ਕੋਰੋਨਾਵਾਇਰਸ ਅਪਡੇਟ: ਕੋਰੋਨਾਵਾਇਰਸ ਨੂੰ 'ਮਾਮੂਲੀ ਫਲੂ' ਕਹਿਣ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਹੋਏ ਕੋਰੋਨਾ ਪੌਜ਼ਿਟਿਵ

ਭਾਰਤ ਵਿਚ ਕੋਵਿਡ-19 ਦੇ ਕੁੱਲ ਮਾਮਲੇ ਤਕਰੀਬਨ 7 ਲੱਖ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 19,600 ਤੋਂ ਪਾਰ ਹੋ ਗਈ ਹੈ

ਲਾਈਵ ਕਵਰੇਜ

  1. ਕੋਰੋਨਾਵਾਇਰਸ ਨਾਲ ਸਬੰਧਤ 7 ਜੁਲਾਈ ਦਾ ਲਾਇਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। 8 ਜੁਲਾਈ ਦੇ ਤਾਜ਼ਾ ਅਪਡੇਟਸ ਦੇਖਣ ਲਈ ਇੱਥੇ ਕਲਿੱਕ ਕਰ ਸਕਦੇ ਹੋ।

  2. ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਅਹਿਮ ਅਪਡੇਟਸ

    • ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ 9ਵੀਂ ਤੋਂ 12ਵੀਂ ਜਮਾਤ ਦੇ ਸਿਲੇਬਸ ਨੂੰ ਘਟਾਉਣ ਦਾ ਐਲਾਨ ਕੀਤਾ ਹੈ।
    • ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਭਾਰਤ ਸਰਕਾਰ ਫਿਲਮਾਂ ਦੀ ਸ਼ੂਟਿੰਗ ਲਈ ਜਲਦੀ ਨਿਰਦੇਸ਼ ਜਾਰੀ ਕਰਨ ਜਾ ਰਹੀ ਹੈ ਤਾਂ ਜੋ ਫਿਲਮ ਦਾ ਨਿਰਮਾਣ ਤੇਜ਼ ਰਫਤਾਰ ਨਾਲ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ, ਜੋ ਕੋਵਿਡ ਕਾਰਨ ਰੁਕਿਆ ਹੋਇਆ ਹੈ।
    • ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 22,252 ਨਵੇਂ ਕੇਸ ਆਏ ਹਨ ਅਤੇ 467 ਮੌਤਾਂ ਦਰਜ ਹੋਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਮਾਮਲੇ 7,19,668 ਹੋ ਗਏ ਹਨ ਅਤੇ ਮੌਤਾਂ 20,160 ਹੋ ਗਈਆਂ ਹਨ।
    • ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ, ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਵਿਗਿਆਨੀ ਡਾ. ਐਂਥਨੀ ਫੌਚੀ ਨੇ ਕਿਹਾ ਕਿ ਸਥਿਤੀ ਤੇਜ਼ੀ ਨਾਲ ਗੰਭੀਰ ਹੁੰਦੀ ਜਾ ਰਹੀ ਹੈ।
    • ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਸਟਰੇਲੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਦਰਮਿਆਨ ਵਿਅਸਤ ਸਰਹੱਦ ਨੂੰ ਬੰਦ ਕਰਨ ਲਈ ਸੈਂਕੜੇ ਪੁਲਿਸ ਅਧਿਕਾਰੀ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ।
    • ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਕੋਰੋਨਾ ਸੰਕਰਮਿਤ ਹੋ ਗਏ ਹਨ। ਸੋਮਵਾਰ ਨੂੰ ਇੱਕ ਗੰਭੀਰ ਬੁਖਾਰ ਤੋਂ ਬਾਅਦ, ਉਨ੍ਹਾਂ ਨੇ ਚੌਥੀ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ। ਇਸ ਟੈਸਟ ਦੇ ਨਤੀਜਿਆਂ ਅਨੁਸਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ।
    corona

    ਤਸਵੀਰ ਸਰੋਤ, Getty Images

  3. 'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ'

    ਵਿਕਾਸ ਪਾਂਡੇ, ਬੀਬੀਸੀ ਪੱਤਰਕਾਰ

    ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

    ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।

    ਰੈਮਡੈਸੇਵੀਅਰ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਦਵਾਈ ਨੂੰ ਭਾਰਤ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ।

    ਇਸ ਦੇ ਨਾਲ, ਐਮਰਜੈਂਸੀ ਵਿੱਚ ਵੀ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ, ਯਾਨੀ, ਡਾਕਟਰ ਇਸ ਨੂੰ ਮਰੀਜ਼ਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਦੇ ਸਕਦੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, hetero

  4. ਕੱਲ ਤੋਂ ਜੰਮੂ ਕਸ਼ਮੀਰ ਵਿੱਚ ਪਾਰਕ ਅਤੇ ਗਾਰਡਨ ਖੁੱਲ੍ਹਣਗੇ

    ਮਜੀਦ ਜਹਾਂਗੀਰ, ਸ੍ਰੀਨਗਰ ਤੋਂ

    ਕੇਂਦਰ ਸ਼ਾਸਤ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 8 ਜੁਲਾਈ ਯਾਨੀ ਬੁੱਧਵਾਰ ਤੋਂ ਆਮ ਲੋਕਾਂ ਲਈ ਪਾਰਕ ਅਤੇ ਗਾਰਡਨ ਖੋਲ੍ਹਣ ਦਾ ਫੈਸਲਾ ਕੀਤਾ ਹੈ।

    ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਅਹਿਮਦ ਖਾਨ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਆਮ ਲੋਕਾਂ ਨੂੰ ਪਾਰਕਾਂ ਅਤੇ ਗਾਰਡਨਾਂ ਵਿੱਚ ਡਾਕਟਰੀ ਸਲਾਹ ਦੀ ਪਾਲਣਾ ਕਰਨੀ ਪਏਗੀ।

    ਕੋਵਿਡ -19 ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਵਿੱਚ ਪਾਰਕ ਅਤੇ ਗਾਰਡਨ ਮਾਰਚ ਤੋਂ ਆਮ ਲੋਕਾਂ ਲਈ ਬੰਦ ਸਨ। ਇਨ੍ਹਾਂ ਪਾਰਕਾਂ ਦੇ ਪ੍ਰਵੇਸ਼ ਦੁਆਰ 'ਤੇ ਬੁੱਧਵਾਰ ਤੋਂ ਥਰਮਲ ਸਕੈਨਰ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਹੈ।

    ਇਸ ਤੋਂ ਪਹਿਲਾਂ ਸੋਮਵਾਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕਾਂਸਲ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਨੂੰ ਜਲਦੀ ਹੀ ਸੈਰ-ਸਪਾਟੇ ਲਈ ਖੋਲ੍ਹਿਆ ਜਾਵੇਗਾ।

    corona

    ਤਸਵੀਰ ਸਰੋਤ, Getty Images

  5. ਇਟਲੀ ਨੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਇਕ ਹਫ਼ਤੇ ਦੀ ਪਾਬੰਦੀ ਲਗਾਈ

    ਇਟਲੀ ਦੀ ਸਰਕਾਰ ਨੇ ਬੰਗਲਾਦੇਸ਼ ਤੋਂ ਇੱਕ ਹਫ਼ਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

    ਇਟਲੀ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ‘ਬੰਗਲਾਦੇਸ਼ ਤੋਂ ਇੱਕ ਉਡਾਣ ਸੋਮਵਾਰ ਨੂੰ ਰੋਮ ਪਹੁੰਚੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕ ਸਵਾਰ ਸਨ। ਇਸ ਵਜ੍ਹਾ ਨਾਲ ਸਰਕਾਰ ਨੇ ਇਸ ਵੇਲੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ।'

    ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਇੱਕ ਹਫ਼ਤੇ ਦੌਰਾਨ, ਇਟਲੀ ਦੇ ਹਵਾਈ ਅੱਡਿਆਂ ਤੋਂ ਯੂਰਪ ਤੋਂ ਆਉਣ ਵਾਲੀਆਂ ਉਡਾਣਾਂ ਦੀ ਬਿਹਤਰ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।

    ਪਿਛਲੇ ਹਫਤੇ ਇਟਲੀ ਦੇ ਪ੍ਰਸ਼ਾਸਨ ਨੇ ਰੋਮ ਨਾਲ ਲੱਗਦੇ ਲਾਜ਼ੀਓ ਖੇਤਰ ਵਿੱਚ ਰਹਿੰਦੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ ਕਿਉਂਕਿ ਹਾਲ ਹੀ ਵਿੱਚ ਉਨ੍ਹਾਂ ਦੀਆਂ ਬਸਤੀਆਂ ਵਿੱਚ ਲਾਗ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ।

    corona

    ਤਸਵੀਰ ਸਰੋਤ, Getty Images

  6. Coronavirus Round-Up: ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾ

    ਕੀ ਕੋਰੋਨਾਵਾਇਰਸ ਹਵਾ ਦੇ ਵਿੱਚ ਵੀ ਫੈਲਦਾ ਹੈ? ਵਿਗਿਆਨੀਆਂ ਦੀ ਇਸ ਸ਼ੰਕਾ ‘ਤੇ ਵਿਸ਼ਵ ਸਿਹਤ ਸੰਗਠਨ ਨੇ ਕੀ ਜਵਾਬ ਦਿੱਤਾ ਹੈ? ਅਮਰੀਕਾ ‘ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀ ਕਿਉਂ ਪਰੇਸ਼ਾਨ ਹੋ ਗਏ ਹਨ? ਨਾਲ ਹੀ ਦੱਸਾਂਗੇ ਤੁਹਾਡੀ ਮਨਪੰਸਦੀਦਾ ਫ਼ਿਲਮਾਂ ਤੇ ਸੀਰੀਅਲਸ ਦੀ ਸ਼ੂਟਿੰਗ ਕਦੋ ਸ਼ੁਰੂ ਹੋਣ ਜਾ ਰਹੀ ਹੈ...

    ਵੀਡੀਓ ਕੈਪਸ਼ਨ, ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾ, ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀ ਕਿਉਂ ਹਨ ਚਿੰਤਤ?
  7. ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਕੋਰੋਨਾ ਪੌਜ਼ਿਟਿਵ

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਕੋਰੋਨਾ ਸੰਕਰਮਿਤ ਹੋ ਗਏ ਹਨ।

    ਸੋਮਵਾਰ ਨੂੰ ਇੱਕ ਗੰਭੀਰ ਬੁਖਾਰ ਤੋਂ ਬਾਅਦ, ਉਨ੍ਹਾਂ ਨੇ ਚੌਥੀ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ। ਇਸ ਟੈਸਟ ਦੇ ਨਤੀਜਿਆਂ ਅਨੁਸਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ।

    ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋਣ ਦੇ ਨਾਤੇ, ਬੋਲਸੋਨਾਰੋ ਨੇ ਹਮੇਸ਼ਾਂ ਕੋਰੋਨਾਵਾਇਰਸ ਦੇ ਜੋਖ਼ਮ ਨੂੰ ਘੱਟ ਦੱਸਿਆ। ਕਈ ਮੌਕਿਆਂ 'ਤੇ, ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ਮਾਮੂਲੀ ਫਲੂ ਦੱਸਿਆ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇਸਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੋਏਗਾ।

    ਪਰ ਮੰਗਲਵਾਰ ਨੂੰ ਉਹ ਕੋਰੋਨਾ ਸੰਕਰਮਿਤ ਹੋ ਗਏ। ਬੋਲਸੋਨਾਰੋ ਵੀ ਆਪਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਲਗਾਏ ਗਏ ਲੌਕਡਾਊਨ ਨੂੰ ਹਟਾਉਣ ਲਈ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਸਨ।

    corona

    ਤਸਵੀਰ ਸਰੋਤ, Reuters

  8. ਬੰਗਲਾਦੇਸ਼ ਦੇ ਹਸਪਤਾਲ 'ਤੇ ਜਾਅਲੀ ਕੋਰੋਨਾ ਟੈਸਟ ਕਰਵਾਉਣ ਦੇ ਇਲਜ਼ਾਮ

    ਬੰਗਲਾਦੇਸ਼ ਦੇ ਇਕ ਨਿੱਜੀ ਹਸਪਤਾਲ ਨੇ ਕਥਿਤ ਤੌਰ 'ਤੇ ਹਜ਼ਾਰਾਂ ਜਾਅਲੀ ਕੋਰੋਨਾ ਟੈਸਟ ਕੀਤੇ ਹਨ। ਹੁਣ ਅਧਿਕਾਰੀ ਇਸ ਹਸਪਤਾਲ ਖਿਲਾਫ਼ ਕਾਰਵਾਈ ਕਰਨ ਜਾ ਰਹੇ ਹਨ।

    ਸੋਮਵਾਰ ਨੂੰ ਅਰਧ ਸੈਨਿਕ ਬਲਾਂ ਨੇ ਢਾਕਾ ਦੇ ਰੈਜੀਮੈਂਟ ਹਸਪਤਾਲ 'ਤੇ ਛਾਪਾ ਮਾਰਿਆ ਅਤੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ।

    ਮਾਰਚ ਵਿੱਚ, ਇਸ ਹਸਪਤਾਲ ਨੂੰ ਸਰਕਾਰ ਦੀ ਮੁਫ਼ਤ ਕੋਰੋਨਾ ਟੈਸਟ ਸਕੀਮ ਵਿੱਚ ਸ਼ਾਮਲ ਕੀਤਾ ਸੀ, ਜਿਸ ਵਿੱਚ ਹਸਪਤਾਲਾਂ ਵਿੱਚ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਸਰਕਾਰੀ ਲੈਬ ਵਿੱਚ ਕੋਰੋਨਾ ਟੈਸਟ ਲਿਆ ਗਿਆ ਸੀ।

    ਅਧਿਕਾਰੀਆਂ ਅਨੁਸਾਰ ਇਸ ਤੋਂ ਬਾਅਦ ਹਸਪਤਾਲ ਨੇ ਖੁਦ ਟੈਸਟ ਸਰਟੀਫਿਕੇਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਬਾਅਦ, ਹਸਪਤਾਲ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਟੈਸਟ ਦਾ ਪ੍ਰਮਾਣ ਪੱਤਰ ਵੰਡਿਆ ਹੈ ਅਤੇ ਇਹ ਟੈਸਟ ਕਦੇ ਨਹੀਂ ਹੋਇਆ।

    corona

    ਤਸਵੀਰ ਸਰੋਤ, Reuters

  9. ਭਾਰਤ ਸਰਕਾਰ ਫਿਲਮਾਂ ਦੀ ਸ਼ੂਟਿੰਗ ਲਈ ਜਲਦੀ ਨਿਰਦੇਸ਼ ਕਰੇਗੀ ਜਾਰੀ

    ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਭਾਰਤ ਸਰਕਾਰ ਫਿਲਮਾਂ ਦੀ ਸ਼ੂਟਿੰਗ ਲਈ ਜਲਦੀ ਨਿਰਦੇਸ਼ ਜਾਰੀ ਕਰਨ ਜਾ ਰਹੀ ਹੈ ਤਾਂ ਜੋ ਫਿਲਮ ਦਾ ਨਿਰਮਾਣ ਤੇਜ਼ ਰਫਤਾਰ ਨਾਲ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ, ਜੋ ਕੋਵਿਡ ਕਾਰਨ ਰੁਕਿਆ ਹੋਇਆ ਹੈ।

    ਉਨ੍ਹਾਂ ਕਿਹਾ, “ਸਰਕਾਰ ਟੀ ਵੀ ਸੀਰੀਅਲ, ਫਿਲਮ ਮੇਕਿੰਗ, ਸਹਿ-ਨਿਰਮਾਣ, ਐਨੀਮੇਸ਼ਨ, ਗੇਮਿੰਗ ਸਮੇਤ ਸਾਰੇ ਨਿਰਮਾਣ ਕਾਰਜਾਂ ਲਈ ਘੋਸ਼ਣਾ ਜਲਦੀ ਹੀ ਕਰੇਗੀ। ”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਫਿਰ ਗੰਭੀਰ - ਮਾਹਰ

    ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ, ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਵਿਗਿਆਨੀ ਡਾ. ਐਂਥਨੀ ਫੌਚੀ ਨੇ ਕਿਹਾ ਕਿ ਸਥਿਤੀ ਤੇਜ਼ੀ ਨਾਲ ਗੰਭੀਰ ਹੁੰਦੀ ਜਾ ਰਹੀ ਹੈ।

    ਅਮਰੀਕਾ ਦੇ ਕਈ ਰਾਜਾਂ ਨੇ ਲੌਕਡਾਊਨ ਖੋਲ੍ਹਣ ਦੇ ਵਿਚਾਰ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਇਸ ਸੂਚੀ ਵਿੱਚ ਫਲੋਰਿਡਾ ਦੇ ਗ੍ਰੇਟਰ ਮਿਆਮੀ ਖੇਤਰ ਵਿੱਚ ਨਵਾਂ ਨਾਮ ਸ਼ਾਮਲ ਕੀਤਾ ਗਿਆ ਹੈ।

    ਕੈਲੀਫੋਰਨੀਆ, ਟੈਕਸਸ ਅਤੇ ਫਲੋਰੀਡਾ ਸੰਯੁਕਤ ਰਾਜ ਦੇ ਉਨ੍ਹਾਂ ਦੋ ਦਰਜਨ ਸੂਬਿਆਂ ਵਿੱਚੋਂ ਇੱਕ ਹਨ ਜਿੱਥੇ ਪਿਛਲੇ ਦਿਨਾਂ ਵਿੱਚ ਲਾਗ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੈਲੀਫੋਰਨੀਆ ਦੇ ਹਸਪਤਾਲਾਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾ ਦੀ ਲਾਗ ਵਿੱਚ 50 ਪ੍ਰਤੀਸ਼ਤ ਵਾਧਾ ਹੋਇਆ ਹੈ।

    ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ 29 ਲੱਖ ਤੋਂ ਪਾਰ ਹੋ ਗਈ ਹੈ, ਜਦੋਂ ਕਿ ਇੱਕ ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    coroa

    ਤਸਵੀਰ ਸਰੋਤ, Getty Images

  11. ਸੀਬੀਐਸਈ ਨੇ ਵਿਦਿਆਰਥੀਆਂ ਨੂੰ ਦਿੱਤੀ ਰਾਹਤ, 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ ਘਟਾਇਆ

    ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ 9ਵੀਂ ਤੋਂ 12ਵੀਂ ਜਮਾਤ ਦੇ ਸਿਲੇਬਸ ਨੂੰ ਘਟਾਉਣ ਦਾ ਐਲਾਨ ਕੀਤਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਅਮਰੀਕਾ ਦਾ ਫ਼ੈਸਲਾ: ਪੜ੍ਹਾਈ ਆਨਲਾਈਨ ਹੈ ਤਾਂ ਵਿਦੇਸ਼ੀ ਵਿਦਿਆਰਥੀ ਵਾਪਸ ਜਾਣ

    ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਮਰੀਕਾ ਦੀ ਸਰਕਾਰੀ ਏਜੰਸੀ ਨੇ ਐਲਾਨ ਕੀਤਾ ਹੈ ਕਿ ਜੇ ਵਿਦੇਸ਼ੀ ਵਿਦਿਆਰਥੀ ਅਜਿਹੇ ਕੋਰਸ ਜਾਂ ਯੂਨੀਵਰਸਿਟੀ ਵਿੱਚ ਹਨ ਜਿਸ ਦੀ ਪੜ੍ਹਾਈ ਹੁਣ ਆਨਲਾਈਨ ਹੈ, ਤਾਂ ਉਹ ਆਪਣੇ ਮੁਲਕ ਪਰਤ ਜਾਣ ਅਤੇ ਉੱਥੋਂ ਹੀ ਕੋਰਸ ਪੂਰ ਕਰਨ।

    ਵੀਡੀਓ ਕੈਪਸ਼ਨ, ਅਮਰੀਕਾ ਦਾ ਫ਼ੈਸਲਾ: ਪੜ੍ਹਾਈ ਆਨਲਾਈਨ ਹੈ ਤਾਂ ਵਿਦੇਸ਼ੀ ਵਿਦਿਆਰਥੀ ਵਾਪਸ ਜਾਣ
  13. 'ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਕੇ ਕੋਈ ਅੱਤਵਾਦੀ ਨਹੀਂ ਬਣ ਜਾਂਦਾ'

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਣੇ ਕਈ ਮੁੱਦਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ

    ਵੀਡੀਓ ਕੈਪਸ਼ਨ, ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਕੇ ਕੋਈ ਅੱਤਵਾਦੀ ਨਹੀਂ ਬਣ ਜਾਂਦਾ: ਸੁਖਬੀਰ
  14. ਈਰਾਨ ਦੀ ਕਰੰਸੀ ਵਿੱਚ ਗਿਰਾਵਟ ਜਾਰੀ, ਇੱਕ ਡਾਲਰ ਦੀ ਕੀਮਤ 2.15 ਲੱਖ ਰਿਆਲ ਤੱਕ ਪਹੁੰਚੀ

    ਈਰਾਨ ਦੀ ਕਰੰਸੀ ਰਿਆਲ ਵਿੱਚ ਤੇਜ਼ੀ ਨਾਲ ਗਿਰਾਵਟ ਦਾ ਸਿਲਸਿਲਾ ਜਾਰੀ ਹੈ।

    Bonbast.com ਦੇ ਅਨੁਸਾਰ ਸੋਮਵਾਰ ਨੂੰ ਇੱਕ ਡਾਲਰ ਦੀ ਕੀਮਤ 2,15,000 ਰਿਆਲ ਸੀ। ਇਹ ਰਿਆਲ ਦੀ ਸਰਕਾਰੀ ਦਰ 42,000 ਰਿਆਲ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ।

    ਨਿਊਜ਼ ਏਜੰਸੀ ਰੌਇਟਰਸ ਦੇ ਅਨੁਸਾਰ ਪਿਛਲੇ ਕੁਝ ਹਫਤਿਆਂ ਵਿੱਚ ਜਾਰੀ ਗਿਰਾਵਟ ਕਾਰਨ ਕੇਂਦਰੀ ਬੈਂਕ ਨੂੰ ਕਦਮ ਚੁੱਕਣੇ ਪਏ ਸਨ।

    ਬੈਂਕ ਨੇ ਬਾਜ਼ਾਰ ਵਿੱਚ ਲੱਖਾਂ ਡਾਲਰ ਲਗਾਏ ਤਾਂ ਜੋ ਕੁਝ ਸਥਿਰਤਾ ਰਹੇ। ਕੇਂਦਰੀ ਬੈਂਕ ਦੇ ਗਵਰਨਰ ਅਬਦੁਲ ਨਾਸੀਰ ਹੇਮਤਤੀ ਨੇ ਇਸ ਕਦਮ ਨੂੰ “ਬੁੱਧੀਮਾਨ ਅਤੇ ਸਹੀ ਦਿਸ਼ਾ ਵੱਲ” ਦੱਸਿਆ ਹੈ।

    corona

    ਤਸਵੀਰ ਸਰੋਤ, Getty Images

  15. ਦੋ ਆਸਟਰੇਲੀਆਈ ਸੂਬਿਆਂ ਦੀ ਸਰਹੱਦ ਨੂੰ ਬੰਦ ਕਰਨ ਲਈ ਫੌਜ ਦੀ ਤੈਨਾਤੀ

    ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਸਟਰੇਲੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਦਰਮਿਆਨ ਵਿਅਸਤ ਸਰਹੱਦ ਨੂੰ ਬੰਦ ਕਰਨ ਲਈ ਸੈਂਕੜੇ ਪੁਲਿਸ ਅਧਿਕਾਰੀ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ।

    ਨਿਊਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਕਾਰ 100 ਕਿਲੋਮੀਟਰ ਲੰਮੀ ਸਰਹੱਦ ਮੰਗਲਵਾਰ ਰਾਤ ਨੂੰ 11.59 ਵਜੇ ਬੰਦ ਕੀਤੀ ਜਾਵੇਗੀ।

    ਪਿਛਲੇ 100 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵਾਂ ਸੂਬਿਆਂ ਦੀ ਸਰਹੱਦ ਬੰਦ ਰਹੇਗੀ।

    ਵਿਕਟੋਰੀਆ ਰਾਜ ਵਿੱਚ ਵੀਰਵਾਰ ਨੂੰ ਕੋਵਿਡ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਅਤੇ ਸੰਕਰਮਿਤ ਦੀ ਗਿਣਤੀ ਤਿੰਨ ਮਹੀਨੇ ਦੇ ਉੱਚੇ ਪੱਧਰ ’ਤੇ ਪਹੁੰਚ ਗਈ।

    ਸੋਮਵਾਰ ਨੂੰ, ਵਿਕਟੋਰੀਆ ਵਿੱਚ 123 ਨਵੇਂ ਕੇਸ ਦਰਜ ਕੀਤੇ ਗਏ, ਇਹ ਇੱਕ ਦਿਨ ਵਿੱਚ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

    lockdown

    ਤਸਵੀਰ ਸਰੋਤ, Getty Images

  16. ਭਾਰਤ ਵਿਚ ਰੈਮਡੇਸੇਵੀਅਰ ਦਵਾਈ ਦੀ ਘਾਟ ਕਿਉਂ ਹੋ ਗਈ

    ਕੋਵਿਡ-19 ਦਾ ਇਲਾਜ ਪੂਰੀ ਦੁਨੀਆ ਵਿੱਚ ਨਹੀਂ ਹੈ, ਇਹ ਸਭ ਜਾਣਦੇ ਹਨ। ਭਾਰਤ ਸਰਕਾਰ ਨੇ ਐਮਰਜੈਂਸੀ ਅਤੇ ਸੀਮਤ ਵਰਤੋਂ ਲਈ ਕੁਝ ਦਵਾਈਆਂ ਨੂੰ ਇਜ਼ਾਜਤ ਦਿੱਤੀ ਹੈ। ਇਹ ਗੱਲ ਵੀ ਅਸੀਂ ਸਾਰੇ ਜਾਣਦੇ ਹਾਂ।

    ਅਜਿਹੀਆਂ ਦਵਾਈਆਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਰੈਮਡੈਸੇਵੀਅਰ ਡਰੱਗ ਦਾ ਹੈ-ਸੰਭਵ ਹੈ ਕਿ ਇਹ ਗੱਲ ਵੀ ਤੁਹਾਨੂੰ ਪਤਾ ਹੋਵੇ।

    ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜੇਕਰ ਐਮਰਜੈਂਸੀ ਵਰਤੋਂ ਲਈ ਤੁਹਾਨੂੰ ਰੈਮਡੈਸੇਵੀਅਰ ਦਵਾਈ ਚਾਹੀਦੀ ਹੈ ਤਾਂ ਆਸਾਨੀ ਨਾਲ ਨਹੀਂ ਮਿਲ ਸਕਦੀ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

    ਕੋਰੋਨਾਵਾਇਰਸ ਪੰਜਾਬ

    ਤਸਵੀਰ ਸਰੋਤ, ਪੰਜਾਬ ਸਰਕਾਰ

  17. ਪੰਜਾਬੀ ਸੱਭਿਆਚਾਰ ਨੂੰ ਹੁੰਗਾਰਾ: ਪਿੰਡਾਂ 'ਚ ਤ੍ਰਿੰਞਣ ਨੂੰ ਮੁੜ ਸੁਰਜੀਤ ਕਰਨ ਦੀ ਪਹਿਲ

  18. ਕੋਰੋਨਾਵਾਇਰਸ: ਪੰਜਾਬ ਆ ਰਹੇ ਹੋ ਤਾਂ ਸਰਕਾਰ ਦੇ ਨਿਯਮਾਂ ਬਾਰੇ ਜ਼ਰੂਰ ਜਾਣ ਲਵੋ

  19. ਕੋਰੋਨਾ ਸੰਕਟ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਕੁਵੈਤ

    ਕੁਵੈਤ ਵਿਚ ਪਰਵਾਸੀਆਂ ਬਾਰੇ ਜੋ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹ ਖਾੜੀ ਦੇਸ਼ ਵਿਚ ਵਸਦੇ ਭਾਰਤੀਆਂ ਦੇ ਮਨਾਂ ਵਿਚ 'ਫ਼ਿਕਰਾਂ' ਨੂੰ ਮੁੜ ਤੋਂ ਉਭਾਰ ਰਿਹਾ ਹੈ।

    ਅਜਿਹੀਆਂ ਫ਼ਿਕਰਾਂ ਪਹਿਲਾਂ ਵੀ ਭਾਰਤੀਆਂ ਨੂੰ ਪ੍ਰੇਸ਼ਾਨ ਕਰ ਚੁੱਕੀਆਂ ਹਨ ਜਦੋਂ ਸੈਂਕੜੇ ਭਾਰਤੀ ਇੰਜੀਨੀਅਰ ਦੋ ਸਾਲ ਪਹਿਲਾਂ ਨਿਯਮਾਂ ਵਿਚ ਤਬਦੀਲੀ ਕਾਰਨ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਸਨ।

    ਅੰਗਰੇਜ਼ੀ ਅਖ਼ਬਾਰ 'ਅਰਬ ਨਿਊਜ਼' ਦੇ ਅਨੁਸਾਰ, ਕੁਵੈਤ ਦੀ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਸਮਿਤੀ ਨੇ ਪਰਵਾਸੀਆਂ 'ਤੇ ਤਿਆਰ ਕੀਤੇ ਜਾ ਰਹੇ ਬਿਲ ਦੀ ਤਜਵੀਜ਼ ਨੂੰ ਜਾਇਜ਼ ਮੰਨਿਆ ਹੈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

    Corona virus

    ਤਸਵੀਰ ਸਰੋਤ, Getty Images

  20. ਕੋਰੋਨਾਵਾਇਰਸ: ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ’ਤੇ ਘਰ ਵਾਪਸੀ ਲਈ ਲਗਾਈ ਅਸਥਾਈ ਰੋਕ

    ਨਿਊਜ਼ੀਲੈਂਡ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਵਤਨ ਕਰੇ ਰਹੇ ਆਪਣਾ ਨਾਗਰਿਕਾਂ ’ਤੇ ਵਾਪਸੀ ਅਸਥਾਈ ਤੌਰ ’ਤੇ ਪਾਬੰਦੀ ਲਗਾ ਰਿਹਾ ਹੈ।

    ਸਰਕਾਰ ਆਪਣੇ ਕੁਆਰੰਟੀਨ ਸੈਂਟਰ ਵਧਾ ਰਹੀ ਹੈ, ਇਸ ਹਫ਼ਤੇ ਕਰੀਬ 3500 ਨਿਊਜ਼ੀਲੈਂਡ ਨਾਗਰਿਕਾਂ ਦੇ ਵਤਨ ਵਾਪਸੀ ਦੀ ਆਸ ਹੈ ਅਤੇ ਇਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਸਕੇ।

    ਏਅਰ ਨਿਊਜ਼ੀਲੈਂਡ ਨੇ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਅਸਥਾਈ ਤੌਰ ’ਤੇ ਬੁੰਕਿੰਗ ਕੰਟ੍ਰੋਲ ਕਰਨ ਲਈ ਹਾਮੀ ਭਰੀ ਹੈ।

    10 ਹਫ਼ਤਿਆਂ ਤੱਕ ਦੇਸ਼ ਵਿੱਚ ਕੋਵਿਡ-19 ਲਾਗ ਕਾਰਨ ਕਮਿਊਨਿਟੀ ਟਰਾਂਸਮਿਸ਼ਨ ਦੇ ਕੇਸ ਸਾਹਮਣੇ ਨਹੀਂ ਆਏ ਅਤੇ ਅਧਿਕਾਰੀਆਂ ਨੂੰ ਵਾਪਸ ਰਹੇ ਲੋਕਾਂ ਤੇ ਸਥਾਨਕ ਲੋਕਾਂ ਦੇ ਲਾਗ ਤੋਂ ਬਚਾਅ ਦੀ ਚਿੰਤਾ ਹੈ।

    ਨਿਊਜ਼ੀਲੈਂਡ

    ਤਸਵੀਰ ਸਰੋਤ, Getty Images