ਕੋਰੋਨਾਵਇਰਸ ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ ਨੂੰ ਜਪਾਨ ਨੇ ਦਿੱਤੀ ਮਨਜ਼ੂਰੀ
ਅਮਰੀਕਾ ਵੱਲੋਂ ਰੈਮਡੈਸੇਵੀਅਰ ਦਵਾਈ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਦੇ ਹਫ਼ਤੇ ਬਾਅਦ ਜਪਾਨ ਨੇ ਵੀ ਕੋਵਿਡ -19 ਦੇ ਇਲਾਜ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗਿਲਿਅਡ ਕੰਪਨੀ ਦੁਆਰਾ ਬਣਾਈ ਗਈ ਰੈਮਡੈਸੇਵੀਅਰ ਦਵਾਈ ਅਸਲ ਵਿੱਚ ਈਬੋਲਾ ਦੇ ਇਲਾਜ ਲਈ ਬਣਾਈ ਗਈ ਸੀ।
ਪਰ ਗਿਲਿਅਡ ਦਾ ਕਹਿਣਾ ਹੈ ਕਿ ਦਵਾਈ ਨੇ ਕੋਵਿਡ -19 ਤੋਂ ਪੀੜਤ ਲੋਕਾਂ ਦੀ ਸਿਹਤ ਵਿੱਚ ਸੁਧਾਰ ਕੀਤਾ ਹੈ।
ਇਹ ਵੀ ਦਾਅਵਾ ਕੀਤਾ ਕਿ ਘੱਟੋ-ਘੱਟ 50% ਮਰੀਜ਼ਾਂ ਦਾ ਇਲਾਜ ਦੋ ਹਫਤਿਆਂ ਦੇ ਅੰਦਰ ਕਰਕੇ ਛੁੱਟੀ ਦੇ ਦਿੱਤੀ ਗਈ ਸੀ।
ਅਜੇ ਤੱਕ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਰੈਮਡੈਸੇਵੀਅਰ ਕੋਰੋਨਾਵਾਇਰਸ ਦੇ ਇਲਾਜ ਵਿੱਚ ਕਾਰਗਰ ਹੈ ਪਰ ਪੂਰੀ ਦੁਨੀਆਂ ਵਿੱਚ ਦਵਾਈ ਲਈ ਦਿਲਚਸਪੀ ਲਗਾਤਾਰ ਵਧਦੀ ਜਾ ਰਹੀ ਹੈ।

ਤਸਵੀਰ ਸਰੋਤ, Getty Images









