ਸਪੇਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ ਜੋ ਵੀ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ
ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।
ਸਪੇਨ ਵੱਲੋਂ ਇਹ ਅਧਿਕਾਰਤ ਬਿਆਨ ਬ੍ਰਿਟੇਨ ਵੱਲੋਂ ਸਪੇਨ ਤੋਂ ਪਰਤਣ ਵਾਲੇ ਲੋਕਾਂ ਉੱਤੇ 14
ਦਿਨਾਂ ਦੇ ਕੁਅਰੰਟੀਨ ਵਾਲੇ ਫ਼ੈਸਲੇ ਦੇ ਲਾਗੂ ਕਰਨ ਤੋਂ ਬਾਅਦ ਆਇਆ ਹੈ।
ਹਾਲ ਹੀ ਵਿੱਚ ਸਪੇਨ ‘ਚ ਲੌਕਡਾਊਨ ਦਰਮਿਆਨ ਢਿੱਲ ਦੇਣ ਤੋਂ ਬਾਅਦ ਲਾਗ ਦੇ
ਮਾਮਲੇ ਤੇਜ਼ੀ ਨਾਲ ਵਧੇ ਹਨ, ਇਸੇ ਨੂੰ ਦੇਖਦਿਆਂ ਕਈ ਇਲਾਕਿਆਂ ਵਿੱਚ ਮਾਸਕ ਦੀ ਵਰਤੋਂ ਨੂੰ
ਲਾਜ਼ਮੀ ਕੀਤਾ ਗਿਆ ਹੈ।
ਪਰ ਸਪੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, ‘‘ਸਪੇਨ ਪੂਰੀ ਤਰ੍ਹਾਂ
ਸੁਰੱਖਿਅਤ ਹੈ, ਆਪਣੇ ਨਾਗਰਿਕਾਂ ਲਈ ਵੀ ਤੇ ਸੈਲਾਨੀਆਂ ਲਈ ਵੀ‘‘
ਦੂਜੇ ਪਾਸੇ ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਪੇਨ
ਤੋਂ ਪਰਤਣ ਵਾਲੇ ਲੋਕਾਂ ਨੂੰ ਕੁਅਰੰਟੀਨ ਵਿੱਚ ਰੱਖਣ ਦੇ ਫ਼ੈਸਲੇ ਨੂੰ ਲੈ ਕੇ ਮਾਫ਼ੀ ਨਹੀਂ ਮੰਗ
ਸਕਦੀ।

ਤਸਵੀਰ ਸਰੋਤ, EPA