ਕੋਰੋਨਾਵਾਇਰਸ ਅਪਡੇਟ: ਚੀਨ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਖ਼ਦਸ਼ਾ, ਅਮਰੀਕਾ ਵਿੱਚ ਛੁੱਟੀ ਮਨਾਉਣ ਵਾਲਿਆਂ ਲਈ ਹਦਾਇਤਾਂ ਜਾਰੀ

ਕੋਵਿਡ-19 ਕਾਰਨ ਪ੍ਰਭਾਵਿਤ ਰਹੇ ਦੇਸਾਂ ਵਿੱਚ ਮੁੜ ਤੋਂ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਬ੍ਰਾਜ਼ੀਲ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਕੁਲਰਾਜ ਰੰਧਾਵਾ ਲੌਕਡਾਊਨ ਦੌਰਾਨ ਕਿਵੇਂ ਬਿਤਾ ਰਹੇ ਹਨ

    ਕੁਲਰਾਜ ਰੰਧਾਵਾ ਨੇ ਪੰਜਾਬੀ ਫ਼ਿਲਮਾਂ ਦੇ ਨਵੇਂ ਦੌਰ ਵਿੱਚ ਸਭ ਤੋਂ ਪਹਿਲਾਂ ਕੰਮ ਕੀਤਾ ਸੀ। 'ਮੰਨਤ' ਤੇ 'ਤੇਰਾ ਮੇਰਾ ਕੀ ਰਿਸ਼ਤਾ' ਨਾਲ ਉਨ੍ਹਾਂ ਨੇ ਆਪਣੀ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਲੌਕਡਾਊਨ ਦੌਰਾਨ ਉਨ੍ਹਾਂ ਕੀ ਕੁਝ ਕੀਤਾ ਤੇ ਕੈਨੇਡਾ ਰਹਿ ਕਿ ਫ਼ਿਲਮੀ ਤੇ ਕਲਾ ਦੀ ਦੁਨੀਆਂ ਨਾਲ ਉਹ ਕਿਵੇਂ ਜੁੜੇ ਹਨ। ਜਾਣੋ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲਬਾਤ ਵਿੱਚ।

  2. ਭਾਰਤ-ਬੰਗਲਾਦੇਸ਼ ਵਪਾਰ ਹੋਇਆ ਮੁੜ ਸ਼ਰੂ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਅਤੇ ਬੰਗਲਾਦੇਸ਼ ਨਾ ਵਪਾਰ 23 ਮਾਰਚ ਤੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਰੁਕਿਆ ਹੋਇਆ ਸੀ।

    ਅੱਜ ਇਹ ਵਪਾਰ ਪੱਛਮੀ ਬੰਗਾਲ ਦੀ ਇੰਟੀਗਰੇਟਡ ਚੈਕਪੋਸਟ ਫੁਲਬਾਰੀ ਰਾਹੀਂ ਮੁੜ ਸ਼ੁਰੂ ਹੋਇਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਲੌਕਡਾਊਨ ਖੁੱਲ੍ਹਣ ਦੀ ਖੁਸ਼ੀ 'ਚ ਪਾਰਟੀ, 180 ਲੋਕ ਹੋਏ ਕੋਰੋਨਾ ਦੇ ਸ਼ਿਕਾਰ

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

    ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸ਼ਖ਼ਸ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਲੌਕਡਾਊਨ ਖੁੱਲ੍ਹਣ ਦੀ ਖ਼ੁਸ਼ੀ ਵਿੱਚ ਇੱਕ ਪਾਰਟੀ ਕੀਤੀ।

    ਪਰ ਇਸ ਪਾਰਟੀ ਕਰਕੇ 180 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ।

    ਇਸੇ ਪਾਰਟੀ ਦੇ ਕਾਰਨ ਨਾਗਪੁਰ ਦੇ ਨਾਇਕ ਤਾਲਾਵ ਇਲਾਕੇ ਵਿੱਚ 700 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  4. ਨਿਊਜ਼ੀਲੈਂਡ ਹੋਇਆ ਕੋਰੋਨਾ ਮੁਕਤ

    ਨਿਊਜ਼ੀਲੈਂਡ ਨਿਊਜ਼ ਸਰਵਿਸ ਨਿਊਜ਼ਹੱਬ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਿਛਲੇ 22 ਦਿਨਾਂ ਤੋਂ ਕੋਰੋਨਾਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।

    ਇੱਥੇ ਹੁਣ ਕੋਰੋਨਾਵਾਇਰਸ ਦਾ ਇੱਕ ਵੀ ਮਰੀਜ਼ ਜ਼ੇਰੇ ਇਲਾਜ ਨਹੀਂ ਹੈ। ਕਿਸੇ ਵੀ ਹਸਪਤਾਲ ਵਿੱਚ ਕੋਈ ਵੀ ਕੋਰੋਨਾ ਮਰੀਜ਼ ਨਹੀਂ ਹੈ।

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ

    ਤਸਵੀਰ ਸਰੋਤ, Getty Images

  5. ਵਿਆਹਾਂ ਲਈ ਇੰਝ ਬਣਨਗੇ ਈ-ਪਾਸ

    ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੁਤਾਬਕ ਜ਼ਿਲ੍ਹਿਆਂ ਦੇ ਅੰਦਰ ਘੁੰਮਣ ਲਈ ਹੁਣ ਤੱਕ ਕੋਈ ਰੋਕ-ਟੋਕ ਨਹੀਂ ਹੈ। ਵਿਆਹਾਂ ਲਈ ਈ-ਪਾਸ ਦੀ ਲੋੜ ਹੋਵੇਗੀ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦੇ ਨਾਂਅ ਇਸ ਪਾਸ ਵਿੱਚ ਦਰਜ ਹੋਣੇ ਜ਼ਰੂਰੀ ਹਨ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦਾ ਆਂਕੜਾ 3 ਲੱਖ ਟੱਪਿਆ

    ਭਾਰਤ ਵਿੱਚ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 11,458 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦਾ ਆਂਕੜਾ 3 ਲੱਖ ਪਾਰ ਹੋ ਗਿਆ ਹੈ। ਹੁਣ ਭਾਰਤ ਵਿੱਚ 3,08,993 ਮਾਮਲੇ ਹਨ। ਪਿਛਲੇ 24 ਘੰਟਿਆਂ ਦੌਰਾਨ 386 ਮੌਤਾਂ ਹੋਈਆਂ ਹਨ।

    1,45,779 ਮਰੀਜ਼ ਜ਼ੇਰੇ ਇਲਾਜ ਹਨ ਅਤੇ 1,54,330 ਲੋਕ ਠੀਕ ਹੋ ਚੁੱਕੇ ਹਨ ।

    ਭਾਰਤ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 8,884 ਮੌਤਾਂ ਹੋ ਚੁੱਕੀਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਭਾਰਤੀ ਫ਼ੌਜ ਦੇ ਨਵੇਂ ਅਫ਼ਸਰਾਂ ਦੀ ਪਾਸਿੰਗ-ਆਊਟ ਪਰੇਡ

    ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਾਵਨੇ ਨੇ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਸਥਿਤ ਮਿਲਟਰੀ ਅਕੈਡਮੀ ਵਿੱਚੋਂ ਪਾਸ-ਆਊਟ ਹੋਣ ਵਾਲੇ 423 ਅਫ਼ਸਰਾਂ ਦੀ ਪੇਰਡ ਦਾ ਜਾਇਜ਼ਾ ਲਿਆ।

    ਇਨ੍ਹਾਂ ਵਿੱਚੋਂ 333 ਵਿਦਿਆਰਥੀ ਭਾਰਤੀ ਫ਼ੌਜ ਦਾ ਹਿੱਸਾ ਬਣਨਗੇ।

    ਇਸ ਪਰੇਡ ਵਿੱਚ 9 ਮਿੱਤਰ ਦੇਸ਼ਾਂ ਦੇ 90 ਜੈਂਟਲਮੈਨ ਕੈਡਿਟਸ ਨੇ ਵੀ ਹਿੱਸਾ ਲਿਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਭਵਿੱਖ ਵਿੱਚ ਧਾਰਮਿਕ ਆਸਥਾ ਕਿਹੋ ਜਿਹੀ ਹੋਵੇਗੀ?

    ਲੌਕਡਾਊਟ ਹਟਣ ਦੇ ਨਾਲ ਦੇਸ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ। ਚਲੋ ਵੇਖਦੇ ਹਾਂ ਭਵਿੱਖ ਵਿੱਚ ਧਾਰਮਿਕ ਆਸਥਾ ਕਿਹੋ ਜਿਹੀ ਹੋਵੇਗੀ ਅਤੇ ਕੀ-ਕੀ ਬਦਲਾਅ ਆ ਸਕਦੇ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਭਵਿੱਖ ਵਿੱਚ ਧਾਰਮਿਕ ਆਸਥਾ ਕਿਹੋ ਜਿਹੀ ਹੋਵੇਗੀ?
  9. ਲੌਕਡਾਊਨ 'ਚ ਢਿੱਲ ਵਿਚਾਲੇ ਖੁਦ ਨੂੰ ਲਾਗ ਤੋਂ ਬਚਾਉਣ ਲਈ ਇਹ ਤਰੀਕੇ ਅਪਣਾਓ

    ਕੋਰੋਨਾਵਾਇਰਸ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ

    ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਉੱਪਰ ਜਾਣਕਾਰੀ ਭਰਭੂਰ ਪੰਜ ਅਹਿਮ ਖ਼ਬਰਾਂ ਇੱਥੇ ਪੜ੍ਹੋ

  10. ਪੰਜਾਬ 'ਚ ਮਰੀਜ਼ਾਂ ਲਈ ਟੈਲੀ-ਮੈਡੀਸਿਨ ਦੀ ਸਹੂਲਤ ਕਿਵੇਂ ਕਰਦੀ ਹੈ ਕੰਮ

    ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਭਾਰਤ ਵਿੱਚ ਟੈਲੀ-ਮੈਡੀਸਿਨ ਦੀ ਚਰਚਾ ਵਧੀ ਹੈ।

    ਪੰਜਾਬ ਵਿੱਚ ਵੀ ਕਈ ਹਸਪਤਾਲ ਇਹ ਸਹੂਲਤ ਦੇ ਰਹੇ ਹਨ, ਜਿਸ ਜ਼ਰੀਏ ਮਰੀਜ਼ ਬਿਨਾਂ ਹਸਪਤਾਲ ਆਏ, ਫੋਨ ਕਾਲ ਜ਼ਰੀਏ ਹੀ ਡਾਕਟਰ ਨੂੰ ਆਪਣੀ ਪਰੇਸ਼ਾਨੀ ਦੱਸ ਕੇ ਸਲਾਹ ਲੈ ਸਕਦੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  11. 4 ਮਹੀਨਿਆਂ ਦੀ ਬੱਚੀ ਨੇ ਹਰਾਇਆ ਕੋਰੋਨਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਆਂਧਰਾ ਪ੍ਰਦੇਸ਼ ਦੇ ਵਿਸ਼ਾਖ਼ਾਪਟਨਮ ਵਿੱਚ ਸ਼ੁੱਕਰਵਾਰ ਨੂੰ ਇੱਕ ਚਾਰ ਮਹੀਨਿਆਂ ਦੀ ਬੱਚੀ ਨੂੰ 18 ਦਿਨ ਵੈਂਟੀਲੇਟਰ ਤੇ ਰੱਖ ਕੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

    ਪਹਿਲਾਂ ਉਸ ਦੀ ਮਾਂ ਦੀ ਕੋਰੋਨਾ ਰਿਪੋਰਟ ਪੌਜ਼ਿਟੀਵ ਆਈ ਸੀ ਜਿਸ ਮਗਰੋਂ ਬੱਚੀ ਦੇ ਟੈਸਟ ਦਾ ਨਤੀਜਾ ਵੀ ਪੌਜ਼ਿਟੀਵ ਆਇਆ। ਬੱਚੀ 25 ਮਈ ਤੋਂ ਹਸਪਤਾਲ ਵਿੱਚ ਭਰਤੀ ਸੀ।

    ਇਸੇ ਦੌਰਾਨ ਸ਼ੁੱਕਰਵਾਰ ਨੂੰ ਵਿਸ਼ਾਖ਼ਾਪਟਨਮ ਵਿੱਚ ਕੋਰੋਨਾਵਾਇਰਸ ਦੇ 14 ਹੋਰ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਇੱਕ ਮੌਤ ਸਮੇਤ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 252 ਹੋ ਗਈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਪੰਜਾਬ ਸਰਕਾਰ ਵੱਲੋਂ ਲੌਕਡਾਊਨ ਦੇ ਨਵੇਂ ਨਿਯਮਾਂ ਦਾ ਐਲਾਨ

    ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 2986 ਹੋ ਗਏ ਹਨ ਜਿਨ੍ਹਾਂ ਵਿੱਚੋਂ 2282 ਠੀਕ ਹੋ ਚੁੱਕੇ ਹਨ ਤੇ 641 ਐਕਟੀਵ ਮਾਮਲੇ ਹਨ।

    ਸ਼ੁੱਕਰਵਾਰ ਨੂੰ ਸੂਬੇ ਵਿੱਚ 95 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 63 ਮਾਮਲੇ ਅੰਮ੍ਰਿਤਸਰ ਤੋਂ ਹਨ।

    ਹੁਣ ਸੂਬੇ ਦੇ ਸਾਰੇ ਜ਼ਿਲ੍ਹੇ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਜੁੜ ਗਏ ਹਨ।

    ਨਵੇਂ ਆਏ ਮਾਮਲਿਆਂ ਵਿੱਚੋਂ ਸਿਰਫ਼ 6 ਮਾਮਲੇ ਬਾਹਰੋਂ ਆਏ ਲੋਕਾਂ ਨਾਲ ਸਬੰਧਿਤ ਹਨ।

    ਵੱਧ ਰਹੇ ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਲੌਕਡਾਊਨ ਦੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ

    ਕੋਰੋਨਾਵਾਇਰਸ
  13. ਮਹਾਮਾਰੀ ਦੇ ਵਿਗੜਦੇ ਹਾਲ: ਬ੍ਰਾਜ਼ੀਲ ਪਹੁੰਚਿਆ ਦੂਜੇ ਨੰਬਰ ਉੱਤੇ

    ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਹਿਸਾਬ ਨਾਲ, ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਬ੍ਰਾਜ਼ੀਲ ਦੂਜਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਬਣ ਗਿਆ ਹੈ।

    ਸਿਹਤ ਮੰਤਰਾਲਾ ਮੁਤਾਬਕ ਪਿਛਲੇ 24ਘੰਟਿਆਂ ਦੌਰਾਨ ਇੱਥੇ ਲਗਭਗ 909 ਮੌਤਾਂ ਹੋਈਆਂ ਹਨ। ਜਿਸ ਨਾਲ ਮੌਤਾਂ ਦਾ ਕੁੱਲ ਆਂਕੜਾ 41,828 ਉੱਪਰ ਪਹੁੰਚ ਗਿਆ ਹੈ।

    ਉੱਥੇ ਹੀ ਤੀਜੇ ਨੰਬਰ ਉੱਪਰ ਬ੍ਰਿਟੇਨ ਵਿੱਚ ਕੋਰੋਨਾਵਇਰਸ ਨਾਲ 41,566 ਲੋਕਾਂ ਦੀ ਜਾਨ ਜਾ ਚੁੱਕੀ ਹੈ।

    ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 25,982 ਮਾਮਲਿਆਂ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਗਿਣਤੀ 828,810 ਹੋ ਗਈ ਹੈ।

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੀ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਥਾਵੇਂ ਮਾਮੂਲੀ ਫ਼ਲੂ ਕਹਿਣ ਕਾਰਨ ਆਲੋਚਨਾ ਹੋ ਚੁੱਕੀ ਹੈ।

    ਕੁਝ ਸ਼ਹਿਰਾਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਹਾਲੇ ਬ੍ਰਾਜ਼ੀਲ ਵਿੱਚ ਮਹਾਮਾਰੀ ਦਾ ਸਖ਼ਿਰ ਨਹੀਂ ਆਇਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  14. ਦੁਨੀਆਂ ਭਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਸੁਰਖੀਆਂ

    • ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਕੋਰੀਆ, ਚੀਨ ਵਰਗੇ ਮੁਲਕਾਂ ਵਿੱਚ ਮੁੜ ਨਵੇਂ ਮਾਮਲੇ ਆਉਣ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਮੁਲਕਾਂ ਵਿੱਚੋਂ ਵਾਇਰਸ ਗਿਆ ਨਹੀਂ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਦੀ ਪਤਨੀ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਹਨ।
    • ਜੋਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 76,28,687 ਮਰੀਜ਼ ਹਨ ਅਤੇ ਮ੍ਰਿਤਕਾਂ ਦੀ ਗਿਣਤੀ 4.25 ਲੱਖ ਟੱਪ ਗਈ ਹੈ।
    • ਟੈਲੀ ਮੁਤਾਬਕ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਭਾਰਤ ਕ੍ਰਮਵਾਰ ਪਹਿਲੇ ਦੂਜੇ, ਤੀਜੇ ਅਤੇ ਚੌਥੇ ਨੰਬਰ 'ਤੇ ਹਨ।
    • ਅਮਰੀਕਾ ਵਿੱਚ 20 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹੋਏ ਹਨ। ਇੱਥੇ 1.13 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਦੁਨੀਆਂ ਵਿੱਚ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਪ੍ਰਭਾਵਤ ਬ੍ਰਾਜ਼ੀਲ ਹੈ ਜਿੱਥੇ ਮੌਤਾਂ ਦੀ ਗਿਣਤੀ 39,680 ਹੋ ਗਈ ਹੈ।
    • ਭਾਰਤ ਵਿੱਚ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ 2.97 ਲੱਖ ਤੋਂ ਵੱਧ ਹੋ ਗਏ ਹਨ ਜਦਕਿ 8498 ਮੌਤਾਂ ਹੋ ਗਈਆਂ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 2986 ਹੋ ਗਏ ਹਨ ਜਿਨ੍ਹਾਂ ਵਿੱਚੋਂ 2282 ਠੀਕ ਹੋ ਚੁੱਕੇ ਹਨ ਤੇ 641 ਐਕਟਿਵ ਮਾਮਲੇ ਹਨ। ਮ੍ਰਿਤਕਾਂ ਦੀ ਗਿਣਤੀ 63 ਹੋ ਗਈ ਹੈ।
    • ਪੰਜਾਬ ਵਿੱਚ ਹਰ ਸ਼ਨੀਵਾਰ-ਐਤਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਲੌਕਡਾਊਨ ਰਹੇਗਾ। ਜ਼ਰੂਰੀ ਸੇਵਾਵਾਂ ਲਈ ਛੋਟ ਰਹੇਗੀ।
    • ਦਿੱਲੀ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਕਾਰਨ ਜਾਮਾ ਮਸਜਿਦ 30 ਜੂਨ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਹੈ।
    • ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਦੌਰਾਨ ਪਾਕਿਸਤਾਨ ਦੇ ਸਭ ਤੋਂ ਆਬਾਦੀ ਵਾਲੇ ਸੂਬਿਆਂ ਵਿੱਚੋਂ ਪੰਜਾਬ ਵਿੱਚ ਕੁਆਰੰਟੀਨ ਸੈਂਟਰ ਬੰਦ ਕੀਤੇ ਜਾ ਰਹੇ ਹਨ।
    CORONAVIRUS

    ਤਸਵੀਰ ਸਰੋਤ, Reuters