ਕੋਰੋਨਾਵਾਇਰਸ ਅਪਡੇਟ: ਟਰੰਪ ਨੇ ਕਿਹਾ, ਕੋਰੋਨਾ ਨੇ ਦਿਖਾਇਆ ਕਿ ਉਸ ਦੇ ਲਈ ਕੋਈ ਸਰਹੱਦ ਨਹੀਂ

ਕੋਰੋਨਾਵਾਇਰਸ ਕਾਰਨ ਕਈ ਮੁਲਕਾਂ ਵਿੱਚ ਢਿੱਲ ਮਿਲਣੀ ਜਾਰੀ ਤਾਂ ਕਈਆਂ ਵਿੱਚ ਸਖਤੀ ਬਰਕਰਾਰ। ਦੁਨੀਆਂ ਭਰ ਵਿੱਚ ਮਾਮਲੇ ਤਕਰੀਬਨ 64 ਲੱਖ

ਲਾਈਵ ਕਵਰੇਜ

  1. ਇਟਲੀ ਵਿੱਚ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ

    ਇਟਲੀ ਵਿੱਚ ਲੌਕਡਾਊਨ ਵਿੱਚ ਢਿੱਲ ਦਾ ਆਖਰੀ ਪੜਾਅ ਹੈ ਅਤੇ ਪ੍ਰਧਾਨ ਮੰਤਰੀ ਜਿਊਸੈਪ ਕੌਂਟੇ ਨੇ ਇੱਕ ਉਮੀਦ ਭਰਿਆ ਮੈਸੇਜ ਦਿੱਤਾ ਹੈ।

    ਉਨ੍ਹਾਂ ਨੇ ਕਿਹਾ, “ਅਸੀਂ ਕਈ ਹਫਤਿਆਂ ਦੀ ਕੁਰਬਾਨੀ ਤੋਂ ਬਾਅਦ ਮੁਸਕੁਰਾਉਣ ਤੇਖ਼ੁਸ਼ ਹੋਣ ਦੇ ਹੱਕਦਾਰ ਹਾਂ।’’

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਦੇਸ ਲਈ ਆਰਥਿਕ ਸੁਧਾਰਾਂ ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਹੈ।

    ਦੇਸ ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਅੰਤਮ ਪੜਾਅ ਵਿੱਚ ਦਾਖਲ ਹੋਇਆ ਹੈ। ਇਸ ਨਾਲ ਘਰੇਲੂ ਹਵਾਈ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਕੌਮਾਂਤਰੀ ਸਰਹੱਦਾਂ ਖੋਲ੍ਹੀਆਂ ਗਈਆਂ ਹਨ।

    ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਬਾਅਦ 33,600 ਤੋਂ ਵੱਧ ਮੌਤਾਂ ਅਤੇ ਲਗਭਗ 234,000 ਮਾਮਲਿਆਂ ਦੇ ਨਾਲਇਟਲੀ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ।

    Italy

    ਤਸਵੀਰ ਸਰੋਤ, Reuters

  2. ਜੌਰਜ ਫਲਾਇਡ ਕੋਰੋਨਾਵਾਇਰਸ ਪੌਜ਼ਿਟਿਵ ਸੀ

    ਅਫਰੀਕੀ-ਅਮਰੀਕੀ ਜੌਰਜ ਫਲਾਇਡ, ਜਿਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੇ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਦੀ ਲਹਿਰ ਨੂੰ ਸ਼ੁਰੂ ਕਰ ਦਿੱਤਾ ਹੈ, ਮੌਤ ਤੋਂ ਕੁਝ ਹਫ਼ਤੇ ਪਹਿਲਾਂ ਕੋਰੋਨਾਵਾਇਰਸ ਪੌਜ਼ਿਟਿਵ ਨਿਕਲਿਆ ਸੀ।

    ਹੈਨੇਪਿਨ ਕਾਊਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ 20 ਪੰਨਿਆਂ ਦੀ ਇੱਕ ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 3 ਅਪ੍ਰੈਲ ਨੂੰ ਉਸ ਵਿੱਚ ਵਾਇਰਸ ਸੀ।

    ਹਾਲਾਂਕਿ ਵਾਇਰਸ ਦਾ ਜੈਨੇਟਿਕ ਕੋਡ ਕਿਸੇ ਦੇ ਸਰੀਰ ਵਿੱਚ ਹਫ਼ਤਿਆਂ ਤੱਕ ਰਹਿ ਸਕਦਾ ਹੈ, ਇਸ ਲਈ ਸੰਭਾਵਨਾ ਹੈ ਕਿ ਮੌਤ ਦੇ ਸਮੇਂ ਉਸ ਵਿੱਚ ਲੱਛਣ ਨਹੀਂ ਸਨ।

    ਨਿਊਯਾਰਕ ਸਿਟੀ ਦੇ ਸਾਬਕਾ ਮੈਡੀਕਲ ਜਾਂਚਕਰਤਾ ਡਾਕਟਰ ਮਾਈਕਲ ਬੈਡੇਨ ਨੇ ਜੌਰਜ ਫਲਾਇਡ ਦਾ ਪੋਸਟਮਾਰਟਮ ਕਰਵਾਇਆ ਸੀ, ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਕਾਉਂਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਸੀ ਕਿ ਫਲਾਈਡ ਕੋਵਿਡ -19 ਪੌਜ਼ਿਟਿਵ ਸੀ।

    ਉਨ੍ਹਾਂ ਨੇ ਕਿਹਾ, "ਜੇ ਤੁਸੀਂ ਪੋਸਟਮਾਰਟਮ ਕਰਦੇ ਹੋ ਅਤੇ ਇਹ ਕੋਰੋਨਾਵਾਇਰਸ ਲਈ ਪੌਜ਼ਿਟਿਵ ਹੈ ਤਾਂ ਇਹ ਹਰੇਕ ਵਿਅਕਤੀ ਨੂੰ ਦੱਸਣਾ ਜ਼ਰੂਰੀ ਹੈ ਜੋ ਸਰੀਰ ਦੇ ਨਾਲ ਸੰਪਰਕ ਵਿੱਚ ਆਉਣ ਵਾਲਾ ਹੈ।”

    George

    ਤਸਵੀਰ ਸਰੋਤ, Getty Images

  3. ਚੀਨ ਨੇ ਕਿਹਾ- 'WHO ਨੂੰ ਜਾਣਕਾਰੀ ਦੇਣ 'ਚ ਦੇਰ ਨਹੀਂ ਹੋਈ'

    ਚੀਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾਵਾਇਰਸ ਨਾਲ ਜੁੜੇ ਅੰਕੜੇ ਦੇਰ ਨਾਲ ਮੁਹੱਈਆ ਕਰਾਉਣ ਦੇ ਦਾਅਵੇ ਦਾ ਖੰਡਨ ਕੀਤਾ ਹੈ।

    ਚੀਨੀ ਸਰਕਾਰ ਨੇ ਕਿਹਾ ਹੈ ਕਿ ਅਜਿਹੇ ਦਾਅਵੇ ਤੱਥਾਂ ਤੋਂ ਪਰੇ ਹਨ ਅਤੇ ਉਨ੍ਹਾਂ ਨੂੰ ਪੇਸ਼ ਕਰਨਾ ‘ਗੰਭੀਰ ਰੂਪ ਵਿੱਚ ਅਸੰਗਤ’ ਹੈ।

    ਚੀਨੀ ਸਰਕਾਰ ਦਾ ਇਹ ਪ੍ਰਤੀਕਰਮ ਖ਼ਬਰ ਏਜੰਸੀ ਏਪੀ ਵਿੱਚ ਛਪੀ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਵਿੱਚ ਇਸ ਗੱਲ ਨੂੰ ਲੈ ਕੇ ‘ਕਾਫ਼ੀ ਨਿਰਾਸ਼ਾ’ ਰਹੀ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਚੀਨ ਤੋਂ ਮਹਾਂਮਾਰੀ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਮਿਲੀ।

    ਇਸ ਰਿਪੋਰਟ ਵਿਚ ਕੁਝ ਰਿਕਾਰਡਿੰਗਾਂ ਦੇ ਅਧਾਰ ’ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਜਨਤਕ ਤੌਰ 'ਤੇ ਚੀਨ ਦੀ ਸ਼ਲਾਘਾ ਕਰ ਰਿਹਾ ਹੈ ਤਾਂ ਕਿ ਉਹ ਚੀਨੀ ਸਰਕਾਰ ਤੋਂ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰ ਸਕੇ।

    ਪਰ ਚੀਨੀ ਸਰਕਾਰ ਨੇ ਇਸ ਰਿਪੋਰਟ ਨੂੰ ਬੇਬੁਨਿਆਦ ਦੱਸਿਆ ਹੈ।

    ਉਨ੍ਹਾਂ ਦਾ ਕਹਿਣਾ ਹੈ ਕਿ "ਚੀਨ ਨੇ ਕੋਰੋਨਾਵਾਇਰਸ 'ਤੇ ਜੋ ਕੰਮ ਕੀਤਾ ਹੈ ਉਹ ਪੂਰੀ ਦੁਨੀਆ ਵਿੱਚ ਉਪਲਬਧ ਹੈ। ਡਾਟਾ ਬਹੁਤ ਸਪੱਸ਼ਟ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਹਰ ਜਾਂਚ ਵਿੱਚ ਇਹ ਸਹੀ ਸਾਬਤ ਹੋ ਸਕਦਾ ਹੈ।"

    china

    ਤਸਵੀਰ ਸਰੋਤ, Getty Images

  4. ਪ੍ਰਿੰਸ ਚਾਰਲਸ ਨੇ ਦੱਸਿਆ ਕੋਰੋਨਾਵਾਇਰਸ ਦਾ ਤਜੁਰਬਾ

    ਯੂਕੇ ਦੇ ਪ੍ਰਿੰਸ ਚਾਰਲਸ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਮਾਰਚ ਦੀ ਸ਼ੁਰੂਆਤ ਵਿੱਚ ਕੋਰੋਨਾਵਾਇਰਸ ਹੋਇਆ ਸੀ ਤਾਂ ਉਹ "ਇਸ ਤੋਂ ਕਾਫ਼ੀ ਆਸਾਨੀ ਨਾਲ ਨਿਕਲ ਗਏ।"

    71 ਸਾਲਾ ਪ੍ਰਿੰਸ ਚਾਰਲਸ ਨੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਤੋਂ ਬਾਅਦ ਖੁਦ ਨੂੰ ਵੱਖ ਕਰ ਲਿਆ ਸੀ ਅਤੇ ਸਿਰਫ ਹਲਕੇ ਲੱਛਣ ਹੀ ਸਨ।

    ਸਕਾਈ ਨਿਊਜ਼ ਨੂੰ ਉਨ੍ਹਾਂ ਨੇ ਦੱਸਿਆ, "ਮੇਰੇ ਮਾਮਲੇ ਵਿੱਚ ਮੈਂ ਖੁਸ਼ਕਿਸਮਤ ਸੀ ਪਰ ਇਹ ਮੈਨੂੰ ਹੋਇਆ ਸੀ ਅਤੇ ਮੈਂ ਸਮਝ ਸਕਦਾ ਹਾਂ ਕਿ ਹੋਰ ਲੋਕਾਂ ’ਤੇ ਕੀ ਬੀਤ ਰਿਹਾ ਹੋਵੇਗਾ।"

    ਪ੍ਰਿੰਸ ਚਾਰਲਸ 7 ਦਿਨ ਹੋਮ ਕੁਆਰੰਟੀਨ ਰਹਿਣ ਤੋਂ ਬਾਅਦ ਠੀਕ ਹੋ ਗਏ ਸਨ।

    ਪ੍ਰਿੰਸ ਚਾਰਲਸ ਨੇ ਕਿਹਾ ਕਿ ਤਜੁਰਬੇ ਨੇ ਉਨ੍ਹਾਂ ਦਾ “ਹੋਰ ਜ਼ੋਰ ਲਾਉਣ ਅਤੇ ਰੌਲਾ ਪਾਉਣ” ਲਈ ਵਧੇਰੇ ਪੱਕਾ ਇਰਾਦਾ ਹੋ ਗਿਆ ਹੈ, ਜਦੋਂ ਉਹ ਕੁਦਰਤ ਨੂੰ “ਸਾਡੀ ਆਰਥਿਕਤਾ ਦੇ ਕੇਂਦਰ” ਵਿੱਚ ਵਾਪਸ ਲਿਆਉਣ ਲਈ ਕਹਿ ਰਹੇ ਹਨ।

    "ਇਸ ਤੋਂ ਪਹਿਲਾਂ, ਕੁਦਰਤ ਦਾ ਅਸੀਂ ਸ਼ੋਸ਼ਣ ਕੀਤਾ ਹੈ। ਜਿਵੇਂ ਕਿ ਕੱਲ੍ਹ ਆਉਣਾ ਹੀ ਨਹੀਂ ਹੈ, ਜਿਵੇਂ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"

    Prince Charles

    ਤਸਵੀਰ ਸਰੋਤ, PA Media

    ਤਸਵੀਰ ਕੈਪਸ਼ਨ, ਪ੍ਰਿੰਸ ਚਾਰਲਸ ਦਾ ਕਹਿਣਾ ਹੈ ਕਿ ਉਹ ਕੋਰੋਨਾਵਾਇਰਸ ਤੋਂ "ਇਸ ਤੋਂ ਕਾਫ਼ੀ ਆਸਾਨੀ ਨਾਲ ਨਿਕਲ ਗਏ।"
  5. ਪੰਜਾਬ ਵਿੱਚ ਕਿੰਨੇ ਐਕਟਿਵ ਮਾਮਲੇ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਜੂਨ ਤੱਕ ਪੰਜਾਬ ਵਿੱਚ 2376 ਵਿੱਚੋਂ ਕੋਰੋਨਾਵਾਇਰਸ ਦੇ 300 ਐਕਟਿਵ ਮਾਮਲੇ ਹਨ।

    ਇੱਕ ਦਿਨ ਪਹਿਲਾਂ 34 ਨਵੇਂ ਮਰੀਜ਼ ਆਏ ਸਨ ਅਤੇ ਕੋਰੋਨਾਵਾਇਰਸ ਦੇ 12 ਮਰੀਜ਼ ਠੀਕ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਸ਼ਨ ਫਤਿਹ ਨਾਲ ਜੁੜਨ ਲਈ ਅਪੀਲ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    captain amarinder singh

    ਤਸਵੀਰ ਸਰੋਤ, Getty Images

  6. ਅਗਲੀ ਵਾਰ ਗੁਜਰਾਤੀ ਖਿਚੜੀ ਹੋਣੀ ਚਾਹੀਦੀ ਹੈ- ਸਕੌਟ ਮੌਰੀਸਨ

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਵਰਚੁਅਲ ਸਮਿਟ ਦੌਰਾਨ ਪੀਐੱਮ ਮੋਦੀ ਨੂੰ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੈਂ ਉੱਥੇ ਹੁੰਦਾ ਅਤੇ ਮਸ਼ਹੂਰ 'ਮੋਦੀ ਜੱਫੀ' ਲੈਂਦਾ ਅਤੇ ਮੇਰੇ ਸਮੋਸੇ ਸਾਂਝੇ ਕਰਦਾ।

    ਅਗਲੀ ਵਾਰ ਗੁਜਰਾਤੀ ਖਿਚੜੀ ਹੋਣੀ ਚਾਹੀਦੀ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਵਾਰ ਮਿਲਣ ਤੋਂ ਪਹਿਲਾਂ ਰਸੋਈ ਵਿੱਚ ਖੁਦ ਇਹ ਬਣਾਵਾਂ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਭਾਰਤ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦਾ ਪਹਿਲਾ ਵਰਚੁਅਲ ਸਮਿਟ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਿਚਾਲੇ ਪਹਿਲਾ ਵਰਚੁਅਲ ਸਮਿਟ ਹੋਇਆ।

    ਇਸ ਦੌਰਾਨ ਆਸਟਰੇਲੀਆ ਦੇ ਪੀਐੱਮ ਮੌਰੀਸਨ ਨੇ ਕਿਹਾ, "ਅਸੀਂ ਇੱਕ ਖੁੱਲੇ, ਸੰਮਿਲਿਤ ਅਤੇ ਖੁਸ਼ਹਾਲ ਇੰਡੋ-ਪੈਸਿਫਿਕ ਅਤੇ ਉਸ ਖੇਤਰ ਵਿੱਚ ਭਾਰਤ ਦੀ ਭੂਮਿਕਾ ਪ੍ਰਤੀ ਵਚਨਬੱਧ ਹਾਂ। ਆਉਣ ਵਾਲੇ ਸਾਲਾਂ ਵਿੱਚ ਸਾਡਾ ਖੇਤਰ ਅਹਿਮ ਰਹੇਗਾ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਆਸਟਰੇਲੀਆ ਦੇ ਪੀਐੱਮ ਨੇ WHO ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ

    ਪੀਐੱਮ ਮੋਦੀ ਨਾਲ ਵਰਚੁਅਲ ਸਮਿਟ ਦੌਰਾਨ ਆਸਟਰੇਲੀਆ ਦੇ ਪੀਐੱਮ ਸਕੌਟ ਮੌਰੀਸਨ ਨੇ ਕਿਹਾ, "ਮੈਂ WHO ਦੇ ਕਾਰਜਕਾਰੀ ਬੋਰਡ ਦੀ ਅਗਵਾਈ ਕਰਨ ਲਈ ਭਾਰਤ ਦੀ ਸ਼ਲਾਘਾ ਕਰਦਾ ਹਾਂ।

    ਉਸ ਬੋਰਡ ਦੀ ਪ੍ਰਧਾਨਗੀ ਕਰਨ ਦਾ ਇਹ ਬਹੁਤ ਅਹਿਮ ਸਮਾਂ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵਵਿਆਪੀ, ਖਾਸ ਕਰਕੇ ਸਿਹਤ ਦੇ ਖੇਤਰ ਵਿੱਚ ਮੁਸ਼ਕਲਾਂ ਨਾਲ ਨਜਿੱਠਣ ਲਈ ਭਾਰਤ ਦੀ ਅਗਵਾਈ ਮਹੱਤਵਪੂਰਣ ਹੋਵੇਗੀ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਪਾਕਿਸਤਾਨ ਦੇ ਆਗੂ ਤੇ ਗਾਇਕ ਅਬਰਾਰ ਉਲ ਹਕ ਕੋਰੋਨਾ ਪੌਜ਼ਿਟਿਵ

    ਪਾਕਿਸਤਾਨ ਦੇ ਆਗੂ ਅਤੇ ਗਾਇਕ ਅਬਰਾਰ ਉਲ ਹਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ ਅਤੇ ਹੋਮ ਕੁਆਰੰਟੀਨ ਵਿੱਚ ਹਨ।

    ਉਨ੍ਹਾਂ ਕਿਹਾ ਕਿ ਉਹ ਸਕਾਈਪ ਰਾਹੀਂ ਰੈੱਡ ਕਰੀਸੈਂਟ ਅਤੇ ਸਹਾਰਾ ਵਰਕਰਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹਾਂਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਇਹ ਡਰੈਕੌਨੀਅਨ ਲੌਕਡਾਊਨ ਹੈ- ਰਾਜੀਵ ਬਜਾਜ

    ਕਾਂਗਰਸ ਆਗੂ ਰਾਹੁਲ ਗਾਂਧੀ ਦੇਸ ਵਿੱਚ ਲੌਕਡਾਊਨ ਦੀ ਸਮੀਖਿਆ ਕਰਨ ਲਈ ਉਦਯੋਗਪਤੀ ਰਾਜੀਵ ਬਜਾਜ ਨਾਲ ਗੱਲਬਾਤ ਕੀਤੀ।

    ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੌਕਡਾਊਨ ਪਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਲਈ ਬਹੁਤ ਡਰਾਉਣਾ ਰਿਹਾ।

    • ਰਾਜੀਵ ਬਜਾਜ ਨੇ ਕਿਹਾ ਕਿ ਦੁਨੀਆਂ ਦੇ ਕਈ ਦੇਸਾਂ ਵਿੱਚ ਮੇਰੇ ਰਿਸ਼ਤੇਦਾਰ ਅਤੇ ਦੋਸਤ ਰਹਿੰਦੇ ਹਨ ਅਤੇ ਉੱਥੇ ਵੀ ਲੌਕਡਾਊਨ ਹੋਇਆ ਪਰ ਅਜਿਹਾ ਨਹੀਂ ਸੀ।
    • ਉਹ ਬਾਹਰ ਘੁੰਮਣ ਜਾ ਸਕਦੇ ਸੀ। ਸਮਾਜਿਕ ਅਤੇ ਭਾਵਨਾਤਮਕ ਪਹਿਲੂਆਂ ਦੇ ਸੰਦਰਭ ਵਿੱਚ ਉਹ ਲੋਕ ਬਿਹਰ ਹਾਲਤ ਵਿੱਚ ਸਨ।
    • ਭਾਰਤ ਵਿੱਚ ਜੋ ਲੌਕਡਾਊਨ ਲੱਗਿਆ ਉਹ ਡਰੈਕੌਨੀਅਨ ਲੌਕਡਾਊਨ ਹੈ।
    • ਅਸੀਂ ਇੱਕ ਸਖ਼ਤ ਲੌਕਡਾਊਨ ਲਗਾਉਣ ਦੀ ਕੋਸ਼ਿਸ਼ ਕੀਤੀ, ਜੋ ਕਮਜ਼ੋਰ ਹੋ ਗਿਆ। ਅਸੀਂ ਦੋਹਾਂ ਬਦਲ ਦੇ ਮਾੜੇ ਨਤੀਜਿਆਂ ਵਿਚਕਾਰ ਫਸ ਗਏ।
    • ਇੱਕ ਪਾਸੇ ਇੱਕ ਕਮਜ਼ੋਰ ਲੌਕਡਾਊਨ ਇਹ ਦੱਸਦਾ ਹੈ ਕਿ ਵਾਇਰਸ ਅਜੇ ਵੀ ਫੈਲ ਜਾਵੇਗਾ ਅਤੇ ਜਿਵੇਂ ਤੁਸੀਂ ਕਿਹਾ ਸੀ, ਅਜੇ ਵੀ ਅਨਲੌਕ ਹੋਣ ਦੀ ਉਡੀਕ ਵਿੱਚ ਹੈ।
    • ਇਸ ਲਈ ਤੁਸੀਂ ਸਮੱਸਿਆ ਦਾ ਹੱਲ ਨਹੀਂ ਕੀਤਾ ਪਰ ਤੁਸੀਂ ਪੱਕੇ ਤੌਰ ਤੇ ਆਰਥਿਕਤਾ ਨੂੰ ਤਬਾਹ ਕਰ ਦਿੱਤਾ।
    • ਤੁਸੀਂ ਸੰਕਰਮਣ ਦੇ ਕਵਰ ਨੂੰ ਫਲੈਟ ਕਰਨ ਦੀ ਬਜਾਏ ਜੀਡੀਪੀ ਦੇ ਕਰਵ ਨੂੰ ਫਲੈਟ ਕਰ ਦਿੱਤਾ।
    Rahul Gandhi

    ਤਸਵੀਰ ਸਰੋਤ, Getty Images

  11. ਭਾਰਤ ਵਿੱਚ ਇੱਕ ਦਿਨ ਵਿੱਚ ਰਿਕਾਰਡ ਮਾਮਲੇ

    ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 2,16,919 ਹੋ ਗਈ ਹੈ।

    ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9,304 ਨਵੇਂ ਕੇਸ ਸਾਹਮਣੇ ਆਏ ਹਨ ਅਤੇ 260 ਲੋਕਾਂ ਦੀ ਮੌਤ ਹੋ ਗਈ ਹੈ।

    ਦੇਸ ਵਿੱਚ ਇੱਕ ਦਿਨ ਵਿੱਚ ਇਹ ਸਭ ਤੋਂ ਵੱਧ ਮਾਮਲੇ ਹਨ

    ਹੁਣ ਤੱਕ ਦੇਸ ਵਿੱਚ 6,075 ਲੋਕਾਂ ਦੀ ਮੌਤ ਹੋ ਚੁੱਕੀ ਹੈ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9,304 ਨਵੇਂ ਕੇਸ ਸਾਹਮਣੇ ਆਏ ਹਨ
  12. ਕਾਫੀ ਲੋਕ ਨਹੀਂ ਬੋਲਦੇ ਹਨ, ਇਹ ਡਰ ਹੋ ਸਕਦਾ ਹੈ-ਰਾਜੀਵ ਬਜਾਜ

    ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਸਨਅਤਕਾਰ ਰਾਜਵ ਬਜਾਜ ਨੇ ਦੇਸ ਵਿੱਚ ਮੌਜੂਦ ਡਰ ਦੀ ਗੱਲ ਵੀ ਕੀਤੀ। ਰਾਜੀਵ ਬਜਾਜ ਨੇ ਕਿਹਾ-

    • ਏਸ਼ੀਆਈ ਦੇਸ ਹੋਣ ਦੇ ਬਾਵਜੂਦ ਅਸੀਂ ਇਹ ਨਹੀਂ ਦੇਖਿਆ ਕਿ ਪੂਰਬ ਵਿੱਚ ਕੀ ਹੋ ਰਿਹਾ ਹੈ ਪਰ ਅਸੀਂ ਇਟਲੀ, ਸਪੇਨ , ਫਰਾਂਸ, ਯੂਕੇ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਦੇਖੇ।
    • ਉੱਥੋਂ ਦੇ ਹਾਲਾਤ, ਵਾਤਾਵਰਨ ਸਭ ਵੱਖਰਾ ਹੈ।
    • ਸਾਡੇ ਦੇਸ ਵਿੱਚ ਵਿਚਾਰਕ ਤੌਰ 'ਤੇ ਕਾਫੀ ਖੁੱਲ੍ਹਾਪਣ ਹੈ। ਇਹ ਖੁੱਲ੍ਹਾਪਣ ਕਦੇ ਸਾਡੇ ਖਿਲਾਫ਼ ਵੀ ਕੰਮ ਕਰ ਸਕਦਾ ਹੈ।
    • ਇਹ ਕਦੇ ਖ਼ਤਮ ਨਹੀਂ ਹੋਣਾ ਚਾਹੀਦਾ ਨਾ ਹੀ ਸਰਕਾਰ ਦੇ ਪੱਧਰ 'ਤੇ ਅਤੇ ਨਾ ਹੀ ਵਪਾਰ ਦੇ ਪੱਧਰ 'ਤੇ।
    • ਮੈਂ ਮੀਡੀਆ ਵਿੱਚ ਕੁਝ ਗੱਲਾਂ ਬਹੁਤ ਸਖ਼ਤੀ ਨਾਲ ਕਹੀਆਂ ਹਨ।
    • ਭਾਰਤ ਵਿੱਚ ਕੋਈ ਵੀ ਨਿਵੇਸ਼ ਨਹੀਂ ਕਰੇਗਾ ਜੇ ਵਿਸ਼ਵਾਸ ਵਿੱਚ ਨਹੀਂ ਲਓਗੇ।
    • ਜੇ 100 ਲੋਕਾਂ ਨੂੰ ਬੋਲਣ ਤੋਂ ਡਰ ਲੱਗਦਾ ਹੈ ਤਾਂ ਉਨ੍ਹਾਂ ਵਿੱਚੋਂ 90 ਲੋਕਾਂ ਕੋਲ ਲੁਕਾਉਣ ਲਈ ਕੁਝ ਹੈ।
    • ਪਿਛਲ਼ੇ ਕੁਝ ਸਾਲਾਂ ਵਿੱਚ ਯੂਪੀਏ-2 ਅਤੇ ਐਨਡੀਏ-1 ਦੇ ਸਮੇਂ 'ਚ ਕਈ ਕੰਕਾਲ ਅਲਮਾਰੀ 'ਚੋਂ ਬਾਹਰ ਆ ਗਏ ਹਨ।
    • ਇਸ ਲਈ ਬਿਜ਼ਨੈਸਮੈਨ ਵੀ ਦੁੱਧ ਦਾ ਧੋਤਾ ਹੋਇਆ ਨਹੀਂ ਹੈ।
    • ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਨਹੀਂ ਬੋਲਦੇ ਹਨ, ਇਹ ਡਰ ਹੋ ਸਕਦਾ ਹੈ। ਪਰ ਇੰਨਾ ਡਰ ਕਿਉਂ ਹੈ। ਹੋ ਸਕਦਾ ਹੈ ਕੁਝ ਲੁਕਾਉਣ ਦਾ ਡਰ ਹੈ।
    • ਪਰ ਕੁਝ ਲੋਕ ਹਨ ਜੋ ਬੋਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਹ ਉਸ ਤੋਂ ਬਾਅਦ ਰਾਹ ਵਿੱਚ ਆਉਣ ਵਾਲੀਆਂ ਪ੍ਰਤੀਕਿਰਿਆਵਾਂ ਨਾਲ ਨਹੀਂ ਨਿਪਟ ਸਕਦੇ।
    • ਮੈਂ ਵੀ ਉਸ ਵਰਗ ਵਿੱਚ ਹੀ ਆਉਂਦਾ ਹਾਂ। ਇਸੇ ਕਾਰਨ ਮੈਂ ਕਿਸੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਨਹੀਂ ਹਾਂ।
    • ਮੈਨੂੰ ਲੱਗਦਾ ਹੈ ਕਿ ਸੰਵੇਦਨਸ਼ੀਲ ਹੋਣ ਦੇ ਮਾਮਲੇ ਵਿੱਚ ਭਾਰਤ ਨੂੰ ਕੁਝ ਚੀਜਾਂ ਵਿੱਚ ਸੁਧਾਰ ਦੀ ਲੋੜ ਹੈ।
    • ਅਸੀਂ ਜਿਸ ਤਰ੍ਹਾਂ ਦਾ ਡਰ ਪੈਦਾ ਕੀਤਾ ਹੈ ਕਿ ਇਨਫੈਕਸ਼ਨ ਦਾ ਮਤਲਬ ਹੈ ਮੌਤ। ਪ੍ਰਧਾਨ ਮੰਤਰੀ ਨੂੰ ਲੋਕਾਂ ਦੇ ਮਨ ਵਿੱਚੋਂ ਇਹ ਡਰ ਕੱਢਣ ਦੀ ਲੋੜ ਹੈ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ

    ਕੋਰੋਨਾਵਾਇਰਸ ਤੋਂ ਬਚਣ ਲਈ ਵਾਰੀ-ਵਾਰੀ ਹੱਥ ਚਿਹਰੇ ਤੇ ਨਾ ਲਾਉਣ ਲਈ ਕਿਹਾ ਜਾਂਦਾ ਹੈ ਫਿਰ ਵੀ ਸਾਡੇ ਹੱਥ ਵਾਰ-ਵਾਰ ਮੂੰਹ ਨੂੰ ਲੱਗ ਜਾਂਦੇ ਹਨ।

    ਕਾਰਨ ਜਾਣਨ ਲਈ ਇਹ ਵੀਡੀਓ ਦੇਖੋ।

    ਵੀਡੀਓ ਕੈਪਸ਼ਨ, ਨਾ ਚਾਹੁੰਦੇ ਹੋਏ ਵੀ ਅਸੀਂ ਚਿਹਰੇ ਨੂੰ ਵਾਰ-ਵਾਰ ਹੱਥ ਕਿਉਂ ਲਾਉਂਦੇ ਹਾਂ?
  14. ਕੋਵਿਡ-19 ਦੀਆਂ 3 ਸਟੇਜ਼ਾਂ ਤੇ ਠੀਕ ਹੋਣ ਲਈ ਲੱਗਦਾ ਹੈ ਕਿੰਨਾ ਸਮਾਂ

    ਵਾਇਰਸ ਸਾਡੇ ਸਰੀਰ ਵਿਚ ਦਾਖਲ ਹੁੰਦਿਆਂ ਹੀ ਸਰੀਰਕ ਸੈੱਲਾਂ ਵਿਚ ਦਾਖ਼ਲ ਹੋ ਕੇ ਇਸ ਉੱਤੇ ਕਬਜ਼ਾ ਜਮਾ ਲੈਂਦਾ ਹੈ। ਕੋਰੋਨਾਵਾਇਰਸ ਨੂੰ ਅਧਿਕਾਰਤ ਤੌਰ ਉੱਤੇ ਸਾਰਸ-ਕੋਵ-2 (Sars-CoV-2) ਦਾ ਨਾਂ ਦਿੱਤਾ ਗਿਆ ਹੈ।

    ਜਦੋਂ ਕਿਸੇ ਵਿਅਕਤੀ ਦਾ ਹੱਥ ਉਸ ਥਾਂ ਜਾਂ ਚੀਜ਼ ਨਾਲ ਲੱਗ ਜਾਂਦਾ ਹੈ, ਜਿੱਥੇ ਕਿਸੇ ਦੀ ਥੁੱਕ ਜਾਂ ਖੰਘ ਕਾਰਨ ਛਿੱਟੇ ਡਿੱਗੇ ਹੋਣ ਤਾਂ ਵਾਇਰਸ ਉਸ ਦੇ ਹੱਥ ਨਾਲ ਲੱਗ ਜਾਂਦਾ ਹੈ।

    ਵਿਅਕਤੀ ਦਾ ਹੱਥ ਜਦੋਂ ਉਸਦੇ ਮੂੰਹ ਨਾਲ ਛੂਹ ਜਾਂਦਾ ਹੈ ਤਾਂ ਵਾਇਰਸ ਨੱਕ ਜਾਂ ਮੂੰਹ ਰਾਹੀ ਸਰੀਰ ਵਿਚ ਦਾਖਲ ਹੋ ਜਾਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਸਿਹਤ ਉੱਪਰ ਪੈਣ ਵਾਲੇ ਅਸਰ ਸਾਰੇ ਵਿਅਕਤੀਆਂ ਉੱਪਰ ਵੱਖ-ਵੱਖ ਹੋ ਸਕਦੇ ਹਨ
  15. 'ਲੌਕਡਾਊਨ ਦੇ ਹੀਰੋ' ਬਣੇ ਮੋਗੇ ਦੇ ਮੁੰਡੇ ਸੋਨੂੰ ਸੂਦ ਨਾਲ ਖ਼ਾਸ ਗੱਲਬਾਤ

    ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਤੋਂ ਬਾਅਦ ਪੂਰੇ ਭਾਰਤ ਵਿੱਚ ਥਾਂ-ਥਾਂ 'ਤੇ ਮਜ਼ਦੂਰਾਂ ਆਪੋ-ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਇਨ੍ਹਾਂ ਹੀ ਮਜ਼ਦੂਰਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੇ ਪੱਧਰ 'ਤੇ ਬੱਸਾਂ ਤੇ ਹੋਰ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕੀਤਾ। ਬੀਬੀਸੀ ਨੇ ਸੋਨੂੰ ਸੂਦ ਦੀ ਇਸ ਕੋਸ਼ਿਸ਼ ਬਾਰੇ ਗੱਲਬਾਤ ਕੀਤੀ।

    ਵੀਡੀਓ ਕੈਪਸ਼ਨ, ਸੋਨੂੰ ਸੂਦ: ਘਰ ਵਿੱਚ ਇੱਕ ਵਿਅਕਤੀ ਦਾ ਖਾਣਾ ਵਾਧੂ ਬਣਾਓ, ਤਾਂ ਜੋ ਕੋਈ ਭੁੱਖਾ ਨਾ ਰਹੇ
  16. ਚੀਨ 'ਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ

    ਵੀਰਵਾਰ 4 ਜੂਨ ਨੂੰ ਚੀਨ ਵਿੱਚ ਕੋਰੋਨਾਵਾਇਰਸ ਦਾ ਇੱਕ ਮਾਮਲਾ ਦਰਜ ਹੋਇਆ ਹੈ।

    ਖ਼ਬਰ ਏਜੰਸੀ ਰਾਇਟਰਜ਼ ਨੇ ਚੀਨ ਦੇ ਸਿਹਤ ਵਿਭਾਗ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਚਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਸੀ। ਇਹ ਮਾਮਲੇ 3 ਜੂਨ ਦੇ ਹਨ।

    ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਬਾਹਰ ਤੋਂ ਆਏ ਲੋਕਾਂ ਦੇ ਹਨ। ਇਨ੍ਹਾਂ ਲੋਕਾਂ ਨੇ ਹਾਲ ਹੀ 'ਚ ਵਿਦੇਸ਼ ਯਾਤਰਾ ਕੀਤੀ ਸੀ।

    ਦੋ ਜੂਨ ਨੂੰ ਵੀ ਚੀਨ 'ਚ ਕੋਰੋਨਾਵਾਇਰਸ ਦੇ 5 ਮਾਮਲੇ ਆਏ ਸਨ ਜਿਨ੍ਹਾਂ ਵਿੱਚੋਂ 4 ਲੋਕਾਂ 'ਚ ਲਾਗ ਦੇ ਲੱਛਣ ਹੀ ਨਹੀਂ ਸੀ।

    ਚੀਨ ਲਾਗ ਦੇ ਮਾਮਲਿਆਂ ਦਾ ਰਿਕਾਰਡ ਦਰਜ ਕਰਦੇ ਸਮੇਂ ਉਨ੍ਹਾਂ ਲੋਕਾਂ ਦੀ ਗਿਣਤੀ ਨਹੀਂ ਰਖਦਾ, ਜਿਨ੍ਹਾਂ 'ਚ ਲਾਗ ਦੇ ਲੱਛਣ ਨਹੀਂ ਦਿਖਦੇ।

    ਚੀਨ 'ਚ ਹੁਣ ਤੱਕ ਕੋਰੋਨਾਵਾਇਰਸ ਦੇ 84,159 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉੱਥੇ ਹੀ 4,638 ਲੋਕਾਂ ਦੀ ਮੌਤ ਵੀ ਹੋਈ ਹੈ।

    China

    ਤਸਵੀਰ ਸਰੋਤ, Getty Images

  17. ਸਪੇਨ ਨੇ ਵਧਾਈ ਐਮਰਜੈਂਸੀ, ਕੋਰੋਨਾ ਨੂੰ ਰੋਕਣਾ ਟੀਚਾ

    ਸਪੇਨ ਦੀ ਸਰਕਾਰ ਨੇ ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਲਾਗੂ ਐਮਰਜੈਂਸੀ ਨੂੰ 21 ਜੂਨ ਤੱਕ ਵਧਾ ਦਿੱਤਾ ਹੈ। ਇਸ ਨੂੰ ਐਮਰਜੈਂਸੀ ਦਾ ਆਖ਼ਰੀ ਪੜਾਅ ਮੰਨਿਆ ਜਾ ਰਿਹਾ ਹੈ।

    ਵਿਰੋਧੀ ਪਾਰਟੀਆਂ ਨੇ ਮਹਾਂਮਾਰੀ ਦੌਰਾਨ ਸਮਾਜਵਾਦੀ ਪ੍ਰਧਾਨ ਮੰਤਰੀ ਪੇਡ੍ਰੇ ਸਾਂਚੇਜ਼ ਦੀਆਂ ਨੀਤੀਆਂ ਦੀ ਆਲੋਚਨਾ ਵੀ ਕੀਤੀ ਹੈ।

    ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਨਫ਼ਰਤ ਦੀ ਸਿਆਸਤ ਦਾ ਸ਼ਿਕਾਰ ਨਾ ਹੋਣ।

    ਸਪੇਨ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿੱਚੋਂ ਇੱਕ ਹੈ। ਹਾਲਾਂਕਿ ਹਾਲ ਹੀ ਦੇ ਦਿਨਾਂ ਵਿੱਚ ਇੱਥੇ ਕੋਰੋਨਾ ਦੀ ਲਾਗ ਕੁਝ ਹੱਦ ਤੱਕ ਕਾਬੂ ਵਿੱਚ ਹੈ।

    Barcelona

    ਤਸਵੀਰ ਸਰੋਤ, EPA

  18. ਆਕਸਫ਼ੋਰਡ ਦੀ ਵੈਕਸੀਨ ਦਾ ਟ੍ਰਾਇਲ ਬ੍ਰਾਜ਼ੀਲ 'ਚ ਹੋਵੇਗਾ

    ਯੂਨੀਵਰਸਿਟੀ ਆਫ਼ ਆਕਸਫ਼ੋਰਡ ਵਿੱਚ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਤਿਆਰ ਕੀਤੀ ਗਈ ਇੱਕ ਨਵੀਂ ਵੈਕਸੀਨ ਦਾ ਮੱਧ ਜੂਨ ਤੋਂ ਬ੍ਰਾਜ਼ੀਲ ਵਿੱਚ ਟ੍ਰਾਇਲ ਕੀਤਾ ਜਾਵੇਗਾ।

    ਇਸ ਹਫ਼ਤੇ ਭਰਤੀ ਕੀਤੇ ਜਾਣ ਵਾਲ ਦੋ ਹਜ਼ਾਰ ਵਾਲੰਟੀਅਰਜ਼ ਉੱਤੇ ਇਸ ਵੈਕਸੀਨ ਦਾ ਟ੍ਰਾਇਲ ਹੋਵੇਗਾ। ਇਸ ਰਿਸਰਚ 'ਚ ਮਦਦ ਕਰ ਰਹੀ ਯੂਨੀਵਰਸਿਟੀ ਆਫ਼ ਸਾਓ ਪਾਓਲੋ ਦੇ ਅਧਿਕਾਰੀਆਂ ਮੁਤਾਬਕ ਇਸ ਰਿਸਰਚ 'ਚ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

    ਕੋਵਿਡ-19 ਹਸਪਤਾਲ ਵਿੱਚ ਸਫ਼ਾਈ ਦਾ ਕੰਮ ਕਰਨ ਵਾਲੇ ਸਵੈਂ ਸੇਵਕ ਵੀ ਟ੍ਰਾਇਲ 'ਚ ਹਿੱਸਾ ਲੈ ਸਕਣਗੇ।

    ਯੂਨੀਵਰਸਿਟੀ ਦੀ ਪ੍ਰੈਜ਼ੀਡੇਂਟ ਸੋਰਾਯਾ ਸਮਾਇਲੀ ਦਾ ਕਹਿਣਾ ਹੈ ਕਿ ਅਧਿਐਨ ਲਈ ਬ੍ਰਾਜ਼ੀਲ ਨੂੰ ਇਸ ਲਈ ਚੁਣਿਆ ਗਿਆ ਗਿਆ ਕਿਉਂਕਿ ਇਸ ਸਮੇਂ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਇੱਥੇ ਹੀ ਸਾਹਮਣੇ ਆ ਰਹੇ ਹਨ।

    ਕੋਰੋਨਾਵਾਇਰਸ ਦੇ ਮਾਮਲਿਆਂ 'ਚ ਬ੍ਰਾਜ਼ੀਲ ਇਸ ਵੇਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਉੱਤੇ ਹੈ।

    Corona

    ਤਸਵੀਰ ਸਰੋਤ, Reuters

  19. ਉੱਤਰੀ ਕੋਰੀਆ ਵਿੱਚ ਪ੍ਰਾਈਮਰੀ ਸਕੂਲ ਖੁੱਲ੍ਹੇ

    ਉੱਤਰੀ ਕੋਰੀਆ ਵਿੱਚ ਪ੍ਰਾਈਮਰੀ ਸਕੂਲ ਖੁੱਲ੍ਹ ਗਏ ਹਨ।

    ਉੱਤਰੀ ਕੋਰੀਆ ਵਿੱਚ ਸਿੱਖਿਆ ਦਾ ਸੈਸ਼ਨ ਅਪ੍ਰੈਲ ਵਿੱਚ ਸ਼ੁਰੂ ਹੁੰਦਾ ਹੈ ਪਰ ਕੋਰੋਨਾਵਾਇਰਸ ਕਰਕੇ ਇਸ ਨੂੰ ਟਾਲਿਆ ਗਿਆ ਸੀ।

    ਗੁਆਂਢੀ ਮੁਲਕ ਚੀਨ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਂਦਿਆਂ ਹੀ ਉੱਤਰੀ ਕੋਰੀਆ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਸੀ। ਇਸ ਤੋਂ ਇਲਾਵਾ ਸਿੱਖਿਆ ਤੇ ਹੋਰ ਅਦਾਰਿਆਂ ਨੂੰ ਬੰਦ ਕਰ ਦਿੱਤਾ ਸੀ।

    ਸਕੂਲ

    ਤਸਵੀਰ ਸਰੋਤ, Getty Images

  20. ਕੋਰੋਨਾਵਾਇਰਸ: ਸਭ ਤੋਂ ਵੱਧ ਲਾਗ ਵਾਲਾ ਤੀਜਾ ਦੇਸ਼ ਰੂਸ

    ਤੀਜਾ ਸਭ ਤੋਂ ਵੱਧ ਲਾਗ ਵਾਲਾ ਦੇਸ਼ ਰੂਸ ਬਣ ਗਿਆ ਹੈ। ਬੁੱਧਵਾਰ ਨੂੰ ਕੋਰੋਨਾ ਦੀ ਲਾਗ ਦੇ 8,536 ਮਾਮਲੇ ਸਾਹਮਣੇ ਆਏ।

    ਇਸ ਤੋਂ ਬਾਅਦ ਕੋਰੋਨਾ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 432,277 ਹੋ ਗਈ ਹੈ।

    ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਲੋਕ ਰੂਸ ਵਿਚ ਹਨ।

    Russia

    ਤਸਵੀਰ ਸਰੋਤ, Getty Images