ਕੋਰੋਨਾਵਾਇਰਸ ਅਪਡੇਟ: ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਨਿਯਮਾਂ ਖਿਲਾਫ਼ ਹਾਰਵਰਡ ਅਤੇ ਐਮਆਈਟੀ ਨੇ ਕੀਤਾ ਮੁਕੱਦਮਾਂ

ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7,19,665 ਹੋ ਗਈ ਹੈ, ਜਿਸ ਵਿਚੋਂ ,2,59,557 ਐਕਵਿਟ ਕੇਸ ਹਨ ਤੇ ਮੌਤਾਂ ਦਾ ਅੰਕੜਾ 20,160 ਨੂੰ ਪਾਰ ਕਰ ਗਿਆ ਹੈ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਭਾਰਤ ਸਣੇ ਗਲੋਬਲ ਅਪਡੇਟ

    ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਵਿਡ-19 ਲਾਗ ਦੇ ਕੁੱਲ 7,19,665 ਮਾਮਲੇ ਹੋ ਗਏ ਹਨ। ਇਨ੍ਹਾਂ ਵਿਚੋਂ 2,59,557 ਮਾਮਲੇ ਐਕਟਿਵ ਹਨ ਅਤੇ ਲਾਗ ਕਾਰਨ ਹੁਣ ਤੱਕ 20,160 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 4,39,948 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ।

    ਅਮਰੀਕਾ ਵਿੱਚ ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਲਾਗ ਦੇ ਕੁੱਲ 1,17,87,953 ਮਾਮਲੇ ਹੋ ਗਏ ਹਨ। ਇਸ ਦੇ ਨਾਲ ਹੀ ਦੁਨੀਆਂ ਵਿੱਚ ਹੁਣ ਤੱਕ 5,42,463 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਵੀ ਹੋ ਗਈ ਹੈ।

    ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ ਮੁਤਾਬਕ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਦੁਨੀਆਂ ਦਾ ਤੀਜੇ ਨੰਬਰ ਦਾ ਦੇਸ਼ ਬਣ ਗਿਆ ਹੈ। ਚੌਥੇ ਨੰਬਰ ’ਤੇ ਰੂਸ ਅਤੇ ਪੰਜਵੇਂ ’ਤੇ ਪੇਰੂ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  2. ਬੀਬੀਸੀ ਪੰਜਾਬੀ ਦੇ 8 ਜੁਲਾਈ ਦੇ ਲਾਇਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਡੇ ਲਈ ਅਪਡੇਟ ਦੇ ਰਹੇ ਹਨ। 7 ਜੁਲਾਈ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।