ਕੋਰੋਨਾਵਾਇਰਸ ਅਪਡੇਟ: ਘਰਾਂ ਨੂੰ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਮਿਲੇਗਾ 125 ਦਿਨ ਰੁਜ਼ਗਾਰ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 82 ਲੱਖ ਤੋਂ ਵੱਧ ਕੇਸ ਤੇ 4.45 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 19 ਜੂਨ ਦੇ ਲਾਈਵ ਅਪਡੇਟਸ ਲਈ ਕਲਿੱਕ ਕਰੋ

  2. ਕੋਰੋਨਾਵਾਇਰਸ: ਅੱਜ ਦਾ ਪ੍ਰਮੁੱਖ ਘਟਨਾਕ੍ਰਮ

    • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,881 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 334 ਮੌਤਾਂ ਹੋਈਆਂ ਹਨ। ਭਾਰਤ ਵਿੱਚ ਹੁਣ ਤੱਕ ਕੁੱਲ 3,66,946 ਜਣਿਆਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਚੁੱਕੀ ਹੈ ਅਤੇ 12,337 ਮੌਤਾਂ ਹੋ ਚੁੱਕੀਆਂ ਹਨ।
    • ਸੁਪਰੀਮ ਕੋਰਟ ਨੇ ਪੁਰੀ ਦੇ ਜਗਨਨਾਥ ਮੰਦਿਰ ਵਿੱਚ ਸਾਲਾਨਾ ਰੱਥ ਯਾਤਰਾ 'ਤੇ 23 ਜੂਨ ਤੱਕ ਪਾਬੰਦੀ ਲਾ ਦਿੱਤੀ ਹੈ।
    • ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,49,898 ਹੋ ਗਈ ਹੈ। ਉੱਥੇ ਹੀ ਲਗਭਗ 83,84,043 ਲੋਕਾਂ ਨੂੰ ਇਸ ਦੀ ਲਾਗ ਲੱਗੀ ਹੈ।
    • ਵਿਸ਼ਵ ਸਿਹਤ ਸੰਗਠਨ ਨੇ ਹਾਈਡਰੌਕਸੀਕਲੋਰੋਕੁਈਨ ਉੱਪਰ ਰੋਕ ਲਾ ਦਿੱਤੀ ਹੈ।
    • ਅਮਰੀਕਾ ਦੇ ਸਿਰਮੌਰ ਸਿਹਤ ਮਾਹਰ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਹਾਲੇ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਵਿੱਚ ਹੀ ਹੈ ਅਤੇ ਦੂਜੀ ਲਹਿਰ ਆਉਣੀ ਬਾਕੀ ਹੈ।
    • ਅਮਰੀਕਾ ਵਿੱਚ ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ 2,168,414 ਮਾਮਲੇ ਹਨ ਅਤੇ117,832 ਮੌਤਾਂ ਹੋਈਆਂ ਹਨ।
    • ਪੰਜਾਬ ਵਿੱਚ 3615 ਕੇਸ ਹੋ ਗਏ ਹਨ, 962 ਸਰਗਮ ਕੇਸ ਹਨ। ਪੰਜਾਬ ਵਿੱਚ ਅੱਜ ਰਿਕਾਰਡ 110 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕੋਰੋਨਾਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਹਨ।
    ਕੋਰੋਨਾਵਾਇਰਸ, ਡਾਕਟਰ
  3. ਕੋਰੋਨਾਵਾਇਰਸ: ਪੰਜਾਬ ਵਿੱਚ ਸਰਪੰਚ ਘਰ-ਘਰ ਜਾ ਕੇ ਕਰ ਰਹੇ ਹਨ ਜਾਗਰੂਕ

    ਪੰਜਾਬ ਵਿੱਚ ਕੋਵਿਡ-19 ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਪੰਚ ਘਰ-ਘਰ ਜਾ ਰਹੇ ਹਨ। ਕਪੂਰਥਲਾ ਦੇ ਪਿੰਡ ਬਿਸ਼ਨਪੁਰ ਦੀ ਸਰਪੰਚ ਗੁਰਕੀਰਤ ਕੌਰ ਘਰ-ਘਰ ਗਈ ਅਤੇ ਮਾਸਕ ਪਾਉਣ ਦੀ ਅਹਿਮੀਅਤ ਦੱਸੀ।

    ਉਹ ਕਾਲਜ ਵਿਦਿਆਰਥਣ ਹੈ ਅਤੇ ਮੈਨੇਜਮੈਂਟ ਵਿੱਚ ਪੋਸਟ-ਗਰੈਜੁਏਟ ਦੀ ਪੜ੍ਹਾਈ ਕਰ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੋਰੋਨਾ ਨਾਲ ਜੰਗ ਲੜਦੀ ਮੋਗੇ ਦੀ ਬੇਬੇ ਦੇ ਜਜ਼ਬੇ ਦੀ ਕਹਾਣੀ

    ਇਸ ਬਜ਼ੁਰਗ ਮਹਿਲਾ ਦੀ ਉਮਰ ਭਾਂਵੇ ਥੋੜ੍ਹੀ ਜ਼ਿਆਦਾ ਹੈ ਪਰ ਇਨ੍ਹਾਂ ਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਮਾਸਕ ਬਣਾ ਕੇ ਵੰਡੇ ਹਨ।

    ਵੀਡੀਓ ਕੈਪਸ਼ਨ, ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ
  5. ਕੋਵਿਡ-19 ਟੈਸਟ ਲਈ ਮੋਬਾਈਲ ਲੈਬ ਲਾਂਚ

    ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕੋਵਿਡ-19 ਟੈਸਟ ਲਈ ਅੱਜ ਪਹਿਲੀ ਮੋਬਾਈਲ ਯਾਨਿ ਕਿ ਚੱਲਣ ਵਾਲੀ ਲੈਬ ਲਾਂਚ ਕੀਤੀ ਹੈ।

    ਇਹ ਦੇਸ ਦੇ ਉਨ੍ਹਾਂ ਅੰਦਰੂਨੀ ਖੇਤਰਾਂ ਵਿੱਚ ਭੇਜੀ ਜਾਵੇਗੀ ਜਿੱਥੇ ਜ਼ਿਆਦਾ ਪਹੁੰਚ ਨਹੀਂ ਹੈ।

    ਇਸ ਰਾਹੀਂ RT-PCR ਦੇ 25 ਟੈਸਟ ਰੋਜ਼ਾਨਾ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ 300 ਰੋਜ਼ਾਨਾ ELISA ਟੈਸਟ ਹੋ ਸਕਦੇ ਹਨ। ਟੀਬੀ, ਐੱਚਆਈਵੀ, ਸੀਜੀਐੱਚਐੱਸ ਦੇ ਟੈਸਟ ਵੀ ਹੋ ਸਕਦੇ ਹਨ।

    ਡਾ. ਹਰਸ਼ ਵਰਧਨ ਦਾ ਕਹਿਣਾ ਹੈ, "ਅਸੀਂ ਫਰਵਰੀ ਵਿੱਚ ਇੱਕ ਲੈਬ ਰਾਹੀਂ ਕੋਵਿਡ-19 ਵਿਰੁੱਧ ਲੜਾਈ ਦੀ ਸ਼ੁਰੂਆਤ ਕੀਤੀ ਸੀ। ਅੱਜ ਸਾਡੇ ਕੋਲ ਦੇਸ ਭਰ ਵਿਚ 953 ਲੈਬਜ਼ ਹਨ।

    ਇਨ੍ਹਾਂ 953 ਵਿੱਚੋਂ 699 ਦੇ ਕਰੀਬ ਸਰਕਾਰੀ ਲੈਬਜ਼ ਹਨ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਟੈਸਟਿੰਗ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਤਕਨੀਕਾਂ ਅਪਣਾਈਆਂ ਗਈਆਂ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਪੰਜਾਬ ਵਿੱਚ ਫੌਜੀਆਂ ਦੇ ਸਸਕਾਰ ਮੌਕੇ ਸੈਂਕੜਿਆਂ ਦਾ ਇਕੱਠ

    ਜਗਨਨਾਥ ਯਾਤਰਾ ਉੱਤੇ ਪਾਬੰਦੀ ਲਾਉਣ ਸਮੇਂ ਕੀ ਦਿੱਤੀ ਸੁਪਰੀਮ ਕੋਰਟ ਨੇ ਦਲੀਲ, ਦਿੱਲੀ ਸਰਕਾਰੀ ਨੇ ਕੋਰੋਨਾ ਟੈਸਟ ਦਾ ਕਿੰਨਾ ਰੇਟ ਕੀਤਾ ਫਿਕਸ ਤੇ ਰੂਸ ਵਿਚ ਕਿੰਨੇ ਡਾਕਟਰਾਂ ਦੀ ਹੋਈ ਮੌਤ, ਇਹ ਸਭ 18 ਜੂਨ ਦੇ ਕੋਰੋਨਾ ਰਾਊਡ ਅਪ ਵਿੱਚ। ਬੀਬੀਸੀ ਪੱਤਰਕਾਰ ਸੁਮਨਦੀਪ ਕੌਰ ਦੀ ਰਿਪੋਰਟ।ਐਡਿਟ-ਰਾਜਨ ਪਪਨੇਜਾ।

    ਵੀਡੀਓ ਕੈਪਸ਼ਨ, Coronavirus Round-up: ਪੰਜਾਬ ਕੋਰੋਨਾ ਦੇ ਬਾਵਜੂਦ ਫੌਜੀਆਂ ਦੇ ਸਸਕਾਰ ਉੱਤੇ ਸੈਂਕੜਿਆਂ ਦਾ ਇਕੱਠ
  7. ਪੰਜਾਬ ਅਪਡੇਟ : ਕੋਰੋਨਾ ਅਲਰਟ ਦੇਣ ਵਾਲ 'ਕੋਵਾ ਐਪ' ਡਲੀਟ ਕਰਨ 'ਤੇ ਕੇਸ ਦਰਜ

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਲਈ ਬਣਾਈ ਗਈ ‘ਕੋਵਾ’ ਐਪ ਇੱਕ ਕਿਸਾਨ ਵੱਲੋਂ ਡਲੀਟ ਕਰਨ ‘ਤੇ ਪੰਜਾਬ ਪੁਲੀਸ ਨੇ ਉਸ ਵਿਰੁੱਧ ਕੇਸ ਦਰਜ ਕਰ ਦਿੱਤਾ।

    ਕਾਲਾ ਸੰਘਿਆ ਨੇੜਲੇ ਪਿੰਡ ਖੁਸਰੋਪੁਰ ਦੇ ਰਹਿਣ ਵਾਲੇ ਸੁਰਜੀਤ ਸਿੰਘ ‘ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਘਰ ਵਿੱਚ ਇਕਾਂਤਵਾਸ ਰਹਿਣ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਉਸ ‘ਤੇ ਕੇਸ ਦਰਜ ਕੀਤਾ ਗਿਆ ਹੈ।

    ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਸਮਾਜ ਸੇਵਾ ਵੀ ਕਰ ਰਿਹਾ ਹੈ ਤੇ ਉਸ ਨੇ ਕਾਲਾ ਸੰਘਿਆ ਸਿਵਲ ਹਸਪਤਾਲ ਵਿੱਚ ਕਰੋਨਾ ਵਾਇਰਸ ਬਾਰੇ ਜਾਰਗੂਕ ਕਰਨ ਲਈ ਕਰਵਾਏ ਗਏ ਸੈਮੀਨਾਰ ਵਿੱਚ ਹਿੱਸਾ ਵੀ ਲਿਆ ਸੀ ਤੇ ੳੇੁਸ ਤੋਂ ਬਾਅਦ ਹੀ ‘ਕੋਵਾ’ ਐਪ ਡਾਊਨਲੋਡ ਕੀਤੀ ਸੀ।

    ਜਦੋਂ ਉਸ ਨੇ ਕੋਵਾ ਐਪ ਡਲੀਟ ਕਰ ਦਿੱਤੀ ਤਾਂ ਦੋ ਦਿਨ ਪਹਿਲਾਂ ਪੁਲੀਸ ਵਾਲੇ ਉਸ ਦੇ ਘਰ ਆਏ ਸਨ ਤੇ ਪਰ ਉਹ ਘਰ ਨਹੀਂ ਸੀ। ਉਦੋਂ ਹੀ ਉਸ ‘ਤੇ ਦਰਜ ਹੋਏ ਕੇਸ ਬਾਰੇ ਪਤਾ ਲੱਗਾ ਸੀ।

    Cova APP

    ਤਸਵੀਰ ਸਰੋਤ, Punjab government

  8. ਸਪੇਨ : ਇਸ ਸਾਲ ਨਹੀਂ ਖੁੱਲ੍ਹਣਗੇ ਨਾਈਟ ਕਲੱਬ

    ਲੌਕਡਾਊਨ ਹਟਾਏ ਜਾ ਰਹੇ ਹਨ, ਯਾਤਰਾ 'ਤੇ ਪਾਬੰਦੀਆਂ ਅਸਾਨ ਹੋ ਰਹੀਆਂ ਹਨ ਅਤੇ ਗਰਮੀਆਂ ਵੀ ਹਨ, ਜਿਸ ਨਾਲ ਯੂਰਪੀਅਨ ਕਾਫ਼ੀ ਖੁਸ਼ ਦਿਖਾਈ ਦਿੰਦੇ ਹਨ।

    ਪਰ ਇਕ ਅਜਿਹੀ ਖ਼ਬਰ ਵੀ ਹੈ ਜੋ ਉਸਨੂੰ ਥੋੜਾ ਨਿਰਾਸ਼ ਕਰੇਗੀ।

    ਸਪੇਨ ਦੇ ਬੇਲਿਆਰਿਕ ਟਾਪੂ ਦੀ ਸਰਕਾਰ ਜਦੋਂ ਤੱਕ ਕੋਰੋਨਾ ਟੀਕਾ ਨਹੀਂ ਆਉਂਦਾ ਉਦੋਂ ਤੱਕ ਨਾਈਟ ਕਲੱਬ ਖੋਲ੍ਹਣ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

    ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ 2021 ਵਿਚ ਵੀ ਲਾਗੂ ਹੋ ਸਕਦੀ ਹੈ। ਕਈ ਸਥਾਨਕ ਬਾਰਾਂ ਨੇ ਵੀ ਇਸ ਪਾਬੰਦੀ ਨੂੰ ਨੋਟਿਸ ਦਿੱਤਾ ਹੈ।

    ਨਾਇਟ ਕਲੱਬ

    ਤਸਵੀਰ ਸਰੋਤ, Getty Images

  9. ਯੂਕੇ ਦਾ ਇਲਜ਼ਾਮ-ਚੀਨ, ਰੂਸ ਅਤੇ ਈਰਾਨ ਮਹਾਂਮਾਰੀ ਦਾ ਗਲਤ ਫਾਇਦਾ ਚੁੱਕ ਰਹੇ ਹਨ

    ਯੂਕੇ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਇਲਜ਼ਾਮ ਲਾਇਆ ਹੈ ਕਿ ਰੂਸ, ਚੀਨ ਅਤੇ ਈਰਾਨ ਆਪਣੇ ਗਲੋਬਲ ਹਿੱਤਾਂ ਲਈ ਕੋਰੋਨਾ ਮਹਾਂਮਾਰੀ ਦਾ ਲਾਹਾ ਲੈ ਰਹੇ ਹਨ।

    ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ਇਸ ਵਾਇਰਸ ਕਾਰਨ ਕਈ ਦੇਸਾਂ ਨੂੰ ਮੌਕਾ ਮਿਲਿਆ ਹੈ। ਇਹ ਮੌਕਾ ਸਾਈਬਰ ਅਤੇ ਹੋਰ ਤਰੀਕਿਆਂ ਰਾਹੀਂ ਮਿਲੇ ਹਨ।

    ਉਨ੍ਹਾਂ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਅਸੀਂ ਇਹ ਹਾਂਗਕਾਂਗ ਦੇ ਸਬੰਧ ਵਿਚ ਦੇਖਿਆ ਹੈ। ਮੈਨੂੰ ਲੱਗਦਾ ਹੈ ਕੁਝ ਲੋਕ ਕੌਮੀ ਸੁਰੱਖਿਆ ਕਾਨੂੰਨ ਨੂੰ ਅੱਗੇ ਰੱਖ ਕੇ ਇਸ ਮੌਕੇ ਦਾ ਫਾਇਦਾ ਲੈ ਰਹੇ ਹਨ, ਜਦੋਂਕਿ ਦੁਨੀਆਂ ਦਾ ਧਿਆਨ ਕੋਰੋਨਾਵਾਇਰਸ 'ਤੇ ਹੈ।”

    ਡੋਮਿਨਿਕ ਰਾਬ ਨੇ ਰੂਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ ਇੰਟਰਨੈਟ ਅਤੇ ਹੋਰ ਸਾਧਨਾਂ ਰਾਹੀਂ ਯੋਜਨਾਬੱਧ ਤਰੀਕੇ ਨਾਲ ਗਲਤ ਜਾਣਕਾਰੀ ਫੈਲਾ ਰਿਹਾ ਹੈ।

    ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਆਗੂ ਜੋ ਵੀ ਕਰ ਰਹੇ ਹਨ ਉਸ ਦਾ ਯੂਕੇ 'ਤੇ ਕੋਈ ਅਸਰ ਨਹੀਂ ਹੋਇਆ ਹੈ।

    ਰਾਬ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਸਿਹਤ ਦੇ ਮਾਮਲੇ ਵਿਚ ਸਾਡੇ ਨਾਲੋਂ ਕੁਝ ਵੱਖਰਾ ਜਾਂ ਵਧੀਆ ਕੀਤਾ ਹੈ।"

    UK

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕੇ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਇਲਜ਼ਾਮ ਲਾਇਆ ਹੈ ਕਿ ਰੂਸ, ਚੀਨ ਅਤੇ ਈਰਾਨ ਆਪਣੇ ਗਲੋਬਲ ਹਿੱਤਾਂ ਲਈ ਕੋਰੋਨਾ ਮਹਾਂਮਾਰੀ ਦਾ ਲਾਹਾ ਲੈ ਰਹੇ ਹਨ
  10. ਕੀ ਭਾਰਤ ਵਿੱਚ ਵੱਧਦੇ ਅੰਕੜੇ ਦੇਖਕੇ ਡਰਨ ਦੀ ਲੋੜ ਹੈ?, ਸੌਤਿਕ ਬਿਸਵਾਸ, ਬੀਬੀਸੀ ਪੱਤਰਕਾਰ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਭਾਰਤ ਵਿੱਚ ਵੱਧਦੇ ਅੰਕੜੇ ਦੇਖਕੇ ਡਰਨ ਦੀ ਲੋੜ ਹੈ?

    ਭਾਰਤ ਵਿੱਚ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਂਕਿ ਬੀਮਾਰੀ ਦੀ ਫੈਲਣ ਦੀ ਸਮਰੱਥਾ ਵਿੱਚ ਘਾਟਾ ਦਰਜ ਕੀਤਾ ਗਿਆ ਹੈ।

    ਮੁੰਬਈ, ਦਿੱਲੀ, ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

  11. ਸੌਕਟਲੈਂਡ ਵਿੱਚ 29 ਜੂਨ ਤੋਂ ਮਿਲੇਗੀ ਢਿੱਲ

    ਸਕੌਟਲੈਂਡ ਨੇ 29 ਜੂਨ ਤੋਂ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।

    ਅਗਲੇ ਸੋਮਵਾਰ ਤੋਂ ਦੁਕਾਨਾਂ ਖੁੱਲ੍ਹੀਆਂ ਜਾ ਸਕਣਗੀਆਂ ਹਾਲਾਂਕਿ ਫ਼ਿਲਹਾਲ ਸ਼ੌਪਿੰਗ ਸੈਂਟਰ ਦੇ ਅੰਦਰ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

    ਇਸ ਦੇ ਨਾਲ ਹੀ ਦੰਦਾਂ ਦੇ ਡਾਕਟਰ ਵੀ ਐਮਰਜੈਂਸੀ ਮਰੀਜ਼ ਦੇਖ ਸਕਣਗੇ।

    ਧਾਰਮਿਕ ਸਥਾਨਾਂ ਵਿੱਚ ਵਿਅਕਤੀਗ਼ਤ ਪੂਜਾ-ਪਾਠ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਸਕੇਗਾ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  12. India China Border: 'ਕੋਵਿਡ ਦਾ ਸਮਾਂ ਹੈ...ਇਸ ਸਮੇਂ ਕੋਈ ਲੜਾਈ ਨਹੀਂ ਚਾਹੁੰਦਾ'

    ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਹੋਏ ਵਿਵਾਦ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਕਰਦਿਆਂ ਫੌਜ ਤੋਂ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਕੇ ਜੇ ਸਿੰਘ ਨੇ ਕਿਹਾ ਕਿ ਚੀਨ ਉੱਤੇ ਭਰੋਸਾ ਕਰਨਾ ਠੀਕ ਨਹੀਂ ਹੈ।

    ਉਨ੍ਹਾਂ ਕਿਹਾ, "ਅਸੀਂ ਭਰੋਸਾ ਕਰ ਲੈਂਦੇ ਹਾਂ। ਕੋਵਿਡ ਦਾ ਸਮਾਂ ਹੈ, ਵਿੱਤੀ ਹਾਲਤ ਵੀ ਠੀਕ ਨਹੀਂ ਹੈ। ਇਸ ਸਮੇਂ ਕੋਈ ਲੜਾਈ ਨਹੀਂ ਕਰਨਾ ਚਾਹੁੰਦਾ। ਦੋਹਾਂ ਦੇਸਾਂ ਲਈ ਲੜਾਈ ਚੰਗੀ ਨਹੀਂ ਹੈ।"

    ਵੀਡੀਓ ਕੈਪਸ਼ਨ, 'ਕੋਵਿਡ ਦਾ ਸਮਾਂ ਹੈ...ਇਸ ਸਮੇਂ ਕੋਈ ਲੜਾਈ ਨਹੀਂ ਚਾਹੁੰਦਾ'
  13. ਜਰਮਨੀ ਦੇ ਇੱਕ ਬੁੱਚੜਖਾਨੇ ਵਿਚ ਫੈਲਿਆ ਕੋਰੋਨਾ

    ਜਰਮਨੀ ਵਿਚ ਇੱਕ ਬੁੱਚੜਖਾਨੇ ਵਿਚ ਕੋਰੋਨਾ ਦੀ ਲਾਗ ਫੈਲਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ।

    ਦੇਸ ਦੇ ਉੱਤਰ ਪੱਛਮ ਵਿੱਚ ਸਥਿਤ ਗੁਟਰਸਲੋ ਵਿੱਚ ਮੀਟ ਪ੍ਰੋਸੈਸਿੰਗ ਪਲਾਂਟ ਵਿੱਚ ਹੁਣ ਤੱਕ 650 ਤੋਂ ਵੱਧ ਲੋਕ ਕੋਰੋਨਾ ਟੈਸਟ ਵਿਚ ਪੌਜ਼ਿਟਿਵ ਮਿਲੇ ਹਨ।

    ਇੱਥੇ ਬੁੱਧਵਾਰ ਦੁਪਹਿਰ ਬਾਅਦ ਤੋਂ ਕੰਮ ਬੰਦ ਕਰ ਦਿੱਤਾ ਗਿਆ ਹੈ।

    ਹੁਣ ਤੱਕ ਲਗਭਗ 1000 ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਾ ਹੈ ਜਦੋਂਕਿ ਹਜ਼ਾਰਾਂ ਹੋਰਨਾਂ ਦਾ ਟੈਸਟ ਹੋਣਾ ਬਾਕੀ ਹੈ।

    Germany

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਇੱਕ ਬੁੱਚੜਖਾਨੇ ਵਿਚ ਕੋਰੋਨਾ ਦੀ ਲਾਗ ਫੈਲਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਕੀਤੇ ਗਏ
  14. ਪਾਕਿਸਤਾਨ ਵਿੱਚ 'ਸਮਾਰਟ ਲੌਕਡਾਊਨ' ਲਾਗੂ

    ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਕਈ ਸ਼ਹਿਰਾਂ ਵਿੱਚ ਬੁੱਧਵਾਰ ਨੂੰ "ਸਮਾਰਟ ਲੌਕਡਾਉਨ" ਲਾਗੂ ਕੀਤਾ ਗਿਆ। ਇੱਥੇ ਦਸ ਕਰੋੜ ਤੋਂ ਵੱਧ ਲੋਕ ਰਹਿੰਦੇ ਹਨ।

    ਤਾਜ਼ਾ ਪਾਬੰਦੀਆਂ ਲਗਾਉਣ ਵਾਲੇ ਸ਼ਹਿਰਾਂ ਵਿੱਚ ਲਾਹੌਰ ਵੀ ਸ਼ਾਮਿਲ ਹੈ।

    ਇਹ ਫੈਸਲਾ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਹੈ। ਹੁਣ ਤੱਕ ਪੰਜਾਬ ਵਿੱਚ 60,000 ਦੇ ਕਰੀਬ ਕੇਸ ਦਰਜ ਹਨ।

    ਪਾਕਿਸਤਾਨ ਹੁਣ ਸਥਾਨ ਪੱਧਰ 'ਤੇ ਸਮਾਰਟ ਲੌਕਡਾਊਨ ਲਾ ਰਿਹਾ ਹੈ ਤਾਂ ਕਿ ਅਰਥਚਾਰੇ ਨੂੰ ਘੱਟ ਨੁਕਸਾਨ ਹੋਵੇ।

    ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਹਫ਼ਤਿਆਂ ਤੱਕ ਰਹਿਣ ਵਾਲਾ ਲੌਕਡਾਊਨ ਉੱਥੇ ਲਗਾਇਆ ਜਾਵੇਗਾ ਜਿੱਥੇ ਕੋਰੋਨਾਵਾਇਰਸ ਦੇ ਘੱਟੋ-ਘੱਟ 300 ਮਾਮਲਿਆਂ ਦ ਪੁਸ਼ਟੀ ਹੋਵੇਗੀ।

    ਐਮਰਜੈਂਸੀ ਵੇਲੇ ਘਰ ਦੇ ਇੱਕ ਮੈਂਬਰ ਨੂੰ ਨਿਕਲਣ ਦੀ ਇਜਾਜ਼ਤ ਹੋਵੇਗੀ।

    Pakistan

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਕਈ ਥਾਈਂ 'ਸਮਾਰਟ ਲੌਕਡਾਊਨ' ਲਾਗੂ
  15. ਕੋਰੋਨਾਵਾਇਰਸ ਇਲਾਜ: ਡੈਕਸਾਮੀਥੇਸੋਨ ਦਵਾਈ ਕੀ ਹੈ, ਜੋ ਵੈਂਟੀਲੇਟਰ 'ਤੇ ਪਏ ਮਰੀਜ਼ਾਂ ਲਈ ਰਾਮਬਾਣ ਕਹੀ ਜਾ ਰਹੀ ਹੈ

    ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

    ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

    ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    Dexamethasone medicine

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਹ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਕੰਮ ਕਰਦੀ ਹੈ
  16. ਪੰਜਾਬ ਵਿੱਚ ਮਜ਼ਦੂਰਾਂ ਨੂੰ ਰੇਲ ਟਿਕਟ ਦੇ ਕੇ ਵਾਪਸ ਬੁਲਾਇਆ ਜਾ ਰਿਹਾ ਹੈ-ਲੇਬਰ ਮੰਤਰੀ

    ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰੈਸ ਕਾਨਫਰੰਸ ਦੌਰਾਨ ਲੇਬਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਵੀ ਮੌਜੂਦ ਸਨ।

    ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਰੁਜ਼ਗਾਰ ਦੇਣ ਨਾਲ ਕੀ ਹੋਰਨਾਂ ਖੇਤਰਾਂ ਲਈ ਮਜ਼ਦੂਰੀ ਮਹਿੰਗੀ ਨਹੀਂ ਹੋ ਜਾਵੇਗੀ? ਉਨ੍ਹਾਂ ਨੇ ਜਵਾਬ ਦਿੱਤਾ-

    • ਪੰਜਾਬ ਬਾਰੇ ਤੁਸੀਂ ਸੁਣਿਆ ਹੋਵੇਗਾ, ਮਜ਼ਦੂਰਾਂ ਨੂੰ ਰੇਲ ਟਿਕਟ ਦੇ ਕੇ ਬੁਲਾਇਆ ਜਾ ਰਿਹਾ।
    • ਜਿਵੇਂ ਸੋਚਿਆ ਸੀ ਹਾਲਾਤ ਆਮ ਹੋਣ 'ਤੇ ਲੋਕ ਵਾਪਸ ਕੰਮ 'ਤੇ ਪਰਤਣਗੇ
    • ਹੁਣ ਪੌਜ਼ਿਟਿਵ ਦਿਸ਼ਾ ਵਿੱਚ ਕੰਮ ਸ਼ੁਰੂ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਹੀ ਮਿਲਣਗੇ।
    labor

    ਤਸਵੀਰ ਸਰੋਤ, Getty Images

  17. ਮਜ਼ਦੂਰਾਂ ਨੂੰ 125 ਦਿਨਾਂ ਲਈ 116 ਜਿਲ੍ਹਿਆਂ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ-ਨਿਰਮਲਾ ਸੀਤਾਰਮਨ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਗਰੀਬ ਕਲਿਆਨ ਰੋਜ਼ਗਾਰ ਅਭਿਆਨ ਤਹਿਤ 25 ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ।

    • ਲੌਕਡਾਊਨ ਤੋਂ ਬਾਅਦ ਦੇਸ ਭਰ ਤੋਂ ਮਜ਼ਦੂਰ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੇ ਸਨ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਉਨ੍ਹਾਂ ਲਈ ਕਈ ਪ੍ਰਬੰਧ ਕੀਤੇ।
    • ਅਸੀਂ ਉਹ ਜ਼ਿਲ੍ਹੇ ਸੂਚੀਬੱਧ ਕੀਤੇ ਹਨ ਜਿੱਥੇ ਜ਼ਿਆਦਾ ਮਜ਼ਦੂਰ ਪਰਤੇ ਹਨ।
    • 125 ਦਿਨਾਂ ਲਈ 116 ਜਿਲ੍ਹਿਆਂ ਵਿੱਚ ਇਨ੍ਹਾਂ 25 ਯੋਜਨਾਵਾਂ ਤਹਿਤ ਕੰਮ ਦਿੱਤਾ ਜਾਵੇਗਾ।
    • 32 ਜਿਲ੍ਹੇ ਬਿਹਾਰ, ਯੂਪੀ ਵਿੱਚ 31 ਜਿਲ੍ਹੇ ਹਨ।
    • ਜਿਹੜੇ ਜਿਲ੍ਹਿਆਂ ਵਿੱਚ 25,000 ਵਰਕਰ ਪਹੁੰਚ ਗਏ ਹਨ ਉੱਥੇ ਰੁਜ਼ਗਾਰ ਦਿੱਤਾ ਜਾਵੇਗਾ।
    • ਘੱਟੋ-ਘੱਟ ਅਗਲੇ ਚਾਰ ਮਹੀਨਿਆਂ ਲਈ ਅਸੀਂ ਕੰਮ ਦੇ ਰਹੇ ਹਾਂ।
    • ਅਸੀਂ ਦੇਖਾਂਗੇ ਕਿ ਉਹ ਇਹੀ ਕੰਮ ਜਾਰੀ ਕਰਨਾ ਚਾਹੁੰਦੇ ਹਨ ਜਾਂ ਵਾਪਸ ਜਾਣਾ ਚਾਹੁੰਦੇ ਹਨ, ਉਸ ਤੋਂ ਬਾਅਦ ਵਿਸ਼ਲੇਸ਼ਣ ਕੀਤਾ ਜਾਵੇਗਾ।
    • ਇਸ ਗਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ 20 ਜੂਨ ਨੂੰ ਪੀਐੱਮ ਮੋਦੀ ਕਰਨਗੇ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Labor

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਲੌਕਡਾਊਨ ਤੋਂ ਬਾਅਦ ਕਈ ਮਜ਼ਦੂਰ ਆਪਣੇ ਘਰਾਂ ਨੂੰ ਪਰਤੇ ਸਨ (ਸੰਕੇਤਕ ਤਸਵੀਰ)
  18. ਕੋਰੋਨਾਵਾਇਰਸ: ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ?

    ਵਿਸ਼ਵ ਸਿਹਤ ਸੰਗਠਨ ਨੇ ਹਾਈਡਰੋਕਸੀਕਲੋਰੋਕਵਿਨ ਦਾ ਟ੍ਰਾਇਲ ਬੰਦ ਕਰ ਦਿੱਤਾ ਹੈ।

    ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ 'ਗੇਮ ਚੇਂਜਰ' ਕਿਹਾ ਸੀ।

    ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ।

    ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ
  19. ਕੋਰੋਨਾਵਾਇਰਸ: ਨਿਊਜ਼ੀਲੈਂਡ ਨੇ ਕਿਸ ਯੋਜਨਾ ਰਾਹੀਂ ਇਸ ਬਿਮਾਰੀ ਨੂੰ ਕਾਬੂ ਕੀਤਾ

    ਨਿਊਜ਼ੀਲੈਂਡ ਦੇ ਐੱਮਪੀ ਕੰਵਲਜੀਤ ਸਿੰਘ ਬਖ਼ਸ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ, ਸਾਫ਼-ਸਫਾਈ ਅਤੇ ਆਪਣੇ ਬੱਬਲ ਵਿੱਚ ਰਹਿਣ ਲਈ ਕਿਹਾ ਗਿਆ।

    ਇਸ ਤੋਂ ਇਲਾਵਾ ਹੋਰ ਵੀ ਕਈ ਕਦਮ ਨਿਊਜ਼ੀਲੈਂਡ ਨੇ ਚੁੱਕੇ।

    ਵੀਡੀਓ ਕੈਪਸ਼ਨ, ਨਿਊਜ਼ੀਲੈਂਡ ਨੇ ਕਿਸ ਯੋਜਨਾ ਰਾਹੀਂ ਕੀਤਾ ਕੋਰੋਨਾਵਾਇਰਸ 'ਤੇ ਕਾਬੂ
  20. ਕੋਰੋਨਾਵਾਇਰਸ ਅਪਡੇਟ: ਦੇਸ, ਦੁਨੀਆਂ ਤੇ ਪੰਜਾਬ ਦੀ ਹੁਣ ਤੱਕ ਦੀ ਜਾਣਕਾਰੀ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 83 ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 4.49 ਲੱਖ ਤੋਂ ਵੱਧ ਹੋ ਗਈ ਹੈ।
    • WHO ਨੇ ਹਾਈਡਰੋਕਸੀਕਲੋਰੋਕਵਿਨ ਦਾ ਟਰਾਇਲ ਬੰਦ ਕਰ ਦਿੱਤਾ ਹੈ।
    • ਪੇਰੂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਹੁਣ ਇਟਲੀ ਤੋਂ ਵੀ ਵੱਧ ਹੋ ਗਏ ਹਨ। ਇੱਥੇ ਹੁਣ 2 ਲੱਖ 40, 908 ਕੇਸ ਹੋ ਗਏ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 3, 66,946 ਹੋ ਗਏ ਹਨ ਜਦੋਂਕਿ 12, 237 ਮੌਤਾਂ ਹੋ ਚੁੱਕੀਆਂ ਹਨ।
    • ਦਿੱਲੀ ਸਰਕਾਰ ਨੇ ਕੋਰੋਨਾ ਟੈਸਟ ਦੀ ਫੀਸ 2400 ਰੁਪਏ ਤੈਅ ਕੀਤੀ ਹੈ। ਹੁਣ ਤੱਕ ਇਹ ਟੈਸਟ 4500 ਰੁਪਏ ਵਿੱਚ ਹੁੰਦਾ ਸੀ।
    • ਸੁਪਰੀਮ ਕੋਰਟ ਨੇ ਪੁਰੀ ਦੇ ਜਗਨਨਾਥ ਮੰਦਿਰ ਵਿੱਚ ਸਾਲਾਨਾ ਰੱਥ ਯਾਤਰਾ 'ਤੇ 23 ਜੂਨ ਤੱਕ ਪਾਬੰਦੀ ਲਾ ਦਿੱਤੀ ਹੈ।
    • ਪੰਜਾਬ ਸਰਕਾਰ ਨੇ ਬੁੱਧਵਾਰ ਤੋਂ ਮਿਸ਼ਨ ਫਤਹਿ ਤਹਿਤ ਸਰਪੰਚਾਂ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕਰਨ ਦੀ ਮੁਹਿਮ ਸ਼ੁਰੂ ਕੀਤੀ ਹੈ।
    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 83 ਲੱਖ ਤੋਂ ਪਾਰ ਹੋ ਗਏ ਹਨ