ਕੋਰੋਨਾਵਾਇਰਸ ਅਪਡੇਟ: ਅਮਰੀਕਾ ਵਿੱਚ ਇੱਕੋ ਦਿਨ ਵਿੱਚ ਆਏ 40 ਹਜ਼ਾਰ ਮਾਮਲੇ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ ਮਾਮਲੇ 96 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ ਚਾਰ ਲੱਖ 90 ਹਜ਼ਾਰ ਨੂੰ ਪਾਰ ਕਰ ਗਈ ਹੈ

ਲਾਈਵ ਕਵਰੇਜ

  1. ਛੱਤ 'ਤੇ ਨੈੱਟਵਰਕ ਭਾਲਦੀ ਇਸ ਪਿੰਡ ਦੀ ਕੁੜੀ ਆਨਲਾਈਨ ਪੜ੍ਹਾਈ ਦਾ ਕੌੜਾ ਸੱਚ ਦੱਸ ਰਹੀ ਹੈ

    ਰੋਹਤਕ ਜ਼ਿਲ੍ਹੇ 'ਚ ਇਹ ਦੋਵੇਂ ਕੁੜੀਆਂ ਇੱਕੋ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਨੇ ਪਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਪੜ੍ਹਾਈ ਆਨਲਾਈਨ ਹੋ ਗਈ ਹੈ ਤੇ ਦੋਵਾਂ ਵਿਚਾਲੇ ਇੱਕ ਪਾੜਾ ਪੈ ਗਿਆ ਹੈI

    ਇੱਕ ਦੇ ਘਰ ਤਾਂ ਤੇਜ਼ ਇੰਟਰਨੈੱਟ ਹੈ ਪਰ ਦੂਜੀ ਨੂੰ ਹੌਲੀ ਚੱਲਦੇ ਕਨੈਕਸ਼ਨ ਲਈ ਵੀ ਛੱਤ ਉਤੇ ਚੜ੍ਹਨਾ ਪੈਂਦਾ ਹੈ, ਧੁੱਪੇ ਬਹਿਣਾ ਪੈਂਦਾ ਹੈ, ਕਈ ਵਾਰ ਪੜ੍ਹਾਈ ਦਾ ਕੁਝ ਹਿੱਸਾ ਛੱਡਣਾ ਵੀ ਪੈਂ

    ਦਾ ਹੈI ਅਜਿਹੇ ਮਾਮਲਿਆਂ 'ਚ ਸਕੂਲ ਫਿਲਹਾਲ ਕਹਿ ਰਹੇ ਹਨ ਕਿ ਪਿੱਛੇ ਰਹਿ ਗਏ ਬੱਚਿਆਂ ਲਈ ਲੌਕਡਾਊਨ ਤੋਂ ਬਾਅਦ ਖ਼ਾਸ ਇੰਤਜ਼ਾਮ ਕੀਤੇ ਜਾਣਗੇ

    ਰਿਪੋਰਟ: ਸਤ ਸਿੰਘ, ਐਡਿਟ: ਰਾਜਨ ਪਪਨੇਜਾ, ਆਰਿਸ਼ ਛਾਬੜਾ

    ਵੀਡੀਓ ਕੈਪਸ਼ਨ, ਛੱਤ 'ਤੇ ਨੈੱਟਵਰਕ ਭਾਲਦੀ, ਪਿੰਡ ਦੀ ਕੁੜੀ ਆਨਲਾਈਨ ਪੜ੍ਹਾਈ ਦਾ ਕੌੜਾ ਸੱਚ ਦੱਸਦੀ
  2. ਮਹਾਰਾਸ਼ਟਰ ਨੇ ਪ੍ਰੀਖਿਆਵਾਂ ਰੱਦ ਕੀਤੀਆਂ

    ਮਹਾਰਾਸ਼ਟਰ ਸਰਕਾਰ ਨੇ ਕੋਰੋਨਾਵਾਇਰਸ ਦੇ ਹਾਲਾਤ ਦੇ ਮੱਦੇਨਜ਼ਰ ਪ੍ਰੋਫ਼ੈਸ਼ਨਲ/ਨਾਨ-ਪ੍ਰੋਫੈਸ਼ਨਲ ਕੋਰਸਾਂ ਦੇ ਆਖ਼ਰੀ ਸਾਲ/ਸਮੈਸਟਰ ਦੇ ਪੇਪਰ ਨਾ ਲੈਣ ਦਾ ਫ਼ੈਸਲਾ ਲਿਆ ਹੈ।

    ਡਿਗਰੀਆਂ ਯੂਨੀਵਰਸਿਟੀਆਂ ਵੱਲੋਂ ਨਿਰਧਾਰਿਤ ਫਾਰਮੂਲੇ ਦੇ ਅਧਾਰ ਤੇ ਵੰਡਣ ਦਾ ਫ਼ੈਸਲਾ ਵੀ ਲਿਆ ਗਿਆ।

    ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਪੱਤਰ ਲਿਖਿਆ ਹੈ।

    ਜਿਸ ਵਿੱਚ ਉਨ੍ਹਾਂ ਨੇ ਆਲ ਇੰਡੀਆ ਕਾਊਂਸਲ ਆਫ਼ ਟੈਕਲੀਕਲ ਐਜੂਕੇਸ਼ਨ (AICTE), COA, PCI, BCI, NCTE & ਨੈਸ਼ਨਲ ਕਾਊਂਸਲ ਫਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਵਰਗੀਆਂ ਦੇਸ਼ ਦੀਆਂ ਸਿਰਮੌਰ ਸੰਸਥਾਵਾਂ ਨੂੰ ਪ੍ਰੋਫ਼ੈਸ਼ਨਲ ਕੋਰਸਾਂ ਬਾਰੇ ਸੂਬਾ ਸਰਕਾਰ ਦੇ ਫ਼ੈਸਲੇ ਦੀ ਤਾਕੀਦ ਕਰਦੇ ਹੋਏ ਸੰਬੰਧਿਤ ਯੂਨੀਵਰਸਿਟੀਆਂ ਨੂੰ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  3. WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

    ਖਣ-ਪੀਣ ਦੀਆਂ ਵਸਤਾਂ

    ਤਸਵੀਰ ਸਰੋਤ, iStock

    ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

    ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

    ਇਹ ਨਹੀਂ ਹੈ ਕਿ ਇਹ ਚੀਜ਼ਾਂ ਪਹਿਲਾਂ ਲੋਕਾਂ ਲਈ ਜ਼ਰੂਰੀ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਖਾਣ-ਪੀਣ ਅਤੇ ਸਫਾਈ ਸਾਡੀ ਜੀਵਨ-ਸ਼ੈਲੀ ਦੀ ਉਹ ਗੱਲ ਸੀ, ਜਿਸ ਵਿੱਚ ਪਸੰਦ-ਨਾਪਸੰਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ।

    ਅਜਿਹੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ।

    ਪੂਰੇ ਸੁਝਾਅ ਪੜ੍ਹਨ ਲਈ ਇੱਥੇ ਕਲਿਕ ਕਰੋ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  4. ਭਾਰਤ ਵਿੱਚ 24 ਘੰਟਿਆਂ ਦੌਰਾਨ 17,296 ਨਵੇਂ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

    ਵੀਰਵਾਰ ਨੂੰ ਭਾਰਤ ਵਿੱਚ ਕੋਰਨਾਵਾਇਰਸ ਦੇ 17,296 ਨਵੇਂ ਮਾਮਲੇ ਸਾਹਮਣੇ ਆਏ। ਇਹ 24 ਘੰਟਿਆਂ ਦੌਰਾਨ ਸਭ ਤੋਂ ਵੱਡਾ ਵਾਧਾ ਹੈ।

    ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਸੰਖਿਆ 4 ਲੱਖ 90 ਹਜ਼ਾਰ 401 ਹੋ ਗਈ ਹੈ।

    ਮਰਨ ਵਾਲਿਆਂ ਦੀ ਗਿਣਤੀ 15,301 ਹੋ ਗਈ ਹੈ। ਵੀਰਵਾਰ ਨੂੰ 407 ਜਣਿਆਂ ਦੀ ਜਾਨ ਕੋਰੋਨਾਵਾਇਰਸ ਮਹਾਮਾਰੀ ਕਾਰਨ ਗਈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਉੱਤਰ ਪ੍ਰਦੇਸ਼: ਕੁਝ ਸ਼ਹਿਰਾਂ ਵਿੱਚ ਕਰਫਿਊ ਦਾ ਸਮਾਂ ਬਦਲਿਆ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉੱਤਰ ਪ੍ਰਦੇਸ਼ ਦੀ ਮੇਰਠ ਡਿਵੀਜ਼ਨ ਦੇ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਸੂਬੇ ਦੇ ਨੋਇਡਾ, ਗਾਜ਼ੀਆਬਾਦ, ਮੇਰਠ,ਬੁਲੰਦਸ਼ਹਿਰ, ਹਾਪੁੜ ਅਤੇ ਮੁਜੱਫਰਨਗਰ ਵਿੱਚ ਰਾਤ ਦੇ 8 ਵਜੇ ਤੋਂ ਤੜਕੇ 6 ਵਜੇ ਤੱਕ ਕਰਫਿਊ ਰਿਹਾ ਕਰੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ

    ਕੋਰੋਨਾਵਾਇਰਸ ਬਾਰੇ ਦੇਸੀ ਟੋਟਕੇ ਸਾਡੇ ਮੁਲਕ ਵਿਚ ਹੀ ਨਹੀਂ ਹਰ ਥਾਂ ਚੱਲਦੇ ਹਨ ,ਉੱਤਰੀ ਕੋਰੀਆ ਨੇ ਆਪਣੇ ਲੋਕਾਂ ਨੂੰ ਲਸਣ, ਸ਼ਹਿਦ ਖਾਣ ਦੀ ਸਲਾਹ ਦਿੱਤੀ।

    ਚੀਨ ਤੋਂ ਖ਼ਬਰ ਆਈ ਕਿ ਉੱਥੇ ਇੱਕ ਬੀਬੀ ਨੂੰ ਪਤਾ ਲੱਗਿਆ ਕਿ ਲਸਣ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਤਾ ਉਸ ਨੇ ਥੋੜੇ ਸਮੇਂ ਵਿਚ ਹੀ ਲਸਣ ਖਾ ਕੇ ਆਪਣੀ ਜੀਭ ਪਕਾ ਲਈ ।

    ਭਾਰਤ ਵਿਚ ਵੀ ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚੀਨੀ ਖਾਣੇ ਖਾਣੋਂ ਰੋਕ ਰਿਹਾ ਹੈ। ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ।

    ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂਅਤੇ ਦੇਸੀ ਟੋਟਕਿਆ ਦੀ ਸੱਚਾਈਜਾਣਨ ਦੀ ਕੋਸ਼ਿਸ਼ ਕੀਤੀ, ਤੁਸੀਂ ਵੀ ਜਾਣ ਲਓਇਸ ਦੀ ਹਕੀਕਤ।

    ਪੂਰਾ ਪੜ੍ਹਣ ਲਈ ਇੱਥੇ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਯੂਰਪ ਵਿੱਚ ਮੁੜ ਵਧਦੇ ਮਾਮਲਿਆਂ ਤੋਂ WHO ਨੂੰ ਫਿਕਰ

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੂਰਪ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਕੋਵਿਡ-19 ਦੇ ਹਫ਼ਤਾਵਰੀ ਮਾਮਲਿਆਂ ਵਿੱਚ ਦਿਖਿਆ ਵਾਧਾ ਚਿੰਤਾਜਨਕ ਹੈ।

    ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ਼ ਹਾਂਸ ਹੈਨਰੀ ਨੇ ਕਿਹਾ ਕਿ 11 ਯੂਰਪੀ ਮੁਲਕਾਂ ਵਿੱਚ ਅਚਾਨਕ ਲਾਗ ਵਿੱਚ ਤੇਜ਼ ਵਾਧਾ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿੱਚ- ਅਰਮਾਨੀਆ, ਸਵੀਡਨ, ਮਾਲਡੋਵਾ ਅਤੇ ਨਾਰਥ ਮੈਸੇਡੋਨੀਆ ਸ਼ਾਮਲ ਹਨ।

    ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਕਹਿਰ ਦੇ ਮੁੜ ਪਰਗਟ ਹੋਣ ਬਾਰੇ ਉਨ੍ਹਾਂ ਨੇ ਜੋ ਚੇਤਾਵਨੀ ਦਿੱਤੀ ਸੀ ਉਹ ਹੁਣ ਸੱਚ ਲੱਗ ਰਹੀ ਹੈ।

    ਜੇ ਸਾਵਧਾਨੀ ਨਾ ਵਰਤੀ ਗਈ ਤਾਂ ਮੁਲਕਾਂ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਜਾਵੇਗੀ।

    WHO ਦੇ ਯੂਰਪੀ ਖੇਤਰ ਵਿੱਚ ਪੈਂਦੇ 53 ਮੁਲਕਾਂ ਵਿੱਚ ਹੁਣ ਤੱਕ ਲਾਗ ਦੇ 26 ਲੱਖ ਤੋਂ ਵਧਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 195,000 ਮੌਤਾਂ ਹੋ ਚੁੱਕੀਆਂ ਹਨ।

    ਸੰਗਠਨ ਦਾ ਯੂਰਪੀ ਖੇਤਰ ਬਹੁਤ ਵੱਡਾ ਹੈ। ਜਿਸ ਵਿੱਚ ਯੂਰਪ ਤੋਂ ਇਲਾਵਾ ਮੱਧ ਪੂਰਬ ਅਤੇ ਮੱਧ ਏਸ਼ੀਆ ਦੇ ਵੀ 54 ਅਤੇ ਸੱਤ ਖੇਤਰ ਆਉਂਦੇ ਹਨ।

    ਇੱਥੇ ਰੋਜ਼ਾਨਾ 20,000 ਨਵੇਂ ਕੇਸ ਅਤੇ 700 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

    ਪਾਰਕ ਵਿੱਚ ਚਾਦਰਾਂ ਵਿਛਾ ਕੇ ਬੈਠੀਆਂ ਕੁਝ ਔਰਤਾਂ

    ਤਸਵੀਰ ਸਰੋਤ, Getty Images

  8. ਅਮਰੀਕਾ ਵਿੱਚ 2 ਕਰੋੜ ਕੇਸਾਂ ਦਾ ਖ਼ਦਸ਼ਾ

    ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਦੋ ਕਰੋੜ ਤੋਂ ਵਧੇਰੇ ਅਮਰੀਕੀਆਂ ਦੇ ਕੋਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਦਾ ਖ਼ਦਸ਼ਾ ਜਤਾਇਆ ਹੈ।

    ਸੀਡੀਸੀ ਦੇ ਨਿਰਦੇਸ਼ਕ ਡਾ਼ ਰੌਬਰਟ ਰੈਡਫੀਲਡ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ ਹੈ,“ਸਾਡਾ ਸਭ ਤੋਂ ਬਿਹਤਰ ਕਿਆਸ ਇਹ ਹੈ ਕਿ ਕੋਰੋਨਾ ਦੀ ਲਾਗ ਦੀ ਲਾਗ ਦੇ ਜਦੋਂ ਇੱਕ ਨਵੇਂ ਮਾਮਲੇ ਦੀ ਰਿਪੋਰਟ ਹੁੰਦੀ ਹੈ ਤਾਂ 10 ਹੋਰ ਲਾਗ ਦੇ ਮਾਮਲੇ ਹੁੰਦੇ ਹਨ।”

    ਸੀਡੀਸੀ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਜ਼ਿਆਦਾਤਰ ਅਮਰੀਕੀ ਨੌਜਵਾਨ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਹਾਲਾਂਕਿ ਇਸ ਦਾ ਫ਼ਾਇਦਾ ਮੌਤ ਦਰ ਵਿੱਚ ਕਮੀ ਦੇ ਰੂਪ ਵਿੱਚ ਹੋ ਸਕਦਾ ਹੈ।

    ਸੀਡੀਸੀ ਦੇ ਲਾਗ ਦੀਆਂ ਬੀਮਾਰੀਆਂ ਦੇ ਮਾਹਰ ਡਾ਼ ਜਯ ਬਟਲਰ ਦੇ ਮੁਤਾਬਕ ਨੌਜਵਾਨਾਂ ਦੇ ਇਸ ਬੀਮਾਰੀ ਦੀ ਲਪੇਟ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਉਹ ਬਜ਼ੁਰਗਾਂ ਜਿਨੀਂ ਸਾਵਧਾਨੀ ਨਹੀਂ ਵਰਤ ਰਹੇ

    ਅਮਰੀਕੀ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੀਡੀਸੀ ਟਿਕਟੌਕ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਬਾਰੇ ਵਿਚਾਰ ਕਰ ਰਿਹਾ ਹੈ।

    ਸਾਈਕਲ ਚਲਾ ਰਹੀ ਕੁੜੀ

    ਤਸਵੀਰ ਸਰੋਤ, Getty Images

  9. ਚੀਨ ਦਾ ਵੁਹਾਨ: ਜਿੱਥੋਂ ਕੋਰੋਨਾ ਸ਼ੁਰੂ ਹੋਇਆ, ਉੱਥੇ ਹੁਣ ਇਹ ਹੈ ਹਾਲ...

    ਵੀਡੀਓ ਕੈਪਸ਼ਨ, ਚੀਨ ਦਾ ਵੁਹਾਨ: ਜਿੱਥੋਂ ਕੋਰੋਨਾ ਸ਼ੁਰੂ ਹੋਇਆ, ਉੱਥੇ ਹੁਣ ਇਹ ਹੈ ਹਾਲ...
  10. ਕੋਰੋਨਾਵਾਇਰਸ: ਦੁਨੀਆਂ ਭਰ ਤੋਂ ਤਾਜ਼ਾ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ ਪਹੁੰਚਿਆ 96 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ 4 ਲੱਖ 90 ਹਜ਼ਾਰ ਤੋਂ ਟੱਪੀ।
    • ਅਮਰੀਕਾ ਵਿੱਚ ਹੁਣ ਤੱਕ 24 ਲੱਖ ਤੋਂ ਵੱਧ ਕੇਸ ਦਰਜ ਹੋਏ ਹਨ ਅਤੇ ਮੌਤਾਂ ਦਾ ਅੰਕੜਾ ਸਵਾ ਲੱਖ ਦੇ ਨੇੜੇ ਪਹੁੰਚ ਗਿਆ ਹੈ।
    • ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਦੋ ਕਰੋੜ ਲੋਕਾਂ ਤੋਂ ਵੱਧ ਅਮਰੀਕੀਆਂ ਦੇ ਕੋਰੋਨਾ ਦੀ ਚਪੇਟ ਵਿੱਚ ਆਉਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।
    • ਸੀਡੀਸੀ ਦੇ ਡਾਇਰੈਕਟਰ ਡਾ. ਰੌਬਰਟ ਰੇਡਫੀਲਡ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ, ‘‘ਸਾਡਾ ਸਭ ਤੋਂ ਬਿਹਤਰ ਅੰਦਾਜ਼ਾ ਇਙ ਰਿਹਾ ਹੈ ਕਿ ਕੋਰੋਨਾ ਜਦੋਂ ਇੱਕ ਕੇਸ ਆਉਂਦਾ ਹੈ ਤਾਂ ਉਸ ਵੇਲੇ 10 ਹੋਰ ਮਾਮਲੇ ਆ ਜਾਂਦੇ ਹਨ।’’
    • ਯੂਕੇ ਵਿੱਚ ਕੋਰੋਨਾਵਾਇਰਸ ਵੈਕਸੀਨ ਦਾ ਟ੍ਰਾਇਲ 300 ਲੋਕਾਂ ’ਤੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਦੁਨੀਆਂ ਵਿੱਚ ਕੁੱਲ 120 ਥਾਵਾਂ ’ਤੇ ਵੈਕਸੀਨ ਦਾ ਕੰਮ ਜਾਰੀ ਹੈ।
    • ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਅਗਲੇ ਹਫ਼ਤੇ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਇੱਕ ਕਰੋੜ ਤੋਂ ਟੱਪ ਜਾਵੇਗੀ।
    • ਬ੍ਰਾਜ਼ੀਲ ਵਿੱਚ ਲਾਗ ਦੇ ਮਾਮਲੇ ਸਾਢੇ 12 ਲੱਖ ਦੇ ਨੇੜੇ ਪਹੁੰਚ ਚੁੱਕੇ ਹਨ ਅਥੇ ਮੌਤਾਂ 55 ਹਜ਼ਾਰ ਤੋਂ ਵੱਧ ਹੋ ਗਈਆਂ ਹਨ।
    • ਭਾਰਤ 'ਚ ਕੋਰੋਵਾਇਰਸ ਦੇ ਮਾਮਲੇ 4.73 ਲੱਖ ਤੋਂ ਪਾਰ ਅਤੇ 14,894 ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਰਿਕਵਰੀ ਰੇਟ ਵਧ ਕੇ 57 ਫੀਸਦ ਹੋ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ ਸਰਗਰਮ 1,86,514 ਮਾਮਲੇ ਹਨ ਅਤੇ ਹੁਣ ਤੱਕ ਦੇਸ਼ ਵਿੱਚ 2,71,696 ਮਰੀਜ਼ ਠੀਕ ਹੋ ਗਏ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ 4769 ਦਰਜ ਹੋ ਗਏ ਹਨ ਅਤੇ ਹੁਣ ਤੱਕ 120 ਮੌਤਾਂ ਦਰਜ ਹੋਈਆਂ ਹਨ।
    CORONAVIRUS

    ਤਸਵੀਰ ਸਰੋਤ, Getty Images

  11. ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧਤ ਦੇਸ-ਦੁਨੀਆਂ ਦੀਆਂ ਵੱਡੀਆਂ ਖ਼ਬਰਾਂ ਇੱਥੇ ਮਿਲਣਗੀਆਂ ਅਤੇ ਨਾਲ ਹੀ ਤੁਸੀਂ ਦੇਖ ਸਕੋਗੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਵੀਡੀਓ ਵੀ। ਜੇਕਰ ਤੁਸੀਂ 25 ਜੂਨ, ਦਿਨ ਵੀਰਵਾਰ ਦੀਆਂ ਅਪਡੇਟ ਵੀ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਵੀ ਜਾ ਸਕਦੇ ਹੋ। ਧੰਨਵਾਦ