ਕੋਰੋਨਾਵਾਇਰਸ ਅਪਡੇਟ: ਟੋਕੀਓ ਓਲੰਪਿਕ ਦੇ ਭਵਿੱਖ ’ਤੇ ਸਸਪੈਂਸ, IPL ਟੂਰਨਾਮੈਂਟ ਦੀ ਤਰੀਕ ਦਾ ਐਲਾਨ

ਦੁਨੀਆਂ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਪਾਰ ਕਰ ਗਿਆ ਹੈ, ਜਦਕਿ 6.31 ਲੱਖ ਲੋਕ ਮਾਰੇ ਜਾ ਚੁੱਕੇ ਹਨ

ਲਾਈਵ ਕਵਰੇਜ

  1. ਮਹਾਂਮਾਰੀ ਵਿਚਾਲੇ ਲਗਜ਼ਰੀ ਫੇਸ ਮਾਸਕ

    ਬੈਲਜੀਅਮ ਦੀ ਜਿਓਲਰੀ ਡਿਜਾਈਨਰ ਓਲੀਵੀਆ ਹੈਨੌਟ ਨੇ ਇਹ ਫੇਸ ਮਾਸਕ ਆਪਣੀ ਵਰਕਸ਼ੌਪ ਵਿੱਚ ਤਿਆਰ ਕੀਤਾ ਹੈ। ਓਲੀਵੀਆ ਮੁਤਾਬਕ, ਉਨ੍ਹਾਂ ਨੇ ਇਸ ਮਾਸਕ ਨੂੰ ਮਹਿੰਗੇ ਰਤਨਾਂ ਨਾਲ ਸਜਾਇਆ ਹੈ।

    ਇੱਕ ਸਥਾਨਕ ਮੀਡੀਆ ਗਰੁੱਪ ਨਾਲ ਗੱਲਬਾਤ ਦੌਰਾਨ ਪੇਸ਼ੇਵਰ ਜ਼ਿਓਲਰੀ ਡਿਜਾਈਨਰ ਓਲੀਵੀਆ ਨੇ ਕਿਹਾ ਹੈ, “ਇਹ ਮਾਸਕ ਰੋਜ਼ਾਨਾ ਪਹਿਨਣ ਲਈ ਨਹੀਂ ਹੈ। ਕਿਸੇ ਵਿਆਹ-ਸ਼ਾਦੀ ਜਾਂ ਚੰਗੇ ਪ੍ਰੋਗਰਾਮ ਵਿੱਚ ਨੂੰ ਪਾਇਆ ਜਾ ਸਕਦਾ ਹੈ। ਪਰ ਇਸ ਨੂੰ ਤਿਆਰ ਕਰਨ ਪਿੱਛੇ ਵਿਚਾਰ ਸੀ ਕਿ ਕੋਵਿਡ-19 ਮਹਾਂਮਾਰੀ ਕਾਰਨ ਫੈਲੀ ਨਿਰਾਸ਼ਾ ਨੂੰ ਘੱਟ ਕਰ ਕੇ, ਉਸ ਵਿੱਚ ਕਿਉਂ ਨਾ ਥੋੜ੍ਹਾ ਮਜ਼ਾ ਲੱਭਿਆ ਜਾਵੇ।”

    ਬੈਲਜੀਅਮ ਦੇ ਬ੍ਰਸੇਲਸ ਸ਼ਹਿਰ ਵਿੱਚ ਲੱਗੀ ਇੱਕ ਪ੍ਰਦਰਸ਼ਨੀ ਵਿੱਚ ਕਈ ਹੋਰ ਡਿਜਾਈਨਰਾਂ ਨੇ ਵੀ ਇਸ ਤਰ੍ਹਾਂ ਦੇ ਮਾਸਕ ਪੇਸ਼ ਕੀਤੇ।

    ਭਾਰਤੀ ਬਾਜ਼ਾਰ ਵਿੱਚ ਆਮ ਮਾਸਕ ਦੀ ਕੀਮਤ 10 ਰੁਪਏ ਤੋਂ 100 ਰੁਪਏ ਵਿਚਾਲੇ ਹੈ ਪਰ ਓਲੀਵੀਆ ਨੇ ਜੋ ਮਾਸਕ ਤਿਆਰ ਕੀਤਾ ਹੈ, ਉਸ ਦੀ ਕੀਮਤ 12 ਤੋਂ 15 ਹਜ਼ਾਰ ਰੁਪਏ ਵਿਚਾਲੇ ਦੱਸੀ ਜਾ ਰਹੀ ਹੈ।

    ਮਹਾਂਮਾਰੀ ਵਿਚਾਲੇ ਲਗਜ਼ਰੀ ਫੇਸ ਮਾਸਕ

    ਤਸਵੀਰ ਸਰੋਤ, Reuters

  2. ਕੋਰੋਨਾਵਾਇਰਸ ਦੀ ਦਵਾਈ ਜਿੱਥੇ ਵੀ ਬਣੇ, ਭਾਰਤ ਪਹੁੰਚਣ ’ਚ ਇਹ ਮੁਸ਼ਕਿਲਾਂ ਆ ਸਕਦੀਆਂ

    ਕੋਰੋਨਾਵਾਇਰਸ ਦੇ ਕਹਿਰ ਨੇ ਅਮੀਰ-ਗਰੀਬ, ਕਮਜ਼ੋਰ-ਤਾਕਤਵਰ, ਸਾਰਿਆਂ ਦੇ ਮਨ ਵਿੱਚ ਡਰ ਅਤੇ ਸ਼ੰਕਾ ਪੈਦਾ ਕਰ ਦਿੱਤੀ ਹੈ। ਤਮਾਮ ਖਦਸ਼ਿਆਂ ਨੇ ਜ਼ੋਰ ਫੜ੍ਹਿਆ ਹੈ 'ਵੈਕਸੀਨ ਨੈਸ਼ਨਲੀਜ਼ਮ' ਦੇ ਵਧਦੇ ਇਸਤੇਮਾਲ ਨਾਲ।

    ਕੋਵਿਡ-19 ਦੇ ਮਹਾਂਮਾਰੀ ਦਾ ਰੂਪ ਲੈਂਦੇ ਹੀ ਕਈ ਦੇਸਾਂ ਨੇ ਵੈਕਸੀਨ 'ਤੇ ਰਿਸਰਚ ਨੂੰ ਤੇਜ਼ ਕਰ ਦਿੱਤਾ ਸੀ। ਅਮਰੀਕਾ ਨੇ ਦੋ ਵਾਰ ਸਾਫ਼ ਇਸ਼ਾਰਾ ਕੀਤਾ ਹੈ ਕਿ ਆਪਣੇ ਦੇਸ ਵਿੱਚ ਕਿਸੇ ਵੀ ਵੈਕਸੀਨ ਬਣਨ ਦੀ ਸੂਰਤ ਵਿੱਚ ਉਸ ਦੀ ਤਰਜੀਹ ਅਮਰੀਕੀ ਨਾਗਰਿਕ ਹੋਣਗੇ। ਪੂਰੀ ਖ਼ਬਰ ਪੜ੍ਹੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  3. ਕੈਪਟਨ ਦੀ ਧਾਰਮਿਕ ਅਦਾਰਿਆਂ ਨੂੰ ਅਪੀਲ

    ਪੰਜਾਬ ਦੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਅਸਥਾਨਾਂ ’ਤੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਕੋਵਿਡ-19 ਸਬੰਧੀ ਹੋਰ ਸਾਵਧਾਨੀਆਂ ਨੂੰ ਪੱਕਾ ਕੀਤਾ ਜਾਵੇ।

    ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸਬੰਧੀ ਲਗਾਤਾਰ ਅਨਾਊਂਸਮੈਂਟ ਵੀ ਕੀਤੀ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ

    ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਸਸਕਾਰ ਨੂੰ ਲੈ ਕੇ ਬੀਤੇ ਦਿਨੀਂ ਕਈ ਥਾਂ ਵਿਵਾਦ ਹੋਇਆ।

    ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋਏ। ਇਸ ਨੂੰ ਮਹਾਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ।

    ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ, ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।ਪੂਰੀ ਖ਼ਬਰ ਪੜ੍ਹੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  5. ਕੋਰੋਨਾਵਾਇਰਸ ਨਾਲ ਟਾਕਰੇ ਲਈ ਹੁਣ ਪੰਜਾਬ ਪੁਲਿਸ ਕਿਹੜੀ ਤਿਆਰੀ ਕਰ ਰਹੀ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਟਾਕਰੇ ਲਈ ਹੁਣ ਪੰਜਾਬ ਪੁਲਿਸ ਕਿਹੜੀ ਤਿਆਰੀ ਕਰ ਰਹੀ
  6. ਕੁੱਤੇ ਸੁੰਘ ਕੇ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੇ ਹਨ- ਦਾਅਵਾ

    ਕੁੱਤੇ ਸੁੰਘ ਕੇ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੇ ਹਨ, ਜੀ ਹਾਂ, ਜਰਮਨੀ ਵਿੱਚ ਖੋਜਕਾਰਾਂ ਦਾ ਦਾਅਵਾ ਹੈ ਕਿ ਉਹ ਸਨੀਫਰ ਡੌਗਸ ਯਾਨਿ ਸੁੰਘਣ ਵਾਲੇ ਕੁੱਤਿਆਂ ਨੂੰ ਇਹ ਸਿਖਾਉਣ ਵਿੱਚ ਸਫ਼ਲ ਰਹੇ ਹਨ ਕਿ ਸੁੰਘ ਕੇ ਕਿਸ ਤਰ੍ਹਾਂ ਕੋਰੋਨਾਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ।

    ਜਰਮਨੀ ਦੇ ਹੈਨੋਵਰ ਸ਼ਹਿਰ ਵਿੱਚ ਸਥਿਤ ਯੂਨੀਵਰਸਿਟੀ ਆਫ ਵੈਟੇਰਨਰੀ ਮੈਡੀਕਲ ਅਤੇ ਜਰਮਨ ਸੈਨਾ ਦੇ ਸਹਿਯੋਗ ਨਾਲ ਹੋਈ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਹਫ਼ਤੇ ਦੀ ਟ੍ਰੇਨਿੰਗ ਤੋਂ ਬਾਅਦ 8 ਕੁੱਤੇ 94 ਫੀਸਦ ਮਾਮਲਿਆਂ ਵਿੱਚ ਲਾਗ ਅਤੇ ਬਿਨਾ ਲਾਗ ਵਾਲੇ ਸੈਂਪਲਾਂ ਵਿੱਚ ਫਰਕ ਕਰਨ ਵਿੱਚ ਸਫ਼ਲ ਹੋ ਗਏ ਸਨ।

    ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਖੋਜ ਦੀ ਵਰਤੋਂ ਏਅਰਪੋਰਟ ਅਤੇ ਖੇਡ ਦੇ ਮੈਦਾਨਾਂ ਵਰਗੀਆਂ ਜਨਤਕ ਥਾਵਾਂ ’ਤੇ ਕੋਰੋਨਾਵਾਇਰਸ ਲਾਗ ਦੀ ਪਛਾਣ ਕਰਨ ਵਿੱਚ ਕੀਤੀ ਜਾ ਸਕਦੀ ਹੈ।

    ਬਰਤਾਨੀਆ ਸਣੇ ਕਈ ਦੂਜੇ ਦੇਸ਼ਾਂ ਵਿੱਚ ਵੀ ਇਸ ਗੱਲ ਦੀ ਜਾਂਚ ਸ਼ੁਰੂ ਹੋ ਗਈ ਹੈ ਕਿ ਕੀ ਕੁੱਤਿਆਂ ਦੀ ਮਦਦ ਨਾਲ ਵਾਇਰਸ ਦੀ ਪਛਾਣ ਕੀਤੀ ਜਾ ਸਕਦੀ ਹੈ।

    ਕੁੱਤੇ ਸੁੰਘ ਕੇ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੇ ਹਨ

    ਤਸਵੀਰ ਸਰੋਤ, MDD/NEIL POLLOCK

  7. ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਦਾ ਹਾਲ, ਕੋਵਿਡ-19 ਮਹਾਂਮਾਰੀ ਕਾਰਨ ਹਰ ਪਾਸੇ ਹਲਚਲ ਮਚੀ ਹੋਈ ਹੈ, ਆਓ ਇੱਕ ਨਜ਼ਰ ਮਾਰਦੇ ਤਾਜ਼ਾ ਅਪਡੇਟ ’ਤੇ...

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ 1 ਕਰੋੜ 54 ਲੱਖ 35 ਹਜ਼ਾਰ 114 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 31 ਹਜ਼ਾਰ ਤੋਂ ਟੱਪ ਗਿਆ ਹੈ।
    • ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ ਮਹਾਂਮਾਰੀ ਕਾਰਨ ਫਲੋਰੀਡਾ ਵਿੱਚ ਹੋਣ ਵਾਲੀ ਪਾਰਟੀ ਕਨਵੈਂਸ਼ਨ ਰੱਦ ਕਰ ਦਿੱਤੀ ਹੈ। ਇਸ ਫ਼ੈਸਲੇ ਪਿੱਛੇ ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਵੱਡਾ ਕਾਰਨ ਦੱਸਿਆ ਹੈ।
    • ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਲਾਗ ਕੁੱਲ ਮਾਮਲੇ 40 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1,44,167 ਹੋ ਗਿਆ ਹੈ।
    • ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇੱਥੇ ਕੋਵਿਡ-19 ਦੇ ਮਾਮਲੇ 12 ਲੱਖ ਤੋਂ ਵੱਧ ਹਨ ਅਤੇ ਮੌਤਾਂ ਦੀ ਗਿਣਤੀ 30 ਹਜ਼ਾਰ ਤੋਂ ਉੱਤੇ ਹੋ ਗਈ ਹੈ।
    • ਪੰਜਾਬ ਵਿੱਚ ਜੂਨ ਮਹੀਨੇ ਨਾਲੋਂ ਕੋਰੋਨਾਵਾਇਰਸ ਮਰੀਜ਼ਾਂ ਦੀ ਰੋਜ਼ਾਨਾ ਦੀ ਗਿਣਤੀ ਕਰੀਬ 3 ਗੁਣਾ ਵੱਧ ਆ ਰਹੀ ਹੈ। ਪੰਜਾਬ ਵਿੱਚ ਮਾਮਲੇ 11,700 ਤੋਂ ਪਾਰ ਅਤੇ ਮੌਤਾਂ ਦੀ ਗਿਣਤੀ 277 ਹੋਈ। 7700 ਤੋਂ ਵੱਧ ਲੋਕ ਠੀਕ ਵੀ ਹੋਏ
    • ਇੰਗਲੈਂਡ ਵਿੱਚ ਜਨਤਕ ਥਾਵਾਂ ’ਤੇ ਮਾਸਕ ਪਾਉਣ ਨੂੰ ਲੈ ਕੇ ਨਵੀਆਂ ਹਦਾਇਤਾਂ ਲਾਗੂ ਹੋ ਗਈਆਂ ਹਨ, ਜਿਸ ਦੇ ਤਹਿਤ ਮਾਸਕ ਨਾਲ ਪਾਉਣ ’ਤੇ ਪੁਲਿਸ ਨੂੰ ‘ਉਚਿਤ ਬਲ ਵਰਤਣ’ ਦਾ ਅਧਿਕਾਰ ਦੇ ਦਿੱਤਾ ਗਿਆ ਹੈ।
    • ਜਰਮਨੀ ਵਿੱਚ ਖੋਜਕਾਰਾਂ ਦਾ ਦਾਅਵਾ ਹੈ ਕਿ ਉਹ ਸਨੀਫਰ ਡੌਗਸ ਯਾਨਿ ਸੁੰਘਣ ਵਾਲੇ ਕੁੱਤਿਆਂ ਨੂੰ ਇਹ ਸਿਖਾਉਣ ਵਿੱਚ ਸਫ਼ਲ ਰਹੇ ਹਨ ਕਿ ਸੁੰਘ ਕੇ ਕਿਸ ਤਰ੍ਹਾਂ ਕੋਰੋਨਾਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ।
    coronavirus

    ਤਸਵੀਰ ਸਰੋਤ, Getty Images

  8. ਕੋਰੋਨਾਵਾਇਰਸ ਸਬੰਧੀ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਭਾਰਤ ਸਣੇ ਦੁਨੀਆਂ ਭਰ ਦੀਆਂ ਤਾਜ਼ਾ ਅਪਡੇਟ ਵੀ ਦਿਆਂਗੇ ਅਤੇ ਨਾਲ ਹੀ ਜਾਣਕਾਰੀ ਭਰਪੂਰ ਵੀਡੀਓਜ਼ ਵੀ। ਤੁਸੀਂ 23 ਜੁਲਾਈ ਦਿਨ ਵੀਰਵਾਰ ਦੀ ਕੋਈ ਅਪਡੇਟ ਮੁੜ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਆਓ। ਧੰਨਵਾਦ