ਬ੍ਰਿਟੇਨ ਸਰਕਾਰ ਨੇ ਕਿਰਾਏ ਦੀਆਂ ਥਾਵਾਂ ਤੋਂ ਕੰਮ ਕਰ ਰਹੇ ਕਾਰੋਬਾਰੀ ਅਦਾਰਿਆਂ ਨੂੰ ਰਾਹਤ ਦਿੱਤੀ ਹੈੈ ਤਾਂ ਜੋ ਥਾਂ ਦੇ ਮਾਲਕ ਗਰਮੀਆਂ ਦਾ ਕਿਰਾਇਆ ਨੇ ਦੇ ਸਕਣ ਕਾਰਨ ਉਨ੍ਹਾਂ ਤੋਂ ਜਗ੍ਹਾ ਖਾਲੀ ਨਾ ਕਰਵਾ ਸਕਣ।
ਮਾਰਚ ਵਿੱਚ ਦੁੁਕਾਨਾਂ, ਪੱਬਾਂ ਅਤੇ ਰੈਸਟੋਰੈਂਟਾਂ ਨੂੰ ਆਪਣੇ ਮਾਲਕਾਂ ਨੂੰ ਕਿਰਾਇਆ ਦੇਣ ਤੋਂ ਲੌਕਡਾਊਨ ਦੇ ਤਿੰਨ ਮਹੀਨਿਆਂ ਲਈ ਸੁਰੱਖਿਆ ਦਿੱਤੀ ਗਈ ਸੀ।
ਇਹ ਮਿਆਦ 30 ਜੂਨ ਨੂੰ ਮੁੱਕ ਰਹੀ ਸੀ, ਜਿਸ ਨੂੰ ਸਰਕਾਰ ਨੇ ਤਿੰਨ ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ।
ਇਸ ਵਾਧੇ ਦਾ ਸੁਆਗਤ ਕਰਦਿਆਂ ਯੂਕੇ ਹੌਸਪੀਟੈਲਿਟੀ ਦੇ ਮੁਖੀ ਕੇਟ ਨਿਕਲਸ ਨੇ ਕਿਹਾ ਕਿ ਮੇਜ਼ਬਾਨੀ ਖੇਤਰ ਨੂੰ ਉਭਰਨ ਲਈ ਹੋਰ ਮਦਦ ਅਤੇ ਸਮੇਂ ਦੀ ਲੋੜ ਸੀ।
ਬਹੁਤ ਸਾਰੇ ਅਦਾਰਿਆਂ ਨੂੰ 24 ਜੂਨ ਤੱਕ ਵੀ ਬੰਦ ਰਹਿਣਾ ਪਵੇਗਾ।
ਨਵੇਂ ਐਲਾਨ ਮੁਤਾਬਕ ਕਿਰਾਏਦਾਰ ਪੂਰਾ ਜਾਂ ਜਿੰਨਾ ਹੋ ਸਕੇ ਕਿਰਾਇਆ ਦੇਣਗੇ ਅਤੇ ਮਕਾਨ ਮਾਲਕ ਵੀ ਜਿੱਥੋਂ ਤੱਕ ਹੋ ਸਕੇ ਉਨ੍ਹਾਂ ਦੀ ਮਦਦ ਕਰਨਗੇ।

ਤਸਵੀਰ ਸਰੋਤ, Getty Images