ਕੋਰੋਨਾਵਾਇਰਸ ਅਪਡੇਟ: ਟਰੰਪ ਨੇ ਕਿਹਾ ਅਮਰੀਕਾ ਵਿੱਚ 2 ਕਰੋੜ ਲੋਕਾਂ ਦੀਆਂ ਨੌਕਰੀਆਂ ਜਾਣਾ 'ਹੈਰਾਨ ਕਰਨ ਵਾਲਾ ਨਹੀਂ', ਫੇਸਬੁੱਕ ਅਤੇ ਗੂਗਲ ਦੇ ਕਰਮਚਾਰੀ ਸਾਲ ਦੇ ਅਖੀਰ ਤੱਕ ਘਰੋਂ ਕੰਮ ਕਰ ਸਕਣਗੇ

ਯੂਰਪ ਵਿੱਚ ਮੌਤਾਂ ਜਾਰੀ ਪਰ ਦਰ ਘਟੀ। ਦੁਨੀਆਂ ਭਰ ਵਿੱਚ 2.69 ਲੱਖ ਤੋਂ ਵੱਧ ਮੌਤਾਂ। ਲਾਗ ਦੇ ਮਾਮਲੇ ਸਾਢੇ 38 ਲੱਖ ਤੋਂ ਪਾਰ

ਲਾਈਵ ਕਵਰੇਜ

  1. ਸੂਬਾ ਪੱਧਰ 'ਤੇ ਜ਼ੋਨ ਦਾ ਫੈਸਲਾ ਹੋਵੇ: ਰਾਹੁਲ ਗਾਂਧੀ

    ਕਾਂਗਰਸ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਤੋਂ ਵਾਪਸੀ ਦੇ ਪਲਾਨ ਲਈ ਪਾਰਦਰਸ਼ਿਤਾ ਦਿਖਾਉਣੀ ਚਾਹੀਦੀ ਹੈ।

    ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਕੇਂਦਰ ਦੇ ਪੱਧਰ 'ਤੇ ਤੈਅ ਕੀਤੇ ਗਏ ਹਨ।"

    "ਪਰ ਜ਼ੋਨ ਦਾ ਫੈਸਲਾ ਸੂਬਾ ਪੱਧਰ 'ਤੇ ਹੋਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਾਡੇ ਮੁੱਖ ਮੰਤਰੀ ਦੱਸ ਰਹੇ ਹਨ ਕਿ ਕੇਂਦਰ ਨੇ ਜਿਨ੍ਹਾਂ ਨੂੰ ਰੈੱਡ ਜ਼ੋਨ ਕਰਾਰ ਦਿੱਤਾ ਹੈ ਉਹ ਅਸਲ ਵਿੱਚ ਗ੍ਰੀਨ ਜ਼ੋਨ ਹਨ।”

    ਰਾਹੁਲ ਗਾਂਧੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਲੌਕਡਾਊਨ ਤੋਂ ਵਾਪਸੀ ਦੀ ਯੋਜਨਾ ਵਿੱਚ ਪਾਰਦਸ਼ਤਾ ਵਰਤੇ
  2. ਕੋਰੋਨਾਵਾਇਰਸ ਦੇ ਚੁਣੌਤੀਆਂ ਦੇ ਬਾਵਜੂਦ ਕਣਕ ਦੀ ਖਰੀਦ ਕੀਤੀ- ਭਾਰਤ ਭੂਸ਼ਨ ਆਸ਼ੂ

    ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀਆਂ ਚੁਣੌਤੀਆਂ, ਖਰੀਦ ਪ੍ਰਕਿਰਿਆ ਅਤੇ ਖਰਾਬ ਮੌਸਮ ਦੇ ਬਾਵਜੂਦ ਹੁਣ ਤੱਕ 105 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਿਸਾਨਾਂ ਤੋਂ ਕੀਤੀ ਹੈ।

    ਉਨ੍ਹਾਂ ਕਿਹਾ ਕਿ 135 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਬੰਗਲਾਦੇਸ਼ ਸਰਕਾਰ ਨੇ ਮਸਜਿਦਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ

    ਬੰਗਲਾਦੇਸ਼ ਵਿੱਚ ਕੋਵਿਡ -19 ਦੇ 12,000 ਤੋਂ ਵੱਧ ਮਾਮਲੇ ਹਨ, ਜਿਨ੍ਹਾਂ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ ਨਵੇਂ ਕੇਸ ਸਾਹਮਣੇ ਆ ਰਹੇ ਹਨ।

    ਦੂਜੇ ਪਾਸੇ ਬੰਗਲਾਦੇਸ਼ ਸਰਕਾਰ ਨੇ ਲੌਕਡਾਊਨ ਵਿੱਚ ਥੋੜ੍ਹੀ ਢਿੱਲ ਦੇਣ ਦਾ ਐਲਾਨ ਕੀਤਾ ਹੈ।

    ਇਸ ਅਨੁਸਾਰ ਦੇਸ ਵਿੱਚ ਸਾਰੀਆਂ ਮਸਜਿਦਾਂ ਲਗਭਗ ਇੱਕ ਮਹੀਨੇ ਬਾਅਦ ਖੋਲ੍ਹ ਦਿੱਤੀਆਂ ਗਈਆਂ ਹਨ।

    ਪਰ ਬੰਗਲਾਦੇਸ਼ ਦੇ ਅਖ਼ਬਾਰ 'ਦਿ ਢਾਕਾ ਟ੍ਰਿਬਿਊਨ' ਦੇ ਇੱਕ ਪੱਤਰਕਾਰ ਮੁਤਾਬਕ ਰਾਜਧਾਨੀ ਢਾਕਾ ਦੀਆਂ ਮਸਜਿਦਾਂ ਵਿੱਚ ਵੀ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਜਿਨ੍ਹਾਂ ਨੂੰ ਸਰਕਾਰ ਨੇ ਲਾਜ਼ਮੀ ਕਰਾਰ ਦਿੱਤਾ ਹੈ।

    ਰਿਪੋਰਟ ਵਿੱਚ ਅੱਗੇ ਲਿਖਿਆ ਹੈ,“ਬਹੁਤੀਆਂ ਮਸਜਿਦਾਂ ਹੈਂਡ ਸੈਨੇਟਾਈਜ਼ਰ ਵੀ ਜੁਟਾ ਨਹੀਂ ਸਕੀਆਂ ਹਨ ਅਤੇ ਮਸਜਿਦਾਂ ਵਿੱਚ ਆਉਣ ਵਾਲੇ ਲੋਕ ਮਾਸਕ ਨਹੀਂ ਪਾ ਰਹੇ ਹਨ। ਹਾਲਾਂਕਿ ਮਸਜਿਦਾਂ ਦੇ ਖੁੱਲ੍ਹਣ ਦਾ ਇਹ ਪਹਿਲਾ ਦਿਨ ਹੈਪਰ ਹਾਲਾਤ ਅਜਿਹੇ ਹੀ ਰਹੇ ਤਾਂ ਪਰੇਸ਼ਾਨੀ ਵੱਧ ਸਕਦੀ ਹੈ।”

    Bangladesh

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੰਗਲਾਦੇਸ਼ ਵਿੱਚ ਕੋਵਿਡ -19 ਦੇ 12,000 ਤੋਂ ਵੱਧ ਮਾਮਲੇ ਹਨ
  4. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 38 ਲੱਖ ਤੋਂ ਪਾਰ ਹੋਏ, ਜਦੋਂਕਿ 2.69 ਲੱਖ ਮੌਤਾਂ।
    • ਯੂਐੱਨ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ 'ਇਸ ਮਹਾਂਮਾਰੀ ਨੇ ਹਰ ਪਾਸੇ ਨਫ਼ਰਤ ਦੀ ਸੁਨਾਮੀ' ਫੈਲਾ ਦਿੱਤੀ ਹੈ।
    • ਚੀਨ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਪੈਦਾ ਹੋਣ ਸਬੰਧੀ ਜਾਂਚ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਮਦਦ ਕਰੇਗਾ।
    • ਪਾਕਿਸਤਾਨ ਵਿੱਚ ਸ਼ਨੀਵਾਰ ਤੋਂ ਲੌਕਡਾਊਨ ਖੋਲ੍ਹਣ ਦੀ ਤਿਆਰੀ
    • ਅਮਰੀਕਾਤੋਂ ਬਾਅਦ ਜਪਾਨ ਨੇ ਵੀ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ ਨੂੰ ਦਿੱਤੀ ਮਨਜ਼ੂਰੀ
    • ਆਸਟਰੇਲੀਆ ਤਿੰਨ ਪੜਾਅ ਵਿੱਚ ਲੌਕਡਾਊਨ ਖੋਲ੍ਹਣ ਦੀ ਅੱਜ ਤੋਂ ਕਰ ਰਿਹਾ ਹੈ ਸ਼ੁਰਆਤ, ਤਿੰਨ ਪੜਾਵਾਂ ਵਿੱਚ ਖੋਲ੍ਹਿਆ ਜਾਵੇਗਾ ਦੇਸ
    • ਸੁਰੱਖਿਆ ਉਪਾਅ ਅਸਫ਼ਲ ਰਹਿਣ 'ਤੇ ਅਫ਼ਰੀਕਾ 'ਚ 1,90,000 ਹੋਰ ਮੌਤਾਂ ਹੋ ਸਕਦੀਆਂ ਹਨ – WHO
    • ਸਿਰਫ਼ ਯੂਏਈ ਤੋਂ ਤਕਰੀਬਨ 2 ਲੱਖ ਭਾਰਤੀ ਵਾਪਸੀ ਲਈ ਕਾਹਲੇ, 300 ਭਾਰਤੀ ਦੁਬਈ ਤੋਂ ਭਾਰਤ ਪਰਤੇ।
    • ਮਹਾਰਾਸ਼ਟਰ ਵਿੱਚ ਮਾਲਗੱਡੀ ਹੇਠਾਂ ਆਉਣ ਕਾਰਨ 16 ਪਰਵਾਸੀ ਮਜ਼ਦੂਰਾਂ ਦੀ ਮੌਤਾਂ
    • ਭਾਰਤਵਿੱਚ ਕੋਰੋਨਾਵਾਇਰਸ ਦੇ ਮਾਮਲੇ 56 ਹਜ਼ਾਰ ਤੋਂ ਪਾਰ, ਇੱਕ ਦਿਨ ਵਿੱਚ 3390 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 103 ਮੌਤਾਂ ਹੋਈਆਂ ਹਨ।
    • ਅੰਮ੍ਰਿਤਸਰ ਵਿੱਚ ਅੱਜ ਤੋਂ ਕਰਫਿਊ ਵਿੱਚ ਢਿੱਲ, ਦੁਕਾਨਾਂ ਖੋਲ੍ਹਣ ਅਤੇ ਉਸਾਰੀ ਦੇ ਕੰਮ ਦੀ ਇਜਾਜ਼ਤ
    Coronavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 38 ਲੱਖ ਤੋਂ ਪਾਰ ਹੋਏ
  5. ਬ੍ਰਾਜ਼ੀਲ ਵਿੱਚ ਤਸਵੀਰਾਂ ਰਾਹੀਂ ਹਾਲਾਤ 'ਤੇ ਨਜ਼ਰ

    ਮਹਾਂਮਾਰੀ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਬ੍ਰਾਜ਼ੀਲ ਵਿੱਚ ਵਿਵਾਦ ਹੋ ਰਿਹਾ ਹੈ।

    ਮੈਡੀਕਲ ਪ੍ਰੋਫੈਸ਼ਨਲ ਲੌਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਸਲਾਹ ਦੇ ਰਹੇ ਹਨ।

    ਪਰ ਸਰਕਾਰ ਦਾ ਦਾਅਵਾ ਹੈ ਕਿ ਸਖ਼ਤ ਪਾਬੰਦੀਆਂ ਕਾਰਨ ਅਰਥਚਾਰਾ ਵਿਗੜ ਰਿਹਾ ਅਤੇ ਵਾਇਰਸ ਨਾਲੋਂ ਵੱਧ ਨੁਕਸਾਨ ਹੋ ਰਿਹਾ ਹੈ।

    ਬ੍ਰਾਜ਼ੀਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕੇਂਦਰ ਹੈ। ਲਾਗ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਅਸਲ ਮਾਮਲੇ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੇ ਹਨ
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬਾਕੀ ਦੁਨੀਆਂ ਵਾਂਗ ਹੀ ਜ਼ਿਆਦਾਤਰ ਲੋਕਾਂ ਨੇ ਲੌਕਡਾਊਨ ਕੀਤਾ ਹੈ। ਅਕਸਰ ਭੀੜਭਾੜ ਵਾਲੀਆਂ ਸੜਕਾਂ ਸੁੰਨੀਆਂ ਹਨ
    ਕੋਰੋਨਾਵਾਇਰਸ, ਬ੍ਰਾਜ਼ੀਲ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਦੇਸ ਦੇ ਆਦੀਵਾਸੀ ਲੋਕਾਂ ਨੂੰ ਖਾਸ ਤੌਰ ਤੇ ਖਤਰਾ ਹੈ। ਇੱਥੇ ਸਤੇਰੇ-ਮਾਵੇ ਲੋਕ ਡਾਕਟਰ ਦੀ ਸਲਾਹ ਲਈ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ
    Brazil

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਲੌਕਡਾਊਨ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ ਵਿਵਾਦ ਹੋ ਰਿਹਾ ਹੈ। ਵਿੱਤ ਮੰਤਰੀ ਨੇ ਅਰਥਚਾਰਾ ਡਿੱਗਣ ਦਾ ਖਤਰਾ ਜਤਾ ਰਹੇ ਹਨ।
  6. ਨਿੱਜੀ ਜਾਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਲਈ ਐਡਵਾਇਜ਼ਰੀ

    ਨਿੱਜੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਲਈ ਸਰਕਾਰ ਨੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

    ਇਸ ਵਿੱਚ ਸਰਕਾਰ ਨੇ ਸਾਫ਼ ਸਫ਼ਾਈ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਲਈ ਕਿਹਾ ਹੈ।

    ਮੁਲਾਜ਼ਮਾਂ ਨੂੰ ਇੱਕ-ਦੂਜੇ ਨਾਲ ਹੱਥ ਮਿਲਾਉਣ ਜਾਂ ਗਲੇ ਲਾਉਣ ਤੋਂ ਬਚਣਾ ਚਾਹੀਦਾ ਹੈ।

    ਦਫ਼ਤਰਾਂ ਵਿੱਚ ਸਿਰਫ਼ 50 ਫੀਸਦ ਮੁਲਾਜ਼ਮ ਦੀ ਕੰਮ ਕਰਨ। ਕੰਮ ਕਰਨ ਵਾਲੇ ਮਾਸਕ ਲਾਜ਼ਮੀ ਹੋਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ

    ਰਮਾ ਸਾਹੁ ਉਹ ਔਰਤ ਹੈ ਜਿਸ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ।

    ਰਮਾ ਇੱਕਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਬੀਬੀਸੀ ਹਿੰਦੀ ਦੀ ਸੁਸ਼ੀਲਾ ਸਿੰਘ ਦੀ ਰਿਪੋਰਟ ਅਨੁਸਾਰ, ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।

    ਹਰ ਸਵੇਰੇ, 46 ਸਾਲਾ ਰਮਾ ਸਾਹੁ ਭਾਰਤੀ ਸੂਬੇ ਓਡੀਸ਼ਾ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਰਾਸ਼ਨ ਵੰਡਣ ਲਈ ਆਪਣਾ ਘਰ ਤੋਂ ਆਉਂਦੀ ਹੈ।

    ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

    Coronavirus
    ਤਸਵੀਰ ਕੈਪਸ਼ਨ, ਰਮਾ ਇੱਕ ਕਮਿਉਨਿਟੀ ਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ
  8. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ।

    ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਥੋੜ੍ਹੀ ਸਾਵਧਾਨੀ ਰਾਹੀਂ ਤੁਸੀਂ ਇਸ ਤੋਂ ਆਪਣਾ ਬਚਾਅ ਕਰ ਸਕਦੇ ਹੋ।

    Corona
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਹੱਥ ਧੋਣ ਦੇ ਨਾਲ ਸੋਸ਼ਲ ਡਿਸਟੈਂਸਿੰਗ ਵੀ ਜ਼ਰੂਰੀ ਹੈ
  9. ਕੋਰੋਨਾਵਾਇਰਸ ਦੇ ਇਲਾਜ ਦੇ ਦਾਅਵੇ ਕਿੰਨੇ ਸਹੀ

    ਕੋਰੋਨਾਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ।

    ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ। ਆਮ ਵਿਅਕਤੀ ਲਈ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਹੈ?

    ਵੀਡੀਓ ਕੈਪਸ਼ਨ, Coronavirus: ਮਰਨ ਦਾ ਕਿੰਨਾ ਖ਼ਤਰਾ ਤੇ ਇਲਾਜ ਦੇ ਦਾਅਵੇ ਕਿੰਨੇ ਸਹੀ?
  10. ਵਾਇਰਸ ਨੇ ਨਫ਼ਰਤ ਦੀ ਸੁਨਾਮੀ ਲਿਆਂਦੀ-UN

    ਯੂਐੱਨ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਬਦਲੇ ਸਮਾਜਿਕ ਹਾਲਾਤ 'ਤੇ ਇੱਕ ਹੈਰਾਨ ਕਰਨ ਵਾਲਾ ਸੁਨੇਹਾ ਦਿੱਤਾ ਹੈ।

    ਉਨ੍ਹਾਂ ਨੇ ਕਿਹਾ ਹੈ ਕਿ 'ਇਸ ਮਹਾਂਮਾਰੀ ਨੇ ਹਰ ਪਾਸੇ ਨਫ਼ਰਤ ਦੀ ਸੁਨਾਮੀ' ਫੈਲਾ ਦਿੱਤੀ ਹੈ।

    ਕਿਸੇ ਵੀ ਦੇਸ ਦਾ ਨਾਮ ਲਏ ਬਗੈਰ ਉਨ੍ਹਾਂ ਨੇ ਕਿਹਾ ਕਿ 'ਸਾਰੇ ਦੇਸਾਂ ਨੂੰ ਇਸ ਨਫ਼ਰਤ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

    ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਪਰਵਾਸੀ ਅਤੇ ਸ਼ਰਨਾਰਥੀ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਕੋਰੋਨਾਵਾਇਰਸ ਦਾ ਸਰੋਤ ਮੰਨਿਆ ਜਾ ਰਿਹਾ ਹੈ ਅਤੇ ਕਈ ਥਾਵਾਂ 'ਤੇ ਉਨ੍ਹਾਂ ਨੂੰ ਇਲਾਜ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ।

    UN ਦੇ ਮੁਖੀ ਨੇ ਮੀਡੀਆ ਨੂੰ ਵੀ ‘ਨਸਲਵਾਦੀ, ਖਤਰਨਾਕ ਅਤੇ ਨੁਕਸਾਨਦੇਹ ਸਮੱਗਰੀ’ ਹਟਾਉਣ ਲਈ ਅਪੀਲ ਕੀਤੀ ਹੈ।

    ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵਿਦਿਅਕ ਸੰਸਥਾਵਾਂ ਨੂੰ ਇਸ ਸਮੇਂ ਡਿਜੀਟਲ ਸਾਖਰਤਾ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਜਾਅਲੀ ਖ਼ਬਰਾਂ ਨੂੰ ਪਛਾਣਨਾ ਸਿੱਖਣ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਐੱਨ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਮੁਤਾਬਕ ਨਫਰਤ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ
  11. 'ਭਾਰਤ ਦੇ ਸੰਘੀ, ਪਾਕਿਸਤਾਨ ਦੇ ਕੱਟੜ ਮੁਸਲਮਾਨ; ਫਰਕ ਕੋਈ ਨਹੀਂ, ਕੋਰੋਨਾ ਤੋਂ ਹੀ ਡਰ ਜਾਓ'

    ਪਾਕਿਸਤਾਨ ਦੇ ਉੱਘੇ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦਾ ਕੋਰੋਨਾਵਾਇਰਸ ਦੇ ਦੌਰ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਧਰਮ ਦੇ ਨਾਂ 'ਤੇ ਕੱਟੜਤਾ, ਵਖਰੇਵੇਂ ਅਤੇ ਹਿੰਸਾ ਬਾਰੇ ਨਜ਼ਰੀਆ

    ਵੀਡੀਓ ਕੈਪਸ਼ਨ, 'ਭਾਰਤ ਦੇ ਸੰਘੀ, ਪਾਕਿਸਤਾਨ ਦੇ ਕੱਟੜ ਮੁਸਲਮਾਨ: ਫਰਕ ਕੋਈ ਨਹੀਂ, ਕੋਰੋਨਾ ਤੋਂ ਹੀ ਡਰ ਜਾਓ' - ਹਨੀਫ਼
  12. ਚੀਨ ਜਾਂਚ ਵਿੱਚ WHO ਦਾ ਸਮਰਥਨ ਕਰੇਗਾ

    ਚੀਨ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਪੈਦਾ ਹੋਣ ਸਬੰਧੀ ਜਾਂਚ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਮਦਦ ਕਰੇਗਾ।

    ਹਾਲਾਂਕਿ ਚੀਨ ਨੇ ਇਹ ਵੀ ਕਿਹਾ ਹੈ ਕਿ ਜਾਂਚ ਵਿਗਿਆਨਕ ਹੋਣੀ ਚਾਹੀਦੀ ਹੈ ਨਾ ਕਿ ਸਿਆਸੀ।

    ਅਮਰੀਕਾ ਹਮੇਸ਼ਾ ਇਹ ਇਲਜਾਮ ਲਾਉਂਦਾ ਰਿਹਾ ਹੈ ਕਿ ਚੀਨ ਨੇ ਪੂਰੇ ਮਾਮਲੇ ਵਿੱਚ ਪਾਰਦਰਸ਼ਤਾ ਨਹੀਂ ਵਰਤੀ।

    ਅਮਰੀਕਾ ਦਾ ਇਹ ਵੀ ਕਹਿਣਾ ਹੈ ਕਿ ਚੀਨ ਕੋਰੋਨਾਵਾਇਰਸ ਦੀ ਲਾਗ ਨੂੰ ਆਪਣੇ ਤੱਕ ਹੀ ਰੋਕਣ ਵਿੱਚ ਅਸਫਲ ਰਿਹਾ ਹੈ।

    ਹਾਲਾਂਕਿ ਚੀਨ ਇਨ੍ਹਾਂ ਸਾਰੇ ਇਲਜਾਮਾਂ ਨੂੰ ਸਿਰੇ ਤੋਂ ਖਾਰਜ ਕਰਦਾ ਰਿਹਾ ਹੈ।

    CHINA

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਚੀਨ ਦਾ ਕਹਿਣਾ ਹੈ ਕਿ ਜਾਂਚ ਵਿਗਿਆਨਕ ਹੋਣੀ ਚਾਹੀਦੀ ਹੈ ਨਾ ਕਿ ਸਿਆਸੀ
  13. ਪੰਜਾਬ 'ਚ ਸ਼ਰਾਬ ਬੂਹੇ ਤੱਕ ਪਹੁੰਚਾਉਣ ਦੀ ਯੋਜਨਾ ਇਸ ਲਈ ਬਣੀ

    ਪੰਜਾਬ ਸਰਕਾਰ ਨੇ ਵੀਰਵਾਰ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਹੈ।

    ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ, ਕੇਵਲ ਉਨ੍ਹਾਂ ਥਾਵਾਂ ਨੂੰ ਛੱਡ ਕੇ ਜਿੱਥੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਂ ਭਾਰਤ ਸਰਕਾਰ ਦੀਆਂ ਗਾਈਡਲਾਈਂਜ਼ ਵਿੱਚ ਦੁਕਾਨਾਂ ਖੋਲ੍ਹਣ ਦੀ ਪਾਬੰਦੀ ਹੋਵੇ, ਬਾਕੀ ਸਾਰੀਆਂ ਥਾਵਾਂ ’ਤੇ ਦੁਕਾਨਾਂ ਖੋਲ੍ਹੀਆਂ ਜਾਣਗੀਆਂ।

    ਹਾਲਾਂਕਿ ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ ਪੀਣ ਵਾਲਿਆਂ ਦੀ ਤਲਬ ਲਈ ਹੀ ਨਹੀਂ ਸਗੋਂ ਸੂਬਿਆਂ ਦੀ ਮਾਲੀ ਸਿਹਤ ਲਈ ਵੀ ਜ਼ਰੂਰੀ ਦੱਸਿਆ ਜਾ ਰਿਹਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਅਰਥਚਾਰਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਤਾਜ਼ਾ ਬਜਟ ਵਿੱਚ 88000 ਕਰੋੜ ਦਾ ਅੰਦਾਜ਼ਾ ਹੈ, ਜਿਸ ਵਿੱਚੋਂ 6250 ਕਰੋੜ ਐਕਸਾਈਜ਼ ਤੋਂ ਹੈ। ਮਤਲਬ ਕੁੱਲ ਰੈਵਨਿਊ ਦਾ 7 ਫ਼ੀਸਦੀ।
  14. ਪਾਕਿਸਤਾਨ ਵਿੱਚ ਸ਼ਨੀਵਾਰ ਤੋਂ ਲੌਕਡਾਊਨ ਖੋਲ੍ਹਣ ਦੀ ਤਿਆਰੀ

    ਪਾਕਿਸਤਾਨ ਵਿੱਚ ਸ਼ਨੀਵਾਰ ਤੋਂ ਲੌਕਡਾਊਨ ਖੋਲ੍ਹਣ ਦੀ ਤਿਆਰੀ ਹੋਵੇਗੀ।

    ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੀਵੀ 'ਤੇ ਜਾਣਕਾਰੀ ਦਿੰਦਿਆਂ ਕਿਹਾ, “ਸਾਨੂੰ ਪਤਾ ਹੈ ਕਿ ਜਦੋਂ ਮਾਮਲੇ ਵਧੇ ਹਨ ਤਾਂ ਅਸੀਂ ਇਸ ਨੂੰ ਖ਼ਤਮ ਕਰਨ ਜਾ ਰਹੇ ਹਾਂ...ਪਰ ਇਹ ਉਸ ਤਰ੍ਹਾਂ ਨਹੀਂ ਹੋ ਰਿਹਾ ਜਿਸ ਦੀ ਅਸੀਂ ਉਮੀਦ ਕਰ ਰਹੇ ਸੀ।”

    ਉਨ੍ਹਾਂ ਕਿਹਾ ਕਿ ਗੇੜਾਂ ਵਿੱਚ ਲੌਕਡਾਊਨ ਖ਼ਤਮ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਾਵਧਾਨੀ ਵਰਤਣੀ ਪਏਗੀ।

    ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਪਾਕਿਸਤਾਨ ਵਿੱਚ ਵੀਰਵਾਰ ਨੂੰ 1523 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਜਦੋਂਕਿ 38 ਮੌਤਾਂ ਹੋਈਆਂ। ਇਹ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ।

    ਪਾਕਿਸਤਾਨ ਵਿੱਚ ਕੁੱਲ 24,000 ਮਾਮਲੇ ਹਨ ਅਤੇ 564 ਮੌਤਾਂ ਹੋ ਚੁੱਕੀਆਂ ਹਨ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਗੇੜਾਂ ਵਿੱਚ ਖੋਲ੍ਹਿਆ ਜਾਵੇਗਾ ਲੌਕਡਾਊਨ
  15. ਹੁਣ ਤੱਕ ਦੇਸ, ਦੁਨੀਆਂ ਪੰਜਾਬ ਦੀ ਅਪਡੇਟ

    • ਜੌਹਨ ਹੌਪਕਿਨਜ਼ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 38,46,949 ਮਾਮਲਿਆਂ ਦੀ ਪੁਸ਼ਟੀ, 2,69, 594 ਮੌਤਾਂ।
    • ਅਮਰੀਕਾ ਤੋਂ ਬਾਅਦ ਜਪਾਨ ਨੇ ਵੀ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ ਨੂੰ ਦਿੱਤੀ ਮਨਜ਼ੂਰੀ
    • ਆਸਟਰੇਲੀਆ ਤਿੰਨ ਪੜਾਅ ਵਿੱਚ ਲੌਕਡਾਊਨ ਖੋਲ੍ਹਣ ਦੀ ਅੱਜ ਤੋਂ ਕਰ ਰਿਹਾ ਹੈ ਸ਼ੁਰਆਤ, ਤਿੰਨ ਪੜਾਵਾਂ ਵਿੱਚ ਖੋਲ੍ਹਿਆ ਜਾਵੇਗਾ ਦੇਸ
    • ਸੁਰੱਖਿਆ ਉਪਾਅ ਅਸਫ਼ਲ ਰਹਿਣ 'ਤੇ ਅਫ਼ਰੀਕਾ 'ਚ 1,90,000 ਹੋਰ ਮੌਤਾਂ ਹੋ ਸਕਦੀਆਂ ਹਨ – WHO
    • ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਤ ਦੇਸ ਹੈ। ਇੱਥੇ ਕੋਰੋਨਾਵਾਇਰਸ ਦੇ ਕੁੱਲ 12,54,740 ਮਾਮਲੇ ਹਨ ਅਤੇ 75 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
    • ਦੂਜੇ ਨੰਬਰ 'ਤੇ ਯੂਕੇ ਹੈ ਜਿੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30,689 ਹੋ ਗਈ ਹੈ ਜਦੋਂਕਿ ਲਾਗ ਦੇ 2,07,977 ਮਾਮਲੇ ਹਨ।
    • ਸਿਰਫ਼ ਯੂਏਈ ਤੋਂ ਤਕਰੀਬਨ 2 ਲੱਖ ਭਾਰਤੀ ਵਾਪਸੀ ਲਈ ਕਾਹਲੇ, 300 ਭਾਰਤੀ ਦੁਬਈ ਤੋਂ ਭਾਰਤ ਪਰਤੇ।
    • ਮਹਾਰਾਸ਼ਟਰ ਵਿੱਚ ਮਾਲਗੱਡੀ ਹੇਠਾਂ ਆਉਣ ਕਾਰਨ 16 ਪਰਵਾਸੀ ਮਜ਼ਦੂਰਾਂ ਦੀ ਮੌਤਾਂ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 56 ਹਜ਼ਾਰ ਤੋਂ ਪਾਰ, ਇੱਕ ਦਿਨ ਵਿੱਚ 3390 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 103 ਮੌਤਾਂ ਹੋਈਆਂ ਹਨ।
    • ਪੰਜਾਬ ਅਤੇ ਦਿੱਲੀ, ਦੋਵਾਂ ਸੂਬਿਆਂ ਤੋਂ2500 ਮਜ਼ਦੂਰਆਪਣੇ ਸੂਬਿਆਂ ਨੂੰ ਭੇਜੇ ਗਏ।
    • ਆਸ਼ਾ ਵਰਕਰਾਂ ਨੂੰ 2500 ਵਿਸ਼ੇਸ਼ ਭੱਤਾ ਤੇ50 ਲੱਖ ਬੀਮੇਦਾ ਕਵਰ ਦਿੱਤਾ ਜਾਵੇਗਾ।
    • ਅੰਮ੍ਰਿਤਸਰ ਵਿੱਚ ਅੱਜ ਤੋਂ ਕਰਫ਼ਿਊ ਵਿੱਚ ਢਿੱਲ, ਖੁਲ੍ਹ ਸਕਣਗੀਆਂ ਦੁਕਾਨਾਂ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 38,46,949 ਮਾਮਲਿਆਂ ਦੀ ਪੁਸ਼ਟੀ,
  16. ਕੀ ਹਰ 15 ਮਿੰਟ ਬਾਅਦ ਪਾਣੀ ਪੀਣ ਨਾਲ ਬਚਿਆ ਜਾ ਸਕਦਾ ਹੈ

    ਫੇਸਬੁੱਕ 'ਤੇ ਇੱਕ ਜਪਾਨੀ ਡਾਕਟਰ ਦੇ ਹਵਾਲੇ ਨਾਲ ਇੱਕ ਸਲਾਹ ਦਿੱਤੀ ਗਈ ਕਿ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਾਡੇ ਮੂੰਹ ਰਾਹੀਂ ਦਾਖ਼ਲ ਹੋਇਆ ਵਾਇਰਸ ਬਾਹਰ ਨਿਕਲ ਜਾਵੇਗਾ।

    ਕੋਰੋਨਾਵਾਇਰਸ ਵਰਗੀਆਂ ਲਾਗਾਂ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਡੀ ਸਾਹ ਪ੍ਰਣਾਲੀ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦੀਆਂ ਹਨ। ਕੁਝ ਮਾਤਰਾ ਮੂੰਹ ਰਾਹੀਂ ਵੀ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਫੇਸਬੁੱਕ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹਿਣ ਨਾਲ ਵਾਇਰਸ ਬਾਹਰ ਆ ਜਾਏਗਾ।
  17. ਆਸਟਰੇਲੀਆ ਵਿੱਚ ਅੱਜ ਤੋਂ ਢਿੱਲ, ਤਿੰਨ ਪੜਾਵਾਂ ਵਿੱਚ ਖੁੱਲ੍ਹੇਗਾ ਦੇਸ

    ਆਸਟਰੇਲੀਆ ਨੇ ਤਿੰਨ ਪੜਾਵਾਂ ਵਿੱਚ ਲੌਕਡਾਊਨ ਵਿੱਚੋਂ ਬਾਹਰ ਨਿਕਲਣ ਦੀ ਯੋਜਨਾ ਬਣਾਈ ਹੈ।

    ਪਹਿਲਾ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ।

    • ਘਰ ਵਿੱਚ ਪੰਜ ਮਹਿਮਾਨਾਂ ਦੀ ਇਜਾਜ਼ਤ, 10 ਵਿਅਕਤੀ ਬਾਹਰ ਇਕੱਠ ਕਰ ਸਕਦੇ ਹਨ।
    • ਰੈਸਟੋਰੈਂਟ, ਕੈਫੇ ਅਤੇ ਪ੍ਰਚੂਨ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ
    • ਜੇ ਢੁਕਵਾਂ ਲੱਗੇ ਤਾਂ ਘਰੋਂ ਤੋਂ ਕੰਮ ਕਰਨਾ
    • ਕਲਾਸਰੂਮ ਅਤੇ ਖੇਡ ਦੇ ਮੈਦਾਨ ਦੁਬਾਰਾ ਖੁਲ੍ਹਣ ਦੀ ਇਜਾਜ਼ਤ
    • ਘਰੇਲੂ ਯਾਤਰਾ ਦੁਬਾਰਾ ਸ਼ੁਰੂ

    ਦੂਜੇ ਪੜਾਅ ਵਿੱਚ 20 ਲੋਕਾਂ ਦੇ ਇਕੱਠ ਦੀ ਇਜਾਜ਼ਤ।

    ਸਿਨੇਮਾ ਘਰਾਂ, ਜਿੰਮ, ਬਿਊਟੀ ਸੈਲੂਨ ਅਤੇ ਕਮਿਊਨਿਟੀ ਸਪੋਰਟਸ ਦੁਬਾਰਾ ਖੋਲ੍ਹੇ ਜਾਣਗੇ।

    ਤੀਜੇ ਪੜਾਅ ਵਿੱਚ 100 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਮਿਲੇਗੀ।

    Australia

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਸਟਰੇਲੀਆ ਨੇ ਤਿੰਨ ਪੜਾਵਾਂ ਵਿੱਚ ਲੌਕਡਾਊਨ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ
  18. ਕੋਰੋਨਾਵਾਇਰਸ ਦੇ ਦੌਰ 'ਚ ਹਨੀਫ਼ ਦੀ ਟਿੱਪਣੀ

    ਪਿਛਲੇ ਹਫ਼ਤੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਵੇਖਿਆ, ਦਿਲ ਕੰਬ ਜਿਹਾ ਗਿਆ।

    ਇੰਡੀਆ ਦੇ ਇੱਕ ਮਿਡਲ ਕਲਾਸ ਮੁਹੱਲੇ 'ਚ ਆਪਣੇ ਬੱਚੇ ਨੂੰ ਨਾਲ ਲੈ ਕੇ ਇੱਕ ਰੇਹੜੀ ਵਾਲਾ ਸਬਜ਼ੀ ਵੇਚ ਰਿਹਾ ਹੈ। ਉਸ ਕੋਲੋਂ ਕੁੱਝ ਸੰਘੀ ਉਸ ਦਾ ਨਾਂਅ ਪੁੱਛਦੇ ਹਨ।

    ਸਬਜ਼ੀ ਵਾਲੇ ਦੇ ਨਾਲ ਕਿਉਂਕਿ ਉਸ ਦਾ ਬੱਚਾ ਵੀ ਹੈ। ਇਸ ਲਈ ਆਪਣੀ ਜਾਨ ਬਚਾਉਣ ਦੇ ਲਈ ਆਪਣਾ ਨਾਂਅ ਹਿੰਦੂ ਦੱਸਦਾ ਪਿਆ ਹੈ।

    ਪੁੱਤਰ ਦੇ ਸਾਹਮਣੇ ਬੇਇਜ਼ਤ ਹੁੰਦਾ ਹੈ ਅਤੇ ਫਿਰ ਜਾਨ ਬਚਾ ਕੇ ਨਿਕਲ ਜਾਂਦਾ ਹੈ।

    ਪਾਕਿਸਤਾਨੀ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਪੂਰੀ ਟਿੱਪਣੀ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  19. ਮਾਲਗੱਡੀ ਹੇਠਾਂ ਆਉਣ ਕਾਰਨ 16 ਪਰਵਾਸੀ ਮਜ਼ਦੂਰਾਂ ਦੀ ਮੌਤਾਂ

    ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਮਾਲਗੱਡੀ ਦੀ ਲਪੇਟ ਵਿੱਚ ਆਉਣ ਨਾਲ 16 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

    ਦੱਖਣੀ-ਮੱਧ ਰੇਲਵੇ ਦੇ ਚੀਫ਼ ਪੀਆਰਓ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 16 ਮਜ਼ਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਪੰਜ ਲੋਕਾਂ ਨੂੰ ਔਰੰਗਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

    ਉਨ੍ਹਾਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸਾਰੇ ਮਜ਼ਦੂਰ ਪਟੜੀ 'ਤੇ ਸੁੱਤੇ ਹੋਏ ਸਨ।

    ਇਹ ਹਾਦਸਾ ਸ਼ੁੱਕਰਵਾਰ ਸਵੇਰੇ ਸਾਢੇ 5 ਪੰਜ ਵਜੇ ਹੋਇਆ ਹੈ।

    ਔਰੰਗਾਬਾਦ ਦੇ ਐਸਪੀ ਮੋਕਸ਼ਦਾ ਪਾਟਿਲ ਨੇ ਬੀਬੀਸੀ ਮਰਾਠੀ ਦੇ ਨਿਰੰਜਨ ਛਾਨਵਲ ਨੂੰ ਦੱਸਿਆ ਕਿ ਸਾਰੇ ਮਜ਼ਦੂਰ ਔਰੰਗਾਬਾਦ ਨੇੜੇ ਜਾਲਨਾ ਦੀ ਇੱਕ ਸਟੀਲ ਫੈਕਟਰੀ ਵਿੱਚ ਕੰਮ ਕਰਦੇ ਸਨ।

    ਇਹ ਲੋਕ ਭੂਸਾਵਲ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੋਂ ਟਰੇਨ ਮਿਲ ਜਾਏਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Labor

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਮਾਲਗੱਡੀ ਹੇਠਾਂ ਆਉਣ ਕਾਰਨ 16 ਮਜ਼ਦੂਰਾਂ ਦੀ ਮੌਤ (ਸੰਕੇਤਕ ਤਸਵੀਰ)
  20. ਉਹ 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ

    ਇੱਕ ਵੈਕਸੀਨ ਨੂੰ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਪਹਿਲਾਂ ਪ੍ਰਯੋਗਸ਼ਾਲਾ ਤੇ ਫਿਰ ਜਾਨਵਰਾਂ ਉੱਪਰ ਟ੍ਰਾਇਲ ਕੀਤੇ ਜਾਂਦੇ ਹਨ।

    ਜੇ ਜਾਨਵਰਾਂ ਵਿੱਚ ਨਤੀਜੇ ਸੁਰੱਖਿਅਤ ਅਤੇ ਤਸੱਲੀਬਖ਼ਸ਼ ਆਉਣ ਤਾਂ ਹੀ ਕਿਸੇ ਵੈਕਸੀਨ ਦੇ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਜਾ ਸਕਦੇ ਹਨ।

    ਮਨੁੱਖੀ ਟ੍ਰਾਇਲ ਦੇ ਅੱਗੋਂ ਤਿੰਨ ਪੜਾਅ ਹਨ।

    ਹੁਣ ਮਹਿਜ਼ 90 ਦਿਨਾਂ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ।

    ਇਨ੍ਹਾਂ ਵਿੱਚੋਂ 5 ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    medicine

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀ ਜ਼ਰੂਰੀ ਹੈ