ਅਸੀਂ ਇਹ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਤੁਸੀਂ 16 ਮਈ ਦੀਆਂ ਤਾਜ਼ਾ ਅਪਡੇਟ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਪਰਵਾਸੀ ਮਜ਼ਦੂਰਾਂ ਨੂੰ ਸੜਕ ਜਾਂ ਰੇਲਵੇ ਟਰੈਕ 'ਤੇ ਨਾ ਤੁਰਨ ਦੋ, ਨਿਊਯਾਰਕ ਵਿੱਚ ਲੌਕਡਾਊਨ 28 ਮਈ ਤੱਕ ਵਧਾਇਆ ਗਿਆ
ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਦਾ ਨਵਾਂ ਰਿਕਾਰਡ, ਕੁੱਲ ਮਾਮਲੇ 44 ਲੱਖ ਤੋਂ ਪਾਰ
ਲਾਈਵ ਕਵਰੇਜ
ਦੇਸ ਤੇ ਦੁਨੀਆਂ ਦੇ ਅਪਡੇਟ
- ਉੱਤਰੀ ਕੋਰੀਆ ਵਿੱਚ ਪਾਰਕ ਵਿੱਚ ਘੁੰਮਦੇ ਤੇ ਖਰੀਦਦਾਰੀ ਕਰਦੇ ਲੋਕਾਂ ਦੀ ਵੀਡੀਓ ਜਾਰੀ। ਕਿਹਾ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਨੇ ਇਹ ਤਸਵੀਰਾਂ ਇਸ ਲਈ ਜਾਰੀ ਕੀਤੀਆਂ ਹਨ ਕਿਉਂਕਿ ਕੁਝ ਖਬਰਾਂ ਮੁਤਾਬਕ ਉੱਤਰੀ ਕੋਰੀਆ ਕੋਵਿਡ -19 ਨਾਲ ਲੜ੍ਹ ਰਿਹਾ ਹੈ।
- ਨਿਰਮਲਾ ਸੀਤਾਰਮਨ ਨੇ ਕਿਸਾਨਾਂ ਸਈ ਚੁੱਕੇ ਕਦਮਾਂ ਬਾਰੇ ਦੱਸਿਆ। ਕਾਂਗਰਸ ਨੇ ਕਿਹਾ ਮੋਦੀ ਸਰਕਾਰ ਨਾ ਕਿਸਾਨ ਦੇ ਦਰਦ ਨੂੰ ਸਮਝਦੀ ਹੈ ਨਾ ਦਿੱਕਤਾਂ ਨੂੰ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਚੀਨ ਨਾਲ ਸਬੰਧ ਤੋੜਨ ਦੀ ਧਮਕੀ ਦੇਣ ਤੋਂ ਬਾਅਦ, ਚੀਨ ਨੇ ਅਮਰੀਕਾ ਨੂੰ ਮਹਾਂਮਾਰੀ ਨਾਲ ਲੜਨ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।
- ਨਿਊਯਾਰਕ ਵਿੱਚ ਲੌਕਡਾਊਨ 28 ਮਈ ਤੱਕ ਵਧਾਇਆ ਗਿਆ।
- ਦਿੱਲੀ ਦੇ ਕਈ ਹਸਪਤਾਲਾਂ ਦਾ ਮੈਡੀਕਲ ਸਟਾਫ ਬੰਗਲਾ ਸਾਹਿਬ ਗੁਰਦੁਆਰੇ ਨਤਮਸਤਕ ਹੋਇਆ। ਇਨ੍ਹਾਂ ਵਿੱਚ AIIMS, RML, ਸਫ਼ਦਰਜੰਗ ਤੇ ਕਈ ਹੋਰ ਹਸਪਤਾਲਾਂ ਦੇ ਡਾਕਟਰ ਤੇ ਨਰਸਾਂ ਸ਼ਾਮਿਲ ਸਨ।
- ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸੂਬੇ ਇਸ ਗੱਲ ਦਾ ਧਿਆਨ ਰੱਖਣ ਕਿ ਪਰਵਾਸੀ ਮਜ਼ਦੂਰ ਸੜਕਾਂ ਜਾਂ ਰੇਲਵੇ ਟਰੈਕਸ 'ਤੇ ਨਾ ਤੁਰਨ।
- ਗੁਰਦਾਸਪੁਰ ਵਿੱਚ 116 ਤੇ ਜਲੰਧਰ ਤੋਂ 79 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ।
- ਭਾਰਤ ਦੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਹੈ ਕਿ ਹੁਣ ਤੱਕ ਵਿਦੇਸ਼ਾਂ ਵਿੱਚ ਫਸੇ 12,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ 61 ਵਿਸ਼ੇਸ਼ ਉਡਾਣਾਂ ਦੇ ਜ਼ਰੀਏ ਵਾਪਸ ਲਿਆਂਦਾ ਗਿਆ ਹੈ।

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਨੇ ਇਸਲਾਮ ਬਾਰੇ ਜਿਹੜੀ ਕਿਤਾਬ ਸੁਝਾਈ, ਉਸ ਵਿੱਚ ਹੈ ਕੀ
ਪਾਕਿਸਤਾਨ ਵਿੱਚ ਕੋਰੋਨਾਵਾਇਰਸ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ। ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ। ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਦੂਜੇ ਆਗੂਆਂ ਵੱਲੋਂ ਤੁਰਕੀ ਵਿੱਚ ਬਣੇ ਇਤਿਹਾਸਿਕ ਡਰਾਮਿਆਂ ਨੂੰ ਦੇਖਣ ਲਈ ਕਿਹਾ ਜਾ ਰਿਹਾ ਹੈ।
ਸ਼ਾਇਦ ਇਸੇ ਮਕਸਦ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕੀਤਾ, “ਲੌਕਡਾਊਨ ਦੇ ਮੌਸਮ 'ਚ ਸਾਡੇ ਨੌਜਵਾਨਾਂ ਦੇ ਪੜ੍ਹਨ ਲਈ ਇੱਕ ਲਾਜਵਾਬ ਸਿਲੈਕਸ਼ਨ।”
ਇਮਰਾਨ ਖ਼ਾਨ ਦਾ ਇਹ ਟਵੀਟ ਸੀ ਸਾਲ 2014 ਵਿੱਚ ਛਪੀ ਕਿਤਾਬ 'ਲੌਸਟ ਇਸਲਾਮਿਕ ਹਿਸਟ੍ਰੀ' ਬਾਰੇ — ਕਿਤਾਬ ਵਿੱਚ ਹੈ ਕੀ? ਜਾਣਨ ਲਈ ਵੀਡੀਓ ਦੇਖੋ
ਵੀਡੀਓ ਕੈਪਸ਼ਨ, ਇਮਰਾਨ ਨੇ ਇਸਲਾਮ ਬਾਰੇ ਜਿਹੜੀ ਕਿਤਾਬ ਸੁਝਾਈ, ਉਸ ਵਿੱਚ ਹੈ ਕੀ? ਕੋਰੋਨਾਵਾਇਰਸ ਕਰਕੇ ਬੱਚੇ ਖ਼ਤਰੇ ਵਿੱਚ ਹਨ: ਗਰੇਟਾ ਥਨਬਰਗ
ਮੌਸਮ ਤਬਦੀਲੀ ਦੀ ਕਾਰਕੁਨ ਗਰੇਟਾ ਥਨਬਰਗ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਦੇ ਹੱਕ ਖ਼ਤਰੇ ਵਿੱਚ ਹਨ। ਖਾਸ ਕਰਕੇ ਉਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਜੋ ਸਕੂਲ ਵਿੱਚ ਮਿਲਦੇ ਭੋਜਨ ’ਤੇ ਨਿਰਭਰ ਸਨ।
ਉਸ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਨਕਾਰਿਆ ਜੋ ਬੱਚਿਆਂ ਵਿੱਚ ਕੋਰੋਨਾਵਾਇਰਸ ਨਾ ਫੈਲਣ ਦਾ ਦਾਅਵਾ ਕਰਦੀਆਂ ਸਨ।
17 ਸਾਲਾ ਗਰੇਟਾ ਇਸ ਵੇਲੇ ਸਵੀਡਨ ਵਿੱਚ ਸਵੈ-ਇਕਾਂਤ ਵਿੱਚ ਹੈ।
ਗਰੇਟਾ ਅਨੁਸਾਰ, “ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਅਸੀਂ ਵਿਗਿਆਨ ’ਤੇ ਨਿਰਭਰ ਹਾਂ ਤੇ ਸਾਨੂੰ ਵਿਗਿਆਨੀਆਂ ਤੇ ਮਾਹਰਾਂ ਦੀ ਸੁਣਨੀ ਪਵੇਗੀ।”
ਗਰੇਟਾ ਦੇ ਵਿਚਾਰ CNN ਚੈਨਲ ’ਤੇ ਵੀਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਸਨ।

ਤਸਵੀਰ ਸਰੋਤ, Getty Images
ਉੱਤਰ ਕੋਰੀਆ ਵਿੱਚ ਪਾਰਕ ਵਿੱਚ ਘੁੰਮਦੇ ਤੇ ਖਰੀਦਦਾਰੀ ਕਰਦੇ ਲੋਕਾਂ ਦੀ ਵੀਡੀਓ ਜਾਰੀ
ਬੀਬੀਸੀ ਮੋਨਿਟਰਿੰਗ
ਉੱਤਰੀ ਕੋਰੀਆ ਨੇ ਰਾਜਧਾਨੀ ਪਿਓਂਗਯਾਂਗ ਵਿੱਚ ਖੁੱਲ੍ਹੇ ਵਿੱਚ ਸਮਾਂ ਬਿਤਾਉਣ ਵਾਲੇ ਲੋਕਾਂ ਦੀ ਵੀਡੀਓ ਜਾਰੀ ਕੀਤੀ ਹੈ।
ਕਿਹਾ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਨੇ ਇਹ ਤਸਵੀਰਾਂ ਇਸ ਲਈ ਜਾਰੀ ਕੀਤੀਆਂ ਹਨ ਕਿਉਂਕਿ ਕੁਝ ਖਬਰਾਂ ਮੁਤਾਬਕ ਉੱਤਰੀ ਕੋਰੀਆ ਕੋਵਿਡ -19 ਨਾਲ ਲੜ੍ਹ ਰਿਹਾ ਹੈ।
ਸਰਕਾਰੀ ਵੈਬਸਾਈਟ ਡੀਪੀਆਰਕੇ ਨੇ ਸ਼ੁੱਕਰਵਾਰ 13 ਮਈ ਨੂੰ ਦੋ-ਤਿੰਨ ਮਿੰਟ ਦੀ ਵੀਡੀਓ ਕਲਿੱਪ ਅਪਲੋਡ ਕੀਤੀ ਹੈ। ਇਸ ਵਿੱਚ ਲੋਕ ਡਿਪਾਰਟਮੈਂਟ ਸਟੋਰ ਵਿੱਚ ਜਾ ਰਹੇ ਹਨ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾ ਰਹੇ ਹਨ।
ਇਸ ਵੀਡੀਓ ਵਿੱਚ ਕਿਤੇ ਵੀ ਕੋਵਿਡ -19 ਦਾ ਜ਼ਿਕਰ ਨਹੀਂ ਹੈ। ਇਸ ਵਿੱਚ ਦੁਕਾਨ 'ਤੇ ਇੱਕ ਕਰਮਚਾਰੀ ਇਹ ਕਹਿੰਦਾ ਹੋਇਆ ਦਿਖ ਰਿਹਾ ਹੈ ਕਿ ਮੰਗ ਅਨੁਸਾਰ ਪੂਰਾ ਸਮਾਨ ਹੈ ਅਤੇ ਚੀਜ਼ਾਂ ਖਰੀਦਦੀ ਇੱਕ ਔਰਤ ਕਹਿ ਰਹੀ ਹੈ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਚੀਜ਼ਾਂ ਖਰੀਦਣ ਆਉਂਦੀ ਹੈ।
ਹਾਲਾਂਕਿ, ਉੱਤਰੀ ਕੋਰੀਆ ਨੇ ਦੇਸ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਖਾਰਜ ਕੀਤਾ ਹੈ। ਪਰ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਉੱਤਰੀ ਕੋਰੀਆ ਵਿੱਚ ਚੀਜ਼ਾਂ ਦੀ ਸਪਲਾਈ ਘੱਟ ਹੈ ਅਤੇ ਲੋਕ ਘਬਰਾਹਟ ਵਿੱਚ ਖਰੀਦਦਾਰੀ ਕਰ ਰਹੇ ਹਨ।

ਤਸਵੀਰ ਸਰੋਤ, Getty Images
ਮੋਦੀ ਸਰਕਾਰ ਨਾ ਕਿਸਾਨਾਂ ਦੇ ਦਰਦ ਨੂੰ ਸਮਝਦੀ ਹੈ ਨਾਂ ਦਿੱਕਤਾਂ ਨੂੰ: ਕਾਂਗਰਸ
ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨੂੰ ਲੈ ਕੇ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀਆਂ ਘੋਸ਼ਨਾਵਾਂ ਨੂੰ ਟੋਟਕਿਆਂ ਦਾ ਅਰਥਸ਼ਾਸਤਰ ਦੱਸਿਆ।
ਨਿਰਮਲਾ ਸੀਤੀਰਮਨ ਦੀ ਪ੍ਰੈਸ ਕਾਂਫਰਨਸ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਇਹ ਗੱਲ ਸਾਫ ਹੈ ਕਿ ਮੋਦੀ ਸਰਕਾਰ ਨਾ ਕਿਸਾਨਾਂ ਦਾ ਦਰਦ ਸਮਝਦੀ ਹੈ, ਨਾ ਉਨ੍ਹਾਂ ਦੀਆਂ ਦਿੱਕਤਾਂ। ਇਸ ਲਈ ਕਿਸਾਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ।"
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਜਾਨਾ ਮੰਤਰੀ ਦੇ ਐਲਾਨਾਂ ਨੂੰ 'ਜੁਮਲੇ' ਦੱਸਿਆ। ਉਨ੍ਹਾਂ ਨੇ ਕਿਹਾ ਕਿ ਫੋਕਸ ਝੋਨੇ ਦੀ ਐੱਮਐੱਸਪੀ ਵਧਾਉਣ ਤੇ ਹੋਣਾ ਚਾਹੀਦਾ ਹੈ। ਨਾਲ ਹੀ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਲਈ ਮਾਲੀ ਸਹਾਇਤਾ ਦੇਣੀ ਚਾਹੀਦੀ ਸੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਟਰੰਪ ਦੀ ਧਮਕੀ ਮਗਰੋਂ ਬਦਲੇ ਚੀਨ ਦੇ ਰੰਗ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਚੀਨ ਨਾਲ ਸਬੰਧ ਤੋੜਨ ਦੀ ਧਮਕੀ ਦੇਣ ਤੋਂ ਬਾਅਦ, ਚੀਨ ਨੇ ਅਮਰੀਕਾ ਨੂੰ ਮਹਾਂਮਾਰੀ ਨਾਲ ਲੜਨ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਮਿਲ ਕੇ ਇਸ ਵਾਇਰਸ ਨਾਲ ਲੜਨਾ ਚਾਹੀਦਾ ਹੈ। ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਇਸ ਲਈ ਲੋੜ ਹੋਵੇਗੀ ਕਿ ਅਮਰੀਕਾ ਸਾਡੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਰੱਖੇ।
ਅਮਰੀਕੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਚੀਨ ਨਾਲ ਸਾਰੇ ਸਬੰਧ ਤੋੜਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ ਇੱਕ ਵਾਰ ਫਿਰ ਚੀਨ ’ਤੇ ਮਹਾਂਮਾਰੀ ਨੂੰ ਰੋਕਣ ਲਈ ਕੋਸ਼ਿਸ਼ ਨਾ ਕਰਨ ਦਾ ਦੋਸ਼ ਲਾਇਆ ਸੀ।
ਅਮਰੀਕੀ ਸੈਨੇਟ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਕਰਕੇ ਦੋਵਾਂ ਦੇਸਾਂ ਦੇ ਸਬੰਧਾਂ ’ਤੇ ਅਸਰ ਪੈ ਸਕਦਾ ਹੈ। ਇਸ ਬਿੱਲ ਵਿੱਚ ਸੈਨੇਟ ਨੇ ਸ਼ਿਨਜਿਆਂਗ ਪ੍ਰਾਂਤ ਵਿੱਚ ਚੀਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਸਜ਼ਾ ਦੇਣ ਦੀ ਗੱਲ ਕੀਤੀ ਹੈ।
ਚੀਨ ਦੇ ਇਸ ਸੂਬੇ ਵਿੱਚ ਲਗਭਗ 10 ਲੱਖ ਮੁਸਲਮਾਨ ਵੀਗਰ ਘੱਟ ਗਿਣਤੀਆਂ ਨੂੰ ਮੁੜ ਵਸੇਬਾ ਕੈਂਪਾਂ ਵਿੱਚ ਭੇਜਿਆ ਗਿਆ ਹੈ।

ਤਸਵੀਰ ਸਰੋਤ, Getty Images
ਮੈਡੀਕਲ ਸਟਾਫ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਤੇ ਕੀਤੀ ਸ਼ੁਕਰਾਨੇ ਦੀ ਅਰਦਾਸ
ਦਿੱਲੀ ਦੇ ਕਈ ਹਸਪਤਾਲਾਂ ਦਾ ਮੈਡੀਕਲ ਸਟਾਫ ਬੰਗਲਾ ਸਾਹਿਬ ਗੁਰਦੁਆਰੇ ਨਤਮਸਤਕ ਹੋਇਆ। ਇਨ੍ਹਾਂ ਵਿੱਚ AIIMS, RML, ਸਫ਼ਦਰਜੰਗ ਤੇ ਕਈ ਹੋਰ ਹਸਪਤਾਲਾਂ ਦੇ ਡਾਕਟਰ ਤੇ ਨਰਸਾਂ ਸ਼ਾਮਿਲ ਸਨ।
ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਤੋਂ ਜਾਂਦੇ ਲੰਗਰ ਅਤੇ ਰਹਿਣ ਲਈ ਖੋਲ੍ਹੀਆਂ ਸਰਾਵਾਂ ਲਈ ਸ਼ੁਕਰਾਨੇ ਦੀ ਅਰਦਾਸ ਕਰਵਾਈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮੈਡੀਕਲ ਸਟਾਫ ਗੁਰਦੁਆਰੇ ਬੰਗਲਾ ਸਾਹਿਬ ਨਤਮਸਤਕ ਤੇ ਕੀਤੀ ਸ਼ੁਕਰਾਨੇ ਦੀ ਅਰਦਾਸ ਜਲੰਧਰ ਵਿੱਚ 79 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ - ਭਾਰਤ ਸਰਕਾਰ ਦੁਆਰਾ ਅਪਣਾਏ ਗਏ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ 'ਤੇ ਅਮਲ ਕਰਦਿਆਂ ਸਿਹਤ ਵਿਭਾਗ ਨੇ 79 ਮਰੀਜ਼ਾਂ ਨੂੰ ਲੱਛਣ ਨਾ ਦਿੱਸਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ।
ਇਹ ਮਰੀਜ਼ ਜੋ ਕਿ ਕੋਰੋਨਾਵਾਇਰਸ ਪੌਜ਼ਿਟਿਵ ਆਏ ਸਨ ਵਿੱਚ ਹੁਣ ਕੋਈ ਲੱਛਣ ਨਹੀਂ ਸੀ ਦਿੱਸ ਰਿਹਾ। ਇਹ ਮਰੀਜ਼ ਆਪਣੇ ਘਰਾਂ ਵਿੱਚ ਸੱਤ ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਗੇ।
ਇਸ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਜਲੰਧਰ ਆਏ 134 ਲੋਕਾਂ ਦਾ ਇਕਾਂਤਵਾਸ ਪੂਰਾ ਹੋਣ 'ਤੇ ਉਨ੍ਹਾਂ ਨੂੰ ਆਪੋ ਆਪਣੇ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 122 ਹਜ਼ੂਰ ਸਾਹਿਬ ਤੋਂ ਅਤੇ 12 ਦਿੱਲੀ ਸਥਿਤ ਮਜਨੂੰ ਕਾ ਟਿੱਲਾ ਗੁਰਦੁਆਰੇ ਤੋਂ ਆਏ ਸਨ।

ਤਸਵੀਰ ਸਰੋਤ, Pal Singh Nauli/BBC
ਵਿਸ਼ੇਸ਼ ਉਡਾਣਾਂ ਰਾਹੀਂ 12,000 ਭਾਰਤੀ ਵਾਪਸ ਪਰਤੇ
ਭਾਰਤ ਦੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਹੈ ਕਿ ਹੁਣ ਤੱਕ ਵਿਦੇਸ਼ਾਂ ਵਿੱਚ ਫਸੇ 12,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ 61 ਵਿਸ਼ੇਸ਼ ਉਡਾਣਾਂ ਦੇ ਜ਼ਰੀਏ ਵਾਪਸ ਲਿਆਂਦਾ ਗਿਆ ਹੈ।
ਇਸ ਦੇ ਨਾਲ ਹੀ, ਭਾਰਤ ਤੋਂ 3,000 ਤੋਂ ਵੱਧ ਯਾਤਰੀਆਂ ਨੂੰ ਵੀ ਦੂਜੇ ਦੇਸਾਂ ਵਿੱਚ ਲਿਜਾਇਆ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਵਾਇਰਲ ਵੀਡੀਓ ’ਚ ਦਿਖੇ ਹਾਲਾਤ ਦੇ ਮਾਰੇ ਮਜ਼ਦੂਰ ਦੀ ਇਨ੍ਹਾਂ ਨੇ ਫੜੀ ਬਾਂਹ
13 ਮਈ ਨੂੰ ਜਦੋਂ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਮਜ਼ਦੂਰ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਉਸ ਦੇ ਅਥਰੂ ਫੁੱਟ ਪਏ ਤਾਂ ਇਹ ਵੀਡੀਓ ਵਾਇਰਲ ਹੋ ਗਿਆ ਸੀ।
ਦੋ ਦਿਨ ਬਾਅਦ ਉਹੀ ਮਜ਼ਦੂਰ ਪਰਿਵਾਰ ਮੁੜ ਬੀਬੀਸੀ ਨੂੰ ਟੱਕਰਿਆ, ਜਾਣੋ ਉਨ੍ਹਾਂ ਦਾ ਕੀ ਹਾਲ ਹੈ, ਕੀ ਉਮੀਦਾਂ ਹਨ।
ਵੀਡੀਓ ਕੈਪਸ਼ਨ, ਵਾਇਰਲ ਵੀਡੀਓ ’ਚ ਦਿਖੇ ਹਾਲਾਤ ਦੇ ਮਾਰੇ ਮਜ਼ਦੂਰ ਦੀ ਇਨ੍ਹਾਂ ਨੇ ਫੜੀ ਬਾਂਹ ਗੁਰਦਾਸਪੁਰ: ਇੱਕੋ ਦਿਨ ਵਿੱਚ116 ਕੋਰੋਨਾਵਾਇਰਸ ਮਰੀਜ਼ ਠੀਕ ਹੋਏ
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ- ਸ਼ੁੱਕਰਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ’ਚ 116 ਕੋਰੋਨਾਵਾਇਰਸ ਪੌਜ਼ਿਟਿਵ ਮਰੀਜ਼ ਬਿਮਾਰੀ ਮੁਕਤ ਹੋਣ ਮਗਰੋਂ ਘਰ ਭੇਜੇ ਗਏ।
ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕ੍ਰਿਸ਼ਨ ਚੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਿਲ੍ਹੇ ਦੇ ਵੱਖ-ਵੱਖ ਆਇਸੋਲੇਸ਼ਨ ਵਾਰਡਾਂ ’ਚ ਕੁਲ 123 ਕੋਰੋਨਾ ਪੌਜ਼ਿਟਿਵ ਮਰੀਜ਼ ਜੇਰੇ ਇਲਾਜ ਸਨ।
ਡਾ. ਕ੍ਰਿਸ਼ਨ ਨੇ ਕਿਹਾ, “ਉਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਤਖ਼ਤ ਸ਼੍ਰੀ ਨੰਦੇੜ ਸਾਹਿਬ ਤੋਂ ਪਰਤੇ ਸਨ। ਇਨ੍ਹਾਂ ਵਿੱਚੋਂ 109 ਮਰੀਜ਼ਾਂ ਦੇ ਟੈਸਟ ਦੁਬਾਰਾ ਕੀਤੇ ਗਏ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।”
“ਸਿਵਲ ਹਸਪਤਾਲ ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਤੋਂ ਕੁਲ 116 ਲੋਕਾਂ ਨੂੰ ਘਰ ਭੇਜਿਆ ਗਿਆ ਹੈ ਅਤੇ ਉਹ ਸਾਰੇ ਤੰਦੁਰਸਤ ਹਨ|”
ਵੀਰਵਾਰ ਨੂੰ ਵੀ 9 ਲੋਕ ਕੋਰੋਨਾ ਮੁਕਤ ਹੋਣ ਮਗਰੋਂ ਘਰਾਂ ਨੂੰ ਰਵਾਨਾ ਹੋਏ ਸਨ।
ਹੁਣ ਗੁਰਦਾਸਪੁਰ ’ਚ 123 ਕੋਰੋਨਾਵਾਇਰਸ ਪੌਜ਼ਿਟਿਵ ਮਰੀਜਾਂ ’ਚੋਂ ਮਹਿਜ 5 ਹੀ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ।

ਤਸਵੀਰ ਸਰੋਤ, Gurpreet Chawla/BBC

ਤਸਵੀਰ ਸਰੋਤ, Gurpreet Chawla/BBC

ਤਸਵੀਰ ਸਰੋਤ, Gurpreet Chawla/BBC
ਨਾਂਦੇੜ ਸਾਹਿਬ ਤੋਂ ਆਏ ਕੋਰੋਨਾਵਾਇਰਸ ਪੌਜ਼ਿਟਿਵ ਦੋ ਸ਼ਰਧਾਲੂਆਂ ਨੂੰ ਹਸਪਤਾਲੋਂ ਮਿਲੀ ਛੁੱਟੀ
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ - ਨਾਂਦੇੜ ਸਾਹਿਬ ਤੋਂ ਆਏ ਦੋ ਕੋਰੋਨਾਵਾਇਰਸ ਪੌਜ਼ਿਟਿਵ ਸ਼ਰਧਾਲੂ ਸਿਰਸਾ ਦੇ ਸਿਵਲ ਹਸਪਤਾਲ ਤੋਂ ਠੀਕ ਹੋ ਕੇ ਘਰ ਪਰਤੇ।
ਘਰ ਜਾਣ ਸਮੇਂ ਪ੍ਰਸਾਸ਼ਨ ਤੇ ਹਸਪਤਾਲ ਸਟਾਫ਼ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਘਰ ਰਵਾਨਾ ਕੀਤਾ। ਉਨ੍ਹਾਂ ਨੂੰ ਅੱਗਲੇ ਕੁਝ ਦਿਨ ਘਰ ਦੇ ਅੰਦਰ ਹੀ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿਰਸਾ ਵਿੱਚ ਨਾਂਦੇੜ ਸਾਹਿਬ ਤੋਂ ਆਏ 18 ਸ਼ਰਧਾਲੂਆਂ ’ਚੋਂ ਇੱਕ ਔਰਤ ਤੇ ਇੱਕ ਮਰਦ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਤ ਸਨ।
ਇਨ੍ਹਾਂ ਤੋਂ ਇਲਾਵਾ ਬਾਕੀ 16 ਸ਼ਰਧਾਲੂਆਂ ਨੂੰ ਡੱਬਵਾਲੀ ਦੇ ਇੱਕ ਕਾਲਜ ’ਚ ਕੁਆਰੰਟੀਨ ਕੀਤਾ ਗਿਆ ਸੀ।
ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਕਿ ਸਿਰਸਾ ’ਚ ਹੁਣ ਸਿਰਫ਼ ਇੱਕ ਕੋਰੋਨਾਵਾਇਰਸ ਪੌਜ਼ਿਟਿਵ ਮਾਮਲਾ ਹੈ। ਅਜੇ ਤੱਕ ਸਿਰਸਾ ਦੇ ਸਿਵਲ ਹਸਪਤਾਲ ਤੋਂ ਛੇ ਕੋਰੋਨਾਵਾਇਰਸ ਪੀੜਤ ਇਲਾਜ ਮਗਰੋਂ ਠੀਕ ਹੋ ਕੇ ਜਾ ਚੁੱਕੇ ਹਨ।

ਤਸਵੀਰ ਸਰੋਤ, Prabhu Dayal/BBC
ਤਸਵੀਰ ਕੈਪਸ਼ਨ, ਨਾਂਦੇੜ ਸਾਹਿਬ ਤੋਂ ਆਏ ਕੋਰੋਨਾਵਾਇਰਸ ਪੌਜ਼ਿਟਿਵ ਦੋ ਸ਼ਰਧਾਲੂਆਂ ਨੂੰ ਹਸਪਤਾਲੋਂ ਮਿਲੀ ਛੁੱਟੀ ਸਥਾਨਕ ਖਾਣ ਵਾਲੇ ਪਦਾਰਥਾਂ ਨੂੰ ਗਲੋਬਲ ਪੱਧਰ ’ਤੇ ਵੇਚਣ ਲਈ 10,000 ਕਰੋੜ ਦਾ ਐਲਾਨ
‘ਆਤਮ ਨਿਰਭਰ ਭਾਰਤ’ ਆਰਥਿਕ ਪੈਕੇਜ ਦੇ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤੀਜੇ ਦਿਨ ਪ੍ਰੈਸ ਕਾਂਨਫਰੰਸ ਕੀਤੀ।
ਤੀਜੀ ਕਿਸ਼ਤ ਵਿੱਚ ਖੇਤੀ, ਡੇਅਰੀ ਪ੍ਰੋਡਕਸ਼ਨ, ਪਸ਼ੂ-ਪਾਲਨ, ਮੱਛੀ ਪਾਲਨ ਤੇ ਫੂਡ ਪ੍ਰੋਸੈਸਿੰਗ ਨੂੰ ਪਹਿਲ ਦਿੱਤੀ।
ਵਖੋ-ਵਖਰੇ ਸੂਬਿਆਂ ਵਿੱਚ ਸਥਾਨਕ ਖਾਣ ਵਾਲੀਆਂ ਚੀਜ਼ਾਂ ਦੀ ਦੁਨੀਆਂ ਭਰ ਵਿੱਚ ਵਿਕਰੀ ਲਈ 10,000 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਲਈ ਸੂਬਿਆਂ ਵਿੱਚ ਆਪਣੀ ਖਾਸਿਅਤ ਅਨੁਸਾਰ ‘ਕਲਸਟਰ’ ਬਣਾਏ ਜਾਣਗੇ, ਜਿਵੇਂ ਕਸ਼ਮੀਰ ਵਿੱਚ ਕੇਸਰ, ਬਿਹਾਰ ਵਿੱਚ ਮਖਾਨਾ, ਕਰਨਾਟਕ ਵਿੱਚ ਰਾਗੀ, ਆਦਿ। ਇਨ੍ਹਾਂ ਸੂਬਿਆਂ ਵਿੱਚ ਇਨ੍ਹਾਂ ਉਤਪਾਦਾਂ ਦੀ ਖੇਤੀ ਤੇ ਦੁਨੀਆਂ ਭਰ ਵਿੱਚ ਇਸ ਨੂੰ ਵੇਚਣ ਲਈ ਖਾਸ ਇੰਤਜ਼ਾਮ ਕੀਤਾ ਜਾਵੇਗਾ।
ਮਾਈਕਰੋ ਫੂਡ ਐਂਟਰਪ੍ਰਾਈਜ (ਐੱਮ. ਐੱਫ. ਈ.) ਬਣਾਉਣ ਲਈ 10 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਦੋ ਲੱਖ ਮਾਈਕਰੋ ਫੂਡ ਉਦਯੋਗਾਂ ਨੂੰ ਇਸਦਾ ਫਾਇਦਾ ਹੋਵੇਗਾ।
ਮਛਵਾਰਿਆਂ ਅਤੇ ਪਸ਼ੂ ਪਾਲਕਾਂ ਲਈ 20 ਹਜ਼ਾਰ ਕਰੋੜ ਦੇ ਫੰਡਾਂ ਦਾ ਐਲਾਨ ਵੀ ਕੀਤਾ।
ਇਸ ਤੋਂ ਇਲਾਵਾ ਦੱਸਿਆ ਗਿਆ ਕਿ ਲੌਕਡਾਊਨ ਦੌਰਾਨ ਘਟੋ-ਘਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ 74,300 ਕਰੋੜ ਦੀ ਫ਼ਸਲ ਖਰੀਦੀ ਗਈ ਹੈ
ਇਸ ਤੋਂ ਇਲਾਵਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ 18,200 ਕਰੋੜ ਰੁਪਏ ਪਾਏ ਗਏ ਹਨ।
ਇਸੇ ਸਮੇਂ ਦੌਰਾਨ ਦੁੱਧ ਦੀ ਖਪਤ ਘੱਟ ਹੋਣ ਕਰਕੇ ਸਰਕਾਰ ਦੀਆਂ ਸਹਿਕਾਰੀ ਸੰਸਥਾਵਾਂ ਵਲੋਂ 560 ਲੱਖ ਲੀਟਰ ਦੁੱਧ ਪ੍ਰਤੀ ਦਿਨ ਖਰੀਦਿਆ ਗਿਆ।

ਤਸਵੀਰ ਸਰੋਤ, ANI
ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ
ਦੱਖਣੀ ਕੋਰੀਆ ਨੇ ਸ਼ੁੱਕਰਵਾਰ ਨੂੰ ਕੋਰੋਨਾਵਇਰਸ ਦੇ 27 ਨਵੇਂ ਮਾਮਲੇ ਰਿਪੋਰਟ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਰਾਜਧਾਨੀ ਸਿਓਲ ਦੇ ਨਾਈਟ ਲਾਈਫ਼ ਜ਼ਿਲ੍ਹੇ ਵਿੱਚ ਸਾਹਮਣੇ ਆਏ ਇੱਕ ਗੁੱਛੇ ਨਾਲ ਸੰਬਧਿਤ ਹਨ।
ਇਸ ਮਗਰੋਂ ਇਟਾਵੋਨ ਜ਼ਿਲ੍ਹੇ ਨਾਲ ਜੁੜੇ ਕੇਸਾਂ ਦੀ ਗਿਣਤੀ 142 ਹੋ ਗਈ ਹੈ। ਸਰਕਾਰ ਨੇ ਇਸ ਖੇਤਰ ਵਿੱਚ ਜਾਣ ਵਾਲਿਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਸ਼ਹਿਰ ਦੇ ਸਾਰੇ ਬਾਰ ਅਤੇ ਪੱਬ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।
ਦੱਖਣੀ ਕੋਰੀਆ ਵਿੱਚ ਸੋਸ਼ਲ ਡਿਸਟੈਂਸਿੰਗ ਨਾਲ ਜੁੜੀਆਂ ਹਦਾਇਤਾਂ ਵਿੱਚ ਢਿੱਲ ਦਿੱਤੇ ਜਾਣ ਮਗਰੋਂ ਕੇਸਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਰਾਜਧਾਨੀ ਸਿਓਲ ਵਿੱਚ ਹਾਲੀਆ ਕੇਸ ਮਿਲਣ ਤੋਂ ਬਾਅਦ ਬੰਦ ਪਿਆ ਇੱਕ ਪੱਬ ਕੋਰੋਨਾਵਾਇਰਸ: ਦੇਸ ਤੇ ਦੁਨੀਆਂ ਵਿੱਚ ਹੁਣ ਤੱਕ ਕੀ-ਕੀ ਹੋਇਆ
- ਅਮਰੀਕਾ ਤੇ ਬ੍ਰਿਟੇਨ ਦੇ ਕੁਝ ਸਾਇੰਸਦਾਨਾਂ ਨੇ ਦੱਸਿਆ ਹੈ ਕਿ ‘ਆਕਸਫੋਰਡ ਯੂਨੀਵਰਸਿਟੀ ਵਿੱਚ ਕੋਰੋਨਾਵਾਇਰਸ ਦੀ ਜਿਸ ਵੈਕਸੀਨ ਉੱਪਰ ਕੰਮ ਚੱਲ ਰਿਹਾ ਹੈ ਉਸ ਦੇ ਮੁਢਲੇ ਨਤੀਜਿਆਂ ਨੇ ਉਮੀਦ ਜਗਾਈ ਹੈ।’
- ਕੋਵਿਡ-19 ਬੰਗਲਾਦੇਸ਼ ਦੇ ਸਭ ਤੋਂ ਵੱਡੇ ਰਿਫਿਊਜੀ ਕੈਂਪ ਵਿੱਚ ਪਹੁੰਚ ਚੁੱਕਿਆ ਹੈ
- ਇਮਰਾਨ ਖ਼ਾਨ ਨੇ ਟਵੀਟ ਕਰ ਕੇ ਨੌਜਵਾਨਾਂ ਨੂੰ ਇੱਕ ਕਿਤਾਬ ਪੜ੍ਹਨ ਲਈ ਕਿਹਾ। ਜਿਸ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੋਲੋਅਰਜ਼ ਨੇ ਇਹ ਕਿਤਾਬ ਪੜ੍ਹਨ ਵਿੱਚ ਦਿਲਚਸਪੀ ਦਿਖਆਈ। ਪੜ੍ਹੋ ਕੀ ਹੈ ਉਸ ਕਿਤਾਬ ਵਿੱਚ ਖ਼ਾਸ।
- ਅਮਰੀਕੀ ਸਿਹਤ ਵਿਭਾਗ ਦੇ ਇੱਕ ਸਾਬਕਾ ਅਫ਼ਸਰ ਰਿਕ ਬ੍ਰਈਟ ਨੇ ਕਾਂਗਰਸ ਨੂੰ ਦੱਸਿਆ ਹੈ ਕਿ ਅਮਰੀਕਾ ਕੋਰੋਨਾਵਾਇਰਸ ਕਾਰਨ ਆਧੁਨਿਕ ਇਤਿਹਾਸ ਦੇ ਸਭ ਤੋਂ ਭਿਆਨਕ ਸਮੇਂ ਵਿੱਚ ਹੈ।
- ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਜਾਰੀ ਹਨ। ਹੁਣ ਇਸਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ। ਜਾਣਨ ਲਈ ਇਹ ਪੜ੍ਹੋ।
- ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਫੜਨ ਲਈ ਯਾਤਰੀ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਪਹੁੰਚੇ। ਭਾਰਤੀ ਰੇਲਵੇ ਮੁਤਾਬਕ ਇਨ੍ਹਾਂ ਗੱਡੀਆਂ ਲਈ ਲਗਭਗ 2,34,411 ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ।
- ਭਾਰਤ ਦੇ ਹਵਾਬਾਜ਼ੀ ਮੰਤਰੀ ਨੇ ਦੱਸਿਆ ਹੈ ਕਿ 31 ਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਵਤਨ ਵਾਪਸ ਲਿਉਣ ਲਈ ਏਅਰ ਇੰਡੀਆ ਦੀਆਂ 140 ਉਡਾਣਾਂ ਭੇਜੀਆਂ ਜਾਣਗੀਆਂ।
- ਬੀਬੀਸੀ ਦੇ ਸ਼ੰਘਾਈ ਵਿੱਚ ਪੱਤਰਕਾਰ ਮੁਤਾਬਕ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵੀਂ ਮੁਹਿੰਮ ਤਹਿਤ ਵੂਹਾਨ ਸ਼ਹਿਰ ਵਿੱਚ ਕੋਰੋਨਾਵਾਇਰਸ ਲਈ 30 ਲੱਖ ਲੋਕਾਂ ਦੀ ਟੈਸਟ ਕਰ ਲਏ ਗਏ ਹਨ। ਪੂਰੀ ਜਾਣਕਾਰੀ ਲਈ ਇਹ ਪੜ੍ਹੋ।
- ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਦਾ ਆਰਥਿਕਤਾ ਨੂੰ 5.8 ਤੋਂ 8.8 ਟ੍ਰਿਲੀਅਨ ਅਮਰੀਕੀ ਡਾਲਰ ਦਾ ਘਾਟਾ ਪੈ ਸਕਦਾ ਹੈ।
ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਤਰੀਕੇ
ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।
ਵਰਕ ਫਰੋਮ ਹੋਮ ਕਰਕੇ ਆਮ ਦਿਨਾਂ ਨਾਲੋਂ ਵੱਧ ਇੰਟਰਨੈਟ ਦੀ ਖ਼ਪਤ ਵੀ ਹੋ ਰਹੀ ਹੈ।
ਪਰ ਲੰਬੇ ਸਮੇਂ ਲਈ ਘਰ ਬੈਠ ਕੇ ਵੀਡੀਓ ਕਾਨਫਰੰਸਿੰਗ, ਸਰਫ਼ਿੰਗ ਤੇ ਹੋਰ ਸੇਵਾਵਾਂ ਲਈ ਇੰਟਰਨੈੱਟ ਦੀ ਵਰਤੋਂ ਕਰਨ ਕਰਕੇ ਇੰਟਰਨੈੱਟ ਸਪੀਡ ਉੱਤੇ ਫ਼ਰਕ ਪੈਂਦਾ ਹੈ।
ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਸਾਡਾ ਕੁਨੈਕਸ਼ਨ ਜ਼ਰੂਰੀ ਪਲਾਂ ’ਤੇ ਧੋਖਾ ਨਾ ਦੇ ਜਾਵੇ। ਪੂਰਾ ਪੜ੍ਹਨ ਲਈ ਕਲਿਕ ਕਰੋ।

ਤਸਵੀਰ ਸਰੋਤ, Getty Images
ਸਿਹਤ ਮੰਤਰਾਲਾ ਇਨ੍ਹਾਂ ਦੋ ਦਵਾਈਆਂ ਤੋਂ ਹਾਲੇ ਸੰਤੁਸ਼ਟ ਨਹੀਂ
ਖ਼ਬਰ ਏਜੰਸੀ ਏਐੱਨਆਈ ਮੁੁਤਾਬਕ ਕੇਂਦਰੀ ਸਿਹਤ ਮੰਤਰਾਲਾ ਹਾਲੇ ਦੋ ਐਂਟੀ-ਵਾਇਰਲ ਦਵਾਈਆਂ ਰੈਮਡੈਸੀਵੀਅਰ ਅਤੇ ਫੈਵੀਪਿਰਾਵੀਅਰ ਤੋਂ ਸੰਤੁਸ਼ਟ ਨਹੀਂ ਹੈ।
ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
Skip YouTube postGoogle YouTube ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਨੀਟ (ਯੂਜੀ)-2020 ਦੇ ਉਮੀਦਵਾਰਾਂ ਨੂੰ ਫਾਰਮ ਵਿੱਚ ਸੋਧ ਕਰਨ ਲਈ ਮੌਕਾ
ਕੋਰੋਨਾਵਾਇਰਸ ਕਾਰਨ ਭਾਰਤ ਦੀ ਨੈਸ਼ਨਲ ਟੈਸਟਿੰਗ ਏਜੈਂਸੀ, ਨੀਟ (ਯੂਜੀ)-2020 ਦੇ ਉਮੀਦਵਾਰਾਂ ਨੂੰ ਆਪਣੇ ਆਨ ਲਾਈਨ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰਨ ਦਾ ਆਖ਼ਰੀ ਮੌਕਾ ਦੇ ਰਹੀ ਹੈ।
ਉਮੀਦਵਾਰ ਇਹ ਸੋਧਾਂ ਆਪਣੇ ਵੇਰਵਿਆਂ ਅਤੇ ਪ੍ਰਖਿਆ ਕੇਂਦਰਾਂ ਦੇ ਸ਼ਹਿਰਾਂ ਦੀ ਚੋਣ ਵਿੱਚ ਕਰ ਸਕਣਗੇ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ
