
ਤਸਵੀਰ ਸਰੋਤ, ANI
ਤਸਵੀਰ ਕੈਪਸ਼ਨ, ਸੈਕਰਾਮੈਂਟੋ ਗੁਰਦੁਆਰੇ ਨੇੜੇ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀ ਗੰਭੀਰ ਜਖ਼ਮੀ ਹੋਏ ਹਨਸੈਕਰਾਮੈਂਟੋ
ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਐਤਵਾਰ ਨੂੰ ਗੁਰਦੁਆਰਾ
ਸੈਕਰਾਮੈਂਟੋ ਨੇੜੇ ਚੱਲੀਆਂ ਗੋਲੀਆਂ ਵਿੱਚ ਘੱਟੋ-ਘੱਟ ਦੋ ਲੋਕ ਜਖ਼ਮੀ ਹੋ ਗਏ ਹਨ।
ਖ਼ਬਰ ਏਜੰਸੀ
ਏਐੱਨਆਈ ਮੁਤਬਾਕ ਸ਼ੈਰਿਫ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਗੋਲੀਬਾਰੀ ਸਥਾਨਕ ਸਮੇਂ
ਮੁਤਾਬਕ ਦੁਪਿਹਰ ਨੂੰ ਕਰੀਬ 2:30 ਵਜੇ
ਹੋਈ।
ਸ਼ੈਰਿਫ਼
ਆਫ਼ਿਸ ਮੁਤਾਬਕ ਦੋਵੇਂ ਪੀੜਤ ਗੰਭੀਰ ਹਾਲਾਤ ਵਿੱਚ ਹਨ ਤੇ ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਨਹੀਂ
ਹੋ ਸਕੀ ਹੈ।
ਸੈਕਰਾਮੈਂਟੋ
ਕਾਉਂਟੀ ਸ਼ੈਰਿਫ਼ਿ ਦਫ਼ਤਰ ਦੇ ਬੁਲਾਰੇ ਅਮਰ ਗਾਂਧੀ ਨੇ ਦੱਸਿਆ ਕਿ ਗੋਲੀਬਾਰੀ ਕਿਸੇ ਨਸਲੀ ਜਾਂ
ਨਫ਼ਰਤੀ ਭੇਦਭਾਵ ਦਾ ਨਤੀਜਾ ਨਹੀਂ ਹੈ।
ਉਨ੍ਹਾਂ
ਦੱਸਿਆਂ ਤਿੰਨ ਲੋਕਾਂ ਦਰਮਿਆਨ ਬਹਿਸ ਤੇ ਲੜਾਈ ਹੋ ਰਹੀ ਸੀ ਜੋ ਗੋਲੀਬਾਰੀ ਤੱਕ ਪਹੁੰਚ ਗਈ।
“ਇਹ
ਘਟਨਾ ਉਨ੍ਹਾਂ ਲੋਕਾਂ ਦਰਮਿਆਨ ਵਾਪਰੀ ਜੋ ਇੱਕ-ਦੂਜੇ ਦੇ ਵਾਕਫ਼ ਸਨ।”
ਉਨ੍ਹਾਂ
ਘਟਨਾ ਬਾਰੇ ਦੱਸਿਆ ਕਿਹਾ ਕਿ ਇੱਕ ਵਿਅਕਤੀ ਹੇਠਾਂ ਡਿੱਗਿਆ ਹੋਇਆ ਸੀ ਜਦੋਂ ਉਸ ਨੇ ਦੂਜੇ ਦੇ ਗੋਲੀ
ਮਾਰੇ। ਤੇ ਇਸੇ ਦੌਰਾਨ ਉਸ ਨੂੰ ਵੀ ਜਵਾਬੀ ਗੋਲੀ ਲੱਗੀ ਹੈ।
ਗਾਂਧੀ
ਨੇ ਦੱਸਿਆ,“ਇਸ ਝਗੜੇ ਵਿੱਚ ਸ਼ਾਮਿਲ ਸਾਰੇ ਲੋਕ ਇੱਕ-ਦੂਜੇ ਨੂੰ ਜਾਣਦੇ ਸਨ। ਇਸ ਤਰ੍ਹਾਂ ਲੱਗ ਰਿਹਾ
ਹੈ ਕਿ ਉਨ੍ਹਾਂ ਦਰਮਿਆਨ ਇਸ ਝਗੜੇ ਦੇ ਪਹਿਲਾਂ ਤੋਂ ਹੀ ਕੋਈ ਟਕਰਾਅ ਚੱਲ ਰਿਹਾ ਸੀ।