ ਰਹੇਗਾ, ਪਰ ਭੀਲਵਾੜਾ ਵਿਚ ਅਪਣਾਈ ਰਣਨੀਤੀ ਦੇਸ ਲਈ ਐਂਟੀ ਕੋਰੋਨਾ ਮਾਡਲ ਬਣਦੀ ਦਿਖ ਰਹੀ ਹੈ।
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਕਿਹਾ ਸੀ ਕਿ ਰਾਜਸਥਾਨ ਵਿਚ ਹੋਏ ਕੰਮ ਦੀ ਪੂਰੇ ਦੇਸ ਵਿਚ ਪ੍ਰਸ਼ੰਸਾ ਹੋਈ ਹੈ।
  15. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਤੇ ਬਚਾਅ ਦੇ ਤਰੀਕੇ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ। ਪੂਰੀ ਖਬਰ ਪੜ੍ਹਨ ਲਈ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, PAU

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਕੀ ਹਨ ਤਰੀਕੇ
  16. ਪੰਜਾਬ ਵਿੱਚ 8 ਮਰੀਜ਼ ਹੋਏ ਸਿਹਤਯਾਬ

    • ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬਿਆਨ ਮੁਤਾਬਕ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ 8 ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ।
    • ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ 18 ਪੌਜ਼ੀਟਿਵ ਵਿਅਕਤੀਆਂ ਵਿੱਚੋਂ 8 ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ।
    • ਏਕਾਂਤਵਾਸ ਪੂਰਾ ਕਰਨ ਤੋਂ ਬਾਅਦ 2 ਹੋਰ ਦੀ ਰਿਪੋਰਟ ਪਹਿਲੀ ਵਾਰ ਨੈਗੇਟਿਵ ਆਈ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Punjab Government

    ਤਸਵੀਰ ਕੈਪਸ਼ਨ, ਮਰੀਜ਼ ਏਕਾਂਤਵਾਸ ਅੱਗੇ ਪੋਸਟਰ ਲਗਾਉਂਦੀਆਂ ਸਿਹਤ ਵਿਭਾਗ ਦੀਆਂ ਬੀਬੀਆਂ
  17. ਕੋਰੋਨਾਵਾਇਰਸ: ਕੀ ਅਰਥਵਿਵਸਥਾ ਨੂੰ ਲੋਕਾਂ ਤੋਂ ਵੱਧ ਮਹੱਤਤਾ ਦੇਣੀ ਸਹੀ ਹੈ?

  18. ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਦੇ ਤਾਜ਼ਾ ਹਾਲਾਤ

    • ਪੰਜਾਬ ਵਿੱਚ ਪੌਜ਼ੀਟਿਵ ਕੇਸਾਂ ਦੀ ਗਿਣਤੀ ਵਧ ਕੇ 88 ਹੋ ਗਈ ਹੈ ਅਤੇ ਹੁਣ ਤੱਕ 7 ਮੌਤਾਂ ਹੋਈਆਂ ਹਨ।
    • ਹਰਿਆਣਾ ਵਿਚ ਪੌਜ਼ੀਟਿਵ ਕੇਸ 96 ਹਨ ਅਤੇ ਸੂਬੇ ਵਿਚ 2 ਮੌਤਾਂ ਵੀ ਹੋ ਚੁੱਕੀਆਂ ਹਨ।
    • ਚੰਡੀਗੜ੍ਹ ਵਿਚ 18 ਪੌਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ
    • ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 5 ਮੌਤਾਂ ਨਾਲ ਅੰਕੜਾ 114 ਉੱਤੇ ਪਹੁੰਚ ਗਿਆ ਹੈ। 354 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 329 ਜਣੇ ਠੀਕ ਹੋ ਗਏ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Pal SIngh Nauli/BBC

    ਤਸਵੀਰ ਕੈਪਸ਼ਨ, ਜਲੰਧਰ ਦੇ ਕਮਿਸ਼ਨਰ ਦਵਿੰਦਰ ਸ਼ਰਮਾ ਲੋਕਾਂ ਨਾਲ ਗੱਲਬਾਤ ਦੌਰਾਨ
  19. 14 ਅਪ੍ਰੈਲ ਤੋ ਬਾਅਦ ਹੋਵੇਗਾ ਕਰਫਿਊ ਬਾਰੇ ਫ਼ੈਸਲਾ : ਡੀਜੀਪੀ

    ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪੁਲਿਸ ਦੀ ਭੂਮਿਕਾ ਬਾਰੇ ਲੋਕਾਂ ਦੀ ਫੀਡਬੈਕ ਸਾਂਝਾ ਕੀਤੀ

    • ਪੰਜਾਬ ਵਿੱਚ 14 ਤਾਰੀਖ਼ ਤੱਕ ਕਰਫ਼ਿਊ ਜਾਰੀ ਰਹੇਗਾ ਅਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲਾ ਫ਼ੈਸਲਾ ਕੀਤਾ ਜਾਵੇਗਾ।
    • ਅਫ਼ਵਾਹਾ ਫ਼ੈਲਾਉਣ ਵਾਲਿਆਂ ਖ਼ਿਲਾਫ਼ ‘ਫੇਕ ਨਿਊਜ਼ ਦੀ ਖੈਰ ਨਹੀਂ’ ਮੁਹਿੰਮ ’ਚ ਸਹਿਯੋਗ ਦੀ ਮੰਗ
    • ਕਿਸੇ ਵੀ ਪੁਲਿਸ ਕਰਮੀ ਦਾ ਲੋਕਾਂ ਨਾਲ ਮਾੜਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ
    • ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ ਓਪਨ ਜੇਲ੍ਹਾਂ ਬਣਾਈਆਂ ਗਈਆ ਹਨ
  20. ਕੇਜਰੀਵਾਲ ਦੀ ਮਹਾਂ ਰਣਨੀਤੀ

    • ਅਰਵਿੰਦ ਕੇਜਰੀਵਾਲ ਅੱਜ ਕਰੀਬ ਇੱਕ ਵਜੇ ਕਰਨਗੇ 5 ਨੁਕਾਤੀ ਰਣਨੀਤੀ ਦਾ ਐਲਾਨ
    • ਦਿੱਲੀ ਵਿਚ ਅਗਲੇ ਕੁਝ ਦਿਨਾਂ ਦੌਰਾਨ 01 ਲੱਖ ਤੋਂ ਵੱਧ ਟੈਸਟ ਹੋਣਗੇ
    • ਨਿਜ਼ਾਮੂਦੀਨ ਤੇ ਦਿਲਸ਼ਾਨ ਗਾਰਡਨ ਵਰਗੇ ਹੌਟ-ਸਪੌਟਸ ਵਿਚ ਰੈਂਡਮ ਟੈਸਟ ਹੋਣਗੇ
    • ਦਿੱਲੀ ਵਿਚ ਵੱਡੇ ਏਕਾਂਤ ਕੈਂਪ ਬਣਾਉਣ ਦਾ ਪਲਾਨ
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੇਜਰੀਵਾਲ ਨੇ ਬਣਾਈ ਮਹਾਂ-ਰਣਨੀਤੀ