ਕੋਰੋਨਾਵਾਇਰਸ ਅਪਡੇਟ: WHO ਮੁਖੀ-ਅਸੀਂ ਜਵਾਬਦੇਹੀ ਚਾਹੁੰਦੇ ਹਾਂ; CBI ਨੇ ਹੈਕਰਜ਼ ਤੋਂ ਕੀਤਾ ਅਗਾਹ, ਜਾਣੋ ਕਿਵੇਂ ਬਚੀਏ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਜੌਨਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ 48 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3.18 ਲੱਖ

ਲਾਈਵ ਕਵਰੇਜ

  1. ਭੁੱਖ ਦੇ ਮਾਰੇ ਚਿਲੀ ਦੇ ਲੋਕ ਪੁਲਿਸ ਨਾਲ ਭਿੜੇ

    ਲੌਕਡਾਊਨ ਦੌਰਾਨ ਖਾਣੇ ਦੀ ਕਮੀ ਨੂੰ ਲੈਕੇ ਚਿਲੀ ਵਿੱਚ ਮੁਜ਼ਾਹਰਿਆਂ ਦੌਰਾਨ ਪੁਲਿਸ ਤੇ ਲੋਕਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ ਹਨ।

    ਸਥਾਨਕ ਟੈਲੀਵਿਜ਼ਨ ਵੱਲੋਂ ਦਿਖਾਈ ਰਿਪੋਰਟ ਵਿੱਚ ਅਲ ਬੌਸਕਿਊ ਵਿੱਚ ਪੁਲਿਸ ਮੁਜ਼ਾਹਰਾਕਾਰੀਆਂ ਨੂੰ ਖਿਡਾਉਣ ਲਈ ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੌਛਾੜਾਂ ਦੀ ਵਰਤੋਂ ਕਰਦੀ ਦਿੱਖ ਰਹੀ ਹੈ।

    ਮੁਜ਼ਾਹਰਾਕਾਰੀ ਵੀ ਪੁਲਿਸ ਖ਼ਿਲਾਫ਼ ਪੱਥਰਬਾਜ਼ੀ ਤੇ ਅਗਜ਼ਨੀ ਕਰਦੇ ਦਿੱਖ ਰਹੇ ਹਨ।

    ਸਾਡੀ ਮੇਲੋ ਦੇ ਜ਼ਿਲ੍ਹਾ ਮੇਅਰ ਨੇ ਲੋਕਲ ਰੇਡੀਓ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਲੌਕਡਾਊਨ ਕਾਰਨ ਅੰਨ ਦੀ ਕਮੀ ਹੋਣ ਨਾਲ ਹਾਲਾਤ ਬਹੁਤ ਬਦਤਰ ਬਣ ਗਏ ਹਨ।

    ਰਾਸ਼ਟਰਪਤੀ ਸੇਬਾਸਟੀਅਨ ਪਿਨੇਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਲਈ 25 ਲੱਖ ਖਾਣੇ ਦੇ ਪੈਕਟ ਅਤੇ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰੇਗੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  2. ਦਿਸ਼ਾ-ਨਿਰਦੇਸ਼ ਜਿਸ ਨਾਲ ਛੇੜਛਾੜ ਨਾ ਕਰਨ ਲਈ ਕਹਿ ਰਿਹਾ ਹੈ ਕੇਂਦਰ

    ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਬਕਾਇਦਾ ਪੱਤਰ ਜਾਰੀ ਕਰਕੇ ਹਦਾਇਤ ਦਿੱਤੀ ਹੈ ਕਿ ਲੌਕਡਾਊਨ 4.0 ਦੀਆਂ ਗਾਇਡਲਾਇਨਜ਼ ਨਾਲ ਛੇੜਛਾੜ ਨਾ ਕੀਤੀ ਜਾਵੇ।

    ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਹੂਬਹੂ ਪਾਲਣਾ ਕਰਨੀ ਪੈਣੀ ਹੈ, ਇਸ ਵਿੱਚ ਕਿਸੇ ਨੂੰ ਵੀ ਘਟਾਇਆ ਨਹੀਂ ਜਾ ਸਕਦਾ।

    ਕੋੋਰੋਨਾਵਾਇਰਸ
  3. ਮਾਹੋਬਾ: ਸੜਕ ਹਾਦਸੇ 'ਚ 3 ਪਰਵਾਸੀ ਮਜ਼ਦੂਰਾਂ ਦੀ ਮੌਤ, 12 ਜ਼ਖ਼ਮੀ

    ਉੱਤਰ ਪ੍ਰਦੇਸ਼ ਦੇ ਮਾਹੋਬਾ ਵਿੱਚ ਝਾਂਸੀ-ਮਿਰਜ਼ਾਪੁਰ ਹਾਈਵੇਅ ਉੱਤੇ ਇੱਕ ਡੀਸੀਐੱਮ ਵਾਹਨ ਦੇ ਪਲਟ ਜਾਣ ਕਾਰਨ ਤਿੰਨ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਗੰਭੀਰ ਜ਼ਖ਼ਮੀ ਹੋ ਗਏ।

    ਇਹ ਘਟਨਾ ਬੀਤੀ ਰਾਤ ਉਦੋਂ ਵਾਪਰੀ ਜਦੋਂ 17 ਦੇ ਕਰੀਬ ਪਰਵਾਸੀ ਮਜ਼ਦੂਰ ਹਾਦਸਾਗ੍ਰਸਤ ਹੋਏ ਵਾਹਨ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਹਨ।

    ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਯੂਕੇ: ਸੁੰਘਣ ਤੇ ਸੁਆਦ ਦੀ ਕਮੀ ਵੀ ਕੋੋਰੋਨਾਵਾਇਰਸ ਦਾ ਲੱਛਣ

    ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਹੈ।

    ਹੁਣ ਤੱਕ, ਲੋਕਾਂ ਨੂੰ ਬੁਖਾਰ ਜਾਂ ਖੰਘ ਦੇ ਲੱਛਣਾਂ ਦੇ ਅਧਾਰ ‘ਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਸੀ।

    ਪਰ ਕੰਨ, ਨੱਕ ਅਤੇ ਗਲੇ ਦੇ ਡਾਕਟਰ ਹਫ਼ਤਿਆਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਸੂਚੀ ਵਿਚ ਹੋਰ ਲੱਛਣਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

    ਇਸ ਤੋਂ ਪਹਿਲਾਂ ਇੱਕ ਵਿਗਿਆਨਕ ਮਾਹਰ ਵਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਯੂਕੇ ਨੂੰ ਕਰੀਬ 70,000 ਕੋਰੋਨਾਵਾਇਰਸ ਦੀ ਲਾਗ ਦੇ ਕੇਸਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਇਹ ਸਿਰਫ ਬੁਖਾਰ ਅਤੇ ਖਾਂਸੀ 'ਤੇ ਕੇਂਦ੍ਰਿਤ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  5. ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਤੇ ਰੱਖਿਆ ਮੰਤਰੀ ਪੌਜ਼ਿਟਿਵ

    ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਮਾਸ਼ਰ ਦੀ ਉਮਰ 60 ਸਾਲ ਤੋਂ ਉਪਰ ਹੈ। ਉਨ੍ਹਾਂ ਦਾ ਕੋਰੋਨਾ ਟੈਸਟ 13 ਮਈ ਨੂੰ ਕੀਤਾ ਗਿਆ ਸੀ ਜਦੋਂ ਕੋਵਿਡ -19 ਟਾਸਕ ਫੋਰਸ ਦਾ ਮੈਂਬਰ ਪੌਜ਼ਿਟਿਵ ਪਾਇਆ ਗਿਆ।

    ਮਾਸ਼ਰ ਦਾ ਬਾਡੀਗਾਰਡ ਅਤੇ ਕੁਝ ਸਟਾਫ ਮੈਂਬਰ ਵੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਦੱਖਣੀ ਸੂਡਾਨ ਵਿੱਚ ਕੁੱਲ 236 ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  6. ਡੇਢ ਹਫ਼ਤੇ ਤੋਂ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਨੇ ਟਰੰਪ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਹਨ।

    ਹਾਲਾਂਕਿ ਜਦੋਂ ਕੋਰੋਨਾ ਦੇ ਇਲਾਜ ਲਈ ਹਰ ਜਗ੍ਹਾ ਇਸ ਦਵਾਈ ਦੇ ਅਸਰਦਾਰ ਹੋਣ ਬਾਰੇ ਗੱਲ ਕੀਤੀ ਜਾ ਰਹੀ ਸੀ, ਉਸ ਵੇਲੇ ਟਰੰਪ ਨੇ ਮਲੇਰੀਆ ਲਈ ਵਰਤੀ ਜਾਣ ਵਾਲੀ ਇਸ ਦਵਾਈ ਦਾ ਮਜ਼ਾਕ ਵੀ ਉਡਾਇਆ ਸੀ।

    ਸੋਮਵਾਰ ਨੂੰ ਮੀਡੀਆ ਵਲੋਂ ਟਰੰਪ ਨੂੰ ਦਵਾਈ ਦੇ ਅਸਰ ਬਾਰੇ ਸਵਾਲ ਪੁੱਛਿਆ ਗਿਆ। ਇਸ ਮਗਰੋਂ ਟਰੰਪ ਨੇ ਕਿਹਾ, "ਮੈਂ ਲਗਭਗ ਡੇਢ ਹਫ਼ਤਿਆਂ ਤੋਂ ਇਸ ਨੂੰ ਲੈ ਰਿਹਾ ਹਾਂ ਅਤੇ ਮੈਂ ਇੱਥੇ ਖੜਾ ਹਾਂ। ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਹਾਂ। ਮੇਰੇ ਵਲੋਂ ਇਹ ਹੀ ਸਬੂਤ ਹੈ।"

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

  7. ਕੋਰੋਨਾ ਅਪਡੇਟ: ਪਿਛਲੇ 24 ਘੰਟਿਆਂ ਦੌਰਾਨ ਦੇਸ-ਵਿਦੇਸ਼ ਦਾ ਹਾਲ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਤੋਂ 2 ਲੱਖ ਪਰਵਾਸੀ ਮਜ਼ਦੂਰ ਜੱਦੀ ਸੂਬਿਆਂ ਵਿੱਚ ਜਾ ਚੁੱਕਾ ਹੈ।

    ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸੂਬੇ ਵਿੱਚੋਂ 10 ਲੱਖ ਨੌਕਰੀਆਂ ਖ਼ਤਮ ਹੋਈਆਂ ਹਨ।

    ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਵਿਸ਼ੇਸ਼ ਜਹਾਜ਼ ਅੱਜ ਅੰਮ੍ਰਿਤਸਰ ਉਤਰੇਗਾ।

    ਭਾਰਤ ਵਿਚ ਕੋਰੋਨਾ ਲਾਗ ਦੇ ਕੁੱਲ ਮਾਮਲੇ 96 ਹਜ਼ਾਰ ਪਾਰ ਕਰ ਗਏ ਹਨ ਅਤੇ ਮੌਤਾਂ ਦੀ ਗਿਣਤੀ ਵੀ 3000 ਹੋ ਗਈ ਹੈ।

    ਲੌਕਡਾਊਨ 4.0 ਦੌਰਾਨ ਦਿੱਲੀ ਤੋਂ ਨੋਇਡਾ ਤੇ ਗਾਜ਼ਿਆਬਾਦ ਜਾਣ ਦੀ ਛੂਟ ਮਿਲ ਗਈ ਹੈ।

    ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦਾ ਬੱਚਿਆਂ ਤੇ ਬਜ਼ੁਰਗਾਂ ਨਾਲ ਪੈਦਲ ਚੱਲ ਕੇ ਜੱਦੀ ਸੂਬਿਆਂ ਨੂੰ ਜਾਣ ਦਾ ਸਿਲਸਿਲਾ ਜਾਰੀ ਹੈ।

    ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਹੈ।

    ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ।

    ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਮੌਡਰਨਾ ਕੰਪਨੀ ਦੇ ਟਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ 8 ਲੋਕਾਂ ਦੀ ਰਿਪੋਟਰ ਤੋਂ ਪਤਾ ਲੱਗਿਆ ਹੈ ਕਿ ਐਂਟੀਬਾਡੀਜ਼ ਨੂੰ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ।

    ਕੋਰੋਨਾ ਲਾਗ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਹਾਈਡ੍ਰੋਕਸੀਕੋਰੋਨਕੁਇਨ (ਮਲੇਰੀਆ ਦੀ ਦਵਾਈ) ਲੈ ਰਹੇ ਹਨ।

    ਫਰਾਂਸ ਨੇ ਧਾਰਮਿਕ ਸਥਾਨਾਂ ਤੋਂ ਲੌਕਡਾਊਨ ਦੀਆਂ ਪਾਬੰਦੀਆਂ ਹਟਾਈਆਂ

    ਚਿਲੀ ਵਿੱਚ ਲੌਕਡਾਊਨ ਦੌਰਾਨ ਖਾਣੇ ਦੀ ਕਮੀ ਖ਼ਿਲਾਫ਼ ਮੁਜ਼ਾਹਰੇ, ਪੁਲਿਸ ਨੇ ਕੀਤਾ ਲਾਠੀਚਾਰਜ ਤੇ ਮਾਰੀਆਂ ਪਾਣੀ ਦੀਆਂ ਬੌਛਾੜਾਂ

    ਜਰਮਨੀ ਤੇ ਫਰਾਂਸ ਨੇ 500 ਅਰਬ ਯੂਰੋ ਦੀ ਇਮਦਾਦ ਯੂਰਪੀਅਨ ਮੈਂਬਰ ਦੇਸਾਂ ਨੂੰ ਦੇਣ ਦਾ ਟੀਚਾ ਤੈਅ ਕੀਤਾ ਹੈ।

    ਇਰਾਨ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 7000 ਹੋ ਗਈ ਹੈ।

    ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਕਿਹਾ ਹੈ ਕਿ ਉਨ੍ਹਾਂ ਕੋਰੋਨਾ ਖ਼ਿਲਾਫ਼ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ।

    ਕੋਰੋਨਾ ਕਾਰਨ ਮੌਤਾਂ ਦਾ ਗਲੋਬਲ ਅੰਕੜਾ 48 ਲੱਖ ਨੇੜੇ ਪਹੁੰਚ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਹੋ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, AFP /Getty Images

  8. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਜੁੜੇ ਅਹਿਮ ਤਾਜ਼ਾ ਘਟਨਾਕ੍ਰਮ ਨਾਲ ਸਬੰਧਤ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਉੱਤੇ ਤੁਸੀਂ ਕੋੋਰੋਨਵਾਇਰਸ ਨਾਲ ਜੁੜੇ ਅਹਿਮ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।

    18 ਮਈ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।