ਕੋਰੋਨਾਵਾਇਰਸ ਅਪਡੇਟ: ਦਿੱਲੀ ਦੇ ਉਪ ਰਾਜਪਾਲ ਨੇ ਬਦਲਿਆ ਆਪਣਾ ਫੈਸਲਾ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 86 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ।

ਲਾਈਵ ਕਵਰੇਜ

  1. ਭਾਰਤ ਵਿੱਚ ਰਿਕਾਰਡ ਮਾਮਲੇ ਦਰਜ, 24 ਘੰਟਿਆਂ 'ਚ 14516 ਕੇਸ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਅੱਜ ਤੱਕ ਦੇ ਸਭ ਤੋਂ ਵੱਧ ਮਾਮਲੇ 14516 ਸਾਹਮਣੇ ਆਏ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 375 ਰਹੀ।

    ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਦੇਸ ਵਿੱਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 3,95,048 ਹੋ ਚੁੱਕੀ ਹੈ ਤੇ 2,13,831 ਲੋਕ ਠੀਕ ਹੋ ਚੁੱਕੇ ਹਨ।

    ਦੇਸ ਵਿੱਚ ਕੋਰੋਨਾਵਾਇਰਸ ਕਰਕੇ ਕੁੱਲ 12,948 ਲੋਕ ਮਰ ਚੁੱਕੇ ਹਨ।।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਬ੍ਰਾਜ਼ੀਲ 'ਚ ਕੋਰੋਨਾ ਮਾਮਲੇ ਹੋਏ 10 ਲੱਖ ਤੋਂ ਪਾਰ

    ਬ੍ਰਾਜ਼ੀਲ ਦੁਨੀਆਂ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਕੋਵਿਡ -19 ਦੇ 10 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

    ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ 54,000 ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਲਗਾਤਾਰ ਚੌਥੇ ਦਿਨ, 1200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 49,000 ਦੇ ਨੇੜੇ ਪਹੁੰਚ ਗਈ ਹੈ।

    ਮਾਹਰਾਂ ਅਨੁਸਾਰ ਟੈਸਟਾਂ ਦੀ ਘਾਟ ਕਾਰਨ, ਇਹ ਗਿਣਤੀ ਅਜੇ ਵੀ ਘੱਟ ਹੈ ਅਤੇ ਇਸ ਦੇਸ਼ ਵਿਚ ਕੋਰੋਨਾ ਵਾਇਰਸ ਦਾ ਸਿਖਰ ਆਉਣ ਵਿੱਚ ਅਜੇ ਕੁਝ ਹਫ਼ਤੇ ਬਾਕੀ ਹਨ।

    ਬ੍ਰਾਜ਼ੀਲ 'ਚ ਕੋਰੋਨਾ ਮਾਮਲੇ ਹੋਏ 10 ਲੱਖ ਤੋਂ ਪਾਰ

    ਤਸਵੀਰ ਸਰੋਤ, Getty Images

  3. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

    ਦੂਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਦੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਖ਼ਬਰ ਪੜ੍ਹੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  4. ਕੇਸਾਂ ’ਚ ਵਾਧੇ ਤੋਂ ਬਾਅਦ ਇਸਰਾਇਲ ’ਚ ਲੌਕਡਾਊਨ ਸਖ਼ਤ

    ਦੇਸ਼ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਵਧਣ ਤੋਂ ਬਾਅਦ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ।

    500 ਤੋਂ ਵੱਧ ਸੈਨਿਕਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ। ਤੈਲ ਅਵੀਵ ਦੇ ਹਿੱਸਿਆਂ ਨੂੰ ਕੰਟ੍ਰੋਲ ’ਚ ਰੱਖਿਆ ਗਿਆ ਹੈ।

    ਫਲਸਤੀਨੀ ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਦੀ ਮਹਾਂਮਾਰੀ ਸ਼ੁਰੂ ਹੋਈ ਹੈ ਪਿਛਲੇ ਦੋ ਦਿਨਾਂ ਵਿੱਚ ਕੋਰੋਨਾਵਾਇਰਸ ਲਾਗ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਹੈਬਰੋਨ ਵਿੱਚ ਦੁਕਾਨਾਂ ਤੇ ਕਾਰੋਬਾਰ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।

    ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਆਰਥਚਾਰਾ ਫਿਲਹਾਲ ਅਜੇ ਨਹੀਂ ਖੁੱਲ੍ਹੇਗਾ।

    ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ

    ਤਸਵੀਰ ਸਰੋਤ, Reuters

  5. ਕੈਨੇਡਾ ਸਰਕਾਰ ਪਰਵਾਸੀ ਕਾਮਿਆਂ ਦੇ ਰਹਿਣ-ਸਹਿਣ ਲਈ ਮਾਣਕ ਤੈਅ ਕਰੇਗੀ - ਟਰੂਡੋ

    ਕੈਨੇਡੀਅਨ ਸਿਵਿਲ ਲਿਬਰਟੀਸ ਐਸੋਸੀਏਸ਼ਨ ਨੇ ਇੱਕ ਰਿਪੋਰਟ ਵਿੱਚ ਕੋਵਿਡ-19 ਦੇ “ਸਭ ਤੋਂ ਚੰਗੇ ਅਤੇ ਸਭ ਤੋਂ ਮਾੜੇ ਸਮੇਂ” ਬਾਰੇ ਦੱਸਿਆ ਹੈ।

    ਐਸੋਸੀਏਸ਼ਨ ਨੇ ਕੈਦੀਆਂ ਨੂੰ ਜੇਲ੍ਹਾਂ ’ਚੋਂ ਜਲਦੀ ਰਿਹਾਅ ਕਰਨ ਹਾਰੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਪਰ ਲੌਕਡਊਨ ਦੇ ਉਲੰਘਣਾ ਕਰਕੇ ਲਗਾਏ ਜੁਰਮਾਨਿਆਂ ਕਾਰਨ ਲੋਕਾਂ ਦੀ ਆਜ਼ਾਦੀ ’ਚ ਰੁਕਾਵਟ ਵੀ ਆਈ।

    ਕੈਨੇਡਾ ਬਾਰਡਰ ਏਜੰਸੀ ਨੇ ਕਰੀਬ 7500 ਵਿਦੇਸ਼ੀਆਂ ਨੂੰ ਗ਼ੈਰ-ਲਾਜ਼ਮੀ ਕੰਮਾਂ ਕਾਰਨ ਦੇਸ਼ ਵਿੱਚ ਆਉਣ ਤੋਂ ਰੋਕਿਆ। ਇਨ੍ਹਾਂ ਵਿਚੋਂ ਵਧੇਰੇ ਅਮਰੀਕੀ ਸਨ।

    ਕੈਨੇਡਾ-ਅਮਰੀਕਾ ਦੀ ਸਰਹੱਦ 22 ਮਾਰਚ ਤੋਂ ਬੰਦ ਕੀਤੀ ਹੋਈ ਹੈ ਅਤੇ 21 ਜੁਲਾਈ ਤੱਕ ਬੰਦੀ ਰਹੇਗੀ।

    ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਖੇਤਾਂ ਵਿੱਚ ਕੰਮ ਕਰਨ ਵਾਲੇ ਪਰਵਾਸੀ ਕਾਮਿਆਂ ਦੇ ਰਹਿਣ-ਸਹਿਣ ਲਈ ਰਾਸ਼ਟਰੀ ਮਾਣਕਾਂ ਦਾ ਨਿਰਮਾਣ ਕਰੇਗੀ।

    ਗਲੋਬ ਅਤੇ ਮੇਲ ਵੱਲੋਂ ਕੀਤੀ ਜਾਂਚ ਦੌਰਾਨ ਕਾਮਿਆਂ ਦੀ ਮਾੜੀ ਹਾਲਤ ਬਾਰੇ ਚਾਨਣਾ ਪਾਇਆ ਹੈ, ਉਸ ਦੌਰਾਨ ਦੇਖਿਆ ਗਿਆ ਕਿ 600 ਕਾਮਿਆਂ ਤੋਂ ਵੱਧ ਕੋਰੋਨਾਵਾਇਰਸ ਨਾਲ ਪੀੜਤ ਸਨ।

    ਪ੍ਰਧਾਨ ਮੰਤਰੀ ਜਸਟਿਨ ਟਰੂਡੋ

    ਤਸਵੀਰ ਸਰੋਤ, AFP

  6. ਦੁਨੀਆਂ ਦੇ ਕਈ ਹਿੱਸਿਆਂ ’ਚ ਵਧ ਰਹੀ ਹੈ ਮਹਾਂਮਾਰੀ: ਵਿਸ਼ਵ ਸਿਹਤ ਸੰਗਠਨ

    ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਦਿੱਤੀ ਹੈ ਕਿ ਮਹਾਂਮਾਰੀ “ਨਵੇਂ ਅਤੇ ਖ਼ਤਰੇ” ਵਾਲੇ ਫੇਸ ਵਿੱਚ ਦਾਖ਼ਲ ਹੋ ਰਹੀ ਹੈ।

    ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਦੀ ਤਕਨੀਕੀ ਮੁਖੀ ਮਾਰੀਆ ਕਰਖੋਵੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਮਹਾਂਮਾਰੀ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।”

    ਉਨ੍ਹਾਂ ਨੇ ਕਿਹਾ, “ਹਾਲਾਂਕਿ, ਅਸੀਂ ਦੇਖਿਆ ਹੈ ਕਿ ਕਈ ਦੇਸ਼ਾਂ ਨੂੰ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਕੁਝ ਸਫ਼ਲਤਾ ਮਿਲੀ ਹੈ ਅਤੇ ਇਸ ਨੂੰ ਹੇਠਲੇ ਪੱਧਰ ’ਤੇ ਲਿਆਂਦਾ ਹੈ, ਇਸ ਦੇ ਨਾਲ ਹੀ ਹਰੇਕ ਦੇਸ਼ ਨੂੰ ਤਿਆਰ ਰਹਿਣਾ ਚਾਹੀਦਾ ਹੈ।”

    ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮਾਂ ਦੇ ਮੁਖੀ ਮਾਈਕ ਰਿਆਨ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਨੇ ਕੋਰੋਵਾਇਰਸ ਲਾਗ ਕੇਸਾਂ ਨੂੰ ਸਿਖ਼ਰ ’ਤੇ ਪਹੁੰਚ ਤੋਂ ਪਹਿਲਾਂ ਲਾਗ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

    ਉਨ੍ਹਾਂ ਨੇ ਕਿਹਾ, “ਤੁਸੀਂ ਕੁਝ ਦੇਸ਼ਾਂ ਵਿੱਚ ਹਾਲਾਤ ਦੇਖ ਸਕਦੇ ਹੋ, ਜਿਹੜੇ ਦੂਜੀ ਵਾਰ ਕੇਸਾਂ ਵਿੱਚ ਸ਼ਿਖ਼ਰ ਦੇਖ ਸਕਦੇ ਹਨ ਕਿਉਂਕਿ ਬਿਮਾਰੀ ਉੱਥੇ ਕਾਬੂ ਤੋਂ ਬਾਹਰ ਹੈ।”

    ਕੋਰੋਵਾਇਰਸ

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ ਦਾ ਅਸਰ: ਬੱਚਿਆਂ ਖ਼ਿਲਾਫ਼ ਹਿੰਸਾ ਦੇ ਮਾਮਲੇ ਵਧੇ

    ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨਮ ਗੈਬਰੀਓਸਿਸ ਨੇ ਟਵੀਟ ਕਰਕੇ ਦੱਸਿਆ ਹੈ ਕਿ ਘਰਾਂ ਵਿੱਚ ਬੱਚਿਆਂ ਖ਼ਿਲਾਫ਼ ਵਧ ਰਹੀ ਹਿੰਸਾ ਵੀ ਕੋਵਿਡ-19 ਦਾ ਇੱਕ ਹੋਰ ਮਾੜਾ ਅਸਰ ਹੈ।

    ਇੱਕ ਰਿਪੋਰਟ ਮੁਤਾਬਕ, ਪਾਬੰਦੀਆਂ ਹੋਣ ਕਰਕੇ, ਸਕੂਲ ਬੰਦ ਹੋਣ ਕਰਕੇ, ਤਣਾਅ ਅਤੇ ਆਮਦਨ ਵਿੱਚ ਘਾਟੇ ਕਾਰਨ ਚਿੰਤਾਵਾਂ ਵਧ ਗਈਆਂ ਹਨ ਅਤੇ ਇਸ ਕਾਰਨ ਬੱਚਿਆਂ ਨੂੰ ਘਰਾਂ ਵਿੱਚ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਦਿੱਲੀ ’ਚ ਕੋਵਿਡ-19 ਦੇ ਮਾਮਲਿਆਂ ’ਚ ਨਵਾਂ ਆਦੇਸ਼

    ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਆਦੇਸ਼ ਦਿੱਤਾ ਹੈ ਕਿ ਕੋਵਿਡ-19 ਦਾ ਹਰ ਉਹ ਮਾਮਲਾ, ਜਿਸ ਵਿੱਚ ਕਿਸੇ ਵਿਅਕਤੀ ਨੂੰ ਹੋਮ ਕੁਆਰੰਟੀਨ ਕੀਤਾ ਜਾਵੇਗਾ, ਅਜਿਹੇ ਹਰੇਕ ਵਿਅਕਤੀ ਨੂੰ 5 ਦਿਨਾਂ ਲਈ ਲਾਜ਼ਮੀ ਤੌਰ ’ਤੇ ਸੰਸਥਾਗਤ ਕੁਆਰੰਟੀਨ ’ਚ ਬਿਤਾਉਣੇ ਹੋਣਗੇ।

    ਸਮਾਚਾਕ ਏਜੰਸੀ ਪੀਟੀਆਈ ਮੁਤਾਬਕ, 5 ਦਿਨ ਦੇ ਸੰਸਥਾਗਤ ਕੁਆਰੰਟੀ ਤੋਂ ਬਾਅਦ ਜਿਨ੍ਹਾਂ ਵਿਅਕਤੀਆਂ ਵਿੱਚ ਕੋਵਿਡ-19 ਦੇ ਲੱਛਣ ਨਜ਼ਰ ਨਹੀਂ ਆਉਣਗੇ, ਉਨ੍ਹਾਂ ਨੂੰ ਹੋਮ-ਆਈਸੋਲੇਸ਼ਨ ਲਈ ਭੇਜ ਦਿੱਤਾ ਜਾਵੇਗਾ।

    ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ

    ਤਸਵੀਰ ਸਰੋਤ, PTI

  9. ਕੋਰੋਨਾਵਾਇਰਸ ਦੇਸ਼-ਦੁਨੀਆਂ ਦਾ ਹਾਲ

    ਜੌਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 86 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 4,66,000 ਤੱਕ ਪਹੁੰਚ ਗਈ ਹੈ।

    ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਦਿੱਤੀ ਹੈ ਕਿ ਮਹਾਂਮਾਰੀ “ਨਵੇਂ ਅਤੇ ਖ਼ਤਰੇ” ਵਾਲੇ ਫੇਸ ਵਿੱਚ ਦਾਖ਼ਲ ਹੋ ਰਹੀ ਹੈ। ਵੀਰਵਾਰ ਨੂੰ ਪੂਰੀ ਦੁਨੀਆਂ ਵਿੱਚ 1,50,000 ਕੇਸ ਸਾਹਮਣੇ ਅਤੇ ਕਰੀਬ ਅੱਧੇ ਕੇਸ ਇਕੱਲੇ ਅਮਰੀਕਾ ਵਿੱਚੋਂ ਹੀ ਆਏ ਹਨ। ਜਦੋਂ ਦੀ ਮਹਾਂਮਾਰੀ ਸ਼ੁਰੂ ਹੋਈ ਹੈ ਪਹਿਲੀ ਵਾਰ ਇੱਕ ਦਿਨ ਵਿੱਚ ਇੰਨੇ ਕੇਸ ਦਰਜ ਹੋਏ ਹਨ।

    ਚੀਨ ਦੇ ਅਧਿਕਾਰੀਆਂ ਨੇ ਜੀਨੋਮ ਡਾਟਾ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਹਾਲ ਹੀ ਵਿੱਚ ਬੀਜਿੰਗ ਵਿੱਚ ਮਿਲੇ ਨਵੇਂ ਮਾਮਲੇ ਯੂਰਪੀ ਸਟ੍ਰੇਨ ਨਾਲ ਸਬੰਧਿਤ ਹਨ। ਪਰ ਕੁਝ ਵਿਗਿਆਨੀ ਕਥਿਤ ਲਿੰਕ ਬਾਰੇ ਸ਼ੁਰੂਆਤੀ ਸਿੱਟਾ ਕੱਢਣ ਨੂੰ ਲੈ ਕੇ ਸੁਚੇਤ ਵੀ ਹਨ।

    ਇਟਲੀ ਦੇ ਵਿਗਿਆਨੀਆਂ ਦੇ ਕਹਿਣਾ ਹੈ ਕਿ ਦੋ ਸ਼ਹਿਰਾਂ ਦੇ ਸੀਵੇਜ ਪਾਣੀ ਵਿੱਚ ਦਸੰਬਰ ਵਿੱਚ ਸ਼ੁਰੂਆਤੀ ਕੋਰੋਨਵਾਇਰਸ ਕੇਸਾਂ ਦੇ ਸੰਕੇਤ ਮਿਲੇ ਹਨ।

    ਅਮਰੀਕਾ ਦੇ ਕਈ ਸੂਬਿਆਂ ਵਿੱਚ ਸਾਥਨਕ ਪ੍ਰਸ਼ਾਸਨਾਂ ਵੱਲੋਂ ਅਰਥਚਾਰੇ ਨੂੰ ਮੁੜ ਖੋਲ੍ਹਣ ਲਈ ਪੁੱਟੇ ਗਏ ਕਦਮਾਂ ਤੋਂ ਬਾਅਦ ਕੋਰੋਨਾਵਾਇਰਸ ਲਾਗ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਕੁਝ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਅਧਿਐਨ ਮੁਤਾਬਕ “ਫਲੋਰੀਡਾ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਦੇ ਅਗਲੇ ਕੇਂਦਰ ਵਜੋਂ ਪੂਰੇ ਸੰਕੇਤ ਹਨ।”

    ਵੀਰਵਾਰ ਨੂੰ ਨਿਊਜ਼ੀਲੈਂਡ ਮੁੜ ਕੋਰੋਨਾਵਾਇਰਸ ਮੁਕਤ ਹੋਇਆ। ਬਰਤਾਨੀਆ ਤੋਂ ਸਫ਼ਰ ਕਰਕੇ ਆਈਆਂ ਦੋ ਔਰਤਾਂ ਪੌਜ਼ੀਟਿਵ ਆਈਆਂ ਸਨ, ਜੋ ਪਿਛਲੇ 24 ਦਿਨਾਂ ਦੌਰਾਨ ਸਿਹਤਯਾਬ ਹੋ ਗਈਆਂ ਹਨ।

    ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਲਾਗ ਦੇ 3.8 ਲੱਖ ਕੇਸ ਦਰਜ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 12,573 ਤੱਕ ਪਹੁੰਚ ਗਿਆ ਹੈ।

    ਪੰਜਾਬ ਵਿੱਚ 19 ਜੂਨ ਦੀ ਸ਼ਾਮ ਦੇ ਸਰਕਾਰੀ ਸੂਚਨਾ ਸਾਰ ਮੁਤਾਬਕ ਕੋਰੋਨਾਵਾਇਰਸ ਦੇ 217 ਨਵੇਂ ਮਾਮਲੇ ਰਿਪੋਰਟ ਹੋਏ ਅਤੇ 9 ਮੌਤਾਂ ਹੋਈਆਂ।

    ਕੋਰੋਨਾ ਵਾਇਰਸ ਕਰਕੇ ਰੋਜ਼ਾਨਾ ਹੀ ਮੌਤਾਂ ਦੇ ਅੰਕੜੇ ਵਧ ਰਹੇ ਹਨ
  10. ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਖ਼ਾਸ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ੍ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜਿਆ ਹਰ ਅਹਿਮ ਅਪਡੇਟ ਇਸ ਪੇਜ ਰਾਹੀਂ ਦੇਵਾਂਗੇ। ਤੁਸੀਂ ਸ਼ੁੱਕਰਵਾਰ ਤੱਕ ਦੇ ਅਪਡੇਟ ਲਈ ਇੱਥੇ ਕਲਿੱਕ ਕਰੋ ।