ਕੋਰੋਨਾਵਾਇਰਸ: ਸਪੇਨ ਵਿੱਚ ਲੌਕਡਾਊਨ ਖ਼ਿਲਾਫ਼ ਕਾਰ ਰੈਲੀ ਰਾਹੀਂ ਪ੍ਰਦਰਸ਼ਨ
ਸਪੇਨ ਵਿੱਚ ਹਾਜ਼ਾਰਾਂ ਲੋਕਾਂ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਸਰਕਾਰ ਦੇ ਰਵੱਈਆ ਦੇ ਖਿਲਾਫ਼ ਰੋਸ-ਮੁਜ਼ਾਹਰਾ ਕੀਤਾ।
ਇਸ ਦੌਰਾਨ ਉੱਥੇ ਲੋਕਾਂ ਨੇ ਇੱਕ ਕਾਰ ਰੈਲੀ ਕੱਢੀ ਤੇ ਆਪਣਾ ਰੋਸ ਦਰਸਾਇਆ।
ਹਾਲਾਂਕਿ, ਉੱਥੋਂ ਦੀ ਸੱਜੇਪੱਖੀ (far-right) ਪਾਰਟੀ ਵੌਕਸ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਗੱਡੀਆਂ ਵਿਚੋਂ ਬਾਹਰ ਨਿਕਲੇ ਬਿਨਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਦੇ ਨਾਲ ਕਾਰ ਚਲਾਉਣ।
ਰਾਜਧਾਨੀ ਮੈਡਰਿਡ ਵਿੱਚ ਪ੍ਰਦਰਸ਼ਾਕਾਰੀਆਂ ਨੇ ਕਾਰ ਵਿਚੋਂ ਸਪੇਨ ਦੇ ਝੰਡੇ ਲਹਿਰਾਏ ਅਤੇ ਪ੍ਰਧਾਨ ਮੰਤਰੀ ਪੈਡਰੋ ਸ਼ੈਨਚਿਜ਼ ਦੇ ਅਸਤੀਫੇ ਦੀ ਮੰਗ ਕੀਤੀ।

ਤਸਵੀਰ ਸਰੋਤ, Getty Images

