ਉੱਤਰੀ ਕੋਰੀਆ 'ਚ ਖੁੱਲ੍ਹ ਗਏ ਸਕੂਲ, ਰੂਸ ਬਣਿਆ ਕੋਰੋਨਾ ਦੀ ਲਾਗ ਨਾਲ ਪੀੜਤ ਤੀਜਾ ਸਭ ਤੋਂ ਵੱਡਾ ਮੁਲਕ
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਕਰੀਬ 64 ਲੱਖ, 3.83 ਲੱਖ ਤੋਂ ਵੱਧ ਹੋ ਲੋਕਾਂ ਦੀ ਮੌਤ ਹੋ ਗਈ ਹੈ।
- ਭਾਰਤ 'ਚ ਮਰੀਜ਼ਾਂ ਦੀ ਗਿਣਤੀ 2 ਲੱਖ ਤੋਂ ਪਾਰ ਅਤੇ ਹੁਣ ਤੱਕ 5815 ਮੌਤਾਂ ਹੋਈਆਂ ਹਨ।
- ਪੰਜਾਬ ਵਿੱਚ ਕੁੱਲ ਮਾਮਲੇ 2376 ਹਨ ਅਤੇ ਮੌਤਾਂ ਦੀ ਗਿਣਤੀ 47 ਹੋ ਗਈ ਹੈ।
- ਉੱਤਰੀ ਕੋਰੀਆ ਵਿੱਚ ਪ੍ਰਾਈਮਰੀ ਸਕੂਲ ਖੁੱਲ੍ਹੇ, ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕੋ ਹਸਪਤਾਲ ’ਚ ਹੀ ਘੱਟੋ-ਘੱਟ 50 ਕੋਰੋਨਾਵਾਇਰਸ ਮਰੀਜਾਂ ਦੀ ਮੌਤ ਹੋਈ ਹੈ
- ਆਸਟਰੀਆ ਅੱਜ ਤੋਂ ਇਟਲੀ ਨੂੰ ਛੱਡ ਕੇ ਸਾਰੇ ਗੁਆਂਢੀ ਮੁਲਕਾਂ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਖੋਲ੍ਹ ਰਿਹਾ ਹੈ
- ਕੋਰੋਨਾਵਾਇਰਸ ਦੀ ਸਭ ਤੋਂ ਵੱਧ ਲਾਗ ਵਾਲਾ ਤੀਜਾ ਦੇਸ ਰੂਸ ਬਣ ਗਿਆ ਹੈ। ਰੂਸ 'ਚ ਬੁੱਧਵਾਰ ਨੂੰ ਕੋਰੋਨਾ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 432,277 ਹੋ ਗਈ ਹੈ।
- ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਲੋਕ ਰੂਸ ਵਿਚ ਹਨ।

ਤਸਵੀਰ ਸਰੋਤ, Getty Images
