ਕੋਰੋਨਾਵਾਇਰਸ ਅਪਡੇਟ: ਕੈਪਟਨ ਅਮਰਿੰਦਰ ਨੇ ਕਿਹਾ, ‘ਪੈਟਰੋਲ ਦੀਆਂ ਵਧੀਆਂ ਕੀਮਤਾਂ ਕਰਕੇ ਬੱਸਾਂ ’ਚ ਹੁਣ ਸਵਾਰੀਆਂ ਦੀ ਗਿਣਤੀ ’ਤੇ ਪਾਬੰਦੀ ਨਹੀਂ’

ਪੂਰੀ ਦੁਨੀਆਂ ਵਿੱਚ ਕੁੱਲ ਕੇਸ ਤੇਜ਼ੀ ਨਾਲ ਇੱਕ ਕਰੋੜ ਦੇ ਅੰਕੜੇ ਵੱਲ ਵੱਧ ਰਹੇ ਹਨ

ਲਾਈਵ ਕਵਰੇਜ

  1. ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦੀਆਂ ਕੋਰੋਨਾ ਕਾਲ ਵਿੱਚ ਚੁਣੌਤੀਆਂ

    23 ਜੂਨ ਦਾ ਮੀਡੀਆ ਬੁਲੇਟਿਨ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਦੇ ਡਾਈਰੈਕਟਰ ਜਰਨਲ ਦਿਨਕਰ ਗੁਪਤਾ ਨੇ ਦੱਸਿਆ ਕਿ ਤਕਰੀਬਨ 23 ਹਜ਼ਾਰ ਪੁਲਿਸ ਮੁਲਾਜ਼ਮਾਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਹੈ।

    ਇਨ੍ਹਾਂ ਵਿੱਚੋਂ 111 ਮੁਲਾਜ਼ਮਾਂ ਨੂੰ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਈ ਹੈ।ਡੀਜੀਪੀ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਵਿੱਚ ਸੂਬੇ ਵਿੱਚ ਦਰਜ ਹੋਏ ਕੋਰੋਨਾਵਾਇਰਸ ਦੇ ਕੁੱਲਮਾਮਲਿਆਂ ਦੀ ਗਿਣਤੀ 4397 ਸੀ।

    ਇਨ੍ਹਾਂ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਦੇ ਘੇਰੇ ਵਿੱਚ ਆਉਣ ਵਾਲਾ ਹਰ 40ਵਾਂ ਪੰਜਾਬ ਪੁਲਿਸ ਮੁਲਾਜ਼ਮ ਸੀ।

    ਮਹਾਮਾਰੀ ਦੇ ਇਸ ਦੌਰ ਵਿੱਚ ਇਸ ਲਿੰਕ ’ਤੇ ਕਲਿਕ ਕਰ ਕੇ ਜਾਣੋ ਕੀ ਹਨ ਪੰਜਾਬ ਪੁਲਿਸ ਦੀਆਂ ਚੁਣੌਤੀਆਂ।

    ਪੰਜਾਬ ਪੁਲਿਸ

    ਤਸਵੀਰ ਸਰੋਤ, Getty Images

  2. ਟਰੰਪ ਦੀ ਰੈਲੀ ਕਵਰ ਕਰਨ ਵਾਲ਼ੇ ਪੱਤਰਕਾਰ ਨੂੰ ਵੀ ਲਾਗ

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

    ਪਿਛਲੇ ਹਫ਼ਤੇ ਓਕਲਾਹੋਮਾ ਵਿੱਚ ਹੋਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਰੈਲੀ ਕਵਰ ਕਰਨ ਵਾਲੇ ਪੱਤਰਕਾਰ ਪੌਲ ਮੋਨੀਜ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਜਾਂਚ ਕੋਰੋਨਾ ਜਾਂਚ ਵਿੱਚ ਪੌਜ਼ਿਟੀਵ ਹੋ ਗਏ ਹਨ।

    ਪੌਲ ਨੇ ਟਵੀਟ ਕੀਤਾ ਹੈ, “ਮੈਂ ਹੈਰਾਨ ਹਾਂ, ਮੇਰੇ ਵਿੱਚ ਕੋਈ ਲੱਛਣ ਨਹੀਂ ਸੀ। ਮੈਂ ਬਿਲਕੁਲ ਤੰਦਰੁਸਤ ਸੀ। ਇੱਥੋਂ ਤੱਕ ਕਿ ਉਸ ਦਿਨ ਵੀ ਮੈਂ ਪੰਜ ਮੀਲ ਦੌੜਿਆ ਸੀ।”

    ਪੌਲ ਨੇ ਕਿਹਾ ਕਿ ਉਹ ਰੈਲੀ ਵਿੱਚ ਲਗਭਗ ਛੇ ਘੰਟਿਆਂ ਤੱਕ ਰਹੇ ਸਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਵੀ ਕਰ ਰਹੇ ਸਨ।

    ਪੌਲ ਨੇ ਕਿਹਾ ਕਿ ਉਹ ਕਦੇ ਰਾਸ਼ਟਰਪਤੀ ਦੇ ਕੋਲ ਨਹੀਂ ਗਏ। ਇੱਕ ਮਹਾਮਾਰੀ ਮਾਹਿਰ ਮੁਤਾਬਕ ਰੈਲੀ ਦੌਰਾਨ ਪੌਲ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਨਿਸ਼ੇਨਦੇਹੀ ਮੁਸ਼ਕਲ ਹੈ।

    ਓਕਲਾਹੋਮਾ ਰੈਲੀ ਲਈ ਕੰਮ ਕਰ ਰਹੇ ਟਰੰਪ ਖੇਮੇ ਦੇ 6 ਸਟਾਫ਼ ਮੈਂਬਰ ਅਤੇ ਸੀਕਰੇਟ ਸਰਵਿਸ ਦੇ ਦੋ ਸਟਾਫ਼ ਕਰਮੀਆਂ ਨੂੰ ਵੀ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋ ਚੁੱਕੀ ਹੈ।

    ਤੁਸਲਾ ਸਿਟੀ-ਕਾਊਂਟੀ ਦੇ ਸਿਹਤ ਮਹਿਕਮੇ ਦੇ ਕਾਰਜਕਾਰੀ ਨਿਰਦੇਸ਼ਕ ਡਾ਼ ਬਰੂਸ ਡਾਟ ਨੇ ਕਿਹਾ ਕਿ ਹਾਲੇ ਕੋਈ ਵੀ ਰੈਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਲਾਗ ਤੇਜ਼ੀ ਨਾਲ ਫ਼ੈਲ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਕੋਰੋਨਾਵਾਇਰਸ ’ਤੇ ਦੇਸ ਦੁਨੀਆਂ ਦਾ ਅਪਡੇਟ

    • ਅਮਰੀਕਾ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਮਹਿਕਮੇ ਦੇ ਮੁਖੀ ਡਾ. ਐਂਥਨੀ ਫਾਊਚੀ ਨੇ ਕਿਹਾ ਹੈ ਕਿ ਮੁਲਕ ਵਿੱਚ ਵਾਇਰਸ ਕਰਾਨ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਇਹ ਗੱਲ ਅਮਰੀਕਾ ਦੇ ਕਈ ਸੂਬਿਆਂ ਨੂੰ ਖੋਲ੍ਹੇ ਜਾਣ ਅਤੇ ਕੇਸਾਂ ਵਿੱਚ ਰਿਕਾਰਡ ਵਾਧੇ ਨੂੰ ਧਿਆਨ ਵਿੱਚ ਰੱਖ ਕੇ ਕਹੀ ਹੈ।
    • ਅਮਰੀਕਾ ਵਿੱਚ ਇੱਕ ਦਿਨ ਵਿੱਚ 40 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ ਉਹ ਵੀ ਇੱਕ ਦਿਨ ਵਿੱਚ।
    • ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਰੀਬ ਦੋ ਮਹੀਨੇ ਬਾਅਦ ਦਿੱਤੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਨੌਜਵਾਨ ਲੋਕ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
    • ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 98 ਲੱਖ ਦੇ ਨੇੜੇ ਪਹੁੰਚ ਗਏ ਹਨ ਜਦਕਿ 4 ਲੱਖ 93 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
    • ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੂਰਪੀ ਦੇਸਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਦਾ ਪੂਰਾ ਖ਼ਤਰਾ ਹੈ। ਭਾਵੇਂ ਸਵੀਡਨ ਨੇ ਇਸ ਖਦਸ਼ੇ ਨੂੰ ਡੇਟਾ ਨੂੰ ਸਹੀ ਤਰੀਕੇ ਨਾਲ ਪੇਸ਼ ਨਾ ਕੀਤੇ ਜਾਣਾ ਦੱਸਿਆ ਹੈ।
    • ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਐਫੋਰਡੇਬਲ ਕੇਅਰ ਐਕਟ ਨੂੰ ਖ਼ਤਮ ਕਰਨ ਲਈ ਕਿਹਾ ਹੈ ਜਿਸ ਨਾਲ ਲੱਖਾਂ ਅਮਰੀਕੀਆਂ ਨੂੰ ਸਿਹਤ ਬੀਮਾ ਮਿਲਦਾ ਹੈ।
    • ਟੈਨਿਸ ਦਾ ਡੇਵਿਸ ਕੱਪ ਅਤੇ ਫੈਡ ਕੱਪ ਨੂੰ 2021 ਤੱਕ ਲਈ ਟਾਲ ਦਿੱਤਾ ਗਿਆ ਹੈ।
    • ਬ੍ਰਾਜ਼ੀਲ ਦੇ ਸਾਓ ਪੋਲੋ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਅਗਲੇ ਹਫ਼ਤੇ ਰੈਸਟੋਰੈਂਟਸ, ਬਾਰ-ਪਬ, ਖੋਲ੍ਹਣ ਦੀ ਯੋਜਨਾ ਮੁਲਤਵੀ ਕੀਤੀ ਜਾ ਸਕਦੀ ਹੈ। ਇਥੇ ਵੀ ਵਾਇਰਸ ਦੇ ਪੇਂਡੂ ਇਲਾਕਿਆਂ ਵਿੱਚ ਪਹੁੰਚਣ ਦੀ ਚਿੰਤਾ ਜਤਾਈ ਜਾ ਰਹੀ ਹੈ।
    • ਦਿੱਲੀ ਵਿੱਚ ਕੋਰੋਨਾਵਾਇਰਸ ਕਾਰਨ ਸਕੂਲ 31 ਜੁਲਾਈ ਤੱਕ ਬੰਦ ਰਹਿਣਗੇ।
    • ਭਾਰਤ 'ਚ ਕੋਰੋਵਾਇਰਸ ਦੇ ਮਾਮਲੇ 4.90 ਲੱਖ ਤੋਂ ਪਾਰ ਅਤੇ 15,300 ਹਜ਼ਾਰ ਤੋਂ ਮੌਤਾਂ ਹੋਈਆਂ ਹਨ।
    • ਪੰਜਾਬ ਵਿੱਚ ਕੁੱਲ ਮਾਮਲੇ 4,957 ਅਤੇ 122 ਮੌਤਾਂ ਹੋਈਆਂ ਹਨ।
    • ਅਸਮ ਦੇ ਗੁਹਾਟੀ ਵਿੱਚ 28 ਜੂਨ ਤੋਂ 12 ਜੁਲਾਈ ਤੱਕ ਮੁਕੱਮਲ ਲੌਕਡਾਊਨ
    CORONAVIRUS
  4. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। 27 ਜੂਨ, ਦਿਨ ਸ਼ਨੀਵਾਰ ਦੀਆਂ ਕੋਰੋਨਾਵਾਇਰਸ ਨਾਲ ਸਬੰਧਿਤ ਵੱਡੀਆਂ ਖ਼ਬਰਾਂ ਅਤੇ ਦਿਲਚਸਪ ਵੀਡੀਓ ਦੇਖਣ ਲਈ ਤੁਸੀਂ ਇਸ ਲਾਈੲ ਪੇਜ ਨਾਲ ਬਣੇ ਰਹੋ। ਤੁਸੀਂ 26 ਜੂਨ ਦੀਆਂ ਅਪਡੇਟ ਲੈਣੀਆਂ ਹੋਣ ਤਾਂ ਇਸ ਲਿੰਕ ਉੱਤੇ ਵੀ ਜਾ ਸਕਦੇ ਹੋ। ਧੰਨਵਾਦ