ਕੋਰੋਨਾਵਾਇਰਸ ਅਪਡੇਟ: ICMR ਨੇ ਟੀਕਾ ਬਣਾਉਣ ਲਈ ਬਾਇਓਟੈਕ ਕੰਪਨੀ ਨਾਲ ਸਮਝੌਤਾ ਕੀਤਾ, ਸੀਬੀਐੱਸਈ ਦੀਆਂ ਬਾਕੀ ਪਰੀਖਿਆਵਾਂ 1-15 ਜੁਲਾਈ ਵਿਚਕਾਰ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 39 ਲੱਖ ਤੋਂ ਵੱਧ ਹੋ ਗਏ ਹਨ ਜਦੋਂਕਿ 2 ਲੱਖ 74 ਹਜਾਰ ਤੋਂ ਵੱਧ ਮੌਤਾਂ।

ਲਾਈਵ ਕਵਰੇਜ

  1. 'ਬ੍ਰਿਟੇਨ ਦੀਆਂ ਗਲੀਆਂ "ਖਾਲੀ ਨਹੀਂ" ਪਰ "ਪਿਆਰ" ਨਾਲ ਭਰੀਆਂ ਹਨ'

    ਮਹਾਰਾਣੀ ਐਲੀਜ਼ਾਬੈੱਥ ਨੇ ਸ਼ੁੱਕਰਵਾਰ ਦੀ ਰਾਤ ਨੂੰ ਵਿਕਟਰੀ ਇਨ ਯੂਰਪ (ਵੀ.ਈ.) ਦਿਵਸ ਦੀ 75ਵੀਂ ਵਰ੍ਹੇਗੰਢਦੇ ਮੌਕੇ 'ਤੇ ਬ੍ਰਿਟੇਨ ਦੇ ਕੋਰੋਨਵਾਇਰਸ ਮਹਾਂਮਾਰੀ ਪ੍ਰਤੀ ਹੁੰਗਾਰੇ ਦੀ ਪ੍ਰਸ਼ੰਸਾ ਕੀਤੀ।

    ਮਹਾਰਾਣੀ ਨੇ ਕਿਹਾ ਕਿ ਬ੍ਰਿਟੇਨ ਦੀਆਂ ਗਲੀਆਂ "ਖਾਲੀ ਨਹੀਂ" ਪਰ "ਪਿਆਰ" ਨਾਲ ਭਰੀਆਂ ਹਨ।

    ਪੂਰਵ-ਰਿਕਾਰਡ ਕੀਤੇ ਪ੍ਰਸਾਰਣ ਵਿੱਚ, ਉਨ੍ਹਾਂ ਨੇ ਕਿਹਾ, “ਜਦੋਂ ਮੈਂ ਅੱਜ ਆਪਣੇ ਦੇਸ਼ ਨੂੰ ਵੇਖਦੀ ਹਾਂ ਤਾਂ ਵੇਖਦੀ ਹਾਂ ਕਿ ਅਸੀਂ ਇੱਕ ਦੂਜੇ ਦੀ ਰੱਖਿਆ ਅਤੇ ਸਹਾਇਤਾ ਕਰਨ ਲਈ ਤਿਆਰ ਹਾਂ, ਮੈਂ ਮਾਣ ਨਾਲ ਕਹਿੰਦੀ ਹਾਂ ਕਿ ਅਸੀਂ ਅਜੇ ਵੀ ਇੱਕ ਰਾਸ਼ਟਰ ਹਾਂ।"

    queen
  2. ਕੋਰੋਨਾਵਾਇਰਸ – ਕੀ ਹੈ ਇਸ ਵੇਲੇ ਦੁਨੀਆ ਦੀ ਸਥਿਤੀ?

    ਅਮਰੀਕਾ ਦੀ ਜੋਨਜ਼ ਹੌਪਕਿਨਜ਼ ਯੂਨਿਵਰਸਿਟੀ ਦੇ ਅਨੁਸਾਰ ਵਿਸ਼ਵ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਦੇਸਾਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਸਥਿਤੀ ਕੁਝ ਇਸ ਤਰ੍ਹਾਂ ਹੈ: -

    ਅਮਰੀਕਾ - 12 ਲੱਖ

    ਸਪੇਨ - 2 ਲੱਖ 22 ਹਜ਼ਾਰ

    ਇਟਲੀ – 2 ਲੱਖ 17 ਹਜ਼ਾਰ

    ਬ੍ਰਿਟੇਨ – 2 ਲੱਖ 12 ਹਜ਼ਾਰ

    ਰੂਸ – 1 ਲੱਖ 98 ਹਜ਼ਾਰ

    ਫਰਾਂਸ– 1 ਲੱਖ 76 ਹਜ਼ਾਰ

    ਜਰਮਨੀ – 1 ਲੱਖ 70 ਹਜ਼ਾਰ

    ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਸੰਕਰਮਣ ਦੇ 39 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 72 ਹਜ਼ਾਰ ਤੋਂ ਵੱਧ ਹੋ ਗਈ ਹੈ।

  3. ਸਪੈਸ਼ਲ ਸ਼੍ਰਮਿਕ ਟਰੇਨ ਲਈ ਖਾਣਾ ਤਿਆਰ ਕਰਨ ਲਈ ਰੇਲਵੇ ਸਟਾਫ਼ ਵੱਲੋਂ ਵੀ ਮਦਦ

    ਸਪੈਸ਼ਲ ਸ਼੍ਰਮਿਕ ਟਰੇਨ ਵਿੱਚ ਮਜ਼ਦੂਰਾਂ ਨੂੰ ਖਾਣਾ ਪਹੁੰਚਾਉਣ ਲਈ ਉੱਤਰ-ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਆਈਆਰਸੀਟੀਸੀ ਦੀ ਰਸੋਈ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਹੈ।

    ਪਰ ਲੌਕਡਾਊਨ ਕਾਰਨ ਰਸੋਈ ਵਿੱਚ ਸਟਾਫ਼ ਦੀ ਘਾਟ ਹੈ ਇਸ ਲਈ ਰੇਲਵੇ ਦਾ ਟਿਕਟ ਚੈਕਿੰਗ ਸਟਾਫ਼, ਪਾਰਸਲ ਸਟਾਫ਼ ਰਸੋਈ ਵਿੱਚ ਖਾਣਾ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੋਰੋਨਾਵਾਇਰਸ ਦੇ ਇਲਾਜ ਦਾ ਇਸਰਾਈਲ ਨੇ ਕੀ ਤੋੜ ਲੱਭਿਆ ਹੈ ਅਤੇ ਕੀ ਹਨ ਖ਼ਦਸ਼ੇ

    ਇਸਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ।

    ਇਸਰਾਈਲ ਦੇ ਰੱਖਿਆ ਮੰਤਰੀ ਨਫ਼ਤਾਲੀ ਬੇਨੇਟ ਨੇ ਦਾਅਵਾ ਕੀਤਾ ਹੈ ਕਿ ਦੇਸ ਦੀ ਪ੍ਰਮੁੱਖ ਜੈਵਿਕ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਲਈ ਐਂਟੀਬਾਡੀ ਵਿਕਸਿਤ ਕਰਨ ਵਿੱਚ "ਮਹੱਤਵਪੂਰਨ ਸਫ਼ਲਤਾ" ਹਾਸਲ ਕੀਤੀ ਹੈ।

    ਪਰ ਇਹ ਮੋਨੋਕਲੋਨਲ ਐਂਟੀਬਾਡੀ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ, ਜਾਣਨ ਲਈ ਇੱਥੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕਈ ਕਿਸਮਾਂ ਦੇ ਮੋਨਕਲੋਨਲ ਐਂਟੀਬਾਡੀਜ਼ ਹਨ। ਮੋਨੋਕਲੋਨਲ ਐਂਟੀਬਾਡੀਜ਼ ਪਹਿਲਾਂ ਵੀ ਕਈ ਕਿਸਮਾਂ ਦੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ।
  5. ਕੋਰੋਨਾ ਮਰੀਜ਼ਾਂ ਲਈ ਨਵੀਂ ਡਿਸਚਾਰਜ ਨੀਤੀ

    ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਡਿਸਚਾਰਜ ਕਰਨ ਦੀ ਨੀਤੀ ਵਿੱਚ ਬਦਲਾਅ ਕੀਤਾ ਹੈ।

    ਇਸ ਦੇ ਤਹਿਤ ਸਿਰਫ਼ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਨੂੰ ਹੀ ਹਸਪਤਾਲ ਤੋਂ ਡਿਸਚਾਰਜ ਕਰਨ ਤੋਂ ਪਹਿਲਾਂ RT PCR ਟੈਸਟ ਕਰਵਾਉਣਾ ਪਏਗਾ।

    ਬਾਕੀ ਹਲਕੇ ਅਤੇ ਗੰਭੀਰ ਮਾਮਲਿਆਂ ਵਿੱਚ ਮਰੀਜ਼ਾਂ ਨੂੰ 10 ਦਿਨਾਂ ਵਿੱਚ ਛੁੱਟੀ ਮਿਲ ਸਕਦੀ ਹੈ ਅਤੇ ਉਨ੍ਹਾਂ ਦਾ RT PCR ਟੈਸਟ ਨਹੀਂ ਹੋਵੇਗਾ।

    ਪਹਿਲਾਂ 24 ਘੰਟਿਆਂ ਵਿੱਚ ਦੋ ਵਾਰੀ ਟੈਸਟ ਨੈਗੇਟਿਵ ਆਉਣ 'ਤੇ ਡਿਸਚਾਰਜ ਕੀਤਾ ਜਾਂਦਾ ਸੀ।

    ਹੁਣ ਗੰਭੀਰ ਮਰੀਜ਼ਾਂ ਦਾ ਵੀ ਜੇ ਇੱਕ ਟੈਸਟ ਨੈਗੇਟਿਵ ਆਇਆ ਤਾਂ ਉਨ੍ਹਾਂ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਜਾਵੇਗੀ।

    ਸਿਹਤ ਮੰਤਰਾਲੇ ਨੇ ਮਰੀਜ਼ਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਹੈ।

    ਪਹਿਲਾ- ਹਲਕੇ ਜਾਂ ਬਹੁਤ ਹੀ ਹਲਕੇ ਕੇਸ, ਦੂਜਾ- ਥੋੜ੍ਹੇ ਗੰਭੀਰ ਮਾਮਲੇ ਅਤੇ ਤੀਜਾ- ਗੰਭੀਰ ਮਾਮਲੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਿਰਫ਼ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਹੀ ਹਸਪਤਾਲ ਤੋਂ ਛੁੱਟੀ ਤੋਂ ਪਹਿਲਾਂ ਹੋਵੇਗਾ ਟੈਸਟ
  6. ਕੋਰੋਨਾਵਾਇਰਸ ਸਬੰਧੀ ਹੁਣ ਤੱਕ ਦੇਸ, ਦੁਨੀਆਂ ਅਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 39 ਲੱਖ ਤੋਂ ਵੱਧ ਹੋ ਗਏ ਹਨ ਜਦੋਂਕਿ 2 ਲੱਖ 74 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
    • ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਲਈ ਅਮਰੀਕਾ ਨੇ ਸਖ਼ਤ ਕੀਤੇ ਨਿਯਮ, ਸਿਰਫ਼ 90 ਦਿਨਾਂ ਤੱਕ ਰਹਿਣ ਦੀ ਇਜਾਜ਼ਤ
    • ਚੀਨ-ਅਮਰੀਕਾ ਟਰੇਡ ਵਾਰ ਵਿੱਚ ਨਾ ਉਲਝਣ, ਇਸ ਨਾਲ ਕੋਵਿਡ -19 ਤੋਂ ਅਰਥਚਾਰਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਮਜ਼ੋਰ ਹੋਣਗੀਆਂ- IMF
    • WHO ਦੇ ਵਿਸ਼ੇਸ਼ ਨੁਮਾਇੰਦੇ ਡਾ. ਡੇਵਿਡ ਨੈਬਾਰੋ ਮੁਤਾਬਕ ਜੁਲਾਈ ਦੇ ਅਖੀਰ ਵਿੱਚ ਭਾਰਤ ਵਿੱਚ ਮਾਮਲੇ ਸਿਖਰ ’ਤੇ ਹੋਣਗੇ।
    • ਯੂਕੇ ਪਹੁੰਚਣ ’ਤੇ 14 ਦਿਨਾਂ ਲਈ ਕੁਆਰੰਟੀਨ ਕਰਨ ਲਈ ਨੀਤੀ ਦੀ ਤਿਆਰੀ।
    • ਜਾਦੂਗਰ ਰੌਏ ਹੋਰਨ ਦਾ ਕੋਰੋਨਾਵਾਇਰਸ ਕਾਰਨ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 59, 662 ਹੋਈ ਜਦੋਂਕਿ 1981 ਮੌਤਾਂ ਹੋਈਆਂ।
    • ਚਾਰ ਲੱਖ ਭਾਰਤੀਆਂ ਨੂੰ 'ਏਅਰਲਿਫ਼ਟ' ਕਰੇਗੀ ਏਅਰ ਇੰਡੀਆ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਨਵੀਂ ਨੀਤੀ, ਸਿਰਫ਼ ਗੰਭੀਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਛੁੱਟੀ ਤੋਂ ਪਹਿਲਾਂ ਟੈਸਟ ਦੀ ਲੋੜ
    • 265 ਤੋਂ ਵੱਧ ਸ਼੍ਰਮਿਕਸਪੈਸ਼ਲ ਟਰੇਨਾਂ ਰਾਹੀਂ 3 ਲੱਖ ਤੋਂ ਵੱਧ ਨਾਗਰਿਕ ਘਰ ਪਹੁੰਚਾਏ-ਪੀਯੂਸ਼ ਗੋਇਲ
    • ਅੰਮ੍ਰਿਤਸਰ ਤੋਂ ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਲਈ 11 ਮਈ ਨੂੰ ਟਰੇਨਾਂ ਭੇਜੀਆਂ ਜਾ ਰਹੀਆਂ ਹਨ।
    • ਪੰਜਾਬ ਸਰਕਾਰ ਨੇ ਪ੍ਰੀ-ਬੋਰਡ ਰਿਜ਼ਲਟ ਦੇ ਆਧਾਰ ’ਤੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ’ਚ ਪਰਮੋਟ ਕਰਨ ਦਾ ਨਿਰਦੇਸ਼ ਦਿੱਤਾ।
    Coronavirus

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 39,40,866 ਹੋਈ
  7. ਕੋਰੋਨਾਵਾਇਰਸ: ਮਾਸਕ ਪਾਉਣ ਬਾਰੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਇਸ ਬੀਮਾਰੀ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।

    ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।

    ਪਰ ਹੁਣ ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?
  8. ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਲਈ ਅਮਰੀਕਾ ਨੇ ਸਖ਼ਤ ਕੀਤੇ ਨਿਯਮ

    ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਲਈ ਨਵੇਂ ਵੀਜ਼ਾ ਨਿਯਮ ਜਾਰੀ ਕੀਤੇ ਹਨ।

    ਅਮਰੀਕਾ ਦਾ ਕਹਿਣਾ ਹੈ ਕਿ ਇਹ ਕਦਮ ਚੀਨ ਜਾਣ ਵਾਲੇ ਅਮਰੀਕੀ ਪੱਤਰਕਾਰਾਂ ਦੇ ਨਾਲ ਹੋਏ ਰਵੱਈਏ ਦੇ ਜਵਾਬ ਵਿੱਚ ਚੁੱਕਿਆ ਗਿਆ ਕਦਮ ਹੈ।

    ਨਵੇਂ ਨਿਯਮ ਜਾਰੀ ਕਰਦਿਆਂ ਅਮਰੀਕਾ ਦੇ ਹੋਮਲੈਂਡ ਸੁੱਰਖਿਆ ਵਿਭਾਗ ਨੇ ਕਿਹਾ ਕਿ ਚੀਨ ਵਿੱਚ ਆਜ਼ਾਦ ਪੱਤਰਕਾਰੀ ਨੂੰ ਦਬਾਇਆ ਜਾ ਰਿਹਾ ਹੈ। ਨਵੇਂ ਨਿਯਮ ਸੋਮਵਾਰ ਤੋਂ ਲਾਗੂ ਹੋ ਜਾਣਗੇ।

    ਇਸ ਦੇ ਤਹਿਤ ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਨੂੰ 90 ਦਿਨਾਂ ਲਈ ਹੀ ਰਹਿਣ ਦੀ ਇਜਾਜ਼ਤ ਦਿੱਤੀ ਜਾਏਗੀ। ਹਾਲਾਂਕਿ ਵੀਜ਼ਾ ਦੀ ਮਿਆਦ ਵਧਾਉਣ ਦਾ ਬਦਲ ਦਿੱਤਾ ਗਿਆ ਹੈ।

    ਮਾਰਚ ਵਿੱਚ ਚੀਨ ਨੇ ਕੁਝ ਅਮਰੀਕੀ ਪੱਤਰਕਾਰਾਂ ਨੂੰ ਦੇਸ ਛੱਡਣ ਲਈ ਕਿਹਾ ਸੀ। ਇਹ ਪੱਤਰਕਾਰ ਉੱਥੇ ਅਮਰੀਕੀ ਅਖਬਾਰਾਂ ਲਈ ਕੰਮ ਕਰ ਰਹੇ ਸਨ।

    ਇਸ ਦੇ ਇੱਕ ਮਹੀਨੇ ਬਾਅਦ ਅਮਰੀਕਾ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਕੰਮ ਕਰ ਰਹੇ ਚੀਨੀ ਸਰਕਾਰ ਦੁਆਰਾ ਕਾਬੂ ਕੀਤੇ ਪੰਜ ਮੀਡੀਆ ਆਊਟਲੈਟਸ ਨੂੰ ਵਿਦੇਸ਼ੀ ਦੂਤਾਵਾਸਾਂ ਦਾ ਦਰਜਾ ਦੇਣਗੇ।

    ਇਸ ਤੋਂ ਇੱਕ ਦਿਨ ਬਾਅਦਚੀਨ ਨੇ ਵਾਲ ਸਟ੍ਰੀਟ ਜਨਰਲ ਦੇ ਤਿੰਨ ਪੱਤਰਕਾਰਾਂ ਨੂੰ ਕੱਢ ਦਿੱਤਾ।ਇਸ ਵਿੱਚ ਦੋ ਅਮਰੀਕੀ ਅਤੇ ਇੱਕ ਆਸਟਰੇਲੀਆ ਨਾਗਰਿਕ ਸਨ।

    China USA
    ਤਸਵੀਰ ਕੈਪਸ਼ਨ, ਚੀਨ ਤੋਂ ਅਮਰੀਕਾ ਜਾਣ ਵਾਲੇ ਪੱਤਰਕਾਰ 90 ਦਿਨਾਂ ਲਈ ਹੀ ਉੱਥੇ ਰਹਿ ਸਕਣਗੇ
  9. ਕੋਰੋਨਾਵਾਇਰਸ: ਰੇਲਵੇ ਯਾਤਰੀਆਂ ਲਈ TTE ਸਮੇਤ ਹੋਰ ਕਰਮਚਾਰੀਆਂ ਨੇ ਬਣਾਇਆ ਖਾਣਾ

    ਯੂਪੀ ਦੇ ਮੁਰਾਦਾਬਾਦ ’ਚ IRCTC ਦੀ ਰਸੋਈ ਵਿੱਚ ਖਾਣਾ ਬਣਾਉਣ ਵਾਲਿਆਂ ਦੀ ਕਮੀ ਕਰਕੇ ਹੋਰ ਕਰਮਚਾਰੀ ਵੀ ਖਾਣਾ ਬਣਾਉਣ ਵਿੱਚ ਮਦਦ ਕਰ ਰਹੇ ਹਨ।

    ਇਹ ਖਾਣਾ ਲੌਕਡਾਊਨ ਦੌਰਾਨ ਸ਼ੁਰੂ ਕੀਤੀਆਂ ਸਪੈਸ਼ਲ ਰੇਲ ਗੱਡੀਆਂ ’ਚ ਵਰਤਾਇਆ ਜਾਵੇਗਾ।

    ਵੀਡੀਓ ਕੈਪਸ਼ਨ, ਰੇਲਵੇ ਯਾਤਰੀਆਂ ਲਈ TTE ਸਮੇਤ ਹੋਰ ਕਰਮਚਾਰੀਆਂ ਨੇ ਬਣਾਇਆ ਖਾਣਾ
  10. 'ਜੁਲਾਈ ਦੇ ਅਖੀਰ ਵਿੱਚ ਸਿਖਰ ਹੋਵੇਗਾ ਪਰ ਸਥਿਰਤਾ ਆਏਗੀ'

    ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਨੁਮਾਇੰਦੇ ਡਾ. ਡੇਵਿਡ ਨੈਬਾਰੋ ਨੇ ਐਨਡੀਟੀਵੀ ਨੂੰ ਦੱਸਿਆ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਘੱਟ ਆਏ ਹਨ ਕਿਉਂਕਿ ਭਾਰਤ ਨੇ ਜਲਦੀ ਕਾਰਵਾਈ ਕੀਤੀ।

    ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਦੇਸ ਵਿੱਚ ਜੁਲਾਈ ਦੇ ਅਖੀਰ ਵਿੱਚ ਸਿਖਰ ’ਤੇ ਹੋਵੇਗੀ।

    ਉਨ੍ਹਾਂ ਕਿਹਾ, “ਜਦੋਂ ਲੌਕਡਾਊਨ ਹਟਾਇਆ ਜਾਵੇਗਾ ਤਾਂ ਹੋਰ ਕੇਸ ਹੋਣਗੇ ਪਰ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ। ਆਉਣ ਵਾਲੇ ਮਹੀਨਿਆਂ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਹੋਵੇਗਾ। ਪਰ ਭਾਰਤ ਵਿਚ ਸਥਿਰਤਾ ਆਵੇਗੀ।”

    ਉਨ੍ਹਾਂ ਕਿਹਾ, ''ਲੌਕਡਾਊਨ ਤੋਂ ਤੁਰੰਤ ਬਾਅਦ ਮਹਾਂਮਾਰੀ ਥੋੜ੍ਹੀ ਫੈਲੈਗੀ। ਇਸ ਤੋਂ ਬਾਅਦ ਇਹ ਖ਼ਤਮ ਹੋ ਜਾਵੇਗਾ। ਜੁਲਾਈ ਦੇ ਅੰਤ ਵਿੱਚ ਇਕ ਸਮਤਲ ਸਿਖਰ ਹੋਵੇਗਾ ਪਰ ਇਹ ਬਿਹਤਰ ਹੋ ਜਾਵੇਗਾ।”

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  11. ਹੁਣ ਤੱਕ 15.25 ਲੱਖ ਟੈਸਟ ਹੋਏ- ਸਿਹਤ ਮੰਤਰੀ

    ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਦਾਅਵਾ ਹੈ ਕਿ ਹੁਣ ਤੱਕ 15.25 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ।

    "ਸਾਡੀ ਪ੍ਰਤੀ ਦਿਨ ਟੈਸਟ ਕਰਨ ਦੀ ਸਮਰੱਥਾ 95,000 ਤੱਕ ਪਹੁੰਚ ਗਈ ਹੈ। ਕੱਲ੍ਹ 84,600 ਤੋਂ ਵੱਧ ਟੈਸਟ ਕੀਤੇ ਗਏ ਸਨ। ਸਾਡੇ ਕੋਲ ਸਰਕਾਰੀ ਅਤੇ ਪ੍ਰਾਈਵੇਟ ਸੈਕਟਰਾਂ ਵਿੱਚ 3 .3 ਟੈਸਟ ਲੈਬਾਂ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    TEST

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  12. ਚੀਨ-ਅਮਰੀਕਾ ਟਰੇਡ ਵਾਰ ਵਿੱਚ ਨਾ ਉਲਝਣ- IMF

    ਆਈਐੱਮਐੱਫ਼ ਨੇ ਸ਼ੁੱਕਰਵਾਰ ਨੂੰ ਗੋਲਬਲ ਅਰਥਚਾਰੇ ਨਾਲ ਜੁੜੇ ਅੰਦਾਜ਼ਿਆਂ ਵਿੱਚ ਕਮੀ ਆਉਣ ਦੇ ਸੰਕੇਤ ਦਿੱਤੇ ਹਨ।

    ਆਈਐੱਮਐਫ਼ ਨੇ ਅਮਰੀਕਾ ਅਤੇ ਚੀਨ ਨੂੰ ਦੁਬਾਰਾ ਟਰੇਡ ਜੰਗ ਵਿੱਚ ਨਾ ਉਲਝਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਕੋਵਿਡ -19 ਮਹਾਂਮਾਰੀ ਤੋਂ ਅਰਥਚਾਰਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਮਜ਼ੋਰ ਹੋ ਜਾਣਗੀਆਂ।

    ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਉਹ ਸ਼ਾਇਦ ਅਮਰੀਕਾ-ਚੀਨ ਟਰੇਡ ਡੀਲ ਦੇ ਪਹਿਲੇ ਪੜਾਅ ਨੂੰ ਖ਼ਤਮ ਕਰ ਸਕਦੇ ਹਨ।

    ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਆਈਐੱਮਐੱਫ਼ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਜੌਰਜੀਵਾ ਯੂਰਪੀ ਯੂਨੀਵਰਸਿਟੀ ਵਿੱਚ ਇੱਕ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸੀ।

    ਉਨ੍ਹਾਂ ਕਿਹਾ ਕਿ ਸਾਲ 2020 ਵਿੱਚ ਵਿਸ਼ਵਵਿਆਪੀ ਆਰਥਿਕਤਾ ਵਿੱਚ 3% ਦੀ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਕਈ ਦੇਸਾਂ ਦੇ ਆਰਥਿਕ ਅੰਕੜੇ ਹੋਰ ਵੀ ਹੇਠਾਂ ਆ ਗਏ ਹਨ।

    ਕ੍ਰਿਸਟੀਨਾ ਜੌਰਜੀਵਾ ਨੇ ਕਿਹਾ, "ਤੁਰੰਤ ਡਾਕਟਰੀ ਇਲਾਜ ਉਪਲਬਧ ਨਾ ਹੋਣ ਕਾਰਨ ਕੁਝ ਅਰਥਚਾਰਿਆਂ ਨੂੰ ਇਸ ਨਾਲ ਨਜਿੱਠਣਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਕੋਰੋਨਾਵਾਇਰਸ ਬਾਰੇ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ। ਇਸ ਕਾਰਨ ਆਰਥਿਕ ਅੰਦਾਜਿਆਂ 'ਤੇ ਇਸ ਦਾ ਅਸਰ ਪੈ ਰਿਹਾ ਹੈ।"

    ਟਰੇਡ ਵਾਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਈਐੱਮਐੱਫ਼ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਜੌਰਜੀਵਾ ਦੀ ਚੇਤਾਵਨੀ-ਅਮਰੀਕਾ ਅਤੇ ਚੀਨ ਦੁਬਾਰਾ ਟਰੇਡ ਵਾਰ ਵਿੱਚ ਨਾ ਉਲਝਣ
  13. ਕੋਰੋਨਾਵਾਇਰਸ ਦਾ ਇਲਾਜ ਅਤੇ 13 ਮੁੱਖ ਸਵਾਲ

    ਕੋਵਿਡ-19 ਇੱਕ ਵਾਇਰਸ ਕਾਰਨ ਹੁੰਦਾ ਹੈ, ਇਸ ਲਈ ਐਂਟੀਬਾਯੋਟਿਕ ਇਸ 'ਤੇ ਕੰਮ ਨਹੀਂ ਕਰਦੇ ਹਨ।

    ਇਸ ਸਮੇਂ ਬਿਮਾਰੀ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕਾਇਮ ਰੱਖਣਾ ਹੈ।

    ਆਪਣੇ ਹੱਥਾਂ ਨੂੰ ਬਾਰ-ਬਾਰ ਸਾਫ਼ ਕਰੋ, ਖਾਂਸੀ ਆਉਣ 'ਤੇ ਮੂੰਹ ਨੂੰ ਆਪਣੀ ਕੂਹਣੀ ਜਾਂ ਟਿਸ਼ੂ ਨਾਲ ਢਕੋ।

    ਖਾਂਸੀ ਕਰਨ ਜਾਂ ਛਿੱਕਣ ਵਾਲੇ ਵਿਅਕਤੀਆਂ ਤੋਂ ਘੱਟ ਤੋਂ ਘੱਟ 1 ਮੀਟਰ (3 ਫੁੱਟ) ਦੀ ਦੂਰੀ ਬਣਾ ਕੇ ਰੱਖੋ। ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    Coronavirus
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਲੱਛਣ ਦਿੱਖਣ 'ਤੇ ਤੁਰੰਤ ਡਾਕਟਰ ਨੂੰ ਦਿਖਾਓ
  14. ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹਸਪਤਾਲ ਸਟਾਫ਼ ਨੇ ਵਿਆਹ ਕਰਾਇਆ

    ਇੱਕ ਅਜਿਹੇ ਮਰੀਜ਼ ਦੀ ਕਹਾਣੀ ਜਿਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਕੁਝ ਘੰਟਿਆਂ ਵਿੱਚ ਆਪਣੀ 15 ਸਾਲਾਂ ਤੋਂ ਮੰਗੇਤਰ ਰਹੀ ਕੁੜੀ ਨਾਲ ਹਸਪਤਾਲ ਵਿੱਚ ਵਿਆਹ ਰਚਾਇਆ।

    ਜਿਸ ਨਾਲ ਉਹ ਕਦੇ ਸਮੇਂ ਦੀ ਘਾਟ ਜਾਂ ਕਦੇ ਪੈਸੇ ਦੀ ਘਾਟ ਕਰਕੇ ਵਿਆਹ ਨਹੀਂ ਸੀ ਕਰ ਪਾਇਆ।

    ਜ਼ਿੰਦਗੀ ਕੋਈ ਨਾ ਕੋਈ ਸੰਘਰਸ਼ ਉਸ ਦੇ ਰਾਹ ਵਿੱਚ ਖੜਾ ਕਰਦੀ ਰਹੀ।

    ਇਹ ਪਿਆਰ ਅਤੇ ਮੌਤ ਦੇ ਵਿਚਕਾਰ ਦੀ ਇੱਕ ਕਹਾਣੀ ਸੀ, ਪਰ ਇਹ ਇੱਕ ਬਹੁਤ ਹੀ ਖ਼ੂਬਸੂਰਤ ਚੀਜ਼ ਬਣ ਕੇ ਉਭਰੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Corona
    ਤਸਵੀਰ ਕੈਪਸ਼ਨ, ਜੋੜੇ ਲਈ ਹਸਪਤਾਲ ਸਟਾਫ਼ ਨੇ ਟਿਨ ਫੋਇਲ ਦੀ ਮੁੰਦਰੀ ਬਣਾਈ
    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਦੇ 39 ਲੱਖ ਤੋਂ ਵੱਧਹੋ ਗਏ ਹਨ ਜਦੋਂਕਿ 2 ਲੱਖ 74 ਹਜ਼ਾਰ ਤੋਂ ਵੱਧ ਮੌਤਾਂ।
    • ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈਸ ਸਕੱਤਰ ਕੈਟੀ ਮਿਲਰ ਦਾ ਕੋਰੋਨਾਵਿਰਸ ਟੈਸਟ ਪੌਜ਼ਿਟਿਵ ਆਇਆ।
    • ਯੂਕੇ ਪਹੁੰਚਣ ’ਤੇ 14 ਦਿਨਾਂ ਲਈ ਕੁਆਰੰਟੀਨ ਕਰਨ ਨੀਤੀ ਦੀ ਤਿਆਰੀ
    • ਮੈਡਾਗਾਸਕਰ ਦੇ ਰਾਸ਼ਟਰਪਤੀ ਵੱਲੋਂ ਹਰਬਲ ਡ੍ਰਿੰਕ ਨਾਲ ਕੋਰੋਨਾ ਠੀਕ ਕਰਨ ਦਾ ਦਾਅਵਾ, WHO ਨੇ ਕੀਤਾ ਰੱਦ
    • ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 76 ਹਜ਼ਾਰ ਤੋਂ ਪਾਰ, ਯੂਕੇ ਵਿੱਚ 31 ਹਜ਼ਾਰ ਤੋਂ ਵੱਧ ਮੌਤਾਂ।
    • ਇਟਲੀ ਦੁਨੀਆਂ ਦਾ ਤੀਜਾ ਦੇਸ ਬਣਿਆ ਜਿੱਥੇ ਮੌਤਾਂ ਦੀ ਗਿਣਤੀ 30 ਹਜ਼ਾਰ ਤੋਂ ਪਾਰ ਹੋਈ।
    • ਕੈਨੇਡਾ ਵਿੱਚ 82% ਮੌਤਾਂ ਕੇਅਰ ਹੋਮਜ਼ ਵਿੱਚ ਹੋਈਆਂ, ਹੁਣ ਤੱਕ ਕੁੱਲ ਚਾਰ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 59, 662 ਹੋਈ ਜਦੋਂਕਿ 1981 ਮੌਤਾਂ ਹੋਈਆਂ।
    • ਚਾਰ ਲੱਖ ਭਾਰਤੀਆਂ ਨੂੰ 'ਏਅਰਲਿਫ਼ਟ' ਕਰੇਗੀ ਏਅਰ ਇੰਡੀਆ
    • 265 ਤੋਂ ਵੱਧ ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ 3 ਲੱਖ ਤੋਂ ਵੱਧ ਨਾਗਰਿਕ ਘਰ ਪਹੁੰਚਾਏ-ਪੀਯੂਸ਼ ਗੋਇਲ
    • ਅੰਮ੍ਰਿਤਸਰ ਤੋਂ ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਲਈ 11 ਮਈ ਨੂੰ ਟਰੇਨਾਂ ਭੇਜੀਆਂ ਜਾ ਰਹੀਆਂ ਹਨ।
    • ਪੰਜਾਬ ਸਰਕਾਰ ਨੇ ਪ੍ਰੀ-ਬੋਰਡ ਰਿਜ਼ਲਟ ਦੇ ਆਧਾਰ ’ਤੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ’ਚ ਪਰਮੋਟ ਕਰਨ ਦਾ ਨਿਰਦੇਸ਼ ਦਿੱਤਾ।
    • ਹਾਲਾਂਕਿ ਪੰਜਾਬ ਨੇ 12ਵੀਂ ਦੇ ਵਿਦਿਆਰਥੀਆਂ ਲਈ ਫੈਸਲਾ ਭਾਰਤ ਸਰਕਾਰ ਉੱਤੇ ਛੱਡ ਦਿੱਤਾ ਹੈ।
    ਕੋਰੋਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 39 ਲੱਖ ਤੋਂ ਪਾਰ
  15. ਕੋਰੋਨਾਵਾਇਰਸ ਕਾਰਨ ਜਾਦੂਗਰ ਰੌਏ ਹੋਰਨ ਦੀ ਮੌਤ

    ਜਾਦੂਗਰ ਰੌਏ ਹੋਰਨ ਦਾ ਕੋਰੋਨਾਵਾਇਰਸ ਕਾਰਨ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

    ਉਹ ਲੰਬੇ ਸਮੇਂ ਤੱਕ ਮਸ਼ਹੂਰ ਰਹੀ ਜਾਦੂਗਰਾਂ ਦੀ ਜੋੜੀ ਸਿਗਫ੍ਰਾਈਡ ਅਤੇ ਰੌਏ ਦੇ ਮੈਂਬਰ ਸਨ।

    ਹੋਰਨ ਅਤੇ ਉਨ੍ਹਾਂ ਦੇ ਜਰਮਨ ਸਾਥੀ ਸਿਗਫ੍ਰਾਈਡ ਫਿਸ਼ਬੈਕਰ ਆਪਣੇ ਐਕਟ ਵਿੱਚ ਵ੍ਹਾਈਟ ਟਾਈਗਰ ਅਤੇ ਹੋਰ ਜਾਨਵਰਾਂ ਨੂੰ ਸ਼ਾਮਲ ਕਰਨ ਲਈ ਜਾਣੇ ਜਾਂਦੇ ਸਨ।

    ਉਨ੍ਹਾਂ ਨੇ ਲਾਸ ਵੇਗਾਸ ਵਿੱਚ 1967 ਵਿੱਚ ਪੇਸ਼ਕਾਰੀ ਸ਼ੁਰੂ ਕੀਤੀ ਅਤੇ ਸ਼ਹਿਰ ਦੇ ਸਭ ਤੋਂ ਵੱਡੇ ਮਿਰਾਜ ਹੋਟਲ ਵਿੱਚ 14 ਸਾਲ ਜਾਦੂ ਦੀ ਕਲਾਕਾਰੀ ਦਿਖਾਈ।

    2003 ਵਿੱਚ ਇੱਕ ਸ਼ੋਅ ਦੌਰਾਨ ਵ੍ਹਾਈਟ ਟਾਈਗਰ ਦੇ ਹਮਲੇ ਕਾਰਨ ਹੋਰਨ ਨੂੰ ਇਹ ਕਿੱਤਾ ਛੱਡਣਾ ਪਿਆ।

    Roy Horn

    ਤਸਵੀਰ ਸਰੋਤ, Film Magic

    ਤਸਵੀਰ ਕੈਪਸ਼ਨ, ਰੋਏ ਹੋਰਨ (ਸੱਜੇ) ਅਤੇ ਸਾਥੀ ਸੀਗਫ੍ਰਾਈਡ ਨੇ ਲਾਸ ਵੇਗਸ ਵਿੱਚ ਸਭ ਤੋਂ ਲੰਮਾਂ ਸ਼ੋਅ ਕੀਤਾ ਸੀ
    Roy Horn

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੋਏ ਹੋਰਨ ਦੇ ਸ਼ੋਅ ਵਿੱਚ ਵ੍ਹਾਈਟ ਟਾਈਗਰ ਅਤੇ ਵੱਡੀਆਂ ਬਿੱਲੀਆਂ ਦੀ ਵਰਤੋਂ ਆਮ ਸੀ
  16. ਚਾਰ ਲੱਖ ਭਾਰਤੀਆਂ ਨੂੰ 'ਏਅਰਲਿਫ਼ਟ' ਕਰੇਗੀ ਏਅਰ ਇੰਡੀਆ

    ਸਿੰਗਾਪੁਰ ਅਤੇ ਖਾੜੀ ਦੇਸਾਂ ਤੋਂ ਆਏ ਨਾਗਰਿਕਾਂ ਦਾ ਪਹਿਲਾ ਗਰੁੱਪ ਸ਼ੁੱਕਰਵਾਰ ਨੂੰ ਭਾਰਤ ਪਰਤਿਆ।

    ਦਿੱਲੀ ਹਵਾਈ ਅੱਡੇ 'ਤੇ ਡਾਕਟਰਾਂ ਨੇ ਇਨ੍ਹਾਂ ਯਾਤਰੀਆਂ ਦਾ ਤਾਪਮਾਨ ਚੈੱਕ ਕੀਤਾ।

    ਮਿਸ਼ਨ ਵੰਦੇ ਭਾਰਤ ਤਹਿਤ 182 ਭਾਰਤੀ ਬਹਿਰੇਨ, 234 ਸਿੰਗਾਪੁਰ, 168 ਢਾਕਾ ਅਤੇ 152 ਰਿਆਧ ਤੋਂ ਕੱਲ੍ਹ ਭਾਰਤ ਪਰਤੇ।

    ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਅਮਰੀਕਾ, ਯੂਕੇ, ਦੱਖਣੀ ਪੂਰਬੀ ਏਸ਼ੀਆ ਅਤੇ ਖਾੜੀ ਦੇਸਾਂ ਤੋਂ ਸਰਕਾਰੀ ਏਅਰਲਾਇੰਸ ਕੰਪਨੀ ਏਅਰ ਇੰਡੀਆ ਰਾਹੀਂ ਲਗਭਗ ਚਾਰ ਲੱਖ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਤਜਵੀਜ਼ ਹੈ।

    ਇਸ ਤੋਂ ਇਲਾਵਾ ਭਾਰਤੀ ਜਲ ਸੈਨਾ ਨੇ ਮਾਲਦੀਵ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਜੰਗੀ ਜਹਾਜ਼ ਭੇਜੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਿੱਲੀ ਹਵਾਈ ਅੱਡੇ 'ਤੇ ਡਾਕਟਰਾਂ ਨੇ ਇਨ੍ਹਾਂ ਯਾਤਰੀਆਂ ਦਾ ਤਾਪਮਾਨ ਚੈੱਕ ਕੀਤਾ
  17. ਦੁਨੀਆਂ ਭਰ ਤੋਂ ਇਸ ਹਫ਼ਤੇ ਦੀਆਂ ਤਸਵੀਰਾਂ

    ਕੋਰੋਨਾਵਾਇਰਸ ਦੌਰਾਨ ਦੁਨੀਆਂ ਦੇ ਵੱਖ-ਵੱਖ ਦੇਸ ਕਿਵੇਂ ਲੱਗ ਰਹੇ ਹਨ, ਉਸ ਦੀਆਂ ਤਸਵੀਰਾਂ ਦੇਖੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮੈਡਰਿਡ ਵਿੱਚ ਇੱਕ ਲਾੜੀ ਵਿਆਹ ਦੀ ਡਰੈਸ ਪਹਿਣ ਕੇ ਦੇਖਦੀ ਹੈ। ਇੱਥੇ ਲੌਕਡਾਊਨ ਦੌਰਾਨ ਕੁਝ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਛੋਟੇ ਕਾਰੋਬਾਰੀਆਂ ਵੱਲੋਂ ਇਟਲੀ ਦੇ ਰਿਆਲਟੋ ਪੁੱਲ ਦੇ ਕੋਲ ਇੱਕ ਰੈਲੀ ਕੀਤੀ ਗਈ। ਇਹ ਰੈਲੀ ਸਿਹਤ ਸੰਭਾਲ ਕਰਮਚਾਰੀਆਂ ਦੀ ਯਾਦ ਵਿੱਚ ਕੀਤੀ ਗਈ ਕੋਰੋਨਾਵਾਇਰਸ ਕਾਰਨ ਮਾਰੇ ਗਏ। ਇੱਥੇ ਗੇੜਾਂ ਵਿੱਚ ਲੌਕਡਾਊਨ ਖ਼ਤਮ ਕੀਤਾ ਜਾ ਰਿਹਾ ਹੈ
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਵਿੱਚ ਇੱਕ ਵਿਅਕਤੀ ਟਰਾਂਸਫਾਰਮਰ ਵਰਗੇ ਕੱਪੜੇ ਪਾ ਕੇ ਨਾਗਰਿਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਿਹਾ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬੈਂਕਾਕ ਵਿੱਚ ਇੱਕ ਕਲਾਕਾਰ ਚਿਹਰੇ 'ਤੇ ਸੁਰੱਖਿਆ ਸ਼ੀਲਡ ਪਾ ਕੇ ਬਾਹਰ ਨਿਕਲੀ। ਥਾਈਲੈਂਡ ਵਿੱਚ ਹੁਣ ਰੈਸਟੋਰੈਂਟ, ਸ਼ਾਪਿੰਗ ਮਾਲ ਅਤੇ ਪਾਰਕ ਖੁਲ੍ਹਣ ਲੱਗੇ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸੈਂਟਰ ਲੰਡਨ ਦੇ ਚਾਈਨਾ ਟਾਊਨ ਵਿੱਚ ਇੱਕ ਜੋੜਾ ਚਿਹਰੇ 'ਤੇ ਮਾਸਕ ਪਾ ਕੇ ਹੀ ਬਾਹਰ ਨਿਕਲਿਆ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕਲਾਕਾਰ ਲਿਓਨੇਲ ਸਟੈਨਹੋਪ ਲੰਡਨ ਵਿੱਚ ਇਕ ਕੰਧ ਪੇਂਟ ਕਰਦੇ ਹਨ ਜਿਸ ਵਿੱਚ ਰਾਤ ਦੇ ਖਾਣੇ ਦੀ ਤਸਵੀਰ ਬਣਾਈ ਗਈ ਹੈ ਪਰ ਹੱਥਾਂ ਵਿੱਚ ਦਸਤਾਨੇ ਵੀ ਹਨ।
  18. ਕੋਰੋਨਾਵਾਇਰਸ: ਕੀ ਬੱਚਿਆਂ 'ਤੇ ਕੁਝ ਵੱਖਰੇ ਤਰੀਕੇ ਨਾਲ ਅਸਰ ਕਰ ਰਿਹਾ ਹੈ?

    ਇੱਕ ਚਿੰਤਾ ਵੀ ਜਤਾਈ ਜਾ ਰਹੀ ਹੈ ਕਿ ਬੱਚਿਆਂ ਵਿੱਚ ਅਜਿਹੇ ਨਵੇਂ ਲੱਛਣ ਪੈਦਾ ਹੋ ਰਹੇ ਹਨ ਜਿਨ੍ਹਾਂ ਦਾ ਸਬੰਧ ਕੋਰੋਨਾਵਾਇਰਸ ਨਾਲ ਹੋ ਸਕਦਾ ਹੈ।

    ਤਾਂ ਕੀ ਬੱਚਿਆਂ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਵੱਧ ਰਿਹਾ ਹੈ?

    ਡਾਕਟਰਾਂ ਨੂੰ ਇੱਕ ਅਲਰਟ ਭੇਜਿਆ ਗਿਆ ਕਿ ਕਈ ਬੱਚਿਆਂ ਵਿੱਚ ਕਾਵਾਸਾਕੀ ਡਿਜ਼ੀਜ਼ ਵਰਗੇ ਲੱਛਣ ਦਿਖਾਈ ਦੇ ਰਹੇ ਹਨ।

    ਕਾਵਾਸਾਕੀ ਸਿੰਡਰੋਮ ਇੱਕ ਜਾਨਲੇਵਾ ਬਿਮਾਰੀ ਹੈ ਜੋ ਖੂਨ ਦੀਆਂ ਨਲੀਆਂ 'ਤੇ ਅਸਰ ਪਾਉਂਦੀ ਹੈ ਤੇ ਨਾਲ ਹੀ ਤੇਜ਼ ਬੁਖਾਰ, ਲੋਅ ਬੀਪੀ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਬੱਚਿਆਂ 'ਤੇ ਕੁਝ ਵੱਖਰੇ ਤਰੀਕੇ ਨਾਲ ਅਸਰ ਕਰ ਰਿਹਾ ਹੈ?
  19. ਕੀ ਕੋਰੋਨਾਵਾਇਰਸ ਸਾਨੂੰ ਹੱਥ ਮਿਲਾਉਣਾ ਭੁਲਾ ਦੇਵੇਗਾ

    ਕੋਰੋਨਾਵਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਮਨੁੱਖ ਇੱਕ ਦੂਜੇ ਨੂੰ ਛੋਹਣ ਦੇ ਆਪਣੇ ਕਦੀਮੀਂ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸੁਭਾਅ ਦਾ ਇੱਕ ਅੰਗ ਹੈ ਹੱਥ ਮਿਲਾਉਣਾ।

    ਲੇਖਕ ਜੇਮਜ਼ ਜੈਫ਼ਰੀ ਇਸ ਲੇਖ ਵਿੱਚ ਮਹਾਂਮਾਰੀ ਦਾ ਸਮਾਂ ਲੰਘ ਜਾਣ ਤੋਂ ਬਾਅਦ ਇਸ ਦੇ ਬਦਲਾਂ ਦੀ ਚਰਚਾ ਕਰ ਰਹੇ ਹਨ।

    ਹੱਥ ਦੋ ਅਜਨਬੀ ਵੀ ਮਿਲਾ ਲੈਂਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਮੁੜ ਨਾ ਮਿਲਣਾ ਹੋਵੇ ਤੇ ਕਿਸੇ ਵੱਡੇ ਸਮਝੌਤੇ ਦੇ ਪੂਰ ਚੜ੍ਹਨ 'ਤੇ ਵੀ ਦੋਵੇਂ ਧਿਰਾਂ ਹੱਥ ਹੀ ਮਿਲਾਉਂਦੀਆਂ ਹਨ।

    ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Corona
    ਤਸਵੀਰ ਕੈਪਸ਼ਨ, ਮਨੁੱਖ ਜਿੰਨੇ ਤਣਾਅ 'ਚ ਹੁੰਦਾ ਹੈ, ਉਹ ਉਨੀਂ ਹੀ ਛੋਹ ਲੋਚਦਾ ਹੈ, ਕੋਰੋਨਾਵਾਇਰਸ ਨੇ ਉਹੀ ਖੋਹ ਲਈ ਹੈ