ਕੋਰੋਨਾਵਾਇਰਸ ਅਪਡੇਟ: ਰੂਸ 'ਚ ਤੇਜ਼ੀ ਨਾਲ ਵਧ ਰਹੇ ਕੇਸ; ਮੋਦੀ ਨਾਲ ਮੀਟਿੰਗ ਦੌਰਾਨ ਕੈਪਟਨ ਨੇ ਰੱਖੀ ਆਪਣੀ ਗੱਲ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ 41 ਲੱਖ ਤੋਂ ਵੱਧ ਲੋਕ ਲਾਗ ਦਾ ਸ਼ਿਕਾਰ ਹੋ ਗਏ ਹਨ ਜਦਕਿ 2 ਲੱਖ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਲਾਈਵ ਕਵਰੇਜ

  1. 'ਮੈਂ ਆਪਣੇ ਜੌੜੇ ਬੱਚੇ ਵੀ ਸਾਂਭਦੀ ਹਾਂ ਅਤੇ ਕੋਰੋਨਾਵਾਇਰਸ ਦੇ ਕੇਸ ਵੀ'

    ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਇਹ ਹਨ ਰੂਰਲ ਫਰਮਾਸਿਸਟ ਐਸੋਸੀਏਸ਼ਨ ਦੇ ਮੈਂਬਰ ਹਨ। ਇਹ ਮੁਜ਼ਾਹਰਾ ਇੱਕ ਦਿਨ ਲਈ ਕੀਤਾ ਗਿਆ।

    ਇਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਇਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਪਰ ਤਨਖਾਹਾਂ, ਰੈਗੁਲਰ ਅਤੇ ਬੀਮੇ ਸਬੰਧੀ ਮੰਗਾਂ ਨੂੰ ਲੈ ਇਹ ਨਾਖੁਸ਼ੀ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਸਿਹਤ ਕਰਮੀਆਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ, ਕੰਮ ਛੱਡ ਕੀਤਾ ਮੁਜ਼ਾਹਰਾ
  2. ਭਾਰਤੀ ਰੇਲਵੇ ਨੇ 30 ਵਿਸ਼ੇਸ਼ ਰੇਲ ਗੱਡੀਆਂ ਲਈ ਸਮਾਂ ਸਾਰਨੀ ਜਾਰੀ ਕੀਤੀ

    ਭਾਰਤੀ ਰੇਲਵੇ ਨੇ 12 ਮਈ ਤੋਂ ਚੱਲਣ ਵਾਲੀਆਂ 30 ਵਿਸ਼ੇਸ਼ ਰੇਲ ਗੱਡੀਆਂ ਦੀ ਸਮਾਂ ਸਾਰਨੀ ਜਾਰੀ ਕੀਤੀ ਹੈ।

    ਇਹ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਉਨ੍ਹਾਂ ਦੇ ਮੰਜ਼ਿਲ ਸਟੇਸ਼ਨਾਂ ਵਿਚਕਾਰ ਚੱਲਣਗੀਆਂ।

    ਨਵੀਂ ਦਿੱਲੀ ਤੋਂ ਇਹ ਰੇਲ ਗੱਡੀਆਂ ਹਾਵੜਾ, ਮੁੰਬਈ ਸੈਂਟਰਲ, ਅਹਿਮਦਾਬਾਦ, ਰਾਜੇਂਦਰ ਨਗਰ ਟਰਮੀਨਲ, ਬੰਗਲੁਰੂ, ਡਿਬਰੂਗੜ, ਬਿਲਾਸਪੁਰ, ਭੁਵਨੇਸ਼ਵਰ, ਜੰਮੂ-ਤਾਵੀ, ਚੇਨਈ, ਰਾਂਚੀ, ਮਡਗਾਂਵ, ਸਿਕੰਦਰਬਾਦ, ਤਿਰੂਵਨੰਤਪੁਰਮ ਅਤੇ ਅਗਰਤਲਾ ਲਈ ਚੱਲਣਗੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਟ੍ਰੇਨ ਬੁਕਿੰਗ ਤੋਂ ਪਹਿਲਾਂ ਰੱਖਣਾ ਪਵੇਗਾ ਇੰਨ੍ਹਾਂ ਗੱਲਾਂ ਦਾ ਧਿਆਨ

    ਭਾਰਤੀ ਰੇਲ ਮੰਤਰਾਲਾ ਮੰਗਲਵਾਰ ਤੋਂ 15 ਏਸੀ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ।

    ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਪਟਨਾ, ਰਾਂਚੀ, ਹਾਵੜਾ, ਡਿਬਰੂਗੜ, ਅਗਰਤਲਾ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਬਾਦ, ਬੰਗਲੌਰ, ਚੇਨਈ, ਤਿਰੂਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਲਈ ਜਾਣਗੀਆਂ।

    ਇਨ੍ਹਾਂ ਰੇਲ ਗੱਡੀਆਂ ਦੀ ਟਿਕਟ ਬੁਕਿੰਗ 11 ਮਈ ਨੂੰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਟਿਕਟਾਂ ਸਿਰਫ ਆਈਆਰਸੀਟੀਸੀ ਦੀ ਵੈਬਸਾਈਟ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਬੁਕਿੰਗ ਕਰਾਉਣ ਵਾਲਿਆਂ ਦੀ ਗਿਣਤੀ ਬਹੁਤ ਜਿ਼ਆਦਾ ਹੈ, ਜਿਸ ਕਾਰਨ ਆਈਆਰਸੀਟੀਸੀ ਦੀ ਵੈਬਸਾਈਟ ਕਈ ਵਾਰ ਹੈਂਗ ਹੋ ਗਈ।

    ਨਵੇਂ ਨਿਯਮਾਂ ਅਨੁਸਾਰ:

    • ਰੇਲ ਗੱਡੀਆਂ ਵਿਚ ਸੀਟ ਬੁਕਿੰਗ 7 ਦਿਨ ਪਹਿਲਾਂ ਕੀਤੀ ਜਾਏਗੀ
    • ਤਤਕਾਲ ਬੁਕਿੰਗ ਨਹੀਂ ਹੋਵੇਗੀ
    • ਆਰਏਸੀ ਟਿਕਟਾਂ ਉਪਲਬਧ ਨਹੀਂ ਹੋਣਗੀਆਂ
    • ਏਜੰਟ ਟਿਕਟ ਬੁੱਕ ਨਹੀਂ ਕਰ ਸਕਣਗੇ
    • ਯਾਤਰੀਆਂ ਨੂੰ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਲਾਜ਼ਮੀ ਹੈ
    • ਰੇਲਗੱਡੀ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟਿਕਟ ਰੱਦ ਕਰਨ ਦੀ ਆਗਿਆ ਦਿੱਤੀ ਜਾਏਗੀ.
    corona

    ਤਸਵੀਰ ਸਰੋਤ, Getty Images

  4. ਕੋਰੋਨਾਵਾਇਰਸ: ਚੀਨ ਦੇ ਵੁਹਾਨ ਸ਼ਹਿਰ ਵਿੱਚ ਦੁਬਾਰਾ ਸੰਕਰਮਿਤ ਲੋਕਾਂ ਦਾ ਗਰੁੱਪ ਮਿਲਿਆ

    3 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ।

    ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਸੋਮਵਾਰ ਨੂੰ ਪੰਜ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

    ਇਹ ਦੱਸਿਆ ਗਿਆ ਹੈ ਕਿ ਸਾਰੇ ਪੰਜ ਲੋਕ ਇਕੋ ਰਿਹਾਇਸ਼ੀ ਖੇਤਰ ਦੇ ਹਨ ਅਤੇ ਇਨ੍ਹਾਂ ਮਰੀਜ਼ਾਂ ਦਾ ਮਿਲਣਾ ਇਕ ਨਵੀਂ ਸਮੱਸਿਆ ਸਾਬਤ ਹੋ ਸਕਦਾ ਹੈ।

    ਚੀਨ ਦੇ ਹੁਬੇ ਸੂਬੇ ਵਿਚ ਵੁਹਾਨ ਉਹੀ ਸ਼ਹਿਰ ਹੈ ਜਿਥੇ ਕੋਵਿਡ -19 ਦੇ ਮੁਢਲੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਅਤੇ ਇਹ ਉਹ ਸ਼ਹਿਰ ਹੈ ਜੋ ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੇ ਮੁੱਢਦਾ ਕੇਂਦਰ ਹੈ।

    ਹਾਲਾਂਕਿ, ਸਿਹਤ ਵਿਭਾਗ ਅਤੇ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਲੌਕਡਾਊਨ ਖੋਲ੍ਹਣ ਤੋਂ ਬਾਅਦ ਲੋਕਾਂ ਵਿੱਚ ਕੋਰੋਨਾ ਦੀ ਲਾਗ ਦੇ ਵਧਣ ਦੀ ਸੰਭਾਵਨਾ ਹੈ।

    coronavirus

    ਤਸਵੀਰ ਸਰੋਤ, Getty Images

  5. ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੁੱਖ ਸਕੱਤਰ ਤੋਂ ਖਫ਼ਾ

    ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਕੈਬਨਿਟ ਬੈਠਕ ਵਿੱਚ ਸ਼ਾਮਲ ਹੋਣਗੇ ਤਾਂ ਉਹ ਉਸ ਬੈਠਕ ਵਿੱਚ ਨਹੀਂ ਜਾਣਗੇ।

    ਇਸ ਬਾਰੇ ਉਨ੍ਹਾਂ ਨੇ ਬੈਠਕ ਵਿੱਚ ਮੁੱਖ ਮੰਤਰੀ ਸਾਹਮਣੇ ਪ੍ਰਸਤਾਵ ਵੀ ਰੱਖਿਆ ਹੈ।

    ਵੀਡੀਓ ਕੈਪਸ਼ਨ, 'ਜਿਸ ਬੈਠਕ ਚ ਚੀਫ਼ ਸੈਕਟਰੀ ਸ਼ਾਮਲ ਹੋਣਗੇ, ਮੈਂ ਉਸਦਾ ਹਿੱਸਾ ਨਹੀਂ ਹੋਵਾਂਗਾ'- ਮਨਪ੍ਰੀਤ ਸਿੰਘ ਬਾਦਲ
  6. ਇੰਗਲੈਂਡ ਵਿਚ ਗੋਲਫ਼ ਮੁੜ ਹੋਵੇਗਾ ਸ਼ੁਰੂ

    ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਰਾਸ਼ਟਰ ਨੂੰ ਸੰਬੋਧਨ ਤੋਂ ਬਾਅਦ ਇੰਗਲੈਂਡ ਵਿਚ ਗੋਲਫ਼ ਕੋਰਸ ਬੁੱਧਵਾਰ ਤੋਂ ਦੁਬਾਰਾ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ।

    ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਅਰਥ ਹੈ ਕਿ ਗੋਲਫਰਾਂ ਨੂੰ ਖੇਡਣ ਦੀ ਆਗਿਆ ਦਿੱਤੀ ਜਾਏਗੀ, ਪਰ ਗੋਲਫ਼ਰ ਸਿਰਫ਼ ਖੁਦ ਇਕੱਲੇ ਜਾਂ ਆਪਣੇ ਘਰ ਦੇ ਕਿਸੇ ਮੈਂਬਰ ਨਾਲ ਗੋਲਫ਼ ਖੇਡ ਸਕਦਾ ਹੈ।

    ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੇਲਜ਼ ਵਿਚ ਮੌਜੂਦਾ ਸਥਿਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਸ ਲਈ ਇਨ੍ਹਾਂ ਦੇਸ਼ਾਂ ਵਿਚ ਗੋਲਫ਼ ਕੋਰਸ ਹੁਣ ਲਈ ਬੰਦ ਰਹਿਣੇ ਚਾਹੀਦੇ ਹਨ।

    ਇੰਗਲੈਂਡ ਗੋਲਫ਼ ਯੂਨਿਅਨ ਨੇ ਕਿਹਾ, “ਗੋਲਫ਼ ਕਲੱਬਾਂ ਅਤੇ ਗੋਲਫ਼ਰਾਂ ਨੇ ਲੌਕਡਾਊਨ ਦਾ ਬਹੁਤ ਵਧੀਆ ਢੰਗ ਨਾਲ ਪਾਲਨ ਕੀਤਾ ਹੈ ਅਤੇ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ।”

    coronavirus

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕੀ ਹੈ ਪੂਲ ਟੈਸਟਿੰਗ ਅਤੇ ਕਿਹੜੇ ਇਲਾਕੇ ਵਿੱਚ ਕੀਤੀ ਜਾ ਸਕਦੀ ਹੈ

    ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ ਸੰਖਿਆ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਹਾਲਾਤ ਸਭ ਤੋਂ ਜਿਆਦਾ ਖ਼ਰਾਬ ਹਨ। ਦਿੱਲੀ ਵਿੱਚ ਹੌਟਸਪੌਟ ਵਧਦੇ ਜਾ ਰਹੇ ਹਨ।

    ਲੌਕਡਾਊਨ-2 ਦੇ ਕੁਝ ਦਿਨ ਨਿੱਕਲ ਗਏ ਹਨ ਪਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਹਾਲਾਂਕਿ, ਇਸੇ ਵਿੱਚ ਕੁਝ ਸੂਬਿਆਂ ਤੋਂ ਚੰਗੀਆਂ ਖ਼ਬਰਾਂ ਵੀ ਆਈਆਂ ਹਨ।

    ਅਜਿਹੇ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਲਈ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਟੈਸਟਿੰਗ ਵਧਾ ਦਿੱਤੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ
  8. ਕੋਰੋਨਾ ਲੁਕਾਓ ਨਹੀਂ, ਸਾਹਮਣੇ ਆਓ – ਅਮਿਤਾਭ ਬੱਚਨ

    ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਲਾਗ ਦੇ ਕੁੱਲ 67,152 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 44,029 ਐਕਟਿਵ ਕੇਸ ਹਨ।।

    ਮਰੀਜ਼ਾਂ ਦਾ ਰਿਕਵਰੀ ਰੇਟ 31 ਫ਼ੀਸਦ ਦੱਸਿਆ ਗਿਆ ਹੈ।

    ਪ੍ਰੈਸ ਕਾਨਫਰੰਸ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਇਸ ਦੌਰਾਨ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਵਿਚ ਉਹਨਾਂ ਸੰਦੇਸ਼ ਦਿੱਤਾ ਕਿ “ਕੋਰੋਨਾ ਲੁਕਾਓ ਨਹੀਂ, ਸਾਹਮਣੇ ਆਓ”।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਇੰਗਲੈਂਡ ‘ਚ ਲੌਕਡਾਊਨ ਦੀ ਕੀਤੀ ਉਲੰਘਣਾ, ਤਾਂ ਭਰਨਾ ਭਰੇਗਾ ਵੱਡਾ ਜ਼ੁਰਮਾਨਾ

    ਇੰਗਲੈਂਡ ਵਿਚ ਲੌਕਡਾਊਨ ਦੀ ਉਲੰਘਣਾ ਕੀਤੀ ਤਾਂ ਬੁੱਧਵਾਰ ਤੋਂ ਸ਼ੁਰੂਆਤੀ 100 ਡਾਲਰ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।

    ਗ੍ਰਹਿ ਦਫ਼ਤਰ ਦੇ ਅਨੁਸਾਰ, ਜੇ 14 ਦਿਨਾਂ ਦੇ ਅੰਦਰ-ਅੰਦਰ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਪਹਿਲਾਂ ਜੁਰਮਾਨਾ 50 ਡਾਲਰ ਕਰ ਦਿੱਤਾ ਜਾਵੇਗਾ।

    ਅਪਰਾਧ ਦੁਹਰਾਉਣ ਵਾਲੇ ਹਰੇਕ ਅਪਰਾਧੀ ਲਈ ਇਹ ਜ਼ੁਰਮਾਨਾ ਦੁੱਗਣਾ ਹੋ ਜਾਵੇਗਾ ਜੋ £3,200 ਤੱਕ ਜਾ ਸਕਦਾ ਹੈ।

    ਇਸ ਵੇਲੇ ਪਹਿਲੇ ਅਪਰਾਧ ਲਈ ਜ਼ੁਰਮਾਨਾ 60 ਡਾਲਰ ਹੈ ਅਤੇ ਦੇਸ਼ ਭਰ ਵਿਚ 9,000 ਤੋਂ ਵੱਧ ਜ਼ੁਰਮਾਨੇ ਜਾਰੀ ਕੀਤੇ ਗਏ ਹਨ।

    coronavirus

    ਤਸਵੀਰ ਸਰੋਤ, PA Media

  10. ਕੋਰੋਨਾਵਾਇਰਸ: ਲੁਧਿਆਣਾ 'ਚ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ, ‘ਸਾਨੂੰ ਕੁਝ ਹੋਇਆ ਤਾਂ...’

    ਪੂਰੇ ਦੇਸ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬੇ ’ਚ ਪਹੁੰਚਾਉਣ ਲਈ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ

    ਲੁਧਿਆਣਾ ਦੇ ਇਨ੍ਹਾਂ ਮਜ਼ਦੂਰਾਂ ਨੇ ਵੀ ਆਨਲਾਈਨ ਟਿਕਟ ਵੀ ਬੁੱਕ ਵੀ ਕਰਵਾ ਲਈ ਸੀ ਤੇ ਰੇਲਵੇ ਸਟੇਸ਼ਨ ਵੀ ਗਏ ਪਰ ਇਨ੍ਹਾਂ ਵਾਪਸ ਭੇਜ ਦਿੱਤਾ ਗਿਆ

    ਉਨ੍ਹਾਂ ਨੇ ਕਿਹਾ ਸਾਨੂੰ ਭਰੋਸਾ ਦਿੱਤਾ ਗਿਆ ਅਗਲੀ ਰੇਲਗੱਡੀ ’ਚ ਭੇਜਿਆ ਜਾਵੇਗਾ ਪਰ ਅਜੇ ਤੱਕ ਕੋਈ ਮੈਸਜ ਨਹੀਂ ਆਇਆ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲੁਧਿਆਣਾ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ, ‘ਸਾਨੂੰ ਕੁਝ ਹੋ ਤਾਂ...’
  11. ਪੀਐੱਮ ਮੋਦੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ।

    ਇਹ ਪੀਐੱਮ ਦੀ 5ਵੀਂ ਬੈਠਕ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਲੌਕਡਾਊਨ ‘ਚ ਕਿੰਨ੍ਹੀਂ ਢਿੱਲ ਦੇ ਰਹੇ ਹਨ ਯੂਰਪੀਅਨ ਦੇਸ਼?

    ਯੂਰਪ ਦੇ ਬਹੁਤੇ ਦੇਸ਼ ਇਹ ਮੰਨਦਿਆਂ ਕਿ ਉਹਨਾਂ ਨੂੰ ਕੋਰੋਨਾਵਾਇਰਸ ਦਾ 'ਦੂਜਾ ਝਟਕਾ' ਨਹੀਂ ਲੱਗੇਗਾ, ਲੌਕਡਾਊਨ ‘ਚ ਢਿੱਲ ਦੇ ਰਹੇ ਹਨ। ਹਰ ਦਿਨ ਕੁਝ ਨਵੇਂ ਐਲਾਨ ਕੀਤੇ ਜਾ ਰਹੇ ਹਨ।

    • ਫਰਾਂਸ ਦੇ ਸਾਰੇ ਪ੍ਰਾਇਮਰੀ ਸਕੂਲ ਸੀਮਤ ਹਾਜ਼ਰੀ ਨਾਲ ਜਲਦੀ ਹੀ ਖੁੱਲ੍ਹਣਗੇ। ਕਿਤਾਬਾਂ ਅਤੇ ਕਪੜਿਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ। ਸੈਲੂਨ ਅਤੇ ਫੁੱਲਾਂ ਦੀਆਂ ਦੁਕਾਨਾਂ ਵੀ ਹੁਣ ਖੁੱਲ੍ਹਣਗੀਆਂ। ਹਾਲਾਂਕਿ, ਰੈਸਟੋਰੈਂਟ, ਸਿਨੇਮਾ ਅਤੇ ਬਾਰ ਫਿਲਹਾਲ ਬੰਦ ਰਹਿਣਗੇ।
    • ਬੈਲਜੀਅਮ ਵਿਚ ਸਮਾਜਕ ਦੂਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਜ਼ਿਆਦਾਤਰ ਕਾਰੋਬਾਰ ਸੋਮਵਾਰ ਤੋਂ ਹੀ ਖੋਲ੍ਹ ਦਿੱਤੇ ਗਏ ਹਨ। ਰੈਸਟੋਰੈਂਟ, ਬਾਰ ਅਤੇ ਕੈਫ਼ੇ ਉਥੇ ਬੰਦ ਹਨ।
    • ਨੀਦਰਲੈਂਡਜ਼ ਨੇ ਵੀ ਸੋਮਵਾਰ ਤੋਂ ਪ੍ਰਾਇਮਰੀ ਸਕੂਲ ਖੋਲ੍ਹੇ। ਲਾਇਬ੍ਰੇਰੀ, ਡ੍ਰਾਇਵਿੰਗ ਸਕੂਲ ਅਤੇ ਸੈਲੂਨ ਵੀ ਜਲਦੀ ਹੀ ਉਥੇ ਖੋਲ੍ਹ ਦਿੱਤੇ ਜਾਣਗੇ।
    • ਸਵਿਟਜ਼ਰਲੈਂਡ ਵਿਚ, ਦੋਵੇਂ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਲ੍ਹੇ ਗਏ ਹਨ, ਪਰ ਕਲਾਸਰੂਮਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਅਜੇ ਵੀ ਘੱਟ ਰਹੇਗੀ। ਰੈਸਟੋਰੈਂਟਾਂ, ਕਿਤਾਬਾਂ ਦੀਆਂ ਦੁਕਾਨਾਂ ਅਤੇ ਅਜਾਇਬ ਘਰ ਵੀ ਖੋਲ੍ਹ ਜਾ ਸਕਦੇ ਹਨ, ਪਰ ਉਨ੍ਹਾਂ 'ਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ।
    • ਸਪੇਨ ਦੇ ਕੁਝ ਇਲਾਕਿਆਂ ਵਿਚ, ਇਕ ਜਗ੍ਹਾ ‘ਤੇ ਦਸ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਦਿੱਤੀ ਗਈ ਹੈ। ਸਮਾਜਿਕ ਦੂਰੀਆਂ ਨਾਲ ਕੁਝ ਰੈਸਟੋਰੈਂਟ ਖੋਲ੍ਹੇ ਜਾਣਗੇ।
    • ਯੂਕੇ ਦੇ ਕੁਝ ਹਿੱਸਿਆਂ ਵਿੱਚ, ਇਸ ਹਫ਼ਤੇ ਲੌਕਡਾਊਨ ਵਿੱਚ ਢਿੱਲ ਦੇਣ ਦੀ ਘੋਸ਼ਣਾ ਕੀਤੀ ਜਾ ਰਹੀ ਹੈ।
    • ਡੈਨਮਾਰਕ ਨੇ ਸੋਮਵਾਰ ਤੋਂ ਆਪਣੇ ਸਾਰੇ ਖਰੀਦਦਾਰੀ ਕੇਂਦਰ ਖੋਲ੍ਹ ਦਿੱਤੇ ਹਨ।
    • ਇਨ੍ਹਾਂ ਤੋਂ ਇਲਾਵਾ, ਜਰਮਨੀ, ਆਸਟਰੀਆ ਅਤੇ ਇਟਲੀ ਨੇ ਵੀ ਤਾਲਾਬੰਦੀ ਨਾਲ ਸਬੰਧਤ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ।
    lockdown

    ਤਸਵੀਰ ਸਰੋਤ, AFP

  13. ਕੋਰੋਨਾਵਾਇਰਸ ਲੌਕਡਾਊਨ: ਸ਼ਰਾਬ ਦੀ ਹੋਮ ਡਿਲੀਵਰੀ ਕਰਨੀ ਜ਼ਰੂਰੀ ਸੀ, ਮੈਂ ਸੂਬਾ ਵੀ ਚਲਾਉਣਾ ਹੈ-ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸੂਬੇ ਦਾ ਮਾਲੀਆ ਬਰਕਰਾਰ ਰੱਖਣ ਉੱਪਰ ਹੈ। ਨਹੀਂ ਤਾਂ ਸੂਬਾ ਚਲਾਉਣਾ ਮੁਸ਼ਕਲ ਹੋ ਜਾਵੇਗਾ।

    ਉਨ੍ਹਾਂ ਨੇ ਸੂਬੇ ਦੀ ਕੋਰੋਨਾਵਾਇਰਸ ਨਾਲ ਲੜਾਈ ਦੀ ਤਿਆਰੀ ਤੇ ਲੌਕਡਾਊਨ ਵਿੱਚੋਂ ਬਾਹਰ ਨਿਕਲਣ ਦੀ ਯੋਜਨਾ ਤੋਂ ਲੈ ਕੇ ਪ੍ਰਵਾਸੀ ਕਾਮਿਆਂ ਦੇ ਪੰਜਾਬ ਤੋਂ ਜਾਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ।

    ਵੀਡੀਓ ਕੈਪਸ਼ਨ, ਲੌਕਡਾਊਨ ਵਿੱਚੋਂ ਪੂਰੀ ਤਰ੍ਹਾਂ ਬਾਹਰ ਕਦੋਂ ਨਿਕਲਾਂਗੇ ਇਸ ਬਾਰੇ ਕੋਈ ਨਹੀਂ ਦੱਸ ਸਕਦਾ-ਕੈਪਟਨ ਅਮਰਿੰਦਰ ਸਿੰਘ
  14. ਯੂਕੇ ਦੀ ਟੀਚਰਜ਼ ਯੂਨੀਅਨ ਨੇ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਆਖਿਆ 'ਲਾਪਰਵਾਹੀ'

    ਪ੍ਰਧਾਨਮੰਤਰੀ ਨੇ ਐਤਵਾਰ ਨੂੰ ਆਪਣੇ ਭਾਸ਼ਣ ਵਿੱਚ 1 ਜੂਨ ਤੋਂ ਸਕੂਲ ਖੋਲ੍ਹਣ ਦੀ ਗੱਲ ਕਹੀ ਹੈ।

    ਪਰ ਯੂਕੇ ਦੀ ਇਕ ਟੀਚਿੰਗ ਯੂਨੀਅਨ ਨੇ ਇਸ ਵਿਚਾਰ ਨੂੰ “ਲਾਪਰਵਾਹੀ”ਕਿਹਾ ਹੈ ਅਤੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਕਿ ਛੋਟੇ ਬੱਚੇ ਕਿਵੇਂ ਸਮਾਜਕ ਦੂਰੀ ਬਣਾ ਸਕਦੇ ਹਨ।

    ਨੈਸ਼ਨਲ ਐਜੂਕੇਸ਼ਨ ਯੂਨੀਅਨ ਦੀ ਸੰਯੁਕਤ ਜਨਰਲ ਸੱਕਤਰ ਡਾ. ਮੈਰੀ ਬੋਸਟਡ ਨੇ ਕਿਹਾ: "ਕੋਰੋਨਾਵਾਇਰਸ ਯੂਕੇ ਵਿਚ ਹਰ ਦਿਨ ਫੈਲਦਾ ਜਾ ਰਿਹਾ ਹੈ ਅਤੇ ਕੋਵਿਡ -19 ਦੀ ਲਾਗ ਦੀ ਦਰ ਦੇਖਦਿਆਂ ਸਕੂਲ ਖੋਲ੍ਹਣ ਦਾ ਫੈਸਲਾ ਗਲਤ ਹੈ।"

    corona

    ਤਸਵੀਰ ਸਰੋਤ, Getty Images

  15. ਕੋਰੋਨਾਵਾਇਰਸ : ਜੇਕਰ ਤੁਸੀਂ ਸਾਡੇ ਨਾਲ ਹੁਣੇ ਜੁੜੇ ਹੋ ਤਾਂ ਪੰਜਾਬ, ਭਾਰਤ ਤੇ ਗਲੋਬਲ ਅਪਡੇਟ ਦੇਖ ਲਵੋ

    ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਮੁਲਕ ਵਿਚ ਲੌਕਡਾਊਨ ਪਾਬੰਦੀਆਂ ਨੂੰ 1 ਜੂਨ ਤੋਂ ਹੌਲੀ ਹੌਲੀ ਖ਼ਤਮ ਕਰਨ ਦਾ ਰੋਡਮੈਪ ਪੇਸ਼ ਕੀਤਾ ਹੈ।

    ਘਰਾਂ ਵਿਚ ਕੰਮ ਨਾ ਕਰ ਸਕਣ ਵਾਲਿਆਂ ਨੂੰ ਦਫ਼ਤਰ ਜਾਣ ਦੀ ਖੁੱਲ ਦਿੱਤੀ ਗਈ ਹੈ ਪਰ ਜਨਤਕ ਟਰਾਂਸਪੋਰਟ ਦੀ ਵਰਤੋਂ ਦੀ ਆਗਿਆ ਨਹੀਂ ਹੈ। ਲੋਕ ਆਪਣੇ ਪਾਰਕਾਂ ਵਿਚ ਵੀ ਬੈਠ ਸਕਣਗੇ।

    ਯੂਰਪ ਵਿਚ ਫਰਾਂਸ, ਨੀਰਦਲੈਂਡ ਤੇ ਹੋਰ ਕਈ ਮੁਲਕਾਂ ਵਲੋਂ ਵੀ ਲੌਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ। ਪਰ ਜਰਮਨੀ ਵਿਚ ਲੌਕਡਾਊਨ ਦੀਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਨਵੇਂ ਕੇਸਾਂ ਦੀ ਦਰ ਵਿਚ ਵਾਧਾ ਹੋਇਆ ਹੈ।

    ਚੀਨ ਵਿਚ 17 ਨਵੇਂ ਮਾਮਲੇ ਸਾਹਮਣੇ ਆਏ ਜਿਸ ਵਿਚੋਂ 5 ਵੂਹਾਨ ਸ਼ਹਿਰ ਦੇ ਹਨ।ਚੀਨ ਦੇ ਉੱਤਰ ਕੋਰੀਆ ਨਾਲ ਲੱਗਦੇ ਸ਼ਹਿਰ ਸ਼ੂਲਾਨ ਨੂੰ 11 ਕੇਸ ਆਉਣ ਤੋ ਬਾਅਦ ਸੀਲ ਕਰ ਦਿੱਤਾ ਗਿਆ ਹੈ।

    ਪਾਕਿਸਤਾਨ ਵਿਚ ਲੌਕਡਾਊਨ ਦੀਆਂ ਪਾਬੰਦੀਆਂ ਘੱਟ ਕਰਨ ਤੇ ਰਮਜ਼ਾਨ ਦੌਰਾਨ ਮਸਜਿਦਾਂ ਖੋਲਣ ਤੋਂ ਬਾਅਦ 10,000 ਨਵੇਂ ਕੇਸ ਆਏ ਹਨ।

    ਐਤਵਾਰ ਨੂੰ ਭਾਰਤ ਵਿਚ 4200 ਤੋਂ ਵੱਧ ਮਾਮਲੇ ਆਏ ਜੋ 24 ਘੰਟਿਆਂ ਦੌਰਾਨ ਪੌਜ਼ਿਟਿਵ ਕੇਸਾਂ ਵਿਚ ਸਭ ਤੋਂ ਵੱਡਾ ਉਛਾਲ ਹੈ।

    ਪਰਵਾਸੀ ਮਜ਼ਦੂਰਾਂ ਨੂੰ ਜੱਦੀ ਸੂਬਿਆਂ ਵਿਚ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਕੁਝ ਹੋਰ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ, ਜਿਸ ਲਈ ਔਨਲਾਇਨ ਬੁਕਿੰਗ ਕਰਵਾਈ ਜਾ ਸਕਦੀ ਹੈ।

    ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 1823 ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ 31 ਹੈ। 166 ਮਰੀਜ਼ ਠੀਕ ਹੋ ਗਏ ਹਨ ਅਤੇ 22 ਹਜ਼ਾਰ ਤੋਂ ਵੱਧ ਕੁਆਰੰਟਾਇਨ ਕੀਤੇ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. ਚੰਡੀਗੜ੍ਹ ਵਿਚ 18 ਮਈ ਤੋਂ ਖੁੱਲ੍ਹਣਗੇ ਸਰਕਾਰੀ ਦਫ਼ਤਰ

    ਚੰਡੀਗੜ੍ਹ ਪ੍ਰਸਾਸ਼ਨ ਨੇ ਪਬਲਿਕ ਡੀਲਿੰਗ ਵਾਲੇ ਸਰਕਾਰੀ ਦਫ਼ਤਰਾਂ ਨੂੰ 18 ਮਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

    ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰਿਦਾ ਦੇ ਦਸਤਖਤਾਂ ਹੇਠ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

    ਪਰ 33 ਫ਼ੀਸਦੀ ਸਟਾਫ਼ ਨਾਲ ਕੰਮ ਕਰਨਾ, ਹਾਈਜੀਨ ਤੇ ਸੋਸ਼ਲ ਡਿਸਟੈਂਸਿੰਗ ਆਦਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. 1.5 ਕਰੋੜ ਫੌਲੋਅਰਜ਼ ਵਾਲੇ ਟਿਕਟੌਕ ਕ੍ਰਿਏਟਰਾਂ ਦੀ ਕੀ ਹੈ ਰੂਟੀਨ

  18. ਸ਼ਮ੍ਰਿਕ ਰੇਲ ਗੱਡੀਆਂ 'ਚ 1200 ਦੀ ਥਾਂ ਬੈਠਣਗੇ 1700 ਮੁਸਾਫ਼ਰ

    ਲੌਕਡਾਊਨ ਦੇ ਕਾਰਨ ਦੂਜੇ ਸੂਬਿਆਂ ਵਿਚ ਫਸੇ ਮਜ਼ਦੂਰਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀ ਲਿਜਾਉਣ ਬਾਬਤ ਇੱਕ ਨਵਾਂ ਆਦੇਸ਼ ਕੀਤਾ ਗਿਆ ਹੈ।

    ਰੇਲਵੇ ਦੇ ਇਸ ਹੁਕਮ ਮੁਤਾਬਕ ਹੁਣ ਸ਼ਮ੍ਰਿਕ ਸਪੈਸ਼ਲ ਟਰੇਨਾਂ ਵਿਚ 1200 ਯਾਤਰੀਆਂ ਦੀ ਥਾਂ 1700 ਮਜ਼ਦੂਰਾਂ ਨੂੰ ਸਫ਼ਰ ਕਰਵਾਇਆ ਜਾ ਸਕਦਾ ਹੈ। ਜਾਣੀ ਰੇਲ ਗੱਡੀ ਵਿਚ ਜਿੰਨੀਆਂ ਸੀਟਾਂ ਹੋਣਗੀਆਂ ਉਹ ਪੂਰੀ ਤਰ੍ਹਾਂ ਭਰਿਆ ਜਾਵੇਗਾ।

    ਇਸ ਤੋਂ ਇਲਾਵਾ ਇਹ ਰੇਲ ਗੱਡੀਆਂ ਹੁਣ ਤਿੰਨ ਸਟੇਸ਼ਨਾਂ ਉੱਤੇ ਰੁਕਣਗੀਆਂ।

    ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਫਸੇ ਮਜ਼ਦੂਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਆਗਿਆ ਦੇਣ ਤਾਂ ਜੋ ਉਹ ਅਗਲੇ ਚਾਰ ਦਿਨਾਂ ਵਿੱਚ ਆਪਣੇ ਘਰਾਂ ਵਿੱਚ ਪਹੁੰਚ ਸਕਣ।

    ਪਰਵਾਸੀ ਮਜ਼ਦੂਰ ਕੋਰੋਨਾ ਮਹਾਮਾਰੀ ਅਤੇ ਸਫ਼ਰ ਦੀਆਂ ਤੰਗੀਆਂ ਦੌਰਾਨ ਲੌਕਡਾਊਨ ਦੌਰਾਨ ਪੈਦਲ ਲੰਬੇ ਸਫ਼ਰ ਕਰ ਰਹੇ ਹਨ।

    ਰੇਲਵੇ ਮੰਤਰਾਲੇ ਦੇ ਅਨੁਸਾਰ, 1 ਮਈ ਤੋਂ ਹੁਣ ਤੱਕ 366 ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ ਅਤੇ ਲਗਭਗ ਚਾਰ ਲੱਖ ਪਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਲਿਜਾਇਆ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੋਰੋਨਾਵਾਇਰਸ: ਉਹ 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ

    ਕੋਰੋਨਾਵਾਇਰਸ ਦਾ ਵੈਕਸੀਨ ਲੱਭਣ ਲਈ ਸਾਇੰਸਦਾਨਾਂ ਦੀ ਦਰਜਣਾਂ ਟੀਮਾਂ ਦਿਨ-ਰਾਤ ਮਿਹਨਤ ਕਰ ਰਹੀਆਂ ਹਨ ਤਾਂ ਜੋ ਇਸ ਮਹਾਂਮਾਰੀ ਨੂੰ ਨੱਥ ਪਾਈ ਜਾ ਸਕੇ।

    ਕਿਸੇ ਵੈਕਸੀਨ ਦੇ ਵਿਕਾਸ ਵਿੱਚ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ। ਉਸ ਹਿਸਾਬ ਨਾਲ ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ।

    ਮਿਸਾਲ ਵਜੋਂ ਹਾਲ ਹੀ ਵਿੱਚ ਈਬੋਲਾ ਬੀਮਾਰੀ ਦੀ ਜਿਸ ਵੈਕਸੀਨ ਨੂੰ ਮਾਨਤਾ ਮਿਲੀ, ਉਸ ਦੇ ਵਿਕਾਸ ਵਿੱਚ 16 ਸਾਲ ਦਾ ਸਮਾਂ ਲੱਗਿਆ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  20. ਸਾਊਦੀ ਅਰਬ ਨੇ ਤਿੰਨ ਗੁਣਾ ਟੈਕਸ ਵਧਾਇਆ

    ਸਾਊਦੀ ਅਰਬ ਨੇ ਕੋਰੋਨਾ ਵਾਇਰਸ ਦੀ ਲਾਗ ਕਾਰਨ ਪ੍ਰਭਾਵਤ ਅਰਥਚਾਰੇ ਨੂੰ ਸੁਧਾਰਨ ਲਈ ਵੈਟ ਤਿੰਨ ਗੁਣਾ ਵਧਾਉਣ ਦਾ ਫੈਸਲਾ ਕੀਤਾ ਹੈ।

    ਸਰਕਾਰੀ ਖ਼ਬਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਨਵਾਂ ਟੈਕਸ ਜੁਲਾਈ ਤੋਂ ਲਾਗੂ ਹੋਵੇਗਾ। ਵੈਟ ਸਾਲ 2018 ਵਿੱਚ ਸਾਊਦੀ ਅਰਬ ਵਿੱਚ ਲਾਗੂ ਕੀਤਾ ਗਿਆ ਸੀ।

    ਇਸ ਦੇ ਨਾਲ ਹੀ ਸਰਕਾਰ ਨੇ ਜੂਨ ਤੋਂ ਕਰਮਚਾਰੀਆਂ ਨੂੰ ਦਿੱਤੇ ਰਹਿਣ-ਸਹਿਣ ਭੱਤੇ ਵਿਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ।

    ਕੋਰੋਨਾ ਵਾਇਰਸ ਦੀ ਲਾਗ ਕਾਰਨ ਸਾਊਦੀ ਅਰਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਤੇਲ ਦੀਆਂ ਕੀਮਤਾਂ ਘਟੀਆਂ ਹਨ।

    ਸਾਊਦੀ ਅਰਬ ਵਿੱਚ ਇਸ ਸਮੇਂ ਕੋਰੋਨਾ ਦੀ ਲਾਗ ਦੇ 39,000 ਤੋਂ ਵੱਧ ਮਾਮਲੇ ਹਨ।

    ਕੋਰੋਨਾਵਾਇਰਸ.ਸਾਊਦੀ ਅਰਬ

    ਤਸਵੀਰ ਸਰੋਤ, Getty Images