ਕੋਰੋਨਾਵਾਇਰਸ ਅਪਡੇਟ: ਸੀਬੀਐੱਸਈ ਨੇ ਰੱਦ ਕੀਤੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ, ਯੂਕੇ 'ਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਇੱਕ ਕਰੋੜ ਦੇ ਅੰਕੜੇ ਤੋਂ ਥੋੜਾ ਨੇੜੇ ਹਨ। ਭਾਰਤ ਵਿਚ ਰੋਜ਼ ਮਾਮਲਿਆਂ ਦੀ ਗਿਣਤੀ ਦੇ ਨਵੇਂ ਰਿਕਾਰਡ

ਲਾਈਵ ਕਵਰੇਜ

  1. ਕੋਰੋਨਾਵਾਇਰਸ :ਪੰਜਾਬ, ਭਾਰਤ ਅਤੇ ਵਿਸ਼ਵ ਦੇ ਤਾਜ਼ਾ ਅੰਕੜੇ

  2. ਬਿਜਲੀ ਡਿੱਗਣ ਨਾਲ ਭਾਰਤ ਵਿਚ ਹੀ ਇੰਨੀ ਵੱਡੀ ਗਿਣਤੀ ਵਿਚ ਲੋਕ ਕਿਉਂ ਮਰਦੇ ਹਨ

  3. ਅਸੀਂ ਅੱਜ ਦਾ ਇਹ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 26 ਜੂਨ, ਦਿਨ ਸ਼ੁੱਕਰਵਾਰ ਦੀਆਂ ਤਾਜ਼ਾ ਅਪਡੇਟ ਲਈ ਇਸ ਲਿੰਕ ਉੱਤੇ ਵੀ ਆ ਸਕਦੇ ਹੋ। ਧੰਨਵਾਦ

  4. ਕੋਰੋਨਾਵਾਇਰਸ : ਪੰਜਾਬ, ਭਾਰਤ ਤੇ ਅਹਿਮ ਗਲੋਬਲ ਅਪਡੇਟ

    ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ ਪਹੁੰਚਿਆ 94 ਲੱਖ 78 ਹਜ਼ਾਰ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ 4 ਲੱਖ 83 ਹਜ਼ਾਰ ਤੋਂ ਟੱਪੀ

    ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਰਿਕਵਰੀ ਰੇਟ ਵਧ ਕੇ 57 ਫੀਸਦ ਹੋ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ ਸਰਗਰਮ 1,86,514 ਮਾਮਲੇ ਹਨ ਅਤੇ ਹੁਣ ਤੱਕ ਦੇਸ਼ ਵਿੱਚ 2,71,696 ਮਰੀਜ਼ ਠੀਕ ਹੋ ਗਏ ਹਨ।

    ਪੰਜਾਬ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ 4769 ਦਰਜ ਹੋ ਗਏ ਹਨ ਅਤੇ ਹੁਣ ਤੱਕ 120 ਮੌਤਾਂ ਦਰਜ ਹੋਈਆਂ ਹਨ।

    ਬਰਤਾਨੀਆ ਵਿੱਚ ਕੋਰੋਨਾਵਾਇਰਸ ਵੈਕਸੀਨ ਦਾ ਟ੍ਰਾਇਲ 300 ਲੋਕਾਂ ’ਤੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਦੁਨੀਆਂ ਵਿੱਚ ਕਪੱਲ 120 ਥਾਵਾਂ ’ਤੇ ਵੈਕਸੀਨ ਦਾ ਕੰਮ ਜਾਰੀ ਹੈ।

    ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਅਗਲੇ ਹਫ਼ਤੇ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਇੱਕ ਕਰੋੜ ਤੋਂ ਟੱਪ ਜਾਵੇਗੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  5. ਕੋਰੋਨਾ ਜੰਗ ਜਿੱਤਣ ਵਾਲੇ ਬੱਚਿਆ ਦਾ ਤਜਰਬਾ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ
  6. ਕੋਰੋਨਾਵਾਇਰਸ: ਤੁਹਾਡੇ ਘਰ ਤੇ ਦਫ਼ਤਰ AC ਲੱਗਿਆ ਇਸ ਗੱਲ ਦਾ ਧਿਆਨ ਰੱਖਿਓ

    ਗਰਮੀ ਦੇ ਮੌਸਮ ਵਿਚ ਵਰਗੀ ਲੂੰ ਦੌਰਾਨ ਏਸੀ ਦਾ ਨਜ਼ਾਰਾ ਕੌਣ ਲਈ ਲੈਣਾ ਚਾਹੁੰਦਾ। ਪਰ ਕੋਰੋਨਾ ਦੀ ਮਹਾਮਾਰੀ ਦੌਰਾਨ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਏਸੀ ਕਾਰਨ ਕੋਰੋਨਾ ਵਧਣ ਦੇ ਖ਼ਤਰੇ ਵਧੇਰੇ ਹਨ।

    ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ? ਪੂਰੀ ਖ਼ਬਰ ਪੜ੍ਹੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ: ਅੱਤ ਨਾਜ਼ੁਕ ਹਾਲਤ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਦਾ ਹਾਲ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਂ ਵਿੱਚ ਕੰਮ ਕਰਦੇ ਹਨ
  8. ਕੋਰੋਨਾਵਾਇਰਸ ਟੀਕੇ ਦਾ ਮਨੁੱਖੀ ਟ੍ਰਾਇਲ ਸ਼ੁਰੂ ਤੇ ਕੀ ਪੰਜਾਬ ਵਿਚ ਮੁੜ ਲੱਗ ਸਕਦਾ ਹੈ ਕਰਫਿਊ

    ਬ੍ਰਿਟੇਨ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖਾਂ ਉੱਪਰ ਪਰੀਖਣ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੰਡਨ ਨੇ ਇੰਪੀਰੀਅਲ ਕਾਲਜ ਵਿੱਚ 300 ਜਣਿਆਂ ਉੱਪਰ ਇਹ ਟ੍ਰਾਇਲ ਕੀਤਾ ਜਾਵੇਗਾ।

    WHO ਦੇ ਮੁਖੀ ਡਾ਼ ਟੈਡਰੋਸ ਅਦਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਹੈ, “ਕਈ ਦੇਸ਼ ਹੁਣ ਆਕਸੀਜ਼ਨ ਕੰਸਟਰੇਟਰ (ਮਸ਼ੀਨ) ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਇਸ ਮਸ਼ੀਨ ਦੀ ਮੰਗ ਪੂਰਤੀ ਨਾਲ ਜ਼ਿਆਦਾ ਹੋ ਗਈ ਹੈ।”

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਟੀਕੇ ਦਾ ਮਨੁੱਖੀ ਟ੍ਰਾਇਲ ਸ਼ੁਰੂ ਤੇ ਕੀ ਪੰਜਾਬ ਵਿਚ ਮੁੜ ਲੱਗ ਸਕਦਾ ਹੈ ਕਰਫਿਊ
  9. ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ? ਪੂਰੀ ਖ਼ਬਰ ਪੜ੍ਹੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  10. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
  11. ਟਰੰਪ ਦੀ ਰੈਲੀ ਵਿੱਚ ਡਿਊਟੀ ਦੇਣ ਵਾਲੇ ਸੀਕਰੇਟ ਸੇਵਾ ਦੇ ਕਰਮੀ ਕੁਆਰੰਟੀਨ

    ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਹਫ਼ਤੇ ਦੇ ਅੰਤ ਵਿੱਚ ਰਾਸ਼ਟਰਪਤੀ ਦੀ ਓਕਲਾਹੋਮਾ ਵਿੱਚ ਹੋਈ ਚੋਣ ਰੈਲੀ ਵਿੱਚ ਡਿਊਟੀ ਦੇਣ ਵਾਲੇ ਸੀਕਰੇਟ ਸਰਵਿਸ ਦੇ ਕਈ ਕਰਮਚਾਰੀਆਂ ਨੂੰ ਅਹਿਤਿਆਤੀ ਕਦਮ ਵਜੋਂ ਕੁਅਰੰਟੀਨ ਕਰ ਦਿੱਤਾ ਗਿਆ ਹੈ।

    ਖ਼ਬਰ ਪਹਿਲਾਂ ਵਾਸ਼ਿੰਗਟਨ ਪੋਸਟ ਅਖ਼ਬਾਰ ਵਿੱਚ ਛਪੀ ਸੀ।

    ਰੈਲੀ ਤੋਂ ਪਹਿਲਾਂ ਟਰੰਪ ਖੇਮੇ ਦੀ ਟੀਮ ਨੇ ਕਿਹਾ ਸੀ ਕਿ ਰੈਲੀ ਲਈ ਟੈਸਲਾ ਜਾਣ ਵਾਲਿਆਂ ਵਿੱਚੋਂ ਸੀਕਰੇਟ ਸਰਵਿਸ ਦੇ ਦੋ ਕਰਮਚਾਰੀਆਂ ਦੇ ਨਤੀਜੇ ਪੌਜ਼ੀਟਿਵ ਆਏ ਹਨ। ਜਦ ਕਿ ਬਾਅਦ ਵਿੱਚ ਦੋ ਹੋਰ ਦੇ ਨਤੀਜੇ ਪੌਜ਼ੀਟਿਵ ਆ ਗਏ ਸਨ।

    ਰਾਸ਼ਟਰਪਤੀ ਟਰੰਪ ਦੀ ਇਸ ਗੱਲੋਂ ਅਲੋਚਨਾ ਵੀ ਹੋਈ ਸੀ ਕਿ ਉਹ ਓਕਲਾਹੋਮਾ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆ ਦੌਰਾਨ ਵੀ ਉੱਥੇ ਚੋਣ ਰੈਲੀ ਕਰਨ ਜਾ ਰਹੇ ਹਨ।

    ਰੈਲੀ ਵਿੱਚ ਆਉਣ ਵਾਲਿਆਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ ਸੀ, ਹੈਂਡ ਸੈਨੀਟਾਈਜ਼ਰ ਪਰ ਉਨ੍ਹਾਂ ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਸੀ।

    ਟਰੰਪ ਖੇਮੇ ਨੇ ਸ਼ੁਰੂ ਵਿੱਚ ਕਿਹਾ ਸੀ ਕਿ 10 ਲੱਖ ਟਿਕਟਾਂ ਬੁੱਕ ਹੋਈਆਂ ਹਨ ਪਰ ਰੈਲੀ ਮੌਕੇ 19,200 ਦੀ ਸਮਰੱਥਾ ਵਾਲੇ ਸਟੇਡੀਅਮ ਵਿੱਚ ਸਿਰਫ਼ 6,200 ਲੋਕ ਹੀ ਪਹੁੰਚੇ ਸਨ।

    ਅਮਰੀਕੀ ਸੀਕਰੇਟ ਸਰਵਿਸ ਦਾ ਇੱਕ ਕਰਮਚਾਰੀ

    ਤਸਵੀਰ ਸਰੋਤ, ge

  12. ਦਿੱਲੀ: ਚੀਨੀ ਨਾਗਰਿਕਾਂ ਨੂੰ ਨਹੀਂ ਦੇਣਗੇ ਆਵਾਸ

    ਦਿੱਲੀ ਹੋਟਲ ਅਤੇ ਰੈਸਟੋਰੈਂਟ ਮਾਲਕ ਐਸੋਸੀਏਸ਼ਨ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਨੇ ਭਾਰਤੀ ਸੀਮਾ ’ਤੇ ਹਾਲ ਹੀ ਵਿੱਚ ਹੋਈ ਝੜਪ ਦੇ ਰੋਸ ਵਜੋਂ ਚੀਨੀ ਨਾਗਰਿਕਾਂ ਨੂੰ ਆਵਾਸ ਨਹੀਂ ਦੇਣਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਸੀਬੀਐੱਸਈ ਤੇ ਆਈਸੀਐੱਸਈ ਦੀਆੰ 10ਵੀੰ ਤੇ 12ਵੀੰ ਦੀਆੰ ਪ੍ਰੀਖਿਆਵਾਂ ਰੱਦ

    ਸੀਬੀਐੱਸਈ ਨੇ ਇੱਕ ਜੁਲਾਈ ਤੋੰ ਹੋਣ ਵਾਲੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਸੁਪਰੀਮ ਕੋਰਟ ਵਿਚ ਇਸ ਸਬੰਧੀ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਇਹ ਜਾਣਕਾਰੀ ਭਾਰਤ ਦੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਤੀ।

    ਦਿੱਲੀ, ਮਹਾਰਾਸ਼ਟਰ ਤੇ ਤਮਿਲਨਾਡੂ ਨੇ ਪ੍ਰੀਖਿਆਵਾਂ ਕਰਵਾ ਸਕਣ ਵਿਚ ਅਸਮਰੱਥਾ ਪ੍ਰਗਟਾਈ ਸੀ।

    ਆਈਸੀਐਁਸਈ ਨੇ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।

    ਅਦਾਲਤ ਨੇ ਸੀਬੀਐੱਸਈ ਨੂੰ ਕਿਹਾ ਕਿ ਜੇਕਰ ਉਹ ਵਿਦਿਆਰਥੀਆਂ ਨੂੰ ਬਾਅਦ ਵਿੱਚ ਪੇਪਰ ਦੇਣ ਦਾ ਵਿਕਲਪ ਦੇਣਾ ਚਾਹੁੰਦੀ ਹੈ ਤਾਂ ਇੰਟਰਨਲ ਅਸੈਸਮੈਂਟ ਦੇ ਅਧਾਰ ਉੱਤੇ ਨਤੀਜੇ ਦਾ ਐਲਾਨ ਕਰ ਸਕਦੇ ਹਨ।

  14. ਕੋਰੋਨਾਵਾਇਰਸ: ਇੱਕ ਹਫ਼ਤਾ ICU ਚ ਰਹਿ ਕੇ ਬੀਬੀਸੀ ਦੀ ਟੀਮ ਨੇ ਕੀ ਕੁਝ ਦੇਖਿਆ

    ਵੀਡੀਓ ਕੈਪਸ਼ਨ, ਜਦੋਂ ਬੀਬੀਸੀ ਦੀ ਟੀਮ ਨੇ ਜ਼ਿੰਦਗੀ ਦੀ ਜੰਗ ਲਡ਼ਨ ਵਾਲਿਆਂ ਨੂੰ ਨੇਡ਼ਿਓਂ ਵੇਖਿਆ
  15. ਪਿਛਲੇ 24 ਘੰਟਿਆਂ ’ਚ 13,012 ਮਰੀਜ਼ ਹੋਏ ਠੀਕ

    ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ-19 ਦੇ ਕੁੱਲ 13,012 ਮਰੀਜ਼ ਠੀਕ ਹੋਏ ਹਨ।

    ਹੁਣ ਤੱਕ ਕੁੱਲ 2,71,696 ਮਰੀਜ਼ ਠੀਕ ਹੋ ਗਏ ਹਨ ਅਤੇ ਰਿਕਵਰੀ ਰੇਟ 57.34 ਫੀਸਦ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਹਾਂਗਕਾਂਗ ’ਚ ਕੋਵਿਡ-19 ਨਾਲ 7ਵੀਂ ਮੌਤ

    ਹਾਂਗਕਾਂਗ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।

    ਦੱਖਣੀ ਚੀਨ ਮੌਰਨਿੰਗ ਪੋਸਟ ਮੁਤਾਬਕ ਮੰਗਲਵਾਰ ਨੂੰ ਫਿਲੀਪਿੰਸ ਤੋਂ ਆਏ 55 ਸਾਲਾਂ ਵਿਅਕਤੀ ਦਾ ਟੈਸਟ ਪੌਜ਼ੀਟਿਵ ਆਇਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

    ਚੀਨ ਪ੍ਰਸ਼ਾਸਿਤ ਖੇਤਰ ਹਾਂਗਕਾਂਗ ਨੇ ਵਿੱਚ ਹੁਣ ਤੱਕ 1179 ਕੇਸ ਸਾਹਮਣੇ ਆਏ ਹਨ।

    ਹਾਂਗਕਾਂਗ

    ਤਸਵੀਰ ਸਰੋਤ, AFP / Getty

  17. ਸੈਨੇਗਲ ਦੇ ਰਾਸ਼ਟਰਪਤੀ ਕੁਆਰੰਟੀਨ ਵਿੱਚ

    ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸੌਲ ਨੇ ਦੋ ਹਫ਼ਤਿਆਂ ਲਈ ਖੁਦ ਨੂੰ ਕੁਆਰੰਟੀਨ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ।

    ਸੈਨੇਗਲ ਦੇ ਸਰਕਾਰੀ ਟੈਲੀਵਿਜ਼ਨ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਰਾਸ਼ਟਰਪਤੀ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ ਜੋ ਜਿਸ ਦਾ ਕੋਰਨਾ ਟੈਸਟ ਪੌਜ਼ੀਟਿਵ ਰਿਹਾ ਹੈ।

    ਸਰਕਾਰ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਸੌਲ ਦਾ ਕੋਰੋਨਾ ਟੈਸਟ ਨੈਗੇਟਿਵ ਰਿਹਾ ਹੈ ਪਰ ਉਨ੍ਹਾਂ ਨੇ ਅਹਿਤੀਆਤੀ ਤੌਰ ’ਤੇ ਖੁਦ ਨੂੰ ਕੁਆਰੰਟੀਨ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ।

    ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸੌਲ

    ਤਸਵੀਰ ਸਰੋਤ, Twitter@Macky_Sall

  18. ਦਸਵੀਂ ਅਤੇ ਬਾਹਰਵੀਂ ਦੀਆਂ ਪ੍ਰੀਖਿਆਵਾਂ ਰੱਦ

    ਸੀਬੀਐੱਸਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਦਸਵੀਂ ਅਤੇ ਬਾਹਰਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ

    ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।

    ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।

    ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।

    ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, getty Images

  20. ਆਸਟਰੀਆ ਨੇ ਕੋਰਨਾਵਾਇਰਸ ਕਾਰਨ ਬੰਦ ਦੇਹ ਵਪਾਰ ਦੇ ਅੱਡੇ ਮੁੜ ਖੋਲ੍ਹੇ

    ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਕਿੱਤਿਆਂ ਵਿੱਚੋਂ ਵੇਸਵਾ ਜੀਵਨ ਹੈ। ਜੇ ਨਿਰਭਰ ਹੀ ਸਰੀਰਕ ਨਜ਼ਦੀਕੀ ਉੱਪਰ ਕਰਦਾ ਹੈ।

    ਕੇਂਦਰੀ ਯੂਰਪੀ ਦੇਸ਼ ਆਸਟਰੀਆ ਨੇ ਵੇਸਵਾਵਾਂ ਨੂੰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਜਦਕਿ ਸਪੇਨ ਵਿੱਚ ਮਾਮਲੇ ਮੁੜ ਤੋਂ ਤੇਜ਼ੀ ਫੜ ਰਹੇ ਹਨ।

    ਆਸਟਰੀਆ ਵਿੱਚ ਪਹਿਲੀ ਜੁਲਾਈ ਤੋਂ ਦੇਹ ਵਪਾਰ ਦੇ ਅੱਡੇ ਖੋਲ੍ਹੇ ਜਾ ਸਕਣਗੇ। ਇਸ ਤੋਂ ਪਹਿਲਾਂ ਗਰੀਸ ਨੇ ਪਿਛਲੇ ਸੋਮਵਾਰ ਨੂੰ ਸਮਾਜਿਕ ਦੂਰੀ ਦੀਆਂ ਸਖ਼ਤ ਹਦਾਇਤਾਂ ਸਮੇਤ ਦੇਹ ਵਪਾਰ ਦੇ ਅੱਡੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post