ਕੋਰੋਨਾਵਾਇਰਸ ਅਪਡੇਟ: ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਪਰਵਾਸੀ ਮਜ਼ਦੂਰਾਂ ਨੂੰ ਸੜਕ ਜਾਂ ਰੇਲਵੇ ਟਰੈਕ 'ਤੇ ਨਾ ਤੁਰਨ ਦੋ, ਨਿਊਯਾਰਕ ਵਿੱਚ ਲੌਕਡਾਊਨ 28 ਮਈ ਤੱਕ ਵਧਾਇਆ ਗਿਆ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਦਾ ਨਵਾਂ ਰਿਕਾਰਡ, ਕੁੱਲ ਮਾਮਲੇ 44 ਲੱਖ ਤੋਂ ਪਾਰ

ਲਾਈਵ ਕਵਰੇਜ

  1. ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦੀ ਮੌਤ ਮਗਰੋਂ ਕੀ ਕਿਹਾ

    ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਸਾਂਝੀ ਕੀਤੀ ਅਤੇ ਅਫ਼ਸੋਸ ਜ਼ਾਹਿਰ ਕਰਨ ਲਈ ਇਕੱਠੇ ਹੋਣ ਤੋਂ ਵਰਜਿਆ।

    ਇਹ ਕਦਮ ਕੋਰੋਨਾਵਾਇਰਸ ਦੇ ਫੈਲਾਅ ਤੋਂ ਬਚਣ ਲਈ ਚੁੱਕਿਆ ਗਿਆ।

    ਗੁਰਦਾਸ ਬਾਦਲ ਜ਼ਿਆਦਾਤਰ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਪਰਛਾਵੇ ਹੇਠਾਂ ਰਹੇ ਅਤੇ ਉਨ੍ਹਾਂ ਦੀ ਸਿਆਸਤ ਨੂੰ ਤਕੜਾ ਕਰਦੇ ਰਹੇ।

    ਹਾਲਾਂਕਿ ਬਾਅਦ ਵਿੱਚ ਉਨ੍ਹਾਂ ਆਪਣੇ ਪੁੱਤਰ ਮਨਪ੍ਰੀਤ ਬਾਦਲ ਦੀ ਪਾਰਟੀ ਦੀ ਟਿਕਟ ’ਤੇ ਚੋਣਾਂ ਵੀ ਲੜੀਆਂ ਪਰ ਉਨ੍ਹਾਂ ਆਪਸੀ ਰਿਸ਼ਤੇ ਸਦਾ ਆਬਾਦ ਰਹੇ।

    ਉਨ੍ਹਾਂ ਦੀ ਕੱਲ੍ਹ ਦੇਰ ਰਾਤ ਚੰਡੀਗੜ੍ਹ ਸਥਿਤ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਗਈ।

    ਵੀਡੀਓ ਕੈਪਸ਼ਨ, ਮਨਪ੍ਰੀਤ ਬਾਦਲ ਨੇ ਪਿਤਾ ਦੇ ਦੇਹਾਂਤ ਤੋਂ ਬਾਅਦ ਕੀ ਕਿਹਾ
  2. ਸਾਊਦੀ ਅਰਬ ਵਿੱਚ ਮੱਕਾ ਵਿੱਚ ਲਾਗ ਦੇ ਸਭ ਤੋ ਵੱਧ ਕੇਸ

    ਸਾਊਦੀ ਅਰਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 46, 896 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 77 ਫ਼ੀਸਦੀ ਮਾਮਲੇ ਮੱਕਾ (9,900), ਰਿਆਦ (8,430), ਜੇਦਾ (8,034), ਮਦੀਨਾ (6,768) ਅਤੇ ਦਮਾਮ ਵਿੱਚ ਹਨ।

    ਅਲ ਅਰੇਬੀਆ ਮੁਤਾਬਕ ਸਾਊਦੀ ਅਰਬ ਵਿੱਚ ਬੱਚਿਆਂ ਵਿੱਚ ਲਾਗ਼ 125 ਫ਼ੀਸਦੀ ਅਤੇ ਔਰਤਾਂ ਵਿੱਚ 100 ਫ਼ੀਸਦੀ ਵਧੀ ਹੈ। ਹਾਲ ਹੀ ਵਿੱਚ ਉੱਥੇ 5 ਤੋ ਵਧੇਰੇ ਲੋਕਾਂ ਦੇ ਇਕੱਠੇ ਹੋਣ ਉੱਪਰ ਰੋਕ ਲਾਈ ਗਈ ਹੈ।

    ਇਸ ਦਾ ਅਸਰ ਇਸ ਸਾਲ ਦੀ ਹੱਜ ਯਾਤਰਾ ਉੱਪਰ ਵੀ ਪਿਆ ਹੈ। ਸਿੰਗਾਪੁਰ ਨੇ ਆਪਣੇ ਨਾਗਰਿਕਾਂ ਲਈ ਲਾਗ ਦੇ ਖ਼ਤਰੇ ਨੂੰ ਦੇਖਦੇ ਹੋਏ ਹੱਜ ਦਾ ਸਫ਼ਰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।

    ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਤੇਲ ਦੀ ਮੰਗ ਵਿੱਚ ਵੱਡੀ ਕਮੀ ਆਈ ਹੈ। ਜਿਸ ਕਾਰਨ ਸਾਊਦੀ ਅਰਬ ਸਮੇਤ ਤੇਲ ਦੀ ਬਰਾਮਦ ਉੱਪਰ ਨਿਰਭਰ ਦੇਸ਼ਾਂ ਦੀ ਆਰਥਿਕਤਾ ਨੂੰ ਧੱਕਾ ਲੱਗਿਆ ਹੈ।

    ਕਦੇ ਟੈਕਸ ਫਰੀ ਸਾਊਦੀ ਅਰਬ ਨੇ ਵੀ ਆਪਣਾ ਵੈਟ 5 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤਾ ਹੈ। ਕਰਮਚਾਰੀਆਂ ਨੂੰ ਹਰ ਮਹੀਨੇ ਮਿਲਣ ਵਾਲਾ ਭੱਤਾ ਵੀ ਖ਼ਤਮ ਕਰ ਦਿੱਤਾ ਗਿਆ ਹੈ।

    ਤੇਲ ਦੀ ਬਰਮਾਦ ਵਿੱਚ ਕਮੀ ਕਾਰਨ ਸਾਊਦੀ ਅਰਬ ਦੇ ਸਰਕਾਰੀ ਖ਼ਜਾਨੇ ਨੂੰ 22 ਫ਼ੀਸਦੀ ਦਾ ਘਾਟਾ ਪਿਆ ਹੈ। ਫਿਲਹਾਲ ਸਾਰੇ ਮਹੱਤਵਪੂਰਣ ਪ੍ਰੋਜੈਕਟ ਰੋਕ ਦਿੱਤੇ ਗਏ ਹਨ।

    ਅਰਬ

    ਤਸਵੀਰ ਸਰੋਤ, Getty Images

  3. ਨੌਕਰੀ ਦੀ ਨਹੀਂ ਇੱਕ-ਦੂਜੇ ਦੀ ਫ਼ਿਕਰ ਕਰੋ- ਅਜੇ ਬੰਗਾ

    ਸ਼ਰਨਜੀਤ, ਬੀਬੀਸੀ ਨਿਊਜ਼ ਸਿੰਗਾਪੁਰ

    ਮਾਸਟਰ ਕਾਰਡ ਦੇ ਸੀਈਓ ਅਜੇ ਬੰਗਾ ਨੇ ਬੀਬੀਸੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਮੈਨੂੰ ਦੱਸਿਆ ਹੈ ਕਿ ਲੌਕਡਾਊਨ ਸ਼ੁਰੂ ਹੁੰਦਿਆਂ ਹੀ ਜਿਹੜੀ ਪਹਿਲੀ ਖ਼ਬਰ ਉਨ੍ਹਾਂ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੀ ਉਹ ਇਹ ਸੀ ਕਿ ਇਸ ਸਾਲ ਕੋਵਿਡ-19 ਕਾਰਨ ਕੋਈ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ।

    ਮਾਸਟਰ ਕਾਰਡ ਦੇ ਦੁਨੀਆਂ ਭਰ ਵਿੱਚ 20,000 ਮੁਲਾਜ਼ਮ ਹਨ।

    ਬੰਗਾ ਨੇ ਕਿਹਾ, "ਇਸ ਲਈ ਆਪਣੀਆਂ ਨੌਕਰੀਆਂ ਬਾਰੇ ਫਿਕਰਮੰਦ ਹੋਣ ਦੀ ਥਾਂ ਉਨ੍ਹਾਂ ਨੂੰ ਇੱਕ-ਦੂਜੇ ਦੀ ਅਤੇ ਪਰਿਵਾਰਾਂ ਦੀ ਅਤੇ ਆਪਣੇ ਗਾਹਕਾਂ ਦੀ ਫ਼ਿਕਰ ਹੋਣੀ ਚਾਹੀਦੀ ਹੈ।"

    ਬੰਗਾ ਲਗਾਤਾਰ ਦੁਨੀਆਂ ਦੇ ਸਿਰਮੌਰ ਸੀਓਜ਼ ਦੀ ਸੂਚੀ ਵਿੱਚ ਥਾਂ ਬਣਾਉਂਦੇ ਰਹਿੰਦੇ ਹਨ।

    ਉਨ੍ਹਾਂ ਨੇ ਮਾਸਟਰ ਕਾਰਡ ਦੀ ਕਮਾਂਡ ਇੱਕ ਦਹਾਕੇ ਪਹਿਲਾਂ ਸੰਭਾਲੀ ਸੀ ਜਦੋਂ ਆਰਥਿਕ ਮੰਦੀ ਆਪਣੇ ਸਿਖਰਾਂ ‘ਤੇ ਸੀ।

    ਉਨ੍ਹਾਂ ਨੇ ਮੌਜੂਦਾ ਸਥਿਤੀ ਨੂੰ ਉਸ ਦਾ ਕਈ ਗੁਣਾਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਦੁਨੀਆਂ ਦੀ ਆਰਥਿਕਤਾ ਅਗਲੇ ਸਾਲ ਤੋਂ ਪਹਿਲਾਂ ਜਦੋਂ ਤੱਕ ਇਸ ਦੀ ਕੋਈ ਵੈਕਸੀਨ ਉਪਲਬਦ ਹੋ ਸਕੇਗੀ ਕੋਵਿਡ-19 ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਦੋਬਾਰਾ ਆ ਸਕੇਗੀ।

    ਅਜੇ ਬੰਗਾ

    ਤਸਵੀਰ ਸਰੋਤ, Getty Images

  4. ਸੈਂਕੜੇ ਕਿਲੋਮੀਟਰ ਪੈਦਲ ਜਾਂਦੇ ਮਜ਼ਦੂਰਾਂ ਨੂੰ ਪ੍ਰਸ਼ਾਸਨ 'ਤੇ ਵਿਸ਼ਵਾਸ ਕਿਉਂ ਨਹੀਂ?

    13 ਮਈ ਨੂੰ ਜਦੋਂ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਮਜ਼ਦੂਰ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਉਸ ਦੇ ਅਥਰੂ ਫੁੱਟ ਪਏ ਤਾਂ ਇਹ ਵੀਡੀਓ ਵਾਇਰਲ ਹੋ ਗਿਆ ਸੀ। ਦੋ ਦਿਨ ਬਾਅਦ ਉਹੀ ਮਜ਼ਦੂਰ ਪਰਿਵਾਰ ਮੁੜ ਬੀਬੀਸੀ ਨੂੰ ਟੱਕਰਿਆ, ਜਾਣੋ ਕਿ ਉਨ੍ਹਾਂ ਦਾ ਕੀ ਹਾਲ ਹੈ, ਕੀ ਉਮੀਦਾਂ ਹਨ। ਰਿਪੋਰਟ: ਸਲਮਾਨ ਰਾਵੀ, ਸ਼ੂਟ: ਪੀਯੂਸ਼ ਨਾਗਪਾਲ, ਐਡਿਟ: ਮਨੀਸ਼ ਜਲੂਈ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  5. ਮਹਾਂਮਾਰੀ ਦੁਨੀਆਂ ਨੂੰ ਕਿੰਨੀ ਮਹਿੰਗੀ ਪਵੇਗੀ?

    ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਦਾ ਆਰਥਿਕਤਾ ਨੂੰ 5.8 ਤੋਂ 8.8 ਟ੍ਰਿਲੀਅਨ ਅਮਰੀਕੀ ਡਾਲਰ ਦਾ ਘਾਟਾ ਪੈ ਸਕਦਾ ਹੈ।

    ਏਸ਼ੀਆ ਡਿਵੈਲਪਮੈਂਟ ਬੈਂਕ ਦੇ ਤਾਜ਼ਾ ਅਨੁਮਾਨ ਵਿਸ਼ਵ ਦੇ ਸਮੁੱਚੇ ਆਰਥਿਕ ਉਤਪਾਦ ਦਾ 6.4% - 9.7% ਬਣਦਾ ਹੈ। ਜੋ ਕਿ ਸੰਗਠਨ ਦੇ ਪਿਛਲੇ ਮਹੀਨੇ ਦੇ ਅਜਿਹੇ ਅਨੁਮਾਨਾਂ ਨਾਲੋਂ ਦੁੱਗਣਾ ਹੈ।

    ਬੈਂਕ ਮੁਤਾਬਕ ਇਹ ਸਿਖਰਲਾ ਅਨੁਮਾਨ ਇਸ ਧਾਰਣਾ ਦੇ ਅਧਾਰ 'ਤੇ ਲਾਇਆ ਗਿਆ ਹੈ ਕਿ ਕੋਰੋਨਾਵਾਇਰਸ ਕਾਰਨ ਦੁਨੀਆਂ ਵਿੱਚ ਲਾਈਆਂ ਗਈਆਂ ਸਫ਼ਰ ਅਤੇ ਵਪਾਰ ਦੀਆਂ ਪਾਬੰਦੀਆਂ ਛੇ ਮਹੀਨੇ ਹੋਰ ਜਾਰੀ ਰਹਿ ਸਕਦੀਆਂ ਹਨ।

    ਜਦਕਿ ਹੇਠਲਾ ਅਨੁਮਾਨ ਤਿੰਨ ਮਹੀਨਿਆਂ ਦੀ ਪਾਬੰਦੀ ਨੂੰ ਧਿਆਨ ਵਿੱਚ ਰੱਖ ਕੇ ਲਾਇਆ ਗਿਆ ਹੈ।

    ਪੌੜੀਆਂ ਉਤਰਦੀਆਂ ਔਰਤਾਂ

    ਤਸਵੀਰ ਸਰੋਤ, Getty Images

  6. ਕੋਰੋਨਾਵਾਇਰਸ ਵੈਕਸੀਨ: ਆਕਸਫੋਰਡ ਯੂਨੀਵਰਸਿਟੀ ਵਿੱਚ ਦਿਖੀ ਉਮੀਦ

    ਅਮਰੀਕਾ ਤੇ ਬ੍ਰਿਟੇਨ ਦੇ ਕੁਝ ਸਾਇੰਸਦਾਨਾਂ ਨੇ ਦੱਸਿਆ ਹੈ ਕਿ ‘ਆਕਸਫੋਰਡ ਯੂਨੀਵਰਸਿਟੀ ਵਿੱਚ ਕੋਰੋਨਾਵਾਇਰਸ ਦੀ ਜਿਸ ਵੈਕਸੀਨ ਉੱਪਰ ਕੰਮ ਚੱਲ ਰਿਹਾ ਹੈ ਉਸ ਦੇ ਮੁਢਲੇ ਨਤੀਜਿਆਂ ਨੇ ਉਮੀਦ ਜਗਾਈ ਹੈ।’

    ਰਿਸਚਰਾਂ ਨੇ 6 ਬਾਂਦਰਾਂ ਉੱਪਰ ਇਸ ਵੈਕਸੀਨ ਦੀ ਪਰਖ ਕੀਤੀ ਅਤੇ ਦੇਖਿਆ ਕਿ ਇਹ ਕੰਮ ਕਰ ਰਹੀ ਹੈ।

    ਦੱਸਿਆ ਗਿਆ ਹੈ ਕਿ' ਹੁਣ ਇਸ ਵੈਕਸੀਨ ਦਾ ਟਰਾਇਲ ਮਨੁੱਖਾਂ ਉੱਪਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੁਝ ਸਾਇੰਸਦਾਨਾਂ ਤੋਂ ਆਉਣ ਵਾਲੇ ਦਿਨਾਂ ਵਿੱਚ ਵੈਕਸੀਨ ਦਾ ਰੀਵਿਊ ਵੀ ਕਰਵਾਇਆ ਜਾਵੇਗਾ।'

    ਰਿਪਰੋਟ ਵਿੱਚ ਕਿਹਾ ਗਿਆ ਹੈ ਕਿ ''6 ਬਾਂਦਰਾਂ ਨੂੰ ਕੋਰਾਨਾਵਾਇਰਸ ਦੀ ਭਾਰੀ ਡੋਜ਼ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਟੀਕਾ ਲਾਇਆ ਗਿਆ। ਅਸੀਂ ਪਾਇਆ ਕਿ ਕੁਝ ਬਾਂਦਰਾਂ ਦੇ ਸਰੀਰ ਨੇ ਇਸ ਟੀਕੇ ਦੇ 14 ਦਿਨਾਂ ਦੇ ਅੰਦਰ ਐਂਟੀ ਬਾਡੀਜ਼ ਵਿਕਸਿਤ ਹੋ ਗਏ ਅਤੇ ਕੁਝ ਵਿੱਚ 28 ਦਿਨ ਲੱਗੇ।''

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ: ਈਰਾਨੀ ਏਅਰਲਾਈਨ ਕੰਪਨੀ ਸਵਾਲਾਂ ਦੇ ਘੇਰੇ ਵਿੱਚ ਕਿਉਂ

    BBC ਅਰਬੀ ਸੇਵਾ ਦੀ ਜਾਂਚ ਮੁਤਾਬਕ ਇੱਕ ਏਅਰਲਾਈਨ ਨੇ ਉਡਾਣਾਂ ਜਾਰੀ ਰੱਖੀਆਂ। ਬੀਬੀਸੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੇਖਿਆ ਕਿ 13 ਜਨਵਰੀ ਤੋਂ 20 ਅਪ੍ਰੈਲ ਦੀ ਪਾਬੰਦੀ ਦੌਰਾਨ ਵੀ ਈਰਾਨ ਤੋਂ ਮਾਹਾਨ ਏਅਰ ਨੇ ਚੀਨ ਦੇ ਚਾਰ ਵੱਡੇ ਸ਼ਹਿਰਾਂ ਲਈ 157 ਉਡਾਣਾਂ ਭਰੀਆਂ।

    ਵੀਡੀਓ ਕੈਪਸ਼ਨ, ਲੌਕਡਾਊਨ - ਮਾਹਾਨ ਏਅਰ ਨੇ ਜਾਰੀ ਰੱਖੀਆਂ ਉਡਾਣਾਂ
  8. ਭਾਰਤ ਨੂੰ ਵਿਸ਼ਵ ਬੈਂਕ ਦਾ ਮਿਲਿਆ ਸਹਾਰਾ

    ਵਿਸ਼ਵ ਬੈਂਕ ਨੇ ਭਾਰਤ ਨੂੰ ਇੱਕ ਕਰੋੜ ਅਮਰੀਕੀ ਡਾਲਰ ਦਾ ਵਿਸ਼ੇਸ਼ ਸਮਾਜਿਕ ਸੁਰੱਖਿਆ ਪੈਕੇਜ ਦੇਣ ਦਾ ਐਲਾਨ ਕੀਤਾ ਹੈ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਕੋਰੋਨਾਵਾਇਰਸ: ਬੇਪ੍ਰਵਾਹੀ ਦੀਆਂ ਕੁਝ ਤਸਵੀਰਾਂ

    ਕਈ ਦੇਸ਼ਾਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਪ੍ਰੇਸ਼ਾਨ ਕਰਨ ਵਾਲੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਸਰੀਰਕ ਦੂਰੀ ਦਾ ਪਾਲਣ ਨਹੀਂ ਕਰ ਰਹੇ। ਜਦਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਰੋਕਣ ਦਾ ਇਹੀ ਸਭ ਤੋਂ ਕਾਰਗਰ ਤਰੀਕਾ ਹੈ।

    ਲੋਕਾਂ ਨੂੰ ਦੇਖ ਕੇ ਇੰਝ ਲਗਦਾ ਹੈ ਜਿਵੇਂ ਲੌਕਡਾਊਨ ਵਿੱਚ ਕੁਝ ਢਿੱਲ ਮਿਲਣ ਨਾਲ ਸਭ ਕੁਝ ਪਹਿਲਾ ਵਰਗਾ ਆਮ ਹੋ ਗਿਆ ਹੋਵੇ।

    ਪਾਕਿਸਤਾਨ ਵਿੱਚ ਇੱਕ ਪਰਿਵਾਰ ਮੋਟਰ ਸਾਈਕਲ ਉੱਪਰ ਸਵਾਰ ਹੋ ਕੇ ਜਾਂਦਾ ਹੋਇਆ।

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਇੱਕ ਪਰਿਵਾਰ ਮੋਟਰ ਸਾਈਕਲ ਉੱਪਰ ਸਵਾਰ ਹੋ ਕੇ ਜਾਂਦਾ ਹੋਇਆ।
    ਇਹ ਤਸਵੀਰ ਲਾਹੌਰ ਸ਼ਹਿਰ ਦੀ ਹੈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਹ ਤਸਵੀਰ ਲਾਹੌਰ ਸ਼ਹਿਰ ਦੀ ਹੈ
    ਦਿੱਲੀ ਵਿੱਚ ਇਕ ਸਬਜ਼ੀ ਵੇਚਣ ਵਾਲਾ।

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਿੱਲੀ ਵਿੱਚ ਇਕ ਸਬਜ਼ੀ ਵੇਚਣ ਵਾਲਾ। ਭਾਰਤ ਵਿੱਚ ਲੌਕਡਾਊਨ ਦਾ ਚੌਥਾ ਪੜਾਅ ਹੈ। ਸਾਵਧਾਨੀਆਂ ਨਾਲ ਕੁਝ ਢਿੱਲ ਦਿੱਤੀ ਗਈ ਹੈ
    ਚੀਨ ਦੇ ਸ਼ੈਂਗਯਾਂਗ ਸੂਬੇ ਦੇ ਇੱਕ ਬਜ਼ਾਰ ਦਾ ਦ੍ਰਿਸ਼

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਦੇ ਸ਼ੈਂਗਯਾਂਗ ਸੂਬੇ ਦੇ ਇੱਕ ਬਜ਼ਾਰ ਦਾ ਦ੍ਰਿਸ਼
    ਸ਼੍ਰੀਲੰਕਾ ਦੀ ਇੱਕ ਸੜਕ ਦੀ ਤਸਵੀਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼੍ਰੀਲੰਕਾ ਵਿੱਚ ਲੌਕਡਾਊਨ ਵਿੱਚ ਕੁਝ ਢਿੱਲ ਦਿੱਤੀ ਗਈ ਹੈ ਪਰ ਪੂਰੀ ਨਹੀਂ। ਲੋਕਾਂ ਨੂੰ ਜਨਤਕ ਥਾਵਾਂ ਤੇ ਮਾਸਕ ਪਾਕੇ ਹੀ ਨਿਕਲਣ ਦੀ ਸਲਾਹ ਦਿੱਤੀ ਗਈ ਹੈ
    ਢਾਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਲੌਕਡਾਊਨ ਵਿੱਚ ਢਿੱਲ ਮਿਲਣ ਮਗਰੋਂ ਲੋਕ ਬਜ਼ਾਰਾਂ ਵਿੱਚ ਖ਼ੀਰਦਾਰੀ ਕਰਨ ਨਿਕਲੇ
  10. ਵੂਹਾਨ ਵਿੱਚ 30 ਲੱਖ ਲੋਕਾਂ ਦੀ ਟੈਸਟ

    ਬੀਬੀਸੀ ਦੇ ਸ਼ੰਘਾਈ ਵਿੱਚ ਪੱਤਰਕਾਰ ਮੁਤਾਬਕ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵੀਂ ਮੁਹਿੰਮ ਤਹਿਤ ਵੂਹਾਨ ਸ਼ਹਿਰ ਵਿੱਚ ਕੋਰੋਨਾਵਾਇਰਸ ਲਈ 30 ਲੱਖ ਲੋਕਾਂ ਦੀ ਟੈਸਟ ਕਰ ਲਏ ਗਏ ਹਨ।

    ਇਸ ਯੋਜਨਾ ਦਾ ਐਲਾਨ ਇਸੇ ਹਫ਼ਤੇ ਵਿੱਚ ਕੀਤਾ ਗਿਆ ਸੀ।

    ਵੂਹਾਨ ਵਿੱਚ ਬਿਨਾਂ ਲੱਛਣਾ ਵਾਲੇ ਮਰੀਜ਼ਾਂ ਦੀ ਪਛਾਣ ਲਈ ਉਨ੍ਹਾਂ ਨੂੰ ਨਿਊਕਲਿਕ ਐਸਿਡ ਦੇਣਾ ਚਾਹੁੰਦਾ ਹੈ।

    ਵੂਹਾਨ  ਵਿੱਚ ਇੱਕ ਸਿਹਤ ਵਰਕਰ ਨਾਗਰਿਕ ਦਾ ਕੋਰੋਨਾਵਾਇਰਸ ਦੀ ਜਾਂਚ ਲਈ ਨਮੂਨਾ ਲੈਂਦਾ ਹੋਇਆ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੂਹਾਨ ਵਿੱਚ ਇੱਕ ਸਿਹਤ ਵਰਕਰ ਨਾਗਰਿਕ ਦਾ ਕੋਰੋਨਾਵਾਇਰਸ ਦੀ ਜਾਂਚ ਲਈ ਨਮੂਨਾ ਲੈਂਦਾ ਹੋਇਆ
  11. ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ?

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਢਿੱਲ ਵਰਤੀ ਗਈ ਤਾਂ ਵਾਇਰਸ ਮੁੜ ਤੋਂ ਫ਼ਣ ਚੁੱਕ ਸਕਦਾ ਹੈ।

    ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

    ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ। ਵਿਟਾਮਿਨ-ਡੀ ਵੀ ਬਾਕੀ ਵਿਟਾਮਿਨਾਂ ਵਾਂਗ ਹੀ ਸਾਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਅਤੇ ਲਾਗ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਖ਼ਾਸ ਕਰ ਕੇ ਮਹਾਂਮਾਰੀ ਦੌਰਾਨ।

    ਪੂਰੀ ਖ਼ਬਰ ਇੱਥੇ ਪੜ੍ਹੋ

    ਸੂਰਜ ਦੇ ਸਾਹਮਣੇ ਵਿਟਾਮਿਨ-ਡੀ ਦੀ ਗੋਲੀ
  12. ਰੂਸ ਨੇ ਉੱਤਰੀ ਕੋਰੀਆਂ ਨੂੰ 25,000 ਟਨ ਕਣਕ ਭੇਜੀ

    ਰੂਸ ਨੇ ਸਹਾਇਤਾ ਵਜੋਂ ਉੱਤਰੀ ਕੋਰੀਆ ਨੂੰ 25,000 ਟਨ ਕਣਕ ਭੇਜੀ ਹੈ। ਜਾਣਕਾਰੀ ਉੱਤਰੀ ਕੋਰੀਆ ਦੀ ਰਾਜਧਾਨੀ ਵਿੱਚ ਰੂਸ ਦੀ ਅੰਬੈਸੀ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਦਿੱਤੀ।

    ਅੰਬੈਸੀ ਮੁਤਾਬਕ ਜਹਾਜ਼ ਦਾ ਆਮਲਾ ਉਸ ਸਮੇਂ ਤੋਂ ਹੀ ਕੁਅਰੰਟੀਨ ਵਿੱਚ ਹੈ ਅਤੇ ਜਹਾਜ਼ ਤੋਂ ਕਣਕ ਦੀ ਲੁਹਾਈ ਬੰਦਰਗਾਹ ਦੇ ਇੱਕ ਇਕਾਂਤ ਖੇਤਰ ਵਿੱਚ ਕੀਤੀ ਗਈ ਸੀ।

    ਅਪ੍ਰੈਲ ਵਿੱਚ ਆਈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਉੱਤਰੀ ਕੋਰੀਆ ਵਿੱਚ ਲਗਭਗ 1 ਕਰੋੜ ਲੋਕ ਖ਼ੁਰਾਕ ਸੰਕਟ ਦਾ ਸਾਹਮਣਾ ਕਰ ਰਹੇ ਸਨ।

    ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਉੱਤਰੀ ਕੋਰੀਆ ਵਿੱਚ ਮਹਾਂਮਾਰੀ ਕਾਰਨ ਖੁਰਾਕ ਦੀ ਸਪਲਾਈ ਵਿੱਚ ਕੋਈ ਵਿਘਨ ਪਿਆ ਹੈ ਜਾਂ ਨਹੀਂ। ਉੱਤਰੀ ਕੋਰੀਆ ਕਹਿੰਦਾ ਰਿਹਾ ਹੈ ਕਿ ਉੱਥੇ ਕੋਰੋਨਾਵਾਇਰਸ ਦਾ ਕੋ ਈ ਮਾਮਲਾ ਨਹੀਂ ਹੈ।

    ਸਮੁੰਦਰੀ ਜਹਾਜ਼ ਤੋਂ ਕਣਕ ਉਤਾਰੇ ਜਾਣ ਦੀ ਤਸਵੀਰ

    ਤਸਵੀਰ ਸਰੋਤ, Russian embassy, Pyongyang

    ਤਸਵੀਰ ਕੈਪਸ਼ਨ, ਸਮੁੰਦਰੀ ਜਹਾਜ਼ ਤੋਂ ਕਣਕ ਉਤਾਰੇ ਜਾਣ ਦੀ ਤਸਵੀਰ
  13. ਹੁਣੇ ਹੁਣੇ ਜੁੜੇ ਪਾਠਕਾਂ ਲਈ ਹੁਣ ਤੱਕ ਦਾ ਮੁੱਖ ਘਟਨਾਕ੍ਰਮ

    ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ 3976 ਕੇਸਾਂ ਦਾ ਵਾਧਾ ਹੋਇਆ ਹੈ ਤੇ 100 ਹੋਰ ਜਾਨਾਂ ਗਈਆਂ ਹਨ। ਇਸ ਨਾਲ ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 81970 ਹੇ ਗਈ ਹੈ ਜਿਨ੍ਹਾਂ ਵਿੱਚੋਂ 51401 ਐਕਟਿਵ ਹਨ ਅਤੇ 2649 ਮੌਤਾਂ ਹੋ ਚੁੱਕੀਆਂ ਹਨ।

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 44 ਲੱਖ ਪਾਰ ਕਰ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ 3 ਲੱਖ ਤੋਂ ਵੱਧ ਹੋ ਗਈ ਹੈ

    ਪੰਜਾਬ ਵਿੱਚ ਮਾਮਲੇ 1930 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੌਰਾਨ ਅਫ਼ਰੀਕਾ ਵਿੱਚ ਲਗਭਗ 25 ਲੱਖ ਲੋਕਾਂ ਨੂੰ ਵਾਇਰਸ ਦੀ ਲਾਗ ਲੱਗ ਸਕਦੀ ਹੈ।

    ਕੋਵਿਡ-19 ਬੰਗਲਾਦੇਸ਼ ਦੇ ਸਭ ਤੋਂ ਵੱਡੇ ਰਿਫਿਊਜੀ ਕੈਂਪ ਵਿੱਚ ਪਹੁੰਚ ਚੁੱਕਿਆ ਹੈ।

    ਸਾਬਕਾ ਅਮਰੀਕੀ ਅਫ਼ਸਰ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਢਿੱਲੇ ਰਵਈਏ ਕਾਰਨ ਅਮਰੀਕਾ ਆਪਣੇ ਆਧੁਨਿਕ ਇਤਿਹਾਸ ਦੇ ਸਭ ਤੋਂ ਭਿਆਨਕ ਸਮੇਂ ਵਿੱਚ ਹੈ।

    ਲਾਗ ਦੇ ਮਾਮਲਿਆਂ ਵਿੱਚ ਕਮੀ ਆਉਣ ਮਗਰੋਂ ਜਪਾਨ, ਆਸਟਰੇਲੀਆ ਤੇ ਹੋਰ ਮੁਲਕਾਂ ਵਿੱਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਉੱਥੇ ਹੀ ਦੱਖਣੀ ਕੋਰੀਆ ਵਿੱਚ ਮਾਮਲੇ ਮੁੜ ਮਿਲਣ ਤੋਂ ਬਾਅਦ ਮੁੜ ਤੋਂ ਸਖ਼ਤੀ ਵਧਾਈ ਜਾ ਰਹੀ ਹੈ।

    ਚੀਨ ਵਿੱਚ ਵੀ ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸ਼ੀਲਿਨ ਸੂਬੇ ਵਿੱਚ ਆਂਸ਼ਿਕ ਲੌਕਡਾਊਨ ਕਰ ਦਿੱਤਾ ਗਿਆ ਹੈ।

    ਚੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਦੇ ਸ਼ੀਲਿਨ ਸੂਬੇ ਵਿੱਚ ਆਂਸ਼ਿਕ ਲੌਕਡਾਊਨ ਹੈ
  14. 31 ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 140 ਉਡਾਣਾਂ

    ਭਾਰਤ ਦੇ ਹਵਾਬਾਜ਼ੀ ਮੰਤਰੀ ਨੇ ਦੱਸਿਆ ਹੈ ਕਿ 31 ਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਵਤਨ ਵਾਪਸ ਲਿਉਣ ਲਈ ਏਅਰ ਇੰਡੀਆ ਦੀਆਂ 140 ਉਡਾਣਾਂ ਭੇਜੀਆਂ ਜਾਣਗੀਆਂ।

    ਇਹ ਇਸ ਕੰਮ ਦਾ ਦੂਜਾ ਪੜਾਅ ਹੋਵੇਗਾ ਪਹਿਲੇ ਪੜਾਅ ਵਿੱਚ ਪਹਿਲਾਂ ਹੀ 8000 ਭਾਰਤੀ ਨਾਗਰਿਕ ਵਾਪਸ ਲਿਆਂਦੇ ਜਾ ਚੁੱਕੇ ਹਨ।

    ਇਹ ਉਡਾਣਾਂ ਹੋਰ ਦੇਸ਼ਾਂ ਸਮੇਤ ਬ੍ਰਿਟੇਨ, ਅਮਰੀਕਾ, ਜਰਮਨੀ, ਆਸਟਰੇਲੀਆ ਤੇ ਫਰਾਂਸ ਲਈ ਜਾਣਗੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਰੇਲ ਗੱਡੀਆਂ ਲਈ ਯਾਤਰੀ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚੇ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਫੜਨ ਲਈ ਯਾਤਰੀ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਪਹੁੰਚੇ। ਭਾਰਤੀ ਰੇਲਵੇ ਮੁਤਾਬਕ ਇਨ੍ਹਾਂ ਗੱਡੀਆਂ ਲਈ ਲਗਭਗ 2,34,411 ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਵਿਸ਼ਵ ਸਿਹਤ ਸੰਗਠਨ ਦੇ ਖਾਣ-ਪੀਣ ਸਬੰਧੀ ਸੁਝਾਅ

    ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

    ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ।

    ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ।ਪੜ੍ਹੋਕੀ ਹਨ ਇਹ ਸੁਝਾਅ।

    coronavirus

    ਤਸਵੀਰ ਸਰੋਤ, iStock

  17. ਕੋਵਿਡ-19 ਦੇ ਇਸਰਾਈਲ ਵੱਲੋਂ ਲੱਭੇ ਇਲਾਜ ਬਾਰੇ ਕੀ ਹਨ ਖ਼ਦਸ਼ੇ

    ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਜਾਰੀ ਹਨ। ਹੁਣ ਇਸਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ।

    ਇਹ ਕੀ ਹਨ, ਇਨ੍ਹਾਂ ਬਾਰੇ ਮਾਹਰਾਂ ਦੀ ਕੀ ਹੈ ਰਾਇ ਅਤੇ ਕਿਵੇਂ ਕਰਦੀਆਂ ਹਨ ਕੰਮ। ਜਾਣਨ ਲਈ ਇਹ ਪੜ੍ਹੋ

    ਕੋਰੋਨਾਵਾਇਰਸ

    ਤਸਵੀਰ ਸਰੋਤ, VLADIMIR GERDO

  18. ਅਮਰੀਕਾ ਆਧੁਨਿਕ ਇਤਿਹਾਸ ਦੇ ਸਭ ਤੋਂ ਭਿਆਨਕ ਸਮੇਂ ਵਿੱਚ- ਸਾਬਕਾ ਅਫ਼ਸਰ-

    ਅਮਰੀਕੀ ਸਿਹਤ ਵਿਭਾਗ ਦੇ ਇੱਕ ਸਾਬਕਾ ਅਫ਼ਸਰ ਰਿਕ ਬ੍ਰਈਟ ਨੇ ਕਾਂਗਰਸ ਨੂੰ ਦੱਸਿਆ ਹੈ ਕਿ ਅਮਰੀਕਾ ਕੋਰੋਨਾਵਾਇਰਸ ਕਾਰਨ ਆਧੁਨਿਕ ਇਤਿਹਾਸ ਦੇ ਸਭ ਤੋਂ ਭਿਆਨਕ ਸਮੇਂ ਵਿੱਚ ਹੈ।

    ਰਿਕ ਉਸੇ ਏਜੰਸੀ ਦੀ ਅਗਵਾਈ ਕਰ ਰਹੇ ਹਨ ਜੋ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਲੱਗੀ ਹੋਈ ਹੈ।

    ਪਿਛਲੇ ਮਹੀਨੇ ਅਹੁਦੇ ਤੋਂ ਹਟਾਏ ਜਾਣ ਮੌਕੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਟਰੰਪ ਦੇ ਸਾਹਮਣੇ ਕੋਰੋਨਾਵਾਇਰਸ ਬਾਰੀ ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ।

    ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਗਿਆ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਸ ਦੀ ਵਜ੍ਹਾ ਰਿਕ ਦਾ 'ਚਿੜਚਿੜਾ' ਸੁਭਾਅ ਹੈ।

    ਉਨ੍ਹਾਂ ਨੇ ਹਾਊਸ ਆਫ਼ ਰਿਪਰਿਜ਼ੈਂਟੇਟਿਵ ਦੀ ਸਿਹਤ ਬਾਰੇ ਬਣੀ ਸਬ ਕਮੇਟੀ ਨੂੰ ਇਹ ਵੀ ਕਿਹਾ ਕਿ ਅਮਰੀਕੀ ਲੋਕ ਇਸ ਲਈ ਮਰ ਰਹੇ ਹਨ ਕਿਉਂਕਿ ਸ਼ੁਰੂ ਵਿੱਚ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਜਨਵਰੀ ਵਿੱਚ ਉਪਕਰਣਾਂ ਦੀ ਕਮੀ ਦੀ ਗੱਲ ਕੀਤੀ ਸੀ। ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

    ਉਨ੍ਹਾਂ ਨੇ ਕਿਹਾ, “ਮੈਂ ਚੇਤਾਵਨੀ ਦਿੱਤੀ ਸੀ ਕਿ ਕੋਰੋਨਾਵਾਇਰਸ ਦੇ ਅਸਰ ਨੂੰ ਸ਼ੁਰੂ ਵਿੱਚ ਹੀ ਘਟ ਕਰ ਸਕਦੇ ਹਾਂ ਅਤੇ ਇਹੀ ਮੌਕਾ ਹੈ ਪਰ ਕਿਨੇ ਨੇ ਨਹੀਂ ਸੁਣਿਆ। ਬਿਨਾਂ ਕਿਸੇ ਯੋਜਨਾ ਦੇ 2020 ਨੂੰ ਆਧੁਨਿਕ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਾਲ ਹੋ ਸਕਦਾ ਹੈ। ਅਸੀਂ ਸ਼ੁਰੂ ਵਿੱਚ ਹੀ ਕੋਰੋਨਾਵਾਇਰਸ ਬਾਰੇ ਹਰ ਪੱਧਰ ਤੇ ਗੱਲ ਕੀਤੀ ਪਰ ਕਿਸੇ ਨੇ ਨਹੀਂ ਸੁਣੀ।”

    ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 85 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸਿਰਫ਼ ਨਿਊ ਯਾਰਕ ਵਿੱਚ ਹੀ ਇਸ ਕਾਰਨ 27,607 ਜਾਨਾਂ ਜਾ ਚੁੱਕੀਆਂ ਹਨ।

    ਰਿਕ ਬ੍ਰਈਟ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਰਿਕ ਬ੍ਰਈਟ
  19. ਕੀ ਹੋਮਿਓਪੈਥੀ ਵਿੱਚ ਕੋਰੋਨਾਵਾਇਰਸ ਦਾ ਇਲਾਜ ਹੈ

    ਕੋਰੋਨਾਵਾਇਰਸ ਦੇ ਇਲਾਜ ਬਾਰੇ ਕਈ ਤਰ੍ਹਾਂ ਦਿੀਆਂ ਸਾਲਾਹਾਂ ਅਫ਼ਵਾਹਾਂ ਦੇਖਣ ਨੂੰ ਮਿਲਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਕਲਪਕ ਦਵਾਈਆਂ ਵਾਇਰਸ ਦਾ ਇਲਾਜ਼ ਮੁਹੱਈਆ ਕਰਵਾਉਂਦੀਆਂ ਹਨ। ਅਜਿਹੀ ਖ਼ਬਰ ਕੋਰੋਨਾਵਾਇਰਸ ਦਾ ਹੋਮਿਓਪੈਥੀ ਵਿੱਚ ਇਲਾਜ ਹੋਣ ਬਾਰੇ ਵੀ ਆਈ ਸੀ। ਜੇ ਤੁਹਾਡੇ ਕੋਲ ਵੀ ਕੋਈ ਸੁਨੇਹਾ ਆਇਆ ਹੈ ਤਾਂ ਇਹ ਜ਼ਰੂਰ ਪੜ੍ਹੋ

    ਹੋਮਿਓਪੈਥੀ ਦਵਾਈਆਂ

    ਤਸਵੀਰ ਸਰੋਤ, AFP

  20. ਸਮਾਨ ਖਰੀਦਣ ਸਮੇਂ ਕਿਹੜੀਆਂ ਸਵਾਧਾਨੀਆਂ ਵਰਤੀਏ

    ਕੋਰੋਨਾਵਾਇਰਸ ਨੇ ਇਸਾਨ ਨੂੰ ਡਰਾ ਕੇ ਰੱਖ ਦਿੱਤਾ, ਇੰਨਾ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਸੀ ਡਰਿਆ। ਇਸ ਨੇ ਸਾਡੀਆਂ ਕਈ ਬੁਨਿਆਦੀ ਆਦਤਾਂ ਬਦਲ ਦਿੱਤੀਆਂ ਹਨ।

    ਖਾਣਾ ਖਾਣ ਲਈ ਹੋਟਲ-ਰੈਸਤਰਾਂ ਵਿੱਚ ਜਾਣਾ, ਮਨ-ਪ੍ਰਚਾਵੇ ਲਈ ਸ਼ੌਪਿੰਗ ਮਾਲ ਜਾਣਾ, ਜਦੋਂ ਜੀਅ ਆਇਆ ਖਾਣਾ ਬਾਹਰੋਂ ਆਰਡਰ ਕਰ ਕੇ ਮੰਗਵਾ ਲੈਣਾ।

    ਅਜਿਹੇ ਵਿੱਚ ਸਮਾਨ ਖ਼ੀਰਦਦੇ ਸਮੇਂ ਤੇ ਖਾਣਾ ਬਾਹਰੋਂ ਮੰਗਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਉਹ ਸਾਰੀਆਂ ਸਾਵਧਾਨੀਆਂ ਇੱਥੇ ਪੜ੍ਹੋ

    ਖ਼ਰੀਦਦਾਰੀ ਕਰਦੇ ਲੋਕ

    ਤਸਵੀਰ ਸਰੋਤ, Getty Images