ਕੋਰੋਨਾਵਾਇਰਸ ਅਪਡੇਟ: ਅਮਰੀਕਾ ਵਿੱਚ ਇੱਕੋ ਦਿਨ ਵਿੱਚ ਆਏ 40 ਹਜ਼ਾਰ ਮਾਮਲੇ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ ਮਾਮਲੇ 96 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ ਚਾਰ ਲੱਖ 90 ਹਜ਼ਾਰ ਨੂੰ ਪਾਰ ਕਰ ਗਈ ਹੈ

ਲਾਈਵ ਕਵਰੇਜ

  1. ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 27 ਜੂਨ, ਦਿਨ ਸ਼ਨੀਵਾਰ ਦੀਆਂ ਮੁੱਖ ਅਪਡੇਟਸ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ

  2. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਰੀਬ ਦੋ ਮਹੀਨੇ ਬਾਅਦ ਦਿੱਤੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਨੌਜਵਾਨ ਲੋਕ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

    ਅਮਰੀਕਾ ਦੇ ਕਈ ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

    ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 9 ਲੱਖ 60 ਹਜ਼ਾਰ ਤੋਂ ਵੱਧ ਮਾਮਲੇ ਹਨ ਜਦਕਿ 4 ਲੱਖ 90 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੂਰਪੀ ਦੇਸਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਦਾ ਪੂਰਾ ਖ਼ਤਰਾ ਹੈ। ਭਾਵੇਂ ਸਵੀਡਨ ਨੇ ਇਸ ਖਦਸ਼ੇ ਨੂੰ ਡੇਟਾ ਨੂੰ ਸਹੀ ਤਰੀਕੇ ਨਾਲ ਪੇਸ਼ ਨਾ ਕੀਤੇ ਜਾਣਾ ਦੱਸਿਆ ਹੈ।

    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਐਫੋਰਡੇਬਲ ਕੇਅਰ ਐਕਟ ਨੂੰ ਖ਼ਤਮ ਕਰਨ ਲਈ ਕਿਹਾ ਹੈ ਜਿਸ ਨਾਲ ਲੱਖਾਂ ਅਮਰੀਕੀਆਂ ਨੂੰ ਸਿਹਤ ਬੀਮਾ ਮਿਲਦਾ ਹੈ।

    ਟੈਨਿਸ ਦਾ ਡੇਵਿਸ ਕੇੱਪ ਅਤੇ ਫੈਡ ਕੱਪ ਨੂੰ 2021 ਤੱਕ ਲਈ ਟਾਲ ਦਿੱਤਾ ਗਿਆ ਹੈ।

    ਦਿੱਲੀ ਵਿੱਚ ਕੋਰੋਨਾਵਾਇਰਸ ਕਾਰਨ ਸਕੂਲ 31 ਜੁਲਾਈ ਤੱਕ ਬੰਦ ਰਹਿਣਗੇ।

  3. ਯੂਰਪ ਬਾਰੇ ਦਿੱਤੇ ਬਿਆਨ ਉੱਤੇ ਵਿਸ਼ਵ ਸਿਹਤ ਸੰਗਠਨ ਕਾਇਮ

    ਵਿਸ਼ਵ ਸਿਹਤ ਸੰਗਠਨ ਨੇ ਯੂਰਪੀ ਦੇਸਾਂ ਵਿੱਚ ਮਾਮਲੇ ਵਧਣ ਦੇ ਆਪਣੇ ਅੰਦੇਸ਼ੇ ਬਾਰੇ ਦ੍ਰਿੜਤਾ ਨਾਲ ਕਾਇਮ ਹੋਣ ਦੀ ਗੱਲ ਕੀਤੀ ਹੈ।

    ਅਸਲ ਵਿੱਚ ਸਵੀਡਨ ਦੇ ਮੰਤਰੀ ਐਡਰੀਜ਼ ਤੈਗਨੈਲ ਨੇ ਵਿਸ਼ਵ ਸਿਹਤ ਸੰਗਠਨ ਉੱਤੇ ਡੇਟਾ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਸਵੀਡਨ ਵਿੱਚ ਮਾਮਲੇ ਇਸ ਲਈ ਵਧ ਰਹੇ ਹਨ ਕਿ ਉੱਥੇ ਉਹ ਵੱਧ ਟੈਸਟਿੰਗ ਕਰ ਰਹੇ ਹਨ।

    ਪਰ ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਬੀਬੀਸੀ ਨੂੰ ਕਿਹਾ ਹੈ ਕਿ ਭਾਵੇਂ ਟੈਸਟਿੰਗ ਨੂੰ ਵਧਾ ਦਿੱਤਾ ਗਿਆ ਹੋਵੇ ਪਰ ਉਸ ਦੇ ਨਤੀਜੇ 12-13% ਹਨ ਜੋ ਦੱਸਦੇ ਹਨ ਕਿ ਉੱਥੇ ਕਮਿਊਨਿਟੀ ਟਰਾਂਮੀਸ਼ਨ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  4. ਡੇਵਿਸ ਕੱਪ ਤੇ ਫੈਡ ਕੱਪ 2021 ਲਈ ਹੋਏ ਮੁਲਤਵੀ

    ਟੈਨਿਸ ਦਾ ਡੇਵਿਸ ਕੇੱਪ ਅਤੇ ਫੈਡ ਕੱਪ ਨੂੰ 2021 ਤੱਕ ਲਈ ਟਾਲ ਦਿੱਤਾ ਗਿਆ ਹੈ। ਫੈਡ ਕੱਪ ਇਸ ਸਾਲ ਅਪ੍ਰੈਲ ਵਿੱਚ ਹੋਣਾ ਸੀ ਜੋ ਹੁਣ ਅਗਲੇ ਸਾਲ ਬੁਡਾਪੇਸਟ ਵਿੱਚ 13-18 ਅਪ੍ਰੈਲ 2021 ਨੂੰ ਹੋਵੇਗਾ।

    ਡੇਵਿਸ ਕੱਪ ਲਈ 18 ਟੀਮਾਂ ਮੈਡਰਿਡ ਵਿੱਚ 22 ਨਵੰਬਰ 2021 ਤੋਂ ਮੁਕਾਬਲੇ ਖੇਡਣਗੀਆਂ।

    ਡੇਵਿਸ ਕੱਪ ਤੇ ਫੈਡ ਕੱਪ 2021 ਲਈ ਹੋਏ ਮੁਲਤਵੀ

    ਤਸਵੀਰ ਸਰੋਤ, Reuters

  5. ਕੋਰੋਨਾਵਾਇਰਸ ਬਾਰੇ ਤੁਹਾਡੇ ਸਵਾਲਾਂ ਦੇ ਜਾਣੋ ਜਵਾਬ

    ਭਾਰਤ ਅਤੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਲਗਭਗ 100 ਸਾਲ ਬਾਅਦ ਹੋ ਰਿਹਾ ਹੈ ਕਿ ਦੁਨੀਆਂ ਕਿਸੇ ਮਹਾਮਾਰੀ ਨਾਲ ਦੋ-ਚਾਰ ਹੋ ਰਿਹਾ ਹੈ।

    ਇਸ ਪ੍ਰਕਾਰ ਦੀ ਵਿਲੋਕਿੱਤਰੀ ਸਥਿਤੀ ਵਿੱਚ ਸਾਡੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਇਸ ਬਿਮਾਰੀ ਅਤੇ ਇਸ ਦੇ ਲੱਛਣਾਂ ਅਤ ਬਚਾਅ ਆਦਿ ਬਾਰੇ ਉੱਠਣੇ ਸੁਭਾਵਿਕ ਹੀ ਹਨ।

    ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

    ਮੁੰਬਈ ਵਿੱਚ ਸਿਹਤ ਵਰਕਰ ਇੱਕ ਔਰਤ ਨੂੰ ਲਿਜਾਂਦੇ ਹੋਏ

    ਤਸਵੀਰ ਸਰੋਤ, Getty Images

  6. ਦਿੱਲੀ: ਸਿਹਤ ਮੰਤਰੀ ਸਤਿੰਜਰ ਜੈਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ

    ਖ਼ਬਰ ਏਜੰਸੀ ਪੀਟੀਆਈ ਨੇ ਸਰੋਤਾਂ ਦੇ ਹਵਾਲੇ ਨਾਲ ਟਵੀਟ ਕਰਦਿਆਂ ਕਿਹਾ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਕੋਵਿਡ-19 ਟੈਸਟ ਨੇਗੈਟਿਵ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਅਮਰੀਕਾ: ਕੋਰੋਨਾਵਾਇਰਸ ਦੇ 40 ਹਜ਼ਾਰ ਨਵੇਂ ਮਾਮਲੇ

    ਜੌਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਵੀਰਵਾਰ ਨੂੰ ਕੋਰੋਨਾਵਾਇਰਸ ਦੇ 40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਤੋਂ ਪਹਿਲਾਂ ਜਦੋਂ ਟੈਸਟ ਘੱਟ ਹੋ ਰਹੇ ਸਨ, 24 ਅਪ੍ਰੈਲ ਨੂੰ ਸਭ ਤੋਂ ਵੱਧ ਮਾਮਲੇ 36,400 ਦਰਜ ਹੋਏ ਸਨ।

    ਜੌਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਦੇ ਨਾਲ ਹੀ ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦੇ ਕੁੱਲ ਮਾਮਲੇ 24 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1,24,000 ਹੋ ਗਿਆ ਹੈ।

    ਅਮਰੀਕਾ ਸਿਹਤ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮਾਮਲਿਆਂ ਦੀ ਸਹੀ ਗਿਣਤੀ ਰਿਪੋਰਟ ਕੀਤੇ ਗਏ ਅੰਕੜਿਆਂ ਤੋਂ 10 ਗੁਣਾ ਵਧੇਰੇ ਹੋਣ ਦੀ ਸੰਭਾਵਨਾ ਹੈ।

    ਅਮਰੀਕਾ

    ਤਸਵੀਰ ਸਰੋਤ, AFP

  8. ਬਰਤਾਨੀਆ: ਸਿਹਤ ਸਕੱਤਰ ਦੀ ਚਿਤਾਵਨੀ, ‘ਬੰਦ ਕੀਤੇ ਜਾ ਸਕਦੇ ਹਨ ਕੁਝ ਬੀਚ’

    ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕੋਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਤਾਂ ਕੁਝ ਬੀਚ ਬੰਦ ਕੀਤੇ ਜਾ ਸਕਦੇ ਹਨ।

    ਦਰਅਸਲ ਵੀਰਵਾਰ ਨੂੰ ਦੱਖਣੀ ਤਟੀ ਇਲਾਕੇ ’ਤੇ ਬੀਚ ’ਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਸੀ।

    ਸਮੁੰਦਰ ਕੱਢੇ ਅਤੇ ਜਨਤਕ ਸੇਵਾਵਾਂ ’ਤੇ ਲੋਕਾਂ ਦੇ ਭਾਰੀ ਨੂੰ ਇਕੱਠ ਨੂੰ ਵੱਡੀ ਘਟਨਾ ਵਜੋਂ ਐਲਾਨਿਆ ਗਿਆ ਅਤੇ ਇਸ ਦੌਰਾਨ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਨਜ਼ਰ ਆਏ।

    ਬਰਤਾਨੀਆ

    ਤਸਵੀਰ ਸਰੋਤ, Getty Images

  9. ਸਿੰਗਾਪੁਰ: ਸਾਈਬਰ ਕ੍ਰਾਈਮ ’ਚ ਵਾਧੇ ਦੀ ਚਿਤਾਵਨੀ

    ਸਿੰਗਾਪੁਰ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ ਤਾਂ ਅਜਿਹੇ ਵਿੱਚ ਸਾਈਬਰ ਕ੍ਰਾਈਮ ਵਿੱਚ ਵਾਧਾ ਹੋ ਸਕਦਾ ਹੈ।

    ਏਜੰਸੀ ਦਾ ਕਹਿਣਾ ਹੈ ਕਿ ਸਾਈਬਰ ਕ੍ਰਿਮੀਨਲ ਇਸ ਮੌਕੇ ਦਾ ਲਾਹਾ ਚੁੱਕ ਰਹੇ ਹਨ ਕਿ ਲੋਕ ਕਾਰਪੋਰੇਟ ਸਿਸਟਮ ਦੂਰ ਹੋ ਕੇ ਘਰੇਲੂ ਨੈਟਵਰਕ ’ਤੇ ਕੰਮ ਕਰ ਰਹੇ ਹਨ।

    ਅਮਰੀਕਾ ਤੋਂ ਲੈ ਕੇ ਫਰਾਂਸ ਤੱਕ ਕਈ ਦੇਸ਼ਾਂ ਵਿੱਚ ਹੈਲਥ ਕੇਅਰ ਸਿਸਟਮ ਨੂੰ ਵੀ ਫਰਵਰੀ ਤੋਂ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  10. ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ: ਵਿਸ਼ਵ ਸਿਹਤ ਸੰਗਠਨ

    ਵਿਸ਼ਵ ਸਿਹਤ ਸੰਗਠਨ ਵਿੱਚ ਸਪੈਸ਼ਲ ਰਾਜਦੂਤ ਡੇਵਿਡ ਨਬਾਰੋ ਨੇ ਸਵਾ ਚੁੱਕਿਆ ਹੈ ਕਿ ਬਰਤਾਨੀਆਂ ਵਿੱਚ ਲੋਕ ਕੋਰੋਨਾਵਾਇਰਸ ਦੇ ਲਗਾਤਾਰ ਖ਼ਤਰੇ ਤੋਂ ਜਾਣੂ ਹਨ?

    ਵਧਦੇ ਤਾਪਮਾਨ ਕਾਰਨ ਬੀਚ ’ਤੇ ਇਕੱਠੀ ਹੋਈ ਲੋਕਾਂ ਦੀ ਭਾਰੀ ਭੀੜ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਇੰਨੇ ਸਾਰੇ ਲੋਕ ਕੋਰੋਨਾਵਾਇਰਸ ਦੇ ਲੌਕਡਾਊਨ ਤੋਂ ਪ੍ਰੇਸ਼ਾਨ ਹੋ ਚੁੱਕ ਹਨ ਤੇ ਮਹਿਸੂਸ ਕਰਦੇ ਹਨ ਕਿ ਇਹ ਖ਼ਤਰਾ ਸੀਮਤ ਹੋ ਗਿਆ ਹੈ। ਮੇਰੇ ਹਿਸਾਬ ਨਾਲ ਇੱਕ ਸਵਾਲ ਮੇਰੇ ਮਨ ਉਠਦਾ ਹੈ ਕਿ ਕੀ ਬਰਤਾਨੀਆ ਦੇ ਲੋਕ ਜਾਣੂ ਹਨ ਜਾਂ ਨਹੀਂ ਕਿ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ।”

    ਉਨ੍ਹਾਂ ਨੇ ਕਿਹਾ ਕਿ ਉਸ ਇਸ ਤੋਂ ਚਿੰਤਤ ਨਹੀਂ ਹਨ ਲੋਕ ਇਕੱਠੇ ਹੋਏ ਹਨ ਪਰ ਚਿੰਤਾ ਹੈ ਕਿ ਉਨ੍ਹਾਂ ਨੇ ਬੀਚ ’ਤੇ ਪਹੁੰਚਣ ਲਈ ਜਨਤਕ ਟਰਾਂਸਪੋਰਟ, ਟਾਇਲਟ ਆਦਿ ਦੀ ਵਰਤੋਂ ਕੀਤੀ ਹੋਣੀ ਹੈ।

    ਵਿਸ਼ਵ ਸਿਹਤ ਸੰਗਠਨ ਵਿੱਚ ਸਪੈਸ਼ਲ ਰਾਜਦੂਤ ਡੇਵਿਡ ਨਬਾਰੋ

    ਤਸਵੀਰ ਸਰੋਤ, Getty Images

  11. ਕੋਰੋਨਾਵਾਇਰਸ: ਪਿਛਲੇ 24 ਘੰਟਿਆਂ ਵਿੱਚ 13,940 ਮਰੀਜ਼ ਹੋਏ ਠੀਕ

    ਸਿਹਤ ਮੰਤਰਾਲੇ ਦੇ ਟਵਿੱਟਰ ਹੈਂਡਲ ਮੁਤਾਬਕ, ਭਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ 13,940 ਮਰੀਜ਼ ਹੋਏ ਠੀਕ ਹੋਏ ਹਨ ਅਤੇ ਇਸ ਤੋਂ ਠੀਕ ਮਰੀਜ਼ਾਂ ਦਾ ਕੁੱਲ ਅੰਕੜਾ 2,85,636 ਹੋ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਰੂਸ: 24 ਘੰਟਿਆਂ ਵਿੱਚ 176 ਲੋਕਾਂ ਦੀ ਮੌਤ, 6800 ਨਵੇਂ ਮਾਮਲੇ

    ਸ਼ੁੱਕਰਵਾਰ ਨੂੰ ਰੂਸ ਵਿੱਚ ਕੋਰੋਨਾਵਾਇਰਸ ਲਾਗ ਦੇ 6800 ਨਵੇਂ ਮਾਮਲੇ ਦਰਜ ਹੋਏ ਹਨ।

    ਅਪ੍ਰੈਲ ਦੇ ਅਖ਼ੀਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੂਸ ਵਿੱਚ ਕੋਰੋਨਾ ਲਾਗ ਦੇ ਰੋਜ਼ ਦਰਜ ਕੀਤੇ ਜਾਣ ਵਾਲੇ ਮਾਮਲੇ 7000 ਤੋਂ ਘੱਟ ਰਹੇ ਹਨ।

    ਰੂਸ ਵਿੱਚ ਫਿਲਹਾਲ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ 6,20,794 ਹੋ ਗਈ ਹੈ।

    ਦੇਸ਼ ਵਿੱਚ ਕੋਰੋਨਾਵਾਇਰਸ ਦੇ ਲਾਗ ’ਤੇ ਨਜ਼ਰ ਰੱਖਣ ਵਾਲੀ ਸਰਕਾਰੀ ਏਜੰਸੀ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ-19 ਕਾਰਨ 176 ਲੋਕਾਂ ਦੀ ਮੌਤ ਹੋ ਗਈ ਹੈ।

    ਇਸ ਦੇ ਨਾਲ ਹੀ ਰੂਸ ਵਿੱਚ ਮਰਨ ਵਾਲਿਆਂ ਦਾ ਕੁੱਲ ਗਿਣਤੀ 8,781 ਹੋ ਗਈ ਹੈ।

    ਰੂਸ

    ਤਸਵੀਰ ਸਰੋਤ, Reuters

  13. ਦਿੱਲੀ ਦੇ ਹਸਪਤਾਲਾਂ ਵਿੱਚ ਵੱਡੇ ਪੱਧਰ ’ਤੇ ਆਈਸੀਯੂ ਬੈੱਡ ਸਥਾਪਤ ਕੀਤੇ ਜਾਣਗੇ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਜੀਟੀਬੀ ਹਸਪਤਾਲ ਵਿਚ ਵੱਡੇ ਪੱਧਰ 'ਤੇ ਆਈਸੀਯੂ ਬੈੱਡ ਲਗਾਏ ਜਾਣਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕੋਰੋਨਾਵਾਇਰਸ: ਚੀਨ ਨਾਲ ਗ਼ੈਰ-ਕਾਨੂੰਨੀ ਸਬੰਧਾਂ ਕਰਕੇ ਆਸਟ੍ਰੇਲੀਆ ਦੇ ਨੇਤਾ ਪਾਰਟੀ ’ਚੋਂ ਸਸਪੈਂਡ ਕੀਤਾ

    ਚੀਨ ਨਾਲ ਗ਼ੈਰ-ਕਾਨੂੰਨੀ ਸਬੰਧਾਂ ਦੇ ਸ਼ੱਕ ਕਰਕੇ ਆਸਟ੍ਰਲੀਆ ਦੇ ਇੱਕ ਸਾਂਸਦ ਦੇ ਘਰ ਅਧਿਕਾਰੀਆਂ ਵੱਲੋਂ ਛਾਪਾ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਦੀ ਪਾਰਟੀ ਵੱਲੋਂ ਵੀ ਸਸਪੈਂਡ ਕਰ ਦਿੱਤਾ ਗਿਆ ਹੈ।

    ਨਿਊ ਸਾਊਥਵੇਲਸ ਦੇ ਸਿਆਸੀ ਨੇਤਾ ਸ਼ੌਕੇਟ ਮਜ਼ਲਮੇਨ ਖ਼ਿਲਾਫ਼ ਆਸਟ੍ਰੇਲੀਆ ਦੀ ਸੁਰੱਖਿਆ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਹੈ।

    ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਛਾਪਾ ਇੱਕ ਜਾਂਚ ਦਾ ਹਿੱਸਾ ਹੈ, ਜੋ ਕੁਝ ਸਮੇਂ ਤੋਂ ਚੱਲ ਰਹੀ ਸੀ।

    ਮਾਰਚ ਵਿੱਚ ਸ਼ੌਕੇਟ ਮਜ਼ਲਮੇਨ ਨੇ ਕੋਵਿਡ-19 ਦੀ ਮਾਰ ਨਾਲ ਨਜਿੱਠਣ ਲਈ ਚੀਨ ਦੇ ਨੇਤਾ ਸ਼ੀ ਜਿਨਪਿੰਗ ਦਾ ਪ੍ਰਸੰਸਾ ਕੀਤੀ ਸੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।

    ਹਾਲਾਂਕਿ, ਆਸਟ੍ਰੇਲੀਆ ਦੇ ਨੇਤਾ ਵੱਲੋਂ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਨੂੰ ਬੀਜਿੰਗ ਨੇ ਲਗਾਤਾਰ ਰੱਦ ਕੀਤਾ ਹੈ।

    ਬੀਜਿੰਗ ਅਤੇ ਕੈਨਬਰਾ ਦੇ ਸਬੰਧ ਤਣਾਅ ਭਰੇ ਹਨ ਕਿਉਂਕਿ ਆਸਟ੍ਰੇਲੀਆ ਨੇ ਮਹਾਂਮਾਰੀ ਦੀ ਸ਼ੁਰੂਆਤ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ।

    ਆਸਟ੍ਰੇਲੀਆ

    ਤਸਵੀਰ ਸਰੋਤ, Getty Images

  15. ਦਿੱਲੀ:‘ਮਾਮਲੇ ਵੱਧ ਪਰ ਹਾਲਾਤ ਕਾਬੂ ’ਚ’

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਜ਼ਿਆਦਾ ਹਨ ਪਰ ਹਾਲਾਤ ਕਾਬੂ ਵਿੱਚ ਹਨ।

    ਉਨ੍ਹਾਂ ਨੇ ਦੱਸਿਆ ਹੈ, “ਅਸੀਂ ਕੋਰੋਨਾਵਾਇਰਸ ਟੈਸਟਿੰਗ ਦੀ ਸਮਰਥਾ ਤਿੰਨਾ ਗੁਣਾ ਵਧਾ ਦਿੱਤਾ ਹੈ ਪਰ ਹਰ ਰੋਜ਼ ਕਰੀਬ ਤਿੰਨ ਹਜ਼ਾਰ ਮਾਮਲੇ ਹੀ ਵਧ ਰਹੇ ਹਨ। ਕੋਰੋਨਾ ਲਾਗ ਦੇ ਕੁੱਲ ਮਰੀਜ਼ਾਂ ਵਿੱਚ 45 ਹਜ਼ਾਰ ਠੀਕ ਵੀ ਹੋਏ ਹਨ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਪੈਰਿਸ ਵਿੱਚ 3 ਮਹੀਨੇ ਬਾਅਦ ਖੁੱਲ੍ਹਿਆ ਏਅਰਪੋਰਟ

    ਪੈਰਿਸ ਦਾ ਓਰਲੀ ਏਅਰਪੋਰਟ ਕਰੀਬ 3 ਮਹੀਨਿਆਂ ਬਾਅਦ ਪਹਿਲੀ ਵਾਰ ਖੁੱਲ੍ਹਿਆ ਹੈ, ਇਹ ਏਅਰਪੋਰਟ ਕੋਰੋਨਾਵਾਇਰਸ ਮਹਾਂਮਾਰੀ ਕਰਕੇ 31 ਮਾਰਚ ਤੋਂ ਬੰਦ ਸੀ।

    ਅੱਜ ਸ਼ੁੱਕਰਵਾਰ ਨੂੰ ਇੱਥੋਂ ਪਹਿਲੀ ਉਡਾਣ ਭਰੀ ਗਈ ਅਤੇ ਰਨਵੇ ’ਤੇ ਜਾਣ ਤੋਂ ਪਹਿਲਾਂ ਅੱਗ ਬੁਝਾਊ ਦਸਤੇ ਵੱਲੋਂ “ਪਾਣੀ ਦੀ ਸਲਾਮੀ” ਵੀ ਦਿੱਤੀ ਗਈ।

    ਪੈਰਿਸ ਏਅਰਪੋਰਟ ਆਪਰੇਟਰ ਏਡੀਪੀ ਦੇ ਪ੍ਰਧਾਨ ਨੇ ਔਗਸਟਿਨ ਡੀ ਰੋਮਨੈਟ ਨੇ ਫਰੈਂਚ ਰੇਡੀਓ ਨੂੰ ਦੱਸਿਆ ਕਿ ਇਥੋਂ ਯਾਤਰੀ 25 ਥਾਵਾਂ ਵਾਸਤੇ ਉਡਾਣ ਭਰ ਸਕਦੇ ਹਨ ਅਤੇ ਸ਼ੁੱਕਰਵਾਰ 74 ਉਡਾਣਾਂ ਭਰੀਆਂ ਜਾਣਗੀਆਂ ਜਦ ਕਿ ਆਮ ਤੌਰ ’ਤੇ ਰੋਜ਼ਾਨਾ 600 ਉਡਾਣਾਂ ਭਰੀਆਂ ਜਾਂਦੀਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  17. ਕੋਰੋਨਾਵਾਇਰਸ ਬਾਰੇ ਹੁਣ ਤੱਕ ਦੇ ਵੱਡੇ ਘਟਨਾਕ੍ਰਮ

    • ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 96 ਲੱਖ12 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ4 ਲੱਖ 89 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਗਈਆਂ ਹਨ।
    • ਵਿਸ਼ਵ ਸਿਹਤ ਸੰਗਠਨ ਨੇ ਯੂਰਪੀ ਦੇਸ਼ਾਂ ਵਿੱਚ ਢਿੱਲ ਦਿੱਤੇ ਜਾਣ ਮਗਰੋਂ ਕੇਸਾਂ ਵਿੱਚ ਵਾਧੇ ’ਤੇ ਚਿੰਤਾ ਜਾਹਰ ਕੀਤੀ ਹੈ।
    • ਅਮਰੀਕਾ ਵਿੱਚ ਹੁਣ ਤੱਕ 24 ਲੱਖ 22 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ 1 ਲੱਖ 24 ਹਜ਼ਾਰ 4 ਸੌ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
    • ਅਮਰੀਕਾ ਦੇ ਕਈ ਸੂਬਿਆਂ ਨੇ ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੜ-ਖੋਲ੍ਹਣ ਦੀਆਂ ਯੋਜਨਾਵਾਂ ਮੁਲਤਵੀ ਕਰ ਦਿੱਤੀਆਂ ਹਨ।
    • ਦੱਖਣੀ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਹੈ ਜਿਸ ਮਗਰੋਂ ਇਹ ਅਫ਼ਰੀਕੀ ਮਹਾਦੀਪ ਦਾ ਕੋਰੋਨਾਵਾਇਰਸ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਬਣ ਗਿਆ ਹੈ।
    • ਭਾਰਤ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਕੋਰੋਨਾ ਮਰੀਜ਼ਾਂ ਦੀ ਸੰਖਿਆ 4,90,401ਹੋ ਚੁੱਕੀ ਹੈ ਅਤੇ 15301ਮੌਤਾਂ ਹੋ ਚੁੱਕੀਆਂ ਹਨ। ਲਾਗ ਦੇ ਹਾਲਤ ਨੂੰ ਦੇਖਦੇ ਹੋਏ ਪਰਵਾਸੀ ਮਜ਼ਦੂਰਾਂ ਦੀਆਂ ਖ਼ਾਸ ਰੇਲ ਗੱਡੀਆਂ ਤੋਂ ਇਲਾਵਾ ਬਾਕੀ ਸਾਰੀਆਂ ਰੇਲ ਗੱਡੀਆਂ 12 ਅਗਸਤ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
    • ਪੰਜਾਬ ਵਿੱਚ ਕੁੱਲ ਮਾਮਲੇ 4,669 ਅਤੇ 120 ਮੌਤਾਂ ਹੋਈਆਂ ਹਨ
    ਹਵਾਈ ਅੱਡੇ ਉੱਪਰ ਇੱਕ ਹਵਾਈ ਜਹਾਜ਼ ਨੂੰ ਜਲ ਤੋਪਾਂ ਨਾਲ ਸੈਸੀਟਾਈਜ਼ ਕੀਤਾ ਜਾ ਰਿਹਾ ਹੈ

    ਤਸਵੀਰ ਸਰੋਤ, Reuters

  18. ਮਹਾਂਮਾਰੀ 'ਚ ਭੱਠਾ ਮਜ਼ਦੂਰ : 'ਮਾਲਕ ਨੇ ਪੈਸੇ ਵੀ ਨਹੀਂ ਦਿੱਤੇ, ਸਗੋਂ ਨੰਗਾ ਕਰ ਕੇ ਨਚਾਉਣ ਦੀ ਧਮਕੀ ਦਿੱਤੀ', ਸਤ ਸਿੰਘ ਹਿਸਾਰ ਤੋਂ, ਬੀਬੀਸੀ ਪੰਜਾਬੀ ਲਈ

    ਕੋਰੋਨਾਵਾਇਰਸ ਦੀ ਮਹਾਂਮਾਰੀ ਵਿਚਾਲੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਇੱਕ ਇੱਟਾਂ ਦੇ ਭੱਠੇ ਉੱਤੇ "ਬਿਨਾਂ ਤਨਖਾਹ ਦੇ ਫਸੇ ਹੋਏ" 12 ਪਰਿਵਾਰਾਂ ਦੇ 55 ਲੋਕਾਂ ਨੂੰ ਕੁਝ ਕਾਰਕੁਨਾਂ ਨੇ ਇੱਕ ਬੱਸ ਰਾਹੀਂ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਘਰ ਜਾਣ ਦਾ ਇੰਤਜ਼ਾਮ ਕੀਤਾI

    ਇਨ੍ਹਾਂ ਮਜ਼ਦੂਰਾਂ ਮੁਤਾਬਕ ਉਨ੍ਹਾਂ ਨੂੰ ਮੰਗਾਲੀ ਪਿੰਡ ਦਾ ਇਹ ਭੱਠਾ ਮਾਲਕ ਪਿਛਲੇ ਸਾਲ ਨਵੰਬਰ 'ਚ ਕੰਮ ਲਈ ਲਿਆਇਆ ਸੀ ਪਰ ਹੁਣ ਨਾ ਤਾਂ ਤਨਖਾਹ ਦੇ ਰਿਹਾ ਸੀ ਅਤੇ ਨਾ ਹੀ ਬਕਾਇਆ ਖਰਚਾI

    ਉਹ ਕਥਿਤ ਤੌਰ 'ਤੇ ਉਨ੍ਹਾਂ ਨੂੰ ਧਮਕਾ ਰਿਹਾ ਸੀ ਅਤੇ ਜ਼ਬਰਦਸਤੀ ਖਾਤਾ ਬਰਾਬਰ ਹੋਣ ਦੇ ਕਾਗਜ਼ ਉੱਤੇ ਹਸਤਾਖਰ ਕਰਵਾ ਰਿਹਾ ਸੀI

    ਭੱਠਾ ਮਾਲਕ ਨਾਲ ਗੱਲ ਨਹੀਂ ਹੋ ਸਕੀ ਪਰ ਹਿਸਾਰ ਦੀ ਡਿਪਟੀ ਕਮਿਸ਼ਨਰ ਪ੍ਰਿਅੰਕਾ ਸੋਨੀ ਮੁਤਾਬਕ "ਮਾਮਲਾ ਮੇਰੇ ਨੋਟਿਸ ਵਿੱਚ ਆਇਆ ਸੀ ਅਤੇ ਬੁੱਧਵਾਰ ਨੂੰ ਸੁਲਝਾ ਲਿਆ ਗਿਆ ਸੀ"I

    ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬੰਧੂਆ ਮਜ਼ਦੂਰੀ ਦਾ ਮਾਮਲਾ ਨਹੀਂ ਸੀI ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਮਜ਼ਦੂਰਾਂ ਨੇ ਬਿਨਾਂ ਤਨਖਾਹ ਤੋਂ ਇੱਕ ਟਰੱਕ ਵਿੱਚ ਜ਼ਬਰਦਸਤੀ ਭਰ ਕੇ ਯੂਪੀ ਵਾਪਸ ਭੇਜੇ ਜਾਣ ਦਾ ਵਿਰੋਧ ਕੀਤਾ ਅਤੇ ਕੁਝ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਏI

    ਅਮਰ ਚੰਦ

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਅਮਰ ਚੰਦ

    ਨਾਲ ਲਗਦੇ ਸੂਬੇ ਰਾਜਸਥਾਨ ਤੋਂ ਇੱਥੇ ਪਹੁੰਚੇ ਕਾਰਕੁਨ ਅਮਰ ਚੰਦ, ਜਿਸ ਦੇ ਸੰਗਠਨ ਨੇ ਇੰਤਜ਼ਾਮ ਕੀਤੇ, ਨੇ ਦੱਸਿਆ ਕਿ ਯੂਪੀ ਦੇ ਬਦਾਊਂ ਜ਼ਿਲ੍ਹੇ ਦੇ ਇਹ ਲੋਕ ਇਸੇ ਭੱਠੇ ਉੱਤੇ ਕੰਮ ਲਈ ਲਿਆ ਕੇ "ਬੰਧੂਆ ਮਜ਼ਦੂਰ ਬਣਾ ਲਏ ਗਏ ਸਨ, ਕਿਉਂਕਿ ਇਨ੍ਹਾਂ ਨੂੰ ਕਿਤੇ ਹੋਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ"I

    ਅਮਰ ਚੰਦ ਮੁਤਾਬਕ, "ਪੁਲਿਸ ਨੇ ਜਦੋਂ ਇਨ੍ਹਾਂ ਨੂੰ ਉੱਥੋਂ ਕੱਢਣ ਵੇਲੇ ਭੱਠਾ ਮਾਲਕ ਨਾਲ ਰਲ ਕੇ ਕੁਝ ਕਾਗਜ਼ ਸਾਈਨ ਕਰਵਾ ਲਏI ਅਸੀਂ ਹੁਣ ਅਦਾਲਤ ਜਾ ਕੇ ਇਨ੍ਹਾਂ ਦੀ ਬਣਦੀ ਤਨਖਾਹ ਦੁਆਵਾਂਗੇI ਜਦੋਂ ਇਨ੍ਹਾਂ ਨੇ ਰੌਲਾ ਵੀ ਪਾਇਆ ਸੀ ਤਾਂ ਇਨ੍ਹਾਂ ਨੂੰ ਇੱਕ ਟਰੱਕ ਵਿੱਚ ਡੱਕ ਕੇ ਭੱਠੇ ਤੋਂ ਲਿਜਾਇਆ ਗਿਆ ਪਰ ਫਿਰ ਅਸੀਂ ਬਸ ਦਾ ਇੰਤਜ਼ਾਮ ਕੀਤਾI"

    ਉਰਮਿਲਾ

    ਤਸਵੀਰ ਸਰੋਤ, Sat Singh/BBC

    ਤਸਵੀਰ ਕੈਪਸ਼ਨ, ਉਰਮਿਲਾ

    ਇੱਕ ਹੋਰ ਮਜ਼ਦੂਰ ਉਰਮਿਲਾ ਨੇ ਕਿਹਾ, "ਜਦੋਂ ਅਸੀਂ ਪੈਸੇ ਮੰਗੇ ਤਾਂ ਮਾਲਕ ਨੇ ਕਿਹਾ ਕਿ ਤੁਹਾਡੇ ਤੋਂ ਕੰਮ ਵੀ ਕਰਾਵਾਂਗੇ ਤੇ ਜ਼ਿਆਦਾ ਬੋਲੇ ਤਾਂ ਪੁਲਿਸ ਨੂੰ ਫੜਾ ਦਿਆਂਗੇ" ਕਸਮਾ ਦੇਵੀ ਨੇ ਵੀ ਇਸ ਬਾਰੇ ਦੱਸਿਆ, "ਸਾਡੇ ਕੋਲ ਖਾਣ-ਪੀਣ ਨੂੰ ਕੁਝ ਨਹੀਂ ਬਚਿਆ ਸੀI ਅਸੀਂ ਕੰਮ ਦੇ ਪੈਸੇ ਮੰਗੇ ਤਾਂ ਧਮਕੀ ਦਿੱਤੀ ਕਿ ਨੰਗਾ ਕਰ ਕੇ ਖੇਤਾਂ 'ਚ ਨਚਾਵਾਂਗੇI"

  19. ਕੋਰੋਨਾਵਾਇਰਸ: ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?

    ਕੋਰੋਨਾਵਾਇਰਸ: ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?

    ਕੋਰੋਨਾਵਾਇਰਸ ਦੇ ਦੌਰ ਵਿੱਚ ਲੋਕ ਬਾਹਰ ਦੀਆਂ ਚੀਜਾਂ ਖਾਣਾ ਦਾ ਪਰਹੇਜ਼ ਹੀ ਕਰ ਰਹੇ ਹਨ।

    ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਵਿੱਚ ਬਾਹਰ ਦਾ ਖਾਣਾ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

    ਪਰ ਮਾਹਰ ਇਸ ਬਾਰੇ ਕੀ ਕਹਿੰਦੇ ਹਨ, ਵੇਖੋ ਇਹ ਰਿਪੋਰਟ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  20. ਜਦੋਂ ਤੱਕ ਦਵਾਈ ਨਹੀਂ ਆ ਜਾਂਦੀ ਦੂਰੀ ਬਣਾ ਕੇ ਰੱਖੋ ਤੇ ਮਾਸਕ ਪਾ ਕੇ ਰੱਖੋ-PM

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਆਤਮ ਨਿਰਭਰ ਉੱਤਰ ਪ੍ਰਦੇਸ਼ ਰੋਜ਼ਗਾਰ ਅਭਿਆਨ’ ਦੇ ਉਧਘਾਟਨ ਮੌਕੇ ਕਿਹਾ ਕਿ ਜਦੋਂ ਤੱਕ ਕੋਰੋਨਾਵਾਇਰਸ ਦੀ ਕੋਈ ਵੈਕਸੀਨ ਨਹੀਂ ਆ ਜਾਂਦੀ ਸਾਨੂੰ ਸਾਰਿਆਂ ਨੂੰ ‘ਦੋ ਗਜ਼ ਦੀ ਦੂਰੀ’ ਕਾਇਮ ਰੱਖਣੀ ਪਵੇਗੀ ਅਤੇ ਮੂੰਹ ਤੇ ਮਾਸਕ ਪਾ ਕੇ ਰੱਖਣੇ ਪੈਣਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post