ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 27 ਜੁਲਾਈ, ਦਿਨ ਸੋਮਵਾਰ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਹਨੂੰਮਾਨ ਚਾਲੀਸੇ ਦੇ ਪਾਠ ਨਾਲ ਕੋਰੋਨਾ ਤੋਂ ਮੁਕਤੀ ਮਿਲ ਸਕਦੀ ਹੈ- ਪ੍ਰੱਗਿਆ ਠਾਕੁਰ
ਦੁਨੀਆਂ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤਕਰੀਬਨ ਇੱਕ ਕਰੋੜ 60 ਲੱਖ। ਭਾਰਤ ਵਿੱਚ ਕੁੱਲ ਕੇਸ 13.85 ਲੱਖ ਪਾਰ ਹੋ ਗਏ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ : ਪੰਜਾਬ, ਭਾਰਤ ਅਤੇ ਗਲੋਬਲ ਅਪਡੇਟ
ਕੋਰੋਨਾ ਦਾ ਗਲੋਬਲ ਅੰਕੜਾ ਇੱਕ ਕਰੋੜ 60 ਲੱਖ ਨੂੰ ਪਾਰ ਕਰ ਗਿਆ ਹੈ, ਜਦਕਿ 6 ਲੱਖ 44 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਭਾਰਤ ਵਿਚ ਪਿਛਲੇ ਦੋ ਦਿਨਾਂ ਦੌਰਾਨ ਕਰੀਬ 1ਲੱਖ ਮਾਮਲੇ ਆਏ ਹਨ ਅਤੇ ਕੁੱਲ ਗਿਣਤੀ 13ਲੱਖ 85 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਹੁਣ ਤੱਕ 37000 ਤੋਂ ਵੱਧ ਲੋਕ ਮਰ ਚੁੱਕੇ ਹਨ।
ਸਪੇਨ ਤੋਂ ਸੈਲਾਨੀਆਂ ਨੂੰ ਯੂਕੇ ਵਿਚ 14 ਦਿਨ ਕੁਆਰੰਟੀਨ ਹੋਣਾ ਪਵੇਗਾ, ਫ਼ੈਸਲੇ ਤੋਂ ਸਪੇਨ ਨਰਾਜ਼
ਸਪੇਨ ਵਿਚ ਕੋਰੋਨਾ ਮਾਮਲਿਆਂ ਵਿਚ ਇੱਕ ਵਾਰ ਫੇਰ ਉਛਾਲ ਆਇਆ ਹੈ, ਇੱਕ ਦਿਨ ਚ 900 ਨਵੇਂ ਮਾਮਲੇ ਆਏ ਹਨ।
ਯੂਕੇ ਵਿਚ ਪਿਛਲੇ 24 ਘੰਟਿਆਂ ਵਿਚ 757 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 14 ਮੌਤਾਂ ਹੋਈਆਂ ਹਨ
ਅਮਰੀਕਾ ਦੇ ਫਲੋਰੀਡਾ ਸੂਬੇ ਨੇ ਨਿਊਯਾਰਕ ਨੂੰ ਪਛਾੜ ਦਿੱਤਾ ਹੈ, ਉੱਥੇ ਇੱਕ ਦਿਨ ਵਿਚ 9300 ਨਵੇਂ ਕੇਸ ਆਏ ਹਨ।
ਤਨਜ਼ਾਨੀਆਂ ਦੇ ਸਾਬਕਾ ਰਾਸ਼ਟਰਪਤੀ ਦੀ ਮੌਤ ਕੋਰੋਨਾ ਨਾਲ ਹੋਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਗਿਆ ਹੈ।
ਪੰਜਾਬ ਦੇ ਲੁਧਿਆਣਾ ਵਿਚ 26 ਸਾਲਾ ਕੋਰੋਨਾ ਮਰੀਜ਼ ਦੀ ਆਪਣੇ ਜਨਮਦਿਨ ਵਾਲੇ ਦਿਨ ਮੌਤ
ਲੁਧਿਆਣਾ ਵਿਚ 136 ਅਤੇ ਜਲੰਧਰ ਵਿਚ 82 ਨਵੇਂ ਕੇਸ ਸਾਹਮਣੇ ਆਏ ਹਨ

ਤਸਵੀਰ ਸਰੋਤ, Getty Images
Coronavirus Round-Up: ਕੀ ਭਾਰਤ ‘ਚ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ
ਅਫ਼ਗਾਨਿਸਤਾਨ ਸਿੱਖ ਨਿਦਾਨ ਸਿੰਘ ਦੀ ਰਿਹਾਈ ਮਗਰੋਂ 11 ਸਿੱਖ ਭਾਰਤ ਪਹੁੰਚੇ
ਹਨੂੰਮਾਨ ਚਲੀਸੇ ਦਾ ਪਾਠ ਨਾਲ ਕੋਰੋਨਾ ਤੋਂ ਵੀ ਮੁਕਤੀ ਮਿਲ ਸਕਦੀ ਹੈ- ਪ੍ਰੱਗਿਆ ਠਾਕੁਰ
ਭਾਰਤੀ ਜਨਤਾ ਪਾਰਟੀ ਦੀ ਭੋਪਾਲ ਤੋਂ ਲੋਕ ਸਭਾ ਮੈਂਬਰ ਪ੍ਰੱਗਿਆ ਠਾਕੁਰ ਨੇ ਕਿਹਾ ਹੈ, "ਹਨੂੰਮਾਨ ਚਲੀਸੇ ਦੇ ਪਾਠ ਨਾਲ ਦੋਵੋਂ ਤਰ੍ਹਾਂ ਦੇ ਲਾਭ ਪਾਏ ਜਾ ਸਕਦੇ ਹਨ ਅਤੇ ਕੋਰੋਨਾ ਤੋਂ ਮੁਕਤੀ ਮਿਲੇਗੀ, ਅਜਿਹਾ ਸਾਡਾ ਭਰੋਸਾ ਹੈ।''
ਸਾਧਵੀ ਪ੍ਰੱਗਿਆ ਠਾਕੁਰ ਨੇ ਇਹ ਬਿਆਨ ਆਪਣੇ ਸੰਬੋਧਨ ਵਿਚ ਦਿੱਤਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਤਾਜ਼ਾ, ਪੰਜਾਬ ਕੋਰੋਨਾ : 26 ਸਾਲਾ ਮੁੰਡੇ ਦੀ ਜਨਮ ਦਿਨ ਵਾਲੇ ਦਿਨ ਮੌਤ
ਪੰਜਾਬ ਵਿਚ ਕੋਰੋਨਾ ਦਾ ਕਹਿਰ ਦੇਸ ਦੇ ਦੂਜੇ ਹਿੱਸਿਆ ਵਾਂਗ ਲਗਾਤਾਰ ਵਧ ਰਿਹਾ ਹੈ। ਲੁਧਿਆਣਾ ਵਿਚ ਗੌਤਮ ਕੁਮਾਰ ਨਾਂ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ।
ਪਰਿਵਾਰ ਮੈਂਬਰਾਂ ਮੁਤਾਬਕ ਇਸ ਨੌਜਵਾਨ ਦਾ ਅੱਜ ਜਨਮ ਦਿਨ ਵੀ ਸੀ। ਇਸ ਦੇ ਸਸਕਾਰ ਮੌਕੇ ਮ੍ਰਿਤਕ ਦਾ ਭਰਾ ਹੀ ਹਾਜ਼ਰ ਸੀ।
ਸਸਕਾਰ ਕਰਨ ਵਾਲੀ ਟੀਮ ਦਾ ਕਹਿਣਾ ਸੀ ਕਿ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਕੋਰੋਨਾ ਨਾਲ ਜ਼ਿਆਦਾਤਰ ਬਜ਼ੁਰਗ ਲੋਕ ਹੀ ਮਰਦੇ ਹਨ, ਪਰ ਇਸ ਨੌਜਵਾਨ ਦੀ ਮੌਤ ਨੇ ਪੰਜਾਬ ਵਾਸੀਆਂ ਲਈ ਨਵੀਂ ਚਿੰਤਾ ਖੜ੍ਹੀ ਕਰ ਦਿੱਤੀ ਹੈ।
ਲੁਧਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ 136 ਮਾਮਲੇ ਸਾਹਮਣੇ ਆਏ ਹਨ, ਜਦਕਿ ਜਲੰਧਰ ਵਿਚ 82 ਮਾਮਲੇ ਆਏ ਹਨ ਅਤੇ ਹੁਣ ਤੱਕ ਮੌਤਾਂ ਦਾ ਅੰਕੜਾ 39 ਨੂੰ ਪਹੁੰਚ ਗਿਆ ਹੈ।
ਕੋਰੋਨਾਵਾਇਰਸ: ਭਾਰਤ ਵਿਚ ਘਰਾਂ ਅੰਦਰ ਵੀ ਕਿਵੇਂ ਲੱਗ ਰਹੀ ਹੈ ਲਾਗ
ਭਾਰਤ ਚ ਕਈ ਅਜਿਹੇ ਕੋਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ ਜੋ ਇਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨੂੰ ਆਖ਼ਰ ਲਾਗ ਲੱਗੀ ਕਿਵੇਂ। ਉਨ੍ਹਾਂ ਚੋਂ ਬਥੇਰਿਆਂ ਨੇ ਨਾ ਤਾਂ ਘਰੋਂ ਬਾਹਰ ਪੈਰ ਬਾਹਰ ਧਰਿਆ ਅਤੇ ਨਾ ਹੀ ਕਿਸੇ ਮਰੀਜ਼ ਦੇ ਸੰਪਰਕ ਚ ਆਏ।
ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਕਮਿਊਨਿਟੀ ਸੰਚਾਰ ਪ੍ਰਕ੍ਰਿਆ ਪੂਰੀ ਤਰ੍ਹਾਂ ਹੋ ਰਹੀ ਹੈ।
ਪਰ ਸਰਕਾਰ ਇਹ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋ ਗਈ ਹੈ।
ਦੱਸ ਦੇਇਏ ਕਿ ਜਦੋਂ ਵੱਡੀ ਗਿਣਤੀ ਵਿਚ ਲਾਗ ਦੇ ਸਰੋਤ ਦਾ ਪਤਾ ਨਹੀਂ ਲਗਾਇਆ ਜਾ ਸਕੇ, ਤਾਂ ਇਸਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਡਬਲਯੂਐਚਓ ਦੇ ਦਿਸ਼ਾ ਨਿਰਦੇਸ਼ ਵੀ ਕੁਝ ਅਜਿਹਾ ਹੀ ਕਹਿੰਦੇ ਹਨ।
ਭਾਰਤ ਵਿਚ 13 ਲੱਖ 85 ਹਜ਼ਾਰ ਤੋਂ ਵੱਧ ਕੇਸ ਦਰਜ ਹੋਏ ਹਨ ਅਤੇ ਤਕਰੀਬਨ 32,000 ਮੌਤਾਂ ਹੋਈਆਂ ਹਨ।

ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ
ਵੀਡੀਓ ਕੈਪਸ਼ਨ, ਨਾ ਚਾਹੁੰਦੇ ਹੋਏ ਵੀ ਅਸੀਂ ਚਿਹਰੇ ਨੂੰ ਵਾਰ-ਵਾਰ ਹੱਥ ਕਿਉਂ ਲਾਉਂਦੇ ਹਾਂ? ਕੋਰੋਨਾਵਾਇਰਸ: ਅੱਤ ਨਾਜ਼ੁਕ ਹਾਲਤ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਦਾ ਹਾਲ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਂ ਵਿੱਚ ਕੰਮ ਕਰਦੇ ਹਨ ਸ਼ਿਵਰਾਜ ਦਾ ਹਸਪਤਾਲ ਤੋਂ ਸੁਨੇਹਾ: ‘ਮੈਂ ਠੀਕ ਹਾਂ, ਕੋਰੋਨਾ ਯੋਧਿਆਂ ਨੂੰ ਸਲਾਮ’
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਫਿਲਹਾਲ ਭੋਪਾਲ ਦੇ ਚਿਰਾਯੂ ਹਸਪਤਾਲ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਦਾਖ਼ਲ ਹਨ।
ਹਸਪਤਾਲ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਅਤੇ ਸੂਬੇ ਦੇ ਸਾਰੇ ਕੋਰੋਨਾ ਯੋਧਿਆਂ ਨੂੰ ਸਲਾਮ ਕਰਦੇ ਹਨ, ਜੋ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੇ ਹਨ ਅਤੇ ਦੂਜਿਆਂ ਦੀਆਂ ਜਾਨਾਂ ਬਚਾ ਰਹੇ ਹਨ।
ਉਨ੍ਹਾਂ ਨੇ ਕਿਹਾ, "ਕੋਰੋਨਾ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿਵੇਂ ਹੀ ਲੱਛਣ ਦਿਖਾਈ ਦਿੰਦੇ ਹਨ, ਆਪਣਾ ਟੈਸਟ ਕਰੋ ਅਤੇ ਛੁਪਾਏ ਬਿਨਾਂ ਇਲਾਜ ਦੀ ਸ਼ੁਰੂਆਤ ਕਰੋ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਰੋੜ 35 ਲੱਖ ਤੋਂ ਟੱਪ ਗਈ ਹੈ ਅਤੇ ਮੌਤਾਂ ਦਾ ਅੰਕੜਾ ਵੀ 5 ਲੱਖ 82 ਹਜ਼ਾਰ ਤੋਂ ਪਾਰ ਹੋ ਗਿਆ ਹੈ।
ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।
ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।
ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ, ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕਕਰੋ।

ਤਸਵੀਰ ਸਰੋਤ, Getty Images
ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 60 ਲੱਖ ਤੋਂ ਪਾਰ
ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮੇਲੇ 1 ਕਰੋੜ 60 ਲੱਖ ਦਾ ਅੰਕੜਾ ਪਾਰ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 6ਲੱਖ 44 ਹਜ਼ਾਰ ਤੋਂ ਵੱਧ ਹੈ।
- ਅਮਰੀਕਾ – 41,78,730 ਮਾਮਲੇ – 1,46,463 ਮੌਤਾਂ
- ਬ੍ਰਾਜ਼ੀਲ – 23,94,513 ਮਾਮਲੇ – 86,449 ਮੌਤਾਂ
- ਭਾਰਤ – 12,85,635 ਮਾਮਲੇ – 32,060 ਮੌਤਾਂ

ਤਸਵੀਰ ਸਰੋਤ, Getty Images
ਦਿੱਲੀ ‘ਚ ਕਿਰਵਰੀ ਰੇਟ 87.95 ਫ਼ੀਸਦ - ਸੀਐੱਮਓ
ਦਿੱਲੀ ਸਰਕਾਰ ਵਲੋਂ ਜਾਰੀ ਕੋਰੋਨਾ ਬੁਲੇਟਿਨ ਅਨੁਸਾਰ, ਦਿੱਲੀ ‘ਚ ਇਸ ਵੇਲੇ ਕੋਰੋਨਾ ਰੇਟ 87.95 ਫ਼ੀਸਦ ਹੈ।
ਦਿੱਲੀ ਵਿਚ ਹੁਣ ਤੱਕ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 1,30,606, ਜਿਨ੍ਹਾਂ ਚੋਂ 1,14,875 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।
ਹੁਣ ਤੱਕ ਦਿੱਲੀ ‘ਚ ਮਰਨ ਵਾਲਿਆਂ ਦੀ ਗਿਣਤੀ 3827 ਹੈ।
ਯਾਨੀ ਦਿੱਲੀ ਵਿਚ, ਕੇਜਰੀਵਾਲ ਸਰਕਾਰ ਦੇ ਅਨੁਸਾਰ, ਸਰਗਰਮ ਕੇਸਾਂ ਦੀ ਗਿਣਤੀ ਮਹਿਜ਼ 11,904 ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਅਤੇ ਇਰਾਕ ਦਾ ਹਾਲ: 'ਮੈਂ ਆਪਣੇ ਹੱਥਾਂ ਨਾਲ ਆਪਣੀ ਮਾਂ ਨੂੰ ਮਾਰਿਆ ਹੈ'
ਇਰਾਕ ਦੇ ਰੇਗਿਸਤਾਨ 'ਚ ਇੱਕ ਨਵਾਂ ਕਬਰੀਸਤਾਨ ਬਣ ਗਿਆ ਹੈ। ਤਿੰਨ ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਮਰੀਜ਼ ਇੱਥੇ ਦਫ਼ਨਾਏ ਗਏ ਹਨ। ਇਰਾਕ ਦੀ ਪੈਰਾਮਿਲਟਰੀ ਫੋਰਸ ਦੇ ਕਬਰ ਖੋਦਣ ਲਈ ਲੱਗੇ ਵਲੰਟੀਅਰ ਇਰਾਕ ਨੂੰ ਇਸਲਾਮਿਕ ਸਟੇਟ ਤੋਂ ਸੁਰੱਖਿਅਤ ਰੱਖਣ ਲਈ ਹਨ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਇਰਾਕ ਦੀਆਂ ਇਹ ਕਹਾਣੀਆਂ ਦਰਦਨਾਕ ਹਨ ਕੋਰੋਨਾਵਾਇਰਸ ਰਾਊਂਡ ਅੱਪ: ਭਾਰਤ ਦੇ ਵੱਖ-ਵੱਖ ਸੂਬਿਆਂ ਦਾ ਹਾਲ
- ਸਿਹਤ ਮੰਤਰਾਲੇ ਮੁਤਾਬਕ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹੁਣ ਕੋਵਿਡ-19 ਲਾਗ ਦੇ ਕੁੱਲ 13,85,522 ਹੋ ਗਏ ਹਨ, ਜਿਨ੍ਹਾਂ ਵਿੱਚ 4,67,882 ਸਰਗਰਮ ਮਾਮਲੇ ਹਨ।
- ਲਾਗ ਕਾਰਨ ਹੁਣ ਤੱਕ ਕੁੱਲ 32,063 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8,85,577 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ।
- ਰਾਜਸਥਾਨ ਵਿੱਚ 611 ਨਵੇਂ ਮਾਮਲਿਆਂ ਦੇ ਨਾਲ ਕੋਰੋਨਾਵਾਇਰਸ ਲਾਗ ਦੇ ਕੁੱਲ 35,909 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਸੂਬੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 9,935 ਹਨ ਅਤੇ 621 ਲੋਕ ਲਾਗ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਰਾਜਸਥਾਨ ਸਿਹਤ ਮੰਤਰਾਲੇ ਮੁਤਾਬਕ 25,353 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।
- ਓਡੀਸ਼ਾ ਵਿੱਚ 1376 ਨਵੇਂ ਲਾਗ ਮਾਮਲਿਆਂ ਦੇ ਨਾਲ ਕੁੱਲ 25,389 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ ’ਚ ਹੁਣ ਤੱਕ 9,287 ਸਰਗਰਮ ਮਾਮਲੇ ਹਨ ਅਤੇ 15,928 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
- ਤੇਲੰਗਾਨਾ ਸਰਕਾਰ ਦੇ ਮੁਤਾਬਕ ਸੂਬੇ ਵਿੱਚ 1593 ਨਵੇਂ ਪੌਜ਼ੀਟਿਵ ਮਾਮਲਿਆਂ ਦੇ ਨਾਲ ਕੁੱਲ ਲਾਗ ਮਾਮਲਿਆਂ ਦੀ ਗਿਣਤੀ 54,059 ਹੋ ਗਈ ਹੈ। ਇਸ ਵਿੱਚ 41,332 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ 463 ਲੋਕਾਂ ਦੀ ਮੌਤ ਹੋ ਗਈ ਹੈ।

ਤਸਵੀਰ ਸਰੋਤ, Getty Images
15 ਅਗਸਤ ਨੂੰ ਕੋਰੋਨਾ ਨਾਲ ਆਜ਼ਾਦੀ ਦਾ ਸੰਕਲਪ ਲਈਏ: ਪੀਐੱਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਗਾਮੀ ਸੁਤੰਤਰਤਾ ਦਿਵਸ ’ਤੇ ਸਾਨੂੰ ਕੋਰੋਨਾ ਤੋਂ ਆਜ਼ਾਦੀ ਦਾ ਸੰਕਲਪ ਲੈਣਾ ਹੋਵੇਗਾ।
ਉਨ੍ਹਾਂ ਨੇ ਕੋਰੋਨਾ ਸੰਕਟ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਜਨ ਪ੍ਰਤੀਨਿਧੀਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਦੇ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲਘੁ ਉਦਯੋਗਾਂ ਅਤੇ ਛੋਟੇ-ਛੋਟੇ ਉਤਪਾਦ ਬਣਾਉਣ ਵਾਲੇ ਲੋਕਾਂ ਅਤੇ ਸਮੂਹਾਂ ਦੀ ਤਾਰੀਫ਼ ਕੀਤੀ।
ਪੀਐੱਮ ਮੋਦੀ ਇੱਕ ਵਾਰ ਫਿਰ ‘ਆਪਦਾ ਨੂੰ ਮੌਕੇ’ ’ਚ ਬਦਲਣ, ‘ਵੋਕਲ ਫਾਰ ਲੋਕਲ’ ਅਤੇ ‘ਆਤਮ ਨਿਰਭਰ’ ’ਤੇ ਜ਼ੋਰ ਦਿੱਤਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਯੂਰਪ ਵਿੱਚ ਲਾਗ ਦੇ ‘ਦੂਜੇ ਦੌਰ’ ਦਾ ਸ਼ੱਕ, ਸਪੇਨ ’ਚ ਨਵੀਂ ਪਾਬੰਦੀਆਂ
ਸਪੇਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਲਾਗ ਦੇ ‘ਦੂਜੇ ਦੌਰ’ ਦੇ ਸ਼ੱਕ ਵਿਚਾਲੇ ਕੈਟੇਲੋਨੀਆ ਅਤੇ ਬਰਸੀਲੋਨਾ ਸਣੇ ਕਈ ਹਿੱਸਿਆਂ ਵਿੱਚ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਕੈਟੇਲੋਨੀਆ ਨੇ ਪਿਛਲੇ ਦੋ ਹਫ਼ਤਿਆਂ ਤੋਂ ਲਾਗ ਵਿੱਚ ਤੇਜ਼ੀ ਤੋਂ ਬਾਅਦ ਸਾਰੇ ਨਾਈਟ ਕਲੱਬ ਅਤੇ ਬਾਰ ਬੰਦ ਕੀਤੇ ਜਾਣ ਦਾ ਆਦੇਸ਼ ਦਿੱਤਾ ਹੈ।
ਇਸ ਵਿਚਾਲੇ ਬਰਤਾਨੀਆ ਨੇ ਸਪੇਨ ਤੋਂ ਵਾਪਸ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸੈਲਫ-ਆਈਸੋਲੇਸ਼ਨ ਵਿੱਚ ਜਾਣ ਦੀ ਸਲਾਹ ਦਿੱਤੀ ਹੈ।
ਫਰਾਂਸ ਅਤੇ ਨਾਰਵੇ ਨੇ ਵੀ ਅਜਿਹੀ ਹੀ ਚਿਤਾਵਨੀ ਜਾਰੀ ਕੀਤੀ ਹੈ।
ਲੌਕਡਾਊਨ ਅਤੇ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਫਰਾਂਸ ਅਤੇ ਜਰਮਨੀ ਵਿੱਚ ਵੀ ਲਾਗ ਦੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ।
ਯੂਰਪ ਵਿੱਚ ਨਵੇਂ ਮਾਮਲਿਆਂ ਵਿੱਚ ਇਜਾਫਾ ਕਾਰਨ ਇੱਥੇ ਲਾਗ ਦੇ ‘ਦੂਜੇ ਦੌਰ’ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਤਸਵੀਰ ਸਰੋਤ, EPA
ਮਾਸਕ ਲਾਹੁਣ ਤੋਂ ਪਹਿਲਾਂ ਕੋਰੋਨਾ ਵਾਰੀਅਰਜ਼ ਨੂੰ ਯਾਦ ਕਰੀਏ: ਪੀਐੱਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ, “ਅੱਜ ਸਾਡੇ ਦੇਸ਼ ਵਿੱਚ ਰਿਕਵਰੀ ਰੇਟ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ। ਨਾਲ ਹੀ, ਮੌਤ ਦਰ ਵੀ ਦੁਨੀਆਂ ਦੇ ਜ਼ਿਆਦਾਦਰ ਦੇਸ਼ਾਂ ਨਾਲੋਂ ਘੱਟ ਹੈ।”
ਪੀਐੱਮ ਮੋਦੀ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਫ਼-ਸਫਾਈ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, “ਜਦੋਂ ਵੀ ਤੁਹਾਨੂੰ ਮਾਸਕ ਉਤਾਰਨ ਦਾ ਮਨ ਕਰੇ, ਮਾਸਕ ਤੋਂ ਪਰੇਸ਼ਾਨੀ ਮਹਿਸੂਸ ਹੋਵੇ ਤਾਂ ਉਨ੍ਹਾਂ ਡਾਕਟਰਾਂ ਅਤੇ ਨਰਸਾਂ ਨੂੰ ਯਾਦ ਕਰੀਏ ਜੋ 24 ਘੰਟਿਆਂ ਤੱਕ ਮਾਸਕ ਅਤੇ ਪੀਪੀਈ ਕਿੱਟ ਪਹਿਨ ਕੇ ਕੰਮ ਕਰਦੇ ਹਨ। ਕੋਰੋਨਾ ਵਾਰੀਅਰਜ਼ ਨੂੰ ਯਾਦ ਕਰੀਏ ਜੋ ਸਾਡੀ ਜਾਨ ਬਚਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਮੋਟੇ ਅਤੇ ਵਾਧੂ ਭਾਰ ਵਾਲਿਆਂ ਲਈ ਜ਼ਿਆਦਾ ਖ਼ਤਰਨਾਕ
ਬਰਤਾਨੀਆ ਦੇ ਮਾਹਰਾਂ ਦਾ ਕਹਿਣਾ ਹੈ ਕਿ ਮੋਟੇ ਅਤੇ ਵਾਧੂ ਭਾਰ ਵਾਲੇ ਲੋਕ ਕੋਰੋਨਾਵਾਇਰਸ ਦੀ ਲਪੇਟ ’ਚ ਆਉਣ ’ਤੇ ਗੰਭੀਰ ਤੌਰ ’ਤੇ ਬਿਮਾਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਮੌਤ ਹੋਣ ਦਾ ਖਦਸ਼ਾ ਵੀ ਜ਼ਿਆਦਾ ਹੈ।
ਬਰਤਾਨੀਆ ਸਿਹਤ ਵਿਭਾਗ ਦੀ ਐਕਜ਼ੀਕਿਊਟਿਵ ਏਜੰਸੀ ਪਬਲਿਕ ਹੈਲਥ ਇੰਗਲੈਂਡ ਨੇ ਸਬੂਤਾਂ ਦੇ ਆਧਾਰ ’ਤੇ ਇਹ ਦੇਖਿਆ ਗਿਆ ਹੈ ਕਿ ਜ਼ਿਆਦਾ ਮੋਟੇ ਅਤੇ ਭਾਰੇ ਲੋਕਾਂ ਨੂੰ ਕੋਰੋਨਾ ਲਾਗ ਹੋਣ ’ਤੇ ਹਸਪਤਾਲ ’ਚ ਦਾਖ਼ਲ ਅਤੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੀ ਜ਼ਿਆਦਾ ਲੋੜ ਹੁੰਦੀ ਹੈ।
ਮਾਹਰਾਂ ਮੁਤਾਬਕ, ਵਜ਼ਨ ਵਧਣ ਦੇ ਨਾਲ-ਨਾਲ ਇਹ ਖ਼ਤਰਾ ਵੀ ਵਧ ਜਾਂਦਾ ਹੈ।
ਪਬਲਿਕ ਹੈਲਥ ਇੰਗਲੈਂਡ ਦੀ ਚੀਫ ਨਿਊਟ੍ਰੀਸ਼ੀਅਨਿਸਟ ਡਾ.ਐਲੀਸਨ ਟੈਡਸਟੋਨ ਮੁਤਾਬਕ ਸਪੱਸ਼ਟ ਸੰਕੇਤ ਮਿਲੇ ਹਨ ਕਿ ਜ਼ਿਆਦਾ ਭਾਰ ਦੇ ਚਲਦਿਆਂ ਦੂਜੀਆਂ ਬਿਮਾਰੀਆਂ ਦੇ ਨਾਲ-ਨਾਲ ਕੋਵਿਡ-19 ਲਾਗ ਨਾਲ ਗੰਭੀਰ ਬਿਮਾਰੀ ਅਤੇ ਮੌਤ ਦਾ ਖ਼ਤਰਾ ਹੁੰਦਾ ਹੈ।
ਉਨ੍ਹਾਂ ਨੇ ਕਿਹਾ, “ਭਾਰ ਘੱਟ ਕਰਨ ਨਾਲ ਸਿਹਤ ਨੂੰ ਕਾਫੀ ਫਾਇਦਾ ਹੈ, ਇਸ ਨਾਲ ਕੋਵਿਡ-19 ਦਾ ਖ਼ਤਰਾ ਵੀ ਘੱਟ ਹੁੰਦਾ ਹੈ।”

ਤਸਵੀਰ ਸਰੋਤ, Reuters
ਭਾਰਤ: ਪਿਛਲੇ 24 ਘੰਟਿਆਂ ’ਚ 48 ਹਜ਼ਾਰ ਤੋਂ ਵੱਧ ਕੇਸ ਤੇ 705 ਮੌਤਾਂ
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ 48,661 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 705 ਮੌਤਾਂ ਦਰਜ ਹੋਈਆਂ ਹਨ।
ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਲਾਗ ਦੇ ਕੇਸਾਂ ਦਾ ਅੰਕੜਾ 13,85,522 ਹੋ ਗਿਆ ਹੈ, ਜਿਨ੍ਹਾਂ ’ਚੋਂ 4,67,882 ਸਰਗਰਮ ਮਾਮਲੇ ਹਨ ਤੇ 8,85,577 ਮਰੀਜ਼ ਠੀਕ ਹੋ ਗਏ ਹਨ।
ਦੇਸ਼ ਵਿੱਚ ਮੌਤਾਂ ਦਾ ਕੁੱਲ ਅੰਕੜਾ 32,063 ਹੋ ਗਿਆ ਹੈ।