ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 25 ਜੁਲਾਈ ਦਿਨ ਸ਼ਨੀਵਾਰ ਦੇ ਲਾਈਵ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਟੋਕੀਓ ਓਲੰਪਿਕ ਦੇ ਭਵਿੱਖ ’ਤੇ ਸਸਪੈਂਸ, IPL ਟੂਰਨਾਮੈਂਟ ਦੀ ਤਰੀਕ ਦਾ ਐਲਾਨ
ਦੁਨੀਆਂ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਪਾਰ ਕਰ ਗਿਆ ਹੈ, ਜਦਕਿ 6.31 ਲੱਖ ਲੋਕ ਮਾਰੇ ਜਾ ਚੁੱਕੇ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ
- ਜੌਨ ਹੌਪਕਿੰਸ ਯੂਨੀਵਰਸਿਟੀ ਦੇ ਡੈਸ਼ਬੋਰਡ ਅਨੁਸਾਰ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ 1.55 ਕਰੋੜ ਨੂੰ ਪਾਰ ਕਰ ਗਈ ਹੈ। ਜਦਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 6 ਲੱਖ 34 ਹਜ਼ਾਰ ਨੂੰ ਪਾਰ ਕਰ ਗਿਆ ਹੈ।
- ਲਾਗ ਦੇ ਮਾਮਲਿਆਂ ਵਿੱਚ ਅਮਰੀਕਾ ਹੁਣ ਤੱਕ ਦੂਜੇ ਦੇਸਾਂ ਤੋਂ ਅੱਗੇ ਹੈ। ਇੱਥੇ 40 ਲੱਖ 40 ਹਜ਼ਾਰ ਤੋਂ ਵੱਧ ਲੋਕ ਹੁਣ ਤੱਕ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ, ਉੱਥੇ ਹੀ ਇੱਕ ਲੱਖ 44 ਹਜ਼ਾਰ ਲੋਕ ਵਾਇਰਸ ਕਾਰਨ ਮਾਰੇ ਗਏ ਹਨ।
- ਬ੍ਰਾਜ਼ੀਲ ਵਿੱਚ ਮਰਨ ਵਾਲਿਆਂ ਦਾ ਕੁੱਲ ਅੰਕੜਾ 85 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇੱਥੇ 22.87 ਲੱਖ ਲੋਕ ਕੋਰੋਨਾ ਦੀ ਲਾਗ ਦਾ ਸ਼ਿਕਾਰ ਹਨ।
- ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੇਸ ਵਿੱਚ ਕੋਰੋਨਾ ਦੀ ਰਿਕਵਰੀ ਦਰ ਹੁਣ ਵੱਧ ਕੇ 63.45 ਫੀਸਦੀ ਹੋ ਗਈ ਹੈ।
- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੱਖਣੀ ਅਫਰੀਕਾ ਨੇ ਇੱਕ ਮਹੀਨੇ ਲਈ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
- ਡਿਜ਼ਨੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਉਹ ਆਪਣੀ ਅਗਲੀ ਐਕਸ਼ਨ ਫਿਲਮ ਮੁਲਤਾਨ ਦੀ ਰਿਲੀਜ਼ ਨੂੰ ਅੱਗੇ ਵਧਾਉਣ ਨੂੰ ਮਜਬੂਰ ਹੋਇਆ ਹੈ।
- ਇਸ ਦੇ ਨਾਲ ਹੀ ਸਟਾਰ ਵਾਰਜ਼ ਸੀਰੀਜ਼ ਦੀ ਅਗਲੀ ਸੀਰੀਜ਼ ਤੇ ਏਵਾਟਾਰ ਦੀ ਅਗਲੀ ਫਿਲਮ ਦੀ ਰਿਲੀਜ਼ ਦੀਆਂ ਤਰੀਖਾਂ ਵੀ ਅੱਗੇ ਵਧਾ ਦਿੱਤੀਆਂ ਗਈਆਂ ਹਨ।
- ਤੇਜ਼ੀ ਨਾਲ ਵਧਦੇ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਲੋਰਿਡਾ ਵਿੱਚ ਹੋਣ ਵਾਲੇ ਪਾਰਟੀ ਦੇ ਇੱਕ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
5 ਅਮਰੀਕੀ ਸੂਬਿਆਂ ’ਚ ਰਿਕਾਰਡ ਮਾਮਲੇ ਸਾਹਮਣੇ ਆਏ
ਅਮਰੀਕਾ ਦੇ ਪੰਜ ਸੂਬਿਆਂ ਵਿੱਚ ਵੀਰਵਾਰ ਨੂੰ ਕੋਰੋਨਾਵਾਇਰਸ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ।
ਇਹ ਪੰਜ ਸੂਬੇ ਹਨ, - ਅਲਬਾਮਾ, ਹਵਾਈ, ਇੰਡਿਆਨਾ, ਮਿਸੂਰੀ ਤੇ ਨਿਊ ਮੈਕਸੀਕੋ।
ਅਮਰੀਕਾ ਵਿੱਚ ਵੀਰਵਾਰ ਨੂੰ 68 ਹਜ਼ਾਰ 660 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹ ਹਨ।

ਤਸਵੀਰ ਸਰੋਤ, reuters
IPL ਹੋਵੇਗਾ ਇਸ ਸਾਲ, ਪਰ ਟੋਕੀਓ ਉਲੰਪਿਕਸ ’ਤੇ ਸ਼ਸ਼ੋਪੰਜ ਬਰਕਰਾਰ
ਪੰਜਾਬ ਸਰਕਾਰ ਦੇ ਕੋਰੋਨਾਵਾਇਰਸ ਬਾਰੇ ਸਖ਼ਤ ਨਿਯਮਾਂ ਬਾਰੇ ਲੋਕਾਂ ਦੇ ਮਿਲੇ-ਜੁਲੇ ਵਿਚਾਰ ਹਨ। ਕਈ ਲੋਕ ਇਸ ਨੂੰ ਪਹਿਲਾਂ ਤੋਂ ਮੰਦੀ ਝੱਲ ਰਹੇ ਲੋਕਾਂ ’ਤੇ ਵਾਧੂ ਬੋਝ ਮੰਨ ਰਹੇ ਹਨ ਤਾਂ ਕਈ ਲੋਕ ਇਸ ਦੀ ਹਮਾਇਤ ਵਿੱਚ ਵੀ ਖੜ੍ਹੇ ਨਜ਼ਰ ਆ ਰਹੇ ਹਨ। ਰਿਪੋਰਟ - ਆਰਿਸ਼ ਛਾਬੜਾ
ਵੀਡੀਓ ਕੈਪਸ਼ਨ, IPL ਹੋਵੇਗਾ ਇਸ ਸਾਲ, ਪਰ ਟੋਕੀਓ ਉਲੰਪਿਕਸ ’ਤੇ ਸ਼ਸ਼ੋਪੰਜ ਬਰਕਰਾਰ ਅਮਰੀਕਾ ਵਿੱਚ ਬਿਨਾਂ ਦਰਸ਼ਕਾਂ ਦੇ ਸ਼ੁਰੂ ਹੋਇਆ ਬੇਸਬੌਲ ਟੂਰਨਾਮੈਂਟ
ਅਮਰੀਕਾ ਵਿੱਚ ਕਰੋਨਾਵਾਇਰਸ ਵਿਚਾਲੇ 2020 ਬੇਸਬੌਲ ਸੀਜ਼ਨ ਸ਼ੁਰੂ ਤਾਂ ਹੋ ਗਿਆ ਪਰ ਬਿਨਾਂ ਦਰਸ਼ਕਾਂ ਦੇ।
ਸੀਨੀਅਰ ਸਿਹਤ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਇੱਕ ਸੰਕੇਤਿਕ ਪਿਚ ਦੇ ਨਾਲ ਇਸਦੀ ਸ਼ੁਰੂਆਤ ਕੀਤੀ।
ਹਾਲਾਂਕਿ ਇਸ ਦੌਰਾਨ ਸਟੇਡੀਅਮ ਦਰਸ਼ਕਾਂ ਤੋਂ ਬਿਨਾਂ ਖਾਲੀ ਹੀ ਰਿਹਾ। ਵਾਸ਼ਿੰਗਟਨ ਦੀ ਟੀਮ ਦੇ ਖਿਡਾਰੀ ਜੁਆਨ ਸੋਟੋ ਵੀ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਇਸ ਮੈਚ ਵਿੱਚ ਹਿੱਸਾ ਨਹੀਂ ਲੈ ਸਕੇ।

ਤਸਵੀਰ ਕੈਪਸ਼ਨ, ਡਾਕਟਰ ਐਂਥਨੀ ਫਾਊਚੀ ਕੋਰੋਨਾ ਦੇ ਦੌਰ ਵਿੱਚ ਮਾਨਸਿਕ ਸਿਹਤ: ਇੱਥੇ ਮਿਲੇਗੀ ਮਦਦ
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਦੇ ਦੌਰ ਵਿੱਚ ਲੋਕਾਂ 'ਚ ਤਣਾਅ, ਘਬਰਾਹਟ, ਬੇਚੈਨੀ ਅਤੇ ਡਿਪ੍ਰੈਸ਼ਨ ਵਰਗੀਆਂ ਮਾਨਸਿਕ ਤਕਲੀਫ਼ਾਂ ਦਾ ਖਦਸ਼ਾ ਕਾਫੀ ਵੱਧ ਗਿਆ ਹੈ।
ਜੇਕਰ ਤੁਸੀਂ ਕਿਸੇ ਅਜਿਹੇ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ (NIMHANS) ਦੇ ਟੋਲ ਫਰੀ ਨੰਬਰ: 080-46110007 'ਤੇ ਫੋਨ ਕਰਕੇ ਮਦਦ ਮੰਗ ਸਕਦੇ ਹੋ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਪਿਛਲੇ ਕੁਝ ਘੰਟਿਆਂ 'ਚ ਭਾਰਤ ਦਾ ਹਾਲ
- ਕੋਲਕਾਤਾ ਵਿੱਚ ਲੌਕਡਾਊਨ ਕਾਰਨ 25 ਅਤੇ 29 ਜੁਲਾਈ ਨੂੰ ਨਾ ਉੱਥੇ ਕੋਈ ਫਲਾਈਟ ਜਾਵੇਗੀ ਅਤੇ ਨਾ ਹੀ ਉੱਥੋਂ ਕੋਈ ਫਲਾਈਟ ਆਵੇਗੀ।
- ਕੇਰਲ ਦੇ ਤ੍ਰਿਵੰਤਪੁਰਮ ਮਿਊਂਸੀਪਲ ਕਾਰਪੋਰੇਸ਼ਨ ਦੇ ਸੱਤ ਕਾਊਂਸਲਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਕਾਰਪੋਰੇਸ਼ਨ ਦੇ ਮੇਅਰ ਨੇ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਹੈ।
- ਮਹਾਰਾਸ਼ਟਰ ਦੇ ਨਾਗਪੁਰ ਵਿੱਚ 25 ਅਤੇ 26 ਜੁਲਾਈ ਨੂੰ ਜਨਤਾ ਕਰਫਿਊ ਲਾਗੂ ਹੋਵੇਗਾ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੁਵਿਧਾਵਾਂ ਜਾਰੀ ਰਹਿਣਗੀਆਂ।
- ਪਟਨਾ (ਏਮਜ਼) ਦੇ ਡਾਇਰੈਕਟਰ ਪ੍ਰਭਾਤ ਕੁਮਾਰ ਨੇ ਕਿਹਾ ਹੈ ਕਿ ਬਿਹਾਰ ਵਿੱਚ ਜਦੋਂ ਤੱਕ ਲੌਕਡਾਊਨ ਸੀ, ਕੋਰੋਨਾ ਕਾਬੂ ਵਿੱਚ ਸੀ, ਉਨ੍ਹਾਂ ਕਿਹਾ ''ਜਦੋਂ ਤੋਂ ਲੌਕਡਾਊ ਹਟਿਆ ਹੈ, ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।''

ਤਸਵੀਰ ਸਰੋਤ, NUR PHOTO
ਰੂਸ ਵਿੱਚ ਕੋਰੋਨਾ ਦੇ ਮਾਮਲੇ 8 ਲੱਖ ਤੋਂ ਪਾਰ
ਰੂਸ ਵਿੱਚ ਕੋਵਿਡ-19 ਦੇ ਅੱਠ ਲੱਖ ਤੋਂ ਵੱਧ ਮਾਮਲੇ ਹੋ ਗਏ ਹਨ। ਦੇਸ ਵਿੱਚ ਕੋਰੋਨਾਵਾਇਰਸ ਕ੍ਰਾਇਸਸ ਰਿਸਪੌਂਸ ਸੈਂਟਰ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਰੂਸ ਵਿੱਚ ਕੋਰੋਨਾ ਦੇ ਕੁੱਲ ਮਾਮਲੇ 800,840 ਤੋਂ ਵੱਧ ਹਨ। ਕੋਰੋਨਾ ਕਰਕੇ ਇੱਥੇ ਹੁਣ ਤੱਕ ਕੁੱਲ 13,046 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5,88,774 ਲੋਕ ਇਲਾਜ ਤੋਂ ਬਾਅਦ ਠੀਕ ਹੋਏ ਹਨ।

ਤਸਵੀਰ ਸਰੋਤ, EPA
ਟੋਕਿਓ ਓਲੰਪਿਕ ਦੇ ਭਵਿੱਖ 'ਤੇ ਸਵਾਲ
ਅੱਜ (ਸ਼ੁੱਕਰਵਾਰ) ਤੋਂ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਸਾਲ 2020 ਦੀਆਂ ਓਲੰਪਿਕ ਗੇਮਜ਼ ਸ਼ੁਰੂ ਹੋਣ ਵਾਲੀਆਂ ਸਨ ਪਰ ਹੁਣ ਉਸ ਨੂੰ ਅਗਲੇ ਸਾਲ ਤੱਕ ਟਾਲ ਦਿੱਤਾ ਗਿਆ ਹੈ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟੋਕਿਓ 2021 ਵੀ ਹਰ ਮਨਜ਼ੂਰੀ ਅਤੇ ਬਿਨਾਂ ਕਿਸੇ ਬਦਲਾਅ ਦੇ ਮੁਮਕਿਨ ਹੋ ਸਕੇਗਾ ਜਾਂ ਨਹੀਂ।
ਜੇਕਰ ਅਗਲੇ ਸਾਲ ਤੱਕ ਓਲੰਪਿਕ ਹੁੰਦਾ ਵੀ ਹੈ ਤਾਂ ਕੁਝ ਖਿਡਾਰੀਆਂ ਦੀ ਉਮਰ ਤੈਅ ਸੀਮਾ ਤੋਂ ਜ਼ਿਆਦਾ ਹੋ ਜਾਵੇਗੀ। ਉੱਥੇ ਹੀ ਕੁਝ ਖਿਡਾਰੀਆਂ ਲਈ 2021 ਤੱਕ ਉਡੀਕ ਕਰਨਾ ਮਾਨਸਿਕ ਤੇ ਆਰਥਿਕ ਰੂਪ ਨਾਲ ਬਹੁਤ ਮੁਸ਼ਕਿਲ ਹੋ ਜਾਵੇਗਾ।

ਤਸਵੀਰ ਸਰੋਤ, Reuters
ਬ੍ਰਿਟੇਨ ਵਿੱਚ 30 ਕਰੋੜ ਲੋਕਾਂ ਨੂੰ ਲੱਗੇਗਾ ਫਲੂ ਦਾ ਟੀਕਾ
ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਸਾਲ ਲਗਭਗ ਸਾਰੇ ਲੋਕਾਂ (30 ਕਰੋੜ) ਨੂੰ ਫਲੂ ਦਾ ਟੀਕਾ ਲਗਇਆ ਜਾਵੇਗਾ।
ਸਿਹਤ ਮਾਹਰਾਂ ਦੀ ਚੇਤਾਵਨੀ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਇਨ੍ਹਾਂ ਚੇਤਾਵਨੀਆਂ ਨੂੰ ਦੇਖਦੇ ਹੋਏ ਬ੍ਰਿਟੇਨ ਸਰਕਾਰ ਵਾਇਰਸ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਈ ਹੈ।
ਇਸ ਟੀਕਾਕਰਨ ਮੁਹਿੰਮ ਵਿੱਚ ਪਹਿਲੀ ਵਾਰ 50 ਸਾਲ ਤੋਂ ਵੀ ਵੱਧ ਉਮਰ ਦੇ ਸਾਰੇ ਲੋਕਾਂ ਅਤੇ ਉਨ੍ਹਾਂ ਨਾਲ ਰਹਿਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਸੈਕੇਂਡਰੀ ਸਕੂਲ ਦੇ ਬੱਚਿਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ।

ਤਸਵੀਰ ਸਰੋਤ, Getty Images
ਤੁਰਕੀ: ਕੋਰੋਨਾ ਸੰਕਟ ਵਿਚਾਲੇ ਹਾਗੀਆ ਸੋਫੀਆ 'ਚ ਅੱਜ ਪੜ੍ਹੀ ਜਾਵੇਗੀ ਨਮਾਜ਼
ਤੁਰਕੀ ਦੇ ਇਸਤਾਂਬੁਲ ਵਿੱਚ ਅੱਜ (ਸ਼ੁੱਕਰਵਾਰ) ਨੂੰ ਇਤਿਹਾਸਕ ਹਾਗੀਆ ਸੋਫੀਆ ਨੂੰ ਮਸਜਿਦ ਵਿੱਚ ਬਦਲਣ ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕੀਤੀ ਜਾਵੇਗੀ।
ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯੱਪ ਅਰਦੋਆਨ ਦੇ ਇਸ ਇਮਾਰਤ ਨੂੰ ਮਸਜਿਦ ਵਿੱਚ ਬਦਲਣ ਦੇ ਵਿਵਾਦਤ ਫ਼ੈਸਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇੱਥੇ ਨਮਾਜ਼ ਪਡ਼੍ਹੀ ਜਾਵੇਗੀ।
ਇਸਤਾਂਬੁਲ ਦੇ ਗਵਰਨਰ ਅਲੀ ਯੇਰਲੀਕੀਆ ਨੇ ਨਮਾਜ਼ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਫੇਸ ਮਾਸਕ, ਨਮਾਜ਼ ਪਡ਼੍ਹਨ ਦੀ ਚਟਾਈ, ਸਬਰ ਅਤੇ ਸਮਝ ਨਾਲ ਆਓ।
ਤੁਰਕੀ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਅਲੀ ਇਰਬਾਸ ਨੇ ਦੱਸਿਆ ਕਿ ਇੱਥੇ ਇੱਕ ਵਾਰ ਵਿੱਚ 1,000 ਦੇ ਕਰੀਬ ਲੋਕ ਨਮਾਜ਼ ਪੜ੍ਹ ਸਕਦੇ ਹਨ।

ਤਸਵੀਰ ਸਰੋਤ, Reuters
ਭਾਰਤ ਵਿੱਚ ਕੋਰੋਨਾ ਦੇ ਹਾਲ 'ਤੇ ਬੋਲੇ ਸਿਹਤ ਮੰਤਰੀ
ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ ਡੇਢ ਕਰੋੜ ਆਰਟੀਪੀਸੀਆਰ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ, “ਹੁਣ ਸਾਡਾ ਉਦੇਸ਼ ਰੋਜ਼ਾਨਾ 10 ਲੱਖ ਟੈਸਟ ਕਰਨਾ ਹੈ।
ਭਾਰਤ ਵਿੱਚ ਹੁਣ ਤੱਕ ਕੋਵਿਡ-19 ਕਾਰਨ 30 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ ਪਰ ਪ੍ਰਤੀ 10 ਲੱਖ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਸਾਡੇ ਇੱਥੇ ਕੋਰੋਨਾ ਦੇ ਮਾਮਲੇ ਅਤੇ ਮੌਤ ਦਰ ਅਜੇ ਵੀ ਕਾਫ਼ੀ ਘੱਟ ਹੈ। ਦੇਸ਼ ਵਿੱਚ ਮੌਤ ਦਰ 2.3 ਫ਼ੀਸਦ ਹੈ ਜਦਕਿ ਰਿਕਵਰੀ ਰੇਟ 63.45 ਫ਼ੀਸਦ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ? ਲੌਕਡਾਊਨ: ਸੋਨੂੰ ਸੂਦ ਦਾ ਪੋਰਟਲ ਕਿਸ ਤਰ੍ਹਾਂ ਦਾ ਹੈ ਜਿਸ ਰਾਹੀਂ ਬੇਰੁਜ਼ਗਾਰ ਮਜ਼ਦੂਰਾਂ ਨੂੰ ਮਿਲ ਸਕਦਾ ਹੈ ਕੰਮ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਦਾ ਜਿੰਮਾ ਚੁੱਕਿਆ ਹੈ।
ਸੋਨੂੰ ਸੂਦ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਅਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਪੂਰੀ ਖ਼ਬਰ ਪੜ੍ਹੋ।

ਤਸਵੀਰ ਸਰੋਤ, SONU SOOD/FB
IPL 2020: 19 ਸੰਤਬਰ ਤੋਂ 8 ਨਵੰਬਰ ਤੱਕ ਖੇਡਿਆ ਜਾਵੇਗਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਖੀ ਬ੍ਰਿਜੇਸ਼ ਪਟੇਲ ਨੇ ਕਿਹਾ ਹੈ ਕਿ ਕਿ ਆਈਪੀਐੱਲ 2020, 19 ਸੰਤਬਰ ਤੋਂ 8 ਨਵੰਬਰ ਤੱਕ ਖੇਡਿਆ ਜਾਵੇਗਾ ਅਤੇ ਇਹ ਮੁੰਕਮਲ ਟੂਰਨਾਮੈਂਟ ਹੋਵੇਗੀ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਹ ਟੂਰਨਾਮੈਂਟ ਯੂਏਈ ਵਿੱਚ ਖੇਡਿਆ ਜਾਵੇਗਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਿੱਖਾਂ ਦੀ ਪੱਗ ਤੇ ਦਾੜ੍ਹੀ ਦਾ ਧਿਆਨ ਰੱਖਦਿਆਂ ਬਣਾਇਆ ਇਹ ਖ਼ਾਸ ਮਾਸਕ
ਵੀਡੀਓ ਕੈਪਸ਼ਨ, ਸਿੱਖਾਂ ਦੀ ਪੱਗ ਦਾ ਧਿਆਨ ਰੱਖਦਿਆਂ ਬਣਾਇਆ ਇਹ ਖ਼ਾਸ ਮਾਸਕ ਗੰਭੀਰ ਮਾਮਲਿਆਂ ’ਚ ਹਾਈਡ੍ਰੋਕਸਕਲੋਰੋਕੁਈਨ ਨਾ ਲਓ: ਸਿਹਤ ਮੰਤਰਾਲਾ
ਭਾਰਤ ਦੇ ਸਿਹਤ ਮੰਤਰਾਲੇ ਨੇ ਸਲਾਹ ਜਾਰੀ ਕੀਤੀ ਹੈ ਕਿ ਹਾਈਡ੍ਰੋਕਸਕਲੋਰੋਕੁਈਨ ਦਵਾਈ ਦੀ ਵਰਤੋਂ ਕੇਵਲ ਆਮ ਮਾਮਲਿਆਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਗੰਭੀਰ ਬਿਮਾਰੀਆਂ ਦੀ ਹਾਲਤ ਵਿੱਚ ਇਹ ਦਵਾਈ ਰੋਗੀਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।
ਹਾਈਡ੍ਰੋਕਸਕਲੋਰੋਕੁਈਨ ਜਾਂ ਐੱਚਸੀਯੂ ਮਲੇਰੀਆ ਲਈ ਵਰਤੀ ਜਾਣ ਵਾਲੀ ਦਵਾਈ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਕੋਵਿਡ-19 ਦੇ ਰੋਗੀਆਂ ਨੂੰ ਵੀ ਆਰਾਮ ਮਿਲਦਾ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਸ ਦਵਾਈ ਨੂੰ ਕੋਵਿਡ-19 ਦੇ ਇਲਾਜ ਵਿੱਚ ਕਾਰਗਰ ਦੱਸਿਆ ਸੀ।
ਹਾਲਾਂਕਿ, ਉਨ੍ਹਾਂ ਦੇ ਇਸ ਦਾਅਵੇ ਦੀ ਅਜੇ ਵੀ ਮੈਡੀਕਲ ਮਾਹਰਾਂ ਨੇ ਪੁਸ਼ਟੀ ਨਹੀਂ ਕੀਤੀ ਹੈ।
ਹਾਈਡ੍ਰੋਕਸਕਲੋਰੋਕੁਈਨ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਇਜਾਦ ਕੀਤਾ ਗਿਆ ਸੀ। ਇਹ ਦਵਾਈ ਮਲੇਰੀਆ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ, ਇਸ ਤੋਂ ਇਲਾਵਾ ਇਸ ਨੂੰ ਜੋੜਾਂ ਦੇ ਦਰਦ ਲਈ ਵਰਤਿਆਂ ਜਾਂਦਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੈਪਟਨ ਦੀ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਧਾਰਮਿਕ ਅਦਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਤੇ ਕੋਵਿਡ-19 ਤੋਂ ਬਚਾਅ ਲਈ ਹੋਰ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਆਪਣੇ ਵਿਚਾਰ ਰੱਖਣ ਲਈ ਇੱਥੇ ਕਲਿੱਕ ਕਰੋ।

ਭਾਰਤ ’ਚ ਹੁਣ ਤੱਕ ਡੇਢ ਕਰੋੜ ਤੋਂ ਵੱਧ ਟੈਸਟ: ਆਈਸੀਐੱਮਆਰ
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਮੁਤਾਬਕ ਭਾਰਤ ਵਿੱਚ 23 ਜੁਲਾਈ ਤੱਕ 1,54,28,170 ਸੈਂਪਲ ਟੈਸਟ ਕਰ ਲਏ ਗਏ ਹਨ ਅਤੇ ਇਨ੍ਹਾਂ ਵਿੱਚੋਂ 3,52,801 ਬੀਤੇ ਦਿਨ ਹੋਏ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ: 24 ਘੰਟਿਆਂ ’ਚ 740 ਮੌਤਾਂ ਤੇ 49 ਹਜ਼ਾਰ ਤੋਂ ਵੱਧ ਮਾਮਲੇ
ਭਾਰਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 49,310 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ 740 ਮੌਤਾਂ ਦਰਜ ਹੋਈਆਂ।
ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 12 ਲੱਖ 87 ਹਜ਼ਾਰ 945 ਹੋ ਗਈ ਹੈ, ਜਿਨ੍ਹਾਂ ਵਿੱਚੋਂ 4,40,135 ਸਰਗਰਮ ਮਾਮਲੇ ਹਨ ਤੇ 8,17,209 ਮਰੀਜ਼ ਠੀਕ ਹੋ ਗਏ ਹਨ।
ਮੌਤਾਂ ਦਾ ਅੰਕੜਾ ਦੇਸ਼ ਵਿੱਚ ਵਧ ਕੇ 30,601 ਹੋ ਗਿਆ ਹੈ।