ਕੋਰੋਨਾਵਾਇਰਸ ਅਪਡੇਟ: ਸੀਬੀਐੱਸਈ ਨੇ ਰੱਦ ਕੀਤੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ, ਯੂਕੇ 'ਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਇੱਕ ਕਰੋੜ ਦੇ ਅੰਕੜੇ ਤੋਂ ਥੋੜਾ ਨੇੜੇ ਹਨ। ਭਾਰਤ ਵਿਚ ਰੋਜ਼ ਮਾਮਲਿਆਂ ਦੀ ਗਿਣਤੀ ਦੇ ਨਵੇਂ ਰਿਕਾਰਡ

ਲਾਈਵ ਕਵਰੇਜ

  1. ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

    ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦੇ ਰਹੀਆਂ ਹਨ।

    ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

    ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।

    ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ?

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

    ਖਾਣਾ

    ਤਸਵੀਰ ਸਰੋਤ, Getty Images

  2. ਰੌਇਲ ਮੇਲ ਵਿੱਚ ਜਾਣਗੀਆਂ 2000 ਨੌਕਰੀਆਂ

    ਬ੍ਰਿਟੇਨ ਦੇ ਡਾਕ ਵਿਭਾਗ, ਰੌਇਲ ਮੇਲ ਵਿੱਚ 2000 ਪ੍ਰਬੰਧਕੀ ਨੌਕਰੀਆਂ ਦੀ ਕਟੌਤੀ ਕੀਤੀ ਜਾ ਰਹੀ ਹੈ। ਅਜਿਹਾ ਕੋਰੋਨਾਵਾਇਰਸ ਕਾਰਨ ਪਏ ਆਰਥਿਕ ਦਬਾਅ ਕਾਰਨ ਕੀਤਾ ਜਾ ਰਿਹਾ ਹੈ।

    ਰੌਇਲ ਮੇਲ ਪਹਿਲਾਂ ਹੀ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ ਅਤੇ ਮਹਾਮਾਰੀ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ 23 ਮਾਰਚ ਨੂੰ ਲਾਏ ਗਏ ਲੌਕਡਾਊਨ ਤੋਂ ਬਾਅਦ ਚਿੱਠੀਆਂ ਵਿੱਚ ਹੋਰ ਕਮੀ ਆ ਗਈ।

    ਰੌਇਲ ਮੇਲ ਦਾ ਇੱਕ ਕਰਮਚਾਰੀ

    ਤਸਵੀਰ ਸਰੋਤ, Getty Images

  3. ਸਰਕਾਰ ਤੇ ਹਸਪਤਾਲਾਂ ਵਿੱਚ ਸੰਚਾਰ ਦਾ ਖੱਪਾ ਖ਼ਤਮ ਕਰੇ-ਦਿੱਲੀ ਹਾਈ ਕੋਰਟ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਹਾਈ ਕੋਰਟ ਨੇ ਸਰਕਾਰ ਅਤੇ ਹਸਪਤਾਲਾਂ ਵਿੱਚੋਂ ਸੰਚਾਰ ਦਾ ਖੱਪਾ ਖ਼ਤਮ ਕਰਨ ਲਈ “ਖ਼ਾਸ ਅਫ਼ਸਰ” ਲਾਉਣ ਨੂੰ ਕਿਹਾ ਹੈ।

    ਹਾਈ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਦੇ ਇਲਾਜ ਲਈ ਉਪਲਬਧ ਬੈਡਾਂ ਦੀ ਸਹੀ ਸੂਚਨਾ ਨਾ ਦੇਣ ਵਾਲੇ ਹਸਪਤਾਲਾਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣ।

    ਅਦਾਲਤ ਨੇ ਕਿਹਾ ਕਿ ਸਰਕਾਰ ਅਤੇ ਹਸਪਤਾਲਾਂ ਵਿੱਚ ਸੰਚਾਰ ਦਾ ਖੱਪਾ ਘਟਾਇਆ ਜਾਣਾ ਚਾਹੀਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਅਮਰੀਕਾ ਵਿੱਚ ਕੋਰੋਨਾਵਾਇਅਰ ਦੇ ਇੱਕ ਦਿਨ ਵਿੱਚ 34,700 ਨਵੇਂ ਮਾਮਲੇ

    ਅਮਰੀਕਾ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 34,700 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਅਪਰੈਲ ਦੇ ਅੰਤ ਤੋਂ ਬਾਅਦ ਦਰਜ ਕੀਤੇ ਮਾਮਲਿਆਂ ਦਾ ਇੱਕ ਨਵਾਂ ਰਿਕਾਰਡ ਹੈ। ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪਿਛਲਾ ਰਿਕਾਰਡ 36,400 ਮਾਮਲਿਆਂ ਦਾ ਸੀ।

    ਅਮਰੀਕਾ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਲਾਗ ਨੂੰ ਠੱਲ੍ਹ ਪਾਉਣ ਵਿੱਚ ਮਿਲ ਰਹੀ ਸਫ਼ਲਤਾ ਤੋਂ ਬਾਅਦ ਇਸ ਤਾਜ਼ਾ ਵਾਧੇ ਨੇ ਕੀਤੇ ਕਰਾਏ ਤੇ ਪਾਣੀ ਫੇਰ ਦਿੱਤਾ ਹੈ।

    ਅਮਰੀਕਾ ਦੇ ਦੱਖਣ-ਪੱਛਮੀ ਸੂਬਿਆਂ ਵਿੱਚ ਮਾਮਲੇ ਬੇਲਗਾਮ ਵਧ ਰਹੇ ਹਨ।

    ਪ੍ਰਸ਼ਾਸਵ ਅਤੇ ਸਿਹਤ ਮਾਹਰਾਂ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਹੁਣ ਸਿਆਸਤਦਾਨ ਅਤੇ ਆਮ ਲੋਕ ਦੋਵੇਂ ਹੀ ਥੱਕਣ ਲੱਗੇ ਹਨ ਜਿਸ ਦੇ ਨਤੀਜੇ ਖ਼ਤਰਨਾਕ ਨਿਕਲ ਸਕਦੇ ਹਨ।

    ਸ਼ੁਰੂ ਵਿੱਚ ਹੌਟਸਪੌਟ ਰਹੇ ਨਿਊ ਯਾਰਕ ਵਿੱਚ ਹੁਣ ਮਾਮਲਿਆਂ ਦਾ ਵਧਣਾ ਥਮਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  5. ਆਮਦਨ ਕਰ ਰਿਟਰਨ ਭਰਨ ਦੀ ਆਖ਼ਰੀ ਤਰੀਕ ਵਿੱਚ ਵਾਧਾ

    ਕੋਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਆਮਦਨ ਕਰ ਰਿਟਰਨ ਭਰਨ ਦੀਆਂ ਆਖ਼ਰੀ ਮਿਤੀਆਂ ਵਿੱਚ ਵਾਧਾ ਕੀਤਾ ਹੈ। ਜਿਸ ਮੁਤਾਬਕ:

    • ਵਿੱਤੀ ਸਾਲ 2018-19 ਲਈ ਆਮਦਨ ਕਰ ਰਿਟਰਨ 31 ਜੁਲਾਈ 2020 ਤੱਕ ਭਰੀ ਜਾ ਸਕੇਗੀ
    • ਵਿੱਤੀ ਸਾਲ 2019-20 ਲਈ ਆਮਦਨ ਕਰ ਰਿਟਰਨ 31 ਨਵੰਬਰ 2020 ਤੱਕ ਭਰੀ ਜਾ ਸਕੇਗੀ
    • ਅਧਾਰ ਕਾਰਡ ਨੂੰ ਪੈਨ ਕਾਰਡ ਨਾਲ 31 ਮਾਰਚ 2021 ਤੱਕ ਜੋੜਿਆ ਜਾ ਸਕੇਗਾ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਕੋਰੋਨਾਵਇਰਸ ਖ਼ਿਲਾਫ਼ ਵੀਡੀਓਗੇਮ ਖੇਡਣਾ ਚਾਹੋਗੇ?

    ਵੀਡੀਓ ਗੇਮ ਖੇਡਣਾ ਚਾਹੋਗੇ? ਕੋਰੋਨਾ ਖਿਲਾਫ! ਕੋਰੋਨਾਵਾਇਰਸ ਨਾਲ ਮੁਤਾਲਕ ਇਹ ਗੇਮ ਦੋ ਪਾਕਿਸਤਾਨੀ ਭਰਾਵਾਂ ਨੇ ਬਣਾਈ ਹੈI

    ਵੀਡੀਓ ਗੇਮ ਦੇ ਵੱਖ-ਵੱਖ ਪੜਾਅ ਕੋਰੋਨਾਵਾਇਰਸ ਬਾਰੇ ਜਾਣਕਾਰੀ ਦਿੰਦੇ ਨੇ, ਕੋਰੋਨਾਵਾਇਰਸ ਤੋਂ ਕਿਵੇਂ ਬਚਣਾ ਹੈ, ਇਹ ਵੀ ਸਿੱਖਿਆ ਜਾ ਸਕਦਾ ਹੈI ਤਾਂ ਫਿਰ ਕੀ ਖਿਆਲ ਹੈ? ਹੋ ਜਾਵੇ ਮੁਕਾਬਲਾ?

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  7. ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਰਨਾਟਕ ਵਿੱਚ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ ਸਕੂਲ ਛੱਡਣ ਦੀ ਅੱਜ ਤੋਂ ਸ਼ੁਰੂ ਹੋਈ ਪ੍ਰੀਖਿਆ ਦੇਣ ਪਹੁੰਚੇ।

    ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਵਿਦਿਆਰਥੀਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਮੁਹਈਆ ਕਰਵਾਏ ਗਏ। ਉਨ੍ਹਾਂ ਦੇ ਤਾਪਮਾਨ ਦੀ ਵੀ ਜਾਂਚ ਕੀਤੀ ਗਈ।

    ਲਗਭਗ 8,48,203 ਵਿਦਿਆਰਥੀ ਇਹ ਪ੍ਰੀਖਿਆ ਦੇ ਰਹੇ ਹਨ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2

    End of X post, 2

    Skip X post, 3

    End of X post, 3

  8. ਆਈਫ਼ਲ ਟਾਵਰ ਮੁੜ ਖੁੱਲ੍ਹਿਆ

    ਫ਼ਰਾਂਸ ਦੀ ਰਾਜਧਾਨੀ ਪੈਰਿਸ ਦਾ ਮਸ਼ਹੂਰ ਆਈਫ਼ਲ ਟਾਵਰ ਸੈਲਾਨੀਆਂ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਸੈਲਾਨੀਆਂ ਨੂੰ ਲਿਫ਼ਟ ਦੀ ਥਾਵੇਂ ਪੌੜ੍ਹੀਆਂ ਦੀ ਵਰਤੋਂ ਕਰਨੀ ਪਵੇਗੀ।

    ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਲਿਫ਼ਟ ਪਹਿਲੀ ਜੁਲਾਈ ਤੱਕ ੁਬੰਦ ਰਹੇਗੀ।

    ਜਿਸ ਦਾ ਇੱਕ ਦੂਜਾ ਅਰਥ ਇਹ ਵੀ ਹੋਇਆ ਕਿ ਟਾਵਰ ਦੇ ਸਿਖਰ ਤੱਕ ਕੋਈ ਟਾਵਾਂ ਟੱਲਾ ਹੀ ਪਹੁੰਚ ਸਕੇਗਾ।

    ਆਈਫ਼ਲ ਟਾਵਰ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਆਈਫ਼ਲ ਟਾਵਰ ਦੀ ਮਾਰਚ ਮਹੀਨੇ ਦੀ ਤਸਵੀਰ
  9. ਗਰਮੀ ਤੋਂ ਬਚਣ ਲਈ ਬ੍ਰਿਟੇਨ ਵਿੱਚ ਲੋਕਾਂ ਨੇ ਬੀਚ ਭਰੇ

    ਬ੍ਰਿਟੇਨ ਵਿੱਚ ਬੁੱਧਵਾਰ ਨੂੰ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਸਮੁੰਦਰੀ ਕੰਢਿਆਂ ਉੱਪਰ ਇਕੱਠੇ ਹੋ ਗਏ।

    ਬ੍ਰਿਟੇਨ ਵਿੱਚ ਲੋਕਾਂ ਨੇ ਬੀਚ ਭਰੇ

    ਤਸਵੀਰ ਸਰੋਤ, PA Media

    ਬੁੱਧਵਾਰ ਨੂੰ ਬ੍ਰਿਟੇਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਲੋਕਾਂ ਦੀ ਭੀੜ ਸਮੁੰਦਰੀ ਕੰਢਿਆਂ ਉੱਪਰ ਦਿਖਾਈ ਦਿੱਤੀ। ਇਹ ਇੰਗਲੈਂਡ ਦਾ ਸਭ ਤੋਂ ਗਰਮ ਦਿਨ ਮੰਨਿਆ ਜਾ ਰਿਹਾ ਹੈ।

    ਬ੍ਰਿਟੇਨ ਵਿੱਚ ਲੋਕਾਂ ਨੇ ਬੀਚ ਭਰੇ

    ਤਸਵੀਰ ਸਰੋਤ, PA Media

    ਇੰਗਲੈਂਡ ਵਿੱਚ ਲੌਕਡਾਊਨ ਵਿੱਚ ਲਗਾਤਾਰ ਨਰਮੀ ਵਰਤੀ ਜਾ ਰਹੀ ਹੈ।

    ਹਾਲਾਂਕਿ ਬੁੱਧਵਾਰ ਨੂੰ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਨਾਲ 154 ਮੌਤਾਂ ਵੀ ਹੋਈਆਂ ਹਨ ਜਿਸ ਤੋਂ ਬਾਅਦ ਉੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 43,081 ਹੋ ਚੁੱਕੀ ਹੈ।

    ਬ੍ਰਿਟੇਨ ਵਿੱਚ ਲੋਕਾਂ ਨੇ ਬੀਚ ਭਰੇ

    ਤਸਵੀਰ ਸਰੋਤ, Reuters

  10. ਭਾਰਤ ਵਿੱਚ ਕੋਰੋਨਾਵਾਇਰਸ ਕੇਸਾਂ ਦਾ ਰਿਕਾਰਡ ਵਾਧਾ ਜਾਰੀ

    ਖ਼ਬਰ ਏਜੰਸੀ ਏਐੱਨਆਈ ਨੇ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ 418 ਮੌਤਾਂ ਹੋਈਆਂ ਹਨ।

    ਇਸ ਤੋਂ ਇਲਾਵਾ ਕੇਸਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ (16,922) ਦਰਜ ਕੀਤਾ ਗਿਆ।

    ਭਾਰਤ ਵਿੱਚ ਕੁੱਲ 4,73,105 ਕੁੱਲ ਮਾਮਲੇ ਹਨ ਜਿਨ੍ਹਾਂ ਵਿੱਚੋਂ 1,86,514 ਸਰਗਰਮ ਕੇਸ ਹਨ ਅਤੇ 14,894 ਮੌਤਾਂ ਹੋਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਆਸਟਰੇਲੀਆ ਵਿੱਚ ਟੈਸਟਿੰਗ ਵਿੱਚ ਮਦਦ ਕਰੇਗੀ ਫ਼ੌਜ

    ਆਸਟਰੇਲੀਆ ਵਿੱਚ ਹਾਲਾਕਿ ਕੋਰੋਨਾਵਾਇਰਸ ਦੇ ਮਾਮਲੇ ਵਿਸ਼ਵੀ ਪੱਧਰ ਮੁਤਾਬਕ ਥੋੜ੍ਹੇ ਹੀ ਹਨ ਪਰ ਸਰਕਾਰ ਇਸ ਨੂੰ ਠੱਲ੍ਹ ਪਾਉਣ ਲਈ ਸਾਰੇ ਉਪਾਅ ਕਰ ਰਹੀ ਹੈ।

    ਆਸਟਰੇਲੀਆ ਦੇ ਸਭ ਤੋਂ ਘੁੱਗ ਵਸਦੇ ਸ਼ਹਿਰ ਮੈਲਬੋਰਨ ਵਿੱਚ 13,000 ਤੋਂ ਵਧੇਰੇ ਅਫ਼ਸਰ ਘਰੋ-ਘਰ ਟੈਸਟਿੰਗ ਵਿੱਚ ਮਦਦ ਲਈ ਤੈਨਾਅਤ ਕੀਤੇ ਗਏ ਹਨ।

    ਕਈ ਹਫ਼ਤਿਆਂ ਤੋਂ ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬੋਰਨ ਆਸਟਰੇਲੀਆ ਵਿੱਚ ਸਮਾਜਿਕ ਫੈਲਾਅ ਦਾ ਇੱਕੋ-ਇੱਕ ਸੋਮਾ ਰਿਹਾ ਹੈ।

    ਇਸ ਲਈ ਇੱਥੇ ਟੈਸਟਿੰਗ ਅਤੇ ਹੋਰ ਕਾਰਜਾਂ ਵਿੱਚ ਮਦਦ ਲਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ।

    ਦੇਸ਼ ਭਰ ਵਿੱਚ ਪਿਛਲੇ ਚੌੌੌਵੀ ਘੰਟਿਆਂ ਦੌਰਾਨ 34 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 33 ਵਿਕਟੋਰੀਆ ਤੋਂ ਹਨ।

    ਹਾਲਾਂਕਿ ਇੱਥੇ ਸਮਾਜਿਕ ਫ਼ੈਲਾਅ ਸਥਿਰ ਹੈ ਅਤੇ ਸਿਰਫ਼ 7 ਜਣੇ ਹੀ ਹਸਪਤਾਲ ਵਿੱਚ ਹਨ ਪਰ ਫਿਰ ਵੀ 24 ਘੰਟਿਆਂ ਦੌਰਾਨ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

    ਕੋਰੋਨਾਨਾਵਾਇਰਸ

    ਤਸਵੀਰ ਸਰੋਤ, EPA

  12. ਤੇਲ ਦੀਆਂ ਕੀਮਤਾਂ ਵਿੱਚ 19ਵੇਂ ਦਿਨ ਵਾਧਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੈਟਰੋਲ ਦੀਆਂ ਕੀਮਤਾਂ ਵਿੱਚ 16 ਪੈਸੇ ਅਤੇ ਡੀਜ਼ਲ ਵਿੱਚ 14 ਪੈਸੇ ਦਾ ਵਾਧਾ ਕੀਤਾ ਗਿਆ ਹੈ।

    ਇਸ ਤਰ੍ਹਾਂ 19 ਦਿਨਾਂ ਦੇ ਲਗਾਤਾਰ ਵਾਧੇ ਮਗਰੋਂ ਪੈਟਰੋਲ 8.66 ਰੁਪਏ ਅਤੇ ਡੀਜ਼ਲ 10.63 ਰੁਪਏ ਮਹਿੰਗਾ ਹੋ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਉਹ ਦਵਾਈ ਜੋ ਵੈਂਟੀਲੇਟਰ ਉੱਤੇ ਪਏ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਡੈਕਸਾਮੀਥੇਸੋਨ ਦਵਾਈ ਬਾਰੇ ਜਾਣੋ ਜੋ ਵੈਂਟੀਲੇਟਰ ਉੱਤੇ ਪਏ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ

    ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

    ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

    ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  14. ਬ੍ਰਿਟੇਨ ਵਿੱਚ 300 ਜਣਿਆਂ ਉੱਪਰ ਪਰੀਖਣ ਦੀ ਤਿਆਰੀ

    ਬ੍ਰਿਟੇਨ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖਾਂ ਉੱਪਰ ਪਰੀਖਣ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੰਡਨ ਨੇ ਇੰਪੀਰੀਅਲ ਕਾਲਜ ਵਿੱਚ 300 ਜਣਿਆਂ ਉੱਪਰ ਇਹ ਟਰਾਇਲ ਕੀਤਾ ਜਾਵੇਗਾ।

    ਇਸ ਟਰਾਇਲ ਦੀ ਅਗਵਾਈ ਪ੍ਰੋਫ਼ੈਸਰ ਰੌਬਿਨ ਸ਼ਟੌਕ ਕਰ ਰਹੇ ਹਨ।

    ਕਿਹਾ ਗਿਆ ਹੈ ਕਿ ਇਸ ਵੈਕਸੀਨ ਦਾ ਜਾਨਵਰਾਂ ਉੱਪਰ ਟਰਾਇਲ ਸਫ਼ਲ ਰਿਹਾ ਹੈ। ਇਹ ਦਵਾਈ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੋਵੇਗੀ।

    ਫ਼ਿਲਹਾਲ ਦੁਨੀਆਂ ਭਰ ਵਿੱਚ 120 ਥਾਵਾਂ ਉੱਪਰ ਕੋਰੋਨਾ ਵੈਕਸੀਨ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਵਿੱਚ 13 ਥਾਵਾਂ ਉੱਪਰ ਮਾਮਲਾ ਕਲੀਨੀਕਲ ਟਰਾਇਲ ਤੱਕ ਆ ਪਹੁੰਚਿਆ ਹੈ।

    13 ਵਿੱਚੋਂ 5 ਚੀਨ, 3 ਅਮਰੀਕਾ ਅਤੇ 2 ਬ੍ਰਿਟੇਨ ਵਿੱਚ ਹਨ। ਜਦਕਿ ਆਸਟਰੇਲੀਆ, ਰੂਸ ਅਤੇ ਜਰਮਨੀ ਵਿੱਚ ਇੱਕ-ਇੱਕ ਟਰਾਇਲ ਚੱਲ ਰਹੇ ਹਨ।

    ਵੈਕਸੀਨ

    ਤਸਵੀਰ ਸਰੋਤ, getty images

  15. ਕੋਰੋਨਾਵਾਇਰਸ ਆਰਥਿਕਤਾ ਨੂੰ ਉਮੀਦ ਨਾਲੋਂ ਜ਼ਿਆਦਾ ਪ੍ਰਭਾਵਿਤ ਕਰੇਗਾ-IMF

    ਕੌਮਾਂਤਰੀ ਮੁਦਰਾ ਕੋਸ਼ (IMF)ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਦੀਆਂ ਅਰਥਿਕਤਾ ਉੱਪਰ ਪੈਣ ਵਾਲੇ ਅਸਰ ਦਾ ਜੋ ਸ਼ੁਰੂ ਵਿੱਚ ਕਿਆਸ ਲਾਇਆ ਗਿਆ ਸੀ ਹੁਣ ਹਾਲਾਤ ਉਸ ਤੋਂ ਕਿਤੇ ਜ਼ਿਆਦਾ ਖ਼ਰਾਬ ਦਿਖ ਰਹੇ ਹਨ।

    IMF ਮੁਤਾਬਕ ਦੁਨੀਆਂ ਭਰ ਦੀਆਂ ਆਰਥਿਕ ਗਤੀਵਿਧੀਆਂ ਵਿੱਚ 10 ਫ਼ੀਸਦੀ ਦੀ ਕਮੀ ਆਏਗੀ। ਅਪਰੈਲ ਵਿੱਚ ਇਹ ਅਨੁਮਾਨ 5 ਫ਼ੀਸਦੀ ਦਾ ਸੀ।

    ਜਿਵੇਂ-ਜਿਵੇਂ ਲੌਕਡਾਊਨ ਦਾ ਅਸਰ ਪੈ ਰਿਹਾ ਹੈ, ਦੁਨੀਆਂ ਭਰ ਦੀ ਆਰਥਿਕਤਾ ਉਸ ਦਾ ਸ਼ਿਕਾਰ ਹੋ ਰਹੀ ਹੈ।

    ਆਰਥਿਕ ਬੁਲਾਰੇ ਐਂਡਰਿਊ ਵਾਕਰ ਦੇ ਮੁਤਾਬਕ ਆਮ ਤੌਰ ਤੇ ਲੋਕ ਆਪਣੇ ਖ਼ਰਚ ਵਿੱਚ ਵਾਧਾ ਹੋਣ ਤੇ ਪਰਿਵਾਰ ਤੋਂ ਮਦਦ ਲੈਂਦੇ ਹਨ ਜਾਂ ਫਿਰ ਬਚਤ ਕਰਨ ਲਗਦੇ ਹਨ। ਇਸੇ ਕਾਰਨ ਲੋਕਾਂ ਦੇ ਖ਼ਰਚੇ ਵਿੱਚ ਕਮੀ ਤਾਂ ਹੁੰਦੀ ਹੈ ਪਰ ਉਹ ਮਾਮੂਲੀ ਹੁੰਦੀ ਹੈ।

    ਜਦਕਿ ਕੋਰੋਨਾ ਦੇ ਕਾਰਨ ਲੌਕਡਾਊਨ ਅਤੇ ਫ਼ਿਰ ਸੋਸ਼ਲ ਡਿਸਟੈਂਸਿੰਗ ਦੇ ਕਾਰਨ ਲੋਕ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਣ ਲਈ ਬਾਹਰ ਨਹੀਂ ਕੱਢ ਰਹੇ।

    ਇਸ ਕਾਰਨ ਮੰਗ ਵਿੱਚ ਕਮੀ ਆਈ ਹੈ ਜਿਸ ਦਾ ਸਿੱਧਾ ਅਸਰ ਅਰਥਿਕਤਾ ਉੱਪਰ ਪੈ ਰਿਹਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. WHO ਨੇ ਦੁਨੀਆਂ ਵਿੱਚ ਆਕਸੀਜ਼ਨ ਦੀ ਕਮੀ ਬਾਰੇ ਕੀਤਾ ਸੁਚੇਤ

    WHO ਦੇ ਮੁਖੀ ਡਾ਼ ਟੈਡਰੋਸ ਅਦਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਹੈ, “ਕਈ ਦੇਸ਼ ਹੁਣ ਆਕਸੀਜ਼ਨ ਕੰਸਟਰੇਟਰ (ਮਸ਼ੀਨ) ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਇਸ ਮਸ਼ੀਨ ਦੀ ਮੰਗ ਪੂਰਤੀ ਨਾਲ ਜ਼ਿਆਦਾ ਹੋ ਗਈ ਹੈ।”

    ਉਨ੍ਹਾਂ ਨੇ ਕਿਹਾ,“ਹਹ ਹਫ਼ਤੇ 10 ਲੱਖ ਲੋਕਾਂ ਦੇ ਬੀਮਾਰ ਹੋਣ ਦੀ ਪੁਸ਼ਟੀ ਹੋ ਰਹੀ ਹੈ। ਇਸ ਕਾਰਨ ਪ੍ਰਤੀਦਿਨ 88 ਹਜ਼ਾਰ ਆਕਸੀਜ਼ਨ ਸਿਲੰਡਰ ਅਤੇ 6.20 ਲੱਖ ਘਣ ਲੀਟਰ ਆਕਸੀਜ਼ਨ ਦੀ ਲੋੜ ਪੈ ਰਹੀ ਹੈ।”

    ਲਾਗ ਦੇ ਮਾਮਲਿਆਂ ਵਿੱਚ ਹੋਏ ਅਚਾਨਕ ਵਾਧੇ ਕਾਰਨ ਆਕਸੀਜ਼ਨ ਕੰਸਟਰੇਟਰ ਦੀ ਕਮੀ ਹੋ ਗਈ ਹੈ। ਜਿਸ ਦੀ ਕੋਵਿਡ-19 ਨਾਲ ਲੜ ਰਹੇ ਮਰੀਜ਼ਾਂ ਲਈ ਲੋੜ ਹੁੰਦੀ ਹੈ।

    ਡਾ਼ ਅਦਾਨੋਮ ਨੇ ਦੱਸਿਆ, “ ਵਿਸ਼ਵ ਸਿਹਤ ਸੰਗਠਨ ਨੇ ਹੁਣ ਤੱਕ 14 ਹਜ਼ਾਰ ਆਕਸੀਜ਼ਨ ਕੰਸਟਰੇਟਰ ਖ਼ਰੀਦ ਲਏ ਹਨ ਜੋ ਕਿ ਆਉਣ ਵਾਲੇ ਹਫ਼ਤਿਆਂ ਵਿੱਚ 120 ਦੇਸ਼ਾਂ ਨੂੰ ਭੇਜੇ ਜਾਣ ਦੀ ਯੋਜਨਾ ਹੈ।”

    WHO ਦੇ ਮੁਖੀ ਡਾ਼ ਟੈਡਰੋਸ ਅਦਾਨੋਮ

    ਤਸਵੀਰ ਸਰੋਤ, Getty Images

  17. ਵਾਇਰਸ ਹੰਟਰ ਨੂੰ ਲੱਗੀ ਕੋਰੋਨਾ ਦੀ ਲਾਗ

    ਵਾਇਰਸ ਹੰਟਰ ਕਹੇ ਜਾਣ ਵਾਲੇ ਪ੍ਰੋਫੈਸਰ ਪੀਟਰ ਪਾਇਟ,ਜੋ ਉਸ ਟੀਮ ਦਾ ਹਿੱਸਾ ਸੀ ਜਿਸ ਨੇ 1976 ਵਿਚ ਈਬੋਲਾ ਵਾਇਰਸ ਦੀ ਖੋਜ ਕੀਤੀ ਸੀ, ਫਿਰ ਐਚਆਈਵੀ ਏਡਜ਼ ਦੀ ਖੋਜ ਵਿਚ ਵੀ ਸਭ ਤੋਂ ਅੱਗੇ ਸੀ।

    ਪ੍ਰੋਫੈਸਰ ਪਾਇਟ, ਜੋ ਪਿਛਲੇ ਲਗਭਗ 50 ਸਾਲਾਂ ਤੋਂ ਵਾਇਰਸ ਨਾਲ ਲੜ ਰਹੇ ਹਨ, ਨੂੰ ਕਦੇ ਕਿਸੇ ਵਾਇਰਸ ਦੀ ਲਾਗ ਨਹੀਂ ਲੱਗੀ।

    ਪਰ ਇਸ ਵਾਰ ਉਹ ਵੀ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਹਨ।

    ਫੈਸਰ ਪੀਟਰ ਪਾਇਟ
    ਤਸਵੀਰ ਕੈਪਸ਼ਨ, ਫੈਸਰ ਪੀਟਰ ਪਾਇਟ
  18. ਕੋਰੋਨਾਵਾਇਰਸ ਦਾ ਹੁਣ ਤੱਕ ਦਾ ਵੱਡਾ ਘਟਨਾਕ੍ਰਮ

    • ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 94 ਲੱਖ 5 ਹਜ਼ਾਰ ਤੋਂ ਪਾਰ ਕਰ ਗਏ ਹਨ। ਜਦਕਿ 482,105 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਪਹਿਲੇ ਨੰਬਰ ਉੱਤੇ ਅਮਰੀਕਾ ਉਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਭਾਰਤ ਹਨ।
    • ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 2,380,065 ਹੋ ਗਈ ਹੈ ਅਤੇ 121,965 ਮੌਤਾਂ ਹੋਈਆਂ ਹਨ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਮਾਹਿਰ ਡਾ. ਐਨਥਨੀ ਫਾਉਚੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਦੇ ਕੁਝ ਸੂਬਿਆਂ ਵਿੱਚ ਮਾਮਲੇ ਤੇਜ਼ੀ ਨਾਲ ਵਧਣਗੇ।
    • ਬ੍ਰਿਟੇਨ ਵਿੱਚ ਇੱਕ ਨਵੀਂ ਕੋਰੋਨਾਵਾਇਰਸ ਵੈਕਸੀਨ ਦਾ 300 ਲੋਕਾਂ ਉੱਪਰ ਟਰਾਇਲ ਸ਼ੁਰੂ ਹੋ ਗਿਆ ਹੈ। ਇਹ ਟ੍ਰਾਇਲ ਇੰਪੀਰੀਅਲ ਕਾਲਜ ਵਿੱਚ ਹੋ ਰਹੇ ਹਨ। ਦੁਨੀਆਂ ਭਰ ਵਿੱਚ 120 ਥਾਵਾਂ ਉੱਪਰ ਵੈਕਸੀਨ ਉੱਪਰ ਕੰਮ ਕੀਤਾ ਜਾ ਰਿਹਾ ਹੈ।
    • ਬ੍ਰਿਟੇਨ ਵਿੱਚ ਲਾਜ਼ਮੀ 2 ਮੀਟਰ ਦੀ ਸਰੀਰਕ ਦੂਰੀ ਨੂੰ ਘਟਾ ਕੇ 1 ਮੀਟਰ ਕਰ ਦਿੱਤਾ ਗਿਆ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀਗਿਣਤੀ 4,627 ਹੋ ਗਈ ਹੈ ਅਤੇ 1,415 ਵਿਅਕਤੀ ਸੰਸਥਾਗਤ ਕੁਆਰੰਟੀਨ ਵਿੱਚ ਹਨ।ਪੰਜਾਬ ਵਿੱਚ 23 ਹਜ਼ਾਰ ਪੁਲਿਸ ਮੁਲਾਜ਼ਮਾਂ ਦਾ ਕੋਰਨਾਵਾਇਰਸ ਦਾ ਟੈਸਟ ਕੀਤਾ ਗਿਆ ਜਿਨ੍ਹਾਂ ਵਿੱਚ 111 ਪੁਲਿਸ ਮੁਲਾਜ਼ਮ ਲਾਗ ਨਾਲ ਪੀੜਤ ਮਿਲੇ।
    • ਭਾਰਤ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਕੋਰੋਨਾਵਾਇਰਸ ਦੇ ਮਾਮਲੇ 4,56,183 ਹੋ ਗਏ ਹਨ ਅਤੇ 14,476 ਆਪਣੀ ਜਾਨ ਗੁਆ ਚੁੱਕੇ ਹਨ।ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਪਤੰਜਲੀ ਵੱਲੋਂ ਬਣਾਈ ਦਵਾਈ ਕੋਰੋਨਿਲ ਉੱਤੇ ਹਰ ਤਰੀਕੇ ਦੇ ਟੈਸਟ ਪੂਰੇ ਹੋਣ ਤੱਕ ਪਾਬੰਦੀ ਲਗਾ ਦਿੱਤੀ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, sanjay das

  19. ਬੀਬੀਸੀ ਪੰਜਾਬੀ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਖ਼ਬਰਾਂ ਅਤੇ ਵਿਸ਼ਲੇਸ਼ਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਹੋਣ ਵਾਲੇ ਸਾਰੇ ਵੱਡੇ ਅਪਡੇਟਸ ਅਤੇ ਦਿਲਚਸਪ ਵੀਡੀਓ ਵੀ ਤੁਸੀਂ ਸਾਡੀ ਇਸ LIVE ਕਵਰੇਜ ਵਿੱਚ ਦੇਖ ਸਕਦੇ ਹੋ। ਜੇਕਰ ਤੁਸੀਂ ਬੁੱਧਵਾਰ ਦੀਆਂ ਵੀ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਨੂੰ ਕਲਿੱਕ ਕਰੋ। ਧੰਨਵਾਦ