ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ ਮੁੜ ਉਛਾਲ, ਕੈਪਟਨ ਦਾ ਕੀ ਹੈ ਨਵਾਂ ਐਲਾਨ , ICMR ਨੇ ਕਿਸ ਨੂੰ ਦੱਸਿਆ ਭਾਰਤ ਲਈ ਚੰਗੀ ਖ਼ਬਰ

ਪੂਰੀ ਦੁਨੀਆਂ ਵਿੱਚ ਕੋਵਿਡ-19 ਦੀ ਲਾਗ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਕਰੀਬਨ 74 ਲੱਖ ਦੇ ਨੇੜੇ। ਭਾਰਤ ਪੰਜਵੇਂ ਨੰਬਰ 'ਤੇ

ਲਾਈਵ ਕਵਰੇਜ

  1. ਕੋਰੋਨਾਵਾਇਰਸ ਉੱਤੇ ਮੌਸਮ ਦੇ ਪ੍ਰਭਾਵ ਬਾਰੇ ਕੀ ਕਹਿੰਦਾ WHO

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਗੱਲ ਦੇ ਬੇਹੱਦ ਘੱਟ ਸਬੂਤ ਹਨ ਕਿ ਮੌਸਮ ਬਦਲਣ ‘ਤੇ ਕੋਰੋਨਾਵਾਇਰਸ ਲਾਗ ਦੇ ਫੈਲਾਅ ਉੱਤੇ ਅਸਰ ਪਏਗਾ।

    WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਯਾਨ ਨੇ ਕਿਹਾ, ‘’ਅਸੀਂ ਇਸ ਉਮੀਦ ਉੱਤੇ ਫਿਲਹਾਲ ਭਰੋਸਾ ਕਰਕੇ ਨਹੀਂ ਬੈਠ ਸਕਦੇ ਕਿ ਮੌਸਮ ਤਬਦੀਲੀ ਜਾਂ ਫਿਰ ਤਾਪਮਾਨ ਵਧਣਾ ਇਸ ਵਾਇਰਸ ਦਾ ਜਵਾਬ ਹੋ ਸਕਦਾ ਹੈ।‘’

    ਉਨ੍ਹਾਂ ਨੇ ਕਿਹਾ, ‘’ਫਿਲਹਾਲ ਸਾਡੇ ਕੋਲ ਇਸ ਗੱਲ ਦਾ ਕੋਈ ਅਜਿਹਾ ਡੇਟਾ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਕੀ ਮੌਸਮ ਬਦਲਣ ਨਾਲ ਇਹ ਵਾਇਰਸ ਹੋਰ ਖ਼ਤਰਨਾਕ ਹੋ ਜਾਵੇਗਾ ਜਾਂ ਹੋਰ ਤੇਜ਼ ਨਾਲ ਫੈਲੇਗਾ ਜਾਂ ਫਿਰ ਅਜਿਹਾ ਨਹੀਂ ਹੋਵੇਗਾ।‘’

    ਮਹਾਂਮਾਰੀ ਦੇ ਸ਼ੁਰੂਆਤੀ ਸਮੇਂ ‘ਚ ਕੁਝ ਲੋਕਾਂ ਦਾ ਅਜਿਹਾ ਮੰਨਣਾ ਸੀ ਕਿ ਮੌਸਮ ਗਰਮ ਹੋਣ ਉੱਤੇ ਕੋਵਿਡ-19 ਦਾ ਅਸਰ ਘੱਟ ਜਾਵੇਗਾ। ਪਰ ਹੁਣ ਜਿਸ ਤਰ੍ਹਾਂ ਵਾਇਰਸ ਵਿਵਹਾਰ ਕਰ ਰਿਹਾ ਹੈ ਇਹ ਵਿਚਾਰ ਧੁੰਦਲਾ ਨਜ਼ਰ ਆਉਂਦਾ ਹੈ।

    ਰਯਾਨ ਨੇ ਵਿਸ਼ਵ ਪੱਧਰ ਉੱਤੇ ਪੀਪੀਈ ਕਿੱਟਾਂ ਦੀ ਘਾਟ ਦੀ ਵੀ ਗੱਲ ਕੀਤੀ।

    ਉਨ੍ਹਾਂ ਨੇ ਕਿਹਾ, ‘’ਕੁਝ ਦੇਸ਼ਾਂ ਵਿੱਚ ਸਿਹਤ ਸਹੂਲਤਾਂ ਬੇਹੱਦ ਖ਼ਰਾਬ ਹਨ ਤੇ ਉੱਥੇ ਹਾਲਾਤ ਚਿੰਤਾ ਵਾਲੇ ਹਨ।‘’

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  2. ਕੋਰੋਨਾਵਾਇਰਸ 'ਤੇ ਦੁਨੀਆਂ ਭਰ ਵਿੱਚ ਜੋ ਕੁਝ ਵਾਪਰਿਆ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 73 ਲੱਖ 50 ਹਜਾਰ ਤੋਂ ਵੱਧ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ, 4.16 ਲੱਖ ਤੋਂ ਵੱਧ ਮੌਤਾਂ ਹੁਣ ਤੱਕ ਹੋਈਆਂ ਹਨ। ਅਮਰੀਕਾ ਵਿੱਚ ਸਭ ਤੋਂ ਵੱਧ ਕੇਸ ਹਨ।
    • ਭਾਰਤ ਦੁਨੀਆਂ ਵਿੱਚ ਕੋਰੋਨਾਵਾਇਰਸ ਕੇਸਾਂ ਵਿੱਚ 5ਵੇਂ ਨੰਬਰ ਉੱਤੇ ਹੈ। 2 ਲੱਖ 77 ਹਜਾਰ ਤੋਂ ਵੱਧ ਕੇਸ ਇਸ ਵੇਲੇ ਭਾਰਤ ਵਿੱਚ ਹਨ।
    • ਮਹਾਰਾਸ਼ਟਰ ਦੇ ਇਕੱਲੇ ਮੁੰਬਈ ਸ਼ਹਿਰ ਨੇ ਚੀਨ ਦੇ ਵੂਹਾਨ ਨੂੰ ਕੇਸਾਂ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਇਸ ਵੇਲੇ ਮਹਾਰਾਸ਼ਟਰ ਵਿੱਚ 90 ਹਜਾਰ ਤੋਂ ਵੱਧ ਕੇਸ ਹਨ।
    • ਪੰਜਾਬ ਵਿੱਚ ਕੁੱਲ ਮਾਮਲੇ 2805 ਹਨ ਅਤੇ ਮੌਤਾਂ ਦੀ ਗਿਣਤੀ 55 ਹੋ ਗਈ ਹੈ।
    • ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।

    10 ਜੂਨ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images