ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 26 ਜੁਲਾਈ ਦੀਆਂ ਲਾਈਵ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: WHO ਨੇ ਕਿਹਾ ਦੁਨੀਆਂ ਭਰ 'ਚ ਲਾਗ ਦੇ ਮਾਮਲਿਆਂ ਤੇ ਮੌਤਾਂ 'ਚ ਰਿਕਾਰਡ ਵਾਧਾ
ਦੁਨੀਆਂ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਪਾਰ। ਭਾਰਤ ਵਿੱਚ ਕੁੱਲ ਕੇਸ 13 ਲੱਖ ਪਾਰ ਹੋ ਗਏ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟਸ
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਸੰਬੰਧੀ ਆਪਣੇ ਹਫ਼ਤਾਵਾਰ ਸੰਬੋਧਨ ‘ਚ ਕਿਹਾ ਕਿ ਕੋਵਿਡ-19 ਸੰਬੰਧੀ ਨਿਯਮ ਮੰਨੋਂ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਹੋਰ ਸਖ਼ਤੀ ਹੋਵੇਗੀ।
- ਪੰਜਾਬ ‘ਚ ਹੁਣ ਤੱਕ 12,000 ਤੋਂ ਵੱਧ ਕੋਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 280 ਤੋਂ ਵੱਧ ਹੈ
- ਪਿਛਲੇ 24 ਘੰਟਿਆਂ ਵਿੱਚ ਭਾਰਤ 'ਚ ਕਰੀਬ-ਕਰੀਬ 49000 ਨਵੇਂ ਕੇਸ ਸਾਹਮਣੇ ਆਏ ਹਨ ਅਤੇ 757 ਮੌਤਾਂ ਦਰਜ ਹੋਈਆਂ ਹਨ। ਇਸ ਤਰ੍ਹਾਂ ਭਾਰਤ 'ਚ 13 ਲੱਖ 36 ਹਜ਼ਾਰ ਤੋਂ ਵੱਧ ਲਾਗ ਦੇ ਮਾਮਲੇ ਹੋ ਗਏ ਹਨ।
- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਵਿਡ -19 ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਸੂਬੇ ਦੇ ਚਿਰਾਯੂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
- ਭਾਜਪਾ ਦੇ ਮੀਡੀਆ ਇੰਚਾਰਜ ਲੋਕੇਂਦਰ ਪਰਾਸ਼ਰ ਨੇ ਕਿਹਾ ਹੈ ਕਿ ‘ਉਹ ਆਮ ਲੋਕਾਂ ਦੇ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਦਾ ਇਲਾਜ ਉਥੇ ਹੀ ਹੋਵੇਗਾ, ਜਿਥੇ ਆਮ ਲੋਕ ਇਲਾਜ ਕਰਵਾ ਰਹੇ ਹਨ। ਮੁੱਖ ਮੰਤਰੀ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ”।
- ਵਧਦੇ ਮਾਮਲਿਆਂ ਨੂੰ ਵੇਖਦਿਆਂ ਮੱਧ ਪ੍ਰਦੇਸ਼ ਦੀ ਰਾਜਧਾਨੀ 'ਚ 10 ਦਿਨਾਂ ਦਾ ਸਖ਼ਤ ਲੌਕਡਾਊਨ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕਿਰਆਣੇ ਅਤੇ ਸਬਜ਼ੀ ਦੀਆਂ ਦੁਕਾਨਾਂ ਵੀ ਬੰਦ ਰੱਖਣ ਦੇ ਹੁਕਮ ਹਨ।
- ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਭਰ ਵਿੱਚ ਪਿਛਲੇ 24 ਘੰਟਿਆਂ 'ਚ 2,84,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
- ਅਮਰੀਕਾ ਵਿੱਚ 69600 ਤੋਂ ਵੱਧ ਮਾਮਲੇ, ਬ੍ਰਾਜ਼ੀਲ 'ਚ 67800 ਤੋਂ ਵੱਧ ਮਾਮਲੇ ਅਤੇ ਭਾਰਤ ਵਿੱਚ 49000 ਦੇ ਕਰੀਬ ਨਵੇਂ ਮਾਮਲੇ ਇੱਕ ਦਿਨ ‘ਚ ਸਾਹਮਣੇ ਆਏ ਹਨ।
- ਇੰਗਲੈਂਡ ਦੇ ਪਬਲਿਕ ਹੈਲਥ ਵਿਭਾਗ ਵਲੋਂ ਕੀਤੀ ਇੱਕ ਸਟਡੀ 'ਚ ਸਾਹਮਣੇ ਆਇਆ ਹੈ ਕਿ ਮੋਟੇ ਵਿਅਕਤੀ ਨੂੰ ਕੋਰੋਨਾ ਦੀ ਲਾਗ ਹੋ ਜਾਵੇ ਤਾਂ ਉਸ ਦੇ ਜ਼ਿਆਦਾ ਬਿਮਾਰ ਹੋਣ, ਹਸਪਤਾਲ ਜਾਣ ਅਤੇ ਇੰਟੈਸਿਵ ਕੇਅਰ ਦੀ ਜ਼ਰੂਰਤ ਹੋਰ ਵੀ ਵੱਧ ਸਕਦੀ ਹੈ।

ਤਸਵੀਰ ਸਰੋਤ, EPA
ਕੈਪਟਨ ਅਮਰਿੰਦਰ ਨੇ ਕੋਰੋਨਾਵਾਇਰਸ ਸੰਬੰਧੀ ਆਪਣੇ ਹਫ਼ਤਾਵਾਰ ਸੰਬੋਧਨ 'ਚ ਕੀ ਕਿਹਾ?
- ਕੋਵਿਡ-19 ਸੰਬੰਧੀ ਨਿਯਮ ਮੰਨੋਂ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਹੋਰ ਸਖ਼ਤੀ ਹੋਵੇਗੀ
- ਮਾਸਕ ਪਾਉਣਾ ਜ਼ਰੂਰੀ ਹੈ, ਇਸ ਨੂੰ ਲੈ ਕੇ ਲਾਪਰਵਾਹੀ ਨਾ ਵਰਤੋ
- ਧਾਰਮਿਕ ਅਸਥਾਨਾਂ ਅਤੇ ਦਫ਼ਤਰਾਂ ‘ਚ ਮਾਸਕ ਜ਼ਰੂਰੀ ਹੈ
- ਜੇਕਰ ਕੋਈ ਧਾਰਮਿਕ ਅਸਥਾਨਾਂ 'ਚ ਬਿਨਾਂ ਮਾਸਕ ਤੋਂ ਆਵੇ, ਤਾਂ ਉਸ ਨੂੰ ਵਾਪਸ ਭੇਜਿਆ ਜਾਵੇਗਾ
- ਨਿਯਮਾਂ ਦੀ ਪਾਲਨਾ ਲਈ ਜੁਰਮਾਨੇ ਵਧਾਏ ਗਏ ਹਨ
- ਕੋਰੋਨਾਵਾਇਰਸ ਨਾਲ ਲੜਨ ਲਈ 300 ਕਰੋੜ ਖ਼ਰਚ ਹੋ ਚੁੱਕਿਆ, 500 ਕਰੋੜ ਤੱਕ ਜਾ ਸਕਦਾ ਖਰਚ
- ਇਸ ਮਹਾਂਮਾਰੀ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ
- ਫੀਸ ਨਾ ਦੇਣ 'ਤੇ ਕੋਈ ਸਕੂਲ 'ਚੋਂ ਬਾਹਰ ਕੱਢੇਗਾ ਤਾਂ ਕਾਰਵਾਈ ਹੋਵੇਗੀ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਪੰਜਾਬ ਪੁਲਿਸ ਨੇ ਵਸੂਲਿਆ ਕਿਨ੍ਹਾਂ ਜੁਰਮਾਨਾ?
ਪੰਜਾਬ ਵਿੱਚ ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਜੋ ਜੁਰਮਾਨਾ ਵਸੂਲਿਆ ਗਿਆ ਹੈ, ਉਹ ਕਰੋੜਾਂ ‘ਚ ਹੈ। ਗੱਲ ਮੋਟਾਪੇ ਤੇ ਕੋਰੋਨਾਵਾਇਰਸ ਨਾਲ ਜੁੜੀ ਇੱ ਖ਼ਾਸ ਸਟਡੀ ਦੀ ਵੀ ਕਰਾਂਗੇ
ਵੀਡੀਓ ਕੈਪਸ਼ਨ, Coronavirus Round-Up: ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਪੰਜਾਬ ਪੁਲਿਸ ਨੇ ਵਸੂਲਿਆ ਕਿਨ੍ਹਾਂ ਜੁਰਮਾਨਾ? ਦੁਨੀਆਂ ਭਰ ਵਿੱਚ ਲਾਗ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ, ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਸ਼ਨੀਵਾਰ ਨੂੰ ਦੁਨੀਆਂ ਭਰ ਵਿੱਚ ਕੋਵਿਡ-19 ਦੇ 2,84,196 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁਲ 9753 ਲੋਕਾਂ ਦੀ ਮੌਤ ਹੋਈ ਹੈ।
30 ਅਪ੍ਰੈਲ ਤੋਂ ਬਾਅਦ ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹਨ।

ਤਸਵੀਰ ਸਰੋਤ, Getty Images
ਦੱਖਣੀ ਕੋਰੀਆ ਵਿੱਚ ਵੱਧ ਰਹੇ ਕੇਸ
ਬਾਹਰੋਂ ਆਉਣ ਵਾਲੇ ਕੋਰੋਨਾਵਾਇਰਸ ਕੇਸਾਂ ਕਾਰਨ ਦੱਖਣੀ ਕੋਰੀਆ ਵਿੱਚ ਲਾਗ ਦੇ ਮਾਮਲੇ ਕਾਫੀ ਵੱਧ ਗਏ ਹਨ।
ਸ਼ਨੀਵਾਰ ਨੂੰ ਇੱਥੇ ਕੋਵਿਡ-19 ਦੀ ਲਾਗ ਦੇ 113 ਨਵੇਂ ਕੇਸ ਸਾਹਮਣੇ ਆਏ ਹਨ। ਜਿੱਥੇ ਦੱਖਣੀ ਕੋਰੀਆ ਵਿੱਚ ਪਹਿਲਾਂ ਘਰੇਲੂ ਟਰਾਂਸਮਿਸ਼ਨ ਜ਼ਿਆਦਾ ਸੀ, ਹੁਣ ਬਾਹਰੋਂ ਆਉਣ ਵਾਲੇ ਮਾਮਲਿਆਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ।
ਇਰਾਕ ਤੋਂ ਵਾਪਸ ਆਏ ਸਿਹਤਕਰਮੀ ਤੇ ਰੂਸ ਤੋਂ ਮੁੜੇ ਨਾਵਿਕ ਵੀ ਕੋਰੋਨਾ ਪੌਜ਼ਿਟਿਵ ਆਏ ਹਨ।
ਦੱਖਣੀ ਕੋਰੀਆ ਨੇ ਘਰੇਲੂ ਟਰਾਂਸਮਿਸ਼ਨ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਸੀ। ਹੁਣ ਬਾਹਰੋਂ ਆਏ ਕੇਸਾਂ ’ਤੇ ਕਾਬੂ ਪਾਉਣਾ ਇੱਕ ਵੱਡੀ ਚੁਣੌਤੀ ਹੈ।

ਤਸਵੀਰ ਸਰੋਤ, EPA
ਕੋਰੋਨਾਵਾਇਰਸ: ਦਿੱਲੀ ਦਾ ਪੌਜ਼ੀਟਿਵਿਟੀ ਦਰ 5 ਫੀਸਦ ਹੈ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਦਿੱਲੀ ਵਿੱਚ ਅੱਜ ਦਾ ਪੌਜ਼ੀਟਿਵਿਟੀ ਦਰ 5 ਫੀਸਦ ਹੈ।
ਉਨ੍ਹਾਂ ਨੇ ਕਿਹਾ ਕਿ ਹਾਲਾਤ ਸੰਤੁਸ਼ਟੀਜਨਕ ਹਨ ਪਰ ਫਿਰ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੰਛੀਆਂ ਨੂੰ ਖਿਲਾਉਂਦੇ ਅਤੇ ਸਾਈਕਲ ਚਲਾਉਂਦੇ ਨਜ਼ਰ ਆਏ ਬ੍ਰਾਜ਼ੀਲ ਦੇ ਰਾਸ਼ਟਰਪਤੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਕੁਝ ਪੰਛੀਆਂ ਨੂੰ ਭੋਜਨ ਖਿਲਾਉਂਦੇ ਅਤੇ ਮੋਟਰਸਾਈਕਲ ਚਲਾਉਂਦੇ ਦੇਖਿਆ ਗਿਆ।
ਬੋਲਸੋਨਾਰੋ ਨੇ ਮਾਸਕ ਪਾਇਆ ਹੋਇਆ ਸੀ। ਕੋਵਿਡ -19 ਨੂੰ 'ਮਾਮੂਲੀ ਫਲੂ' ਕਹਿਣ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਖੁਦ ਕੋਰੋਨਾ ਪੌਜ਼ੀਟਿਵ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਦੂਸਰਾ ਕੋਰੋਨਾ ਟੈਸਟ ਵੀ ਪੌਜ਼ੀਟਿਵ ਆਇਆ ਹੈ।
ਜਾਇਰ ਬੋਲਸੋਨਾਰੋ ਕੋਰੋਨਾਵਾਇਰਸ ਸੰਬੰਧੀ ਆਪਣੇ ਬਹੁਤ ਸਾਰੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰ ਰਹੇ ਹਨ। ਉਨ੍ਹਾਂ ‘ਤੇ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਲੈਣ ਅਤੇ ਇਸ ਪ੍ਰਤੀ ਸੰਵੇਦਨਸ਼ੀਲਤਾ ਦੇ ਇਲਜ਼ਾਮ ਲੱਗ ਰਹੇ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ
- ਭਾਰਤ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 48,916 ਲਾਗ ਦੇ ਮਾਮਲੇ ਅਤੇ 757 ਮੌਤਾਂ ਦਰਜ ਹੋਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 13 ਲੱਖ 36 ਹਜ਼ਾਰ 861 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 31,358 ਹੋ ਗਿਆ ਹੈ।
- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਰੋਨਾਵਾਇਰਸ ਪੌਜ਼ੀਟਿਵ ਨਿਕਲੇ ਹਨ। ਉਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੁਆਰੰਟੀਨ ਹੋਣ ਦੀ ਅਪੀਲ ਕੀਤੀ ਹੈ।
- ਭਾਜਪਾ ਨੇ ਕਿਹਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦਾ ਇਲਾਜ ਆਮ ਲੋਕਾਂ ਵਾਂਗ ਹੀ ਹੋਵੇਗਾ। ਭਾਜਪਾ ਮੀਡੀਆ ਇੰਚਾਰਜ ਲੋਕੇਂਦਰ ਪਰਾਸ਼ਰ ਨੇ ਕਿਹਾ ਹੈ ਕਿ ਉਹ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਇਸ ਲਈ ਉਨ੍ਹਾਂ ਦਾ ਇਲਾਜ ਉੱਥੇ ਹੀ ਹੋਵੇਗਾ ਜਿੱਥੇ ਆਮ ਲੋਕਾਂ ਦਾ ਹੋ ਰਿਹਾ ਹੈ। ਮੁੱਖ ਮੰਤਰੀ ਲਈ ਕੋਈ ਵਿਸ਼ੇਸ਼ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ।”
- ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ 1 ਕਰੋੜ 57 ਲੱਖ 45 ਹਜ਼ਾਰ 359 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 39 ਹਜ਼ਾਰ ਤੋਂ ਵੀ ਟੱਪ ਗਿਆ ਹੈ।
- ਅਮਰੀਕਾ ਦੇ ਲਾਗ ਰੋਗ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਵੈਸ਼ਵਿਕ ਲੌਕਡਾਊਨ ਦੁਬਾਰਾ ਲਗਾਇਆ ਜਾਣਾ ਗ਼ੈਰ-ਜ਼ਰੂਰੀ ਹੈ।
- ਪੰਜਾਬ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਦੀ ਗਿਣਤੀ ਵਧ ਕੇ 12,200 ਹੋ ਗਈ ਅਤੇ ਮੌਤਾਂ ਦਾ ਅੰਕੜਾ 282।
ਵਿਸ਼ਵੀ ਲੌਕਡਾਊਨ ਦੁਬਾਰਾ ਲਗਾਇਆ ਜਾਣਾ ਗ਼ੈਰ-ਜ਼ਰੂਰੀ: ਡਾ. ਫਾਊਚੀ
ਅਮਰੀਕਾ ਦੇ ਲਾਗ ਰੋਗ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਵੈਸ਼ਵਿਕ ਲੌਕਡਾਊਨ ਦੁਬਾਰਾ ਲਗਾਇਆ ਜਾਣਾ ਗ਼ੈਰ-ਜ਼ਰੂਰੀ ਹੈ।
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਲਗਾਤਾਰ ਵਧਣਾ ਜਾਰੀ ਹੈ ਅਤੇ ਵੀਰਵਾਰ ਨੂੰ ਅਮਰੀਕਾ ਵਿੱਚ ਰਿਕਾਰਡ ਮਾਮਲੇ ਦੇਖੇ ਗਏ, ਜਿਸ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ।
ਉੱਥੇ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਡਾਕਟਰਾਂ ਵੱਲੋਂ ਲਿਖੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੇ ਮੁੱਲਾਂ ਵਿੱਚ ਕਮੀ ਲੈ ਕੇ ਆਉਣ ਲਈ ਚਾਰ ਕਾਰਜਕਾਰੀ ਆਦੇਸ਼ਾਂ ’ਤੇ ਦਸਤਖ਼ਤ ਕੀਤੇ ਹਨ।
ਟਰੰਪ ਦੀ ਜ਼ਿਆਦਾ ਕੀਮਤਾਂ ਵਾਸਤੇ ਹਮੇਸ਼ਾ ਤੋਂ ਆਲੋਚਨਾ ਹੁੰਦੀ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ ਇਹ ਆਦੇਸ਼ ਜ਼ਰੂਰੀ ਦਵਾਈਆਂ ਦੇ ਬਾਜ਼ਾਰਾਂ ਦਾ ਪੁਨਰਗਠਨ ਕਰੇਗਾ।
ਨਵੇਂ ਆਦੇਸ਼ ਦੇ ਨਿਯਮਾਂ ਤਹਿਤ ਦਵਾਈਆਂ ’ਤੇ ਛੋਟ ਦਿੱਤੀ ਜਾ ਸਕੇਗੀ ਅਤੇ ਵਿਦੇਸ਼ਾਂ ਤੋਂ ਸਸਤੀਆਂ ਦਵਾਈਆਂ ਦੀ ਦਰਾਮਦਗੀ ਕੀਤੀ ਜਾਵੇਗੀ।

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਰੋਨਾ ਪੌਜ਼ਿਟਿਵ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਾਰਜ ਸਿੰਘ ਚੌਹਾਨ ਕੋਰੋਨਾਵਾਇਰਸ ਪੌਜ਼ੀਟਿਵ ਨਿਕਲੇ ਹਨ। ਉਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੁਆਰੰਟੀਨ ਹੋਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਲਿਖਿਆ, “ਮੇਰੇ ਪਿਆਰੇ ਸੂਬਾ ਵਾਸੀਓ, ਮੈਨੂੰ ਕੋਵਿਡ-19 ਦੇ ਲੱਛਣ ਆ ਰਹੇ ਸਨ, ਟੈਸਟ ਤੋਂ ਬਾਅਦ ਮੇਰੀ ਰਿਪੋਰਟ ਪੌਜ਼ਿਟਿਵ ਆਈ ਹੈ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਮੇਰੇ ਨਿਕਟ ਸੰਪਰਕ ਵਾਲੇ ਲੋਕ ਕੁਆਰੰਟੀਨ ਵਿੱਚ ਚਲੇ ਜਾਣ।”
ਉਨ੍ਹਾਂ ਨੇ ਲਿਖਿਆ, “ਮੈਂ ਕੋਵਿਡ-19 ਦੀ ਸਾਰੇ ਗਾਈਡਲਾਈਂਸ ਦਾ ਪਾਲਣ ਕਰ ਰਿਹਾ ਹਾਂ। ਡਾਕਟਰ ਦੀ ਸਲਾਹ ਮੁਤਾਬਕ ਖ਼ੁਦ ਨੂੰ ਕੁਆਰੰਟੀਨ ਕਰਾਂਗਾ। ਮੇਰੀ ਪ੍ਰਦੇਸ਼ ਦੀ ਜਨਤਾ ਤੋਂ ਅਪੀਲ ਹੈ ਕਿ ਸਾਵਧਾਨੀ ਰੱਖਣ, ਜ਼ਰਾ ਜਿਹੀ ਗ਼ੈਰ-ਸਾਵਧਾਨੀ ਕੋਰੋਨਾ ਨੂੰ ਸੱਦਾ ਦਿੰਦੀ ਹੈ। ਮੈਂ ਕੋਰੋਨਾ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਈ ਵਿਸ਼ਿਆਂ ਨੂੰ ਲੈ ਕੇ ਲੋਕ ਮਿਲਦੇ ਸਨ।”
ਉਨ੍ਹਾਂ ਨੇ ਕਿਹਾ, “ਕੋਵਿਡ-19 ਦਾ ਸਮੇਂ ’ਤੇ ਇਲਾਜ ਹੁੰਦਾ ਹੈ ਤਾਂ ਵਿਅਕਤੀ ਬਿਲਕੁਲ ਠੀਕ ਹੋ ਜਾਂਦਾ ਹੈ। ਮੈਂ 25 ਮਾਰਚ ਤੋਂ ਹਰੇਕ ਸ਼ਆਮ ਨੂੰ ਕੋਰੋਨਾ ਲਾਗ ਦੀ ਸਥਿਤੀ ਦੀ ਸਮੀਖਿਆ ਬੈਠਕ ਕਰਦਾ ਰਿਹਾ ਹਾਂ। ਮੈਂ ਜਿਥੋਂ ਤੱਕ ਸੰਭਵ ਹੋ ਸਕਿਆ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਦੀ ਸਮੀਖਿਆ ਕਰਨ ਦਾ ਯਤਨ ਕਰਾਂਗਾ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ? ਭਾਰਤ: ਪਿਛਲੇ 24 ਘੰਟਿਆਂ ’ਚ 48 ਹਜ਼ਾਰ ਤੋਂ ਵੱਧ ਕੇਸ, 757 ਮੌਤਾਂ
ਭਾਰਤ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 48,916 ਵੱਧ ਲਾਗ ਦੇ ਮਾਮਲੇ ਅਤੇ 757 ਮੌਤਾਂ ਦਰਜ ਹੋਈਆਂ ਹਨ।
ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 13 ਲੱਖ 36 ਹਜ਼ਾਰ 861 ਹੋ ਗਈ ਹੈ, ਜਿਨ੍ਹਾਂ ਵਿੱਚੋਂ 4 ਲੱਖ 56 ਹਜ਼ਾਰ 071 ਸਰਗਰਮ ਮਾਮਲੇ ਹਨ ਅਤੇ 8 ਲੱਖ 49 ਹਜ਼ਾਰ 431 ਮਰੀਜ਼ ਠੀਕ ਹੋ ਗਏ ਹਨ।
ਦੇਸ਼ ਵਿੱਚ ਕੋਰੋਨਾਵਾਇਰਸ ਲਾਗ ਨਾਲ ਮਰਨ ਵਾਲਿਆਂ ਦਾ ਅੰਕੜਾ 31,358 ਹੋ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਸਸਕਾਰ ਨੂੰ ਲੈ ਕੇ ਬੀਤੇ ਦਿਨੀਂ ਕਈ ਥਾਂ ਵਿਵਾਦ ਹੋਇਆ।
ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋਏ।
ਇਸ ਨੂੰ ਮਹਾਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ। ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ, ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਪੂਰੀ ਖ਼ਬਰ ਪੜ੍ਹੋ।
ਦਿੱਲੀ: ਸਿਨੇਮਾ ਹਾਲ ਖੁੱਲ੍ਹਣ ਲਈ ਕਮਰ ਕਸ ਰਹੇ ਹਨ
ਦਿੱਲੀ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਖੁੱਲ੍ਹਣ ਲਈ ਸਿਨੇਮਾ ਘਰ ਕਮਰ ਕਸ ਰਹੇ ਹਨ।
ਦਿੱਲੀ ਦੇ ਪੀਵੀਆਰ ਸਿਨੇਮਾ ਦੇ ਸੀਈਓ ਜੀ ਦੱਤਾ ਦਾ ਕਹਿਣਾ ਹੈ, “ਅਸੀਂ ਸੈਨੇਟਾਈਜ਼ੇਸ਼ਨ ਅਤੇ ਮਾਸਕ ਵਰਗੀਆਂ ਬੁਨਿਆਦੀ ਹਦਾਇਤਾਂ ਦੀ ਪਾਲਣਾ ਨੂੰ ਸੁਨਿਸ਼ਚਿਤ ਕਰ ਰਹੇ ਹਨ। ਹੁਣ ਪੇਪਰ ਵਾਲੀ ਟਿਕਟ ਨਹੀਂ ਦਿੱਤੀ ਜਾਵੇਗੀ। ਦਾਖ਼ਲੇ, ਬਾਹਰ ਜਾਣ ਵੇਲੇ ਅਤੇ ਇੰਟਰਮਿਸ਼ਨ ਨੂੰ ਇਸ ਤਰ੍ਹਾਂ ਪ੍ਰਬੰਧਿਤ ਕੀਤਾ ਜਾਵੇਗਾ ਕਿ ਭੀੜ ਨਾ ਲਗ ਸਕੇ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਕਡਾਊਨ ਕਰਕੇ ਧਰਤੀ ’ਤੇ ਅੱਧਾ ਸ਼ੋਰ ਘਟਿਆ: ਖੋਜ
ਇੱਕ ਨਵੀਂ ਰਿਸਰਚ ਤੋਂ ਪਤਾ ਲੱਗਾ ਹੈ ਕਿ ਲੌਕਡਾਊਨ ਕਾਰਨ ਧਰਤੀ ’ਤੇ ਹੋਣ ਵਾਲੇ ਸ਼ੋਰ-ਸ਼ਰਾਬੇ ਵਿੱਚ 50 ਫੀਸਦ ਕਮੀ ਆਈ ਹੈ।
ਖੋਜ ਮੁਤਾਬਕ ਇਨਸਾਨਾਂ ਦੇ ਚੱਲਣ-ਦੌੜਨ ਅਤੇ ਟ੍ਰੈਫਿਕ ਵਰਗੀਆਂ ਗਤੀਵਿਧੀਆਂ ਨਾਲ ਧਰਤੀ ’ਤੇ ਜੋ ਸ਼ੋਰ ਪੈਦਾ ਹੁੰਦਾ ਸੀ, ਉਹ ਸਾਲ ਦੇ ਮੱਧ ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਗੂ ਲੌਕਡਾਊਨ ਕਾਰਨ ਕਰੀਬ ਅੱਧਾ ਹੋ ਗਿਆ ਹੈ।
ਇਹ ਖੋਜ ਬੈਲਜੀਅਮ ਦੀ ਰਾਇਲ ਓਬਜ਼ਰਵੈਟਰੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ 70 ਤੋਂ ਵੱਧ ਵਿਗਿਆਨੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਦੁਨੀਆਂ ਦੀਆਂ ਵੱਖਰੀਆਂ-ਵੱਖਰੀਆਂ ਥਾਵਾਂ ਤੋਂ ਮਿਲੇ ਡਾਟਾ ਦਾ ਅਧਿਐਨ ਕਰ ਕੇ ਇਹ ਸਿੱਟਾ ਕੱਢਿਆ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਸੈਰ-ਸਪਾਟਾ ਅਤੇ ਲੋਕਾਂ ਦੀ ਆਵਾਜਾਈ ਦੀ ਕਮੀ ਕਾਰਨ ਧਰਤੀ ਦੇ ਸ਼ੋਰ ਵਿੱਚ ਕਮੀ ਆਈ ਹੈ।
ਇਸ ਖੋਜ ਨਾਲ ਜੁੜੇ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਵਿਗਿਆਨੀਆਂ ਨੂੰ ਚੀਨ ਅਤੇ ਇਟਲੀ ਤੋਂ ਲੈ ਕੇ ਬਾਕੀ ਦੁਨੀਆਂ ਵਿੱਚ ਵੀ ਲੌਕਡਾਊਨ ਦਾ ਅਸਰ ਦੇਖਣ ਨੂੰ ਮਿਲਿਆ ਹੈ।

ਤਸਵੀਰ ਸਰੋਤ, Getty Images
ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ
ਵੀਡੀਓ ਕੈਪਸ਼ਨ, ਨਾ ਚਾਹੁੰਦੇ ਹੋਏ ਵੀ ਅਸੀਂ ਚਿਹਰੇ ਨੂੰ ਵਾਰ-ਵਾਰ ਹੱਥ ਕਿਉਂ ਲਾਉਂਦੇ ਹਾਂ? ਅਮਰੀਕਾ ਦੇ ਗੁਰਦੁਆਰੇ ਵਿੱਚ ਕਿਵੇਂ ਕੀਤੀ ਜਾ ਰਹੀ ਹੈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ
ਕੈਲੇਫੋਰੀਆ ਦੇ ਫਰੇਮੌਂਟ ਸਥਿਤ ਗੁਰਦੁਆਰਾ ਸਾਹਿਬ ਤੋਂ ਆਈਆਂ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਕਿਵੇਂ ਸਥਾਨਕ ਗੁਰਦੁਆਰੇ ਵਿੱਚ ਕੋਰੋਨਵਾਇਰਸ ਨਾਲ ਨਜਿੱਠਣ ਲਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ।
ਵੀਡੀਓ ਸੋਰਸਡ : ਰਵਿੰਦਰ ਸਿੰਘ ਰੌਬਿਨ
ਵੀਡੀਓ ਕੈਪਸ਼ਨ, ਕੈਲੇਫੋਰੀਆ ਦੇ ਫਰੇਮੰਟ ਸਥਿਤ ਗੁਰਦੁਆਰਾ ਸਾਹਿਬ ਤੋਂ ਆਈਆਂ ਤਸਵੀਰਾਂ ਵਿੱਚ ਸਿਹਤਮੰਦ ਨੌਜਵਾਨਾਂ ਨੂੰ ਵੀ ਠੀਕ ਹੋਣ ਵਿੱਚ ਹਫ਼ਤੇ ਲਗ ਸਕਦੇ ਹਨ: ਸੀਡੀਸੀ
ਅਮਰੀਕਾ ਵਿੱਚ ਕੋਰੋਨਾਵਾਇਰਸ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਸੈਂਟਰ ਫਾਰ ਡਿਜ਼ੀਜ ਕੋਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਕਿਹਾ ਹੈ ਕਿ ਪਹਿਲਾਂ ਤੋਂ ਪੂਰੀ ਤਰ੍ਹਾਂ ਤੰਦੁਰਸਤ ਨੌਜਵਾਨ ਵੀ ਜੇਕਰ ਕੋਰੋਨਾ ਦੀ ਮਾਮੂਲੀ ਲਾਗ ਦੇ ਸ਼ਿਕਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਈ ਹਫ਼ਤੇ ਲਗਦੇ ਹਨ।
ਸੀਡੀਸੀ ਦੇ ਇੱਕ ਸਰਵੇ ਮੁਤਾਬਕ 35 ਸਾਲ ਤੋਂ ਘੱਟ ਉਮਰ ਦੇ ਲੋਕ ਜੋ ਮਾਮੂਲੀ ਤੌਰ ’ਤੇ ਕੋਰੋਨਾਵਾਇਰਸ ਨਾਲ ਪੀੜਤ ਹੋਏ ਸਨ, ਉਨ੍ਹਾਂ ਵਿੱਚ ਵੀ 20 ਫੀਸਦ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 21 ਦਿਨ ਤੋਂ ਵੱਧ ਦਾ ਸਮਾਂ ਲੱਗਿਆ ਸੀ।
ਰਿਪੋਰਟ ਮੁਤਾਬਕ 35 ਫੀਸਦ ਲੋਕ ਪੌਜ਼ੀਟਿਵ ਹੋਣ ਦੇ ਦੋ ਹਫ਼ਤਿਆਂ ਬਾਅਦ ਵੀ ਠੀਕ ਨਹੀਂ ਹੋਏ ਸਨ ਅਤੇ ਠੀਕ ਹੋਣ ਦੇ ਕਈ ਹਫ਼ਤਿਆਂ ਬਾਅਦ ਵੀ ਉਨ੍ਹਾਂ ਨੂੰ ਖੰਘ, ਥਕਾਵਤ ਅਤੇ ਸਾਹ ਦੀ ਸ਼ਿਕਾਇਤ ਹੁੰਦੀ ਸੀ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਦਾ ਹਾਲ
- ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ 1 ਕਰੋੜ 56 ਲੱਖ 67 ਹਜ਼ਾਰ 461 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 38 ਹਜ਼ਾਰ ਤੋਂ ਵੀ ਟੱਪ ਗਿਆ ਹੈ।
- ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਲਾਗ ਦੇ ਇੱਕ ਦਿਨ ਵਿੱਚ 68663 ਨਵੇਂ ਮਾਮਲੇ ਦਰਜ ਹੋਏ ਹਨ ਇਸ ਦੇ ਨਾਲ ਹੀ ਉੱਥੇ ਕੁੱਲ ਮਾਮਲੇ 41 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1,45,324 ਹੋ ਗਿਆ ਹੈ।
- ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇੱਥੇ ਕੋਵਿਡ-19 ਦੇ ਮਾਮਲੇ 13 ਲੱਖ ਤੋਂ ਵੱਧ ਹਨ ਅਤੇ ਮੌਤਾਂ ਦੀ ਗਿਣਤੀ 30 ਹਜ਼ਾਰ ਤੋਂ ਉੱਤੇ ਹੋ ਗਈ ਹੈ।
- ਪੰਜਾਬ ਵਿੱਚ ਲਾਗ ਦੇ ਮਾਮਲੇ 12,200 ਨੂੰ ਪਾਰ ਕਰ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 282 ਹੋ ਗਈ ਹੈਸ ਹਾਲਾਂਕਿ 8000 ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ।
- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਵੱਖਰੀ ਤਰ੍ਹਾਂ ਨਾਲ ਵੀ ਨਜਿੱਠਿਆ ਜਾ ਸਕਦਾ ਸੀ। ਦੇਸ਼ ਵਿੱਚ ਮਾਮਲਿਆਂ ਦੀ ਗਿਣਤੀ 2 ਲੱਖ 99 ਹਜ਼ਾਰ ਤੋਂ ਵੱਧ ਹੈ ਅਤੇ ਮੌਤਾਂ ਦਾ ਅੰਕੜਾ 45 ਹਜ਼ਾਰ ਨੂੰ ਟੱਪ ਗਿਆ ਹੈ।
- ਬ੍ਰਾਜ਼ੀਲ ਵਿੱਚ ਮਰਨ ਵਾਲਿਆਂ ਦਾ ਕੁੱਲ ਅੰਕੜਾ 85 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇੱਥੇ 22.87 ਲੱਖ ਲੋਕ ਕੋਰੋਨਾ ਦੀ ਲਾਗ ਦਾ ਸ਼ਿਕਾਰ ਹਨ।
- ਇੱਕ ਖੋਜ ਮੁਤਾਬਕ ਸਿਹਤਮੰਦ ਨੌਜਵਾਨਾਂ ਨੂੰ ਕੋਰੋਨਾ ਲਾਗ ਤੋਂ ਠੀਕ ਹੋਣ ਵਿੱਚ ਕਈ ਹਫ਼ਤੇ ਲਗ ਸਕਦੇ ਹਨ।
- ਇੱਕ ਖੋਜ ਦਰਸਾਉਂਦੀ ਹੈ ਕਿ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊ ਦੌਰਾਨ ਧਰਤੀ ’ਤੇ ਹੋਣ ਵਾਲ ਸ਼ੋਰ ਅੱਧਾ ਰਹਿ ਗਿਆ ਹੈ।

ਤਸਵੀਰ ਸਰੋਤ, Getty Images
