ਕੋਰੋਨਾਵਾਇਰਸ ਅਪਡੇਟ: ਨਿਊਜ਼ੀਲੈਂਡ ਨੇ ਖ਼ਤਮ ਕੀਤੀਆਂ ਪਾਬੰਦੀਆਂ; ਨਿਊ ਯਾਰਕ ਸ਼ਹਿਰ ਦੁਬਾਰਾ ਖੁੱਲ੍ਹਣਾ ਸ਼ੁਰੂ

ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 70 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ ਵੀ 4 ਲੱਖ ਤੋਂ ਟੱਪੀ

ਲਾਈਵ ਕਵਰੇਜ

  1. ਧਾਰਮਿਕ ਥਾਵਾਂ ਖੁੱਲ੍ਹੀਆਂ: ਸ਼ਰਧਾਲੂ ਕਹਿੰਦੇ, 'ਪਹਿਲਾਂ ਵਾਂਗ ਰੌਣਕਾਂ ਵਧਣ'

    ਅੱਜ ਤੋਂ ਦੇਸ ਭਰ ਵਿੱਚ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ। ਸਰਕਾਰ ਤੇ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।

    ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੋਂ ਲੈ ਕੇ ਨਾਢਾ ਸਾਹਿਬ ਤੱਕ ਸੰਗਤਾਂ ਨੇ ਮੱਥਾ ਟੇਕਿਆ ਹੈ।

    ਵੀਡੀਓ ਕੈਪਸ਼ਨ, ਧਾਰਮਿਕ ਥਾਵਾਂ ਖੁੱਲ੍ਹੀਆਂ: ਸ਼ਰਧਾਲੂ ਕਹਿੰਦੇ, 'ਪਹਿਲਾਂ ਵਾਂਗ ਰੌਣਕਾਂ ਵਧਣ'
  2. ਅਰਵਿੰਦ ਕੇਜਰੀਵਾਲ ਨੂੰ ਬੁਖਾਰ, ਹੋਵੇਗਾ ਕੋਰੋਨਾ ਟੈਸਟ- ਏਐੱਨਆਈ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੁਖਾਰ ਅਤੇ ਗਲ਼ੇ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।

    ਅਜਿਹੀਆਂ ਖਬਰਾਂ ਹਨ ਕਿ ਉਨ੍ਹਾਂ ਨੇ ਘਰ ਵਿੱਚ ਸੈਲਫ਼ ਆਈਸੋਲੇਟ ਕਰ ਲਿਆ ਹੈ।

    ਮੁੱਖ ਮੰਤਰੀ ਦੀਆਂ ਸਾਰੀਆਂ ਤੈਅ ਬੈਠਕਾਂ ਮੰਗਲਵਾਰ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

    ਹਾਲਾਂਕਿ ਦਿੱਲੀ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਸਿਹਤ ਬਾਰੇ ਕੋਈ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

    Kejriwal

    ਤਸਵੀਰ ਸਰੋਤ, ANI

  3. ਸਿੰਗਾਪੁਰ ਵਿੱਚ ਟ੍ਰੈਕਿੰਗ ਡਿਵਾਇਸ ਦਾ ਵਿਰੋਧ ਸ਼ੁਰੂ

    ਸਿੰਗਾਪੁਰ ਵਿੱਚ ਸੰਭਾਵੀ ਟ੍ਰੈਕਿੰਗ ਡਿਵਾਇਸ ਪਹਿਣਨ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਹੈ।

    ਇਸ ਸਬੰਧੀ ਇੱਕ ਆਨਲਾਈਨ ਪਟੀਸ਼ਨ ਦੁਆਰਾ ਸੋਸ਼ਲ ਡਿਸਟੈਂਸਿੰਗ ਰਾਹੀਂ ਵਿਰੋਧ ਕੀਤਾ ਜਾ ਰਿਹਾ ਹੈ।

    ਪਿਛਲੇ ਸ਼ੁੱਕਰਵਾਰ ਨੂੰ ਦੇਸ ਦੀ ਸੰਸਦ ਵਿੱਚ ਅਜਿਹੀ ਟ੍ਰੈਕਿੰਗ ਡਿਵਾਇਸ ਬਾਰੇ ਚਰਚਾ ਹੋਈ ਸੀ, ਜਦੋਂ ਇੱਕ ਟ੍ਰੈਕਿੰਗ ਐਪ ਉਮੀਦ ਅਨੁਸਾਰ ਕੰਮ ਨਹੀਂ ਸਕੀ।

    ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਇਹ ਡਿਵਾਇਸ ਲਾਜ਼ਮੀ ਹੋਵੇਗੀ ਜਾਂ ਨਹੀਂ ਪਰ ਇਸ ਆਈਡੀਆ ਕਾਰਨ ਇੱਕ ਆਨਲਾਈਨ ਪਟੀਸ਼ਨ ਜ਼ਰੂਰ ਪਾ ਦਿੱਤੀ ਗਈ ਹੈ ਜਿਸ 'ਤੇ ਹਫਤੇ ਦੇ ਅਖੀਰ ਵਿੱਚ ਕਰੀਬ 30,000 ਦਸਤਖਤ ਇਕੱਠੇ ਕੀਤੇ ਗਏ ਹਨ।

    ਆਨਲਾਈਨ ਪਟੀਸ਼ਨ ਵਿੱਚ ਕਿਹਾ ਗਿਆ ਹੈ, “ਅਸੀਂ - ਸਿੰਗਾਪੁਰ ਦੇ ਆਜ਼ਾਦ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ।

    ਇਸ ਡਿਵਾਇਸ ਦੀ ਨਿੰਦਾ ਕਰਦੇ ਹਾਂ ਜੋ ਕਿ ਸਾਡੀ ਨਿੱਜਤਾ, ਨਿੱਜੀ ਜਗ੍ਹਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਆਜ਼ਾਦੀ ਦੇ ਸਾਡੇ ਅਧਿਕਾਰਾਂ ਦੀ ਉਲੰਘਣਾ ਹੈ।”

    ਸਿੰਗਾਪੁਰ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ ਵਿੱਚੋਂ ਇੱਕ ਹੈ ਜਿੱਥੇ 37,000 ਤੋਂ ਵੱਧ ਲਾਗ ਮਾਮਲੇ ਸਾਹਮਣੇ ਆ ਚੁੱਕੇ ਹਨ।

    Singapore

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਕੋਵਿਡ -19 ਬਾਰੇ ਚੇਤਾਵਨੀ ਦੇਣ ਲਈ ਸਿੰਗਾਪੁਰ ਵਿੱਚ ਟ੍ਰੈਕਿੰਗ ਡਿਵਾਇਸ ਪਹਿਣਨ ਬਾਰੇ ਚਰਚਾ ਹੋ ਰਹੀ ਹੈ
  4. ਕੋਰੋਨਾਵਾਇਰਸ ਕਾਰਨ ਅਮਰੀਕਾ ਦਾ ਸਭ ਤੋਂ ਪ੍ਰਭਾਵਿਤ ਨਿਊਯਾਰਕ ਸ਼ਹਿਰ ਫਿਰ ਖੁੱਲ੍ਹ ਰਿਹਾ ਹੈ

    ਅਮਰੀਕਾ ਦਾ ਨਿਊਯਾਰਕ ਸ਼ਹਿਰ ਸੋਮਵਾਰ ਤੋਂ ਗੈਰ-ਜ਼ਰੂਰੀ ਸਮਾਨ ਦੇ ਵਪਾਰ ਲਈ ਖੁੱਲ੍ਹ ਰਿਹਾ ਹੈ।

    ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦਾ ਹੌਟਸਪੌਟ ਰਹੇ ਨਿਊਯਾਰਕ ਸ਼ਹਿਰ ਵਿੱਚ ਹਾਲਾਤ ਹੁਣ ਆਮ ਵਾਂਗ ਦਿਖਾਈ ਦੇ ਰਹੇ ਹਨ।

    ਨਿਊਯਾਰਕ ਸਹਿਰ 'ਫੇਜ਼ -1' ਵਿੱਚ ਕੁਝ ਤਬਦੀਲੀਆਂ ਦੇ ਨਾਲ ਖੋਲ੍ਹਣ ਦਾ ਮਤਲਬ ਹੈ ਕਿ ਉਸਾਰੀ, ਨਿਰਮਾਣ ਅਤੇ ਪ੍ਰਚੂਨ ਖੇਤਰ ਵਿੱਚ ਲਗਭਗ 4 ਮਿਲੀਅਨ ਲੋਕ ਕੰਮ 'ਤੇ ਪਹੁੰਚਣਗੇ।

    ਸ਼ਹਿਰ ਦੇ ਸਬਵੇਅ ਰੇਲਵੇ ਸਿਸਟਮ ਦੁਆਰਾ ਯਾਤਰਾ ਕਰਨ ਵਾਲੇ ਲਗਭਗ 95 ਫੀਸਦ ਲੋਕ ਕੰਮ 'ਤੇ ਪਰਤਣਗੇ। ਹਾਲਾਂਕਿ ਸਭ ਨੂੰ ਕੁਝ ਸਾਵਧਾਨੀਆਂ ਰੱਖਣ ਲਈ ਕਿਹਾ ਗਿਆ ਹੈ।

    ਨਿਊਯਾਰਕ ਵਿੱਚ ਕੋਰੋਨਾਵਾਇਰਸ ਦੇ 2 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ 21,844 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।

    Coronavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਪ੍ਰਸ਼ਾਸਨ ਮੁਤਾਬਕ ਕੋਰੋਨਾਵਾਇਰਸ ਦਾ ਹੌਟਸਪੌਟ ਰਹੇ ਨਿਊਯਾਰਕ ਸ਼ਹਿਰ ਵਿੱਚ ਹਾਲਾਤ ਹੁਣ ਆਮ ਵਾਂਗ ਦਿਖਾਈ ਦੇ ਰਹੇ ਹਨ
  5. ਦਿੱਲੀ ਦੇ ਹਸਪਤਾਲ ਰਿਜ਼ਰਵ ਰੱਖਣ ਬਾਰੇ ਦਿੱਲੀ ਦੇ ਸਿਹਤ ਮੰਤਰੀ ਨੇ ਕੀ ਕਿਹਾ

    ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਰਾਜਧਾਨੀ ਦੇ ਹਸਪਤਾਲਾਂ ਨੂੰ ਦਿੱਲੀਵਾਸੀਆਂ ਲਈ ਰਾਖਵੇਂ ਕਰਨ ਲਈ ਸਫਾਈ ਦਿੱਤੀ ਹੈ।

    ਉਨ੍ਹਾਂ ਕਿਹਾ, “ਜੇਕਰ ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਨੂੰ ਸਮੇਂ ਸਿਰ ਭਾਰਤ ਆਉਣ ਤੋਂ ਰੋਕ ਦਿੱਤਾ ਹੁੰਦਾ ਤਾਂ ਸਥਿਤੀ ਬਿਹਤਰ ਹੁੰਦੀ। ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਵਾਸੀਆਂ ਨੂੰ ਹਸਪਤਾਲ ਦੀ ਜ਼ਰੂਰਤ ਹੈ। ਗੁਆਂਢੀ ਸੂਬਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੇਸ ਘੱਟ ਹਨ।

    ਇਸ ਲਈ ਇਹ ਕੋਈ ਵੱਡਾ ਮੁੱਦਾ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਇਸ ਵੇਲੇ 8500-9000 ਬੈੱਡ ਹਨ। ਅਸੀਂ ਇਸਨੂੰ ਅਗਲੇ 15 ਦਿਨਾਂ ਵਿੱਚ 15 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਕਰਨਾ ਚਾਹੁੰਦੇ ਹਾਂ। ਕਿਉਂਕਿ ਲਾਗ ਦੇ ਮਾਮਲੇ ਹਰ ਦੋ ਹਫ਼ਤਿਆਂ ਵਿੱਚ ਦੁਗਣੇ ਹੋ ਰਹੇ ਹਨ ਇਸ ਲਈ ਸਾਨੂੰ ਅਜਿਹਾ ਲੱਗਦਾ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ 56 ਹਜ਼ਾਰ ਕੇਸ ਹੋਣਗੇ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਨਿਊਜ਼ੀਲੈਂਡ ਵਿੱਚ ਬਾਰਡਰ ਫਿਲਹਾਲ ਸੀਲ ਰਹਿਣਗੇ

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦਾ ਕਹਿਣਾ ਹੈ ਕਿ ਦੇਸ ਦੇ ਬਾਰਡਰ ਫਿਲਹਾਲ ਬੰਦ ਰਹਿਣਗੇ।

    ਉਨ੍ਹਾਂ ਨੇ ਕਿਹਾ, "ਸਾਡੀਆਂ ਸਰਹੱਦਾਂ ਸਾਡੀ ਰੱਖਿਆ ਦੀ ਪਹਿਲੀ ਲਾਈਨ ਬਣੀਆਂ ਹੋਈਆਂ ਹਨ ਕਿਉਂਕਿ ਸਾਡਾ ਮਕਸਦ ਹੈ ਵਾਇਰਸ ਨੂੰ ਨਾ ਲਿਆਉਣਾ।"

    “ਬਾਰਡਰ ਬੰਦ ਰਹਿਣਗੇ, ਸਰਹੱਦ ‘ਤੇ ਸਾਡੀ ਪ੍ਰਬੰਧਿਤ ਆਈਸੋਲੇਸ਼ਨ ਜਾਰੀ ਰਹੇਗੀ ਅਤੇ ਇਹ ਸਾਡੇ ਲਈ ਹਮੇਸ਼ਾ ਵਾਂਗ ਮਹੱਤਵਪੂਰਣ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸੰਭਾਵੀ ਰਾਹ ਹੈ।

    "ਅਤੇ ਇਹ ਮਹੱਤਵਪੂਰਣ ਹੈ ਕਿਉਂਕਿ ਅਸੀਂ ਪਹਿਲੇ ਪੱਧਰ 'ਤੇ ਨਹੀਂ ਜਾਣਾ ਚਾਹੁੰਦੇ, ਅਸੀਂ ਉੱਥੇ ਹੀ ਰਹਿਣਾ ਚਾਹੁੰਦੇ ਹਾਂ।"

    ਨਿਊਜੀਲੈਂਡ "ਟਰੈਵਲ ਬਬਲ" ਖੋਲ੍ਹਣ ਬਾਰੇ ਆਸਟਰੇਲੀਆ ਨਾਲ ਚਰਚਾ ਕਰ ਰਿਹਾ ਹੈ, ਜਿੱਥੇ ਬਹੁਤ ਘੱਟ ਕੇਸ ਹਨ।

    Coronavirus

    ਤਸਵੀਰ ਸਰੋਤ, AFP/Getty Images

    ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦਾ ਕਹਿਣਾ ਹੈ ਕਿ ਦੇਸ ਦੇ ਬਾਰਡਰ ਫਿਲਹਾਲ ਬੰਦ ਰਹਿਣਗੇ।
  7. ਕੋਰੋਨਾਵਾਇਰਸ: ਇਹ ਕੋਈ ਆਖ਼ਰੀ ਮਹਾਮਾਰੀ ਨਹੀਂ ਹੈ, ਕੀ ਹਨ ਇਨ੍ਹਾਂ ਦੇ ਮੁੱਖ ਕਾਰਨ

    ਮਾਹਿਰਾਂ ਨੇ ਇੱਕ ਅਧਿਐਨ ਕੀਤਾ ਹੈ ਕਿ ਨਵੀਆਂ ਮਹਾਂਮਾਰੀਆਂ ਕਿਵੇਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇਹ ਰਾਇ ਪੇਸ਼ ਕੀਤੀ ਹੈ।

    ਇਸ ਅਧਿਐਨ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ ਇੱਕ ਪੈਟਰਨ ਦੀ ਪਛਾਣ ਕਰਨ ਦੀ ਵਿਧੀ ਵਿਕਸਿਤ ਕਰ ਲਈ ਹੈ, ਜਿਸ ਨਾਲ ਮਨੁੱਖਾਂ ਲਈ ਸੰਭਾਵੀ ਖ਼ਤਰਾ ਬਣ ਸਕਣ ਵਾਲੀਆਂ ਬੀਮਾਰੀਆਂ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ।

    ਇਸ ਰਿਸਰਚ ਦੀ ਅਗਵਾਈ ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ਦੇ ਸਾਇੰਸਦਾਨ ਕਰ ਰਹੇ ਹਨ।

    ਲਿਵਰਪੂਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੈਥਿਊ ਬਾਇਲਸ ਨੇ ਬੀਬੀਸੀ ਨੂੰ ਦੱਸਿਆ, "ਪਿਛਲੇ ਵੀਹ ਸਾਲਾਂ ਦੌਰਾਨ ਸਾਨੂੰ 6 ਮਹੱਤਵਪੂਰਨ ਖ਼ਤਰੇ ਸਨ- ਸਾਰਸ, ਮਾਰਸ, ਈਬੋਲਾ, ਏਵੀਅਨ ਫਲੂ ਅਤੇ ਸਵਾਈਨ ਫਲੂ। ਅਸੀਂ ਪੰਜ ਗੋਲੀਆਂ ਤੋਂ ਤਾਂ ਬਚ ਲਏ ਪਰ ਛੇਵੀ ਨੇ ਸਾਨੂੰ ਦਬੋਚ ਲਿਆ।”

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਗਲਾਂ ਦੇ ਨੇੜੇ ਬਣੇ ਵਾੜੇ ਉਹ ਸਰਹੱਦਾਂ ਹਨ ਜਿੱਥੋਂ ਜੰਗਲਾਂ ਦੀਆਂ ਬੀਮਾਰੀਆਂ ਮਨੁੱਖਾਂ ਵੱਲ ਸੌਖਿਆਂ ਹੀ ਵਧ ਸਕਦੀਆਂ ਹਨ
  8. ਕੋਰੋਨਾਵਾਇਰਸ ਪਾਕਿਸਤਾਨ: ਪੰਜਾਬ ਤੇ ਸਿੰਧ ਵਿੱਚ ਸਭ ਤੋਂ ਵੱਧ ਕੇਸ

    ਪਾਕਿਸਤਾਨ ਵਿੱਚ ਲਗਾਤਾਰ ਦੂਜੇ ਦਿਨ 5000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਇਸ ਕਾਰਨ ਦੇਸ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 1,00,000 ਤੋਂ ਵੱਧ ਹੋ ਗਈ ਹੈ।

    ਸਿੰਧ ਅਤੇ ਪੰਜਾਬ ਹਰੇਕ ਪ੍ਰਾਂਤ ਵਿੱਚ 37,000 ਤੋਂ ਵੱਧ ਕੇਸ ਹਨ ਜੋ ਕਿ ਦੇਸ ਦੇ ਤਿੰਨ-ਚੌਥਾਈ ਕੇਸਾਂ ਦਾ ਹਿੱਸਾ ਹੈ।

    ਮੌਤਾਂ ਦੀ ਵੱਧ ਰਹੀ ਗਿਣਤੀ ਕਾਰਨ ਡਰ ਹੈ ਕਿ ਹਸਪਤਾਲਾਂ ਉੱਤੇ ਵਾਧੂ ਭਾਰ ਪੈ ਸਕਦਾ ਹੈ।

    ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੇਸ ਵਿੱਚ ਹੁਣ ਤੱਕ 2,032 ਮੌਤਾਂ ਹੋਈਆਂ ਹਨ।

    ਪਿਛਲੇ ਮਹੀਨੇ ਪਾਕਿਸਤਾਨ ਨੇ ਜਿਆਦਾਤਰ ਲੌਕਡਾਊਨ ਪਾਬੰਦੀਆਂ ਨੂੰ ਹਟਾ ਦਿੱਤਾ ਸੀ।

    pakistan

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਕੋਰੋਨਾਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 1,00,000 ਤੋਂ ਪਾਰ ਹੋ ਗਈ ਹੈ
  9. ਪੰਜਾਬ ਸਣੇ ਭਾਰਤ ਵਿਚ ਅੱਜ ਤੋਂ ਖੁੱਲ੍ਹ ਰਹੇ ਮੌਲਜ਼ ਤੇ ਧਾਰਮਿਕ ਸਥਾਨਾਂ ਉੱਤੇ ਜਾਣ ਲਈ ਇਹ ਨੇ ਨਿਯਮ

    ਚੰਡੀਗੜ੍ਹ ਨੇੜੇ ਪੰਚਕੂਲਾ ਵਿਖੇ ਮਨਸਾ ਦੇਵੀ ਮੰਦਰ ਵਿੱਚ ਪ੍ਰਵੇਸ਼ ਦੁਆਰ ਕੋਲ ਸੈਨੇਟਾਈਜਰ ਦਾ ਟਨਲ ਲਾ ਦਿੱਤਾ ਗਿਆ ਹੈ। ਸਫਾਈ ਅਭਿਆਨ ਵੀ ਕੀਤਾ ਗਿਆ ਹੈ।

    8 ਜੂਨ ਤੋਂ ਧਾਰਿਮਕ ਸਥਾਨ, ਮੌਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ 'ਤੇ ਤਿਆਰੀ ਕੀਤੀ ਗਈ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤੋਂ ਸਾਰੀਆਂ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ।

    ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਮਐੱਸ ਯਾਦਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੰਦਰ ਖੁੱਲ੍ਹਣ ਤੋਂ ਬਾਅਦ ਸਿਰਫ਼ ਲੋਕਾਂ ਨੂੰ ਆਨ ਲਾਈਨ ਰਜਿਸਟਰੇਸ਼ਨ ਕਰਾ ਕੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    coronavirus

    ਤਸਵੀਰ ਸਰੋਤ, Getty Images

  10. ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ

    ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।

    ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।

    ਦੁਨੀਆਂ ਅਜੇ ਵੀ ਇਸ ਵਾਇਰਸ ਬਾਰੇ ਬਹੁਤ ਘੱਟ ਜਾਣਦੀ ਹੈ। ਸਿਰਫ਼ ਵਿਗਿਆਨੀ ਜਾਂ ਖੋਜਕਰਤਾ ਇਨ੍ਹਾਂ ਜਵਾਬਾਂ ਨੂੰ ਲੱਭਣ ਲਈ ਕੰਮ ਨਹੀਂ ਕਰ ਰਹੇ, ਘਰ ਬੈਠਾ ਹਰ ਵਿਅਕਤੀ ਆਪਣੇ ਪੱਧਰ 'ਤੇ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  11. ਸਵਾਗਤ ਹੈ ਤੁਹਾਡਾ, ਇਸ ਵੇਲੇ ਤੁਹਾਡੇ ਨਾਲ ਮੈਂ, ਇੰਦਰਜੀਤ ਕੌਰ ਜੁੜ ਚੁੱਕੀ ਹਾਂ। ਖੁਸ਼ਹਾਲ ਲਾਲੀ ਨਾਲ ਮਿਲ ਕੇ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਦੀ ਅਪਡੇਟ ਦੇਵਾਂਗੇ।

  12. ਕੋਰੋਨਾਵਾਇਰਸ ਭਾਰਤ ਅਪਡੇਟ: ਲਾਗ ਦੇ ਮਾਮਲਿਆਂ 'ਚ ਵਾਧਾ ਜਾਰੀ

    ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ।

    ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਲਾਗ ਦੇ 9,983 ਮਾਮਲੇ ਸਾਹਮਣੇ ਆਏ।

    ਭਾਰਤ ਵਿੱਚ ਲਾਗ ਦੇ ਕੁਲ 2,56,611 ਪੌਜ਼ਿਟਿਵ ਮਾਮਲੇ ਹੋ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 7,135 ਤੱਕ ਪਹੁੰਚ ਗਈ ਹੈ।

    ਇਸ ਤੋਂ ਇਲਾਵਾ 1,24,095 ਕੋਰੋਨਾਵਾਇਰਸ ਦੇ ਮਰੀਜ਼ ਠੀਕ ਹੋ ਚੁੱਕੇ ਹਨ।

    ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਲਾਗ ਦੇ 9,971 ਮਾਮਲੇ ਸਾਹਮਣੇ ਆਏ ਸਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 9,983 ਮਾਮਲੇ ਸਾਹਮਣੇ ਆਏ (ਸੰਕੇਤਕ ਤਸਵੀਰ)
  13. ਦਰਬਾਰ ਸਾਹਿਬ ਦਾਖਲ ਹੋਣ ਤੋਂ ਪਹਿਲਾਂ ਤਾਪਮਾਨ ਚੈੱਕਅਪ

    ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਤੋਂ ਸਾਰੇ ਧਾਰਮਿਕ ਅਸਥਾਨ ਮੁੜ ਤੋਂ ਖੁੱਲ੍ਹ ਰਹੇ ਹਨ।

    ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਥਰਮਲ (ਤਾਪਮਾਨ) ਚੈੱਕਅਪ ਕੀਤਾ ਜਾ ਰਿਹਾ ਹੈ।

    ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਇੱਕ ਸ਼ਰਧਾਲੂ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਮਾਸਕ ਪਾ ਕੇ ਰੱਖੋ ਤੇ ਵਾਰ-ਵਾਰ ਹੱਥ ਸੈਨੇਟਾਈਜ਼ ਕਰਦੇ ਰਹੋ। "

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕੋਰੋਨਾਵਾਇਰਸ ਲੌਕਡਾਊਨ ਕਰਕੇ ਦੁਨੀਆਂ ਭਰ ਵਿੱਚ ਟ੍ਰੈਵਲ ਕਰਨ ਵਾਲਿਆਂ 'ਤੇ ਕੀ ਅਸਰ?

    ਕੋਰੋਨਾਵਾਇਰਸ ਕਾਰਨ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਯਾਤਰਾ ’ਤੇ ਪਾਬੰਦੀ ਲੱਗ ਗਈ ਹੈ।

    ਅੰਕੜਿਆਂ ਦੇ ਮੁਤਾਬਕ ਦੁਨੀਆਂ ਭਰ ਵਿੱਚ ਸੈਰ-ਸਪਾਟਾ ਇੰਡਸਟਰੀ ਨਾਲ ਜੁੜੇ ਲਗਭਗ ਸਾਢੇ ਸੱਤ ਕਰੋੜ ਨੌਕਰੀਆਂ ਜਾ ਸਕਦੀਆਂ ਹਨ।

    ਭਾਰਤ ਵਿੱਚ ਵੀ ਇਸ ਉਦਯੋਗ ’ਤੇ ਕੋਰੋਨਾਵਾਇਰਸ ਕਰਕੇ ਭਾਰੀ ਖ਼ਤਰਾ ਹੈ। ਦੇਸ ਦੀ ਟੂਰਿਜ਼ਮ ਇੰਡਸਟਰੀ ਨੂੰ ਲਗਭਗ 8500 ਕਰੋੜ ਦਾ ਨੁਕਸਾਨ ਹੋ ਸਕਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ ਕਰਕੇ ਦੁਨੀਆਂ ਭਰ ਵਿੱਚ ਟ੍ਰੈਵਲ ਕਰਨ ਵਾਲਿਆਂ 'ਤੇ ਕੀ ਅਸਰ?
  15. ਅਮਰੀਕਾ ਵਿਚ ਕੋਰੋਨਾ ਕਾਰਨ ਹੋਈਆਂ 1,10,000 ਮੌਤਾਂ, ਮੁਜ਼ਾਹਰਿਆਂ ਕਰਕੇ ਵੱਧ ਸਕਦੇ ਹਨ ਮਾਮਲੇ

    ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 1,10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਸ ਦੇ ਨਾਲ ਹੀ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਵੀ ਜਾਰੀ ਹਨ, ਜਿਸ ਕਾਰਨ ਵਾਇਰਸ ਦੇ ਵਧਣ ਦਾ ਡਰ ਬਣਿਆ ਹੋਇਆ ਹੈ। ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 20 ਲੱਖ ਤੱਕ ਪਹੁੰਚਣ ਵਾਲੇ ਹਨ। ਬ੍ਰਾਜ਼ੀਲ ਵਿਚ ਕੋਰੋਨਾ ਦਾ ਅੰਕੜਾ 6.72 ਲੱਖ ਅਤੇ ਰੂਸ ਵਿਚ 4.67 ਲੱਖ ਮਾਮਲੇ ਹਨ।

    ਇਨ੍ਹਾਂ ਤੋਂ ਇਲਾਵਾ ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਵੀ ਕੋਵਿਡ -19 ਦੇ ਮਾਮਲੇ ਵੱਧ ਰਹੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. ਨਿਊਜ਼ੀਲੈਂਡ ਹੋਇਆ ਕੋਰੋਨਾਵਾਇਰਸ ਮੁਕਤ

    ਸੋਮਵਾਰ ਨੂੰ ਨਿਊਜ਼ੀਲੈਂਡ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਦੇਸ ਵਿਚ ਕੋਈ ਵੀ ਕੋਵਿਡ -19 ਦਾ ਮਾਮਲਾ ਨਹੀਂ ਹੈ।

    ਬਿਮਾਰੀ ਨਾਲ ਪੀੜਤ ਆਖਰੀ ਮਰੀਜ਼ ਵੀ ਠੀਕ ਹੋ ਗਿਆ ਹੈ।

    ਦੇਸ਼ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਕੋਈ ਵੀ ਲੱਗ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

    ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੁਆਰਾ ਸਮਾਜਿਕ ਦੂਰੀਆਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਸਬੰਧੀ ਘੋਸ਼ਣਾ ਕੀਤੀ ਜਾ ਸਕਦੀ ਹੈ।

    ਨਿਊਜ਼ੀਲੈਂਡ ਨੇ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਲਾਇਆ ਗਿਆ ਸੀ ਜਿਸ ਮਗਰੋਂ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ।

    ਦੇਸ ਵਿੱਚ ਕੋਰੋਨਾ ਦੇ 1,504 ਮਾਮਲੇ ਦਰਜ ਹੋਏ ਸੀ ਤੇ 22 ਲੋਕਾਂ ਦੀ ਮੌਤ ਹੋਈ ਹੈ।

    ਜੈਸਿੰਡਾ ਆਡਰਨ

    ਤਸਵੀਰ ਸਰੋਤ, AFP

  17. ਮੁਹਾਲੀ ਵਿੱਚ ਆਇਆ ਗੈਸ ਲੀਕ ਦਾ ਮਾਮਲਾ, 32 ਲੋਕ ਪ੍ਰਭਾਵਤ

    ਕੋਰੋਨਾਵਾਇਰਸ ਮਹਾਮਾਰੀ ਦੇ ਚਲਦਿਆਂ ਮੁਹਾਲੀ ਤੋਂ ਆਈ ਇੱਕ ਹੋਰ ਖ਼ਬਰ।

    ਕੱਲ੍ਹ ਦੇਰ ਰਾਤ ਮੁਹਾਲੀ ਵਿੱਚ ਕਲੋਰੀਨ ਗੈਸ ਹੋਈ ਲੀਕ।

    ਇਸ ਹਾਦਸੇ ਵਿੱਚ 10 ਕਿਲੋ ਸਿਲੰਡਰ ਦੇ ਲੀਕ ਹੋਣ ਦੀ ਖ਼ਬਰ ਆਈ।

    ਹਾਦਸੇ ਵਿੱਚ ਪ੍ਰਭਾਵਤ 32 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਹੁਣ 15 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

    ਜੇਸੀਬੀ ਦੀ ਮਦਦ ਨਾਲ ਸਿਲੰਡਰ ਨੂੰ ਹਾਦਸੇ ਦੀ ਥਾਂ ਤੋਂ ਹਟਾਇਆ ਜਾ ਰਿਹਾ ਹੈ ਤੇ ਲੀਕ ਹੋਈ ਗੈਸ 'ਤੇ ਕਾਬੂ ਪਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਕੀਤੀ ਜਾ ਰਹੀ ਹੈ।

    ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਨੇ ਕਿਹਾ ਕਿ ਹੁਣ ਹਾਲਾਤ ਕਾਬੂ ਵਿੱਚ ਹਨ।

    "ਆਸ ਪਾਸ ਦਾ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ ਤੇ ਮੌਕੇ 'ਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੰਮ ਜਾਰੀ ਹੈ। ਹਾਦਸੇ ਵਿੱਚ ਪੀੜਤ 32 ਲੋਕਾਂ ਵਿੱਚੋਂ 15 ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੋਈ ਵੀ ਗੰਭੀਰ ਹਾਲਾਤ ਵਿੱਚ ਨਹੀਂ ਹੈ।"

    ਗੈਸ ਲੀਕ
    ਗੈਸ ਲੀਕ
  18. ਭਾਰਤ ਵਿੱਚ ਕੋਰੋਨਾਵਾਇਰਸ ਸਬੰਧੀ ਤਾਜ਼ਾ ਹਾਲਾਤ

    ਪਿਛਲੇ 24 ਘੰਟਿਆਂ ਵਿੱਚ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਭਰ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 2.5 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।

    • ਪਿਛਲੇ ਦਿਨ ਪੰਜਾਬ 'ਚ 93 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਹੋਈ ਹੈ। ਸੂਬੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2608 ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 51 ਹੋ ਗਈ ਹੈ।
    • ਹਰਿਆਣਾ ਵਿੱਚ ਬਿਮਾਰੀ ਦੇ 496 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਪੀੜਤ ਲੋਕਾਂ ਦੀ ਗਿਣਤੀ 4448 ਤੱਕ ਪਹੁੰਚ ਗਈ ਹੈ। ਗੁਰੂਗਰਾਮ ਵਿਚ ਸਭ ਤੋਂ ਵੱਧ 230 ਮਾਮਲੇ ਦਰਜ ਹੋਏ ਹਨ। ਸੂਬੇ ਵਿੱਚ ਹੁਣ ਤੱਕ 28 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
    • ਜੰਮੂ ਕਸ਼ਮੀਰ ਵਿੱਚ, ਇੱਕ ਦਿਨ ਵਿੱਚ ਅਜੇ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ 620 ਮਾਮਲੇ ਦਰਜ ਹੋਏ ਤੇ ਪੀੜਤ ਲੋਕਾਂ ਦੀ ਕੁਲ ਗਿਣਤੀ 4087 ਹੋ ਗਈ ਹੈ। ਇੱਥੇ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 3007 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ, ਪੀੜਤ ਹੋਣ ਵਾਲਿਆਂ ਦੀ ਕੁੱਲ ਗਿਣਤੀ 85975 ਅਤੇ ਮਰਨ ਵਾਲਿਆਂ ਦੀ ਗਿਣਤੀ 3060 ਤੱਕ ਪਹੁੰਚ ਗਈ ਹੈ।
    • ਗੁਜਰਾਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ 480 ਨਵੇਂ ਕੇਸ ਸਾਹਮਣੇ ਆਏ ਹਨ ਤੇ 30 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ, ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 20097 ਤੱਕ ਪਹੁੰਚ ਗਈ ਹੈ ਤੇ 1249 ਲੋਕ ਮਰ ਚੁੱਕੇ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  19. ਕੋਰੋਨਾਵਾਇਰਸ- ਅਨਲੌਕ -1: ਮਨਜ਼ੂਰੀ ਦੇ ਬਾਵਜੂਦ ਦੁਕਾਨਾਂ ਕਿਉਂ ਨਹੀਂ ਖੋਲ੍ਹਣੀਆਂ ਚਾਹੁੰਦੇ ਕੁਝ ਮਾਲਕ

    ਚੰਡੀਗੜ੍ਹ ਦਾ ਐਲਾਂਟੇ ਮੌਲ ਖੇਤਰ ਦੇ ਵੱਡਾ ਮੌਲਜ਼ ਵਿੱਚ ਸ਼ੁਮਾਰ ਹੈ ਅਤੇ ਸਰਕਾਰ ਨੇ 8 ਜੂਨ ਤੋਂ ਮੌਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

    ਪਰ ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਜੇ ਰੈਸਟੋਰੈਂਟ ਖੋਲ੍ਹ ਵੀ ਲਈਏ ਤਾਂ ਕਿਰਾਇਆ ਵੀ ਨਹੀਂ ਨਿਕਲਣਾ।

    ਰਿਪੋਰਟ- ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ ਕੁਮਾਰ

    ਵੀਡੀਓ ਕੈਪਸ਼ਨ, 'ਮੈਂ ਆਪਣਾ ਰੈਸਟੋਰੈਂਟ ਨਹੀਂ ਖੋਲ੍ਹ ਸਕਦਾ, ਕਿਰਾਇਆ ਵੀ ਨਹੀਂ ਨਿਕਲੇਗਾ'
  20. ਕੋਰੋਨਾਵਾਇਰਸ ਵਰਲਡ ਮੀਟਰ : ਭਾਰਤ ਸਣੇ ਜਾਣੋ ਕਿਸ ਦੇਸ ਦਾ ਕੀ ਹੈ ਹਾਲ

    • ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 69 ਲੱਖ 52 ਹਜ਼ਾਰ ਤੋਂ ਵੱਧ ਹੋ ਗਏ ਹਨ। ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ ਤੋਂ ਵੱਧ ਹੈ।
    • ਅਮਰੀਕਾ ਦੁਨੀਆਂ ਦਾ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਵਿਚ ਲਾਗ ਦੇ ਮਾਮਲੇ 19 ਲੱਖ 25 ਹਜ਼ਾਰ ਤੋਂ ਵੱਧ ਹਨ ਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 10 ਹਜ਼ਾਰ ਤੋਂ ਜ਼ਿਆਦਾ ਹੈ।
    • ਬ੍ਰਾਜ਼ੀਲ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਬ੍ਰਾਜ਼ੀਲ ਵਿੱਚ ਲਾਗ ਦੇ 6 ਲੱਖ 72 ਹਜ਼ਾਰ ਤੋਂ ਵੱਧ ਮਾਮਲੇ ਹਨ ਤੇ ਮਰਨ ਵਾਲਿਆਂ ਦੀ ਗਿਣਤੀ 35 ਹਜ਼ਾਰ ਤੋਂ ਵੱਧ ਹੈ।
    • ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਭਾਰਤ ਕੋਰੋਨਾ ਦੇ ਅੰਕੜਿਆਂ ਦੁਨੀਆਂ 'ਚ ਪੰਜਵੇਂ ਨੰਬਰ 'ਤੇ ਹੈ।
    • ਸਾਊਦੀ ਅਰਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਪਾਰ ਕਰ ਚੁੱਕੀ ਹੈ। ਦੇਸ਼ ਵਿਚ ਕੋਵਿਡ-19 ਕਾਰਨ ਹੁਣ ਤੱਕ 712 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦੇ ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਦੀ ਅਲੋਚਨਾ ਦੇ ਦੌਰਾਨ ਸਰਕਾਰ ਨੇ ਆਪਣੀ ਵੈਬਸਾਈਟ ਤੋਂ ਕਈ ਮਹੀਨਿਆਂ ਦੇ ਬਿਮਾਰੀ ਦੇ ਅੰਕੜੇ ਹਟਾ ਦਿੱਤੇ ਹਨ।
    • ਵੈਟੀਕਨ ਸਿਟੀ ਨੇ ਕੋਰੋਨਾ ਮੁਕਤ ਹੋਣ ਦਾ ਐਲਾਨ ਕੀਤਾ ਹੈ।
    • ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਆਰਥਿਕਤਾ ਨੂੰ ਹੋਣ ਵਾਲਾ ਨੁਕਸਾਨ ਇਕ ਦਹਾਕੇ ਤੱਕ ਚੱਲਣ ਦੀ ਉਮੀਦ ਹੈ।
    Corona Virus

    ਤਸਵੀਰ ਸਰੋਤ, Getty Images