ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ
ਉਮੀਦ ਜਤਾਈ ਹੈ ਕਿ ਕੋਵਿਡ -19 ਟੀਕੇ ਦੀਆਂ ਸੈਂਕੜੇ ਖੁਰਾਕਾਂ ਸਾਲ ਦੇ ਅੰਤ ਤੱਕ ਤਿਆਰ ਕੀਤੀਆਂ ਜਾ
ਸਕਦੀਆਂ ਹਨ ਅਤੇ ਵਧੇਰੇ ਕਮਜ਼ੋਰ ਲੋਕਾਂ ਲਈ ਪਹਿਲ ਹੋਵੇਗੀ।
ਹਾਲਾਂਕਿ ਅਜੇ ਤੱਕ ਕੋਈ ਟੀਕਾ ਨਹੀਂ ਆਇਆ ਹੈ ਪਰ
ਡਬਲਯੂਐਚਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਮਾਹਰ 200
ਤੋਂ ਵੱਧ ਸੰਭਾਵਨਾਵਾਂ 'ਤੇ
ਕੰਮ ਕਰ ਰਹੇ ਹਨ। ਲਗਭਗ 10 ਸੰਭਾਵੀ ਟੀਕਿਆਂ 'ਤੇ ਇਸ ਸਮੇਂ ਮਨੁੱਖੀ ਟ੍ਰਾਇਲ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਤੇ ਮੈਂ ਸਕਾਰਾਤਮਕ ਹਾਂ”
“ਪਰ ਟੀਕਾ ਬਣਾਉਣਾ ਇੱਕ ਗੁੰਝਲਦਾਰ ਕੰਮ
ਹੈ, ਇਹ
ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਦੇ ਨਾਲ ਆਉਂਦਾ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਬਹੁਤ ਸਾਰੇ
ਟੀਕੇ ਅਤੇ ਪਲੇਟਫਾਰਮ ਹਨ ਇਸ ਲਈ ਭਾਵੇਂ ਪਹਿਲਾ ਫੇਲ ਹੁੰਦਾ ਹੈ ਜਾਂ ਦੂਸਰਾ ਅਸਫਲ ਹੋ ਜਾਂਦਾ ਹੈ, ਸਾਨੂੰ
ਉਮੀਦ ਨਹੀਂ ਛੱਡਣੀ ਚਾਹੀਦੀ, ਸਾਨੂੰ
ਹਾਰ ਨਹੀਂ ਮੰਨਣੀ ਚਾਹੀਦੀ।"
"ਜੇ ਅਸੀਂ ਬਹੁਤ ਖੁਸ਼ਕਿਸਮਤ ਹੁੰਦੇ ਹਾਂ ਤਾਂ
ਇਸ ਸਾਲ ਦੇ ਅੰਤ ਤੋਂ ਪਹਿਲਾਂ ਇੱਕ ਜਾਂ ਦੋ ਸਫ਼ਲ ਉਮੀਦਵਾਰ ਹੋਣਗੇ।"
ਸਭ ਤੋਂ ਪਹਿਲਾਂ ਤਰਜੀਹ ਹਾਸਿਲ ਕਰਨ ਵਾਲਿਆਂ ਵਿੱਚ ਫਰੰਟਲਾਈਨ ਵਰਕਰ, ਵੱਧ ਉਮਰ ਜਾਂ ਬਿਮਾਰੀ ਕਾਰਨ ਕਮਜ਼ੋਰ ਮਰੀਜ਼
ਅਤੇ ਉਹ ਲੋਕ ਹੋਣਗੇ ਜਿੱਥੇ ਵਾਇਰਸ ਫੈਲਣ ਦਾ ਖਤਰਾ ਵਧੇਰੇ ਹੈ ਜਿਵੇਂ ਕਿ ਕੇਅਰ ਹੋਮਜ਼ ਜਾਂ ਜੇਲ੍ਹਾਂ।

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਡਬਲਯੂਐਚਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਲਗਭਗ 10 ਸੰਭਾਵੀ ਟੀਕਿਆਂ 'ਤੇ ਇਸ ਸਮੇਂ ਮਨੁੱਖੀ ਟਰਾਇਲ ਕੀਤੇ ਜਾ ਰਹੇ ਹਨ।