ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ ਮੁੜ ਉਛਾਲ, ਕੈਪਟਨ ਦਾ ਕੀ ਹੈ ਨਵਾਂ ਐਲਾਨ , ICMR ਨੇ ਕਿਸ ਨੂੰ ਦੱਸਿਆ ਭਾਰਤ ਲਈ ਚੰਗੀ ਖ਼ਬਰ

ਪੂਰੀ ਦੁਨੀਆਂ ਵਿੱਚ ਕੋਵਿਡ-19 ਦੀ ਲਾਗ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਕਰੀਬਨ 74 ਲੱਖ ਦੇ ਨੇੜੇ। ਭਾਰਤ ਪੰਜਵੇਂ ਨੰਬਰ 'ਤੇ

ਲਾਈਵ ਕਵਰੇਜ

  1. ਭਾਰਤ ਨੇ ਹਾਈਡਰੋਕਸੀਕਲੋਰੋਕਵਿਨ ਦੀ ਬਰਾਮਦ 'ਤੇ ਪਾਬੰਦੀ ਹਟਾਈ

    ਭਾਰਤ ਨੇ ਹਾਈਡਰੋਕਸੀਕਲੋਰੋਕਵਿਨ ਦੀ ਬਰਾਮਦ ਉੱਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ।

    ਇਹ ਉਹ ਦਵਾਈ ਹੈ ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕੋਵਿਡ -19 ਦੇ ਵਿਰੁੱਧ ਲੜਾਈ ਵਿੱਚ ਇੱਕ "ਗੇਮ-ਚੇਂਜਰ" ਕਿਹਾ ਸੀ।

    ਭਾਰਤ ਦੇ ਰਸਾਇਣ ਅਤੇ ਖਾਦ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਬੁੱਧਵਾਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

    ਹਾਈਡਰੋਕਸੀਕਲੋਰੋਕਵਿਨ ਦਵਾਈ ਕਲੋਰੋਕਵਿਨ ਵਰਗੀ ਹੀ ਹੈ ਜੋ ਕਿ ਮਲੇਰੀਆ ਦੀਆਂ ਦਵਾਈਆਂ ਵਿਚੋਂ ਸਭ ਤੋਂ ਪੁਰਾਣੀ ਹੈ।

    ਮੈਡੀਕਲ ਮਾਹਰਾਂ ਵੱਲੋਂ ਠੀਕ ਹੋਣ ਦੇ ਕੋਈ ਸਬੂਤ ਦੇ ਬਿਨਾਂ ਹੀ ਡੌਨਲਡ ਟਰੰਪ ਨੇ ਕੋਵਿਡ -19 ਦੇ ਸੰਭਾਵੀ ਇਲਾਜ ਵਜੋਂ ਦਵਾਈ ਨੂੰ ਅਹਿਮ ਕਿਹਾ।

    ਭਾਰਤ ਹਾਈਡਰੋਕਸੀਕਲੋਰੋਕਵਿਨ ਦਵਾਈ ਦਾ ਨਿਰਮਾਣ ਕਰਨ ਵਾਲਾ ਦੁਨੀਆਂ ਦੇ ਦੇਸਾਂ ਵਿੱਚੋਂ ਸਭ ਤੋਂ ਵੱਡਾ ਨਿਰਮਾਤਾ ਹੈ।

    ਭਾਰਤ ਨੇ ਮਾਰਚ ਵਿਚ ਇਸ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ ਜਦੋਂ ਲੌਕਡਾਊਨ ਕਾਰਨ ਇਸ ਦੀ ਸਪਲਾਈ ਵਿਚ ਰੁਕਾਵਟ ਪਈ ਸੀ।

    ਰਾਇਟਰਜ਼ ਮੁਤਾਬਕ, ਹਾਲਾਂਕਿ ਭਾਰਤ ਨੇ ਪਾਬੰਦੀਆਂ ਵਿੱਚ ਕੁਝ ਢਿੱਲ ਦਿੰਦਿਆਂ ਅਪ੍ਰੈਲ ਵਿੱਚ HCQ ਦੀਆਂ 50 ਮਿਲੀਅਨ ਗੋਲੀਆਂ ਅਮਰੀਕਾ ਭੇਜੀਆਂਸਨ।

    HCQ

    ਤਸਵੀਰ ਸਰੋਤ, Getty Images

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ

    ਚਿਹਰਾ ਢੱਕਣਾ, ਹੱਥ ਧੋਣਾ, ਬਾਹਰ ਨਾ ਜਾਓ, ਬਾਹਰ ਦਾ ਨਾ ਖਾਓ....ਇਸ ਤੋਂ ਇਲਾਵਾ ਹੋਰ ਕਈ ਗੱਲਾਂ ਤੁਸੀਂ ਆਮ ਹੀ ਸੁਣਦੇ ਆਓ ਹੋ।

    ਇਨ੍ਹਾਂ ਤੋਂ ਇਲਾਵਾ ਹੋਰ ਕਿਹੜੇ ਜ਼ਰੂਰੀ ਨੁਕਤੇ ਹਨ, ਤਸਵੀਰਾਂ ਰਾਹੀਂ ਸੌਖੇ ਤਰੀਕੇ ਇੰਝ ਸਮਝੋ।

    ਕੋਰੋਨਾ ਨਾਲ ਲੜਾਈ ਲਈ ਕੁਝ ਜ਼ਰੂਰੀ ਨੁਕਤੇ, ਇੱਥੇ ਕਲਿੱਕ ਕਰਕੇ ਜਾਣੋ

    ਕੋਰੋਨਾਵਾਇਰਸ
  3. ਕੋਰੋਨਾਵਾਇਰਸ: ਥਾਈਲੈਂਡ ਵਿੱਚ ਪਿਛਲ਼ੇ 24 ਘੰਟਿਆਂ ਵਿੱਚ ਇੱਕ ਵੀ ਮਾਮਲਾ ਨਹੀਂ ਨਾ ਹੀ ਮੌਤ

    ਥਾਈਲੈਂਡ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਇੱਥੇ ਕੋਰੋਨਾਵਾਇਰਸ ਦੀ ਲਾਗ ਦਾ ਇੱਕ ਵੀ ਨਵਾਂ ਮਾਮਲਾ ਜਾਂ ਮੌਤ ਨਹੀਂ ਹੋਈ।

    ਲਗਭਗ ਤਿੰਨ ਹਫ਼ਤਿਆਂ ਵਿੱਚ ਪਹਿਲੀ ਵਾਰ ਕੋਈ ਨਵਾਂ ਕੇਸ ਨਹੀਂ ਆਇਆ।

    ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਵੀ 17 ਦਿਨ ਪਹਿਲਾਂ ਹੋਇਆ ਸੀ। ਇਸ ਤੋਂ ਇਲਾਵਾ ਹੋਰ ਨਵੇਂ ਮਾਮਲੇ ਵਿਦੇਸ਼ ਤੋਂ ਵਾਪਸ ਆਉਣ ਵਾਲੇ ਲੋਕਾਂ ਵਿੱਚ ਪਾਏ ਗਏ ਸਨ।

    ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ 3,125 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂਕਿ 58 ਮੌਤਾਂ ਕੋਵਿਡ-19 ਕਾਰਨ ਹੋਈਆਂ ਹਨ।

    thailand

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਲਗਭਗ ਤਿੰਨ ਹਫ਼ਤਿਆਂ ਵਿੱਚ ਪਹਿਲੀ ਵਾਰ ਥਾਈਲੈਂਡ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ
  4. ਛੂਹਣ ਵਾਲੀ ਸਤਹ ਨੂੰ ਰੋਜ਼ਾਨਾ ਕੀਟਾਣੂਰਹਿਤ ਕਰੋ- ਸਿਹਤ ਮੰਤਰਾਲਾ

    ਕੋਰੋਨਾਵਾਇਰਸ ਤੋਂ ਬਚਣ ਲਈ ਸਿਹਤ ਮੰਤਰਾਲੇ ਵਲੋਂ ਲਗਾਤਾਰ ਸੁਝਾਅ ਦਿੱਤੇ ਜਾ ਰਹੇ ਹਨ।

    ਜਿਹੜੀ ਸਤਹ ਨੂੰ ਅਕਸਰ ਛੂੂਹਣਾ ਹੈ, ਉਸ ਨੂੰ ਲਗਾਤਾਰ ਸਾਫ਼ ਕਰੋ ਅਤੇ ਕੀਟਾਣੂ ਰਹਿਤ ਰੱਖੋ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਪੰਜਾਬ ਵਿੱਚ ਮਾਸਕ ਨਾ ਪਾਉਣ ਤੇ ਥੁੱਕਣ ਕਾਰਨ ਚਲਾਨ ਕੱਟੇ-ਕੈਪਟਨ ਅਮਰਿੰਦਰ ਸਿੰਘ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਨਿਰਾਸ਼ਾ ਜਾਹਿਰ ਕੀਤੀ ਹੈ ਕਿ ਕੁਝ ਲੋਕ ਨਾ ਤਾਂ ਮਾਸਕ ਪਾ ਰਹੇ ਹਨ ਅਤੇ ਨਾ ਹੀ ਹੋਰਨਾਂ ਸਾਵਧਾਨੀਆਂ ਵਰਤ ਰਹੇ ਹਨ।

    ਉਨ੍ਹਾਂ ਦੱਸਿਆ, “ਕੱਲ੍ਹ 4600 ਚਲਾਨ ਮਾਸਕ ਨਾ ਪਾਉਣ ਕਾਰਨ ਕੱਟੇ ਗਏ, 160 ਚਲਾਨ ਸੜਕ 'ਤੇ ਥੁੱਕਣ ਲਈ ਅਤੇ 20-25 ਚਲਾਨ ਸੋਸ਼ਲ ਡਿਸਟੈਂਸਿੰਗ ਖਿਲਾਫ਼ ਕੱਟੇ ਗਏ।”

    “ਸਰਕਾਰ ਇਕੱਲੇ ਹੀ ਕੋਵਿਡ-19 ਖਿਲਾਫ਼ ਜੰਗ ਨਹੀਂ ਲੜ ਸਕਦੀ। ਇਸ ਲਈ ਮੈਂ ਸਭ ਦੇ ਸਹਿਯੋਗ ਦੀ ਅਪੀਲ ਕਰਦਾ ਹਾਂ।”

    ਕਿਸੇ ਵੀ ਫਲੂ ਜਾਂ ਬੁਖਾਰ ਨੂੰ ਹਲਕੇ ਵਿੱਚ ਨਾ ਲਓ। ਥਕਾਨ, ਬਦਨ ਦਰਦ ਹੈ ਤਾਂ ਇਸ ਨੂੰ ਆਮ ਨਾ ਸਮਝੋ, ਡਾਕਟਰ ਕੋਲ ਜਾਓ। ਸਮੇਂ ਸਿਰ ਚਲੇ ਗਏ ਤਾਂ ਇਲਾਜ ਹੋ ਜਾਏਗਾ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਅਫ਼ਰੀਕੀ-ਅਮਰੀਕੀ ਲੋਕਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਇੱਕ ਵਿਅਕਤੀ ਕੋਰੋੋਨਾ ਪੌਜ਼ਿਟਿਵ

    ਆਸਟਰੇਲੀਆ ਦੇ ਨਵੇਂ ਕੇਸਾਂ ਵਿੱਚੋਂ ਇੱਕ ਪੌਜ਼ਿਟਿਵ ਕੇਸ ‘ਬਲੈਕ ਲਾਈਵਜ਼ ਮੈਟਰ’ ਪ੍ਰਦਰਸ਼ਨਕਾਰੀ ਹੈ ਜੋ ਹਜ਼ਾਰਾਂ ਹੋਰ ਲੋਕਾਂ ਨਾਲ ਮੈਲਬੌਰਨ ਦੀ ਰੈਲੀ ਵਿੱਚ ਸ਼ਾਮਲ ਹੋਇਆ ਸੀ।

    ਸਿਹਤ ਅਧਿਕਾਰੀਆਂ ਨੇ ਕਿਹਾ ਕਿ 30 ਵਿਆਂ ਵਿੱਚ ਇਸ ਵਿਅਕਤੀ ਨੇ ਮਾਸਕ ਪਾਇਆ ਹੋਇਆ ਸੀ ਪਰ ਸੰਭਾਵੀ ਤੌਰ 'ਤੇ ਪਹਿਲਾਂ ਹੀ ਲਾਗ ਲੱਗੀ ਹੋਈ ਸੀ।

    ਰੈਲੀ ਤੋਂ ਇੱਕ ਦਿਨ ਬਾਅਦ ਉਹ ਬੀਮਾਰ ਹੋ ਗਿਆ, ਭਾਵ ਇਸਦੀ ਸੰਭਾਵਨਾ ਨਹੀਂ ਕਿ ਉਸ ਨੂੰ ਪ੍ਰਦਰਸ਼ਨ ਰੈਲੀ ਤੋਂ ਲਾਗ ਲੱਗੀ ਹੋਵੇ।

    Protest

    ਤਸਵੀਰ ਸਰੋਤ, EPA

  7. UK: ਇਹ ਗੁਰਦੁਆਰਾ ਕੋਵਿਡ ਮਰੀਜ਼ਾਂ ਤੇ ਰਿਸ਼ਤੇਦਾਰਾਂ ਲਈ ਸਹਾਰਾ ਬਣਿਆ

    ਯੂਕੇ ਦੇ ਸਲੋਅ ਦੇ ਗੁਰਦੁਆਰਾ, ਗੁਰੂ ਮਾਨਿਓ ਗ੍ਰੰਥ ਵਿੱਚ 24 ਘੰਟੇ ਲੰਗਰ ਬਣਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਲੌਕਡਾਊਨ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸੰਗਤ ਇੱਥੇ ਮਿਲ ਕੇ ਲੋੜਵੰਦਾਂ ਲਈ ਲੰਗਰ ਬਣਾ ਰਹੀ ਹੈ।

    ਵੀਡੀਓ ਕੈਪਸ਼ਨ, ਯੂਕੇ ਦੇ ਇਸ ਗੁਰਦੁਆਰਾ ਦਾ ਲੰਗਰ ਘਰਾਂ ਵਿੱਚ ਬੰਦ ਕਈ ਲੋਕਾਂ ਤੇ ਮਰੀਜ਼ਾਂ ਦਾ ਢਿੱਡ ਭਰਦਾ
  8. ਕਿਸਾਨਾਂ ਦਾ ਕਾਇਆਕਲਪ ਹੋਣਾ ਤੈਅ ਹੈ- ਮੋਦੀ

    ਪੀਐੱਮ ਮੋਦੀ ਨੇ ਕਿਸਾਨਾਂ ਦੀ ਮਜ਼ਬੂਤੀ ਦੀ ਗੱਲ ਕਰਦਿਆਂ ਅੱਗੇ ਕਿਹਾ-

    • ਨਵੇਂ ਬਦਲਾਅ ਨਾਲ ਹੁਣ ਕਿਸਾਨਾਂ ਨੂੰ ਆਪਣੀ ਫਸਲ ਦੇਸ ਵਿੱਚ ਕਿਤੇ ਵੀ ਵੇਚਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
    • ਕਿਸਾਨਾਂ ਦਾ ਕਾਇਆਕਲਪ ਹੋਣਾ ਤੈਅ ਹੈ।
    • ਚਾਹੇ ਕਿਸਾਨਾਂ ਦੇ ਖਾਤੇ ਵਿੱਚ ਸਿੱਧ ਪੈਸੇ ਜਮ੍ਹਾ ਕਰਵਾਉਣ ਦੀ ਗੱਲ ਹੋਵੇ, ਪੈਨਸ਼ਨ ਯੋਜਨਾ ਹੋਵੇ, ਜਾਂ ਐਮਐਸਪੀ ਦੀ ਕੀਮਤ ਹੋਵੇ, ਅਸੀਂ ਮਦਦ ਕਰ ਰਹੇ ਹਾਂ
    • ਕਿਸਾਨਾਂ ਨੂੰ ਵੱਡੀ ਮਾਰਕਿਟ ਫੋਰਸ ਵਿਕਸਤ ਕਰਨ ਲਈ ਮਦਦ ਕੀਤੀ ਜਾ ਰਹੀ ਹੈ।
    • ਸਿੱਕਿਮ ਅਤੇ ਉੱਤਰ ਪੂਰਬੀ ਆਰਗੈਨਿਕ ਫਾਰਮਿੰਗ ਦਾ ਵੱਡਾ ਹਬ ਬਣ ਸਕਦਾ ਹੈ।
    • ਕੋਲਕਾਤਾ ਫਿਰ ਤੋਂ ਵੱਡਾ ਲੀਡਰ ਬਣ ਸਕਦਾ ਹੈ।
    Modi

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੀਐੱਮ ਮੋਦੀ ਨੇ ਕਿਹਾ ਕਿਸਾਨਾਂ ਨੂੰ ਵੱਡੀ ਮਾਰਕਿਟ ਫੋਰਸ ਵਿਕਸਤ ਕਰਨ ਲਈ ਮਦਦ ਕੀਤੀ ਜਾ ਰਹੀ ਹੈ
  9. ਕੋਰੋਨਾਵਾਇਰਸ ਨਾਲ ਲੜਾਈ ਵਿੱਚ ਭਾਰਤ ਪਿੱਛੇ ਨਹੀਂ- ਪੀਐੱਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡਿਓ ਕਾਨਫਰੰਸਿੰਗ ਰਾਹੀਂ ਇੰਡੀਅਨ ਚੈਂਬਰ ਆਫ ਕਾਮਰਸ (ਆਈਸੀਸੀ) ਦੇ 95 ਵੇਂ ਸਾਲਾਨਾ ਸੈਸ਼ਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ।

    ਇੰਡੀਅਨ ਚੈਂਬਰ ਆਫ ਕਾਮਰਸ ਆਪਣੇ 95 ਵੇਂ ਸਾਲ ਦੇ ਪੂਰੇ ਹੋਣ 'ਤੇ ਸਾਲਾਨਾ ਸੈਸ਼ਨ ਦਾ ਪ੍ਰਬੰਧ ਕੀਤਾ ਹੈ।

    ਉਨ੍ਹਾਂ ਨੇ ਕਿਹਾ, “ਕੋਰੋਨਾ ਦਾ ਸੰਕਟ ਪੂਰੀ ਦੁਨੀਆਂ ਵਿੱਚ ਹੈ। ਇਸ ਲੜਾਈ ਵਿੱਚ ਸਾਡਾ ਦੇਸ ਜ਼ਰਾ ਵੀ ਪਿੱਛੇ ਨਹੀਂ ਹੈ।

    ਪਰ ਹਰੇਕ ਦੇਸ਼ਵਾਸੀ ਸੰਕਲਪ ਨਾਲ ਭਰਿਆ ਹੋਇਆ ਹੈ ਕਿ ਇਸ ਮੁਸ਼ਕਿਲ ਨੂੰ ਮੌਕੇ ਵਿੱਚ ਬਦਲਣਾ ਹੈ।ਇਸ ਨੂੰ ਦੇਸ ਦਾ ਟਰਨਿੰਗ ਪੁਆਇੰਟ ਬਣਾਉਣਾ ਹੈ। ਇਹ ਹੈ ਆਤਮ-ਨਿਰਭਰ ਭਾਰਤ।”

    "ਆਤਮ ਨਿਰਭਰ ਦਾ ਪਹਿਲਾ ਪਾਠ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ। ਆਤਮ-ਨਿਰਭਰ ਦਾ ਮਕਸਦ ਹੈ ਭਾਰਤ ਕਿਸੇ ਹੋਰ ਦੇਸ 'ਤੇ ਘੱਟ ਤੋਂ ਘੱਟ ਨਿਰਭਰ ਕਰੇ। ਉਨ੍ਹਾਂ ਹੀ ਚੀਜ਼ਾਂ ਦਾ ਐਕਸਪੋਰਟਰ ਭਾਰਤ ਕਿਵੇਂ ਬਣੇ, ਇਸ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ।"

    Modi

    ਤਸਵੀਰ ਸਰੋਤ, Getty Images

  10. ਕੋਰੋਨਾ ਕਾਲਰ ਟਿਊਨ ਵਾਲੀ ਪੰਜਾਬਣ ਜਸਲੀਨ ਨਾਲ ਮੁਲਾਕਾਤ

    ਅੱਜਕਲ੍ਹ ਜਦੋਂ ਵੀ ਫੋਨ ਕਰੋ ਤਾਂ ਇੱਕ ਕਾਲਰ ਟਿਊਨ ਸੁਣਦੀ ਹੈ ਜਿਹੜੀ ਕੋਰੋਨਾਵਾਇਰਸ ਬਾਰੇ ਜਾਗਰੂਕ ਕਰਦਾ ਇੱਕ ਸੰਦੇਸ਼ ਦਿੰਦੀ ਹੈI

    ਕਈ ਲੋਕ ਇਸ ਤੋਂ ਤੰਗ ਵੀ ਹਨ ਅਤੇ ਕਈ ਇਸ ਬਾਰੇ ਚੁਟਕੁਲੇ ਵੀ ਬਣਾ ਰਹੇ ਹਨI ਪਰ ਇਸ ਪਿੱਛੇ ਆਵਾਜ਼ ਕਿਸ ਦੀ ਹੈ?

    ਵੀਡੀਓ ਕੈਪਸ਼ਨ, ਕੋਰੋਨਾ ਕਾਲਰ ਟਿਊਨ ਦੀ ਆਵਾਜ਼, ਪੰਜਾਬੀ ਕੁੜੀ ਜਸਲੀਨ ਭੱਲਾ ਨਾਲ ਮੁਲਾਕਾਤ
  11. ਭਾਰਤ ਵਿੱਚ 24 ਘੰਟਿਆਂ ਵਿੱਚ ਰਿਕਾਰਡ ਮਾਮਲੇ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 9996 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 357 ਮੌਤਾਂ ਹੋਈਆਂ ਹਨ।

    24 ਘੰਟਿਆਂ ਵਿੱਚ ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

    ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਇਸ ਵੇਲੇ ਕੁੱਲ 2,86,579 ਪੌਜ਼ਿਟਿਵ ਮਾਮਲੇ ਹਨ।

    ਇਨ੍ਹਾਂ ਵਿੱਚੋਂ 1,37,448 ਐਕਟਿਵ ਕੇਸ ਹਨ ਜਦੋਂਕਿ 1,41,029 ਮਰੀਜ਼ ਠੀਕ ਹੋ ਗਏ ਹਨ।

    ਭਾਰਤ ਵਿੱਚ ਕੁੱਲ 8102 ਮੌਤਾਂ ਹੋ ਚੁੱਕੀਆਂ ਹਨ।

    India

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਇਸ ਵੇਲੇ ਕੁੱਲ 2,86,579 ਪੌਜ਼ਿਟਿਵ ਮਾਮਲੇ ਹਨ
  12. ਅਦਰਕ ਦਾ ਐਕਸਪੋਰਟ 150% ਵਧਿਆ

    ਪੇਰੂ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਅਦਰਕ ਦਾ ਐਕਸਪੋਰਟ ਲਗਭਗ ਤਿੰਨ ਗੁਣਾ ਹੋ ਗਈ ਹੈ।

    ਕਿਉਂਕਿ ਅਦਰਕ ਨੂੰ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਦੀ ਕਾਬਲੀਅਤ ਨੂੰ ਵਧਾਉਣ ਦੇ ਕੁਦਰਤੀ ਸਰੋਤ ਵਜੋਂ ਵੇਖਿਆ ਜਾ ਰਿਹਾ ਹੈ।

    ਅਧਿਕਾਰੀਆਂ ਨੇ ਕਿਹਾ ਕਿ ਸਾਲ 2019 ਦੀ ਇਸੇ ਤਿਮਾਹੀ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਸਮੁੰਦਰੀ ਜ਼ਹਾਜ਼ਾਂ ਵਿਚ ਬਰਾਮਦ ਵਿਚ 150% ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ।

    ਜ਼ਿਆਦਾਤਰ ਬਰਾਮਦ ਸਪੇਨ, ਨੀਦਰਲੈਂਡਜ਼ ਅਤੇ ਅਮਰੀਕਾ ਵਿੱਚ ਕੀਤੀ ਗਈ ਸੀ।

    ਗਰਮ ਪਾਣੀ ਵਿੱਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨੂੰ ਕਈ ਦੇਸਾਂ ਵਿਚ ਰਵਾਇਤੀ ਠੰਡੇ ਅਤੇ ਫਲੂ ਦੇ ਉਪਾਅ ਵਜੋਂ ਦੇਖਿਆ ਜਾਂਦਾ ਹੈ।

    ਹਾਲਾਂਕਿ ਅਦਰਕ ਇੱਕ ਸਿਹਤਮੰਦ ਭੋਜਨ ਹੈ ਪਰ ਇਹ ਤੁਹਾਨੂੰ ਕੋਰੋਨਾਵਾਇਰਸ ਦੀ ਲਾਗ ਤੋਂ ਨਹੀਂ ਬਚਾਉਂਦਾ।

    Ginger

    ਤਸਵੀਰ ਸਰੋਤ, Getty Images

  13. ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ 20 ਲੱਖ ਤੋਂ ਪਾਰ

    ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 20 ਲੱਖ ਤੋਂ ਵੱਧ ਹੋ ਗਏ ਹਨ। ਬੁੱਧਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਿਰਸ ਦੇ ਕੁੱਲ ਮਾਮਲੇ 20,00,464 ਹੋ ਗਏ।

    ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕੁੱਲ 1,12,924 ਵਿਅਕਤੀਆਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ।

    ਅਮਰੀਕਾ ਦੁਨੀਆਂ ਭਰ ਵਿਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿਚ ਸਭ ਤੋਂ ਅੱਗੇ ਹੈ। ਦੂਜੇ ਨੰਬਰ 'ਤੇ ਬ੍ਰਾਜ਼ੀਲ ਹੈ ਜਿੱਥੇ ਹੁਣ ਤੱਕ ਕੋਰੋਨਾ ਦੀ ਲਾਗ ਦੇ ਕੁੱਲ ਕੇਸ 7.72 ਲੱਖ ਤੋਂ ਵੱਧ ਹਨ।

    ਅਮਰੀਕਾ ਹਰ ਰੋਜ਼ ਲਗਭਗ ਡੇਢ ਲੱਖ ਟੈਸਟ ਕਰ ਰਿਹਾ ਹੈ।

    Coronavirus

    ਤਸਵੀਰ ਸਰੋਤ, Reuters

  14. ਕੋਰੋਨਾਵਾਇਰਸ ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ

    ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

    ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

    ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  15. ਦੱਖਣੀ ਕੋਰੀਆ ਵਿੱਚ ਮੁੜ ਕੋਰੋਨਾਵਾਇਰਸ ਦੇ ਮਾਮਲੇ ਵਧਣ ਲੱਗੇ

    ਦੱਖਣੀ ਕੋਰੀਆ ‘ਚ ਬੁੱਧਵਾਰ (10 ਜੂਨ) ਨੂੰ ਕੋਰੋਨਾ ਦੇ ਨਵੇਂ 50 ਮਾਮਲੇ ਸਾਹਮਣੇ ਆਏ।

    ਇਸ ਤੋਂ ਪਹਿਲਾਂ ਲੰਘੇ ਦੋ ਦਿਨਾਂ ਵਿੱਚ ਲਾਗ ਦੇ 40 ਤੋਂ ਵੀ ਘੱਟ ਮਾਮਲੇ ਆਏ ਸਨ। ਇਨ੍ਹਾਂ ਵਿੱਚੋਂ ਕੁਝ ਮਾਮਲੇ ਲੋਕਲ ਟ੍ਰਾਂਸਮਿਸ਼ਨ ਦੇ ਵੀ ਹਨ।

    ਦੱਖਣੀ ਕੋਰੀਆ ‘ਚ ਲਾਗ ਦੇ ਲਗਭਗ 12 ਹਜਾਰ ਮਾਮਲੇ ਹਨ ਅਤੇ ਹੁਣ ਤੱਕ ਇੱਥੇ 276 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

    ਦੱਖਣੀ ਕੋਰੀਆ

    ਤਸਵੀਰ ਸਰੋਤ, Getty Images

  16. 'ਸ਼ਾਹੀ' ਵਿਆਹ ਕਰਵਾਉਣ ਦੀ ਤਾਂਘ ਰੱਖਣ ਵਾਲੇ ਜ਼ਰਾ ਧਿਆਨ ਦੇਣ - 5 ਅਹਿਮ ਖ਼ਬਰਾਂ, ਵੱਡੇ ਵਿਆਹ ਛੋਟੇ ਵਿਆਹਾਂ 'ਚ ਕਿਵੇਂ ਬਦਲੇ, ਪਾਰਲੇ ਬਿਸਕੁਟਾਂ ਦਾ ਕਿਹੜਾ ਰਿਕਾਰਡ ਬਣਿਆ ਸਣੇ 5 ਅਹਿਮ ਖ਼ਬਰਾਂ

    • ਪੰਜਾਬ ਵਿੱਚ ਸਾਦੇ ਵਿਆਹਾਂ ਨੂੰ ਤਰਜੀਹ ਕਿਉਂ?
    • ਬਿਨਾਂ ਲੱਛਣਾਂ ਵਾਲੇ ਮਰੀਜਾਂ ਦੇ ਲਾਗ ਫੈਲਾਉਣ ਦੀ ਗੁੱਥੀ ਅਜੇ ਵੀ ਅਣਸੁਲਝੀ ਕਿਉਂ

    ਇਨ੍ਹਾਂ ਸਣੇ ਅਹਿਮ ਖ਼ਬਰਾਂ ਹੋਰ ਵੀ ਹਨ, ਇੱਥੇ ਪੜ੍ਹੋ 5 ਅਹਿਮ ਖ਼ਬਰਾਂ

    ਵਿਆਹ

    ਤਸਵੀਰ ਸਰੋਤ, Getty Images

  17. ਧੁੱਪ ਸੇਕਣ ਤੇ ਕੀਟਾਣੂ ਨਾਸ਼ਕ ਟੀਕੇ ਨਾਲ ਕੋਰੋਨਾ ਦਾ ਇਲਾਜ ਕਿੰਨਾ ਕਾਰਗਰ

    ਕੀ ਸਰੀਰ ਨੂੰ ਧੁੱਪ ਦੀ ਲੋੜ ਹੁੰਦੀ ਹੈ?

    ਧੁੱਪ ਵਿਚ ਬੈਠਣ ਨਾਲ ਸਾਡਾ ਸਰੀਰ ਵਿਟਾਮਿਨ -ਡੀ ਤਿਆਰ ਕਰ ਲੈਂਦਾ ਹੈ, ਪਰ ਸਵਾਲ ਇਹ ਹੈ ਕਿ ਭਾਰਤ ਵਾਲੇ ਮੁਲਕਾਂ ਵਿਚ ਜਿੱਥੇ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਤਾਪਮਾਨ 40-45 ਡਿਗਰੀ ਵਿਚਾਲੇ ਆਮ ਹੀ ਹੋ ਜਾਂਦਾ ਹੈ ਤੇ ਇੱਥੇ ਵੀ ਕੇਸ ਵਧ ਰਹੇ ਹਨ ਤਾਂ ਉਕਤ ਦਲੀਲ ਵਿਚ ਦਮ ਨਹੀਂ ਦਿਖਦਾ।

    ਪੂਰੀ ਜਾਣਕਾਰੀ ਇੱਥੇ ਕਲਿੱਕ ਕਰਕੇ ਲਓ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  18. UK ਦਾ ਇਹ ਗੁਰਦੁਆਰਾ ਕੋਵਿਡ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਇੰਝ ਸਹਾਰਾ ਬਣਿਆ

    ਵੀਡੀਓ ਕੈਪਸ਼ਨ, ਯੂਕੇ ਦੇ ਇਸ ਗੁਰਦੁਆਰਾ ਦਾ ਲੰਗਰ ਘਰਾਂ ਵਿੱਚ ਬੰਦ ਕਈ ਲੋਕਾਂ ਤੇ ਮਰੀਜ਼ਾਂ ਦਾ ਢਿੱਡ ਭਰਦਾ
  19. ਸ਼੍ਰੀਲੰਕਾ ਵਿੱਚ ਮੁੜੀ ਮੁਲਤਵੀ ਹੋਈਆਂ ਆਮ ਚੋਣਾਂ

    ਸ਼੍ਰੀਲੰਕਾ ਵਿੱਚ ਹੁਣ ਆਮ ਚੋਣਾਂ 5 ਅਗਸਤ ਨੂੰ ਹੋਣਗੀਆਂ।

    ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਣ ਚੋਣ ਕਮਿਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ।

    ਚੋਣ ਕਮਿਸ਼ਨ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਤੋਂ ਸਹਿਮਤੀ ਮਿਲਣ ਤੋਂ ਬਾਅਦ ਇਹ ਤਾਰੀਕ ਤੈਅ ਕੀਤੀ ਗਈ ਹੈ।

    ਸ੍ਰੀਲੰਕਾ

    ਤਸਵੀਰ ਸਰੋਤ, Getty Images

  20. ਹਰ ਵਾਰ ਵਰਗੀਆਂ ‘ਵੱਡੀਆਂ ਤੇ ਸ਼ਾਹੀ’ ਨਹੀਂ ਹੋਣਗੀਆਂ ਓਲੰਪਿਕ ਖੇਡਾਂ

    ਟੋਕੀਓ 2020 ਦੇ ਸੀਈਓ ਤੋਸ਼ਿਰੋ ਮਤੋ ਨੇ ਕਿਹਾ ਕਿ ਇਸ ਵਾਰ ਓਲੰਪਿਕ ਖੇਡਾਂ ਬਹੁਤੀਆਂ ਵੱਡੀਆਂ ਨਹੀਂ ਹੋਣਗੀਆਂ।

    ਉਨ੍ਹਾਂ ਕਿਹਾ ਕਿ ਇਸ ਵਾਰ ਇਹ ਸਾਦੀਆਂ ਹੋਣਗੀਆਂ।

    ਓਲੰਪਿਕ ਗੇਮਜ਼ ਜੁਲਾਈ ਵਿੱਚ ਹੋਣੀਆਂ ਤੈਅ ਸੀ ਪਰ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਇਨ੍ਹਾਂ ਨੂੰ ਟਾਲਣਾ ਪਿਆ।

    Olympics

    ਤਸਵੀਰ ਸਰੋਤ, Getty Images