ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।
ਜੌਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਦੇ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 44 ਲੱਖ ਤੋਂ ਵੱਧ ਹੋ ਚੁੱਕੀ ਹੈ।
ਭਾਵਿਤ ਮੁਲਕਾਂ ਵਿੱਚ ਪਹਿਲਾ ਨੰਬਰ ਹੈ ਅਮਰੀਕਾ ਦਾ। ਅਮਰੀਕਾ ਵਿੱਚ ਪੀੜਤਾਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 85 ਹਜ਼ਾਰ ਤੋਂ ਪਾਰ ਹੋ ਗਈ ਹੈ।
ਮੌਤਾਂ ਦੇ ਲਿਹਾਜ ਨਾਲ ਦੂਜਾ ਨੰਬਰ ਹੈ ਯੂਕੇ ਦਾ। ਇੱਥੇ ਮਰਨ ਵਾਲਿਆਂ ਦੀ ਗਿਣਤੀ 33 ਹਜ਼ਾਰ ਤੋਂ ਵੱਧ ਹੈ ਅਤੇ 2 ਲੱਖ 34 ਹਜ਼ਾਰ ਲੋਕ ਪੀੜਤ ਹਨ।
ਸਭ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਰੂਸ ਦੂਜੇ ਨੰਬਰ ਤੇ ਹੈ ਜਿੱਥੇ ਢਾਈ ਲੱਖ ਤੋਂ ਜ਼ਿਆਦਾ ਮਾਮਲੇ ਹਨ ਅਤੇ ਮੌਤਾਂ 2300 ਤੋਂ ਜ਼ਿਆਦਾ ਹਨ।
ਇਟਲੀ ਵਿੱਚ ਹੁਣ ਤੱਖ 31 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਸਪੇਨ ਅਤੇ ਫਰਾਂਸ ਵਿੱਚ 27-27 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ 78, 000 ਤੋਂ ਵੱਧ ਮਾਮਲੇ ਹਨ ਅਤੇ 2549 ਮੌਤਾਂ ਹੋ ਚੁੱਕੀਆਂ ਹਨ।
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1930 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, reu
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਦੁਨੀਆਂ 1930ਵਿਆਂ ਦੀ ਮੰਦੀ ਤੋਂ ਬਾਅਦ, ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ