ਕੋਰੋਨਾਵਾਇਰਸ ਅਪਡੇਟ: WHO ਮੁਖੀ-ਅਸੀਂ ਜਵਾਬਦੇਹੀ ਚਾਹੁੰਦੇ ਹਾਂ; CBI ਨੇ ਹੈਕਰਜ਼ ਤੋਂ ਕੀਤਾ ਅਗਾਹ, ਜਾਣੋ ਕਿਵੇਂ ਬਚੀਏ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਜੌਨਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ 48 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3.18 ਲੱਖ

ਲਾਈਵ ਕਵਰੇਜ

  1. ਮੁੰਬਈ ਦੇ ਬਾਂਦਰਾ ਸਟੇਸ਼ਨ 'ਤੇ ਸੈਂਕੜੇ ਪਰਵਾਸੀ ਮਜ਼ਦੂਰਾਂ ਦੀ ਭੀੜ ਲੱਗੀ

    ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਸੈਂਕੜੇ ਲੋਕਾਂ ਦੀ ਭੀੜ ਇਕ 'ਸ਼੍ਰਮਿਕ ਸਪੈਸ਼ਲ ਟਰੇਨ' ’ਤੇ ਚੜ੍ਹਨ ਲਈ ਜਮ੍ਹਾ ਹੋ ਗਈ ਸੀ ਜਿਸ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਭਜਾ ਦਿੱਤਾ ਹੈ।

    ਪੁਲਿਸ ਅਨੁਸਾਰ 'ਇਹ ਸਪਸ਼ੈਲ ਟਰੇਨ ਮੁੰਬਈ ਤੋਂ ਬਿਹਾਰ ਜਾਣ ਲਈ ਪਲੇਟਫਾਰਮ 'ਤੇ ਪਹੁੰਚੀ ਸੀ ਜਿਸ ਵਿੱਚ ਬੈਠਣ ਲਈ ਲੋਕ ਵੀ ਸਟੇਸ਼ਨ 'ਤੇ ਪਹੁੰਚ ਗਏ ਜਿਨ੍ਹਾਂ ਨੇ ਇਸ ਲਈ ਰਜਿਸਟਰੇਸ਼ਨ ਨਹੀਂ ਕੀਤਾ ਸੀ।'

    ਖ਼ਬਰਾਂ ਏਜੰਸੀ ਏਐਨਆਈ ਦੇ ਅਨੁਸਾਰ ਰਜਿਸਟਰੇਸ਼ਨ ਕਰਕੇ ਸਟੇਸ਼ਨ ਪਹੁੰਚੇ ਤਕਰੀਬਨ ਹਜ਼ਾਰ ਯਾਤਰੀਆਂ ਨੂੰ ਹੀ ਇਸ ਟ੍ਰੇਨ ਵਿੱਚ ਚੜ੍ਹਨ ਦਿੱਤਾ ਗਿਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 48 ਲੱਖ ਤੋਂ ਪਾਰ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਤੋਂ ਵੱਧ ਹੋ ਗਈ ਹੈ।
    • ਯੂਕੇ ਵਿੱਚ ਪਿਛਲੇ ਮਹੀਨੇ ਬੇਰੁਜ਼ਗਾਰੀ ਭੱਤੇ ਦੀ ਅਰਜ਼ੀ ਦੇਣ ਵਾਲੇ ਲੋਕਾਂ ਦੀ ਗਿਣਤੀ 8,56,500 ਤੋਂ ਵੱਧ ਕੇ 20 ਲੱਖ ਨੂੰ ਪਾਰ ਕਰ ਗਈ ਹੈ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ WHO ਨੂੰ ‘ਚੀਨ ਦਾ ਪਪੈਟ’ ਕਿਹਾ ਹੈ।
    • ਚੀਨ ਨੇ ਆਸਟਰੇਲੀਆਂ ਨੰ ਝਟਕਾ ਦਿੰਦਿਆਂ ਜੌਂ ਦੀ ਬਰਾਮਦਗੀ ਆਸਟਰੇਲੀਆ ਤੋਂ ਕਰਨ ’ਤੇ 80 ਫੀਸਦ ਬਾਰਡਰ ਫੀਸ ਲਾ ਦਿੱਤੀ ਹੈ।
    • ਪਾਕਿਸਤਾਨ ਦੇ 200 ਤੋਂ ਵੱਧ ਵਿਦਿਆਰਥੀ ਵੂਹਾਨ ਤੋਂ ਵਾਪਸ ਪਰਤੇ ਹਨ।
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਹਨ।
    • ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਤਾਲਮੇਲ ਬਣਾ ਕੇ ਰੱਖਣ ਅਤੇ ਪਰਵਾਸੀ ਮਜ਼ਦੂਰਾਂ ਲਈ ਹੋਰ ਬੱਸਾਂ ਤੇ ਟਰੇਨਾਂ ਚਲਾਉਣ ਲਈ ਕਿਹਾ ਹੈ।
    • ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਦਾ ਨੁਕਸਾਨ ਨਾ ਹੋਵੇ, ਇਸ ਲਈ ਡੀਡੀ ਪੰਜਾਬੀ ਰਾਹੀਂ ਹੋਵੇਗੀ ਪੜ੍ਹਾਈ ਦਾ ਪ੍ਰਸਾਰਨ ਕੀਤਾ ਜਾਵੇਗਾ।
    • ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 64 ਫ਼ੀਸਦ ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਰਿਕਵਰੀ ਦਰ ਦੇਸ ਵਿਚ ਸਭ ਤੋਂ ਵੱਧ ਹੈ।
    • ਪੰਜਾਬ ਸਰਕਾਰ ਨੇ ਹਾਊਸ ਟੈਕਸ ਜਾਂ ਪ੍ਰੋਪਰਟੀ ਟੈਕਸ ਭਰਨ ਦੀ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ।
    • ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਵਿਸ਼ੇਸ਼ ਜਹਾਜ਼ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ।
    Coronavirus

    ਤਸਵੀਰ ਸਰੋਤ, Getty Images

  3. ਪੰਜਾਬ ਸਰਕਾਰ ਨੇ ਹਾਊਸ ਟੈਕਸ ਭਰਨ ਦੀ ਤਰੀਕ ਵਧਾਈ

    ਪੰਜਾਬ ਸਰਕਾਰ ਨੇ ਹਾਊਸ ਟੈਕਸ ਜਾਂ ਪ੍ਰੋਪਰਟੀ ਟੈਕਸ ਭਰਨ ਦੀ ਤਰੀਕ ਵਧਾ ਕੇ 30 ਜੂਨ ਤੱਕ ਕਰ ਦਿੱਤੀ ਹੈ।

    ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਪੈਦਾ ਹੋਈਆਂ ਔਕੜਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੋਰੋਨਾ ਮਹਾਮਾਰੀ : ਪੰਜਾਬ ਦਾ ਰਿਕਵਰੀ ਰੇਟ 64 ਫ਼ੀਸਦ ਹੋਇਆ

    ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 64 ਫ਼ੀਸਦ ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਰਿਕਵਰੀ ਦਰ ਦੇਸ ਵਿਚ ਸਭ ਤੋਂ ਵੱਧ ਹੈ।

    ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਅਜੇ ਜਾਰੀ ਹੈ ਕਿਉਂ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਐੱਨਆਰਆਈ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਕਾਰਨ ਖ਼ਤਰਾ ਅਜੇ ਬਣਿਆ ਹੋਇਆ ਹੈ ਅਤੇ ਇਸ ਬਿਮਾਰੀ ਖ਼ਿਲਾਫ਼ ਲੜਾਈ ਜਾਰੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. 98 ਸਾਲਾ ਬੇਬੇ ਮਾਸਕ ਬਣਾ ਕੇ ਪਾ ਰਹੀ ਯੋਗਦਾਨ

    ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਨ੍ਹਾਂ ਬੇਬੇ-ਜੀ ਦੀ ਉਮਰ 98 ਸਾਲ ਹੈ।

    ਉਮਰ ਤਾਂ ਜ਼ਿਆਦਾ ਹੈ ਹੀ ਪਰ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ।

    ਵੀਡੀਓ ਕੈਪਸ਼ਨ, ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ
  6. ਲੁਧਿਆਣਾ ਵਿੱਚ ਖੁੱਲ੍ਹੀਆਂ ਦੁਕਾਨਾਂ

    ਲੌਕਡਾਊਨ ਦੇ ਚੌਥੇ ਗੇੜ ਦੌਰਾਨ ਪੰਜਾਬ ਵਿੱਚ ਕੁਝ ਪਾਬੰਦੀਆਂ ਹਟਾਈਆਂ ਗਈਆਂ ਹਨ।

    ਇਸ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ੍ਹ ਰਹੀਆਂ ਹਨ।

    ਲੁਧਿਆਣਾ ਵਿੱਚ ਵੀ ਹੁਣ ਕੱਪੜੇ ਦੀਆਂ ਦੁਕਾਨਾਂ ਸਣੇ ਹੋਰ ਵੀ ਦੁਕਾਨਾਂ ਖੁੱਲ੍ਹ ਗਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਪਾਕਿਸਤਾਨੀ ਵਿਦਿਆਰਥੀ ਅਖੀਰ ਵੂਹਾਨ ਤੋਂ ਵਾਪਸ ਪਰਤੇ

    ਪਾਕਿਸਤਾਨ ਇੰਟਰਨੈਸ਼ਲ ਏਅਰਵੇਜ਼ ਰਾਹੀਂ 200 ਤੋਂ ਵੱਧ ਵਿਦਿਆਰਥੀ ਚੀਨ ਦੇ ਵੂਹਾਨ ਸ਼ਹਿਰ ਤੋਂ ਮਹੀਨਿਆਂ ਬਾਅਦ ਇਸਲਾਮਾਬਾਦ ਪਹੁੰਚੇ ਹਨ।

    ਪਾਕਿਸਤਾਨੀ ਵਿਦਿਆਰਥੀ ਲੰਮੇਂ ਸਮੇਂ ਤੋਂ ਦੇਸ ਵਾਪਸ ਆਉਣ ਦੀ ਮੰਗ ਕਰ ਰਹੇ ਸਨ ਪਰ ਪਾਕਿਸਤਾਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

    ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਚੀਨੀ ਸਰਕਾਰ 'ਤੇ ਭਰੋਸਾ ਹੈ ਕਿ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ।

    ਇਸ ਕਾਰਨ ਪਾਕਿਸਤਾਨ ਵਿੱਚ ਗੁੱਸਾ ਵੀ ਫੁੱਟਿਆ। ਬਹੁਤ ਸਾਰੇ ਆਲੋਚਕਾਂ ਨੇ ਇਹ ਕਿਹਾ ਕਿ ਪਾਕਿਸਤਾਨ ਬੀਜਿੰਗ ਦੇ ਸਿਆਸੀ ਦਬਾਅ ਹੇਠ ਅਜਿਹਾ ਕਰ ਰਿਹਾ ਹੈ।

    ਓਵਰਸੀਜ਼ ਪਾਕਿਸਤਾਨੀਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ੁਲਫਿਕਾਰ ਬੁਖਾਰੀ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਵਿਦਿਆਰਥੀਆਂ ਨੂੰ “ਬਹਾਦਰ ਸਿਪਾਹੀ” ਕਿਹਾ ਸੀ ਅਤੇ ਉਨ੍ਹਾਂ ਦਾ ਦੇਸ ’ਚ ਸਵਾਗਤ ਕੀਤਾ ਸੀ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੂਹਾਨ ਤੋਂ 200 ਵਿਦਿਆਰਥੀ ਇਸਲਾਮਾਬਾਦ ਪਹੁੰਚੇ (ਸੰਕੇਤਕ ਤਸਵੀਰ)
  8. ਚੀਨ ਨੇ ਆਸਟਰੇਲੀਆ ਨੂੰ ਦਿੱਤਾ ਇੱਕ ਹੋਰ ਝਟਕਾ

    ਆਸਟਰੇਲੀਆ ਨੂੰ ਮੰਗਲਵਾਰ ਸਵੇਰੇ ਆਪਣੇ ਸਭ ਤੋਂ ਵੱਡੇ ਕਾਰੋਬਾਰੀ ਸਾਂਝੇਦਾਰ ਚੀਨ ਤੋਂ ਇੱਕ ਹੋਰ ਝਟਕਾ ਲੱਗਿਆ ਹੈ।

    ਚੀਨ ਦੀ ਸਰਕਾਰ ਨੇ ਕਿਹਾ ਕਿ ਆਸਟਰੇਲੀਆ ਨੂੰ ਹੁਣ ਜੌਂ ਬਰਾਮਦ 'ਤੇ 80 ਫੀਸਦ ਬਾਰਡਰ-ਫੀਸ ਦੇਣੀ ਪਏਗੀ।

    ਆਸਟਰੇਲੀਆਈ ਬਾਜ਼ਾਰ ਲਈ ਇਹ ਵਾਕਈ ਬੁਰੀ ਖ਼ਬਰ ਹੈ।

    ਇੱਕ ਪੁਰਾਣਾ ਵਿਵਾਦ ਹੈ ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ ਅਤੇ ਹੋ ਸਕਦਾ ਹੈ ਕਿ ਆਸਟਰੇਲੀਆ ਇਸ ਮਾਮਲੇ ਵਿੱਚ ਵਿਸ਼ਵ ਵਪਾਰ ਸੰਗਠਨ ਨੂੰ ਅਪੀਲ ਕਰੇ।

    ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਦੋਹਾਂ ਦੇਸਾਂ ਦੇ ਸਿਰਫ਼ ਵਪਾਰਕ ਮਸਲਿਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਕੋਰੋਨਾਵਾਇਰਸ ਦੇ ਸਰੋਤ ਨੂੰ ਲੈ ਕੇ ਦੋਹਾਂ ਦੇਸਾਂ ਵਿਚਾਲੇ ਹੋਈ ਖਿੱਚੋਤਾਣ ਤੋਂ ਬਾਅਦ ਬਦਲੇ ਦੇ ਰੂਪ ਵਿੱਚ ਚੀਨ ਨੇ ਇਹ ਫੈਸਲਾ ਲਿਆ ਹੈ।

    Australia

    ਤਸਵੀਰ ਸਰੋਤ, EPA

  9. ਤੂਫ਼ਾਨ ਨੇ ਮਜ਼ਦੂਰਾਂ ਦੀ ਵਧਾਈ ਮੁਸ਼ਕਲ

    ਪਹਿਲਾਂ ਹੀ ਕੋਰੋਨਾਵਾਇਰਸ ਮਹਾਂਮਾਰੀ ਤੋਂ ਜੂਝ ਰਹੇ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਲਈ ਤੂਫਾਨ ਨੇ ਇੱਕ ਨਵੀਂ ਮੁਸ਼ਕਲ ਖ਼ੜ੍ਹੀ ਕਰ ਦਿੱਤੀ ਹੈ।

    ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ‘ਅੰਫਨ’ ਸੋਮਵਾਰ ਦੁਪਹਿਰ ਬਾਅਦ ਹੋਰ ਗਹਿਰਾ ਕੇ ‘ਸੁਪਰ ਸਾਇਕਲੋਨ’ ਵਿੱਚ ਤਬਦੀਲ ਹੋ ਗਿਆ ਜਿਸ ਕਾਰਨ ਕੰਢੀ ਖੇਤਰਾਂ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

    ਅਕਤੂਬਰ 1999 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੰਗਾਲ ਦੀ ਖਾੜੀ ਵਿੱਚ 'ਸੁਪਰ ਸਾਈਕਲੋਨ' ਬਣਿਆ ਹੋਵੇ।

    ਪਰ ਇਸ ਕਾਰਨ ਉਨ੍ਹਾਂ ਹਜ਼ਾਰਾਂ ਮਜ਼ੂਦਰੋਂ ਦੀ ਵੀ ਮੁਸ਼ਕਿਲ ਵੱਧ ਗਈ ਹੈ, ਜੋ ਲੌਕਡਾਊਨ ਕਾਰਨ ਹੋਰਨਾ ਸੂਬਿਆਂ ਤੋਂ ਓਡੀਸ਼ਾ ਅਤੇ ਪੱਛਮੀ ਬੰਗਲ ਵਿੱਚ ਪਿੰਡਾਂ ਵੱਲ ਪਰਤ ਰਹੇ ਹਨ।

    'ਅੰਫਨ' ਤੂਫਾਨ ਨੂੰ ਹਾਲੇ ਕਾਫੀ ਮਜ਼ਬੂਤ ਮੰਨਿਆ ਜਾ ਰਿਹਾ ਹੈ। ਆਸ ਹੈ ਕਿ ਜਦੋਂ ਇਹ ਤੂਫਾਨ ਕੰਢੀ ਇਲਾਕਿਆਂ ਨਾਲ ਟਕਰਾਏਗਾ, ਤਾਂ ਉਸ ਦੀ ਰਫ਼ਤਾਰ ਵਿੱਚ ਕੁਝ ਕਮੀ ਆਏਗੀ।

    Flood

    ਤਸਵੀਰ ਸਰੋਤ, Sanjay Das/BBC

  10. ਗ੍ਰਹਿ ਮੰਤਰਾਲੇ ਨੇ ਪਰਵਾਸੀ ਮਜ਼ਦੂਰਾਂ ਲਈ ਹੋਰ ਬੱਸਾਂ ਤੇ ਟਰੇਨਾਂ ਚਲਾਉਣ ਲਈ ਕਿਹਾ

    ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਹਨ।

    ਉਨ੍ਹਾਂ ਕਿਹਾ ਕਿ ਇਸ ਲਈ ਸੂਬਿਆਂ ਵਿਚਾਲੇ ਤਾਲਮੇਲ ਹੋਣਾ ਜ਼ਰੂਰੀ ਹੈ। ਰੇਲਵੇ ਮੰਤਰਾਲੇ ਨੂੰ ਹੋਰ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ।

    ਇਸ ਦੇ ਨਾਲ ਹੀ ਹੋਰ ਬੱਸਾਂ ਚਲਾਉਣ ਲਈ ਕਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਗ੍ਰਹਿ ਮੰਤਰਾਲੇ ਨੇ ਮਜ਼ਦੂਰਾਂ ਲਈ ਹੋਰ ਵਿਸ਼ੇਸ਼ ਟਰੇਨਾਂ ਚਲਾਉਣ ਲਈ ਕਿਹਾ
  11. 1205 ਹੋਰ ਨਾਗਰਿਕ ਭਾਰਤ ਵਾਪਸ ਲਿਆਂਦੇ

    ਵੰਦੇ ਭਾਰਤ ਮਿਸ਼ਨ ਦੇ ਤਹਿਤ 1205 ਹੋਰ ਭਾਰਤੀ ਨਾਗਰਿਕ ਦੇਸ ਵਾਪਸ ਲਿਆਂਦੇ ਗਏ ਹਨ।

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ ਕਿ 18 ਮਈ ਨੂੰ 6 ਉਡਾਣਾਂ ਰਾਹੀਂ ਦੁਬਈ, ਮਸਕਟ, ਆਬੂ ਧਾਬੀ, ਦੋਹਾ, ਢਾਕਾ ਅਤੇ ਲੰਡਨ ਤੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਕੋੋਰੋਨਾ ਤੋਂ ਬਚਣ ਲਈ ਟਰੰਪ ਜਿਹੜੀ ਦਵਾਈ ਖਾ ਰਹੇ ਉਹ ਕੀ ਹੈ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਹਨ।

    ਸੋਮਵਾਰ ਨੂੰ ਮੀਡੀਆ ਵਲੋਂ ਟਰੰਪ ਨੂੰ ਦਵਾਈ ਦੇ ਅਸਰ ਬਾਰੇ ਸਵਾਲ ਪੁੱਛਿਆ ਗਿਆ। ਇਸ ਮਗਰੋਂ ਟਰੰਪ ਨੇ ਕਿਹਾ, "ਮੈਂ ਲਗਭਗ ਡੇਢ ਹਫ਼ਤਿਆਂ ਤੋਂ ਇਸ ਨੂੰ ਲੈ ਰਿਹਾ ਹਾਂ ਅਤੇ ਮੈਂ ਇੱਥੇ ਖੜਾ ਹਾਂ। ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਹਾਂ। ਮੇਰੇ ਵਲੋਂ ਇਹ ਹੀ ਸਬੂਤ ਹੈ।"

    ਆਓ ਜਾਣਦੇ ਹਾਂ ਕੀ ਹੈ ਉਹ ਦਵਾਈ ਜਿਸ ਉੱਤੇ ਟਰੰਪ ਨੂੰ ਇੰਨਾ ਭਰੋਸਾ ਹੈ

    ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ
  13. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਕੋਰੋਨਾਵਾਇਰਸ ਦੇ ਕੁੱਲ ਮਾਮਲੇ ਪੂਰੀ ਦੁਨੀਆਂ ਵਿੱਚ 48 ਲੱਖ ਤੋਂ ਪਾਰ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਤੋਂ ਵੱਧ ਹੋ ਗਈ ਹੈ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਡਹਾਨੋਮ ਗੈਬਰੇਅਸਿਸ ਨੂੰ ਵੱਡੇ ਬਦਲਾਵਾਂ ਲਈ 30 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ
    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਹਨ।
    • ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਹੈ।
    • ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।
    • ਚਿਲੀ ਵਿੱਚ ਲੌਕਡਾਊਨ ਦੌਰਾਨ ਖਾਣੇ ਦੀ ਕਮੀ ਖ਼ਿਲਾਫ਼ ਮੁਜ਼ਾਹਰੇ ਹੋ ਰਹੇ ਹਨ। ਪੁਲਿਸ ਨੇ ਮੁਜਾਹਰਾਕਾਰੀਆਂ 'ਤੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੌਛਾੜਾਂ ਮਾਰੀਆਂ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ ਇੱਕ ਲੱਖ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ ਵੀ 3163 ਹੋ ਗਈ ਹੈ।
    • ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਦਾ ਨੁਕਸਾਨ ਨਾ ਹੋਵੇ, ਇਸ ਲਈ ਡੀਡੀ ਪੰਜਾਬੀ ਰਾਹੀਂ ਹੋਵੇਗੀ ਪੜ੍ਹਾਈ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਤੋਂ 2 ਲੱਖ ਪਰਵਾਸੀ ਮਜ਼ਦੂਰ ਜੱਦੀ ਸੂਬਿਆਂ ਵਿੱਚ ਜਾ ਚੁੱਕੇ ਹਨ।
    • ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਵਿਸ਼ੇਸ਼ ਜਹਾਜ਼ ਅੱਜ ਅੰਮ੍ਰਿਤਸਰ ਉਤਰੇਗਾ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 48 ਲੱਖ ਤੋਂ ਪਾਰ ਹੋ ਗਏ ਹਨ
  14. ਦਿੱਲੀ ਵਿੱਚ ਖੁੱਲ੍ਹੇ ਬਜ਼ਾਰ, ਸੜਕਾਂ 'ਤੇ ਲੱਗੀ ਗੱਡੀਆਂ ਦੀ ਭੀੜ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲੌਕਡਾਊਨ ਵਿੱਚ ਢਿੱਲ ਦਿੰਦਿਆਂ ਸਾਰੇ ਬਾਜ਼ਾਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।

    ਹਾਲਾਂਕਿ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਬਾਜ਼ਾਰ ਔਡ-ਈਵਨ ਦੀ ਤਰਜ਼ 'ਤੇ ਖੋਲ੍ਹੇ ਜਾਣਗੇ, ਯਾਨਿ ਕਿ ਅੱਧੀਆਂ ਦੁਕਾਨਾਂ ਇੱਕ ਦਿਨ ਖੁੱਲ੍ਹਣਗੀਆਂ ਅਤੇ ਬਾਕੀ ਦੂਜੇ ਦਿਨ।

    ਇਸ ਦੇ ਨਾਲ ਹੀ ਦਿੱਲੀ ਦੀਆਂ ਸੜਕਾਂ ਤੇ ਭੀੜ ਦੇਖਣ ਨੂੰ ਮਿਲ ਰਹੀ ਹੈ।

    ਇਸ ਦੌਰਾਨ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਾਰੀਆਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁਲ੍ਹਣਗੀਆਂ।

    ਸ਼ਾਪਿੰਗ ਮਾਲਜ਼ ਨਹੀਂ ਖੁੱਲ੍ਹਣਗੇ ਅਤੇ ਨਾ ਹੀ ਰੈਸਟੋਰੈਂਟ ਖੁੱਲ੍ਹਣਗੇ। ਰੈਸਟੋਰੈਂਟ ਵਿੱਚ ਲੋਕ ਖਾਣਾ ਨਹੀਂ ਖਾ ਸਕਣਗੇ, ਉੱਥੋਂ ਖਾਣਾ ਤਿਆਰ ਜ਼ਰੂਰ ਕਰਵਾਇਆ ਜਾ ਸਕਦਾ ਹੈ।

    ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪਬਲਿਕ ਟਰਾਂਸਪੋਰਟ ਨੂੰ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ।

    ਦਿੱਲੀ ਵਿਚ ਹੁਣ ਆਟੋ ਰਕਸ਼ਾ, ਈ-ਰਿਕਸ਼ਾ, ਰਿਕਸ਼ਾ ਅਤੇ ਬੱਸ ਚਲਾਉਣ ਦੀ ਇਜਾਜ਼ਤ ਹੈ।

    ਹਰ ਤਰ੍ਹਾਂ ਦੇ ਰਿਕਸ਼ੇ ਵਿੱਚ ਸਿਰਫ ਇੱਕ ਸਵਾਰੀ ਬੈਠ ਸਕਦੀ ਹੈ। ਬੱਸ ਵਿੱਚ ਇੱਕ ਵਾਰ ਵਿੱਚ 20 ਤੋਂ ਜ਼ਿਆਦਾ ਸਵਾਰੀਆਂ ਨਹੀਂ ਬੈਠਾਈਆਂ ਜਾ ਸਕਦੀਆਂ।

    ਕੋਰੋਨਾਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਦਿੱਲੀ ਵਿੱਚ ਬਾਜ਼ਾਰ ਔਡ-ਈਵਨ ਦੀ ਤਰਜ਼ 'ਤੇ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ
  15. ਭਾਰਤ ਵਿੱਚ ਹੁਣ ਤੱਕ ਕਿੰਨੇ ਟੈਸਟ ਹੋਏ

    ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 24,04,267 ਟੈਸਟ ਹੋ ਚੁੱਕੇ ਹਨ।

    ਪਿਛਲੇ 24 ਘੰਟਿਆਂ ਵਿੱਚ ਇੱਕ 1 ਲੱਖ 14 ਸੌ 75 ਟੈਸਟ ਕੀਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਪੰਜਾਬ ਵਿੱਚ ਡੀਡੀ ਪੰਜਾਬੀ 'ਤੇ ਪੜ੍ਹਾਈ ਦੀ ਤਿਆਰੀ

    ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਰੀਕੁਲਮ ਪ੍ਰੋਗਰਾਮ ਦੂਰਦਰਸ਼ਨ ਪੰਜਾਬੀ 'ਤੇ ਪੇਸ਼ ਕੀਤਾ ਜਾਵੇਗਾ। ਲੌਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਿੱਖਿਆ ਨੂੰ ਨੁਕਸਾਨ ਨਾ ਹੋਵੇ, ਇਸ ਲਈ ਅਜਿਹਾ ਕੀਤਾ ਜਾ ਰਿਹਾ ਹੈ।

    9ਵੀਂ ਕਲਾਸ ਦੀ ਪੜ੍ਹਾਈ ਸਵੇਰੇ 9 ਵਜੇ ਤੋਂ 11:15 ਤੱਕ ਹੋਵੇਗੀ ਜਦੋਂਕਿ 10 ਵਜੇ 15 ਮਿੰਟ ਦਾ ਬਰੇਕ ਹੋਵੇਗਾ।

    10ਵੀਂ ਕਲਾਸ ਲਈ ਸਵੇਰੇ 11:15 ਤੋਂ ਦੁਪਹਿਰ 1:45 ਤੱਕ ਟੈਲੀਕਾਸਟ ਹੋਵੇਗਾ।

    ਪ੍ਰਾਈਮਰੀ ਕਲਾਸਾਂ ਲਈ 1:45 ਤੋਂ 2:45 ਤੱਕ ਟੈਲੀਕਾਸਟ ਕੀਤਾ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਲੱਖ ਤੋਂ ਪਾਰ

    ਭਾਰਤ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਮਾਮਲੇ ਇੱਕ ਲੱਖ ਤੋਂ ਪਾਰ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 4970 ਨਵੇਂ ਕੇਸ ਸਾਹਮਣੇ ਆਏ ਹਨ।

    ਕੇਂਦਰੀ ਸਿਹਤ ਵਿਭਾਗ ਅਨੁਸਾਰ ਭਾਰਤ ਵਿੱਚ ਕੋਵਿਡ -19 ਦੇ ਮਾਮਲੇ ਵੱਧ ਕੇ 101,139 ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਕਾਰਨ ਦੇਸ ਵਿੱਚ 134 ਲੋਕਾਂ ਦੀ ਜਾਨ ਗਈ ਹੈ।

    ਇਸ ਦੇ ਨਾਲ ਹੀ ਦੇਸ ਵਿੱਚ ਮੌਤਾਂ ਦੀ ਕੁਲ ਗਿਣਤੀ 3163 ਹੋ ਗਈ ਹੈ।

    ਹੁਣ ਤੱਕ 39,174 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਦੇਸ ਵਿੱਚ ਸਭ ਤੋਂ ਵੱਧ ਖਰਾਬ ਹਾਲਤ ਮਹਾਰਾਸ਼ਟਰ ਵਿੱਚ ਹੈ ਜਿੱਥੇ 35,058 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

    ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਕਾਰਨ 1249 ਵਿਅਕਤੀਆਂ ਦੀ ਮੌਤ ਹੋਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਿਛਲੇ 24 ਘੰਟਿਆਂ ਵਿੱਚ 4970 ਨਵੇਂ ਕੇਸ ਦਰਜ ਕੀਤੇ ਗਏ ਹਨ
  18. WHO ਨੂੰ ਟਰੰਪ ਦਾ 30 ਦਿਨਾਂ ਦਾ ਅਲਟੀਮੇਟਮ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਡਹਾਨੋਮ ਗੈਬਰੇਅਸਿਸ ਨੂੰ ਵੱਡੇ ਬਦਲਾਵਾਂ ਲਈ 30 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।

    ਅਜਿਹਾ ਨਾ ਕਰਨ ਦੀ ਸੂਰਤ ਵਿੱਚ ਰਾਸ਼ਟਰਪਤੀ ਟਰੰਪ ਚੇਤਾਵਨੀ ਦੇ ਰਹੇ ਹਨ ਕਿ ਸੰਗਠਨ ਨੂੰ ਦਿੱਤੇ ਜਾਣ ਵਾਲੇ ਫੰਡਾਂ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਆਪਣੇ ਟਵੀਟ ਵਿੱਚ, ਰਾਸ਼ਟਰਪਤੀ ਟਰੰਪ ਨੇ ਟੈਡਰੋਸ ਨੂੰ ਭੇਜਿਆ ਪੂਰਾ ਪੱਤਰ ਸਾਂਝਾ ਕੀਤਾ ਹੈ।

    ਪੱਤਰ ਵਿੱਚ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੀ ਲੋੜੀਂਦੇ ਕਦਮ ਨਾ ਚੁੱਕਣ ਲਈ ਆਲੋਚਨਾ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ ਦਸੰਬਰ ਵਿੱਚ ਵੁਹਾਨ ਵਿੱਚ ਫੈਲਣ ਵਾਲੇ ਵਾਇਰਸ ਨਾਲ ਜੁੜੀਆਂ ਭਰੋਸੇਮੰਦ ਰਿਪੋਰਟਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਸੀ।

    ਟਰੰਪ ਨੇ ਚੀਨ ਦੀ ਲਗਾਤਾਰ ਤਾਰੀਫ ਕਰਨ ਲਈ ਵਿਸ਼ਵ ਸਿਹਤ ਸੰਗਠਨ ਦੀ ਨਿੰਦਾ ਵੀ ਕੀਤੀ। ਟਰੰਪ ਨੇ ਇਹ ਵੀ ਕਿਹਾ ਹੈ ਕਿ WHO ਲਈ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਹੈ 'ਆਪਣੇ ਆਪ ਨੂੰ ਚੀਨ ਤੋਂ ਸੁਤੰਤਰ ਦਿਖਾਉਣਾ'।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੋਰੋਨਾਵਾਇਰਸ: ਡੇਅਰੀ ਫਾਰਮਿੰਗ ਦੇ ਕਾਰੋਬਾਰ 'ਤੇ ਕਿਵੇਂ ਪਈ ਮਾਰ

    "ਸਾਡੇ ਘਰ ਦਾ ਗੁਜ਼ਾਰਾ ਦੁੱਧ ਵੇਚ ਕੇ ਚਲਦਾ ਹੈ, ਪਰ ਹੁਣ ਦੁੱਧ ਦਾ ਭਾਅ ਘੱਟ ਹੁੰਦਾ ਜਾ ਰਿਹਾ ਹੈ, ਪਸ਼ੂਆਂ ਦੀ ਖੁਰਾਕ ਓਨੀ ਹੀ ਹੈ, ਇਸ ਕਰਕੇ ਖਰਚ ਨੂੰ ਕੰਟਰੋਲ ਕਰਨ ਲਈ ਮੈਂ ਹੁਣ ਆਪਣੀ ਇੱਕ ਮੱਝ ਵੇਚ ਦਿੱਤੀ ਹੈ", ਇਹ ਸ਼ਬਦ ਹਨ ਜ਼ਿਲ੍ਹਾ ਮੁਹਾਲੀ ਦੇ ਪਿੰਡ ਤੀੜਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ।

    ਗੁਰਪ੍ਰੀਤ ਕੌਰ ਕੋਰੋਨਾਵਾਇਰਸ ਤੋ ਬਾਅਦ ਲੱਗੇ ਲੌਕਡਾਊਨ ਕਾਰਨ ਦੁੱਧ ਦੇ ਭਾਅ ਵਿੱਚ ਆਈ ਕਮੀਂ ਉੱਤੇ ਆਪਣੀ ਵਿਥਿਆ ਸੁਣਾ ਰਹੀ ਸੀ।

    ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਗੁਰਪ੍ਰੀਤ ਕੌਰ ਕੋਲ ਛੇ ਮੱਝਾਂ ਸਨ, ਜਿਸ ਦਾ ਦੁੱਧ ਵੇਚ ਕੇ ਉਹ ਘਰ ਦਾ ਖਰਚ ਚਲਾਉਂਦੀ ਸੀ ਪਰ ਕੋਰੋਨਾਵਾਇਰਸ ਦੇ ਕਾਰਨ ਇੱਕ ਦਮ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ।

    ਕੋਰੋਨਾਵਾਇਰਸ
  20. ਮਾਸਕ ਪਾਉਣ ਬਾਰੇ ਕੀ ਕਹਿੰਦੀ ਹੈ ਰਿਸਰਚ

    ਕੋਰੋਨਾਵਾਇਰ ਦੀ ਲਾਗ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।

    ਪੰਜਾਬ ਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਸਣੇ ਦੁਨੀਆਂ ਭਰ ਵਿੱਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।

    ਪਰ ਵਿਸ਼ਵ ਸਿਹਤ ਸੰਗਠਨ ਦੋ ਹਾਲਾਤ ਵਿਚ ਮਾਸਕ ਪਾਊਣ ਨੂੰ ਲਾਜ਼ਮੀ ਮੰਨਦਾ ਹੈ, ਪਹਿਲਾ ਜੇਕਰ ਕੋਈ ਵਿਅਕਤੀ ਕੋਰੋਨਾ ਦੇ ਲੱਛਣਾ ਵਾਲਾ ਹੋਵੇ, ਦੂਜਾ ਜਨਤਕ ਥਾਵਾਂ ਉੱਤੇ ਭੀੜ ਵਿੱਚ ਜਾਣ ਸਮੇਂ।

    ਮਾਸਕ ਬਾਰੇ ਕੀ ਕਹਿੰਦੀ ਹੈ ਰਿਸਰਚ ਤੇ ਕਿੰਨੀ ਦੂਰੀ ਤੱਕ ਫੈਲਦਾ ਹੈ ਕੋਰੋਨਾ ਦੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?