ਚੀਨ ਦੇ ਵਿਦੇਸ਼ ਮੰਤਰੀ ਵੋਂਗ ਯੀ ਨੇ ਕਿਹਾ ਹੈ ਕਿ ਅਮਰੀਕਾ, ਚੀਨ ਨਾਲ
ਸੰਬੰਧਾਂ ਨੂੰ ਨਵੇਂ ਸ਼ੀਤ ਯੁੱਧ ਵੱਲ ਲੈ ਜਾ ਰਿਹਾ ਹੈ।
ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ, “ਕੁਝ ਅਮਰੀਕੀ ਰਾਜਨੀਤਿਕ ਸ਼ਕਤੀਆਂ ਨੇ ਚੀਨ-ਅਮਰੀਕਾ
ਸੰਬੰਧਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਅਤੇ ਦੋਵੇਂ ਦੇਸ਼ਾਂ ਨੂੰ ਇਕ ਨਵੇਂ ਸ਼ੀਤ ਯੁੱਧ
ਵੱਲ ਲੈ ਜਾ ਰਹੇ ਹਨ। ਇਤਿਹਾਸ ਦੇ ਚੱਕਰ ਨੂੰ ਘੁੰਮਣ ਦੀ ਇਹ ਇਕ ਖ਼ਤਰਨਾਕ ਕੋਸ਼ਿਸ਼ ਹੈ।
ਉਨ੍ਹਾਂ ਕਿਹਾ, "ਚੀਨ ਅਮਰੀਕਾ ਨੂੰ ਬਦਲਣ ਵਿੱਚ ਦਿਲਚਸਪੀ ਨਹੀਂ ਰੱਖਦਾ
ਅਤੇ ਅਮਰੀਕਾ ਵਿਕਾਸ ਦੇ ਰਾਹ ਉੱਤੇ ਅੱਗੇ ਵਧਦੇ ਹੋਏ ਚੀਨ ਨੂੰ ਵੀ ਨਹੀਂ ਬਦਲ ਸਕਦਾ।"
ਵੋਂਗ ਯੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੀ ਰਾਜਨੀਤਿਕ ਪ੍ਰਣਾਲੀ
ਵੱਖਰੀ ਹੈ ਅਤੇ ਇਸਦਾ ਫੈਸਲਾ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਇੱਛਾ ਨਾਲ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ, "ਉਹ ਆਪਣੇ ਰਸਤੇ ਤੋਂ ਬਾਹਰ ਜਾ ਰਹੇ ਹਨ ਪਰ ਇਸ ਦਾ ਇਹ ਮਤਲਬ
ਨਹੀਂ ਹੈ ਕਿ ਸਹਿਯੋਗ ਦੀ ਕੋਈ ਸੰਭਾਵਨਾ ਨਹੀਂ ਹੈ। ਦੋਹਾਂ ਧਿਰਾਂ ਦਰਮਿਆਨ ਦੁਨੀਆ ਦੇ ਕਈ ਵੱਡੇ
ਮੁੱਦਿਆਂ ਉੱਤੇ ਸਲਾਹ ਅਤੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੈ।"
ਉਨ੍ਹਾਂ ਕਿਹਾ, "ਕੋਵਿਡ -19 ਦੀ ਸ਼ੁਰੂਆਤ ਸਮੇਂ ਅਸੀਂ ਡਾਕਟਰੀ ਸਮਾਨ
ਵਿੱਚ ਇੱਕ ਦੂਜੇ ਦੀ ਸਹਾਇਤਾ ਕੀਤੀ ਸੀ। 12 ਅਰਬ ਤੋਂ ਵੱਧ ਮਾਸਕ ਅਮਰੀਕਾ ਭੇਜੇ ਜਾ ਚੁੱਕੇ ਹਨ।
ਪਰ ਅਫ਼ਸੋਸ ਦੀ ਗੱਲ ਹੈ ਕਿ ਰਾਜਨੀਤੀ ਦਾ ਵਾਇਰਸ ਅਮਰੀਕਾ ਵਿੱਚ ਫੈਲ ਰਿਹਾ ਹੈ।"

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਚੀਨ ਦੇ ਵਿਦੇਸ਼ ਮੰਤਰੀ ਵੋਂਗ ਯੀSkip X postX ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।